ਲੋਕ ਤੱਥ ਪੰਜਾਬ

ਲੋਕ ਤੱਥ ਪੰਜਾਬ Contact information, map and directions, contact form, opening hours, services, ratings, photos, videos and announcements from ਲੋਕ ਤੱਥ ਪੰਜਾਬ, Art, Malerkotla.

19/06/2026

ਲੱਖ ਦੀ ਲਾਹਣਤ ਵੱਡੇ ਬਲੋਗਰ ਨੂੰ ਜੇਬ ਵਿੱਚ ਧੇਲਾ ਨਹੀਂ ਗੱਲਾ ਵੱਡੀਆਂ ਵੱਡੀਆਂ।

ਪੂਰੇ ਭਾਰਤ ਵਿੱਚ ਕਾਗਜ਼ ਦੀ ਕਰੰਸੀ ਰੁਪਏ ਨੂੰ ਬੰਦ ਕਰਕੇ ਮੌਜੂਦਾ ਸਮੇਂ ਤੱਕ 100% ਡਿਜੀਟਲ ਨਹੀਂ ਕੀਤਾ ਗਿਆ।
ਬਲੋਗਰ ਸਾਹਿਬ ਕੇਵਲ 25 ਰੁਪਏ ਲਈ ਬੱਸ ਦੇ ਕੰਡਕਟਰ ਨਾਲ ਬੜਾ ਲੰਮਾ ਸਮਾਂ ਬਹਿਸ ਕਰਦੇ ਰਹੇ ਅਤੇ ਹੋਰ ਸਵਾਰੀਆਂ ਨੂੰ ਪਰੇਸ਼ਾਨ ਕਰਦੇ ਰਹੇ।
ਹੁਣ ਸਵਾਲ ਇਹ ਹੈ ਕਿ
1.ਜੇਕਰ ਤੁਹਾਡੇ ਕੋਲ 25 ਰੁਪਏ ਵੀ ਨਹੀਂ ਤਾਂ ਤੁਸੀਂ ਬੱਸ ਦੇ ਵਿੱਚ ਕਿਉਂ ਗਏ?
2. ਕੀ ਇਹ ਸਭ ਤੁਸੀਂ ਸੋਸ਼ਲ ਮੀਡੀਆ ਤੇ ਆਪਣੇ ਪੇਜ ਲਈ ਕੋਈ ਖਬਰ ਬਣਾਉਣ ਚ ਮਸ਼ਹੂਰੀ ਕਰਨ ਲਈ ਕੀਤਾ?

ਦਿਉ ਆਪਣੀ ਆਪਣੀ ਰਾਇ ਕੁਮੈਂਟਾਂ ਵਿੱਚ ਅਤੇ ਪਾਓ ਬਲੋਗਰ ਸਾਹਿਬ ਨੂੰ ਲਾਹਣਤਾਂ
"ਲੋਕ ਤੱਥ ਪੰਜਾਬ"

18/06/2026

ਕੀਮਤ ਦਾਣੇ ਦਾਣੇ ਦੀ ਹੁੰਦੀ ਆ ਮਿੱਤਰਾ
Following
ਲੋਕ ਤੱਥ ਪੰਜਾਬ

With Following – I just got recognized as one of their top fans! 🎉
10/06/2026

With Following – I just got recognized as one of their top fans! 🎉

10/06/2026

#ਲੋਕ ਤੱਥ ਪੰਜਾਬ

ਟੇਬਲੇਟ ਉੱਤੇ ਲਾਈਨ ਕਿਉਂ ਹੁੰਦੀ ਹੈ?ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਗੋਲੀਆਂ ਉੱਤੇ ਵਿਚਕਾਰ ਲਾਈਨ ਕਿਉਂ ਬਣੀ ਹੁੰਦੀ ਹੈ?🔹 ਟੇਬਲੇਟ ਉੱਤੇ ਬਣੀ ...
01/06/2026

ਟੇਬਲੇਟ ਉੱਤੇ ਲਾਈਨ ਕਿਉਂ ਹੁੰਦੀ ਹੈ?

ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਗੋਲੀਆਂ ਉੱਤੇ ਵਿਚਕਾਰ ਲਾਈਨ ਕਿਉਂ ਬਣੀ ਹੁੰਦੀ ਹੈ?

