PinD da bhule na kheyal $

PinD da bhule na kheyal $ PinDa de veer apne pind di photo,status,program share krna chude please sade WHaTs up ish no te bhejo +96595536795-GiDDa bros.

So true ✔️
14/05/2018

So true ✔️

10/05/2018
01/01/2018

ਆਪਣੀਆਂ ਅਮਿਟ ਪੈੜਾਂ ਛੱਡਦਾ ਇੱਕ ਹੋਰ ਵਰਾ ਖਤਮ .... ਸਮਾਂ ਆਪਣੀ ਚਾਲ ਚਲਦਾ ਗਿਆ ... ਕੁਝ ਮੁਹੱਬਤੀ ਰੂਹਾਂ ਸਦਾ ਲਈ ਵਿਛੜ ਗਈਆਂ .... ਇੱਕ ਵਾਰ ਲੱਗਾ ਜਿਵੇਂ ਨਬਜ਼ ਖਲੋ ਗਈ .... ਪਰ ਜਿਉਂਦਿਆਂ ਨਾਲ ਜਿਉਣਾ ਪੈਂਦੈ ... ਕੁਝ ਸੱਜਣ ਜਿਉਂਦੇ ਈ ਵਿਛੜ ਗਏ ... ਰੋਸੇ ਸ਼ਿਕਵੇ ਮਿਨਤਾਂ ਨਾਲ ਮਨਾਉਣ ਦੀ ਕਵਾਇਦ ਜਾਰੀ ਰਹੀ .... ਕੁਝ ਆਪਣੇ ਟਿਸ਼ੂ ਪੇਪਰ ਵਾਂਗ ਵਰਤਕੇ ਸੁੱਟਦੇ ਰਹੇ ... ਸਭ ਕੁਝ ਜਾਣਦਿਆਂ ਵੀ ਅਣਜਾਣ ਬਣੇ ... ਪਰ ਸਾਲ ਦੇ ਅਖ਼ੀਰਲੇ ਦਿਨ ... ਕਿਸੇ ਨਾਲ ਕੋਈ ਰੋਸਾ ਸ਼ਿਕਵਾ ਨਹੀਂ ....ਹਾਂ ਜਾਣੇ ਅਣਜਾਣੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਖਿਮਾ ਦੇ ਜਾਚਿਕ ... ਵਾਅਦਾ ਫੇਰ ਕਦੇ ਸ਼ਿਕਾਇਤ ਦਾ ਮੌਕਾ ਨਾ ਦੇਣ ਦੀ ਪੂਰੀ ਕੋਸ਼ਿਸ਼ ਹੋਵੇਗੀ ...ਆਪਾਂ ਇੱਕ ਪਰਿਵਾਰ ਦੀ ਤਰਾਂ ਹਾਂ ... ਆਓ ਸਾਰੇ ਗਿਲੇ ਸ਼ਿਕਵੇ ਮੁਕਾ ਇੱਕ ਹੋ ਜਾਈਏ ਅਤੇ ਨਵੇਂ ਸਾਲ ਨੂੰ ਖੁਸ਼ਆਮਦੀਦ ਕਹੀਏ। .. ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕਿ ਨਵੇਂ ਸਾਲ 2018 ਵਿੱਚ ਹਰੇਕ ਮਾਂ ਦਾ ਪੁੱਤ ਹਰੇਕ ਬਾਪ ਦੀ ਧੀ ਹਰੇਕ ਧੀ ਦਾ ਬਾਪ ਹਰੇਕ ਭੈਣ ਦਾ ਭਾਈ ਹਰੇਕ ਔਰਤ ਦੇ ਸਿਰ ਦਾ ਸਾਈਂ ਹਰੇਕ ਦਾਦੀ ਦਾਦੇ ਨਾਨੀ ਨਾਨੇ ਦੇ ਪੋਤੇ ਦੋਹਤੇ ਸੁਖੀ ਵਸਣ ਤੇ ਸਾਲ 2018 ਤੁਹਾਡੇ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ.
Happy New Year 2018

