Vekho Punjab

Vekho Punjab All History About Punjab Presented by us on this website and also provide news

08/08/2024
08/08/2024

ਸਿਸਟਮ ਕਿਵੇਂ ਬੰਦੇ ਨੂੰ ਖਾ ਜਾਂਦਾ… ਏਸ ਬੰਦੇ ਦਾ ਨਾਂ ਪ੍ਰਕਾਸ਼ ਰਾਜ ਐ… ਅਮਰੀਸ਼ ਪੁਰੀ ਤੋਂ ਬਾਦ ਜੇ ਕੋਈ ਬੰਦਾ ਮੈਨੂੰ ਵਿਲੇਨ ਦੇ ਰੂਪ ਚ ਜਚਿਆ ਸੀ ਤੇ ਏਹ ਸੀ… ਅੱਖਾਂ… ਐਕਸਪ੍ਰੈਸ਼ਨਸ… ਬਾਡੀ ਲੈਂਗੂਏਜ.. ਸਭ ਕਮਾਲ… ਸਿੰਘਮ ਫਿਲਮ ਚ “ਜੈਕਾਂਤ ਸ਼ਿਕਰੇ” ਦੇ ਕਿਰਦਾਰ ਨੂੰ ਅਮਰ ਕਰਤਾ… ਪਰ… ਸੈਂਟਰ ਨੂੰ.. ਸਟੇਟ ਨੂੰ.. ਯੈੱਸ ਮੈਨ ਚਾਹੀਦੇ ਨੇ… ਜੋ ਗੋਡਿਆਂ ਭਾਰ ਰਹਿਣ ਹਮੇਸ਼ਾ…

ਫਿਰ ਸੈਂਟਰ ਚ ਬੀਜੇਪੀ ਆਉਂਦੀ ਐ… ਤੇ ਏਹ ਬੰਦਾ ਮੋਦੀ ਖਿਲਾਫ… ਸਟੇਟ ਖਿਲਾਫ… ਤੱਥਾਂ ਦਲੀਲਾਂ ਨਾਲ ਗੱਲਾਂ ਕਰਦਾ… ਨਤੀਜਾ… ਸੈਂਟਰ ਦਾ ਚਮਚਾ ਸਾਰਾ ਬਾਲੀਵੁੱਡ ਨਾਨਾ ਪਾਟੇਕਰ ਤੇ ਨਸੀਰੂਦੀਨ ਸ਼ਾਹ ਵਾਂਗ ਏਸ ਤੋਂ ਵੀ ਪਾਸਾ ਵੱਟ ਜਾਂਦਾ… ਫਿਲਮ ਈ ਨੀ ਦਿੰਦੇ… ਏਹਨੂੰ ਕਿਹਾ ਵੀ ਜਾਂਦਾ… ਮਾਫੀ ਮੰਗ ਲੈ.. ਕੰਮ ਮਿਲਜੂ.. ਏਹ ਕਹਿੰਦਾ ਧਾਰ ਨੀ ਮਾਰਦਾ ਥੋਡੇ ਐਹਜੇ ਕੰਮ ਤੇ…

ਸੋ ਵਿਨੇਸ਼ ਫੋਗਟ ਨਾਂ ਪਹਿਲੀ ਸੀ ਤੇ ਨਾਂ ਆਖਿਰੀ ਜੀਹਨੂੰ ਸਿਸਟਮ ਨੇ ਖਾਧਾ… ਕੋਈ ਵੀ ਬੰਦਾ… ਕਿਸੇ ਵੀ ਫੀਲਡ ਦਾ… ਜੋ ਸਿਸਟਮ ਮੂਹਰੇ ਕੋਡਾ ਨਹੀਂ ਹੋਏਗਾ… ਉਹਦੇ ਨਾਲ਼ ਧੱਕਾ ਹੋਵੇਗਾ ਈ ਹੋਵੇਗਾ… ਪੰਜਾਬ ਚ ਦੀਪ ਸਿੱਧੂ… ਮੂਸੇ ਆਲ਼ਾ… ਅਮ੍ਰਿਤਪਾਲ ਦੀ ਉਦਾਹਰਣ ਐ.. ਲੀਡਰਾਂ ਚੋਂ ਸੁਖਪਾਲ ਖਹਿਰਾ ਏ… ਤੇ ਜੇ ਕਿਸੇ ਪਾਸੇ ਤੋਂ ਗਰਦਣ ਨਾ ਫੜੀ ਗਈ… ਤੇ ਅਗਲਾ ਨੰਬਰ ਚਰਨਜੀਤ ਚੰਨੀ ਦਾ ਹੋਵੇਗਾ…