🔹 ਟੇਬਲੇਟ ਉੱਤੇ ਬਣੀ ਲਾਈਨ ਇਸ ਲਈ ਹੁੰਦੀ ਹੈ ਤਾਂ ਜੋ ਲੋੜ ਪੈਣ 'ਤੇ ਗੋਲੀ ਨੂੰ ਬਰਾਬਰ ਹਿੱਸਿਆਂ ਵਿੱਚ ਤੋੜ ਕੇ ਅੱਧੀ ਡੋਜ਼ ਲਈ ਜਾ ਸਕੇ।

⚠️ ਪਰ ਹਰ ਗੋਲੀ ਤੋੜਣ ਯੋਗ ਨਹੀਂ ਹੁੰਦੀ। ਕੁਝ ਗੋਲੀਆਂ ਖਾਸ ਤਰੀਕੇ ਨਾਲ ਬਣੀਆਂ ਹੁੰਦੀਆਂ ਹਨ ਜੋ ਦਵਾਈ ਨੂੰ ਹੌਲੀ-ਹੌਲੀ ਸਰੀਰ ਵਿੱਚ ਛੱਡਦੀਆਂ ਹਨ। ਉਹਨਾਂ ਨੂੰ ਤੋੜਣ ਨਾਲ ਦਵਾਈ ਇੱਕੋ ਵਾਰ ਸਰੀਰ ਵਿੱਚ ਚਲੀ ਜਾਂਦੀ ਹੈ, ਜਿਸ ਨਾਲ ਅਸਰ ਘੱਟ-ਵੱਧ ਹੋ ਸਕਦਾ ਹੈ ਜਾਂ ਨੁਕਸਾਨ ਵੀ ਹੋ ਸਕਦਾ ਹੈ।

✅ ਲਾਈਨ ਵਾਲੀ ਗੋਲੀ ਅਕਸਰ ਤੋੜੀ ਜਾ ਸਕਦੀ ਹੈ।
❌ ਬਿਨਾਂ ਲਾਈਨ ਵਾਲੀ ਜਾਂ SR, CR, ER, EC ਲਿਖੀ ਗੋਲੀ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਤੋੜੋ।

ਆਪਣੀ ਸਿਹਤ ਨਾਲ ਜੁੜੀ ਹਰ ਜਾਣਕਾਰੀ ਸਹੀ ਤਰੀਕੇ ਨਾਲ ਜਾਣੋ ਅਤੇ ਦੂਜਿਆਂ ਤੱਕ ਵੀ ਪਹੁੰਚਾਓ।

#ਸਿਹਤ_ਜਾਣਕਾਰੀ #ਦਵਾਈਆਂ_ਦੀ_ਜਾਣਕਾਰੀ

PRTC ਬੱਸਾਂ ਦਾ ਇਤਿਹਾਸ ਕੀ ਹੈ ਇਹ ਸਰਕਾਰੀ ਬੱਸ ਕੰਪਨੀ ਕਿਵੇਂ ਹੋਂਦ ਵਿੱਚ ਆਈ PRTC ਦਾ ਪੂਰਾ ਨਾਮ "ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ" ਹੈਹੁ...
30/05/2026

