Naat Darpan

Naat Darpan NAAT DARPAN THEATRE GROUP

08/12/2023

*ਉਰੂਭੰਗਮ*

(ਉਰੂਭੰਗਮ ਨਾਟਕ ਪੜ੍ਹਨ ਬਾਅਦ ਲਿਖੀ ਕਵਿਤਾ ਉਰੂਭੰਗਮ)
उरुभंगम नाटक पढ़ने के बाद लिखी कविता

ਧਰਮ ਹਮੇਸ਼ਾ ਸੀ
ਧਰਮ ਹਮੇਸ਼ਾ ਰਹੇਗਾ
ਇਹੀ ਅੰਤਿਮ ਸੱਚ ਹੈ

ਧਰਮ ਕੀ ਹੈ ?
ਜੀਵਨ ਦੇ ਸਮਸੱਥ ਪਹਿਲੂਆਂ ਦੀ ਖੋਜ਼
ਦਿੱਖ-ਅਦਿੱਖ
ਅਨੰਤਤਾ ਦਾ ਗਿਆਨ
ਜੀਵਨ ਦੀ ਇਕਸੁਰ ਸਮਾਧੀ

ਜੀਵਨ ਦਾ ਸਮਤੋਲ....

ਅਧਿਆਤਮ
ਗਿਆਨ , ਵਿਗਿਆਨ, ਨੀਤੀ , ਚਿਕਤਸਾ, ਸਮਾਜ , ਸੱਭਿਆਤਾ
ਆਦਿ ਸ਼ਾਸਤਰਾਂ ਤੋ ਮਿਲਕੇ
ਬਣਦਾ ਹੈ ਧਰਮ

ਕ੍ਰਿਸ਼ਨ ਵਾਚ:-
ਕਈ ਵਾਰ ਸੱਚ ਦੀ ਰਾਖੀ ਲਈ
ਝੂਠ ਵੀ ਬੋਲਣਾ ਪੈਂਦਾ ਹੈ

ਕਈ ਵਾਰ ਝੂਠ ਨੂੰ ਝੂਠ ਨਾਲ ਹੀ ਮਾਰਨਾ ਪੈਂਦਾ ਹੈ

ਹੇ ਮਹਾਂ ਬਲੀ ਭੀਮ...
ਹੁਣ ਅਧਰਮ ਨੂੰ ਹਰਾਉਣ ਦਾ ਹੋਰ ਕੋਈ ਓਪਾਅ ਨਹੀਂ
ਆਪਣੀ ਵਜ਼ਰ ਜਿਹੀ ਕਠੋਰ ਗਦਾ ਨਾਲ
ਅਧਰਮ ਦਾ ਨਾਸ਼ ਕਰ
ਉਸਦੇ ਪੱਟਾਂ ਵਿਚਲਾ ਭਾਗ ਭੰਨ ਸੁੱਟ
ਲਿੰਗ ਕੁਚਲ਼ ਸੁੱਟ
ਤਾਂ ਕਿ ਅਧਰਮ ਕਦੇ ਕਿਤੋਂ ਪੈਦਾ ਹੀ ਨਾ ਹੋ ਸਕਦੇ

ਭੀਮ ਵਾਚ:-
ਗਿਰਧਰ ਕੀ ਸੱਚਮੁੱਚ ?
ਅਧਰਮ ਪੈਦਾ ਨਹੀਂ ਹੋਉਗਾ ...?
ਕੀ ਕਦੇ ਕੋਈ ਦੁਰਯੋਧਨ ਨਹੀਂ ਜੰਮੂਗਾ ?
ਕੀ ਕਦੇ ਕੋਈ ਦੁਰਸ਼ਾਸਣ ਨਹੀ ਜੰਮੂਗਾ?
ਕੀ ਕਦੇ ਕੋਈ ਨਾਰੀ ਬੇਪੱਤ ਨਹੀਂ ਹੋਉਗੀ?
ਕੀ ਕਦੇ ਲਾਕਸ਼ਾਗ੍ਰਹਿ ਨਹੀਂ ਬਣੇਗਾ?
ਕੀ ਕਦੇ ਅਸਮਾਨ ਵੰਡ ਨਹੀਂ ਹੋਵੇਗੀ?

ਦੁਰਯੋਧਨ ਧਾਰਾਸ਼ਾਹੀ ਹੋ ਗਿਆ ਸੀ
ਤੇ ਕ੍ਰਿਸ਼ਨ ਚੁੱਪ...

ਤੂੰ ਚੁੱਪੀ ਕਦੋਂ ਤੋੜ੍ਹੇਂਗਾ ਕ੍ਰਿਸ਼ਨ?
ਕਦੋਂ?

