Shan Punjabi

Call Directions Website Contact the establishment

Shan Punjabi Shan Punjabi Is an entertainment and news IPTV. This page is officially representing Shan Punjabi Media Network llp.

Best infotainment Channel for Punjabi Community Worldwide

ਸਿਆਸੀ ਜਗਤ ਤੋਂ ਵੱਡੀ ਖ਼ਬਰ! CJP ਆਗੂ ਅਭਿਜੀਤ ਦੀਪਕੇ ਦੀ ਦਾਦੀ ਦਾ ਦੇਹਾਂਤ, ਜਾ ਸਕਣਗੇ ਮੁੰਬਈ?ਚੰਡੀਗੜ੍ਹ /ਨਵੀ ਦਿੱਲੀ ( ਸ਼ਾਨ ਪੰਜਾਬੀ ਮੀਡਿਆ )ਕ...
10/10/2026

ਸਿਆਸੀ ਜਗਤ ਤੋਂ ਵੱਡੀ ਖ਼ਬਰ! CJP ਆਗੂ ਅਭਿਜੀਤ ਦੀਪਕੇ ਦੀ ਦਾਦੀ ਦਾ ਦੇਹਾਂਤ, ਜਾ ਸਕਣਗੇ ਮੁੰਬਈ?
ਚੰਡੀਗੜ੍ਹ /ਨਵੀ ਦਿੱਲੀ ( ਸ਼ਾਨ ਪੰਜਾਬੀ ਮੀਡਿਆ )ਕਾਕਰੋਚ ਜਨਤਾ ਪਾਰਟੀ (CJP) ਦੇ ਨੇਤਾ ਅਭਿਜੀਤ ਦੀਪਕੇ ਦੇ ਪਰਿਵਾਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਦਾਦੀ ਸਾਵਿਤਰੀਬਾਈ ਸ਼ੰਕਰ ਦੀਪਕੇ ਦਾ ਅੱਜ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਸੰਤੁਕ ਪਿੰਪਰੀ, ਹਿੰਗੋਲੀ ਵਿੱਚ ਆਖਰੀ ਸਾਹ ਲਏ। ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਪਰ ਅਭਿਜੀਤ ਦੀਪਕੇ ਦਿੱਲੀ ਵਿੱਚ ਪੁਲਿਸ ਹਿਰਾਸਤ ਵਿੱਚ ਹਨ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਉਹ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਮੁੰਬਈ ਜਾਂ ਆਪਣੇ ਜੱਦੀ ਪਿੰਡ ਵਾਪਸ ਆ ਸਕਣਗੇ।ਸਾਵਿਤਰੀਬਾਈ ਸ਼ੰਕਰ ਦੀਪਕੇ ਦੇ ਦੇਹਾਂਤ ਦੀ ਖ਼ਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦਾ ਦੇਹਾਂਤ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਸਥਿਤ ਜੱਦੀ ਪਿੰਡ ਸੰਤੁਕ ਪਿੰਪਰੀ ਵਿੱਚ ਹੋਇਆ। ਖ਼ਬਰ ਮਿਲਣ ਤੋਂ ਬਾਅਦ ਅਭਿਜੀਤ ਦੀਪਕੇ ਦੇ ਪਿਤਾ ਭਗਵਾਨ ਦੀਪਕੇ ਅਤੇ ਮਾਂ ਅਨੀਤਾ ਹਿੰਗੋਲੀ ਲਈ ਰਵਾਨਾ ਹੋ ਗਏ ਹਨ।ਇਸ ਦੌਰਾਨ ਪਰਿਵਾਰ ਦੇ ਘਰ ਦੇ ਆਲੇ-ਦੁਆਲੇ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਦੌਰਾਨ, ਦਿੱਲੀ ਵਿੱਚ ਅਭਿਜੀਤ ਦੀਪਕੇ ਦੀ ਹਿਰਾਸਤ ਨੂੰ ਲੈਕੇ ਚਰਚਾ ਹੋ ਰਹੀ ਹੈ।

ਅਭੀਜੀਤ ਨੂੰ ਦਿੱਲੀ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲਿਆ ਗਿਆ
ਦਰਅਸਲ, ਅਭਿਜੀਤ ਦੀਪਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਪਹੁੰਚੇ ਸਨ। ਉਨ੍ਹਾਂ ਨੇ ਕਥਿਤ ਚੋਣ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਹੋਇਆਂ ਅੰਦੋਲਨ ਦਾ ਐਲਾਨ ਕੀਤਾ ਸੀ।

ਇਸ ਸਬੰਧੀ ਉਹ ਅੱਜ ਸਵੇਰੇ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋ ਗਏ ਸਨ। ਹਾਲਾਂਕਿ, ਦਿੱਲੀ ਪਹੁੰਚਣ 'ਤੇ ਪੁਲਿਸ ਨੇ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲੈ ਲਿਆ ਸੀ। ਉਦੋਂ ਤੋਂ ਉਹ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹਨ।