31/08/2017

ਆਪਣੀ ਆਲੋਚਨਾ ਸੁਣਨ ਦਾ ਜਿਗਰਾ ਰੱਖੋ, ਆਉਣ ਵਾਲੇ ਸਮੇਂ ਵਿੱਚ ਹੋਰ ਅੱਗੇ ਵਧਣ ਦੀ ਸਮਰੱਥਾ ਤੇ ਸ਼ਕਤੀ ਪੈਦਾ ਹੋਵੇਗੀ । ਜਿਹੜੇ ਦਰੱਖਤਾਂ ਦੀ ਕਾਂਟ ਛਾਂਟ ਨਹੀਂ ਹੁੰਦੀ, ਉਹ ਆਪ ਮੁਹਾਰੇ ਆਸੇ ਪਾਸੇ ਫੈਲ ਜਾਂਦੇ ਹਨ, ਵੱਡੇ ਤੇ ਉੱਚੇ ਨਹੀਂ ਹੁੰਦੇ । ਜਿਹੜੀਆਂ ਗੱਡੀਆਂ ਸਹੀ ਲੀਹ ਤੇ ਨਹੀਂ ਚੱਲਦੀਆਂ ਆਪਣੀ ਮੰਜ਼ਿਲ ਤੋਂ ਨਹੀਂ ਪਹੁੰਚਦੀਆਂ । ਜਦੋਂ ਤੱਕ ਤੁਸੀਂ ਵਿਰੋਧੀ ਵਿਚਾਰ ਸੁਣਨ ਦੀ ਸ਼ਕਤੀ ਪੈਦਾ ਨਹੀਂ ਕਰੋਗੋ, ਤਰੱਕੀ ਨਹੀਂ ਕਰੋਗੋ । ਤੁਸੀਂ ਆਪਣੇ ਮਿੱਤਰਾਂ ਦੇ ਨਾਲੋਂ ਦੁਸ਼ਮਣਾਂ ਦੀ ਗੱਲ ਨੂੰ ਜਿਆਦਾ ਤਰਜੀਹ ਦਿਓ, ਜਿਹੜੇ ਤੁਹਾਡੇ ਸਿਰਫ਼ ਔਗੁਣ ਹੀ ਵੇਖਦੇ ਹਨ । ਮਿੱਤਰ ਇਕੱਲੇ ਗੁਣ ਹੀ ਵੇਖਦੇ ਹਨ । ਜਿਆਦਾ ਪ੍ਰਸ਼ੰਸਾ ਸੁਣਨ ਵਾਲੇ ਕਦੇ ਵੀ ਅੱਗੇ ਨਹੀਂ ਵੱਧਦੇ । ਕਿਸੇ ਵਿਅਕਤੀ ਦਾ ਪਤਨ ਉਸ ਦੀ ਆਲੋਚਨਾ ਨਹੀਂ ਪ੍ਰਸ਼ੰਸਾ ਕਰਦੀ ਹੈ । ਉਹ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਹਨ, ਜਿਹੜੇ ਤੁਹਾਡੇ ਗੁਣਗਾਨ ਗਾਉਂਦੇ ਹਨ, ਔਗੁਣ ਨਹੀਂ ਦੱਸਦੇ । ਹਰ ਇੱਕ ਜਿੰਦਗੀ ਵਿੱਚ ਕੋਈ ਨਾ ਕੋਈ ਅਜਿਹਾ ਮਿੱਤਰ ਪਿਆਰਾ ਦੋਸਤ ਹੋਣਾ ਚਾਹੀਦਾ ਹੈ, ਜਿਸ ਦੀ ਗੱਲ ਮੰਨਦੇ ਹੋਈਏ, ਜੇ ਅਜਿਹਾ ਨਹੀਂ ਅਸੀਂ ਹੰਕਾਰੀ ਤੇ ਕੱਟੜ ਹਾਂ । ਹਰ ਵਿਅਕਤੀ ਵਿੱਚ ਲਚਕੀਲਾਪਣ ਤੇ ਲਚਕ ਹੋਣੀ ਲਾਜ਼ਮੀ ਹੈ, ਕਿਉਂਕਿ ਹਨੇਰੀਆਂ ਝੱਖੜਾਂ ਨਾ ਝੁਕਣ ਵਾਲੇ ਦਰੱਖਤਾਂ ਦੀਆਂ ਹੀ ਜੜ੍ਹਾਂ ਪੁੱਟੀਆਂ ਜਾਂਦੀਆਂ ਹਨ । ਜ਼ਿੰਦਗੀ ਵਿੱਚ ਪਰਪੱਕ ਜਰੂਰ ਹੋਵੋ, ਕੱੜੜ ਨਾ ਹੋਵੇ, ਜਿਆਦਾ ਕੱਟੜਤਾ ਅੱਗੇ ਵੱਧਣ ਨਹੀਂ ਦਿੰਦੀ ।ਜਿਹੜੀ ਧਰਤੀ ਵਿੱਚ ਪਾਣੀ ਹਜ਼ਮ ਕਰਨ ਦੀ ਸ਼ਕਤੀ ਨਹੀਂ ,ਉਸ ਵਿੱਚ ਚੰਗੀ ਫਸਲ ਪੈਦਾ ਕਰਨ ਦੀ ਸ਼ਕਤੀ ਹੋ ਹੀ ਨਹੀਂ ਸਕਦੀ ।ਚਾਪਲੂਸ ਸਾਡੀਆਂ ਅੱਖਾਂ ਮੂੰਹਰੇ ਅਜਿਹੀ ਪੱਟੀ ਬੰਨ੍ਹ ਦਿੰਦੇ ਹਨ, ਅਸੀਂ ਚੰਗਾ ਮਾੜਾ ਦੇਖ ਹੀ ਨਹੀਂ ਸਕਦੇ । ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਅਜਿਹੇ ਡੂੰਘੇ ਟੋਏ ਵਿੱਚ ਡਿੱਗ ਚੁੱਕੇ ਹੁੰਦੇ ਹਾਂ ਜਿਥੋਂ ਨਿਕਲਣਾ ਔਖਾ ਨਹੀਂ ਮੁਸ਼ਕਿਲ ਹੁੰਦਾ ਹੈ । ਆਪਣੇ ਔਗੁਣ ਦੂਰ ਕਰਦੇ ਰਹੋ, ਗੁਣ ਗ੍ਰਹਿਣ ਕਰਨ ਲੱਗ ਜਾਵੋਗੇ । ਫਸਲ ਦੇ ਨਾਲ ਨਦੀਨਾਂ ਦਾ ਉਗਣਾ ਆਮ ਗੱਲ ਹੈ, ਫਸਲ ਚੋਂ ਨਦੀਨਾਂ ਨੂੰ ਖਤਮ ਕਰਨਾ ਖਾਸ ਗੱਲ ਹੈ । ਨਦੀਨਾਂ ਨੂੰ ਖਤਮ ਕਰੇ ਬਗੈਰ ਭਰਭੂਰ ਫਸਲ ਦੀ ਆਸ ਰੱਖਣੀ ਮੂਰਖਤਾ ਹੈ ।ਮੈਲੇ ਕੱਪੜਿਆਂ ਤੇ ਕਦੇ ਵੀ ਵਧੀਆ ਰੰਗ ਨਹੀਂ ਚੜਦਾ । ਅੰਦਰੋਂ ਗੰਦੇ ਵਿਚਾਰਾਂ ਨੂੰ ਖਤਮ ਕਰੇ ਬਗੈਰ ਚੰਗੇ ਵਿਚਾਰ ਪੈਦਾ ਹੋ ਨਹੀਂ ਸਕਦੇ । ਗੰਦੀਆਂ ਥਾਵਾਂ ਤੇ ਸੁਗੰਧ ਛਿੜਕਣ ਨਾਲ ਗੰਦਗੀ ਖਤਮ ਨਹੀਂ ਹੁੰਦੀ, ਗੰਦਗੀ ਖਤਮ ਕਰਨ ਨਾਲ ਹੁੰਦੀ ਹੈ । ਬਹੁਤ ਸਾਰੇ ਕੁਤੇ ਸਿਰਫ ਬੁਰਕੀ ਲਈ ਹੀ ਭੌਂਕਦੇ ਹਨ, ਰੋਟੀ ਲਈ ਨਹੀਂ ਭੌਂਕਦੇ । ਨਿੱਜੀ ਸਵਾਰਥਾਂ ਨੂੰ ਤਰਜੀਹ ਦੇਣ ਵਾਲੇ ਕਿਸੇ ਦੇ ਕੁਝ ਵੀ ਨਹੀਂ ਹੁੰਦੇ ।ਸਾਰੀ ਉਮਰ ਸਿੱਖਣ ਤੇ ਗ੍ਰਹਿਣ ਕਰਨ ਆਦਤ ਹੋਵੇ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ । ਜਿਹੜੇ ਬੂਟੇ ਧਰਤੀ ਚੋਂ ਸ਼ਿਲ ਪ੍ਰਾਪਤ ਕਰਨ ਦਾ ਹੁਨਰ ਸਿੱਖ ਲੈਂਦੇ ਹਨ, ਵਧਦੇ ਰਹਿੰਦੇ ਹਨ । ਜੇਕਰ ਤੁਸੀਂ ਗੁਣਾਂ ਦੀ ਤਲਾਸ਼ ਵਿੱਚ ਤੁਰਾਂਗੇ ਗੁਣ ਦਿਖਾਈ ਦੇਣਗੇ, ਔਗਣਾਂ ਦੀ ਤਲਾਸ਼ ਵਿੱਚ ਤੁਰਾਂਗੇ ਔਗੁਣ ਦਿਖਾਈ ਦੇਣਗੇ । ਇਹ ਸੋਚ ਤੇ ਵਿਚਾਰਧਾਰਾ ਤੇ ਨਿਰਭਰ ਕਰਦਾ ਹੈ ਅਸੀਂ ਕੀ ਲੋਚਦੇ ਹਾਂ । ਪੰਛੀਆਂ ਦਾ ਇੱਕ ਰੁੱਖ ਤੋਂ ਦੂਸਰੇ ਰੁੱਖ ਤੇ ਉਡਾਰੀ ਮਾਰਨਾ ਹੀ ਉਹਨਾਂ ਨੂੰ ਅੰਬਰ ਤੇ ਉਡਣ ਦੀ ਸ਼ਕਤੀ ਦਿੰਦਾ ਹੈ। ਕਾਗਜਾਂ ਦੀ ਕੋਈ ਕੀਮਤ ਨਹੀਂ ਹੁੰਦੀ, ਉਸ ਤੋਂ ਲਿਖੇ ਹੋਏ ਸ਼ਬਦਾਂ ਦੀ ਇਬਾਰਤ ਦੀ ਹੁੰਦੀ ਹੈ । ਕੋਈ ਵੀ ਵਿਅਕਤੀ ਚੰਗਾ ਮਾੜਾ ਨਹੀਂ ਹੁੰਦਾ, ਚੰਗਾ ਮਾੜਾ ਉਸ ਨੂੰ ਉਸਦੇ ਗੁਣ ਔਗੁਣ ਬਣਾਉਂਦੇ ਹਨ । ਪਾਣੀ ਹਮੇਸ਼ਾ ਨੀਵੀਆਂ ਥਾਵਾਂ ਤੇ ਪਹਿਲਾਂ ਆਉਂਦਾ ਹੈ । ਆਪ ਤੋਂ ਮਾੜੇ ਤੇ ਹੀ ਗੁੱਸਾ ਆਉਂਦਾ ਹੈ ।ਪੈਸਾ ਅਜਿਹੀ ਸ਼ੈ ਹੈ, ਇੱਜਤ ਵੇਚਣ ਵਾਲੇ ਇੱਜ਼ਤ ਖਰੀਦਣ ਲੱਗ ਜਾਂਦੇ ਹਨ । ਗੁੱਸਾ ਤੇ ਅਕਲ ਦੀ ਕਦੇ ਦੋਸਤੀ ਨਹੀਂ ਹੋ ਸਕਦੀ । ਪਾਖੰਡ ਅਗਿਆਨਤਾ ਤੇ ਅੰਧਵਿਸ਼ਵਾਸ ਦੇ ਪਾਣੀ ਨਾਲ ਵਧਦਾ ਫੁਲਦਾ ਹੈ । #ਦਰਸ਼ਨ #ਸਿੰਘ #ਗੁਰੂ

