08/03/2016
ਪੰਜਾਬੀ ਫ਼ਿਲਮ 'ਵਾਪਸੀ' ਦਾ ਪਹਿਲਾ ਪੋਸਟਰ ਰਿਲੀਜ਼, 27 ਮਈ ਨੂੰ ਹੋਵੇਗੀ ਰਿਲੀਜ਼
ਲਘੂ ਫ਼ਿਲਮ 'ਡਰਪੋਕ' ਨਾਲ ਚਰਚਾ 'ਚ ਆਏ ਬਾਲੀਵੁੱਡ ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਪਹਿਲੀ ਪੰਜਾਬੀ ਫ਼ਿਲਮ 'ਵਾਪਸੀ' 27 ਮਈ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਪਹਿਲਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਦਾ ਹੀਰੋ ਹਰੀਸ਼ ਵਰਮਾ ਹੈ। ਇਸ 'ਚ ਗੁਲਸ਼ਨ ਗਰੋਵਰ, ਸਮਿੱਕਸ਼ਾ, ਦ੍ਰਿਤੀ ਸਹਾਰਨ, ਲਖਵਿੰਦਰ ਛਾਬਲਾ, ਦੀਪ ਮਨਦੀਪ ਸਮੇਤ ਕਈ ਹੋਰ ਨਾਮੀਂ ਕਲਾਕਾਰਾਂ ਨੇ ਕੰਮ ਕੀਤਾ ਹੈ। ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਰਾਕੇਸ਼ ਮਹਿਤਾ ਨੇ ਹੀ ਲਿਖੇ ਹਨ। ਫ਼ਿਲਮ ਦੀ ਕਹਾਣੀ ਇਕ ਅਜਿਹੇ ਨੌਜਵਾਨ ਹਾਕੀ ਖਿਡਾਰੀ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ, ਜੋ ਅੱਤਵਾਦ ਦੌਰਾਨ ਪੰਜਾਬ ਦੇ ਮਾੜੇ ਹਾਲਾਤਾਂ 'ਚ ਘਰ-ਬਾਰ ਛੱਡ ਕੇ ਵਿਦੇਸ਼ ਜਾਣ ਲਈ ਮਜਬੂਰ ਹੋ ਗਿਆ ਸੀ।