ਅਭਿਜੀਤ ਦੀਪਕੇ ਦੀ ਦਾਦੀ ਦੀ ਮੌਤ ਤੋਂ ਬਾਅਦ, ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਹ ਆਪਣੇ ਪਰਿਵਾਰ ਕੋਲ ਪਹੁੰਚ ਸਕਣਗੇ ਜਾਂ ਨਹੀਂ। ਇਸ ਵੇਲੇ, ਉਸਦੀ ਰਿਹਾਈ ਅਤੇ ਉਸਦੇ ਪਿੰਡ ਵਾਪਸੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੀ ਨਜ਼ਰਬੰਦੀ ਉਨ੍ਹਾਂ ਦੇ ਪਰਿਵਾਰ ਲਈ ਇੱਕ ਮੁਸ਼ਕਲ ਸਮਾਂ ਹੈ।

ਜੰਤਰ ਮੰਤ੍ਰ ਅਤੇ ਚੰਡੀਗੜ੍ਹ ਦੇ ਹਾਲਤ ਕੰਟਰੋਲ ਤੋਂ ਬਾਹਰ , ਸੀਜੇਪੀ  ਅਤੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਚੰਡੀਗੜ੍ਹ / ਨਵੀ ਦਿੱਲੀ ( ਸ਼ਾਨ ਪੰਜਾਬੀ...
10/10/2026

ਜੰਤਰ ਮੰਤ੍ਰ ਅਤੇ ਚੰਡੀਗੜ੍ਹ ਦੇ ਹਾਲਤ ਕੰਟਰੋਲ ਤੋਂ ਬਾਹਰ , ਸੀਜੇਪੀ ਅਤੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ
ਚੰਡੀਗੜ੍ਹ / ਨਵੀ ਦਿੱਲੀ ( ਸ਼ਾਨ ਪੰਜਾਬੀ ਮੀਡਿਆ ) 10 ਅਕਤੂਬਰ ਜਾਣੀ ਜੰਤਰ ਮੰਤਰ ਤੇ ਸੀਜੇਪੀ ਨੇ ਮੁਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਪ੍ਰਸਤਾਵਿਤ ਧਰਨਾ ਦੇਣ ਦਾ ਐਲਾਨ ਸੀ ਜਿਸਤੇ ਅੱਜ ਦਿੱਲੀ ਦੇ ਹਾਲਤ ਗੰਭੀਰ ਬਣੇ ਹੋਏ ਸਨ , ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਚ ਵੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਤੇ ਮਨੀਸ਼ ਸੋਸਾਧਿਆ ਨੂੰ ਹਿਰਾਸਤ ਚ ਲੈਣ ਦੀ ਖਬਰ ਹੈ ! ਸੀਜੇਪੀ ਦੇ ਮੁਖੀ ਦੀਪਕੇ ਨੇ ਦਿੱਲੀ ਚ ਇੱਕ ਫਲਾਈਟ ਚ ਹੀ ਹਿਰਾਸਤ ਚ ਲੈ ਲਿਆ ਹੈ ਜਦੋ ਉਹ ਜੰਤਰ ਮੰਤਰ ਆਉਣ ਲਈ ਆ ਰਹੇ ਸਨ , ਇਸ ਤੋਂ ਇਲਾਵਾ ਸੌਰਵ ਦਾਸ ਅਤੇ ਰਾਕ ਨੂੰ ਵੀ ਹਿਰਾਸਤ ਚ ਲੈਣ ਦੇ ਖਬਰ ਹੈ ਦੂਜੇ ਪਾਸੇ ਧਰੁਵ ਰਾਠੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਦਿੱਲੀ ਵਿੱਚ ਸੀਜੇਪੀ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹਿਰਾਸਤ ਵਿੱਚ ਲੈ ਲਿਆ ਹੈ। 30 ਤੋਂ ਵੱਧ ਦਿੱਲੀ ਅਤੇ ਗੁਰੂਗ੍ਰਾਮ ਪੁਲਿਸ ਕਰਮਚਾਰੀਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਇਹ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਨਾਲ ਹੋਰ ਕਿਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਧਰੁਵ ਰਾਠੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਹਾਲ ਹੀ ਵਿੱਚ ਭਾਰਤ ਵਾਪਸ ਆਏ ਸੀ। ਉਨ੍ਹਾਂ ਨੇ 8 ਅਕਤੂਬਰ ਨੂੰ ਬੰਗਲੁਰੂ ਦੇ ਫ੍ਰੀਡਮ ਪਾਰਕ ਵਿੱਚ ਸੀਜੇਪੀ ਦੀ ਇੱਕ ਰੈਲੀ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਇੱਕ ਭਾਸ਼ਣ ਦਿੱਤਾ। ਸੀਜੇਪੀ ਨੇ ਮੁੱਖ ਚੋਣ ਕਮਿਸ਼ਨਰ (ਗਿਆਨੇਸ਼ ਕੁਮਾਰ) ਦੇ ਅਸਤੀਫ਼ੇ ਦੀ ਮੰਗ ਕਰਦਿਆਂ ਹੋਇਆਂ ਇਹ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤਾ ਸੀ।

ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ’ਚ ਮਾਨਸਾ ਦੀ ਕ੍ਰੀਮੀ ਗਰਗ ਨੇ ਮਾਰੀ ਬਾਜ਼ੀ,ਚੰਡੀਗੜ੍ਹ / ਮਾਨਸਾ ( ਸ਼ਾਨ ਪੰਜਾਬੀ ਮੀਡਿਆ ) ਹਰਿਆਣਾ ਸਿਵਲ ਸਰਵਿ...
10/10/2026

ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ’ਚ ਮਾਨਸਾ ਦੀ ਕ੍ਰੀਮੀ ਗਰਗ ਨੇ ਮਾਰੀ ਬਾਜ਼ੀ,
ਚੰਡੀਗੜ੍ਹ / ਮਾਨਸਾ ( ਸ਼ਾਨ ਪੰਜਾਬੀ ਮੀਡਿਆ ) ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਆਏ ਨਤੀਜਿਆਂ ’ਚ ਮਾਨਸਾ ਦੀ ਪ੍ਰਤਿਭਾਵਾਨ ਧੀ ਕ੍ਰੀਮੀ ਗਰਗ ਨੇ ਸੂਬੇ ’ਚੋਂ ਚੌਥਾ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਕ੍ਰੀਮੀ ਗਰਗ ਹਰਿਆਣਾ ਸਿਵਲ ਪ੍ਰੀਖਿਆ ਵਿੱਚ ਟਾਪ 10 ਵਿੱਚ ਸ਼ਾਮਲ ਹੋਣ ਵਾਲੀਆਂ ਛੇ ਮਹਿਲਾ ਉਮੀਦਵਾਰਾਂ ਵਿੱਚੋਂ ਇੱਕ ਹੈ।

ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਕ੍ਰੀਮੀ ਗਰਗ ਦੀ ਇਸ ਕਾਮਯਾਬੀ ਤੋਂ ਬਾਅਦ ਉਸ ਦੇ ਦਾਦਾ ਸਤਪਾਲ ਅਕਲੀਆ ਵਾਲੇ ਅਤੇ ਪਿਤਾ ਰਾਜਕੁਮਾਰ ਦੇ ਘਰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਕ੍ਰੀਮੀ ਗਰਗ ਦਾ ਮੂੰਹ ਮਿੱਠਾ ਕਰਵਾਉਣ ਦੇ ਨਾਲ-ਨਾਲ ਉਸ ਨੂੰ ਵਧਾਈ ਦਿੱਤੀ ਗਈ।

ਮੁਕੇਸ਼ ਅੰਬਾਨੀ ਦੀ ਇਸ ਕੰਪਨੀ ਦਾ ਖ਼ਤਮ ਹੋਇਆ ਵਜੂਦਚੰਡੀਗੜ੍ਹ / ਨਵੀ ਦਿੱਲੀ ( ਸ਼ਾਨ ਪੰਜਾਬੀ ਕਾਰੋਬਾਰੀ ਮੀਡਿਆ )ਮੁਕੇਸ਼ ਅੰਬਾਨੀ ਦੀ ਰਿਲਾਇੰਸ ਦੀ...
10/10/2026

