ਸ਼ਬਦਾਂ ਦਾ ਕਾਫ਼ਲਾ

ਸ਼ਬਦਾਂ ਦਾ ਕਾਫ਼ਲਾ All writer , poets

26/07/2026

ਕੱਲ ਇੱਕ ਕਿਰਲਾ ਤੇ ਕੁਝ ਪੰਛੀ
ਘਰ ਚ ਪਾ੍ਹੁਣੇ ਆਏ

ਚੱਕੀਰਾਹਾ ਕੀੜੇ ਖਾਵੇ
ਕਿਰਲਾ ਵੇਖੀ ਜਾਏ

ਲੱਕ ਹਿਲਾਂਉਦੀ ਆਈ ਸਾਰਖ਼
ਸਭ ਨੂੰ ਪਈ ਡਰਾਏ

ਫਿਰ ਇੱਕ ਚਿੜੀ ਚਿੜੇ ਨਾਲ ਆਈ
ਕਿਸੇ ਤੋਂ ਨਾ ਘਬਰਾਏ

ਸਾਰੇ ਖਾ ਪੀ ਕੇ ਫਿਰ ਟੁਰ ਗਏ
ਕਹਿ ਕੇ ਕੱਲ ਨੂੰ ਆਏ

25/07/2026

ਸੋਲ਼ਾਂ ਸਾਲ ਪੜ੍ਹਾਈ ਕੀਤੀ
ਤਾਂ ਇੰਜੀਨੀਅਰ ਕਹਾਇਆ

ਆਹ ਇੱਕ ਨੰਨੇ ਬਿੱਜੜੇ ਪੰਛੀ
ਮਾਤ ਇੰਜੀਨੀਅਰ ਨੂੰ ਪਾਇਆ

ਨਾ ਇਹ ਪੜ੍ਹਿਆ ਨਾ ਇੰਜੀਨੀਅਰ
ਘਰ ਇਸ ਅਜਬ ਬਣਾਇਆ

ਤੂੰ ਬੇਅੰਤ ਏਂ ਧੰਨ ਤੇਰੀ ਕੁਦਰਤ
ਅਦਭੁੱਤ ਰਚਨ ਰਚਾਇਆ

20/07/2026

ਗ਼ਜ਼ਲ
ਅੱਖੀਆਂ ਜਦ ਵੀ ਕਰਦੀਆਂ ਨੇ ਗੁਸਤਾਖੀਆਂ
ਅੰਨ੍ਹੀਆਂ ਹੋ ਜਾਣ ਰਹਿਣ ਨਾ ਫੇਰ ਸੁਜਾਖੀਆਂ

ਜਦ ਕੋਈ ਦਿਲ ਦੇ ਨੇੜੇ ਹੋ ਕੇ ਵਿੱਛੜ ਜਏ
ਅੱਖੀਆਂ ਉਮਰਾਂ ਭਰ ਲਈ ਦਰਸ ਪਿਆਸੀਆਂ

ਜਿਸਨੂੰ ਸ਼ਹੁ ਦੇ ਇਸ਼ਕ ਬਿਨਾ ਕੁਝ ਸੁਝਦਾ ਨਹੀਂ
ਉਸ ਆਸ਼ਕ ਦੀਆਂ ਅੱਖੀਆਂ ਰਹਿਣ ਉਦਾਸੀਆਂ

ਅੱਖੀਆਂ ਕਰਨ ਗੁਨਾਹ ਸਜ਼ਾਵਾ ਦਿਲ ਸਹਿੰਦਾ
ਤਾ ਉਮਰਾਂ ਦੇ ਰੋਗ ਨਾ ਹੋਣ ਖਲਾਸੀਆਂ

ਚੈਨ ਨਾ ਦਿਲ ਨੂੰ ਅੱਖੀਏਂ ਨੀਂਦਰ ਪੈਂਦੀ ਨਹੀਂ
ਸ਼ਹੁ ਬਿਨ ਉਡ ਪੁਡ ਗਈਆਂ ਕਿਧਰੇ ਹਾਸੀਆਂ

ਜਦ ਵੀ ਤੇਰਾ ਦੀਦਾਰ ਹੋਵੇਗਾਵੱਲ ਦਿਲ ਦਾ ਬੀਮਾਰ ਹੋਵੇਗਾਕਿਸੇ ਵੀ ਜਨਮ ਆ ਕੇ ਵੇਖ ਲਵੀਂਤੇਰਾ ਹੀ ਇੰਤਜ਼ਾਰ ਹੋਵੇਗਾਜਿਥੇ ਭੱਜਿਆ ਵੀ ਨਾ ਮਿਲੂ ਦੀਵਾਸੋ...
19/07/2026