ਇਕ ਦੁਰਯੋਧਨ ਦੇ ਮਰਨ ਨਾਲ
ਮਹਾਂਭਾਰਤ ਖ਼ਤਮ ਨਹੀਂ ਹੋ ਜਾਂਦਾ
ਉਹ ਚੱਲ ਰਿਹਾ ਹੈ
ਰਣਭੂਮੀ ਚ ਦੁਰਯੋਧਨ ਲਾਲਕਾਰ ਰਿਹਾ ਹੈ

ਅਰਜਣ ਗਾਂਡੀਵ ਸੁੱਟੀਂ ਬੈਠਾ ਹੈ
ਗੀਤਾਸਾਰ ਕਹਿਣ ਵਾਲ਼ਾ ਕ੍ਰਿਸ਼ਨ
ਸਿੱਲ੍ਹ ਪੱਥਰ ਹੈ.............
ਇਸ ਤਰ੍ਹਾਂ ਧਰਮ ਹਾਰ ਜਾਵੇਗਾ
ਹਾਰ ਜਾਵੇਗਾ....ਹੇ ਕ੍ਰਿਸ਼ਨ!

ਗੁਰਪ੍ਰੀਤ ਬਰ੍ਹੇ

Naat darpan theatre group
20/07/2023

Naat darpan theatre group

31/01/2023
11/01/2023

ਦੇਹ ਦੀਆਂ ਅਕਸ਼ਾਂਸਾਂ ਤੋਂ ਦੇਸ਼ਾਂਤਰਾਂ ਤੱਕ
ਤੇਰੀ ਉਦਾਸੀ ਹੈ
ਉਹ ਦੇਹ ਤੋਂ ਪਾਰ ਦੀ ਸਮਾਧੀ ਲਗਾਉਂਦਾ ਲਗਾਉਂਦਾ
ਮੈਂ ਦੀਆਂ ਅੱਖਾ ਦਾ ਧਿਆਨ ਧਰ ਲੈਂਦਾ ਹੈ
ਤੇਰੇ ਦੇ ਹੱਥਾਂ ਦੀ ਛੂਹ
ਮਹਿਸੂਸਣ ਲੱਗਦਾ ਹਾਂ
ਸਮਾਧੀ ਟੱਟਦੀ ਨਹੀਂ
ਧਿਆਨ ਨਵੇਂ ਸੰਚਿਆਂ ਚ ਢਲ਼ ਜਾਂਦਾ ਹੈ

ਯੋਗ ਤੇ ਭੋਗ ਨਾਲੋਂ ਨਾਲੋਂ ਚੱਲਦੇ ਨੇ
ਗੱਡੀ ਦੋ ਸਮਾਂਨਾਂਤਰ ਲਾਇਨਾਂ ਦੇ ਤੁਰਦੀ ਹੈ

ਦੇਹ ਦੇ ਬਿਨਾਂ ਨਾ ਭੋਗ ਨਾ ਯੋਗ ਨਾ ਹੀ ਸੰਭੋਗ

ਮੈਂ ਕਿਹੜੀ ਸਮਾਧੀ ਲਾ ਲਵਾਂ?
ਮੁਕਤੀ ਦਾ ਮਾਰਗ
ਦੇਹਾਂ ਥਾਣੀਂ ਗੁਜਰਦੈ

ਦੇਹ, ਦੇਹ ਨੂੰ ਹੀ ਦੇਖ ਸਕਦੀ ਹੈ
ਰੂਹ ਨੂੰ ਨਹੀਂ

ਸਮਾਧੀ ਦੇਹ ਨਹੀਂ ਲਗਾਉਂਦੀ
ਪਰ ਦੇਹ ਤੋਂ ਬਿਨਾਂ ਵੀ ਸਮਾਧੀ ਨਹੀਂ ਲੱਗਦੀ

ਦੇਹਾਂ ਚ ਰੂਹਾਂ ਹੁੰਦੀਆਂ ਨੇ
ਤੇ ਰੂਹਾਂ ਚ ਰੱਬ ਹੁੰਦੈ...

ਗੁਰਪ੍ਰੀਤ ਬਰ੍ਹੇ

Address

Bareh
Budhlada
151502

Telephone

+916280577377

Website

Alerts

Be the first to know and let us send you an email when Naat Darpan posts news and promotions. Your email address will not be used for any other purpose, and you can unsubscribe at any time.

Contact The Establishment

Send a message to Naat Darpan:

Share

Nearby arts & entertainment


Other Theatrical Productions in Budhlada

Show All