ਮੁਕੇਸ਼ ਅੰਬਾਨੀ ਦੀ ਇਸ ਕੰਪਨੀ ਦਾ ਖ਼ਤਮ ਹੋਇਆ ਵਜੂਦ
ਚੰਡੀਗੜ੍ਹ / ਨਵੀ ਦਿੱਲੀ ( ਸ਼ਾਨ ਪੰਜਾਬੀ ਕਾਰੋਬਾਰੀ ਮੀਡਿਆ )ਮੁਕੇਸ਼ ਅੰਬਾਨੀ ਦੀ ਰਿਲਾਇੰਸ ਦੀ ਹਿੱਸੇਦਾਰੀ ਵਾਲੀ ਆਲੋਕ ਇੰਡਸਟ੍ਰੀਜ਼ ਲਿਮਟਿਡ ਨੇ ਆਪਣੀ ਸਹਾਇਕ ਕੰਪਨੀ ’ਚੋਂ ਹਿੱਸੇਦਾਰੀ ਵੇਚ ਦਿੱਤੀ ਹੈ। ਇਹ ਸਮਝੌਤਾ ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਆਲੋਕ ਇੰਡਸਟ੍ਰੀਜ਼ ਇੰਟਰਨੈਸ਼ਨਲ ਲਿਮਟਿਡ ਰਾਹੀਂ ਕੀਤਾ ਗਿਆ।
ਇਹ ਵਿਕਰੀ 9 ਅਕਤੂਬਰ 2026 ਨੂੰ ਪੂਰੀ ਹੋਈ। ਇਸ ਦੇ ਨਾਲ ਹੀ ‘ਮਿਲੇਟਾ ਏ.ਐੱਸ.’ ਦਾ ਆਲੋਕ ਇੰਡਸਟ੍ਰੀਜ਼ ਦੀ ਸਹਾਇਕ ਕੰਪਨੀ ਵਜੋਂ ਵਜੂਦ ਖ਼ਤਮ ਹੋ ਗਿਆ ਹੈ। ਮਤਲਬ ਹੁਣ ਇਸ ਕੰਪਨੀ ’ਚ ਆਲੋਕ ਇੰਡਸਟ੍ਰੀਜ਼ ਦੀ ਕੋਈ ਵੀ ਹਿੱਸੇਦਾਰੀ ਨਹੀਂ ਰਹੀ।ਕੰਪਨੀ ਨੇ ਇਸ ਬਾਰੇ 16 ਦਸੰਬਰ 2025 ਨੂੰ ਇੱਕ ਐਲਾਨ ਕੀਤਾ ਸੀ। ਉਸ ਐਲਾਨ ’ਚ ਕੰਪਨੀ ਨੇ ਕਿਹਾ ਸੀ ਕਿ ਉਹ ਮਿਲੇਟਾ ਏ.ਐੱਸ. ’ਚ ਆਪਣੀ ਹਿੱਸੇਦਾਰੀ ਵੇਚੇਗੀ। ਹੁਣ ਸਹਾਇਕ ਕੰਪਨੀ ’ਚ ਆਪਣੀ ਹਿੱਸੇਦਾਰੀ ਵੇਚਣ ਦੇ ਨਾਲ ਆਲੋਕ ਇੰਡਸਟ੍ਰੀਜ਼ ਲਿਮਟਿਡ ਨੇ ਆਪਣੇ ਕਾਰੋਬਾਰ ਨੂੰ ਮੁੜ ਵਿਵਸਥਿਤ ਕਰਨ ਦੀ ਯੋਜਨਾ ਤਹਿਤ ਇੱਕ ਹੋਰ ਰਣਨੀਤਕ ਕਦਮ ਚੁੱਕਿਆ ਹੈ।
ਕੰਪਨੀ ਨੇ ਦਿੱਤੀ ਜਾਣਕਾਰੀ
ਆਲੋਕ ਇੰਡਸਟ੍ਰੀਜ਼ ਨੇ ਐਕਸਚੇਂਜ ਫਾਈਲਿੰਗ ਰਾਹੀਂ 100% ਹਿੱਸੇਦਾਰੀ ਵੇਚਣ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਫਾਈਲਿੰਗ ’ਚ ਕਿਹਾ, “ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਆਲੋਕ ਇੰਡਸਟ੍ਰੀਜ਼ ਇੰਟਰਨੈਸ਼ਨਲ ਲਿਮਟਿਡ ਨੇ ਕੰਪਨੀ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ 9 ਅਕਤੂਬਰ 2026 ਨੂੰ Mileta a.s. ’ਚ ਆਪਣੀ 100% ਇਕੁਇਟੀ ਹਿੱਸੇਦਾਰੀ ਦੀ ਵਿਕਰੀ ਪੂਰੀ ਕਰ ਲਈ ਹੈ। ਇਸ ਦੇ ਨਤੀਜੇ ਵਜੋਂ Mileta a.s. ਹੁਣ ਕੰਪਨੀ ਦੀ ਸਹਾਇਕ ਕੰਪਨੀ ਨਹੀਂ ਰਹੀ।

‘ਆਪ’ ਤੇ ਕਾਂਗਰਸ ਨੂੰ ਛੱਡ ਕੇ ਸਾਰੇ ਬਦਲ ਖੁੱਲ੍ਹੇ : ਸੁਖਬੀਰ ਬਾਦਲਦਾ ਦਾਅਵਾ ਚੰਡੀਗੜ੍ਹ ( ਸ਼ਾਨ ਪੰਜਾਬੀ ਬਿਊਰੋ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾ...
10/10/2026

