Chubda sach

Chubda sach Sacho sach , haq punjab de

03/24/2024

ਵੱਡੇ ਇਨਕਲਾਬੀ ਨੂੰ ਭਗਤ ਸਿੰਘ ਦੋ ਸਾਲਾਂ ਵਿੱਚ ਈ ਭੁੱਲ ਗਿਆ

ਸਾਡੀਆਂ ਮਾਂਵਾਂ ਹਰ ਜੰਗ ‘ਚ ਸਾਡੇ ਨਾਲ ਲੜੀਆਂ ਨੇ। ਕਦੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ, ਕਦੇ ਬੱਚਿਆਂ ਦੇ ਟੋਟੇ ਝੋਲੀਆਂ ‘ਚ ਪਵਾਕੇ, ਕਦੇ ਆਪ ਸ...
02/27/2024

ਸਾਡੀਆਂ ਮਾਂਵਾਂ ਹਰ ਜੰਗ ‘ਚ ਸਾਡੇ ਨਾਲ ਲੜੀਆਂ ਨੇ। ਕਦੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ, ਕਦੇ ਬੱਚਿਆਂ ਦੇ ਟੋਟੇ ਝੋਲੀਆਂ ‘ਚ ਪਵਾਕੇ, ਕਦੇ ਆਪ ਸਸ਼ਤਰ ਚੁੱਕ ਘੋੜਿਆਂ ਤੇ ਸਵਾਰ ਹੋਕੇ ਤੇ ਕਦੇ ਬੰਦੀ ਪੁੱਤਾਂ ਵੱਲੋਂ ਅੰਨ ਜਲ ਤਿਆਗਣ ਦੇ ਫੈਸਲੇ ਦੇ ਨਾਲ ਫੈਸਲੇ ਲੈਕੇ। ਸਮਿਆਂ ਮੁਤਾਬਕ ਇਹਨਾਂ ਜਬਰਾਂ ਦੇ ਮੁਕਾਬਲੇ ਸਬਰਾਂ ਨਾਲ ਵੀ ਕੀਤੇ ਨੇ ਤੇ ਰਣ ਤੱਤੇ ‘ਚ ਵੈਰੀਆਂ ਦੀ ਅੜ ਵੀ ਭੰਨੀ ਆ।

ਖਾਲਸਾ ਰਾਜ ਤੋਂ ਬਿਨਾਂ ਇਤਿਹਾਸ ਦੇ ਕਿਸੇ ਵੀ ਪੜਾਅ ‘ਚ ਕੌਮ ਕੋਲ ਕਦੇ ਵੀ ਏਨੇ ਸਾਧਨ ਤੇ ਸਰਮਾਇਆ ਨਹੀ ਸੀ। ਅੱਜ ਕੌਮ ਕੋਲ ਅਨੇਕਾਂ ਜਥੇਬੰਦੀਆਂ ਦੇ ਨਾਲ ਨਾਲ ਖੁੱਲ੍ਹਾ ਸਰਮਾਇਆ, ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਰੂਪ ‘ਚ ਇੱਕ ਸਥਾਪਿਤ ਸੰਸਥਾ ਜੋ ਕਿਸੇ ਵੱਡੇ ਸਰਕਾਰੀ ਅਦਾਰੇ ਜਿੰਨੀ ਤਾਕਤ ਰੱਖਦੀ ਆ, ਰਾਜਨੀਤਿਕ ਪੰਥਕ ਪਾਰਟੀਆਂ ਤੇ ਸਰਕਾਰੇ ਦਰਬਾਰੇ ਪਹੁੰਚ ਕਰਨ ਵਾਲੇ ਅਨੇਕਾਂ ਸਿਰ ਨੇ। ਪਰ ਅਫਸੋਸ ਦੀ ਗੱਲ ਆ ਕਿ ਅੱਜ ਏਨਾ ਕੁਝ ਹੁੰਦਿਆਂ ਸੁੰਦਿਆਂ ਵੀ ਸਾਡੀਆਂ ਮਾਂਵਾਂ ਨੂੰ ਨਿਗੂਣੀਆਂ ਮੰਗਾ ਕਰਕੇ ਸੜਕਾਂ ਤੇ ਬਹਿਣਾ ਪੈ ਰਿਹਾ। ਪੰਥਕ ਸਖਸ਼ੀਅਤਾਂ ਇੱਕ ਮੁਹਾਜ ਤੇ ਆ ਜਾਣ ਤੇ ਕੁੱਲ ਬੰਦੀ ਸਿੰਘਾ ਦੇ ਮਸਲਿਆਂ ਸਮੇਤ ਕਈ ਮਸਲੇ ਹੱਲ ਹੋ ਸਕਦੇ ਨੇ। ਪਰ ਲੋੜੋਂ ਵੱਧ ਸਰਮਾਏ ਨੇ ਸ਼ਾਇਦ ਸਾਨੂੰ ਆਰਥਿਕ ਲੜਾਈਆਂ ਤੇ ਲੜਨੀਆਂ ਸਿਖਾਤੀਆਂ ਪਰ ਕੌਮੀ ਅਣਖ, ਗੈਰਤ ਤੇ ਪ੍ਰਭੂਸੱਤਾ ਦੀ ਲੜਾਈ ਅਸੀਂ ਵਿਸਾਰੀ ਹੋਈ ਆ।

