Kav Aab

Kav Aab ਕਵਿਤਾ ਅਤੇ ਕਵਿਤਾ ਦੀਆਂ ਗੱਲਾਂ ਦੀ ਥਾਂ

• ਜਨਮ ਦਿਨ ‘ਤੇ …• ਇਹ ਉਹ ਅੰਮ੍ਰਿਤਾ ਨਹੀਂ ~ਇਹ ਗੱਲ ਵੀਹ-ਪੱਚੀ ਸਾਲ ਪੁਰਾਣੀ ਹੈ, ਪਰ ਲਗਦਾ ਇਉਂ ਹੈ ਜਿਉਂ ਕੱਲ੍ਹ ਦੀ ਹੋਵੇ। ਯਾਦਾਂ ਸਦਾ ਸਾਡੇ ਆ...
31/08/2026

• ਜਨਮ ਦਿਨ ‘ਤੇ …

• ਇਹ ਉਹ ਅੰਮ੍ਰਿਤਾ ਨਹੀਂ ~

ਇਹ ਗੱਲ ਵੀਹ-ਪੱਚੀ ਸਾਲ ਪੁਰਾਣੀ ਹੈ, ਪਰ ਲਗਦਾ ਇਉਂ ਹੈ ਜਿਉਂ ਕੱਲ੍ਹ ਦੀ ਹੋਵੇ। ਯਾਦਾਂ ਸਦਾ ਸਾਡੇ ਆਸ-ਪਾਸ ਬਣੀਆਂ ਰਹਿੰਦੀਆਂ ਹਨ। ਅਸੀਂ ਹੌਜ਼ ਖ਼ਾਸ ਦੇ ਕੇ-25 ਦਾ ਮੁੱਖ ਦਰਵਾਜ਼ਾ ਖੋਲ੍ਹ ਅੰਦਰ ਲੰਘਦੇ ਹਾਂ। ਸ਼ਾਇਰ ਮੋਹਨਜੀਤ ਸਾਡੇ ਤੋਂ ਅੱਗੇ-ਅੱਗੇ ਹੈ। ਇਸ ਘਰ ਦਾ ਪਰਿਵਾਰਕ ਮੈਂਬਰ; ਹਰ ਦੂਜੇ-ਚੌਥੇ ਦਿਨ ਸੁਖ-ਦੁਖ ਸਾਂਝਾ ਕਰਨ ਆਉਂਦਾ। ਮੈਂ ਸੋਚ ਰਿਹਾ ਸਾਂ ਕਿ ਇਸ ਘਰ ਵਿੱਚ ਪਰਿਵਾਰ ਦਾ ਮੈਂਬਰ ਬਣੇ ਬਿਨਾਂ ਕੋਈ ਆ ਜਾ ਹੀ ਨਹੀਂ ਸਕਦਾ।

ਮੋਹਨਜੀਤ ਨੇ ਵਿਚਕਾਰਲੀ ਘੰਟੀ ਵਜਾਈ। ਇੱਕ ਸੁਨੱਖੀ ਔਰਤ ਬੂਹਾ ਖੋਲ੍ਹਦੀ ਹੈ। ਇਹ ਅੰਮ੍ਰਿਤਾ ਪ੍ਰੀਤਮ ਦੀ ਨੂੰਹ-ਰਾਣੀ ਹੈ। ‘ਸਤਿ ਸ੍ਰੀ ਅਕਾਲ’ ਆਖਦਿਆਂ ਉਸ ਨੇ ਬੱਤੀ ਜਗਾਈ। ਪੌੜੀਆਂ ਚੜ੍ਹਦਿਆਂ ਮੈਂ ਉਤਾਂਹ ਦੇਖਦਾ ਹਾਂ, ਸਰਦਲ ਦੇ ਵਿਚਕਾਰ ਚਿੱਤਰਕਾਰ ਇਮਰੋਜ਼ ਖੜ੍ਹਾ ਹੈ। ਸਾਰੇ ਰੰਗਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਇੱਕ ਰੰਗਾਂ-ਚਿੱਤਰ।