ਪਰ ਪੱਤਰਕਾਰ ਮੀਡੀਆ ਏਹਨਾਂ ਦੇ ਹੱਕ ਚ ਨੀ ਸਗੋਂ ਸਰਕਾਰੀ ਬੋਲੀ ਬੋਲਣਗੇ… ਸਰਕਾਰ ਦਾ ਕਸੂਰ ਨੀ ਕੱਡਣਗੇ ਸਗੋ ਡਫੈਂਡ ਕਰਨਗੇ…ਦਿੱਲੀ ਦਾ ਮੀਡੀਆ ਮੋਦੀ ਦੀ ਗੋਦੀ ਚ ਬੈਠਾ… ਪੰਜਾਬ ਦਾ ਮੀਡੀਆ ਝਾੜੂ ਦੇ ਬੂਟ ਚੱਟਦਾ… ਸੋ ਇਹਨਾਂ ਦੀਆਂ ਥਿਊਰੀਆਂ ਤੋਂ ਸੱਚ ਦੀ ਉਮੀਦ ਨਾਂ ਰੱਖਿਓ….

ਰਹੀ ਗੱਲ ਫੇਸਬੁੱਕੀ ਪੱਤਰਕਾਰਾਂ ਤੇ ਵਿਦਵਾਨਾਂ ਦੀ… ਇੱਕ ਦੋ ਨੂੰ ਛੱਡਕੇ ਏਹ ਵੀ ਓਹੀ ਕੁਜ ਨੇ.. ਜੇਹੜੇ ਪੱਤਰਕਾਰਾਂ ਤੇ ਪੇਜਾਂ ਦੇ ਤੁਸੀਂ ਫੈਨ ਓ… ਮੈਨੂੰ ਉਹਨਾਂ ਦੀ ਇੱਕ ਵੀ ਪੋਸਟ ਦਿਖਾ ਦੋ ਸਰਕਾਰ ਜਾਂ ਸਿਸਟਮ ਦੇ ਵਿਰੁੱਧ… ਕਿਤੇ ਉਹਨਾਂ ਸਰਕਾਰ ਦੇ ਕੀਤੇ ਧੱਕੇ ਵਿਰੁੱਧ ਇੱਕ ਗੱਲ ਵੀ ਲਿਖੀ ਹੋਵੇ…. ਪੈਸੇ ਜਾਂ ਗਿਫਟ ਲੈ ਕੇ ਪ੍ਰਮੋਸ਼ਨਾਂ ਜਾਂ ਰੀਲਾਂ ਪਵਾ ਸਕਦੇ ਓ ਜਦ ਮਰਜੀ…ਤਾਂ ਈ ਆਪਣੀ ਬਣਦੀ ਨੀ ਐਹਜਿਆਂ ਨਾਲ਼..

ਵਿਨੇਸ਼ ਫੋਗਾਟ ਨਾਲ਼ ਜੋ ਹੋਇਆ ਉਹ ਧੱਕੇ ਤੇ ਜੁਲਮ ਦੀ ਸਿਖਰ ਐ.. ਉਸ ਕੁੜੀ ਨੇ ਸਾਰੀ ਉਮਰ ਏਸ ਸਦਮੇ ਚੋਂ ਬਾਹਰ ਨੀ ਆਉਣਾ.. ਕੇਹੜੇ ਕੇਹੜੇ ਬੰਦੇ ਨਾਲ਼ ਲੜਕੇ ਕਿਵੇਂ ਕਿੱਥੇ ਪਹੁੰਚੀ ਸੀ… ਸਾਰੀ ਦੁਨੀਆਂ ਦੀ ਦੌਲਤ ਉਸ ਆਨੰਦ ਦੀ ਬਰਾਬਰੀ ਨੀ ਕਰ ਸਕਦੀ ਜਦ ਉਸਨੂੰ ਮੈਟ ਤੇ ਖੜੀ ਨੂੰ ਰੈਫਰੀ ਨੇ ਉਹਦੀ ਬਾਂਹ ਉੱਤੇ ਚੱਕ ਕੇ ਸੋਨੇ ਦੀ ਜੇਤੂ ਆਖਣਾ ਸੀ… ਉਹ ਐਨਾ ਟੁੱਟਗੀ ਕਹਿੰਦੀ ਮੈਂ ਹੁਣ ਖੇਡਣਾ ਈ ਨੀ ਮੁੜਕੇ….

ਉਹ ਐਡੀ ਦਲੇਰ ਐ ਬੀ ਸਾਰੇ ਸਿਸਟਮ ਨਾਲ ਕੱਲੀ ਜੁਰਤ ਨਾਲ ਟੱਕਰ ਲੈ ਗਈ… ਤੇ ਆਪਣੀ ਪਬਲਿਕ ਐਨੀ ਕੁ ਡਰਪੋਕ ਐ ਬੀ ਉਹਦੇ ਹੱਕ ਚ ਗੱਲ ਕਰਨ ਤੋਂ ਵੀ ਡਰਦੇ ਆ… ਧੰਨ ਜਿਗਰਾ.. ਧੰਨ ਹੌਂਸਲਾ ਉਸ ਕੁੜੀ ਦਾ… ਸੱਚੀਂ ਸਲਾਮ…!!!!!

