Sidhu Aspal pb31

Sidhu Aspal pb31 Sidhu Sardar

26/03/2025

ਹੋਰ ਕੁੱਝ ਨਹੀਂ ਤਾਂ ਇਸ ਸੰਸਾਰ ਵਿੱਚੋਂ
ਨੇਕੀ ਖੱਟਕੇ ਤਾਂ ਬੰਦਾ ਲੈ ਜਾ ਸਕਦਾ।
ਦੇਸ਼ ਕੌਮ ਤੇ ਧਰਮ ਲਈ ਜਿੰਦ ਲਾਕੇ
ਦਾਨੀ ਸੂਰਮਾ ਤੇ ਭਗਤ ਕਹਾ ਸਕਦਾ।
ਖੇਤਰ ਬੜੇ ਨੇ ਜਿੱਥੋਂ ਹੋਰ ਮਾਰ ਮੱਲਾਂ
ਨਾਮ ਦੁਨੀਆਂ ਵਿੱਚ ਆਪਣਾ ਚਮਕਾ ਸਕਦਾ।
ਸੁਖਦੀਪ ਜੇ ਕੁੱਝ ਕੋਈ ਕਰਨਾ ਚਾਹੇ
ਮਨ ਅੱਜ ਤੋਂ ਹੀ ਆਪਣਾ ਬਣਾ ਸਕਦਾ।

26/03/2025

ਇਹ ਦੁਨੀਆਂ ਤਾਂ ਇੱਕ ਮੇਲਾ ਹੈ
ਕੋਈ ਤੁਰ ਜਾਂਦਾ ਕੋਈ ਆ ਜਾਂਦਾ।
ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ
ਕੋਈ ਕੰਡਿਆਂ ਨਾਲ ਨਿਭਾ ਜਾਂਦਾ।
ਕੋਈ ਖੁਸ਼ੀਆਂ ਮਨਾਉਂਦਾ ਨਹੀਂ ਥੱਕਦਾ
ਕੋਈ ਦੁੱਖਾਂ ਵਿੱਚ ਉਮਰ ਲੰਘਾ ਜਾਂਦਾ।
ਕੋਈ ਪਲ ਦੇ ਵਿੱਚ ਦਿਲ ਤੋੜ ਜਾਂਦਾ
ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ।
। ਕਾਪੀ।

26/03/2025

ਕਰਜ਼ਾ ਮਾਪਿਆਂ ਦਾ ਸਿਰੋਂ ਨਹੀਂ ਲਾਹ ਸਕਦਾ
ਭਾਵੇਂ ਕਿੱਡਾ ਕੋਈ ਵੱਡਾ ਸ਼ਾਹੂਕਾਰ ਹੋਵੇ।
ਜਿੰਦ ਮੁੱਠੀ ਵਿੱਚ ਮਾਪਿਆਂ ਦੀ ਆ ਜਾਂਦੀ
ਜੇਕਰ ਬੱਚਾ ਕੋਈ ਘਰੇ ਬੀਮਾਰ ਹੋਵੇ।
ਸੱਭ ਕੁੱਝ ਬੱਚਿਆਂ ਲਈ ਆਪਣਾ ਵਾਰ ਦਿੰਦੇ
ਕਿਸੇ ਗੱਲੋਂ ਨਾ ਦੁਖੀ ਪ੍ਰੀਵਾਰ ਹੋਵੇ
ਸੁਖਦੀਪ ਮਾਪੇ ਹੋਰ ਨਹੀਂ ਕੁੱਝ ਚਾਹੁੰਦੇ
ਸਿਰਫ ਚਾਹੁੰਦੇ ਨੇ ਸਾਡਾ ਸਤਿਕਾਰ ਹੋਵੇ।

26/03/2025

ਕਹਿਣਾ ਕੋਈ ਵੀ ਕਿਸੇ ਦਾ ਮੰਨਦਾ ਨਹੀਂ
ਮਨ ਮਰਜ਼ੀ ਨੇ ਕਰਦੇ ਜਵਾਕ ਮੀਆਂ।
ਆਪ ਬਣੀ ਬਣਾਈ ਤੇ ਐਸ਼ ਕਰਦੇ
ਮਾਪੇ ਮਰਗੇ ਨੇ ਛਾਣਦੇ ਖ਼ਾਕ ਮੀਆਂ।
ਸੁਣਦੇ ਇੱਕ ਨਹੀਂ ਸੁਣਾਉਂਦੇ ਨੇ ਚਾਰ ਅੱਗੋਂ
ਕੀ ਸਮਝਾਕੇ ਕੋਈ ਕਰੂ ਅੰਗ ਸਾਕ ਮੀਆਂ।
ਖਾਨਦਾਨ ਦਾ ਕਰਨਗੇ ਨਾਮ ਰੋਸ਼ਨ
ਇਸ ਗੱਲ ਦੀ ਨਾ ਰੱਖਿਉ ਝਾਕ ਮੀਆਂ।
ਚੰਗੀ ਲੱਗੇ ਜਾਂ ਕਿਸੇ ਨੂੰ ਬੁਰੀ ਭਾਵੇਂ
ਗੱਲ ਸੁਖਦੀਪ ਨੇ ਕਹਿਤੀ ਬੇਬਾਕ ਮੀਆਂ।

26/03/2025

ਪੰਗਾ ਸਦਾ ਬਰਾਬਰ ਦੇ ਨਾਲ਼ ਲਈਏ
ਕਿਸੇ ਗਰੀਬ ਨੂੰ ਐਵੇਂ ਸਤਾਈਦਾ ਨਹੀਂ।
ਜਿਹੜਾ ਪਹਿਲਾਂ ਹੀ ਅੰਦਰੋਂ ਦੁਖੀ ਹੋਵੇ
ਉਸ ਬੰਦੇ ਨੂੰ ਹੋਰ ਤੜਫਾਈਦਾ ਨਹੀ।
ਅੱਤ ਚੁੱਕਣੀ ਹੁੰਦੀ ਹੈ ਬਹੁਤ ਮਾੜੀ
ਅੰਤ ਮਾੜਾ ਹੁੰਦਾ ਕਦੇ ਭੁਲਾਈਦਾ ਨਹੀਂ।
ਸੁਖਦੀਪ ਹੰਕਾਰ ਨੂੰ ਮਾਰ ਪੈਂਦੀ
ਕਦੇ ਹੰਕਾਰ ਵਿੱਚ ਬਹੁਤਾ ਆਈਦਾ ਨਹੀਂ।

03/11/2024
10/04/2024

ਕਿਸਾਨ ਵੀਰ ਨੂੰ। ਬੇਨਤੀ ਕਰਤਾ ਹਾਂ
ਜੋ ਮੋਟਰਾਂ ਵਾਲੇ ਖੰਭੇ ਆਲੇ ਦੁਆਲੇ ਕਣਕ ਕੱਟ ਦਿਉ ਜੀ

Address

Aspal
Mansa

Telephone

+919501604015

Website

Alerts

Be the first to know and let us send you an email when Sidhu Aspal pb31 posts news and promotions. Your email address will not be used for any other purpose, and you can unsubscribe at any time.

Share

Category