06/06/2026
ਮੈਂ ਰੁੱਖ ਹੱਸਦੇ ਵੀ ਦੇਖੇ ਆ ਤੇ ਰੁੱਖ ਰੋਂਦੇ ਵੀ ਦੇਖੇ ਆ 2
ਮੈਂ ਟਾਹਣੀਆਂ ਨੂੰ ਆਪਸ ਵਿੱਚ ਗੱਲਾਂ ਕਰਦੇ ਵੀ ਤੱਕਿਆ 2
ਨਵੇ ਪੱਤੇ ਆਉਂਦੇ ਤੇ ਪੁਰਾਣੇ ਪੱਤਿਆਂ ਨੂੰ ਝੜਦਿਆਂ ਵੀ ਦੇਖਿਆ
ਮੈਨੂੰ ਉਡੀਕਦਿਆਂ ਕਈ ਵਾਰੀ ਤੱਕਿਆ ਏ ਉਸਨੂੰ,
ਮੇਰੇ ਆਉਣ ਦੀ ਆਹਟ ਵਿਚ ਖੁਸ਼ ਹੁੰਦਿਆਂ ਮੈਂ ਦੇਖਿਆ
ਮੈਨੂੰ ਖੁਸ਼ ਦੇਖ, ਖੁਸ਼ ਹੁੰਦਾ ਏ ਉਹ, ਰੋਣ ਨਾਲ਼ ਮੇਰੇ ਉਦਾਸ ਹੁੰਦਾ ਮੈਂ ਦੇਖਿਆ
ਕੁਹਾੜ ਦੀ ਕੁਹਾੜੀ ਕੋਲੋਂ ਉਸਨੂੰ ਡਰਦਿਆਂ ਮੈ ਦੇਖਿਆ
ਸਹਿਮ ਕੇ ਆਪਣੇ ਹੀ ਅੰਦਰ ਵਰ੍ਹਦਿਆਂ ਮੈਂ ਦੇਖਿਆ
ਸਾਰੇ ਦੁੱਖ ਸੁੱਖ ਉਹਦੇ ਨਾਲ ਮੈਂ ਕਰ ਲੈਂਦਾ ਹਾਂ
ਇੱਕ ਚੁੱਪ ਦਾ ਸਕੂਨ ਜਿਹਾ ਨਾਲ ਰਿਸ਼ਤਾ ਮੈਂ ਉਹਦੇ ਰੱਖਿਆ
ਜਦੋਂ ਕੋਈ ਪ੍ਰੇਸ਼ਾਨੀ ਹੋਵੇ ਮੈਂਨੂੰ
ਦੇਖਾਂ ਵਲ ਉਸਦੇ, ਤਾਂ ਉਸਨੂੰ ਮੈਂ ਮੁਸਕਰਾਉਦਿਆਂ ਵੀ ਦੇਖਿਆ।
ਕੜ ਕੜ ਪੱਤਿਆਂ ਦੇ ਨਾਲ ਮੈਨੂੰ ਹਸਾਉਂਦਿਆਂ ਞੀ ਦੇਖਿਆ
ਆਏ ਤੂਫ਼ਾਨ ਝੜ ਗਏ ਪੱਤੇ
ਸਵੇਰ ਨੂੰ ਫਿਰ ਮੁਸਕਰਾਉਦਿਆਂ ਮੈਂ ਦੇਖਿਆ।
(JASWINDER KAUR)