20/08/2017

ਸਮੂਹ ਸਿੱਖ ਕੌਮ ਨੂੰ ਅਪੀਲ ਹੈ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਬਲਾਤਕਾਰ ਕੇਸ ਸੰਬੰਧੀ ਅੱਜ-ਕੱਲ੍ਹ ਵਿੱਚ ਫ਼ੈਸਲਾ ਆ ਸਕਦਾ ਹੈ, ਜਿਸ ਕਰਕੇ ਸੌਦਾ ਸਾਧ ਦੇ ਚੇਲੇ ਸੜਕਾਂ ਤੇ ਧਰਨੇ ਮੁਜ਼ਾਹਰੇ ਆਦਿ ਕਰਨਗੇ। ਇਸ ਲਈ ਸਮੂਹ ਸਿੱਖ ਕੌਮ ਇਸ ਸਮੇਂ ਦਰਸ਼ਕ ਬਣ ਕੇ ਤਮਾਸ਼ਾ ਦੇਖੇ ਅਤੇ ਕਿਸੇ ਵਾਦ ਵਿਵਾਦ ਤੋਂ ਪ੍ਰਹੇਜ਼ ਰੱਖੇ। ਅੱਜ ਸਮਾਂ ਸਿੱਖ ਕੌਮ ਦਾ ਹੈ। ਦੋਵੇਂ ਸਿੱਖ ਵਿਰੋਧੀ ਸਰਕਾਰਾਂ ਅਤੇ ਸੌਦਾ ਸਾਧ ਆਹਮੋ-ਸਾਹਮਣੇ ਹਨ। ਸਿੱਖ ਸਿਰਫ਼ ਦਰਸ਼ਕ ਬਣ ਕੇ ਤਮਾਸ਼ਾ ਦੇਖਣ ਅਤੇ ਲੜਾਈ ਝਗੜੇ ਤੋਂ ਪ੍ਰਹੇਜ਼ ਰੱਖਣ ਤਾਂ ਕਿ ਕੌਮ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ

ਅਾਹ ਮੰਜੀ ਨੂੰ ਜਿਹੜੀ ਬਿਮਾਰੀ ਅਾ ਅਾਪੋ ਅਾਪਣੇ ਇਲਾਕੇ ਚ ਦੱਸੋ ਕੀ ਕਹਿੰਦੇ ਨੇ
20/08/2017

ਅਾਹ ਮੰਜੀ ਨੂੰ ਜਿਹੜੀ ਬਿਮਾਰੀ ਅਾ ਅਾਪੋ ਅਾਪਣੇ ਇਲਾਕੇ ਚ ਦੱਸੋ ਕੀ ਕਹਿੰਦੇ ਨੇ

06/08/2017

¶ ਕਦੇ ਵਾਲ ਕੱਟਣ ਵਾਲੇ ਆ ਗਏ !

¶ ਕਦੇ ਸਲੇਡਾ ਆ ਗਿਆ !

¶ ਕਦੇ ਨਲਕੇ 'ਚ ਅੰਮ੍ਰਿਤ ਜਲ ਆ ਗਿਆ !

¶ ਕਦੇ ਕਿਸੇ ਪਿੰਡ ਚੁੜੇਲ ਆ ਗਈ !

¶ਕਦੇ ਬੱਚੇ ਚੱਕਣ ਵਾਲੇ ਆ ਗਏ !

¶ ਕਦੇ ਤਿੰਨ ਸੌ ਸਾਲ ਪੁਰਾਣਾ ਬਾਜ਼ ਆ ਗਿਆ !

¶ ਕਦੇ ਫ਼ਿਲਮ ਦੇਖਣ ਨਾਲ ਗੁਰਦੇ ਸਹੀ ਹੋ ਗਏ !

¶ ਕਦੇ ਪਾਠ ਸੁਣਨ ਨਾਲ ਲੱਤਾਂ ਅੱਖਾਂ ਠੀਕ ਹੋ ਗਈਆਂ !

¶ ਕਦੇ '' ਹਲਾ ਲੂ, ਹਲਾ ਲੂ '' ਕਰਨ ਨਾਲ ਅਧਰੰਗ ਸਹੀ ਹੋ ਗਿਆ !

¶ ਕਦੇ ਕਿਸੇ ਨੂੰ ਸੁਪਨੇ 'ਚ ਜ਼ਮੀਨ ਹੇਠਾਂ ਸੋਨਾ ਦਿੱਸ ਪੈਂਦਾ ਤੇ ਸਰਕਾਰ ਖ਼ੁਦਾਈ ਸ਼ੁਰੂ ਕਰਵਾ ਦਿੰਦੀ ਆ !

¶ ਕਦੇ ਤਾਜ਼ ਮਹੱਲ ਹੇਠਾਂ ਕਿਸੇ ਨੂੰ ਸ਼ਿਵ ਜੀ ਦਾ ਮੰਦਿਰ ਦਿੱਸ ਪੈਂਦਾ !

¶ ਕਦੇ ਬਾਰਡਰ ਉੱਤੇ ਮਰ ਚੁੱਕੇ ਫੌਜੀਆਂ ਦਾ ਪਹਿਰਾ ਸ਼ੁਰੂ ਹੋ ਜਾਂਦਾ ਆ !