PRTC ਬੱਸਾਂ ਦਾ ਇਤਿਹਾਸ ਕੀ ਹੈ ਇਹ ਸਰਕਾਰੀ ਬੱਸ ਕੰਪਨੀ ਕਿਵੇਂ ਹੋਂਦ ਵਿੱਚ ਆਈ
PRTC ਦਾ ਪੂਰਾ ਨਾਮ "ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ" ਹੈ
ਹੁਣ ਇਹ ਪੈਪਸੂ ਕੀ ਹੈ
ਆਉ ਜਾਣਦੇ ਹਾਂ 👇
ਜਿਵੇਂ ਸਾਨੂੰ ਪਤਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਵੀ ਇੱਕ ਬਹੁਤ ਵੱਡਾ ਦੇਸ਼ ਸੀ ਜਿਹੜਾ ਕਿ ਬ੍ਰਿਟਿਸ਼ ਰਾਜ ਦੇ ਅਧੀਨ ਚੱਲਦਾ ਸੀ ਇਸੇ ਪੰਜਾਬ ਦੇਸ਼ ਵਿੱਚ 8 ਰਿਆਸਤਾਂ ਬਹੁਤ ਵੱਡੀਆਂ ਸਨ ਰਿਆਸਤਾਂ ਤੋਂ ਭਾਵ ਕਿ ਰਾਜਿਆਂ ਦੇ ਆਪਣੇ ਰਾਜ ਉਹ ਰਿਆਸਤਾਂ ਸਨ
Patiala
Nabha
Jind
Faridkot
Kapurthala
Malerkotla
Kalsia
Nalagarh
ਇਹਨਾ ਰਿਆਸਤਾਂ ਦਾ ਆਪਣਾ ਏਰੀਆ ਸੀ ਇਹ ਸਿੱਧੇ ਤੌਰ ਤੇ ਅੰਗਰੇਜ਼ਾਂ ਦੇ ਅਧੀਨ ਨਹੀ ਸਨ ਪਰ ਅੰਗਰੇਜ਼ ਹਕੂਮਤ ਨੂੰ ਟੈਕਸ ਵਗੈਰਾ ਦਿੰਦੇ ਸਨ ਇਹਨਾਂ ਵਿੱਚੋਂ ਕੁਝ ਰਿਆਸਤਾਂ ਦੇ ਵਿੱਚ ਰਾਜਿਆਂ ਵੱਲੋਂ ਆਪਣੀ ਇੱਕ ਲੋਕ ਸੇਵਾ ਬਸ ਸਰਵਿਸ ਚਲਾਈ ਜਾਂਦੀ ਸੀ ਜੋ ਕਿ ਸਿਰਫ ਆਪਣੇ ਹੀ ਏਰੀਏ ਦੇ ਵਿੱਚ ਘੁੰਮਦੀ ਸੀ ਜਿਵੇਂ ਪਟਿਆਲਾ ਨਾਭਾ ਕਪੂਰਥਲਾ ਆਪਣੇ ਆਪਣੇ ਏਰੀਏ ਦੇ ਵਿੱਚ ਹੀ ਬਸ ਸਰਵਿਸ ਦਿੰਦੇ ਸਨ। ਜਿਨਾਂ ਵਿੱਚ bemford , leyland motars , dodge , Chevrolet ਦੀਆਂ ਲੱਕੜ ਦੀ ਬਾਡੀ ਦੀਆਂ ਬੱਸਾਂ ਸਨ