‘ਆਪ’ ਤੇ ਕਾਂਗਰਸ ਨੂੰ ਛੱਡ ਕੇ ਸਾਰੇ ਬਦਲ ਖੁੱਲ੍ਹੇ : ਸੁਖਬੀਰ ਬਾਦਲਦਾ ਦਾਅਵਾ
ਚੰਡੀਗੜ੍ਹ ( ਸ਼ਾਨ ਪੰਜਾਬੀ ਬਿਊਰੋ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਗੱਠਜੋੜ ਨੂੰ ਲੈ ਕੇ ਖੁੱਲ੍ਹ ਕੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਸਾਰੇ ਬਦਲ ਖੁੱਲ੍ਹੇ ਹਨ। ਅਕਾਲੀ ਦਲ ਲਈ ਪੰਜਾਬ ਤੇ ਪੰਜਾਬ ਦੇ ਲੋਕ ਤਰਜੀਹ ਹਨ ਤੇ ਇਸੇ ਨੂੰ ਕੇਂਦਰ ’ਚ ਰੱਖ ਕੇ ਗੱਠਜੋੜ ਦਾ ਫ਼ੈਸਲਾ ਲਿਆ ਜਾਵੇਗਾ। ਸੁਖਬੀਰ ਬਾਦਲ ਨੇ ਬੀਤੇ ਦਿਨ ਇਕ ਮੀਡੀਆ ਪਲੇਟਫਾਰਮ ’ਤੇ ਚਰਚਾ ਦੌਰਾਨ ਇਹ ਗੱਲ ਕਹੀ।ਸੁਖਬੀਰ ਨੇ ਕਿਹਾ ਕਿ ਜਿਸ ਵੀ ਪਾਰਟੀ ਦੇ ਵਿਚਾਰ ਅਕਾਲੀ ਦਲ ਨਾਲ ਮਿਲਦੇ ਹੋਣਗੇ ਤੇ ਜੋ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਦਾ ਆਪਣਾ ਏਜੰਡਾ ਸਾਂਝਾ ਕਰੇਗੀ, ਉਸ ਨਾਲ ਗੱਠਜੋੜ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਗੱਠਜੋੜ ਲਈ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਿਅਦ ਕਿਸੇ ਵੀ ਹਾਲਤ ’ਚ ਸਿੱਖਾਂ ਵਿਰੁੱਧ ਦੰਗਿਆਂ ’ਚ ਸ਼ਾਮਲ ਰਹੀ ਕਾਂਗਰਸ ਤੇ ਮੌਜੂਦਾ ਸਮੇਂ ਪੰਜਾਬ ’ਚ ਸੱਤਾ ’ਚ ਕਾਬਜ਼ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ।ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਬ ’ਚ ਭਾਜਪਾ ਤੇ ਸ਼ਿਅਦ ਦੇ ਰਿਸ਼ਤਿਆਂ ’ਚ ਜੰਮੀ ਬਰਫ਼ ਪਿਘਲਣ ਤੇ ਦੋਵਾਂ ਵਿਚਾਲੇ ਮੁੜ ਗੱਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਇਨ੍ਹਾਂ ਚਰਚਾਵਾਂ ਨੂੰ ਉਸ ਸਮੇਂ ਬਲ ਮਿਲਿਆ ਸੀ, ਜਦੋਂ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਭਾਸ਼ਣ ’ਚ ਗੱਠਜੋੜ ਦੇ ਸੰਕੇਤ ਦਿੱਤੇ ਸਨ। ਹਾਲਾਂਕਿ, ਭਾਜਪਾ ਦੇ ਕਈ ਆਗੂ ਲਗਾਤਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਗੱਲ ਕਰਦੇ ਰਹੇ ਹਨ। ਪਰ ਹਾਲ ਹੀ ’ਚ ਪੰਜਾਬ ’ਚ ਭਾਜਪਾ ਵੱਲੋਂ ਕੱਢੀਆਂ ਗਈਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਜਲੰਧਰ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਦੌਰਾਨ ਵੀ ਸ਼ਿਅਦ ਨਾਲ ਗੱਠਜੋੜ ਦੇ ਸੰਕੇਤ ਮਿਲੇ ਸਨ। ਸ਼ਾਹ ਨੇ ਆਪਣੇ ਭਾਸ਼ਣ ’ਚ ਜਿੱਥੇ ਹੋਰ ਵਿਰੋਧੀ ਪਾਰਟੀਆਂ ’ਤੇ ਤਨਜ਼ ਕੱਸਿਆ, ਉੱਥੇ ਹੀ ਪੂਰੇ ਭਾਸ਼ਣ ਦੌਰਾਨ ਅਕਾਲੀ ਦਲ ਬਾਰੇ ਚੁੱਪ ਬਣਾਈ ਰੱਖੀ। ਇਸ ਤੋਂ ਬਾਅਦ ਭਾਜਪਾ ਤੇ ਸ਼ਿਅਦ ਵਿਚਾਲੇ ਮੁੜ ਗੱਠਜੋੜ ਲਈ ਅੰਦਰੂਨੀ ਤੌਰ ’ਤੇ ਤਿਆਰੀਆਂ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਸਨ।

ਅੰਮ੍ਰਿਤਸਰ ’ਚ ਪਏ 700 ਗ੍ਰਾਮ ਦੇ ਗੜੇ ਭਾਰੀ ਨੁਕਸਾਨ ਚੰਡੀਗੜ੍ਹ / ਅੰਮ੍ਰਿਤਸਰ ( ਸ਼ਾਨ ਪੰਜਾਬੀ ਬਿਊਰੋ ) ਪੰਜਾਬ ’ਚ ਸ਼ੁੱਕਰਵਾਰ ਨੂੰ ਸਾਰਾ ਦਿਨ ਕਈ...
10/10/2026