¶ ਕਦੇ ਖ਼ਬਰਾਂ ਵਾਲੇ ਚੈਨਲਾਂ ਨੂੰ ਸਵਰਗ ਜਾਂਦੀਆਂ ਪੌੜੀਆਂ ਦਿੱਸ ਪੈਂਦੀਆਂ ਆ !

¶ ਕਦੇ ਹਨੂੰਮਾਨ ਦੇ ਪੈਰਾਂ ਦੇ ਨਿਸ਼ਾਨ ਬੈਗਾਨੇ ਮੁਲਕ ਲੱਭ ਜਾਂਦੇ ਆ !

¶ ਕਦੇ ਸਿਰ ਪੌਣ ਆ ਜਾਂਦੀ ਆ ਕਿਸੇ ਬਾਬੇ ਦੀ !

¶ ਕਦੇ ਔਰਤਾਂ ਦੇ ਸੇਬ, ਸਵਾਹ ਖਾਹ ਕੇ ਬੱਚੇ ਜੰਮ ਪੈਂਦੇ ਆ !

¶ ਕਦੇ ਜੋਤਸ਼ੀ, ਪੁੱਛਾਂ ਦੇਣ ਵਾਲੇ ਭਵਿੱਖ ਦੱਸ ਦਿੰਦੇ ਆ !

¶ ਕਦੇ ਘਰ ਆ ਕੇ ਕੋਈ ਕੱਪੜੇ ਕੱਟ ਜਾਂਦਾ ਆ, ਅੱਗ ਲਾ ਦਿੰਦਾ ਆ !

¶ ਕਦੇ ਘਰ ਇੱਟਾਂ ਰੋੜੇ ਕੋਈ ਭੂਤ ਮਾਰਨ ਲੱਗ ਜਾਂਦਾ ਆ !

ਸਾਰਾ ਪਾਖੰਡ ਆਪਣੇ ਦੇਸ਼ ਵਿੱਚ ਹੀ ਹੁੰਦਾ ਆ ! ਸਾਰੀਆਂ ਘਟਨਾਵਾਂ ਆਪਣੇ ਲੋਕਾਂ ਨਾਲ ਹੀ ਘੱਟਦੀਆਂ ਆ ! ਸਾਰੀਆਂ ਸ਼ਕਤੀਆਂ ਆਪਣੇ ਲੋਕਾਂ ਵਿੱਚ ਹੀ ਆ ! ਸਾਡੇ ਮੁਲਕ ਦੇ ਲੋਕਾਂ ਜਿੰਨੇ ਪਾਖੰਡੀ, ਮੂਰਖ ਅਤੇ ਮਾਨਸਿਕ ਰੋਗੀ ਲੋਕ ਹੋਰ ਕਿਸੇ ਮੁਲਕ ਸ਼ਾਇਦ ਹੀ ਵੱਸਦੇ ਹੋਣ !

● ਅਜੇ ਇਹ ਖ਼ੁਦ ਨੂੰ ਮਹਾਨ ਅਖਵਾਉਂਦੇ ਆ, ਜੇ ਇਹ ਮੰਨਦੇ ਹੁੰਦੇ ਕਿ '' ਅਸੀਂ ਝੁੱਡੂ ਆ'' ਫ਼ਿਰ ਪਤਾ ਨੀਂ ਕੀ ਕੀ ਕਰਨਾ ਸੀ ਇਹਨਾਂ ਨੇ ●

03/08/2017

ਫੇਸਬੁਕ ਇਕ ਵਧੀਆ ਸਾਧਨ ਆ
ਆਪਣੇ ਵਿਚਾਰ ਦੂਜੀਆ ਨਾਲ ਸਾਂਝੇ ਕਰਨ ਦਾ
ਪਰ ਇਸ ਤੇ ਨਾ ਕਿਸੇ ਦੇ ਕੱਟੜ ਫੈਨ ਬਣੋ ਨਾ ਕਿਸੇ ਦੇ ਹੱਦੋਂ ਵੱਧ ਖਿਲਾਫ ਹੋਵੌ ।
ਕੋਈ ਵੀ ਗੱਲ ਸਾਂਝੀ ਕਰਨ ਤੋਂ ਪਹਿਲਾ ਉਹਦੀ ਸਵੈਪੜਚੋਲ ਕਰੋ।
ਜੇ ਸਿੱਖ ਕੋਮ ਦੀ ਗੱਲ ਕਰਾ ਤਾ ਹਰ ਇਕ ਪੈਰ ਪੁੱਟਣ ਤੇ ਇਕ ਜਥੇਬੰਦੀ ਹੈ।
ਇੱਥੇ ਕੌਣ ਕੋਮ ਦੇ ਹੱਕ ਚ ਹੈ ਕੌਣ ਖ਼ਿਲਾਫ਼ ਭੁਗਤ ਰਿਹਾ ਕੁਝ ਪਤਾ ਨੀ।
ਬਹੁਤੇ ਤਾ ਲੋਕਾਂ ਤੌ ਪੈਸੇ ਕਿਵੇ ਬਣਾਉਣੇ ਨੇ ਇਸ ਜੁਗਾੜ ਚ ਰਹਿੰਦੇ ਨੇ।
ਇਹਨਾਂ ਪਿੱਛੇ ਲੱਗ ਕੇ ਆਪਣਾ ਸਮਾਂ ਤੇ ਪੈਸਾ ਬਰਬਾਦ ਨਾ ਕਰੋ ਜੋ ਕੁਝ ਵੀ ਅਸੀ ਕੋਮ ਲਈ ਜਾ ਕਿਸੇ ਗਰੀਬ ਲਈ ਕਰਨਾ ਚਾਹੁੰਦੇ ਹਾ ਖੁਦ ਕਰਿਏ