ਪੈਪਸੂ ਕਿਵੇਂ ਬਣਿਆ
1947 ਡੀ ਵੰਡ ਤੋਂ ਬਾਅਦ ਸਰਦਾਰ ਪਟੇਲ ਅਤੇ ਭਾਰਤ ਸਰਕਾਰ ਨੇ ਮਿਲ ਕੇ ਇਹਨਾਂ ਰਿਆਸਤਾਂ ਨੂੰ ਇੱਕ ਸੂਬੇ ਵਜੋਂ ਵਿਕਸਿਤ ਕਰਨਾ ਚਾਹਿਆ ਜਿਸ ਦਾ ਨਾਂ ਸੀ ਪੈਪਸੂ " Patiala and East Punjab States "
ਸਰਦਾਰ ਪਟੇਲ ਅਤੇ ਭਾਰਤ ਸਰਕਾਰ ਨੇ ਇਹਨਾਂ ਅੱਠ ਰਿਆਸਤਾਂ ਨੂੰ ਇੱਕ ਕਰਕੇ ਇੱਕ ਸੂਬਾ ਪੰਜਾਬ ਦੇ ਵਿੱਚ ਹੀ ਬਣਾ ਦਿੱਤਾ ਜਿਸ ਦਾ ਨਾਂ ਸੀ ਪੈਪਸੂ ਅਤੇ ਇਸ ਦੀ ਰਾਜਧਾਨੀ ਪਟਿਆਲਾ ਰੱਖੀ ਗਈ ਸ਼ੁਰੂ ਸ਼ੁਰੂ ਵਿੱਚ ਰਾਜਿਆਂ ਨੇ ਇਸ ਦਾ ਵਿਰੋਧ ਕੀਤਾ ਪਰ ਸਰਦਾਰ ਪਟੇਲ ਤੇ ਭਾਰਤ ਸਰਕਾਰ ਨੇ ਚੰਗਾ ਪ੍ਰਸ਼ਾਸਨ ਚਲਾਉਣ ਦੀ ਸਲਾਹ ਦੇ ਕੇ ਇਹਨਾਂ ਰਿਆਸਤਾਂ ਨੂੰ ਇੱਕ ਕਰਕੇ ਪੈਪਸੂ ਸੂਬਾ ਬਣਾ ਦਿੱਤਾ ਇਸ ਪੈਪਸੂ ਸੂਬੇ ਦੀ ਪੁਲਿਸ ਅਤੇ ਬੱਸ ਸੇਵਾ ਇੱਕ ਹੋ ਗਈ ਉਥੋਂ ਹੀ ਫਿਰ ਜਨਮ ਹੁੰਦਾ ਹੈ ਪੀਆਰਟੀਸੀ ਜਾਨੀ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਇਸ ਦਾ ਮੁੱਖ ਦਫਤਰ ਜਿਹੜਾ ਸੀ ਉਹ ਪਟਿਆਲੇ ਬਣਾਇਆ ਗਿਆ ਜਿੰਨੇ ਵੀ ਮਕੈਨਿਕ ਡਰਾਈਵਰ ਜੋ ਵੀ ਇਸ ਵਿੱਚ ਨੌਕਰੀ ਕਰਦੇ ਸਨ ਰਿਆਸਤਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਪਟਿਆਲਾ ਵਿਖੇ ਸ਼ਿਫਟ ਕੀਤਾ ਗਿਆ
ਫਿਰ ਸਮਾਂ ਆਇਆ 1956 ਦਾ ਜਿਸ ਵਿੱਚ ਸਰਕਾਰ ਨੇ ਰਾਜਾਂ ਦਾ ਪੁਨਰ ਗਠਨ ਕਰਨਾ ਸੀ ਅਤੇ ਪੰਜਾਬ ਦੇਸ਼ ਨੂੰ ਛੋਟਾ ਕਰ ਦਿੱਤਾ ਗਿਆ ਅੱਜ ਇਸ ਵਿੱਚੋਂ ਜੀਂਦ ਨਾਲਾਗੜ ਕਲਸੀਆਂ ਇਹ ਤਿੰਨੇ ਸੂਬੇ ਬਾਹਰ ਹੋ ਗਏ ਨਾਲਾਗੜ੍ਹ ਪੂਰਨ ਤੌਰ ਤੇ ਹਿਮਾਚਲ ਵਿੱਚ ਚਲਾ ਗਿਆ ਅਤੇ ਕਲਸੀਆਂ ਅਤੇ ਜੀਂਦ ਹਰਿਆਣਾ ਵਿੱਚ ਚਲੇ ਗਏ ਤੇ ਪੰਜਾਬ ਦੇ ਵਿੱਚ ਸਿਰਫ ਪਟਿਆਲਾ ਨਾਭਾ ਕਪੂਰਥਲਾ ਫਰੀਦਕੋਟ ਤੇ ਮਲੇਰਕੋਟਲਾ ਹੀ ਬਚੇ ਸਨ ਸਰਕਾਰਾਂ ਨੇ ਇਸ ਟਰਾਂਸਪੋਰਟ ਦਾ ਨਾਮ ਨਹੀਂ ਬਦਲਿਆਂ ਨਹੀ ਇਸ ਨੂੰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਹੀ ਰੱਖਿਆ ਕਿਉਂਕਿ ਇਹ ਨਾਮ ਲੋਕਾਂ ਦੇ ਦਿਲਾਂ ਵਿੱਚ ਵੱਸ ਚੁੱਕਾ ਸੀ ਤੇ ਲੋਕ ਇਸ ਨੂੰ ਘੋੜੇ ਵਾਲੀਆਂ ਬੱਸਾਂ ਨਾਲ ਨਾਲ ਜਾਣਦੇ ਸਨ। ਘੋੜਾ ਇਸ ਲੋਗੋ ਵਿੱਚ ਤਾਂ ਹੈ ਕਿਉਂਕਿ ਘੋੜਾ ਰਿਆਸਤਾਂ ਦੀ ਸ਼ਾਨ ਹੁੰਦਾ ਸੀ ਤੇਜ਼ ਸਿਆਣਾ ਤੇ ਅਤੇ ਜਾਨਵਰ ਸਮਝਿਆ ਜਾਂਦਾ ਹੈ
ਪੰਜਾਬ ਦੇ ਪੁਨਰਗਠਨ ਦੌਰਾਨ ਪੈਪਸੂ ਵੱਲ ਖਾਸ ਧਿਆਨ ਦਿੱਤਾ ਗਿਆ ਜਿਸ ਵਿਚ ਬਰਨਾਲਾ , ਬੁਢਲਾਡਾ, ਲੁਧਿਆਣਾ ਅਤੇ ਚੰਡੀਗੜ੍ਹ ਡਿਪੂ ਜੋੜੇ ਗਏ ਅੱਜ ਇਹ ਪੰਜਾਬ ਦੀ ਦੂਜੀ ਵੱਡੀ ਬੱਸ ਸਰਵਿਸ ਹੈ
ਉਸ ਸਮੇਂ ਵਿੱਚ ਲੋਕ ਇਸ ਸਵਾਰੀ ਨੂੰ ਪੈਪਸੂ ਘੱਟ ਅਤੇ ਰਾਜਿਆਂ ਦੀਆਂ ਬੱਸਾਂ ਨਾਲ ਜ਼ਿਆਦਾ ਜਾਣਦੇ ਸਨ
ਜੇ ਕੁਝ ਚੰਗਾ ਲਗਦਾ ਤਾਂ ਸ਼ੇਅਰ ਜਰੂਰ ਕਰਨਾ
ਲੋਕ ਤੱਥ ਪੰਜਾਬ