ਉਹ ਹੱਥ ਮਿਲਾਉਂਦਾ, ਮੁਸਕਰਾਉਂਦਾ, ਸਾਰਾ ਘਰ ਸਾਡੇ ਲਈ ਖੋਲ੍ਹ ਦਿੰਦਾ ਹੈ। ਇਹ ਘਰ ਨਹੀਂ, ਮੱਕਾ ਸੀ—ਚਿੱਤਰਕਾਰਾਂ, ਅਦੀਬਾਂ ਤੇ ਮੁਹੱਬਤੀ ਬੰਦਿਆਂ ਦਾ। ਇਸ ਘਰ ‘ਚ ਕਵਿਤਾਵਾਂ, ਪੇਂਟਿੰਗਾਂ ਇਧਰ-ਉਧਰ ਤੁਰੀਆਂ ਫਿਰਦੀਆਂ, ਸੰਵਾਦ ਰਚਾਉਂਦੀਆਂ, ਚੁੱਪ ਹੋਣਾ ਜਾਣਦੀਆਂ। ਮਾਸੂਮੀਅਤ ਅਤੇ ਚਿੰਤਨ ਦਾ ਸੁਮੇਲ ਇਸ ਘਰ ਦੇ ਹਰ ਕਣ ‘ਚ ਦੇਖਿਆ ਜਾ ਸਕਦਾ ਸੀ।

ਅਸੀਂ ਅੰਦਰ ਲੰਘਦੇ ਹਾਂ ਅੰਮ੍ਰਿਤਾ ਦੇ ਸੌਣ-ਕਮਰੇ ‘ਚ। ਉਹ ਪਲੰਘ ‘ਤੇ ਬਿਰਾਜਮਾਨ ਸੀ, ਲੱਤਾਂ ਹੇਠਾਂ ਲਮਕਾਈ, ਪੈਰ ਪੀੜ੍ਹੀ-ਨੁਮਾ ਚੌਂਕੀ ‘ਤੇ ਰੱਖ। ਸਾਨੂੰ ਦੇਖਦਿਆਂ ਹੀ ਉਹਨਾਂ ਆਖਿਆ, “ਦੇਵਨੀਤ, ਤੁਸੀਂ ਉਹ ਬਹੁਤ ਵਧੀਆ ਨਜ਼ਮ ਲਿਖੀ ਹੈ ਨਦੀ ਵਾਲੀ… ਮੈਂ ਕਦੋਂ ਸਮੁੰਦਰ ਹੋਵਾਂਗੀ? ਅਜੇ ਤਾਂ ਰੇਤ ‘ਤੇ ਤੜਪਦੀ ਪਈ ਆਂ।” ਅੰਮ੍ਰਿਤਾ ਦੀਆਂ ਅੱਖਾਂ ਭਰ ਆਈਆਂ। ਕੁਝ ਸਮਾਂ ਚੁੱਪ ਪਸਰ ਗਈ।

31 ਅਗਸਤ 1919 ਨੂੰ ਗੁਜਰਾਂਵਾਲਾ ‘ਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਇਹਨਾਂ ਦਿਨਾਂ ‘ਚ ਸਰੀਰਕ ਦਰਦ ਨਾਲ ਪੀੜਤ ਸੀ। ਫਿਰ ਵੀ ਉਹ ਆਪਣੇ ਸਾਹਿਤਕ-ਕਾਰਜਾਂ ਵਿੱਚ ਨਿਰੰਤਰ ਲੱਗੀ ਹੋਈ ਸੀ। ਅੰਮ੍ਰਿਤਾ ਪ੍ਰੀਤਮ ਇੱਕ ਯੁੱਗ ਸੀ ਤੇ ਸਦਾ ਰਹੇਗੀ—ਕਵਿਤਾ, ਕਹਾਣੀ, ਨਾਵਲ ਤੇ ਚਿੰਤਨ ਦਾ ਯੁੱਗ। ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਉਹ ਲੇਖਕਾ ਸੀ ਜਿਸ ਨੇ ਭਾਰਤੀ ਹੀ ਨਹੀਂ, ਸਗੋਂ ਵਿਦੇਸ਼ੀ ਭਾਸ਼ਾਵਾਂ ਵਿੱਚ ਵੀ ਇੱਕ ਅਲਹਿਦਾ ਪਛਾਣ ਕਰਵਾਈ ਹੈ। ਉਹਦਾ ਮੁਕਾਮ ਇਸ ਕਦਰ ਹੈ ਕਿ ਹਰ ਕੋਈ ਉਸਨੂੰ ਆਪਣੀ ਹੀ ਭਾਸ਼ਾ ਦਾ ਲੇਖਕ ਮੰਨਣ ਵਿੱਚ ਮਾਣ ਮਹਿਸੂਸ ਕਰਦਾ ਹੈ। ਉਹ ਇੱਕ ਅਜਿਹੀ ਲੇਖਕਾ ਸੀ ਜਿਸ ਨੇ ਆਪਣੀ ਲੇਖਣੀ ਤੇ ਜੀਵਨ ਵਿੱਚ ਕਦੇ ਵੀ ਕੋਈ ਕੰਧ ਨਹੀਂ ਆਉਣ ਦਿੱਤੀ। ਉਸਦਾ ਜੀਵਨ ਤੇ ਰਚਨਾ ਇੱਕੋ ਜਿਹੇ ਹੀ ਸਨ। ਅੰਮ੍ਰਿਤਾ ਨੂੰ ਮਿਲਣਾ ਕਿਸੇ ਅਦਭੁੱਤ ਕਿਤਾਬ ਨੂੰ ਪੜ੍ਹਨ ਜਿਹਾ ਸੀ। ਇਹ ਗੱਲ ਅਸੀਂ ਉਹਨਾਂ ਨੂੰ ਮਿਲ ਕੇ ਮਹਿਸੂਸ ਕੀਤੀ।