ਜਦ ਵੀ ਤੇਰਾ ਦੀਦਾਰ ਹੋਵੇਗਾ
ਵੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਞ ਲੱਗਦਾ ਹੈ 'ਸ਼ਿਵ' ਦੇ ਸ਼ਿਅਰਾਂ 'ਚੋਂ
ਕੋਈ ਧੁਖ਼ਦਾ ਅੰਗਾਰ ਹੋਵੇਗਾ

-ਸ਼ਿਵ ਕੁਮਾਰ ਬਟਾਲਵੀ

18/07/2026
11/07/2026

ਕਵਿਤਾ

ਗ਼ਜ਼ਲ

ਖੌਰੇ ਕੈ ਜਨਮਾਂ ਦੀ ਸੀਨੇ ਵਿੱਚ ਉਹਦੇ ਪਿਆਸ ਸੀ
ਕਿ ਮਿਲਣ ਤੋਂ ਬਾਅਦ ਵੀ ਉਹ ਬਹੁਤ ਹੀ ਉਦਾਸ ਸੀ

ਅਰਪਣ ਸੀ ਸਭ ਕੁਝ ਹੱਡ ਮਾਸ ਤੋਂ ਸਿਵਾਇ
ਦਿਲਭਰ ਮੇਰਾ ਨਾ ਸਮਝ ਹੈ ਐਵੇਂ ਨਿਰਾਸ਼ ਸੀ

ਮਰਿਆ ਸੀ ਉਹ ਸਿਰਫ ਇੱਕ ਦੇਣ ਲਈ ਸਬੂਤ
ਯਾਰਾਂ ਨੂੰ ਉਸਦੀ ਵਫਾ ਤੇ ਨ ਆਉਂਦਾ ਵਿਸ਼ਵਾਸ਼ ਸੀ

ਵਾਂਗ ਨਸ਼ਤਰ ਕਿਉਂ ਹੁਣ ਸੀਨੇ ਵਿੱਚ ਚੁੱਭਦਾ ਰਹੇ
ਰਿਸ਼ਤਾ ਉਹ ਜਿਹਦਾ ਫੁੱਲ ਵਰਗਾ ਅਹਿਸਾਸ ਸੀ

ਸ਼ਾਇਰ ਮਰੇ ਦਾ ਦਿਲ ਕੱਢ ਜਦੋਂ ਲੋਕਾਂ ਨੇ ਵੇਖਿਆ
ਨਾ ਦਰਿਆ ਨਾ ਸਾਗਰ ਨਾ ਫੁੱਲ ਬੱਸ ਮਾਸ ਸੀ

ਨਾ ਹੌਸਲਾ ਨਾ ਆਰਜੂ ਨਾ ਅਪੜਨ ਦਾ ਵਲਵਲਾ
ਮੰਜਿਲ ‘ਤੇ ਜਾਣ ਲਈ ਉਹ ਨਿੱਤ ਕਰਦਾ ਅਰਦਾਸ ਸੀ

ਅਫਸੋਸ ਏਹ ਨਾ ਸੀ ਕਿ ਮਿਲੀ ਨਹੀਂ ਮੰਜਿਲ
ਹੈ ਲੁੱਟਿਆ ਉਹਨੂੰ ਰਾਹਬਰਾਂ ਏਹ ਸੋਚ ਕੇ ਉਦਾਸ ਸੀ

With ਚੁੱਪ ਦੀ ਕਥਾ – I'm on a streak! I've made it onto their weekly engagement list 3 weeks in a row. 🎉
07/07/2026

With ਚੁੱਪ ਦੀ ਕਥਾ – I'm on a streak! I've made it onto their weekly engagement list 3 weeks in a row. 🎉

ਮੋਰ ਕਿਉਂ ਪੈਲਾਂ ਪਾਉਦੇ ਨੇ?ਘਟਾ ਗਗਨ ‘ਤੇ ਛਾਈ ਕਰਕੇ
03/07/2026

ਮੋਰ ਕਿਉਂ ਪੈਲਾਂ ਪਾਉਦੇ ਨੇ?
ਘਟਾ ਗਗਨ ‘ਤੇ ਛਾਈ ਕਰਕੇ

Address

Ludhiana
141008

Website

Alerts

Be the first to know and let us send you an email when ਸ਼ਬਦਾਂ ਦਾ ਕਾਫ਼ਲਾ posts news and promotions. Your email address will not be used for any other purpose, and you can unsubscribe at any time.

Shortcuts

Share

Category