ਅੰਮ੍ਰਿਤਸਰ ’ਚ ਪਏ 700 ਗ੍ਰਾਮ ਦੇ ਗੜੇ ਭਾਰੀ ਨੁਕਸਾਨ
ਚੰਡੀਗੜ੍ਹ / ਅੰਮ੍ਰਿਤਸਰ ( ਸ਼ਾਨ ਪੰਜਾਬੀ ਬਿਊਰੋ ) ਪੰਜਾਬ ’ਚ ਸ਼ੁੱਕਰਵਾਰ ਨੂੰ ਸਾਰਾ ਦਿਨ ਕਈ ਜ਼ਿਲ੍ਹਿਆਂ ਵਿਚ ਕਿਤੇ ਧੁੱਪ ਰਹੀ ਤੇ ਕਿਤੇ ਬੱਦਲ ਛਾਏ ਰਹੇ ਅਤੇ ਕਈ ਥਾਵਾਂ ’ਤੇ ਹਲਕਾ ਮੀਂਹ ਵੀ ਪਿਆ। ਓਧਰ, ਅੰਮ੍ਰਿਤਸਰ ਦੇ ਸਰਹੱਦੀ ਕਸਬੇ ਰਮਦਾਸ ਵਿਚ ਦੇਰ ਸ਼ਾਮ ਤੇਜ਼ ਮੀਂਹ ਨਾਲ 700 ਗ੍ਰਾਮ ਤੱਕ ਦੇ ਗੜੇ ਪਏ ਜਿਸ ਕਾਰਨ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਉਨ੍ਹਾਂ ’ਤੇ ਡੈਂਟ ਪੈ ਗਏ। ਇਸ ਤੋਂ ਇਲਾਵਾ ਸ਼ੈੱਡ ਬਣਾਉਣ ਲਈ ਵਰਤੀਆਂ ਗਈਆਂ ਸੀਮੈਂਟ ਦੀਆਂ ਚਾਦਰਾਂ ਵਿਚ ਵੀ ਵੱਡੇ-ਵੱਡੇ ਛੇਕ ਹੋ ਗਏ ਅਤੇ ਉੱਥੇ ਪਿਆ ਸਾਮਾਨ ਨੁਕਸਾਨਿਆ ਗਿਆ। ਗੜੇਮਾਰੀ ਕਾਰਨ ਝੋਨੇ ਦੀ ਫ਼ਸਲ ਨੂੰ ਵੀ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਪ੍ਰਤੀ ਏਕੜ ਤਿੰਨ ਤੋਂ ਪੰਜ ਕੁਇੰਟਲ ਤੱਕ ਝਾੜ ਘੱਟ ਹੋਣ ਦਾ ਡਰ ਸਤਾ ਰਿਹਾ ਹੈ।

ਰਮਦਾਸ ਵਾਸੀ ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਇੰਨੇ ਮੋਟੇ ਗੜੇ ਪੈਂਦੇ ਵੇਖੇ। ਉਨ੍ਹਾਂ ਮੁਤਾਬਕ, ਕੁਝ ਗੜਿਆਂ ਦਾ ਭਾਰ ਲਗਪਗ 700 ਗ੍ਰਾਮ ਤੱਕ ਸੀ, ਜਦਕਿ ਅੱਧਾ ਕਿੱਲੋ ਵਜ਼ਨ ਵਾਲੇ ਗੜੇ ਵੀ ਪਏ।ਮੌਸਮ ਕੇਂਦਰ, ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ 10 ਤੋਂ 12 ਅਕਤੂਬਰ ਤੱਕ ਪੰਜਾਬ ਵਿਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਧੂੜ ਭਰੇ ਝੱਖੜ ਦੇ ਨਾਲ-ਨਾਲ ਗੜੇਮਾਰੀ ਦੀ ਵੀ ਸੰਭਾਵਨਾ ਹੈ।

ਦੀਪਕੇ ਸੌਰਵ ਦਾਸ  ਰਾਕਾ ਫਲਾਈਟ ਚ ਦਿੱਲੀ ਪੁਲਿਸ ਨੇ ਗਿਰਫ਼ਤਾਰ ਕੀਤਾ ਚੰਡੀਗੜ੍ਹ / ਨਵੀ ਦਿੱਲੀ ( ਸ਼ਾਨ ਪੰਜਾਬੀ ਮੀਡਿਆ) ਹੁਣੀ ਹੁਣੀ  ਵੱਡੀ ਖਬਰ ਸਾ...
10/10/2026