ਤਕਰੀਬਨ ਬਹੁਤੇ ਬੰਦੀ ਸਿੰਘ ਨੌਜਵਾਨ ਨੇ, ਸਿਹਤ ਵਿਗੜਨ ਤੋਂ ਪਹਿਲਾਂ ਔਖੇ ਸੌਖੇ ਕੁਝ ਦਿਨ ਕੱਢ ਜਾਣਗੇ, ਪਰ ਬਜ਼ੁਰਗਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਚੁੱਕੀ ਆ। ਭਾਈ ਕੁਲਵੰਤ ਸਿੰਘ ਰਾਂਓਕੇ ਦੇ ਮਾਤਾ ਜੀ ਅੱਜ ਬੇਹੋਸ਼ ਹੋ ਗਏ, ਮਾਤਾ ਬਲਵਿੰਦਰ ਕੌਰ ਤੇ ਬਾਪੂ ਤਰਸੇਮ ਸਿੰਘ ਦੀ ਹਾਲਤ ਵੀ ਕਾਫੀ ਖਰਾਬ ਹੋ ਚੁੱਕੀ ਆ।

ਪੰਥਕ ਲੀਡਰ ਇਹਨਾਂ ਮਾਂਵਾਂ ਦੀ ਪੀੜ ਤੇ ਆਪਣਾ ਫਰਜ ਸਮਝ ਅੱਗੇ ਆਉਣ। ਪੰਥਕ ਮਸਲਿਆਂ ‘ਚ ਕੋਈ ਕਿਸੇ ਦਾ ਪੱਕਾ ਵੈਰੀ ਨਹੀ ਹੁੰਦਾ। ਵਿਚਾਰਕ ਵਖਰੇਂਵੇ ਅੱਜ ਹੈਗੇ ਨੇ ਤੇ ਕੱਲ੍ਹ ਨਹੀ ਰਹਿਣੇ। ਬੰਦੀ ਸਿੰਘ ਬਾਹਰ ਆਓਣ ਤੇ ਕਿਸੇ ਦੇ ਸ਼ਰੀਕ ਨਹੀ ਬਣਦੇ। ਓ ਕੌਮ ‘ਚ ਆਪਣਾ ਬਣਦਾ ਯੋਗਦਾਨ ਹੀ ਪਾਓਣਗੇ, ਤੇ ਹੋਰ ਕੌਮੀ ਮਸਲਿਆਂ ‘ਚ ਇੱਕ ਦੂਜੇ ਦਾ ਮੋਢਾ ਬਣਨਗੇ।