ਸ਼ਾਇਰ ਮੋਹਨਜੀਤ ਨੇ ਦੇਵਨੀਤ ਦੀ ਲੰਮੀ ਨਜ਼ਮ ‘ਦੋ ਕਵੀਆਂ ਦੀ ਦਿੱਲੀ’ ਦਾ ਜ਼ਿਕਰ ਕਰਦਿਆਂ ਦੱਸਿਆ, “ਅੰਮ੍ਰਿਤਾ ਜੀ, ਇਸ ਵਿੱਚ ਤੁਹਾਡਾ ਬਹੁਤ ਵਧੀਆ ਰੈਫ਼ਰੈਂਸ ਹੈ।”

“ਹੁਣ ਸਿਰਫ਼ ਰੈਫ਼ਰੈਂਸ ਰਹਿ ਜਾਣੇ ਨੇ।” ਅੰਮ੍ਰਿਤਾ ਦੀਆਂ ਅੱਖਾਂ ਦੇ ਕੋਇਆਂ ‘ਚ ਦੋ ਹੰਝੂ ਮੋਤੀਆਂ ਵਾਂਙ ਚਮਕਦੇ ਹਨ।

“ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ?” ਮੋਹਨਜੀਤ ਆਖਦਾ ਹੈ।

“ਇਹ ਸਭ ਕੁਦਰਤ ਦੇ ਹੱਥ ਹੈ।” ਦੇਵਨੀਤ ਤੇ ਮੈਂ ਹੁੰਗਾਰਾ ਭਰਦੇ ਹਾਂ।

“ਬਹੁਤ ਅਸਹਿ ਦਰਦ ਹੈ। ਬਰਦਾਸ਼ਤ ਨਹੀਂ ਹੁੰਦਾ ਹੁਣ!” ਆਖਦਿਆਂ ਅੰਮ੍ਰਿਤਾ ਲੇਟ ਗਈ। ਥੋੜ੍ਹੇ ਚਿਰ ਬਾਅਦ ਇਮਰੋਜ਼ ਦੀ ਮਦਦ ਨਾਲ ਫਿਰ ਬਹਿ ਗਈ। ‘ਹੂੰ…’ ਸ਼ਬਦ ਨਾਲ ਉਹ ਆਪਣੇ ਦਰਦ ਨੂੰ ਕਿਧਰੇ ਉਡਾ ਦੇਣੀ ਚਾਹੁੰਦੀ ਸੀ ਜਾਂ ਫਿਰ ਆਪਣੇ ਅੰਦਰ ਜਜ਼ਬ ਕਰਨਾ। ਸਥਿਤੀ ਇਹ ਸੀ ਕਿ ਅੰਮ੍ਰਿਤਾ ਨਾ ਤਾਂ ਬਹੁਤਾ ਸਮਾਂ ਬੈਠ ਸਕਦੀ ਸੀ ਤੇ ਨਾ ਹੀ ਬਹੁਤਾ ਸਮਾਂ ਪੈ ਸਕਦੀ ਸੀ। ਇਮਰੋਜ਼ ਅੰਮ੍ਰਿਤਾ ਨੂੰ ਵਾਰ-ਵਾਰ ਲਿਟਾਉਂਦਾ ਤੇ ਬੈਠਾਉਂਦਾ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਨਵੀਂ ਪੇਂਟਿੰਗ ਬਣਾ ਰਿਹਾ ਹੋਵੇ।