30/05/2026

ਰੱਬ ਦਾ ਧੰਨਵਾਦ ਕਰਨ ਦੇ 10 ਸੁਨਹਿਰੀ ਕਾਰਨ:
1. ਗੱਡੀ ਚਲਾਉਣ 'ਤੇ ਟਾਇਰ ਘਿਸ ਜਾਂਦੇ ਹਨ, ਪਰ ਤੁਹਾਡੇ ਪੈਰਾਂ ਦੇ ਤਲੇ ਜ਼ਿੰਦਗੀ ਭਰ ਦੌੜਨ ਤੋਂ ਬਾਅਦ ਵੀ ਨਵੇਂ ਵਾਂਗ ਚੰਗੇ ਰਹਿੰਦੇ ਹਨ।
2. ਸਰੀਰ 75% ਪਾਣੀ ਦਾ ਬਣਿਆ ਹੋਇਆ ਹੈ, ਫਿਰ ਵੀ ਇਸਦੇ ਲੱਖਾਂ ਪੋਰਸ ਦੇ ਬਾਵਜੂਦ, ਇੱਕ ਵੀ ਬੂੰਦ ਨਹੀਂ ਲੀਕ ਹੁੰਦੀ।
3. ਕੋਈ ਵੀ ਵਸਤੂ ਸਹਾਰੇ ਤੋਂ ਬਿਨਾਂ ਨਹੀਂ ਖੜ੍ਹੀ ਹੋ ਸਕਦੀ, ਪਰ ਸਰੀਰ ਆਪਣਾ ਸੰਤੁਲਨ ਬਣਾਈ ਰੱਖਦਾ ਹੈ।
4. ਕੋਈ ਵੀ ਬੈਟਰੀ ਚਾਰਜ ਕੀਤੇ ਬਿਨਾਂ ਨਹੀਂ ਚੱਲ ਸਕਦੀ, ਪਰ ਦਿਲ ਜਨਮ ਤੋਂ ਮੌਤ ਤੱਕ ਲਗਾਤਾਰ ਧੜਕਦਾ ਰਹਿੰਦਾ ਹੈ।
5. ਕੋਈ ਵੀ ਪੰਪ ਹਮੇਸ਼ਾ ਲਈ ਨਹੀਂ ਚੱਲ ਸਕਦਾ, ਪਰ ਖੂਨ ਸਾਰੀ ਉਮਰ ਸਰੀਰ ਵਿੱਚੋਂ ਲਗਾਤਾਰ ਵਗਦਾ ਰਹਿੰਦਾ ਹੈ।
6. ਦੁਨੀਆ ਦੇ ਸਭ ਤੋਂ ਮਹਿੰਗੇ ਕੈਮਰੇ ਵੀ ਸੀਮਤ ਹਨ, ਪਰ ਅੱਖਾਂ ਹਰ ਦ੍ਰਿਸ਼ ਨੂੰ ਹਜ਼ਾਰਾਂ ਮੈਗਾਪਿਕਸਲ ਗੁਣਵੱਤਾ ਵਿੱਚ ਕੈਦ ਕਰ ਸਕਦੀਆਂ ਹਨ।
7. ਕੋਈ ਵੀ ਲੈਬ ਹਰ ਸੁਆਦ ਦੀ ਜਾਂਚ ਨਹੀਂ ਕਰ ਸਕਦੀ, ਪਰ ਜੀਭ ਬਿਨਾਂ ਕਿਸੇ ਉਪਕਰਣ ਦੇ ਹਜ਼ਾਰਾਂ ਸੁਆਦਾਂ ਨੂੰ ਪਛਾਣ ਸਕਦੀ ਹੈ।
8. ਸਭ ਤੋਂ ਉੱਨਤ ਸੈਂਸਰ ਵੀ ਸੀਮਤ ਹਨ, ਪਰ ਚਮੜੀ ਮਾਮੂਲੀ ਜਿਹੀ ਸੰਵੇਦਨਾ ਨੂੰ ਵੀ ਸਮਝ ਸਕਦੀ ਹੈ।
9. ਕੋਈ ਵੀ ਯੰਤਰ ਹਰ ਆਵਾਜ਼ ਨਹੀਂ ਕੱਢ ਸਕਦਾ, ਪਰ ਗਲਾ ਹਜ਼ਾਰਾਂ ਫ੍ਰੀਕੁਐਂਸੀਆਂ ਦੀਆਂ ਆਵਾਜ਼ਾਂ ਪੈਦਾ ਕਰ ਸਕਦਾ ਹੈ।
10. ਕੋਈ ਵੀ ਯੰਤਰ ਆਵਾਜ਼ਾਂ ਨੂੰ ਪੂਰੀ ਤਰ੍ਹਾਂ ਡੀਕੋਡ ਨਹੀਂ ਕਰ ਸਕਦਾ, ਪਰ ਕੰਨ ਹਰ ਆਵਾਜ਼ ਨੂੰ ਸਮਝਦੇ ਅਤੇ ਵਿਆਖਿਆ ਕਰਦੇ ਹਨ।
ਰੱਬ ਦੇ ਸ਼ੁਕਰਗੁਜ਼ਾਰ ਹੋਵੋ ਉਨ੍ਹਾਂ ਕੀਮਤੀ ਚੀਜ਼ਾਂ ਲਈ ਜੋ ਉਸਨੇ ਸਾਨੂੰ ਦਿੱਤੀਆਂ ਹਨ।
ਹਰ ਰੋਜ਼ ਸਵੇਰੇ ਉੱਠਣਾ ਆਪਣੇ ਆਪ ਵਿੱਚ ਇੱਕ ਚਮਤਕਾਰ ਹੈ!
ਇਸ ਲਈ ਉਸ ਅਕਾਲ ਪੁਰਖ ਦਾ ਧੰਨਵਾਦ।
ਲੋਕ ਤੱਥ ਪੰਜਾਬ