12/29/2023

ਸਿਪਾਹੀ ਦਾ ਦਿਲ--ਪ੍ਰੋਫ਼ੈਸਰ ਮੋਹਨ ਸਿੰਘ
ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,
ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ।
ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ,
ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ।
ਰੋ ਰੋ ਕੇ ਪਾਣੀ ਨਾ ਫੇਰ ਐਵੇਂ,
ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ ।
ਸਰੂ ਵਰਗੀ ਜਵਾਨੀ ਮੈਂ ਫੂਕਣੀ ਏਂ,
ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ ।
ਕਿਹੜੀ ਗੱਲੋਂ ਤੂੰ ਹਉਕੇ ਤੇ ਲਏਂ ਹਉਕਾ,
ਕਿਹੜੀ ਗੱਲੋਂ ਤੂੰ ਅੱਖਾਂ ਸੁਜਾਈਆਂ ਨੇ ?
ਲਾਂਘੇ ਪੰਜਾਂ ਦਰਿਆਵਾਂ ਦੇ ਸਨ ਥੋਹੜੇ
ਜੋ ਤੂੰ ਹੋਰ ਦੋ ਨਦੀਆਂ ਚੜ੍ਹਾਈਆਂ ਨੇ ।
ਫੂਹੀ ਫੁਹੀ ਨੂੰ ਸਹਿਕਦੇ ਵੀਰ ਮੇਰੇ,
ਕੀ ਕਰਾਂ ਮੈਂ ਦੁੱਧਾਂ ਛੁਹਾਰਿਆਂ ਨੂੰ ।
ਸਾਥੀ ਤੜਫਦੇ ਪਏ ਨੇ ਖ਼ਾਕ ਅੰਦਰ,
ਪੱਛੀ ਲਾਵਾਂ ਮੈਂ ਮਹਿਲਾਂ ਚੁਬਾਰਿਆਂ ਨੂੰ ।
ਫ਼ੌਜੀ ਬਾਜਿਆਂ ਆਣ ਘਨਘੋਰ ਪਾਈ,
ਲੱਗ ਰਿਹਾ ਏ ਡਗਾ ਨਗਾਰਿਆਂ ਨੂੰ ।
ਮੇਰੇ ਘੋੜੇ ਵੀ ਚੁੱਕ ਲਏ ਕੰਨ ਦੋਵੇਂ,
ਦੇਖ ਇਹਦਿਆਂ ਖੁਰਾਂ ਫੁੰਕਾਰਿਆਂ ਨੂੰ ।
ਡੌਲੇ ਫਰਕਦੇ ਪਏ ਨੇ ਅੱਜ ਮੇਰੇ,
ਜੋਸ਼ ਨਾਲ ਪਈ ਕੰਬਦੀ ਜਾਨ ਮੇਰੀ ।
ਜੀਭਾਂ ਕੱਢਦੇ ਪਏ ਨੇ ਤੀਰ ਗਿਠ ਗਿਠ,
ਪਈ ਆਕੜਾਂ ਭੰਨਦੀ ਕਮਾਨ ਮੇਰੀ ।
ਵਿਚ ਰੰਗ ਦੇ ਮਸਤ ਮਲੰਗ ਹੋ ਕੇ,
ਲਾਈਏ ਤਾਰੀਆਂ ਅਸੀਂ ਝਨਾਂ ਅੰਦਰ ।
ਵਿਚ ਜੰਗ ਦੇ ਤਲੀ 'ਤੇ ਜਾਨ ਧਰਕੇ,
ਲੜੀਏ ਅਸੀਂ ਤਲਵਾਰਾਂ ਦੀ ਛਾਂ ਅੰਦਰ ।
ਵਿਚ ਰੰਗ ਦੇ ਛਿੰਜਾਂ ਤੇ ਘੋਲ ਪਾਈਏ,
ਢੋਲੇ ਗਾਵੀਏ ਹਲਾਂ ਦੇ ਗਾਹ ਅੰਦਰ ।
ਵਿਚ ਜੰਗ ਦੇ ਖ਼ੂਨ ਦੀ ਲਾ ਮਹਿੰਦੀ,
ਪਾਈਏ ਬਾਂਹ ਤਲਵਾਰ ਦੀ ਬਾਂਹ ਅੰਦਰ ।
ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ,
ਦੋਹਾਂ ਦੇਵੀਆਂ ਨੂੰ ਨਿਮਸ਼ਕਾਰ ਸਾਡੀ ।
ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ,
ਵਿਚ ਜੰਗ ਦੇ ਦੇਵੀ ਕਟਾਰ ਸਾਡੀ ।
ਵਿਚ ਜੰਗ ਦੇ ਭਾਵੇਂ ਮੈਂ ਚੱਲਿਆ ਹਾਂ,
ਤਾਂ ਵੀ ਰਖਸਾਂ ਤੇਰਾ ਖ਼ਿਆਲ ਪਿਆਰੀ ।
ਬੁੰਦੇ ਸਮਝ ਕੇ ਤੇਰੇ ਮੈਂ ਛੱਰਿਆਂ ਨੂੰ,
ਲਾਸਾਂ ਘੁੱਟ ਕਲੇਜੇ ਦੇ ਨਾਲ ਪਿਆਰੀ ।
ਧੂੰਆਂ ਵੇਖ ਕੇ ਤੋਪਾਂ 'ਚੋਂ ਪੇਚ ਖਾਂਦਾ,
ਤੇਰੇ ਸਮਝਸਾਂ ਘੁੰਗਰੇ ਵਾਲ ਪਿਆਰੀ ।
ਤੇਰੇ ਪਲਕਾਂ ਦੀ ਯਾਦ ਵਿਚ ਤੀਰ ਖਾਸਾਂ,
ਹਾਥੀ ਵੇਖ ਚਿਤਾਰਸਾਂ ਚਾਲ ਪਿਆਰੀ ।
ਜੇ ਮੈਂ ਜੀਂਦਾ ਜਾਗਦਾ ਪਰਤ ਆਇਆ,
'ਰੱਖ ਸਾਈਂ ਦੀ' ਮੈਨੂੰ ਬੁਲਾ ਛੱਡੀਂ ।
ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ,
ਤੇਗ਼ ਓਸ ਨੂੰ ਮੇਰੀ ਫੜਾ ਛੱਡੀਂ ।

12/27/2023

ਹਰਬੰਸ ਲਾਲ ਖੰਨੇ ਨੇ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਲੱਤਾਂ ਮਾਰ ਮਾਰ ਭੰਨਿਆਂ ਸੀ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਪੰਜਾਬ ਦੇ ਹਿੰਦੂਆਂ ਨੇ 84 ਚ ਦਰਬਾਰ ਸਾਹਿਬ ਉੱਪਰ ਹਮਲ਼ੇ ਤੋਂ ਬਾਅਦ ਲੱਡੂ ਵੰਡਕੇ ਭੰਗੜੇ ਪਾਏ ਸੀ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਦਰਬਾਰ ਸਾਹਿਬ ਮੱਥਾ ਟੇਕਣ ਆਏ ਹਜ਼ਾਰਾਂ ਨਿਰਦੋਸ਼ ਬੀਬੀਆਂ, ਬੱਚਿਆਂ ਬਜ਼ੁਰਗਾਂ ਦਾ ਹਿੰਦੂ ਫ਼ੌਜ ਨੇ ਕਤਲੇਆਮ ਕੀਤਾ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਚ ਨਾਲੇ ਮੂਤਿਆ ਤੇ ਨਾਲ਼ੇ ਬੀੜੀਆਂ ਪੀ ਪੀ ਸੁੱਟੀਆਂ ਸੀ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