ਕੁਝ ਦੇਰ ਦੀ ਖ਼ਾਮੋਸ਼ੀ ਤੋਂ ਬਾਅਦ ਅੰਮ੍ਰਿਤਾ ਨੇ ਹੌਕਾ ਭਰਿਆ, “ਮੈਨੂੰ ਇਉਂ ਲਗਦਾ ਹੈ ਕਿ ਮੇਰੇ ਸਿਰਜੇ ਪਾਤਰ ਹੀ ਇਸ ਦੁਨੀਆਂ ‘ਚ ਜਿਉਂਦੇ ਹਨ, ਬਾਕੀ ਸਭ ਕਿਤੇ ਨਹੀਂ ਹਨ, ਉਹ ਮਰ ਚੁੱਕੇ ਹਨ। ਮੈਂ ਇਹਨਾਂ ਵਿੱਚ ਹੀ ਜਿਉਂ ਰਹੀ ਹਾਂ।”

ਯਾਦਾਂ ਦੀਆਂ ਗਲੀਆਂ ‘ਚ ਗੁਆਚੀ ਅੰਮ੍ਰਿਤਾ ਦੱਸਣ ਲੱਗੀ, “ਕਈ ਵਰ੍ਹੇ ਪਹਿਲਾਂ ਸਾਡੇ ਘਰ ਮੁੰਬਈ ਤੋਂ ਇੱਕ ਭਲਾ-ਪੁਰਸ਼ ਆਇਆ। ਆਪਣੀ ਜੀਵਨ-ਕਹਾਣੀ ਸੁਣਾਈ ਤੇ ਮੇਰੇ ਪੈਰਾਂ ‘ਚ ਬਹਿ ਕੇ ਮੇਰੇ ਕਿਸੇ ਨਾਵਲ ‘ਤੇ ਫ਼ਿਲਮ ਬਣਾਉਣ ਦੀ ਇਜਾਜ਼ਤ ਮੰਗਦਿਆਂ ਆਖਣ ਲੱਗਿਆ ਕਿ ਇਸ ਫ਼ਿਲਮ ਤੋਂ ਜਿੰਨੀ ਵੀ ਕਮਾਈ ਹੋਈ, ਮੈਂ ਤੁਹਾਡੇ ਚਰਨਾਂ ‘ਚ ਲਿਆ ਕੇ ਰੱਖ ਦੇਵਾਂਗਾ। ਮੈਂ ਉਸ ‘ਤੇ ਵਿਸ਼ਵਾਸ ਕਰ ਲਿਆ। ਫ਼ਿਲਮ ਵੀ ਬਣ ਗਈ, ਰਿਲੀਜ਼ ਵੀ ਹੋ ਗਈ, ਕਿੰਨੇ ਹੀ ਸਾਲ ਬੀਤ ਗਏ, ਉਹ ਭਲਾ-ਪੁਰਸ਼ ਮੁੜ ਵਾਪਸ ਨਹੀਂ ਆਇਆ। ਇਸ ਤਰ੍ਹਾਂ ਸਾਡੇ ਨਾਲ ਹੀ ਕਿਉਂ ਕਰਦੀ ਹੈ ਦੁਨੀਆਂ?”

ਮੈਨੂੰ ਨਾਵਲਕਾਰ ਜੈਕ ਲੰਦਨ ਯਾਦ ਆਇਆ। ਉਹਨੇ ਬਹੁਤ ਮਿਹਨਤ ਨਾਲ ਆਪਣੀ ਪਸੰਦ ਦਾ ਘਰ ਬਣਾਇਆ। ਜਿਸ ਦਿਨ ਉਸ ਨੇ ਉਸ ਘਰ ‘ਚ ਰਹਿਣ ਲਈ ਜਾਣਾ ਹੁੰਦਾ ਹੈ, ਕੁਝ ਸ਼ਖ਼ਸ ਉਸ ਦੇ ਘਰ ਨੂੰ ਅੱਗ ਲਾ ਦਿੰਦੇ ਹਨ। ਪੱਤਰਕਾਰ ਨੇ ਜੈਕ ਨੂੰ ਉਸ ਦੇ ਪ੍ਰਤੀਕਰਮ ਪੁੱਛੇ ਤਾਂ ਉਸ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਨਾਮ ਉਹਨਾਂ ਲੋਕਾਂ ਵਿੱਚ ਹੈ, ਜਿਨ੍ਹਾਂ ਦੇ ਘਰ ਨੂੰ ਅੱਗ ਲਾ ਦਿੱਤੀ ਗਈ ਹੈ, ਨਾ ਕਿ ਉਹਨਾਂ ਲੋਕਾਂ ਵਿੱਚ ਜੋ ਅੱਗ ਲਾਉਣ ਵਾਲੇ ਹਨ। ਇਹ ਗੱਲ ਅੰਮ੍ਰਿਤਾ ਹੁਰਾਂ ਤੋਂ ਸੁਣ ਕੇ ਉਹਨਾਂ ਨੂੰ ਹੀ ਸੁਣਾਉਣਾ ਚਾਹੁੰਦਾ ਸੀ।

