BS Viyogi

BS Viyogi Bikkar Singh Viyogi
Writer and Poet �

30/10/2025

ਦੋਸਤੋ ਮੈਂ ਅੱਖ ਦਾ ਲੈੱਨਜ਼ ਪੁਆਇਆ ਹੈ। ਫ਼ੇਸਬੁੱਕ ਦੋਸਤਾਂ ਤੋਂ ਕੁੱਝ ਦਿਨ ਲਈ ਮੁਆਫ਼ੀ ਚਾਹੁੰਗਾ। ਧੰਨਵਾਦ।

12/10/2025

ਗ਼ਜ਼ਲ -ਬਿੱਕਰ ਸਿੰਘ 'ਵਿਯੋਗੀ'
ਉੱਠਦਾ ਹੈ ਧੂਆਂ ਕੁਝ ਜਲਦਾ ਹੈ, ਮੇਰਾ ਦਿਲ ਨਾ ਹੋਏ ਆ ਵੇਖ ਸਹੀ।
ਸ਼ਮਾ ਦੀ ਤਰਹ ਮਹਿਫ਼ਲ ਵਿਚ ਜਲੇ ਮੇਰਾ ਦਿਲ ਨਾ ਹੋਏ ਆ ਵੇਖ ਸਹੀ ।
ਵਿੱਚ ਚੌਂਕ ਦੇ ਚਰਚਾ ਕਾਤਿਲ ਦੀ,ਸਹਿਮੇ ਜਿਹੇ ਨੇ ਕੁਝ ਲੋਕ ਏਥੇ।
ਗੱਲ ਕਰਦੇ ਨੇ, ਜਿਸ ਘਾਇਲ ਦੀ ਏ ਮੇਰਾ ਦਿਲ ਨਾ ਹੋਏ ਆ ਵੇਖ ਸਹੀ।
ਕਫ਼ਨ ਮਹਿੰਗਾ ਹੈ ਥੁੜ ਲੱਕੜਾਂ ਦੀ,ਨਾ ਨਜ਼ਰਾਂ ਚੋਂ ਗਿਰਾ ਕੇ ਮਾਰ ਮੈਨੂੰ,
ਸਾਹ ਲੈਂਦਾ ਹੈ ਜੋ ਰੁਕ ਰੁਕ ਕੇ, ਇਹ ਮੇਰਾ ਦਿਲ ਨਾ ਹੋਏ ਆ ਵੇਖ ਸਹੀ।
ਬੇਲਿਹਾਜੇ ਲੋਕ ਨੇ ਬਸਤੀ ਦੇ, ਮੈਂ ਗ਼ਾਫ਼ਿਲ ਅਤੇ ਦੀਵਾਨਾ ਜੇਹਾ,
ਸੁਆਰਥ ਦੀ ਜਿਹਨੂੰ ਸੋਝੀ ਨਹੀਂ, ਮੇਰਾ ਦਿਲ ਨਾ ਹੋਏ ਆ ਵੇਖ ਸਹੀ।
ਮੱਥੇ ਮੁੜ੍ਹਕਾ ਹੈ ਮਜ਼ਬੂਰੀ ਦਾ, ਤੇ ਚਿਹਰੇ ਤੇ ਨਿਰਾਸ਼ਾ ਛਾਈ ਹੋਈ,
ਸਬਰ ਤੇ ਹਿੰਮਤ ਜੋ ਖੋ ਬੈਠਾ ਹੈ ,ਮੇਰਾ ਦਿਲ ਨਾ ਹੋਏ ਆ ਵੇਖ ਸਹੀ।
ਤੇਰਾ ਜ਼ੁਲਫ਼ਾਂ ਦੇ ਝੁਰਮਟ ਚੋਂ ਚੰਨ ਵਰਗਾ, ਮੁੱਖੜਾ ਤੱਕ ਕੇ ਹੀ,
ਜਿਦ੍ਹੇ ਵਿੱਚ ਹਨ ਸੱਧਰਾਂ ਮਚਲਦੀਆਂ, ਮੇਰਾ ਦਿਲ ਨਾ ਹੋਏ ਆ ਵੇਖ ਸਹੀ।
ਨਦੀਆਂ ਦੇ ਕਿਨਾਰੇ ਦੋ ਲੀਹਾਂ ਅਜ਼ਲਾਂ ਦੇ ਵਿਯੋਗੀ ਲੱਗਦੇ ਨੇ,
ਜੋੜ ਦੇ ਵਿੱਚ ਹਿੰਦਸਾ ਹਾਸਿਲ ਦਾ, ਮੇਰਾ ਦਿਲ ਨਾ ਹੋਏ ਆ ਵੇਖ ਸਹੀ।