84 ਚ ਜਿਓੰਦੇ ਸਿੱਖਾਂ ਦੇ ਗਲਾਂ ਚ ਬਲ਼ਦੇ ਟਾਇਰ ਪਾ ਕੇ ਉਹਨਾਂ ਨੂੰ ਤੜਫ਼ਾ ਤੜਫ਼ਾ ਕੇ ਲੂਹਿਆ ਸੀ ਤੁਸੀਂ ਹਿੰਦੂਓਂ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

84 ਚ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਸਮੂਹਿਕ ਬਲਾਤਕਾਰ ਕੀਤੇ ਸੀ ਤੁਸੀਂ ਹਿੰਦੂਆਂ ਨੇ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਗੁਰਦਵਾਰਾ ਮਟਨ ਸਾਹਿਬ ਦੇ ਸੱਤ ਗੁਰਦਵਾਰਿਆਂ ਤੇ ਕਬਜ਼ੇ ਕਰਕੇ ਹਿੰਦੂ ਮੰਦਿਰ ਬਣਾਤੇ ਤੁਸੀਂ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਗੁਰਦਵਾਰਾ ਪਊਆ ਸਾਹਿਬ ਨੂੰ ਚੰਡੀ ਮੰਦਿਰ ਬਣਾ ਦਿੱਤਾ ਤੁਸੀਂ ਹਿੰਦੂਆਂ ਨੇ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਗੁਰਦਵਾਰਾ ਗਿਆਨ ਗੋਦੜੀ ਸਾਹਿਬ ਨੂੰ ਖਤਮ ਕਰਕੇ ਓਥੇ ਦੁਕਾਨਾਂ ਬਣਾ ਦਿੱਤੀਆਂ ਤੁਸੀਂ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦੀ ਮੰਗ ਖ਼ਿਲਾਫ਼ ਤ੍ਰਿਸ਼ੂਲਾਂ ਤੇ ਬੀੜੀਆਂ ਤਮਾਖੂ ਬੰਨ੍ਹਕੇ ਜਲੂਸ ਕੱਢਿਆ ਸੀ ਹਿੰਦੂਆਂ ਨੇ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਪੰਜਾਬ ਦਾ ਖਾ ਕੇ, ਪੰਜਾਬੀ ਬੋਲ ਕੇ, ਆਪਣੀਂ ਮਾਂ ਬੋਲੀ ਹਿੰਦੀ ਲਿਖਾਈ ਸੀ ਪੰਜਾਬ ਦੇ ਹਿੰਦੂਆਂ ਨੇ
---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ਓਹਦੇ ਲਈ ??????

ਹਿੰਦੂਆਂ ਨੂੰ ਬੱਸਾਂ ਚੋਂ ਕੱਢਕੇ ਮਾਰਨ ਬਾਰੇ ਪਿੰਕੀ ਕੈਟ ਆਪਣੀ ਜ਼ੁਬਾਨੀ ਦੱਸ ਚੁੱਕਿਆ ਆ ਕਿ ਪੁਲਿਸ ਵਾਲੇ ਖਾੜਕੂਆਂ ਦੇ ਭੇਸ ਚ ਇਹ ਕੰਮ ਕਰਦੇ ਸੀ
------- ਸਿੱਖਾਂ ਉੱਪਰ ਹਿੰਦੂਆਂ ਦੇ ਕਤਲਾਂ ਦੇ ਝੂਠੇ ਇਲਜ਼ਾਮ ਲਾਕੇ ਸਿੱਖ ਕੌਮ ਨੂੰ
ਨਜ਼ਾਇਜ਼ ਬਦਨਾਮ ਕਰਨ ਲਈ ਕਿਸੇ ਹਿੰਦੂ ਨੇ ਮਾਫ਼ੀ ਮੰਗੀ ??????

ਸਿੱਖ ਸਿਰਫ਼ ਅਕਾਲ ਦੇ ਪੁਜਾਰੀ ਆ ਤੇ ਹਿੰਦੂ ਕਰੋੜਾਂ ਦੇਵੀ ਦੇਵਤਿਆਂ ਨੂੰ ਪੂਜਣ ਵਾਲ਼ੇ , ਹਿੰਦੂਆਂ ਵਲੋਂ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚਣ ਲਈ ਕਿਸੇ ਹਿੰਦੂ ਨੇ ਮਾਫ਼ੀ ਮੰਗੀ ??????

ਚੰਦੂ ਹਿੰਦੂ ਨੇ ਗੁਰੂ ਅਰਜਣ ਸਾਹਿਬ ਜੀ ਨੂੰ ਸ਼ਹੀਦ ਕਰਵਾਇਆ ---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ??????

ਪਹਾੜੀ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲ਼ੇ ਕੀਤੇ ਤੇ ਹਿੰਦੂ ਰਾਜਿਆਂ ਨੇ ਮੁਗ਼ਲਾਂ ਨਾਲ ਰਲ਼ਕੇ ਗੁਰੂ ਸਾਹਿਬ ਦੇ ਖ਼ਿਲਾਫ਼ ਜੰਗਾਂ ਲੜ੍ਹੀਆਂ ---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ??????