ਇਮਰੋਜ਼ ਨੇ ਰਾਵਣ ਦੇ ਹਵਾਲੇ ਨਾਲ ਇੱਕ ਕਥਾ ਸ਼ੁਰੂ ਕੀਤੀ, ਜੋ ਅੰਮ੍ਰਿਤਾ ਨੇ ਆਪਣੀ ਮੱਧਮ ਆਵਾਜ਼ ‘ਚ ਪੂਰੀ ਕੀਤੀ। ਆਚਰਣ ਬਿਨਾਂ ਹਰ ਤਰੱਕੀ ਅਧੂਰੀ ਹੈ। ਕਿਸੇ ਵੀ ਮੁਲਕ ਦੀ ਤਹਿਜ਼ੀਬ ਲਈ ਅਸਤਰ-ਸ਼ਸਤਰ ਦੇ ਨਾਲ ਆਚਰਣਸ਼ਾਲਾ ਦਾ ਹੋਣਾ ਜ਼ਰੂਰੀ ਹੈ। ਅਜਿਹੀਆਂ ਗੱਲਾਂ ਕਰਦਿਆਂ ਇਮਰੋਜ਼ ਆਖਦਾ ਹੈ, “ਕਿਸੇ ਵੀ ਯੂਨੀਵਰਸਿਟੀ ‘ਚ ਆਚਰਣ ਨਹੀਂ ਪੜ੍ਹਾਇਆ ਜਾਂਦਾ।”

ਅੰਮ੍ਰਿਤਾ ਨੇ ਆਪਣੇ ਬੇਟੇ ਸ਼ੈਲੀ ਨੂੰ ਕੋਲ ਬੁਲਾਇਆ ਅਤੇ ਘਰੇਲੂ ਗੱਲਾਂ ਕਰਨ ਲੱਗੇ। ਅਸੀਂ ਆਪਣੇ ਆਪ ਨੂੰ ਤੇ ਉਹਨਾਂ ਨੇ ਸਾਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਸਮਝਿਆ। ਥੋੜ੍ਹੇ ਚਿਰ ਬਾਅਦ ਅੰਮ੍ਰਿਤਾ ਜੀ ਨੇ ਇਮਰੋਜ਼ ਤੋਂ ਪੇਨਕਿਲਰ ਮੰਗੀ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਕਵੀ ਮਿੱਤਰ ਬੈਠੇ ਹਨ, ਇਹਨਾਂ ਤੋਂ ਕਵਿਤਾਵਾਂ ਸੁਣੋ ਤੇ ਸੁਣਾਓ, ਦਰਦ ਦੂਰ ਹੋ ਜਾਵੇਗਾ।

ਅੰਮ੍ਰਿਤਾ ਨੇ ਇਮਰੋਜ਼ ਦਾ ਇਸ ਤਰ੍ਹਾਂ ਕਹਿਣਾ ਮੰਨ ਲਿਆ, ਜਿਵੇਂ ਕੋਈ ਛੋਟਾ ਬੱਚਾ ਮੰਨ ਲਵੇ। ਉਹਨਾਂ ਨੇ ਆਪਣੀ ਨਵੀਂ ਕਵਿਤਾ ‘ਤੂੰ ਫਿਰ ਮਿਲੀਂ’ ਪੜ੍ਹ ਕੇ ਸੁਣਾਈ। ਇਸ ਤੋਂ ਮੋਹਨਜੀਤ, ਦੇਵਨੀਤ ਤੇ ਮੈਂ ਵੀ ਆਪੋ-ਆਪਣੀ ਕਵਿਤਾ ਦਾ ਪਾਠ ਕੀਤਾ। ਚਿੱਤਰਕਾਰ ਇਮਰੋਜ਼ ਪਤੀਸੇ ਦਾ ਡੱਬਾ ਲੈ ਆਇਆ ਤੇ ਆਖਣ ਲੱਗਿਆ, “ਹੁਣ ਕਵੀ ਰਲ ਕੇ ਪਤੀਸਾ ਖਾਓ।” ਇਸ ਪਤੀਸੇ ਦੇ ਸੁਆਦ ਵਿੱਚ ਅੰਮ੍ਰਿਤਾ ਤੇ ਇਮਰੋਜ਼ ਦਾ ਪਿਆਰ ਘੁਲਿਆ ਹੋਇਆ ਸੀ।

