07/08/2026
ਹਰ ਸਾਹ ਦੇ ਨਾਲ ਸੱਜਣਾਂ ਦਾ, ਕਿਉਂ ਨਾਮ ਹੀ ਯਾਦ ਰਹਿੰਦਾ...
ਆਪਣਾ ਭੁੱਲ ਗਏ ਜਨਮਦਿਨ ਮਨਾਉਣਾ ਗੋਰੀ
ਪਰ ਸੱਜਣਾਂ ਦਾ ਜਨਮਦਿਨ, ਅੱਜ ਵੀ ਸਾਨੂੰ ਯਾਦ ਰਹਿੰਦਾ, ਅੱਜ ਵੀ ਯਾਦ ਰਹਿੰਦਾ
ਅੱਖਾਂ ਬੰਦ ਕਰੀਏ, ਬਸ ਸੱਜਣਾਂ ਦਾ ਚਿਹਰਾ ਨਜ਼ਰ ਆਉਂਦਾ...
ਲੋਕੀ ਭੁੱਲ ਜਾਂਦੇ ਨੇ ਗੋਰੀ, .
ਪਰ ਸਾਥੋਂ ਭੁੱਲਿਆ ਜਾਂਦਾ ਨਹੀਂ
ਰੁਲਦਾ ਵੇਖ ਕੇ ਸੱਜਣਾਂ ਨੂੰ, ਸਾਥੋਂ ਇਕੱਲਾ ਛੱਡਿਆ ਜਾਂਦਾ ਨਹੀਂ
ਰੋਂਦੇ ਪਏ ਨੇ ਅੱਜ ਸੱਜਣ ਸਾਡੇ, ਸਾਥੋਂ ਵੇਖ ਕੇ ਹੱਸਿਆ ਜਾਂਦਾ ਨਹੀਂ।
ਉਹ ਖਾ ਕੇ ਲੱਖਾਂ ਕਸਮਾਂ ਭਗਵਾਨ ਦੀਆਂ, ਰੱਬ ਦੀਆਂ, ਮੰਦਰਾਂ ਤੇ ਮਸੀਤਾਂ ਦੀਆਂ, ਆਪ ਤਾਂ ਸਭ ਕੁੱਝ ਭੁੱਲ ਗਏ ਗੋਰੀ...
ਪਰ ਸਾਥੋਂ ਇੱਕ ਵੀ ਉਹਨਾਂ ਦਾ ਵਾਅਦਾ ਭੁੱਲਿਆ ਜਾਂਦਾ ਨਹੀਂ
ਉਹ ਤਾਂ ਭੁੱਲ ਗਏ ਨੇ ਗੋਰੀ, ਪਰ ਸਾਥੋਂ ਭੁੱਲਿਆ ਜਾਂਦਾ ਨਹੀਂ Goridhaliwalgori 📃💔