ਗੰਗੂ ਬਾਹਮਣ ਨੇ ਮੁਖ਼ਬਰੀ ਕੀਤੀ ਧੋਖਾ ਕੀਤਾ ਮਾਤਾ ਗੁਜ਼ਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ---- ਕਿਸੇ ਹਿੰਦੂ ਨੇ ਮਾਫ਼ੀ ਮੰਗੀ ??????

ਫ਼ਿਰ ਕਿਹੜੇ ਮੂੰਹ ਨਾਲ ਭਾਈਚਾਰੇ ਭਾਈਚਾਰੇ ਦਾ ਰਾਗ ਅਲਾਪਦੇ ਰਹਿੰਦੇ ਓ ???

ਅਮਰੀਕਾ ਦੇ  ਇਕ ਬਹੁਤ ਹੀ ਪਾਵਰਫੁੱਲ ਪੋਲੀਟੀਸ਼ਨ ਨੇ  ਇੰਦਰਾ ਗਾਂਧੀ ਨੂੰ ਚੁੜੇਲ ਕਿਹਾ  ਇਹ ਵੀ ਇੱਕ ਇਤਫ਼ਾਕ ਦੀ ਗੱਲ ਹੈ   31 ਅਕਤੂਬਰ  ਯੂਰਪ ਅਤੇ ...
10/31/2023

ਅਮਰੀਕਾ ਦੇ ਇਕ ਬਹੁਤ ਹੀ ਪਾਵਰਫੁੱਲ ਪੋਲੀਟੀਸ਼ਨ ਨੇ ਇੰਦਰਾ ਗਾਂਧੀ ਨੂੰ ਚੁੜੇਲ ਕਿਹਾ ਇਹ ਵੀ ਇੱਕ ਇਤਫ਼ਾਕ ਦੀ ਗੱਲ ਹੈ 31 ਅਕਤੂਬਰ ਯੂਰਪ ਅਤੇ ਅਮਰੀਕਾ ਵਿੱਚ ਚੁੜੇਲਾਂ ਦਾ ਦਿਨ ਮਨਾਇਆ ਜਾਂਦਾ ਹੈ te ਉਸੇ ਦਿਨ ਹੀ ਸਿੰਘਾਂ ਨੇ ਇੰਦਰਾ ਗਾਂਧੀ ਨੂੰ ਮਤਲਬ ਚੁੜੇਲ ਦਾ ਖ਼ਾਤਮਾ ਕਰ ਦਿੱਤਾ

ਅਨੰਦਪੁਰ ਦੀ ਨਗਰੀ ਤੋੰ ਮਾਛੀਵਾੜੇ ਦਾ ਸਫਰ ਘਾਟੇ  ਨਫੇ ਤੋਂ ਪਰਾਂ ਹੈ ..ਜਿਹੜਾ ਬੰਦਾ ਇਹਨਾਂ ਸਫਰਾਂ ਨੂੰ ਘਾਟੇ ਨਫੇ ਦੇ ਦੁਨੀਆਵੀ ਪੈਮਾਨੇ ਚ ਤੋਲਦ...
10/09/2023