ਤਕਰੀਬਨ ਡੇਢ ਘੰਟਾ ਅਸੀਂ ਅਨੇਕਾਂ ਗੱਲਾਂ, ਕਵਿਤਾ ਤੇ ਕਵਿਅਥਾਂ ਬਾਰੇ ਕਰਦੇ ਰਹੇ। ਇਸ ਦੌਰਾਨ ਅੰਮ੍ਰਿਤਾ ਜੀ ਅਨੇਕਾਂ ਵਾਰ ਲੇਟੇ ਤੇ ਬੈਠੇ। ਦਰਦ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਸੀ, ਫਿਰ ਵੀ ਉਹ ਸਹਿ ਰਹੇ ਸਨ।

ਅੰਮ੍ਰਿਤਾ ਜੀ ਨੇ ਇਮਰੋਜ਼ ਤੋਂ ਸਿਗਰਟ ਦੀ ਮੰਗ ਕੀਤੀ। ਇਮਰੋਜ਼ ਨੇ ਗੱਲ ਸੁਣ ਕੇ ਵੀ ਨਹੀਂ ਸੁਣੀ ਤਾਂ ਅੰਮ੍ਰਿਤਾ ਨੇ ਕਿਹਾ, “ਇਹ ਮੈਂ ਨਹੀਂ, ਉਹ ਪੀ ਰਹੀ ਹੈ ਜਿਸ ਨੇ ਮਰਨਾ ਹੈ।”

ਉਹਨਾਂ ਦੀ ਸਹਿਜ-ਸੁਭਾਅ ਕਹੀ ਗੱਲ ਵਿੱਚ ਕਿੰਨਾ ਵੱਡਾ ਸੱਚ ਸੀ। ਅੰਮ੍ਰਿਤਾ ਪ੍ਰੀਤਮ ਨੇ ਕਦੇ ਵੀ ਮਰਨਾ ਨਹੀਂ। ਉਹ ਆਪਣੀਆਂ ਰਚਨਾਵਾਂ ਵਿੱਚ ਸਦਾ ਜਿਉਂਦੀ ਰਹੇਗੀ।

ਇਹ ਮੇਰੀ ਅੰਮ੍ਰਿਤਾ ਪ੍ਰੀਤਮ ਹੁਰਾਂ ਨਾਲ ਪਹਿਲੀ ਤੇ ਆਖਰੀ ਮੁਲਾਕਾਤ ਸੀ, ਜੋ ਕਦੇ ਵੀ ਭੁੱਲਣੀ ਨਹੀਂ।
- ਗੁਰਪ੍ਰੀਤ
#ਕਾਵਿ_ਆਬ
#ਅੰਮ੍ਰਿਤਾਪ੍ਰੀਤਮ
#ਜਨਮਦਿਨ
•••
ਫੋਟੋ: ਬੀਬਾ ਬਲਵੰਤ

 #ਕਾਵਿ_ਆਬ #ਵਿਸ਼ਨੂ_ਨਾਗਰ
30/08/2026

#ਕਾਵਿ_ਆਬ
#ਵਿਸ਼ਨੂ_ਨਾਗਰ

ਇਸ ਫੋਟੋ ਬਾਰੇ ਕੀ ਸੋਚਦੇ ਹੋ ?
28/08/2026

ਇਸ ਫੋਟੋ ਬਾਰੇ ਕੀ ਸੋਚਦੇ ਹੋ ?