- ਬਾਗੀ ਸੁਖਦੀਪ

15/06/2024

ਮੀਡੀਆ ਦਾ ਤੇ ਚੱਲ ਥੋਨੂੰ ਪਤਾ ਈ ਆ… ਬੀ ਸੱਚ ਕੀ ਬੋਲਣਾ ਏਹਨਾਂ ਨੇ… ਪਰ ਸੱਚ ਦੱਸਿਓ ਕੀ ਅਸੀਂ ਸੱਚੇ ਆਂ..??? ਸੱਚ ਬੋਲਣ ਦਾ ਦਮ ਹੈ ਸਾਡੇ ਚ…??? ਬੋਲਣਾ ਤਾਂ ਦੂਰ … ਸਾਡੇ ਚ ਸੱਚ ਸੁਣਨ ਦੀ ਵੀ ਹਿੰਮਤ ਹੈਨੀ… ਕਿੰਨੇ ਫੇਸਬੁਕੀ ਵਿਦਵਾਨ ਲਖਾਰੀ ਕਵੀ ਟੈਪ ਬੰਦੇ … ਕਿੰਨੇ ਈ ਗਲਤ ਲੋਕਾਂ ਦੇ ਕਿੰਨੇ ਸੱਚ ਜਾਣਦੇ ਹੋਣਗੇ… ਪਰ ਕਦੇ ਕੋਈ ਨਾਂ ਲੈਕੇ ਬੋਲਦਾ ਵੇਖਿਆ… ਜਿਨਾਂ ਨੂੰ ਤੁਸੀਂ ਫੇਸਬੁੱਕ ਤੇ ਪਵਿੱਤਰ ਸੱਚੇ ਤੇ ਮਹਾਨ ਬੰਦੇ ਸਮਜੀਂ ਬੈਠੇ ਓ… ਕਿਸੇ ਦੀ ਵੀ ਪਰੋਫਾਈਲ ਦੇਖਲੋ… ਹੈ ਕੋਈ ਨਾਂ ਲੈਕੇ ਸੱਚ..??

ਮੈਂ ਥੋਨੂੰ ਹੁਣ ਕੋਈ ਗੱਲ ਦੱਸ ਦਵਾਂ… ਕਿ ਕਿਸੇ ਗਰੀਬ ਨਾਲ਼ ਧੱਕਾ ਹੋਗਿਆ… ਕਿਸੇ ਕੁੜੀ ਨਾਲ ਛੇੜਖਾਨੀ ਹੋਗੀ… ਲਾਜਮੀ ਥੋਡੇ ਕਮੈਂਟ ਹੋਣਗੇ ਬੀ ਗਲਤ ਹੋਇਆ.. ਪਰ ਜੇ ਮੈਂ ਧੱਕਾ ਤੇ ਛੇੜਖਾਨੀ ਕਰਨ ਆਲੇ ਦਾ ਨਾਂ ਵੀ ਲਿਖ ਦਮਾਂ ਨਾਲ… ਫੇਰ ਥੋਡਾ ਵਿਵਹਾਰ ਤੇ ਕਮੈਂਟ ਹੋਰ ਹੋਣਗੇ… ਕਿਉਂ.. ਕਿਉਂਕਿ ਧੱਕਾ ਕਰਨ ਆਲਾ ਬੰਦਾ ਮਸ਼ੂਰ ਐ… ਤੁਸੀਂ ਉਸਦੇ ਫੈਨ ਹੋ ਸਕਦੇ ਓ.. ਥੋਨੂੰ ਭਵਿੱਖ ਚ ਉਸ ਤੱਕ ਕੰਮ ਵੀ ਪੈ ਸਕਦਾ ਏ… ਏਸ ਲਈ ਥੋਡੇ ਵਿਚਾਰ ਡਿਪਲੋਮੈਟਿਕ ਹੋ ਜਾਣਗੇ… ਏਹੋ ਸੱਚਾਈ ਆ…

