Naat darpan theatre group

Naat darpan theatre group ਨਾਟ ਦਰਪਣ ਥੀਏਟਰ ਗਰੁੱਪ (ਮਾਨਸਾ)

NAAT DARPAN THEATRE GROUP (MANSA)

04/05/2024
08/12/2023

*ਉਰੂਭੰਗਮ*

(ਉਰੂਭੰਗਮ ਨਾਟਕ ਪੜ੍ਹਨ ਬਾਅਦ ਲਿਖੀ ਕਵਿਤਾ ਉਰੂਭੰਗਮ)
उरुभंगम नाटक पढ़ने के बाद लिखी कविता

ਧਰਮ ਹਮੇਸ਼ਾ ਸੀ
ਧਰਮ ਹਮੇਸ਼ਾ ਰਹੇਗਾ
ਇਹੀ ਅੰਤਿਮ ਸੱਚ ਹੈ

ਧਰਮ ਕੀ ਹੈ ?
ਜੀਵਨ ਦੇ ਸਮਸੱਥ ਪਹਿਲੂਆਂ ਦੀ ਖੋਜ਼
ਦਿੱਖ-ਅਦਿੱਖ
ਅਨੰਤਤਾ ਦਾ ਗਿਆਨ
ਜੀਵਨ ਦੀ ਇਕਸੁਰ ਸਮਾਧੀ

ਜੀਵਨ ਦਾ ਸਮਤੋਲ....

ਅਧਿਆਤਮ
ਗਿਆਨ , ਵਿਗਿਆਨ, ਨੀਤੀ , ਚਿਕਤਸਾ, ਸਮਾਜ , ਸੱਭਿਆਤਾ
ਆਦਿ ਸ਼ਾਸਤਰਾਂ ਤੋ ਮਿਲਕੇ
ਬਣਦਾ ਹੈ ਧਰਮ

ਕ੍ਰਿਸ਼ਨ ਵਾਚ:-
ਕਈ ਵਾਰ ਸੱਚ ਦੀ ਰਾਖੀ ਲਈ
ਝੂਠ ਵੀ ਬੋਲਣਾ ਪੈਂਦਾ ਹੈ

ਕਈ ਵਾਰ ਝੂਠ ਨੂੰ ਝੂਠ ਨਾਲ ਹੀ ਮਾਰਨਾ ਪੈਂਦਾ ਹੈ

ਹੇ ਮਹਾਂ ਬਲੀ ਭੀਮ...
ਹੁਣ ਅਧਰਮ ਨੂੰ ਹਰਾਉਣ ਦਾ ਹੋਰ ਕੋਈ ਓਪਾਅ ਨਹੀਂ
ਆਪਣੀ ਵਜ਼ਰ ਜਿਹੀ ਕਠੋਰ ਗਦਾ ਨਾਲ
ਅਧਰਮ ਦਾ ਨਾਸ਼ ਕਰ
ਉਸਦੇ ਪੱਟਾਂ ਵਿਚਲਾ ਭਾਗ ਭੰਨ ਸੁੱਟ
ਲਿੰਗ ਕੁਚਲ਼ ਸੁੱਟ
ਤਾਂ ਕਿ ਅਧਰਮ ਕਦੇ ਕਿਤੋਂ ਪੈਦਾ ਹੀ ਨਾ ਹੋ ਸਕਦੇ

ਭੀਮ ਵਾਚ:-
ਗਿਰਧਰ ਕੀ ਸੱਚਮੁੱਚ ?
ਅਧਰਮ ਪੈਦਾ ਨਹੀਂ ਹੋਉਗਾ ...?
ਕੀ ਕਦੇ ਕੋਈ ਦੁਰਯੋਧਨ ਨਹੀਂ ਜੰਮੂਗਾ ?
ਕੀ ਕਦੇ ਕੋਈ ਦੁਰਸ਼ਾਸਣ ਨਹੀ ਜੰਮੂਗਾ?
ਕੀ ਕਦੇ ਕੋਈ ਨਾਰੀ ਬੇਪੱਤ ਨਹੀਂ ਹੋਉਗੀ?
ਕੀ ਕਦੇ ਲਾਕਸ਼ਾਗ੍ਰਹਿ ਨਹੀਂ ਬਣੇਗਾ?
ਕੀ ਕਦੇ ਅਸਮਾਨ ਵੰਡ ਨਹੀਂ ਹੋਵੇਗੀ?

ਦੁਰਯੋਧਨ ਧਾਰਾਸ਼ਾਹੀ ਹੋ ਗਿਆ ਸੀ
ਤੇ ਕ੍ਰਿਸ਼ਨ ਚੁੱਪ...