 #ਕਾਵਿ_ਆਬ #ਗੁਰਪ੍ਰੀਤ #ਮੁਣਸ਼ੀਪ੍ਰੇਮਚੰਦ
28/08/2026

#ਕਾਵਿ_ਆਬ
#ਗੁਰਪ੍ਰੀਤ
#ਮੁਣਸ਼ੀਪ੍ਰੇਮਚੰਦ

 #ਕਾਵਿ_ਆਬ
30/07/2026

#ਕਾਵਿ_ਆਬ

ਰਾਮ ਸਿੰਘ ਚਾਹਲ ਦੀਆਂ ਤਿੰਨ ਕਵਿਤਾਵਾਂ - ਮੁਹੱਬਤ1.ਮੇਰੀ ਦੋਸਤ!ਉਹ ਜੋ ਉੱਦਣ ਤੇਜ਼ ਵਾਅ ਚੱਲੀ ਸੀਏਸ ਮੁਹੱਲੇ ਪੋਹਲੀ ਹੀ ਪੋਹਲੀ ਖਿਲਾਰ ਗਈਅਜਿਹੀ ਰੁ...
11/07/2026

ਰਾਮ ਸਿੰਘ ਚਾਹਲ ਦੀਆਂ ਤਿੰਨ ਕਵਿਤਾਵਾਂ - ਮੁਹੱਬਤ

1.
ਮੇਰੀ ਦੋਸਤ!
ਉਹ ਜੋ ਉੱਦਣ ਤੇਜ਼ ਵਾਅ ਚੱਲੀ ਸੀ
ਏਸ ਮੁਹੱਲੇ ਪੋਹਲੀ ਹੀ ਪੋਹਲੀ ਖਿਲਾਰ ਗਈ
ਅਜਿਹੀ ਰੁੱਤੇ - ਨੰਗੇ ਪੈਰੀਂ ਵੇਖ ਕੇ ਆਵੀਂ
ਕਿ ਇਸ ਮੁਹੱਲੇ ਸੱਚੀ ਸੌਂਹ ਨੂੰ ਸਜ਼ਾ ਮਿਲਦੀ ਹੈ...

2.
ਕੁੰਡਾ ਖੜਕਿਆ ਤੇ ਮਨ ਤ੍ਰਭਕਿਆ
ਮੁੱਦਤ ਮਗਰੋਂ ਕੋਈ
ਕੋਈ ਹੌਲੀ ਜਿਹੀ ਮੇਰੇ ਕਮਰੇ 'ਚ ਆਇਆ ਹੈ
ਤੋ ਹੌਲੀ ਜਿਹੀ
ਪਲਕਾਂ ਝੁਕਾ ਕੇ ਚਲਾ ਗਿਆ
ਪੈਰ ਕੰਬਦੇ ਪਏ
ਸ਼ਾਇਦ ਉਹ ਆਪਣੇ ਘਰ ਦਾ ਰਾਹ ਭੁੱਲ ਗਿਆ ਸੀ।
ਤੇ ਮੈਂ ਇਕ ਬੇਗਾਨੀ ਜਿਹੀ ਚੀਜ਼
ਸਾਰੇ ਦਾ ਸਾਰਾ ਹੀ ਦਿਨ
ਆਪਣੇ ਕਮਰੇ 'ਚ ਬੈਠੀ ਜਿਵੇਂ ਧੁੱਪ ਸੇਕਦੀ ਰਹੀ।

3.
ਜਦ ਵੀ ਕਦੇ ਨਜ਼ਮ ਲਿਖਦਾ ਹਾਂ ਤਾਂ ਜਾਪਦੈ -
ਇਹ ਮੇਰੀ ਆਖ਼ਰੀ ਨਜ਼ਮ ਹੋਵੇਗੀ
ਪਰ -
ਕੋਈ ਹਵਾ ਦਾ ਬੁੱਲਾ ਜਦ ਵੀ
ਮੇਰੇ ਕੋਲ ਖੜੋ ਕੇ ਲੰਘਦਾ ਹੈ
ਤਾਂ ਵਰ੍ਹਿਆਂ ਦੀ ਬਾਲੀ ਧੂਣੀ
ਮੇਰੇ ਵਿਹੜੇ ਧੁਖਣ ਲਗਦੀ ਹੈ
ਤੇ ਮੇਰੇ - ਵਰ੍ਹਿਆਂ ਦੇ ਪੈਰ ਕੰਬਣ ਲਗਦੇ
ਪਲਕਾਂ 'ਚ ਪਾਣੀ ਛਲਕਦਾ !
ਤੇ ਅਜਿਹੀ ਮਾਸੂਮ ਘੜੀ ਅੱਖਰਾਂ ਦਾ ਸਾਥ
ਬੜਾ ਹੀ ਸਹਾਈ ਹੁੰਦਾ ਏ ਮੇਰੇ ਦੋਸਤ!
ਬੜਾ ਹੀ ਸਹਾਈ ਹੁੰਦਾ ਏ...!!