22/06/2025

Friends is page te kujh problem create ho rahi.Is kake BS Viyogi page23/06/2025 to Delete kr raha ha.n pls come on my Bikkar Singh Viyogi page te aa jana .shukriya ji

25/05/2025

ਅਧੂਰਾ ਗੀਤ -ਬਿੱਕਰ ਸਿੰਘ 'ਵਿਯੋਗੀ'

ਮੈਂ ਇੱਕ ਗੀਤ ਅਧੂਰਾ ਸੱਜਣਾ, ਇੱਕ ਅਧੂਰੀ ਜ਼ਿੰਦੜੀ ਵਰਗਾ।
ਜਾਂ ਨੌਂ ਹੱਟੀਆਂ ਭਾਉਂ ਕੇ ਆਇਆ, ਹਾਂ ਇੱਕ ਖੋਟੀ ਦੱਮੜੀ ਵਰਗਾ ।

ਇੱਕ ਵਿਧਵਾ ਦੀ ਮੈਂ ਚਾਦਰ ਚਿੱਟੀ ਪੌਣ ਸਮੇਂ ਦੀ ਲਾਹ ਲਾਹ ਸੁੱਟਦੀ।
ਹੈ ਇੱਕ ਵੇਸਵਾ ਮੰਦਿਰ ਜਾਂਦੀ , ਧਿੰਗੋਜ਼ੋਰੀ ਉਹ ਪੈਰ ਹੈ ਪੁੱਟਦੀ ।
ਜਾਂ ਇੱਕ ਅਬਲਾ ਗ਼ਰੀਬੀ ਮਾਰੀ, ਨਾ ਚਾਹੁੰਦੀ ਵੀ ਬਾਲਾਂ ਨੂੰਂ ਕੁੱਟਦੀ ।
ਮੈਂ ਹਾਂ ਬੁੱਢੜਾ ਪੰਡ ਹੈ ਭਾਰੀ, ਤੁਰਦਾ ਹਾਲਤ ਮੰਦੀ ਵਰਗਾ।
ਮੈਂ ਇੱਕ ਗੀਤ ਅਧੂਰਾ ਸੱਜਣਾ ਇੱਕ ਅਧੂਰੀ ਜ਼ਿੰਦੜੀ ਵਰਗਾ।

ਨੀਲੀ ਅੱਖ ਦੀ ਝੁੱਕ ਗਈ ਗ਼ੈਰਤ,ਦੇ ਗਿਆ ਧੋਖਾ ਕੋਈ ਬਣ ਕੇ ਦਿਲਬਰ।
ਪਿਆਰ ਨਿਸ਼ਾਨੀ ਪਾਪ ਬਣੀ ਹੈ,ਜੱਗ ਵਿੱਚ ਰੋਜ਼ ਜਿਉਂਦੀ ਮਰ ਮਰ।
ਕੂੜ ਸਮਾਜੋਂ ਮਿਲ਼ੀ ਨਾ ਭਿੱਖਿਆ,ਥੱਕ ਗਈ ਪਲਕਾਂ ਦੇ ਕਾਸੇ ਕਰ ਕਰ।
ਸ਼ਹਿਰ ਵੱਡੇ ਵਿੱਚ ਛੰਨ ਦੇ ਬਾਝੋਂ, ਇੱਕ ਕਾਮੇ ਦੀ ਤੰਗੜੀ ਵਰਗਾ।
ਮੈਂ ਹਾਂ ਇੱਕ ਗੀਤ ਅਧੂਰਾ ਸੱਜਣਾ ਇੱਕ ਅਧੂਰੀ ਜ਼ਿੰਦੜੀ ਵਰਗਾ।