ਸੱਚ ਬੋਲਣ ਦੇ ਹਮੇਸ਼ਾ ਖਮਿਆਜੇ ਭੁਗਤਣੇ ਪੈਂਦੇ ਆ… ਨਕਸਾਨ ਝੱਲਣੇ ਪੈਂਦੇ ਆ… ਫੋਟੋਆਂ ਐਡਿਟ ਹੁੰਦੀਆਂ ਨੇ… ਕੁੱਟ ਮਾਰ ਦੀਆਂ ਧਮਕੀਆਂ.. ਕਿਰਦਾਰ ਕੁਸ਼ੀ.. ਮਜਾਕ ਦੇ ਪਾਤਰ ਬਣਨਾ… ਯਾਰ.. ਲੋਕ.. ਰਿਸ਼ਤੇ… ਗਵਾਉਣੇ ਪੈਂਦੇ ਨੇ…ਏਹ ਸਬ ਪਹਿਲੀ ਡਿੰਘ ਪੱਟੇ ਤੋਂ ਈ ਮਿਲੂ… ਨਹੀਂ ਯਕੀਨ ਕਿਸੇ ਵੱਡੇ ਬੰਦੇ ਦਾ ਨਾਂ ਲੈਕੇ ਕੋਈ ਸੱਚ ਬੋਲਕੇ ਵੇਖਲਿਓ…

ਮੈਂ ਹੰਢਾ ਚੁੱਕਿਆਂ ਸਭ… ਕਿੰਨੇ ਲੋਕ ਗਵਾ ਚੁੱਕਿਆਂ… ਫੇਸਬੁੱਕ ਤੇ ਕਈ ਮਸ਼ੂਰ ਬੰਦੇ… ਜਿਨਾਂ ਦੇ ਲਾਈਕ ਹਜਾਰਾਂ ਚ ਆਉਂਦੇ ਨੇ… ਜਿਨਾਂ ਨੂੰ ਲੋਕ ਬਹੁਤ ਸਾਊ ਸ਼ਰੀਫ ਪੰਜਾਬ ਪੱਖੀ ਸਮਜਦੇ ਨੇ… ਕਿੰਨੇ ਈ ਐਸੇ ਲੋਕ… ਕਦੇ ਮੇਰੇ ਯਾਰ ਹੁੰਦੇ ਸੀ… ਹੁਣ ਨਹੀਂ ਰਹੇ… ਕਾਰਨ… ਕਹਿੰਦੇ ਯਾਰ ਤੂੰ ਫਲਾਣੇ ਤੇ ਪੋਸਟ ਨੀ ਸੀ ਪਾਉਣੀ… ਆਪਣਾ ਬੰਦਾ ਉਹ…

ਬੱਸ ਆਹੀ ਤੇ ਗੱਲ ਆ… ਅਸੀਂ ਆਪਣੇ ਬੰਦਿਆਂ ਨੂੰ ਡਫੈਂਡ ਕਰੀ ਜਾਂਨੇ ਆ.. ਮੈਂ ਵੀ ਕਰਦਾਂ ਈ ਹੋਣਾ… ਬਾਦਲਾਂ ਨੂੰ ਪੀਟੀਸੀ ਕਰੀ ਗਿਆ… ਲਾਲੇ ਨੂੰ ਭੰਤਾ ਕਰੀ ਜਾਂਦਾ… ਭੰਤੇ ਨੂੰ ਗਾਂਹ ਗੰਜੇ ਹੋਰੀਂ ਕਰੀ ਜਾਂਦੇ ਆ… ਮੇਰੇ ਤੇਰੇ ਵਰਗਾ ਆਪੋ ਆਪਣੇ ਲਿਹਾਜੀਆਂ ਨੂੰ ਕਰੀ ਜਾਂਦੇ ਆ… ਸੱਚ ਕਿਤੇ ਵੀ ਨੀ… ਕਿਸੇ ਚੈਨਲ ਤੇ ਨੀ… ਕਿਸੇ ਵਿਦਵਾਨ ਦੀ ਪੋਸਟ ਚ ਨੀ… ਗਿਰਝ ਇੱਕ ਨੀ… ਬਹੁਤ ਚਿੰਬੜੀਆਂ ਨੇ.. ਪਛਾਣ ਘੱਟ ਐ ਬੱਸ ਸਾਨੂੰ..!!!!

- ਬਾਗੀ ਸੁਖਦੀਪ

22/11/2023

ਕੱਲ ਮੇਰੇ ਸ਼ਹਿਰ ਬਟਾਲਾ ਜਿਲ੍ਹੇ ਗੁਰਦਾਸਪੁਰ ਵਿਖੇ ਅਸੀ ਆ ਰਹੇ ਹਾਂ ਆਉ ਸਾਰੇ ਮਿਲਕੇ ਰੌਣਕ ਮੇਲਾ ਲਾਈਏ 🙏🏻🎤🎹

ਕੋਟਲਾ ਸ਼ਾਹੀਆ

19/10/2022
12/10/2022
02/09/2022
02/09/2022

Address

Mohali

Alerts

Be the first to know and let us send you an email when Vekho Punjab posts news and promotions. Your email address will not be used for any other purpose, and you can unsubscribe at any time.

Contact The Establishment

Send a message to Vekho Punjab:

Share