JUST Punjabi

JUST Punjabi ਵਾਹਿਗੁਰੂ ਤੇਰਾ ਸ਼ੁਕਰ ਹੈ

01/01/2023
ਪਾਪੀ ਗੰਗੂ ਬ੍ਰਾਹਮਣ ਦਾ ਭਰਾ ਪੰਮਾ; ਬਾਬਾ ਮੋਤੀ ਰਾਮ ਜੀ ਨਾਲ ਵਜ਼ੀਰ ਖ਼ਾਨ ਦੇ ਫ਼ੌਜਦਾਰ ਕੋਲ ਹਿੰਦੂ ਰਸੋਈ ਵਿੱਚ ਨੌਕਰੀ ਕਰਦਾ ਸੀ। ਉਸ ਨੇ ਵਜ਼ੀਰ ਖ਼ਾਨ...
27/12/2022

ਪਾਪੀ ਗੰਗੂ ਬ੍ਰਾਹਮਣ ਦਾ ਭਰਾ ਪੰਮਾ; ਬਾਬਾ ਮੋਤੀ ਰਾਮ ਜੀ ਨਾਲ ਵਜ਼ੀਰ ਖ਼ਾਨ ਦੇ ਫ਼ੌਜਦਾਰ ਕੋਲ ਹਿੰਦੂ ਰਸੋਈ ਵਿੱਚ ਨੌਕਰੀ ਕਰਦਾ ਸੀ। ਉਸ ਨੇ ਵਜ਼ੀਰ ਖ਼ਾਨ ਕੋਲ ਚੁਗਲੀ ਕੀਤੀ ਕਿ ਬਾਬਾ ਮੋਤੀ ਰਾਮ ਮਹਿਰਾ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਉਂਦਾ ਰਿਹਾ ਹੈ। ਇਹ ਸੁਣ ਕੇ ਵਜ਼ੀਰ ਖ਼ਾਨ ਕ੍ਰੋਧ ਵਿੱਚ ਅੱਗ-ਭਬੂਕਾ ਹੋ ਗਿਆ ਅਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਮੋਤੀ ਰਾਮ ਦੀਆਂ ਮਸ਼ਕਾਂ ਬੰਨ੍ਹ ਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਕਮ ਸੁਣਦਿਆਂ ਹੀ ਸਿਪਾਹੀ ਮੋਤੀ ਰਾਮ ਨੂੰ ਬੰਨ੍ਹ ਕੇ ਵਜ਼ੀਰ ਖ਼ਾਂ ਦੇ ਸਾਹਮਣੇ ਲੈ ਆਏ। ਵਜ਼ੀਰ ਖ਼ਾਂ ਕੜਕ ਕੇ ਬੋਲਿਆ ਕਿ ਮੋਤੀ ਰਾਮ ਤੂੰ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਬੱਚਿਆਂ ਨੂੰ ਦੁੱਧ ਪਿਆ ਕੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਤੇਰਾ ਇਹ ਬਹੁਤ ਵੱਡਾ ਗੁਨਾਹ ਹੈ। ਤੈਨੂੰ ਪਤਾ ਹੈ ਕਿ ਇਸ ਦੀ ਸਜ਼ਾ ਕੀ ਹੈ ? ਜੋ ਮੈਂ ਸਜ਼ਾ ਦਾ ਐਲਾਨ ਕਰਵਾਇਆ ਤੈਨੂੰ ਪਤਾ ਨਹੀਂ ? ਜੇ ਤੂੰ ਇਸ ਤੋਂ ਬਚਣਾ ਚਾਹੁੰਦਾ ਹੈ ਤਾਂ ਇਸਲਾਮ ਕਬੂਲ ਕਰ ਲੈ ਨਹੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਮੋਤੀ ਰਾਮ ਮਹਿਰਾ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ। ਜੇ ਤੇਰੇ ਡਰਾਵੇ ਨਾਲ ਗੁਰੂ ਦੇ ਸੱਤ ਤੇ ਨੌਂ ਸਾਲ ਦੇ ਲਾਲ ਆਪਣੇ ਧਰਮ ਤੋਂ ਨਹੀਂ ਡੋਲੇ ਤਾਂ ਮੈਂ ਤਾਂ ਉਨ੍ਹਾਂ ਤੋਂ ਉਮਰ ਵਿੱਚ ਬਹੁਤ ਵੱਡਾ ਤੇ ਜਵਾਨ ਹਾਂ, ਇਸ ਲਈ ਮੈਨੂੰ ਮੌਤ ਦੀ ਕੋਈ ਪ੍ਰਵਾਹ ਨਹੀਂ। ਮੈਂ ਮਰ ਤਾਂ ਜਾਵਾਂਗਾ ਪਰ ਆਪਣਾ ਧਰਮ ਨਹੀਂ ਛੱਡਾਂਗਾ।