01/08/2017

ਜਦੋਂ ਇਸਾਈ ਮਤ ਦਾ ਬੁਰਾ ਹਾਲ ਸੀ ਜਿਵੇਂ ਅੱਜ-ਕੱਲ੍ਹ ਪੰਜਾਬ ਚ ਥਾੰ ਥਾੰ ਡੇਰੇ ਖੁਲੇ ਹਨ ਸਾਧ ਆਵਾਗਉਣ ਤੁਰੇ ਫਿਰਦੇ ਹਨ ਜਾੰ ਸਾਰੇ ਪਾਸੇ ਪਾਖੰਡ ਵਰਤ ਰਿਹਾ ਤਾੰ ਓਸ ਸਿਆਣੀ ਕੌਮ ਨੇ ਬੈਠ ਕੇ ਵਿਚਾਰ ਕੀਤੀ ਤੇ ਇਸ ਸਿੱਟੇ ਤੇ ਪੁੱਜੇ ਕਿ ਸਾਡੇ ਪਰਚਾਰਕਾੰ ਦੀ ਤਨਖ਼ਾਹ ਬਹੁਤ ਘੱਟ ਹੈ ਇਸੇ ਕਰਕੇ ਪੜੇ ਲਿਖੇ ਤੇ ਸੂਝਵਾਨ ਇਸ ਪਾਸੇ ਨਹੀਂ ਆਉਦੇ । ਤਾੰ ਉਨਾੰ ਨੇ ਇਸ ਪੋਸਟ ( ਪੋਜੀਸ਼ਨ ) ਵਾਸਤੇ ਸ਼ਰਤਾੰ ਰੱਖ ਦਿਤੀਆੰ ਕਿ ਇੰਨਾ ਪੜਿਆ ਹੋਵੇ ਤੇ ਤਨਖ਼ਾਹ ਜੱਜ ਜਿੰਨੀ ਕਰ ਦਿੱਤੀ
ਅੱਜ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਕਿੱਥੇ ਖੜੇ ਹਨ ।।
ਜੇ ਤੁਹਾਨੂੰ ਸਿੱਖੀ ਦਾ ਦਰਦ ਹੈ ਤਾੰ ਆਉ ਕੁਝ ਕਰੀਏ
ਪੰਜਾਬ ਦੇ ਹਰ ਪਿੰਡ ਵਿੱਚੋਂ ਬਹੁਤ ਸਾਰੇ ਸਿੱਖ ਬਾਹਰਲੇ ਮੁਲ਼ਖਾੰ ਵਿੱਚ ਬੈਠੇ ਹਨ ਜਿਵੇਂ ਸਾਡਾ ਛੋਟਾ ਜਿਹਾ ਪਿੰਡ ਹੈ ਪਰ ਘੱਟੋ ਘੱਟ 500 ਬੰਦਾ ਬਾਹਰ ਹੈ
ਜੇ ਸਾਰੇ 5 ਡਾਲਰ ਵੀ ਮਹੀਨੇ ਦੇ ਦੇਣ ਤਾੰ 2500$ ਬਣਦਾ ਹੈ ਜੋ ਤਕਰੀਬਨ ਲੱਖ ਸਵਾ ਲੱਖ ਰੁਪਿਆ ਹੋ ਜਾਂਦਾ । ਹਰ ਪਿੰਡ ਵਿੱਚ ਇਕ ਪੜੇ ਲਿਖੇ ਗੁਰਸਿੱਖ ਵਾਸਤੇ ਨੌਕਰੀ ਨਿਕਲਦੀ ਹੈ । ਉਹਨੰੂ 50000 ਰੁਪਈਆ ਦਿਉ ਮਹੀਨੇ ਦਾ ਤੇ ਬਾਕੀ ਪਿੰਡ ਚ ਗਰੀਬ ਦੀ ਮਦਦ ਕਿਸੇ ਬੀਮਾਰ ਲਈ ਦਵਾਈ ਆਦਿ ਵਾਸਤੇ ਵਰਤਿਆ ਜਾ ਸਕਦਾ !
ਸ਼ਰਤਾੰ
ਉਹ MA ਜਾੰ MSC ਹੋਵੇ ! ਪੂਰਨ ਗੁਰਸਿੱਖ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਣ ਵਾਲਾ ਹੋਵੇ ।
ਕੀਰਤਨ ਕਰ ਸਕਦਾ ਹੋਵੇ
ਕੀਰਤਨ ਸਿਖਾ ਸਕਦਾ ਹੋਵੇ
ਕਿਸੇ ਜਥੇ ਦਾ ਕਿਸੇ ਸੰਸਥਾ ਦਾ ਪ੍ਰਚਾਰ ਨ ਕਰੇ
ਨਿਰੋਲ ਗੁਰਬਾਣੀ ਤੇ ਗੁਰਮਤ ਦਾ ਪ੍ਰਚਾਰ ਕਰੇ