ਤੂੰ ਚੁੱਪੀ ਕਦੋਂ ਤੋੜ੍ਹੇਂਗਾ ਕ੍ਰਿਸ਼ਨ?
ਕਦੋਂ?

ਇਕ ਦੁਰਯੋਧਨ ਦੇ ਮਰਨ ਨਾਲ
ਮਹਾਂਭਾਰਤ ਖ਼ਤਮ ਨਹੀਂ ਹੋ ਜਾਂਦਾ
ਉਹ ਚੱਲ ਰਿਹਾ ਹੈ
ਰਣਭੂਮੀ ਚ ਦੁਰਯੋਧਨ ਲਾਲਕਾਰ ਰਿਹਾ ਹੈ

ਅਰਜਣ ਗਾਂਡੀਵ ਸੁੱਟੀਂ ਬੈਠਾ ਹੈ
ਗੀਤਾਸਾਰ ਕਹਿਣ ਵਾਲ਼ਾ ਕ੍ਰਿਸ਼ਨ
ਸਿੱਲ੍ਹ ਪੱਥਰ ਹੈ.............
ਇਸ ਤਰ੍ਹਾਂ ਧਰਮ ਹਾਰ ਜਾਵੇਗਾ
ਹਾਰ ਜਾਵੇਗਾ....ਹੇ ਕ੍ਰਿਸ਼ਨ!

ਗੁਰਪ੍ਰੀਤ ਬਰ੍ਹੇ

ਨਾਟਕ ••••••••
21/11/2023

ਨਾਟਕ ••••••••

ਨਾਟਕ ਨਾਲ਼ ਤੁਰਦਿਆਂ......ਨਾਟ ਦਰਪਣ.....
20/11/2023

ਨਾਟਕ ਨਾਲ਼ ਤੁਰਦਿਆਂ......ਨਾਟ ਦਰਪਣ.....

15/11/2023
ਜਿਲ੍ਹਾਂ ਪੱਧਰੀ ਯੁਵਕ ਮੇਲੇ ਤੇਭੰਡ 🥇ਮਿਮਕਰੀ 🥇
15/11/2023

ਜਿਲ੍ਹਾਂ ਪੱਧਰੀ ਯੁਵਕ ਮੇਲੇ ਤੇ
ਭੰਡ 🥇
ਮਿਮਕਰੀ 🥇

ਪਿਛਲੇ ਸਾਲ ਇਸੇ ਦਿਨ 8ਨਵੰਬਰ 2022 ਨੂੰ ਗੁਰੂ ਨਾਨਕ ਕਾਲਜ ਵਿੱਚ ਫੈਸਟੀਵਲ ਦੀ ਤਿਆਰੀ ਕਰਨ ਸਮੇਂ।।
08/11/2023

ਪਿਛਲੇ ਸਾਲ ਇਸੇ ਦਿਨ 8ਨਵੰਬਰ 2022 ਨੂੰ ਗੁਰੂ ਨਾਨਕ ਕਾਲਜ ਵਿੱਚ ਫੈਸਟੀਵਲ ਦੀ ਤਿਆਰੀ ਕਰਨ ਸਮੇਂ।।

੧੯/੧੦/੨੩ ਨੂੰ ਨਾਟਕ "ਬੇਚੈਨ ਸੁਪਨੇ" ਦਾ ਸਫਲਤਾਪੂਰਵਕ ਮੰਚਨ ਹੋਇਆ। ਇਹ ਮੇਰਾ ਲਿਖਿਆ ਪਹਿਲਾ ਨਾਟਕ ਹੈ । ਇਸਦਾ ਨਿਰਦੇਸ਼ਨ ਵੀ ਕੀਤਾ ਹੈ।ਨਾਟਕ ਦਾ ...
21/10/2023