ਅਨੰਦਪੁਰ ਦੀ ਨਗਰੀ ਤੋੰ ਮਾਛੀਵਾੜੇ ਦਾ ਸਫਰ ਘਾਟੇ ਨਫੇ ਤੋਂ ਪਰਾਂ ਹੈ ..ਜਿਹੜਾ ਬੰਦਾ ਇਹਨਾਂ ਸਫਰਾਂ ਨੂੰ ਘਾਟੇ ਨਫੇ ਦੇ ਦੁਨੀਆਵੀ ਪੈਮਾਨੇ ਚ ਤੋਲਦਾ ਹੈ ਉਹ ਧਰਮੀ ਨਹੀੰ ਹੋ ਸਕਦਾ .. ਸੰਸਾਰੀ ਸਭ ਕੁਝ ਲੁਟਾ ਕੇ ਵੀ ਧਰਮ ਬਚਾਉਣ ਦਾ ਫੈਸਲਾ ਕਰਨਾ ਇਹ ਗੱਲ ਅਧਰਮੀਆਂ ਨੁੰ ਪਸੰਦ ਨਹੀੰ .. ਉਹ ਇਹਨਾਂ ਫੈਸਲਿਆਂ ਨੂੰ ਸਿਰਫ ਇਸ ਕਰਕੇ ਨਿੰਦਦੇ ਹਨ ਕਿਉਕੀ ਉਹਨਾਂ ਦੀ ਸਾਰੀ ਲੜਾਈ ਇਹਨਾਂ ਸੰਸਾਰੀ ਸਾਧਨਾ ਤੱਕ ਸੀਮਤ ਹੈ .. ਉਹਨਾਂ ਨੂੰ ਸ਼ਹਾਦਤ ਦੀ ਸਮਝ ਕਿਵੇਂ ਆ ਸਕਦੀ ਹੈ .. ਸ਼ਹਾਦਤ ਦਾ ਲੇਖਾ ਜੋਖਾ ਜੇ ਬਾਣੀਆਂ ਕਰੇਗਾ ਤਾਂ ਉਹ ਇਸਨੂੰ ਸਭ ਤੋਂ ਵੱਡਾ ਘਾਟਾ ਲਿਖੇਗਾ .. ਜੇ ਧਰਮੀ ਕਰੇਗਾ ਉਹ ਇਸਨੂੰ ਲੋਕ ਪ੍ਰਲੋਕ ਚ ਸਭ ਤੋੰ ਸੱਚਾ ਸੌਦਾ ਕਹੇਗਾ .. ਦੋਵਾਂ ਦਾ ਇਹੋ ਫਰਕ ਜਦੋੰ ਵੱਡੇ ਪੱਧਰ ਤੇ ਸਾਹਮਣੇ ਆਉਦਾ ਹੈ ਤਾਂ ਸਿਧਾਂਤਕ ਵਖਰੇਵੇਂ ਜਨਮ ਲੈ ਲੈਂਦੇ ਹਨ .. ਇਹ ਵਖਰੇਵੇਂ ਗੱਲਾਂਬਾਤਾ ਨਾਲ ਸੁਲਝਦੇ ਨਹੀੰ ਹੁੰਦੇ .. ਇਹ ਵਖਰੇਵੇਂ ਸਦਾ ਰਹਿਣਗੇ .. ਪਰਵਾਨੇਂ ਸ਼ਮਾਂ ਚ ਅਜਿਹਾ ਕੀ ਵੇਖਦੇ ਹਨ ਕਿ ਜਦੋਂ ਸ਼ਮਾਂ ਬਲਦੀ ਹੈ ਤਾਂ ਉਹਨਾਂ ਨੂੰ ਕੀੜਿਆਂ ਦਾ ਜੀਵਨ ਜਿਉਣਾ ਨਾਮਨਜੂਰ ਹੋ ਜਾਂਦਾ ਹੈ .. ਇਹ ਗੱਲ ਨੁਕਤੇ ਦੀ ਹੈ .. ਓਹੀ ਨੁਕਤਾ ਜਿਹੜਾ ਪੁੱਤ ਦਾ ਕਲੇਜਾ ਮੁੰਹ ਚ ਪਵਾ ਕੇ ਮੁਸਕਰਾ ਪਵੇ .. ਦੁਨੀਆਵੀ ਅੱਖ ਨੂੰ ਉਹ ਪਾਗਲਪਨ ਲਗਦਾ ਹੈ ..।

- ਅਮ੍ਰਿਤਪਾਲ ਸਿੰਘ
ਭਗਤ ਰਵਿਦਾਸ ਜੀ ਕਹਿੰਦੇ ਹਨ ਕੇ ਅਸੀ ਰਾਮ ਨਾਮ ਦੇ ਧੰਨ ਨੂੰ ਇਕੱਠਾ ਕੀਤਾ ਤੇ ਦੁਨੀਆ ਬਿਖ ਜਹਿਰ ਕੱਠੀ ਕਰੀ ਜਾਂਦੀ ਆ।ਮੰਨ ਲਵੋ ਜੇ ਆਪਾ ਕਿਸੇ ਬੋਤਲ ਚ ਜਹਿਰ ਕੱਠੀ ਕਰੀ ਜਾਈਏ ਜਿਸਨੂੰ ਪੀਣ ਨਾਲ ਮੋਤ ਨਿਸ਼ਚਿਤ ਹੋਵੇ ਫੇਰ ਕਿੰਨੀ ਕ ਸਿਆਣਪ ਆ
ਬਲਰਾਜ ਸਿੰਘ ਜੰਡਿਆਲਾ

ਸਿੱਖ ਸੰਘਰਸ਼ ਦੀ  #ਲੋਹ_ਇਸਤਰੀ  ਹੀ ਕਹਾਂਗਾ ਮੈਂ ...ਬੀਬੀ ਬਿਮਲ ਕੌਰ ਖ਼ਾਲਸਾ (ਸ਼ਹੀਦੀ 2 ਸਤੰਬਰ 1991)ਬੀਬੀ ਬਿਮਲ ਕੌਰ ਖ਼ਾਲਸਾ ਇੰਦਰਾ ਨੂੰ ਸੋਧਾ ਲ...
09/02/2023

ਸਿੱਖ ਸੰਘਰਸ਼ ਦੀ #ਲੋਹ_ਇਸਤਰੀ ਹੀ ਕਹਾਂਗਾ ਮੈਂ ...
ਬੀਬੀ ਬਿਮਲ ਕੌਰ ਖ਼ਾਲਸਾ (ਸ਼ਹੀਦੀ 2 ਸਤੰਬਰ 1991)