ਕਿਸੇ ਵੀ ਬਹਿਸ ਵਾਲੇ ਮੁੱਦੇ ਚ ਦਖ਼ਲ ਨ ਦੇਵੇ ਸਗੋਂ ਆਕਾਲ ਤਖਤ ਦਾ ਹੁਕਮ ਮੰਨੇ !!
ਉਹਦਾ ਕੰਮ ਹੈ ਪਿੰਡ ਚ ਹਰ ਬੱਚੇ ਨੂੰ ਪੰਜਾਬੀ ਪੜਾਉਣੀ ਗੁਰਬਾਣੀ ਦੀ ਸੰਥਿਆ ਤੇ ਕੀਰਤਨ ਸਿਖਾਉਣਾ । ਜੇ ਪਿੰਡ ਚ ਪੰਜ ਗੁਰਦੁਆਰੇ ਹਨ ਤਾੰ ਹਰ ਰੋਜ਼ ਅੱਡ ਅੱਡ ਗੁਰੂ ਘਰ ਚ ਜਾਕੇ ਸੇਵਾ ਕਰਨੀ
ਭਾਵੇਂ ਹਰੀਜਨਾੰ ਦਾ ਹੋਵੇ ਚਾਹੇ ਕਿਸੇ ਵੀ ਜਾਤ ਦਾ ਹੋਵੇ
ਸਾਰੇ ਆਪਣੇ ਆਪਣੇ ਪਿੰਡਾਂ ਚੋ ਬਾਹਰਲਿਆੰ ਦੇ ਐਡਰੈਸ ਤੇ ਫ਼ੋਨ ਲਉ । ਇਕ ਲਹਿਰ ਚਲਾਉ । ਇਕ ਨਿਸ਼ਾਨਾ ਮਿਥੋ । ਇਹ ਕੋਈ ਔਖਾ ਕੰਮ ਨਹੀਂ ।
12-13 ਹਜ਼ਾਰ ਪਿੰਡ ਹੈ ! ਇੰਨੀਆੰ ਨੌਕਰੀਆੰ ਤੇ ਨੌਜਵਾਨ ਮੁੰਡੇ ਕੁੜੀਆੰ ਰੱਖੇ ਜਾ ਸਕਦੇ ਹਨ
ਹਰ ਗਰੰਥੀ ਸਿੰਘ ਨੂੰ 2 ਮਹੀਨੇ ਦੀ ਛੁੱਟੀ ਦਉ ਤੇ ਹਰ 6 ਪਿੰਡਾਂ ਮਗਰ ਇਕ ਹੋਰ ਗਰੰਥੀ ਸਿੰਘ ਰਖਿਆ ਜਾ ਸਕਦਾ । ਇਸ ਤਰਾੰ ਨਾਲ ਤਕਰੀਬਨ 20 ਹਜ਼ਾਰ ਨੌਕਰੀ ਸੰਭਵ ਹੈ । ਕੋਈ ਪਿੰਡ ਤੇ ਖ਼ਰਚਾ ਨਹੀਂ ਆਉਣਾ । ਸੱਚ ਜਾਣਿਉ ਜੇ ਤੁਸੀਂ ਇੰਨਾ ਕਰ ਸਕਦੇ ਹੋ ਤਾੰ ਬਾਹਰ ਰਹਿਣ ਵਾਲੇ ਇਸ ਤੋਂ ਵੀ ਜ਼ਿਆਦਾ ਕਰ ਸਕਦੇ ਹਨ । ਹੈ ਕੋਈ ਤਿਆਰ ???
ਤੁਸੀਂ 20 ਸਾਲ ਦਿਉ ਮਜਾਲ ਕਿ ਪੰਜਾਬ ਚ ਕੋਈ ਨਸ਼ਾ ਰਹਿ ਜਾਵੇ ਕੋਈ ਸਾਧ ਦਾ ਡੇਰਾ ਰਹਿ ਜਾਵੇ ਕੋਈ ਵਹਿਮ ਭਰਮ ਰਹਿ ਜਾਵੇ ਜਾੰ ਲੋਕ ਮੜੀਆੰ ਮਸਾਣਾਂ ਨੂੰ ਪੂਜਣ !!
ਇਹ ਮੇਰਾ ਯਕੀਨ ਹੀ ਨਹੀਂ ਪੂਰਨ ਭਰੋਸਾ ਹੈ । ਮੈ ਦਾਅਵੇ ਨਾਲ ਕਹਿ ਸਕਦਾੰ !!
--ਇਹ ਪੋਸਟ ਕਾਪੀ ਕਰਕੇ ਵੰਡੋ --
------ਸ਼ੇਅਰ ਨ ਕਰੋ --
ਆਪਣੇ ਨਾਂ ਥੱਲੇ ਛਾਪ ਲਉ ਆਪਣੇ ਪੇਜ ਤੇ ਪਾ ਦਿਉ
WhatsApp ਤੇ ਸ਼ੇਅਰ ਕਰ ਦਿਉ ਪਰ ਤੁਰੋ । ਕਰੋ ਕੁਝ ! ਆਪਣੇ ਆਪਣੇ ਪਿੰਡ ਲਈ ।।