ਕਲਾਕਾਰ Kuldeep Rasila ਨੇ ਇੱਕ ਗੀਤ ਰਾਹੀਂ ਮੱਕੜ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਸੱਦਾ ਦਿੱਤਾ ਗਿਆ, ਪਰ ਬ...
24/05/2026

ਕਲਾਕਾਰ Kuldeep Rasila ਨੇ ਇੱਕ ਗੀਤ ਰਾਹੀਂ ਮੱਕੜ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਸੱਦਾ ਦਿੱਤਾ ਗਿਆ, ਪਰ ਬਾਅਦ ਵਿੱਚ ਗੱਲਾਂ ਬਦਲ ਦਿੱਤੀਆਂ ਗਈਆਂ 📍

ਉਹਨਾਂ ਆਪਣੇ ਗਾਣੇ ਵਿੱਚ ਲਾਈਨ ਵੀ ਗਾਈ
“ਪਹਿਲਾਂ ਪੌਡਕਾਸਟ ਕੀਤੀ ਫਿਰ ਮੁੱਕਰੇ ਜੁਬਾਨੋਂ,
ਗੱਲ ਮੱਕੜ ਦੀ ਕਰਾਂ ਨਾ ਮੈਂ ਹੋਰ ਦੀ ਕਰਾਂ” 🎤

ਇਸ ਗੱਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਕਾਫੀ ਚਰਚਾ ਹੋ ਰਹੀ ਹੈ ਅਤੇ ਲੋਕ ਆਪਣੇ-ਆਪਣੇ ਵਿਚਾਰ ਦੇ ਰਹੇ ਨੇ 😐


ਲੋਕ ਤੱਥ ਪੰਜਾਬ Following

23/05/2026

ਲੋਕ ਤੱਥ ਪੰਜਾਬ

Address

Malerkotla

Website

Alerts

Be the first to know and let us send you an email when ਲੋਕ ਤੱਥ ਪੰਜਾਬ posts news and promotions. Your email address will not be used for any other purpose, and you can unsubscribe at any time.

Shortcuts

Share

Category