28/06/2021
ਸੁਰਿੰਦਰ ਨੀਟਾ ਬਣੇ R.T.I & Human Rights (Youth) ਦੇ ਜ਼ਿਲ੍ਹਾ ਮੁਕਤਸਰ ਪ੍ਰਧਾਨ 27 ਜੂਨ 2021 ਨੂੰ R.T.I & Human Rights (Youth) ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਸਤਿਕਾਰਯੋਗ ਮਨੋਜ ਅਸੀਜਾ ਜੀ (ਕੋ-ਆਰਡੀਨੇਟਰ ਸਾਰੇ ਐਨ ਜੀ ਓ ਮਲੋਟ), ਅਨਿਲ ਗੋਦਾਰਾ ਜੀ, ਸੁਰਿੰਦਰ ਮਦਾਨ, ਪਵਨ ਨੰਬਰਦਾਰ ਜੀ, ਸੰਦੀਪ ਕੁਮਾਰ ਜੀ, ਬਿੱਟੂ ਤਨੇਜਾ ਜੀ, ਕਾਲੀ ਕਾਠਪਾਲ, ਰਾਜੂ ਅਤੇ ਲਾਲ ਚੰਦ ਨੇ ਸੈਮੀਨਾਰ ਦੀ ਸਿਰਕਿਤ ਕੀਤੀ ਹੈ। ਸੈਮੀਨਾਰ ਵਿੱਚ ਸੁਰਿੰਦਰ ਨੀਟਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਯੂਥ ਸ਼੍ਰੀ ਮੁਕਤਸਰ ਸਾਹਿਬ, ਪ੍ਰਿੰਸ ਨੂੰ ਉਪ ਪ੍ਰਧਾਨ,ਵਿੱਕੀ ਸ਼ਰਮਾ ਜੀ ਨੂੰ ਜ਼ਿਲਾ ਪ੍ਰਧਾਨ ਦੇ ਨਿੱਜੀ ਸਹਾਇਕ , ਅਤੇ ਰੁਪਿੰਦਰ ਸੁਖਪਾਲ ਜੀ ਨੂੰ ਕਾਨੂੰਨੀ ਸਲਾਹਕਾਰ, ਕੁਲਦੀਪ ਮੇਹਰਾ ਜੀ ਨੂੰ ਸਲਾਹਕਾਰ, ਸ਼ੇਖਰ ਜੀ ਨੂੰ ਸੈਕਟਰੀ , ਗੁਰਭੇਜ ਜੀ ਨੂੰ ਮੈਂਬਰ, ਲਵਿਸ਼ ਮਿੱਡਾ ਜੀ ਨੂੰ ਮੈਂਬਰ ਅਤੇ ਅੰਕੁਸ਼ ਜੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ, ਇਸ ਮੌਕੇ ਤੇ ਅਮ੍ਰਿਤ ਪਾਲ ਜੀ (PA to National President) ਨੇ R.T.I & Human Rights ਬਾਰੇ ਸਾਰੀ ਟੀਮ ਨੂੰ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਮੁੱਖ ਮਹਿਮਾਨ ਸ਼੍ਰੀ ਮਨੋਜ ਅਸਿਜਾ ਜੀ ਨੇ ਕਿਹਾ R.T.I & Human Rights (Youth) ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਵਾ ਰਹੀ ਹੈ। ਉਹਨਾਂ ਨੇ ਸਾਰੀ ਟੀਮ ਨੂੰ 🏆 ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਅਤੇ ਅੰਤ ਵਿੱਚ ਸੁਰਿੰਦਰ ਨੀਟਾ ਜੀ ਨੇ ਮੁੱਖ ਮਹਿਮਾਨ ਸ਼੍ਰੀ ਮਨੋਜ ਅਸੀਜਾ ਜੀ ਦਾ ਅਤੇ ਸਾਰੀ ਟੀਮ ਦਾ ਧੰਨਵਾਦ ਕੀਤਾ।