੧੯/੧੦/੨੩ ਨੂੰ ਨਾਟਕ "ਬੇਚੈਨ ਸੁਪਨੇ" ਦਾ ਸਫਲਤਾਪੂਰਵਕ ਮੰਚਨ ਹੋਇਆ। ਇਹ ਮੇਰਾ ਲਿਖਿਆ ਪਹਿਲਾ ਨਾਟਕ ਹੈ । ਇਸਦਾ ਨਿਰਦੇਸ਼ਨ ਵੀ ਕੀਤਾ ਹੈ।ਨਾਟਕ ਦਾ ਵਿਸ਼ਾ ਯਥਾਰਥਕ ਹੈ ।ਮੈਂ ਪ੍ਰੋ.ਪੂਰਨ ਸਿੰਘ ਦੇ ਇਹਨਾਂ ਸ਼ਬਦਾਂ "ਆ ਵੀਰ ਰਾਂਝਿਆ ਆ ਭੈਣ ਹੀਰੇ ਤੁਸਾਂ ਬਿਨਾਂ ਅਸੀਂ ਸੱਖਣੇ" ਵਿਚੋਂ ਇਹ ਨਾਟਕ ਲੱਭਿਆ ਹੈ । ਬੇਰੁਜ਼ਗਾਰੀ , ਹਨੇਰਾ ਭਵਿੱਖ, ਟੁੱਟਦੇ ਰਿਸ਼ਤੇ, ਤਿੜਕਦਾ ਪਿਆਰ, ਪ੍ਰਵਾਸ, ਨਾਟਕ ਦੇ ਵਿਸੇ਼ ਹਨ।ਮੈਨੂੰ ਇਹ ਵਿਸ਼ੇ ਕਾਫ਼ੀ ਗੰਭੀਰ ਲੱਗੇ ।ਨਿਰਸੰਦੇਹ ਨਾਟਕ ਵਿਚ ਕੁਝ ਖਾਮੀਆਂ ਵੀ ਸਨ । ਜੋ ਕਿ ਹਰ ਕਲਾ ਵਿਚ ਹੁੰਦੀਆਂ ਹਨ। ਪਰ ਜਿਨ੍ਹੇ ਸਾਡੇ ਕੋਲ਼ ਸਾਧਨ ਸਨ ਤੇ ਵਕਤ ਸੀ । ਮੈਂ ਖੁਸ਼ ਹਾਂ ਕਿ ਅਸੀਂ ਸਫ਼ਲ ਪੇਸ਼ਕਾਰੀ ਕੀਤੀ ਹੈ। ਅਸੀਂ ਸਟੇਜ਼ 'ਤੇ ਬਿਲਕੁਲ ਨਵਾਂ ਨਾਟਕ ਪੇਸ਼ ਕੀਤਾ ਹੈ। ਸਾਡੇ ਵਿਦਿਆਰਥੀ ਨਾਟਕ ਲਈ ਨਵੇਂ ਸਨ ਤੇ ਅਣਜਾਣ ਵੀ । ਸਮੇਂ ਦੀ ਕਮੀਂ ਸੀ ਪਰ ਹੋਂਸਲੇ ਦੀ ਨਹੀਂ। ਪੇਸ਼ਕਾਰੀ ਨਾਲ਼ ਜਿੱਥੇ ਕਲਾਕਾਰਾਂ ਦਾ ਹੋਂਸਲਾ ਹੋਰ ਵਧਿਆ ਉੱਥੇ ਉਹਨਾਂ ਨੇ ਇਹ ਵੀ ਸਿੱਖਿਆ ਕਿ ਸਾਨੂੰ ਕਿੰਨੀ ਮਿਹਨਤ ਦੀ ਲੋੜ‌੍ਹ ਹੈ ਜੋ ਅਸੀਂ ਕਰ ਸਕਦੇ ਹਾਂ। ਇਹ ਕਾਲਜ ਦੇ ਇਤਿਹਾਸ ਦਾ ਪਹਿਲਾ ਨਾਟਕ ਸੀ। ਯਕੀਨਨ ਇਹ ਆਖ਼ਰੀ ਨਹੀਂ ਹੋਵੇਗਾ। ਮੇਰਾ ਇਹ ਨਵੀਂ ਕਿਸਮ ਦਾ ਤੁਜਰਬਾ ਸੀ । ਇਸ ਤੋਂ ਮੈਂ ਬਹੁਤ ਕੁਝ ਨਵਾਂ ਸਿਖਿਆ ਹੈ। ਮੈਂ ਕ੍ਰਿਸ਼ਨਾ ਕਾਲਜ ਆਫ਼ ਹਾਇਰ ਐਜੂਕੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾਂ , ਪ੍ਰਿੰਸੀਪਲ ਤੇ ਸਮੂਹ ਅਧਿਆਪਕਾਂ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ। *"ਜੈ ਰੰਗਮੰਚ"*

ਨਾਟ ਦਰਪਣ
30/07/2023

ਨਾਟ ਦਰਪਣ

ਵਿਸ਼ਵ ਦੇ ਮਹਾਨ ਨਾਟਕਕਾਰ ਸ਼ੈਕਸਪੀਅਰ ਦਾ ਬੁੱਤ ਘਰ ਤੇ ਵਸਤੂਆਂ ਇਹ ਘਰ ਹੁਣ ਮਿਊਜ਼ੀਅਮ (ਅਜਾਇਬ ਘਰ) ਵਿਚ ਤਬਦੀਲ ਕਰ ਦਿੱਤਾ ਗਿਆ ਹੈ ਇੰਗਲੈਂਡ ਨੇ ...
28/07/2023