ਬੀਬੀ ਬਿਮਲ ਕੌਰ ਖ਼ਾਲਸਾ ਇੰਦਰਾ ਨੂੰ ਸੋਧਾ ਲਾਉਣ ਵਾਲ਼ੇ ਸੂਰਮੇ ਭਾਈ ਬੇਅੰਤ ਸਿੰਘ ਜੀ ਦੇ ਧਰਮ ਪਤਨੀ ਸਨ I
ਬੀਬੀ ਬਿਮਲ ਕੌਰ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਚ ਨਰਸ ਸੀ ਜਦੋਂ ਭਾਈ ਬੇਅੰਤ ਸਿੰਘ ਨੇ ਨੇ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਸੀ। ਕਤਲ ਤੋਂ ਤੁਰੰਤ ਬਾਅਦ ਉਸ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਚੁੱਕ ਲਿਆ, ਉਹ ਕਈ ਦਿਨਾਂ ਤੋਂ ਆਪਣੇ ਬੱਚਿਆਂ ਅਮ੍ਰਿਤ, ਸਰਬਜੀਤ ਅਤੇ ਜੱਸੀ ਨੂੰ ਘਰ ਛੱਡ ਕੇ ਗਾਇਬ ਰਹੇ I ਉਸ ਸਮੇਂ ਦਮਦਮੀ ਟਕਸਾਲ ਨੇ ਆਪ ਦੇ ਬੱਚਿਆਂ ਦੀ ਪੜ੍ਹਾਈ ਲਈ ਅਦਾਇਗੀ ਕੀਤੀ I
ਸੀ ਬੀ ਆਈ ਅਤੇ ਪੁਲਿਸ ਦੀ ਖਿੱਚ ਧੂਹ ਦੇ ਬਾਵਜੂਦ ਬਤੌਰ ਸਧਾਰਨ ਇਸਤਰੀ ਬੀਬੀ ਖਾਲਸਾ ਦਾ ਕਿਰਦਾਰ ਸਲਾਹੁਣਯੋਗ ਰਿਹਾ ਉਹ ਆਰਥਿਕ ਮੰਦ ਹਾਲੇ ਵਿੱਚ ਵੀ ਦਲੇਰੀ ਅਤੇ ਦ੍ਰਿੜਤਾ ਦੀ ਦੇਖ ਰੇਖ ਹੇਠ ਅਤੇ ਰੋਜੀ ਰੋਟੀ ਵਾਸਤੇ ਜਨਤਕ ਵਿਰੋਧ ਦੇ ਬਾਵਜੂਦ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਦੀ ਰਹੀ

29ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਇਸੇ ਸਮੇ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਪੁਲਿਸ ਕਾਰਵਾਈ ਕੀਤੀ ਫਿਰ ਪੁਲਿਸ ਨੂੰ ਟਾਸਕ ਫੋਰਸ ਦੇ ਨਾਮ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਤਾਇਨਾਤ ਕਰ ਦਿੱਤਾ 4 ਜੂਨ 1986 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਫੈਡਰੇਸ਼ਨ ਦੁਆਰਾ ਘਲੂਘਾਰਾ ਦਿਵਸ ਮਨਾਇਆ ਗਿਆ ਜਿਸ ਦਿਨ ਬੀਬੀ ਜੀ ਨੇ ਫੈਡਰੇਸ਼ਨ ਆਗੂਆਂ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਵਿਚੋਂ ਟਾਸਕ ਫੋਰਸ ਕਡਣ ਲਈ ਮੁਹਿੰਮ ਸ਼ੁਰੂ ਕੀਤੀ I
ਸਿੱਖਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ ਅਤੇ ਖੁੱਲੇ ਤੌਰ 'ਤੇ ਪੰਜਾਬ ਦੇ ਦਰਮਿਆਨੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਕ ਗਾਰਡ ਮਾਰਿਆ ਗਿਆ ਅਤੇ ਸੱਤ ਲੋਕ ਜ਼ਖਮੀ ਹੋ ਗਏ।
ਇਸ ਕਾਂਡ ਦਾ ਕੇਸ ਬੀਬੀ ਖ਼ਾਲਸਾ ਅਤੇ ਹੋਰ ਆਗੂਆਂ ਉਤੇ ਦਰਜ ਕੀਤਾ ਗਿਆ I ਬੀਬੀ ਖ਼ਾਲਸਾ ਨੂੰ ਗੁਰਦੁਆਰੇ ਵਿਚ ਭੜਕਾਊ ਭਾਸ਼ਣ ਲਈ 1986 ਦੇ ਅਖੀਰ ਵਿੱਚ ਆਪ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਬਾਅਦ ਵਿੱਚ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਬਗਾਵਤ ਦੇ ਕੇਸ ਵਿੱਚ ਬੁੜੈਲ ਜੇਲ੍ਹ ਚੰਡੀਗੜ੍ਹ ਭੇਜ ਦਿੱਤਾ I
ਪਿਛੋਂ ਪਰਿਵਾਰ ਖੇਰੂੰ ਖੇਰੂੰ ਹੋ ਗਿਆ, ਕਈ ਵਾਰ ਬਚਿਆਂ ਦੀਆਂ ਫੀਸਾਂ ਭਰਨ ਜੋਗੇ ਪੈਸੇ ਵੀ ਨਾ ਹੁੰਦੇ ਅਖੀਰ ਉਹਨਾਂ ਆਪਣਾ ਛੋਟਾ ਲੜਕਾ ਜਸਵਿੰਦਰ ਸਿੰਘ ਜੇਲ੍ਹ ਵਿੱਚ ਹੀ ਬੁਲਾ ਲਿਆ।