ਦੀਪਕੇ ਸੌਰਵ ਦਾਸ ਰਾਕਾ ਫਲਾਈਟ ਚ ਦਿੱਲੀ ਪੁਲਿਸ ਨੇ ਗਿਰਫ਼ਤਾਰ ਕੀਤਾ
ਚੰਡੀਗੜ੍ਹ / ਨਵੀ ਦਿੱਲੀ ( ਸ਼ਾਨ ਪੰਜਾਬੀ ਮੀਡਿਆ) ਹੁਣੀ ਹੁਣੀ ਵੱਡੀ ਖਬਰ ਸਾਹਮਣੇ ਆਈ ਹੈ ਸੀਜੇਪੀ ਦੇ ਮੁਖੀ ਦੀਪਕੇ ਨੇ ਦਿੱਲੀ ਚ ਇੱਕ ਫਲਾਈਟ ਚ ਹੀ ਹਿਰਾਸਤ ਚ ਲੈ ਲਿਆ ਹੈ ਜਦੋ ਉਹ ਜੰਤਰ ਮੰਤਰ ਆਉਣ ਲਈ ਆ ਰਹੇ ਸਨ , ਇਸ ਤੋਂ ਇਲਾਵਾ ਸੌਰਵ ਦਾਸ ਅਤੇ ਰਾਕ ਨੂੰ ਵੀ ਹਿਰਾਸਤ ਚ ਲੈਣ ਦੇ ਖਬਰ ਹੈ ਦੂਜੇ ਪਾਸੇ ਧਰੁਵ ਰਾਠੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਦਿੱਲੀ ਵਿੱਚ ਸੀਜੇਪੀ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹਿਰਾਸਤ ਵਿੱਚ ਲੈ ਲਿਆ ਹੈ। 30 ਤੋਂ ਵੱਧ ਦਿੱਲੀ ਅਤੇ ਗੁਰੂਗ੍ਰਾਮ ਪੁਲਿਸ ਕਰਮਚਾਰੀਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਇਹ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਨਾਲ ਹੋਰ ਕਿਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਧਰੁਵ ਰਾਠੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਹਾਲ ਹੀ ਵਿੱਚ ਭਾਰਤ ਵਾਪਸ ਆਏ ਸੀ। ਉਨ੍ਹਾਂ ਨੇ 8 ਅਕਤੂਬਰ ਨੂੰ ਬੰਗਲੁਰੂ ਦੇ ਫ੍ਰੀਡਮ ਪਾਰਕ ਵਿੱਚ ਸੀਜੇਪੀ ਦੀ ਇੱਕ ਰੈਲੀ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਇੱਕ ਭਾਸ਼ਣ ਦਿੱਤਾ। ਸੀਜੇਪੀ ਨੇ ਮੁੱਖ ਚੋਣ ਕਮਿਸ਼ਨਰ (ਗਿਆਨੇਸ਼ ਕੁਮਾਰ) ਦੇ ਅਸਤੀਫ਼ੇ ਦੀ ਮੰਗ ਕਰਦਿਆਂ ਹੋਇਆਂ ਇਹ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤਾ ਸੀ।

CJP ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ, ਪੁਲਿਸ ਨੇ ਚੱਕਿਆ ਮਸ਼ਹੂਰ ਯੂਟਿਊਬਰ ਧਰੁਵ ਰਾਠੀਚੰਡੀਗੜ੍ਹ / ਨਵੀ ਦਿੱਲੀ ( ਸ਼ਾਨ ਪੰਜਾਬੀ ਮੀਡਿਆ )ਯ...
10/10/2026

CJP ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ, ਪੁਲਿਸ ਨੇ ਚੱਕਿਆ ਮਸ਼ਹੂਰ ਯੂਟਿਊਬਰ ਧਰੁਵ ਰਾਠੀ
ਚੰਡੀਗੜ੍ਹ / ਨਵੀ ਦਿੱਲੀ ( ਸ਼ਾਨ ਪੰਜਾਬੀ ਮੀਡਿਆ )ਯੂਟਿਊਬਰ ਧਰੁਵ ਰਾਠੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਦਿੱਲੀ ਵਿੱਚ ਸੀਜੇਪੀ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹਿਰਾਸਤ ਵਿੱਚ ਲੈ ਲਿਆ ਹੈ। 30 ਤੋਂ ਵੱਧ ਦਿੱਲੀ ਅਤੇ ਗੁਰੂਗ੍ਰਾਮ ਪੁਲਿਸ ਕਰਮਚਾਰੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਇਹ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਨਾਲ ਹੋਰ ਕਿਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਧਰੁਵ ਰਾਠੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਹਾਲ ਹੀ ਵਿੱਚ ਭਾਰਤ ਵਾਪਸ ਆਏ ਸੀ। ਉਨ੍ਹਾਂ ਨੇ 8 ਅਕਤੂਬਰ ਨੂੰ ਬੰਗਲੁਰੂ ਦੇ ਫ੍ਰੀਡਮ ਪਾਰਕ ਵਿੱਚ ਸੀਜੇਪੀ ਦੀ ਇੱਕ ਰੈਲੀ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਇੱਕ ਭਾਸ਼ਣ ਦਿੱਤਾ। ਸੀਜੇਪੀ ਨੇ ਮੁੱਖ ਚੋਣ ਕਮਿਸ਼ਨਰ (ਗਿਆਨੇਸ਼ ਕੁਮਾਰ) ਦੇ ਅਸਤੀਫ਼ੇ ਦੀ ਮੰਗ ਕਰਦਿਆਂ ਹੋਇਆਂ ਇਹ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤਾ ਸੀ।