ਇਹ ਜਵਾਬ ਸੁਣ ਕੇ ਸੂਬੇ ਨੇ ਹੁਕਮ ਕੀਤਾ ਕਿ ਇਸ ਦੇ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਤੇਲੀਆਂ ਦੇ ਮਹੱਲੇ ਲੈ ਕੇ ਆਵੋ। ਹੁਕਮ ਦੀ ਤਾਮੀਲ ਕਰਦਿਆਂ ਸਿਪਾਹੀ ਬਾਬਾ ਮੋਤੀ ਰਾਮ ਦੀ ਮਾਤਾ ਲਧੋ, ਉਸ ਦੀ ਪਤਨੀ ਭੋਲੀ ਤੇ ਸੱੱਤ ਸਾਲ ਦੇ ਪੁੱਤਰ ਨਰਾਇਣੇ ਨੂੰ ਬੰਨ੍ਹ ਕੇ ਤੇਲੀਆਂ ਦੇ ਮਹੱਲੇ ਕੋਹਲੂ ਦੇ ਕੋਲ ਲੈ ਕੇ ਆ ਗਏ। ਸੂਬੇ ਦੇ ਹੁਕਮ ਤੇ ਸਿਪਾਹੀਆਂ ਨੇ ਪਹਿਲਾਂ ਪੂਰੇ ਪਰਿਵਾਰ ਨੂੰ ਕੋਰੜੇ ਮਾਰ-ਮਾਰ ਕੇ ਅਧ ਮੋਇਆ ਕਰ ਦਿੱਤਾ। ਇੱਕ ਵਾਰ ਫਿਰ ਵਜ਼ੀਰ ਖ਼ਾਨ ਨੇ ਮੋਤੀ ਰਾਮ ਜੀ ਨੂੰ ਪੁੱਛਿਆ ਕਿ ਜੇ ਅਜੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਤੇਰੀ ਜਾਨ ਬਖ਼ਸ਼ੀ ਜਾ ਸਕਦੀ ਹੈ। ਇਹ ਸੁਣਦਿਆਂ ਸਾਰੇ ਪਰਿਵਾਰ ਨੇ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਗੁੱਸੇ ਵਿੱਚ ਆ ਕੇ ਹੁਕਮ ਦਿੱਤਾ ਕਿ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ। ਮੁਸਲਮਾਨ ਹਾਕਮਾਂ ਦਾ ਗ਼ੈਰ ਧਰਮੀਆਂ ਪ੍ਰਤੀ ਧਮਕੀ ਭਰਿਆ ਇਹੀ ਅੰਦਾਜ਼ ਹੁੰਦਾ ਸੀ ਕਿ ਇਸਲਾਮ ਕਬੂਲ ਕਰ ਲਓ, ਨਹੀਂ ਤਾਂ ਮਾਰ ਦਿੱਤੇ ਜਾਵੋਗੇ ਕਿਉਂਕਿ ਇਉਂ ਕਰਨ ਨਾਲ ਉਨ੍ਹਾਂ ਦਾ ਡਰ ਚਾਰੇ ਪਾਸੇ ਫੈਲਦਾ ਹੈ, ਜਿਸ ਤੋਂ ਹੋਰਾਂ ਨੂੰ ਇਸਲਾਮ ਕਬੂਲ ਕਰਵਾਉਣ ਅਤੇ ਡਰ ਦਾ ਅਹਿਸਾਸ ਕਰਵਾਇਆ ਜਾਂਦਾ ਸੀ।

ਸਭ ਤੋਂ ਪਹਿਲਾਂ ਜਲਾਦ ਨੇ ਮੋਤੀ ਰਾਮ ਦੇ ਸੱਤ ਸਾਲਾ ਪੁੱਤਰ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋਹ ਕੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਜਲਾਦਾਂ ਨੇ ਮੋਤੀ ਰਾਮ ਦੀ 70 ਸਾਲਾ ਮਾਤਾ ਲਧੋ ਜੀ ਨੂੰ ਵੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ। ਸਾਰੇ ਲੋਕ ਇਹ ਕੁੱਝ ਵੇਖ ਕੇ ਤ੍ਰਾਹ-ਤ੍ਰਾਹ ਕਰ ਰਹੇ ਸਨ। ਫਿਰ ਮੋਤੀ ਰਾਮ ਦੀ ਪਤਨੀ ਬੀਬੀ ਭੋਲੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਅਖੀਰ ਆਪਣੀ ਹਾਰ ਅਤੇ ਬੇਇੱਜ਼ਤੀ ਮਹਿਸੂਸ ਕਰਦਿਆਂ ਹੋਇਆਂ ਸੂਬੇ ਨੇ ਬਾਬਾ ਮੋਤੀ ਰਾਮ ਜੀ ਨੂੰ ਵੀ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਧਰਮ ਤੇ ਗੁਰੂ ਸਾਹਿਬ ਤੋਂ ਆਪਣਾ ਸਾਰਾ ਪਰਿਵਾਰ ਵਾਰ ਕੇ ਸਿੱਖ ਇਤਿਹਾਸ ਵਿੱਚ ਆਪਣਾ ਨਾਂ ਸਦਾ ਲਈ ਅਮਰ ਕਰਵਾ ਲਿਆ।

27/12/2022

ਆਹ ਬੰਦਾ ਵੀ ਸਿਰਾ ਈ ਕਰਾਉਦਾਂ
best movie

25/12/2022

Ranjit Bawa Talking About Punjab PoliceFir & Babbu Maan

Waheguru ji
25/12/2022

Waheguru ji

14/10/2021

AR Entertainment Presents :Song - Peg LaakeSinger - Gulsher GillLyrics - Deep AtwalMusic - Manjinder mannuVideo - Gurvinder Singh SandhuProject By - R-jayPro...

Indirizzo

Mantua

Sito Web

Notifiche

Lasciando la tua email puoi essere il primo a sapere quando JUST Punjabi pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Condividi