ਢਾਲ ਸਕੀ ਨਾ ਦੁਨੀਆਂਦਾਰੀ, ਨਾ ਗ਼ਰਜਾਂ ਵਿੱਚ ਇਹ ਹੀ ਢਲਿਆ।
ਬਿਨ ਪੜ੍ਹਿਆਂ ਵਿੱਚ ਗੰਦੇ ਨਾਲੇ, ਬੇਕਦਰਾਂ ਨੂੰ ਖ਼ਤ ਇਹ ਘੱਲਿਆ।
ਕਾਂ ਦੀਆਂ ਸਿਰ 'ਤੇ ਖਾ ਖਾ ਠੂੰਗਾਂ , ਵਿੱਚ ਆਲ੍ਹਣੇ ਜੀਅ ਏ ਪਲਿਆ ।
ਅੱਜ ਵੀ ਉਡਾਰੀ ਲਾਉਣ ਦੀ ਸੋਚੇ , ਉੱਚੜੇ ਬੋਟ ਦੀ ਖੰਭੜੀ ਵਰਗਾ।

ਮੈਂ ਇੱਕ ਗੀਤ ਅਧੂਰਾ ਸੱਜਣਾ ਇੱਕ ਅਧੂਰੀ ਜ਼ਿੰਦੜੀ ਵਰਗਾ।
ਜਾਂ ਨੌਂ ਹੱਟੀਆਂ ਭਾਉਂ ਕੇ ਆਇਆ, ਹਾਂ ਇੱਕ ਖੋਟੀ ਦੱਮੜੀ ਵਰਗਾ।

ਪੰਜਾਬੀ ਸਭਿਆਚਾਰਕ ਗਰੁੱਪ " ਸੰਦਲੀ ਬੋਲ" ਪੰਜਾਬੀ ਗੀਤ ਕਲਾ ਮੰਚ ਪੰਜਾਬ ਦੇ ਸਾਰੇ ਹੀ ਪਿਆਰੇ ਅਤੇ ਸਤਿਕਾਰੇ ਹੋਏ ਅਹੁਦੇਦਾਰਾਂ ਮੈਂਬਰਾਂ ਦਾ ਤਹਿਦਿ...
21/04/2025

ਪੰਜਾਬੀ ਸਭਿਆਚਾਰਕ ਗਰੁੱਪ " ਸੰਦਲੀ ਬੋਲ" ਪੰਜਾਬੀ ਗੀਤ ਕਲਾ ਮੰਚ ਪੰਜਾਬ ਦੇ ਸਾਰੇ ਹੀ ਪਿਆਰੇ ਅਤੇ ਸਤਿਕਾਰੇ ਹੋਏ ਅਹੁਦੇਦਾਰਾਂ ਮੈਂਬਰਾਂ ਦਾ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਖ਼ਤ ਮਿਹਨਤ ਨਾਲ ਸਮਾਗਮ ਨੂੰ ਨੇਪਰੇ ਚਾੜ੍ਹਿਆ।
ਹਰਦੇਵ ਹਮਦਰਦ ਦੇ ਪਰਿਵਾਰ ਨੇ ਰਲ਼ ਮਿਲ਼ ਕੇ ਪੱਗ ਅਤੇ ਤਸਵੀਰ ਨਾਲ ਨਿਵਾਜਿਆ ਹੈ।

17/12/2024

Address

Bariwala
Muktsar
152025

Website

Alerts

Be the first to know and let us send you an email when BS Viyogi posts news and promotions. Your email address will not be used for any other purpose, and you can unsubscribe at any time.

Shortcuts

Share

Category