ਪੰਜਾਬ ਵਿਧਾਨ ਸਭਾ ਚੋਣਾਂ ਲੜਨ ਬਾਰੇ ਮਨਪ੍ਰੀਤ ਇਆਲੀ ਦਾ ਵੱਡਾ ਐਲਾਨਚੰਡੀਗੜ੍ਹ ( ਸ਼ਾਨ ਪੰਜਾਬੀ ਬਿਊਰੋ )'ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਆਉ...
10/10/2026

ਪੰਜਾਬ ਵਿਧਾਨ ਸਭਾ ਚੋਣਾਂ ਲੜਨ ਬਾਰੇ ਮਨਪ੍ਰੀਤ ਇਆਲੀ ਦਾ ਵੱਡਾ ਐਲਾਨ
ਚੰਡੀਗੜ੍ਹ ( ਸ਼ਾਨ ਪੰਜਾਬੀ ਬਿਊਰੋ )'ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਆਪਣੇ ਹੀ ਚੋਣ ਨਿਸ਼ਾਨ 'ਤੇ ਲੜੇਗੀ।
'ਅਕਾਲੀ ਦਲ ਵਾਰਿਸ ਪੰਜਾਬ ਦੇ' ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਹੈ ਕਿ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਹਰ ਸੰਭਵ ਕਾਨੂੰਨੀ ਯਤਨ ਕੀਤੇ ਜਾ ਰਹੇ ਹਨਸਾਨੂੰ ਦੇਸ਼ ਦੀ ਨਿਆਂਪਾਲਿਕਾ ਉਤੇ ਪੂਰਨ ਭਰੋਸਾ ਹੈ ਅਤੇ ਆਸ ਹੈ ਕਿ ਜਲਦ ਹੀ ਪਾਰਟੀ ਨੂੰ ਆਪਣਾ ਅਧਿਕਾਰਤ ਚੋਣ ਨਿਸ਼ਾਨ ਮਿਲ ਜਾਵੇਗਾ।

ਏਸ਼ੀਅਨ ਹਾਕੀ ਚੈਂਪੀਅਨਸ਼ਿਪ ਲਈ ਸੀਐਮ ਮਾਨ ਦਾ ਵੱਡਾ ਐਲਾਨ ਚੰਡੀਗੜ੍ਹ ( ਸ਼ਾਨ ਪੰਜਾਬੀ ਬਿਊਰੋ )  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 27 ਅਕਤੂਬਰ ਤੋਂ...
10/10/2026

ਏਸ਼ੀਅਨ ਹਾਕੀ ਚੈਂਪੀਅਨਸ਼ਿਪ ਲਈ ਸੀਐਮ ਮਾਨ ਦਾ ਵੱਡਾ ਐਲਾਨ
ਚੰਡੀਗੜ੍ਹ ( ਸ਼ਾਨ ਪੰਜਾਬੀ ਬਿਊਰੋ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਆਪਸੀ ਤਾਲਮੇਲ, ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ, ਸ਼ਹਿਰਾਂ ਦੇ ਸੁੰਦਰੀਕਰਨ ਅਤੇ ਮਹਿਮਾਨਨਵਾਜ਼ੀ 'ਤੇ ਧਿਆਨ ਕੇਂਦਰਿਤ ਕਰਦਿਆਂ ਸਾਰੇ ਵਿਭਾਗਾਂ ਨੂੰ ਆਲਮੀ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਲੋਕਾਂ ਦਾ ਉਤਸ਼ਾਹ ਵਧਾਉਣ ਲਈ ਰਾਜ ਪੱਧਰੀ ਟਰਾਫੀ ਟੂਰ ਅਤੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰਨੇ ਚਾਹੀਦੇ ਹਨ।ਚੈਂਪੀਅਨਜ਼ ਟਰਾਫੀ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਵੱਕਾਰੀ ਅੰਤਰਰਾਸ਼ਟਰੀ ਖੇਡ ਸਮਾਗਮ ਪੰਜਾਬ ਦੇ ਖੇਡ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਸਥਾਪਤ ਕਰੇ।" ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ, ਅਧਿਕਾਰੀਆਂ, ਦਰਸ਼ਕਾਂ ਅਤੇ ਆਉਣ ਵਾਲੇ ਮਹਿਮਾਨਾਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਾ ਛੱਡਣ ਦੇ ਹੁਕਮ ਦਿੱਤੇ।

Address

Sco 33, Sector 125, Sunny Enclave
Mohali
140301

Alerts

Be the first to know and let us send you an email when Shan Punjabi posts news and promotions. Your email address will not be used for any other purpose, and you can unsubscribe at any time.

Contact The Establishment

Send a message to Shan Punjabi:

Shortcuts

Share