27/07/2017

ਵਾਹਿਗਰੂ ਜੀ ਕਾ ਖਾਲਸਾ🚩
🙏ਵਾਹਿਗਰੂ ਜੀ ਕੀ ਫਤਿਹ🙏

24/07/2017

ਅਫਗਾਨੀਸਤਾਨ ਦਾ ਅੱਜ ਦੇ ਪੰਜਾਬ ਨੂੰ ਸਵਾਲ...................

ਪੰਜਾਬ ਸਿਆਂ ਕੀ ਹਾਲ ੲੇ....ਸਿਰ ਜਿਹਾ ਕਿਉਂ ਸਿੱਟੀ ਬੈਠਾਂ?? ਪਛਾਣਿਆ ਮੈਂਨੂੰ ?
ਓ ਦੇਖ ਤਾਂ ਸਹੀ ਉਤਾਂਹ ਨੂੰ...!!
ਮੈਂ ਅਫਗਾਨ...
ਓਹੀ ਆਂ ਸ਼ਰੀਕ ਤੇਰਾ ਜੋ ਤੈਨੂੰ ਢਾਹੁਣ ਨੂੰ ਫਿਰਦਾ ਸੀ,
ਬੜੇ ਦਿਨ ਸੀ ਮੱਲਾ ਤੇਰੇ ਓਦੋਂ....
ਮੇਰੀ ਹਿੱਕ ਦਾ ਸਰਾਹਣਾ ਲਾ ਕੇ ਸੌਂਦਾ ਸੀ,
ਤਿੱਬਤ ਤੱਕ ਦੇ ਬਰਫੀਲੇ ਪਹਾੜ, ਰਾਜਸਥਾਨ ਦਾ ਮਾਰੂਥਲ ਤੇਰੀਆਂ ਬਾਹਾਂ ਦੀ ਬੁੱਕਲ 'ਚ ਹੁੰਦਾ ਸੀ....ਦਿੱਲੀ ਤੇਰੇ ਪੈਰਾਂ ਵਿੱਚ ਕਿਵੇਂ ਗਰੀਬੜੀ ਵਾਂਗ ਪਈ ਹੁੰਦੀ ਸੀ....
ਬੜੇ ਸ਼ੇਰ ਪੁੱਤ ਜੰਮੇ ਸੀ ਤੂੰ....
ਮੇਰੇ ਪੁੱਤ ਬਾਬਰ ਨੂੰ ਜ਼ਾਬਰ ਕਹਿੰਦਾ ਥੱਕਦਾ ਨੀ ਸੀ ਮੂੰਹ ਤੇ,
ਫਿਰ ਮੈਂ ਅਬਦਾਲੀ ਨੂੰ ਘੱਲਿਆ ਸੀ ਤੈਨੂੰ ਢਾਹੁਣ ਲੲੀ,ਵਿਚਾਰਾ ਹਮਲੇ ਕਰਦਾ ਥੱਕ ਗਿਆ...!!
ਨਾਦਰ ਸ਼ਾਹ ਵਰਗਾ ਤੇਰੇ ਤੋਂ ਜਾਨ ਛੁਡਾ, ਸਿੱਧਾ ਲਾਹੌਰ ਜਾ ਜ਼ਕਰੀਏ ਨੂੰ ਪੁੱਛਦਾ ਸੀ ਆਹ ਕੌਣ ਨੇ ਸ਼ੇਰ ਦੀ ਦਾੜ੍ਹ ਚੋਂ ਮਾਸ ਖੋਹਣ ਵਾਲੇ..? ਇਹ ਕੌਣ ਬਲਾਵਾਂ ਨੇ ਜਿਹਨਾਂ ਮੇਰਾ ਖੂੰਖਾਰ ਭੁੱਖੇ ਸ਼ੇਰਾਂ ਵਾਂਗ ਪਿੱਛਾ ਕੀਤਾ ਏ....!!
ਹੋਰ ਵੀ ਕਈ ਗਜਨਵੀ ਵਰਗੇ ਮੇਰੇ ਯੋਧਿਆਂ ਦੇ ਮੂੰਹ ਭੰਨੇ ਸੀ ਤੂੰ....
ਤੇਰਾ ਤਾਂ ਹਰੀ ਸਿੰਘ ਨਲੂਅਾ ਨੀ ਸੀ ਮਾਨ ਭਰਾਵਾ..!!
ਅਜੇ ਵੀ ਮੇਰੇ ਪੋਤਰੇ-ਪੜਪੋਤਰੇ ਡਰਦੇ ਨੇ ਓਹਦੇ ਨਾਂਮ ਤੋਂ...!!

ਕੋੲੀ ਨੀ ਢਾਹ ਸਕਿਆ ਸੀ ਤੈਨੂੰ...

ਹੁਣ ਸੁਣਾ....!
ਹੁਣ ਕੀ ਹੋ ਗਿਆ....??
ਹੁਣ ਤਾਂ ਮੈਂ ਨੀ ਭੇਜਿਆ ਕਿਸੇ ਨੂੰ..!
ਹੁਣ ਤਾਂ ਮੈਂ ਫਸਲ ਵੇਚਦਾਂ ਤੇ ਤੇਰੇ ਪੁੱਤ ਖਰੀਦ ਦੇ ਆ....
ਕੀ ਕਹਿੰਦੇ ਆ ਉਹਨੂੰ ਥੋਡੇ ੲਿਥੇੇ.?
ਆਹੋ ਚਿੱਟਾ....
ਦੇਖ ਲੈ ਢਾਹ ਲਿਆ ਨਾ ਮੈਂ ਤੈਨੂੰ ਪੰਜਾਬ ਸਿਆਂ....
ਢਾਹ ਲਿਆ ਨਾ ਢਾਹ....
ਹਾ.ਹਾ..ਹਾ...ਹਾ....ਹਾ.....!!!!
WhatsApp ਤੋਂ ਧੰਨਵਾਦ ਸਹਿਤ

Address

Giganwal
Kuwait City
HOSHIARPUR

Alerts

Be the first to know and let us send you an email when PinD da bhule na kheyal $ posts news and promotions. Your email address will not be used for any other purpose, and you can unsubscribe at any time.

Share