ਆਪ ਜੀ ਜੁਲਾਈ 1988 ਵਿੱਚ ਚੰਡੀਗੜ੍ਹ ਜੇਲ੍ਹ ਵਿਚੋਂ ਰਿਹਾਅ ਹੋ ਗਏ ਨਵੰਬਰ 1989 ਵਿੱਚ ਆਪ ਜੀ ਲੋਕ ਸਭਾ ਹਲਕਾ ਰੋਪੜ ਤੋਂ ਭਾਰੀ ਬਹੁਮਤ ਨਾਲ ਜਿੱਤੇ I ਬੀਬੀ ਖ਼ਾਲਸਾ ਨੇ ਰੋਪੜ. ਸਮਰਾਲਾ, ਕਾਦੀਆਂ, ਭਾਦਸੋਂ, ਸਰਹੰਦ ਅਤੇ ਪਟਿਆਲਾ ਦੇ ਥਾਣਿਆਂ ਦਾ ਸਫਲ ਘਿਰਾਓ ਕੀਤਾ ਅਤੇ ਧਰਨੇ ਦੇਕੇ ਉਹਨਾਂ ਅਨੇਕਾਂ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਦੇ ਸਿਕੰਜੇ ਚੋ ਛੁਡਵਾਇਆ ਅਤੇ ਸ਼ਹੀਦਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਦਵਾਈਆਂ ਆਪ ਜੀ ਨੇ ਸੰਤ ਸਿਪਾਹੀ ਫਰੰਟ ਦੀ ਮਜਬਤੀ ਲਈ ਸਿਰ ਤੋੜ ਮਿਹਨਤ ਕੀਤੀ I
ਅਖੀਰ ਆਪ ਜੀ ਪੰਥਕ ਸੇਵਾ ਕਰਦਿਆਂ 2 ਸਤੰਬਰ 1991 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਬੀਬੀ ਖ਼ਾਲਸਾ ਦੀ ਮੌਤ ਅੱਜ ਤੱਕ ਇੱਕ #ਭੇਤ ਬਣੀ ਹੋਈ ਹੈ। ਪ੍ਰੈਸਾਂ ਤਕ ਪਹੁੰਚੀਆਂ ਪਹਿਲੀ ਰਿਪੋਰਟਾਂ ਨੇ ਸੰਕੇਤ ਦਿੱਤਾ ਕਿ ਬਿਮਲ ਖਾਲਸਾ ਨੇ ਸਾਈਨਾਇਡ ਖਾਧੀ ਸੀ I
ਜਦੋਂ ਇਹ ਗੱਲ ਧਿਆਨ ਵਿੱਚ ਆਈ ਕਿ ਉਸ ਦੇ ਛੋਟੇ ਬੱਚੇ ਸਨ, ਤਾਂ ਸ਼ੱਕ ਇਕਦਮ ਪੈਦਾ ਹੋ ਗਿਆ ਕਿ ਉਸ ਨੂੰ ਜ਼ਬਰਦਸਤੀ ਸਾਈਨਾਈਡ ਦਿੱਤੀ ਗਈ ਸੀ I
ਇਸ ਤੋਂ ਬਾਅਦ, ਪੁਲਿਸ ਦੁਆਰਾ ਇਸ ਕਹਾਣੀ ਨੂੰ "ਸਹੀ" ਕੀਤਾ ਗਿਆ ਅਤੇ ਇਹ ਕਹਿ ਦਿੱਤਾ ਗਿਆ ਕਿ ਉਸਦੀ ਮੌਤ ਇੱਕ ਵਾਸ਼ਿੰਗ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਬਿਜਲੀ ਨਾਲ ਹੋਈ ਸੀ I ਨਜ਼ਦੀਕੀ ਰਿਸ਼ਤੇਦਾਰਾਂ ਨੇ ਪੋਸਟ ਮਾਰਟਮ ਦੀ ਮੰਗ ਕੀਤੀ ਪਰ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ।

ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨ ਆਇਆ ॥੧॥
07/21/2023

ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨ ਆਇਆ ॥੧॥

07/11/2023

ਪ੍ਰਸ਼ਾਸਨ ਕਹਿੰਦਾ ਹੜ੍ਹ ਪ੍ਰਭਾਵਿਤ ਲੋਕਾਂ ਦਾ ਪ੍ਰਬੰਧ ਗੁਰਦਵਾਰਾ ਸਾਹਿਬ ਕਰ ਰਹੇ ਆ,ਪਰ ਇਹ ਕੌਣ ਕਹਿੰਦਾ ਸੀ ਕਿ ਗੁਰੂ ਘਰਾਂ ਚੋਂ ਗੋਲਕਾਂ ਚੁੱਕਾ ਦਿਓ❔

Waheguru ji saheed bhai Hardeep Singh Singh nijjer 🙏
06/19/2023

Waheguru ji saheed bhai Hardeep Singh Singh nijjer 🙏

Address

Bakersfield, CA

Telephone

+15167849065

Website

Alerts

Be the first to know and let us send you an email when Chubda sach posts news and promotions. Your email address will not be used for any other purpose, and you can unsubscribe at any time.

Share

Category