ਵਿਸ਼ਵ ਦੇ ਮਹਾਨ ਨਾਟਕਕਾਰ ਸ਼ੈਕਸਪੀਅਰ ਦਾ ਬੁੱਤ ਘਰ ਤੇ ਵਸਤੂਆਂ ਇਹ ਘਰ ਹੁਣ ਮਿਊਜ਼ੀਅਮ (ਅਜਾਇਬ ਘਰ) ਵਿਚ ਤਬਦੀਲ ਕਰ ਦਿੱਤਾ ਗਿਆ ਹੈ ਇੰਗਲੈਂਡ ਨੇ ਸ਼ੈਕਸਪੀਅਰ ਨੂੰ ਜਿਉਂ ਦੀ ਤਿਉਂ ਜਿਉਂਦਾ ਰੱਖਿਆ ਹੈ
Click by

ਅੱਜ ਨਾਟਕ ‘ਸਹਿਮੇ ਯਾਤਰੀ’ ਦੀ ਸਫਲ ਪੇਸਕਾਰੀ ਕੀਤੀ ਗਈ
28/07/2023

ਅੱਜ ਨਾਟਕ ‘ਸਹਿਮੇ ਯਾਤਰੀ’ ਦੀ ਸਫਲ ਪੇਸਕਾਰੀ ਕੀਤੀ ਗਈ

  ਨਾਟਕ ਅੰਧਾ ਯੁੱਗ ਦੌਰਾਨ , ਮੰਚ ਰੰਗਮੰਚ ( ਅੰਮ੍ਰਿਤਸਰ)7/7/23
27/07/2023

ਨਾਟਕ ਅੰਧਾ ਯੁੱਗ ਦੌਰਾਨ , ਮੰਚ ਰੰਗਮੰਚ ( ਅੰਮ੍ਰਿਤਸਰ)
7/7/23

27/07/2023



27/07/2023


ਕੇਵਲ ਧਾਲੀਵਾਲ ਸਰ
27/07/2023

ਕੇਵਲ ਧਾਲੀਵਾਲ ਸਰ


ਸਰਕਾਰੀ ਹਾਈ ਸਕੂਲ ਦੋਦੜਾ ਵਿਖੇਨਾਟ ਦਰਪਣ ਥੀਏਟਰ ਗਰੁੱਪ ਵੱਲੋਂ ਇਕ ਨੁੱਕੜ ਨਾਟਕ ਕੀਤਾ ਗਿਆ
26/07/2023

ਸਰਕਾਰੀ ਹਾਈ ਸਕੂਲ ਦੋਦੜਾ ਵਿਖੇ
ਨਾਟ ਦਰਪਣ ਥੀਏਟਰ ਗਰੁੱਪ ਵੱਲੋਂ ਇਕ ਨੁੱਕੜ ਨਾਟਕ ਕੀਤਾ ਗਿਆ

GHS DODRA  - MANSA ਵਿਖੇ ਅੱਜ ਨਾਟ ਦਰਪਣ ਥੀਏਟਰ ਗਰੁੱਪ (ਮਾਨਸਾ) ਵੱਲੋਂ ਇੱਕ ਨੁੱਕੜ ਨਾਟਕ ਕੀਤਾ।ਜਿਸ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਭਰਵ...
24/07/2023

GHS DODRA - MANSA ਵਿਖੇ ਅੱਜ ਨਾਟ ਦਰਪਣ ਥੀਏਟਰ ਗਰੁੱਪ (ਮਾਨਸਾ) ਵੱਲੋਂ ਇੱਕ ਨੁੱਕੜ ਨਾਟਕ ਕੀਤਾ।ਜਿਸ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਭਰਵਾਂ ਸਹਿਯੋਗ ਰਿਹਾ। ਇਲਾਕੇ ਦੇ ਸਹਿਯੋਗ ਨਾਲ ਨਾਟ ਦਰਪਣ ਥੀਏਟਰ ਗਰੁੱਪ ਹਮੇਸ਼ਾ ਥੀਏਟਰ ਅਤੇ ਨਾਟਕ ਦੁਆਰਾ ਸਾਰਥਕ ਭੂਮਿਕਾ ਸਦਾ ਕਰਦਾ ਰਹੇਗਾ

NAAT DARPAN
20/07/2023

NAAT DARPAN

Address

Bareh
Budhlada
151502

Telephone

+916280577377

Website

Alerts

Be the first to know and let us send you an email when Naat darpan theatre group posts news and promotions. Your email address will not be used for any other purpose, and you can unsubscribe at any time.

Contact The Establishment

Send a message to Naat darpan theatre group:

Share

Nearby arts & entertainment


Other Budhlada arts & entertainment

Show All