(ਨਾਗਮਣੀ, ਜੂਨ 1987, ਅੰਕ - 254)

ਨਾਟਕ ਦੀ ਟਿਕਟ ਕਿਉਂ ਨਾ ਹੋਵੇ ? ਮਾਨਸਾ ਵਿਚ ਰਾਣੇ ਦਾ ਇਹ ਦੂਜਾ ਸ਼ੋਅ ਸੀ। ਮੈਂ ਪਿਛਲੇ ਵਰ੍ਹੇ ਵੀ ਇਹ ਲਿਖਿਆ ਸੀ ਕਿ ਜਿੰਨੇ ਦਰਸ਼ਕ ਰਾਣੇ ਦੇ ਨਾਟ...
26/01/2026

ਨਾਟਕ ਦੀ ਟਿਕਟ ਕਿਉਂ ਨਾ ਹੋਵੇ ?

ਮਾਨਸਾ ਵਿਚ ਰਾਣੇ ਦਾ ਇਹ ਦੂਜਾ ਸ਼ੋਅ ਸੀ। ਮੈਂ ਪਿਛਲੇ ਵਰ੍ਹੇ ਵੀ ਇਹ ਲਿਖਿਆ ਸੀ ਕਿ ਜਿੰਨੇ ਦਰਸ਼ਕ ਰਾਣੇ ਦੇ ਨਾਟਕ ਨੂੰ ਦੇਖਣ ਲਈ ਟਿਕਟ ਲਾ ਕੇ ਜਾਂਦੇ ਨੇ, ਓਨੇ ਮੁਫ਼ਤ ਦੇ ਨਾਟਕ ‘ਚ ਕਿਉਂ ਨ੍ਹੀ ਹੁੰਦੇ ? ਇਹਦੇ ਕਈ ਕੋਣ ਨੇ, ਕਈ ਪਰਤਾਂ। ਇਹ ਤੁਸੀਂ ਲੱਭਣੇ ਨੇ …

ਅਸੀਂ ਸਿਨੇਮੇ ਚ ਵੀ ਤਾਂ ਟਿਕਟ ਲਾ ਕੇ ਫਿਲਮ ਦੇਖਣ ਜਾਂਦੇ ਹੀ ਹਾਂ। ਨਾਲ਼ੇ ਖਿੱਲ੍ਹਾਂ ਤੇ ਬੱਤਿਆਂ ‘ਤੇ ਪੈਸੇ ਖਰਚਦੇ ਹਾਂ। ਫਿਰ ਸਾਨੂੰ ਬੰਦੇ ਬਣ ਕੇ ਨਾਟਕ ਵੀ ਟਿਕਟ ਲੈ ਕੇ ਹੀ ਖੇਡਣੇ ਤੇ ਦੇਖਣੇ ਚਾਹੀਦੇ ਨੇ।

ਇਹ ਮੁਫ਼ਤ ਵਾਲ਼ੀ ਗੱਲ ਫੋਟੋਗ੍ਰਾਫੀ, ਚਿੱਤਰਕਾਰੀ ‘ਤੇ ਵੀ ਲਾਗੂ ਹੁੰਦੀ ਹੈ। ਪੋਰਟਰੇਟ ਦੇ ਪੈਸੇ ਦੇਣੇ ਸਾਨੂੰ ਔਖੇ ਲਗਦੇ ਨੇ, ਦਿੰਦੇ ਹੀ ਨਹੀਂ। ਪਰ ਉਸੇ ਪੋਰਟਰੇਟ ਨੂੰ ਸੁਹਣੇ ਫਰੇਮ ‘ਚ ਜੜਾਉਣ ਲਈ ਹੱਸ ਕੇ ਦਿੰਦੇ ਹਾਂ।

ਬੰਦੇ ਬਣੋ ਬੰਦੇ !

17/01/2026
20/11/2025

Address

House No. 24, Sharma Street
Mansa
151505

Alerts

Be the first to know and let us send you an email when Kav Aab posts news and promotions. Your email address will not be used for any other purpose, and you can unsubscribe at any time.

Contact The Establishment

Send a message to Kav Aab:

Shortcuts

Share

Category