Amrit Dhara Records

Amrit Dhara Records Hello I m jaspal singh toor and Gurbani Shabad Kirtan, in the Page, you can listen to the kirtan and destroy your Sadness.

So subscribe to this channel and make your life successful by listening to kirtan ਗੁਰਬਾਣੀ ਸ਼ਬਦ ਕੀਰਤਨ ਚੈਨਲ ਵਿਚ ਤੁਸੀਂ ਕੀਰਤਨ ਸੁਣਕੇ ਆਪਣੇ ਧੁਖਾ ਦਾ ਨਾਸ਼ ਕਰ ਸਕਦੇ ਹੋ ਇਸ ਲੀਏ ਇਸ ਚੈਨਲ ਨੂੰ subscribe ਕਰੋ ਅਤੇ ਕੀਰਤਨ ਸੁਣਕੇ ਆਪਣਾ ਜਨਮ ਸਫਲ ਕਰੋ

14/07/2017
ਝੋਨਾ ਬਿਜਾਈ ਦੀ ਨਵੀਂ ਤਕਨੀਕ, ਪ੍ਰਤੀ ਏਕੜ 6000 ਦੀ ਬੱਚਤਚੰਡੀਗੜ੍ਹ: ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਲਗਾਤਾਰ ਕੱਦੂ ਕਰਕੇ ਝੋਨੇ ਤੇ ਬਾਸਮਤੀ...
11/05/2017

ਝੋਨਾ ਬਿਜਾਈ ਦੀ ਨਵੀਂ ਤਕਨੀਕ, ਪ੍ਰਤੀ ਏਕੜ 6000 ਦੀ ਬੱਚਤ

ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਲਗਾਤਾਰ ਕੱਦੂ ਕਰਕੇ ਝੋਨੇ ਤੇ ਬਾਸਮਤੀ ਦੀ ਕਾਸਤ ਕਾਰਨ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਭੌਤਕੀ ਗੁਣਾਂ ਤੇ ਉਤਪਾਦਕਤਾ ਵਿੱਚ ਨਿਘਾਰ ਆ ਰਿਹਾ ਹੈ। ਇੰਨਾ ਹੀ ਨਹੀਂ ਝੋਨੇ ਦੀ ਬਿਜਾਈ ਉੱਤੇ ਖਰਚਾ ਵੀ ਭਾਰੀ ਹੁੰਦਾ ਹੈ ਪਰ ਝੋਨੇ ਦੀ ਸਿੱਧੀ ਬਿਜਾਈ ਨਾਲ ਪ੍ਰਤੀ ਏਕੜ ਤਕਰੀਬਨ 6000 ਰੁਪਏ ਤਕ ਦੀ ਬੱਚਤ ਹੁੰਦੀ ਹੈ। ਇੰਨਾ ਹੀ ਨਹੀਂ ਪਾਣੀ ਦੀ ਵੀ ਭਾਰੀ ਬੱਚਤ ਹੁੰਦੀ ਹੈ।

ਖੇਤੀਬਾੜੀ ਮਾਹਰਾਂ ਮੁਤਾਬਕ ਝੋਨਾ ਲਵਾਈ ਦੀ ਪੁਰਾਤਨ ਰਵਾਇਤੀ ਤਕਨੀਕ ਵਿੱਚ ਜਿੱਥੇ ਕਿਸਾਨਾਂ ਨੂੰ ਬੇਹੱਦ ਮਿਹਨਤ ਕਰਨੀ ਪੈਂਦੀ ਹੈ, ਉੱਥੇ ਉਕਤ ਤਕਨੀਕ ਕਾਰਨ ਕਿਸਾਨਾਂ ਨੂੰ ਵੱਡੇ ਖਰਚੇ ਕਰਨੇ ਪੈਂਦੇ ਸਨ। ਇਸ ਨਾਲ ਪਾਣੀ ਦੀ ਵੀ ਵੱਡੀ ਖ਼ਪਤ ਹੁੰਦੀ ਹੈ। ਇਸੇ ਤੋਂ ਰਾਹਤ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਕਿਸਾਨਾਂ ਨੂੰ ਮੁਹੱਈਆ ਕਰਵਾਈ ਗਈ ਜਿਸ ਨਾਲ ਕਿਸਾਨਾਂ ਨੂੰ ਭਾਰੀ ਫਾਇਦਾ ਹੋਇਆ।

ਇਸ ਤਕਨੀਕ ਨਾਲ ਜਿੱਥੇ ਸਿੱਧੀ ਬਿਜਾਈ ਤਕਨੀਕ ਨਾਲ ਹੋਣ ਵਾਲੀ ਪ੍ਰਤੀ ਏਕੜ 4000 ਰੁਪਏ ਦੀ ਬਚਤ ਤੋਂ ਇਲਾਵਾ ਵਹਾਈ, ਸੁਹਾਗਾ ਲਾਉਣ ਸਮੇਤ ਖੇਤ ਨੂੰ ਤਿਆਰ ਕਰਨ ‘ਤੇ ਹੋਣ ਵਾਲਾ ਪ੍ਰਤੀ ਏਕੜ 2000 ਰੁਪਏ ਤੱਕ ਦੀ ਵਾਧੂ ਬਚਤ ਹੁੰਦੀ ਹੈ, ਜਦ ਕਿ ਪਾਣੀ ਦੀ ਬਚਤ ਵੀ ਹੁੰਦੀ ਹੈ। ਇਸ ਤਕਨੀਕ ਨਾਲ ਲਾਏ ਝੋਨੇ ਵਿਚ ਨਦੀਨ ਘੱਟ ਉੱਗਦੇ ਹਨ। ਜ਼ਮੀਨ ਵਿਚ ਉੱਗੇ ਝੋਨੇ ਦੇ ਪੌਦੇ ਖਾਦਾਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ ਜਿਸ ਕਾਰਨ ਝਾੜ ਵਧਦਾ ਹੈ।

ਪਿਛਲੇ ਸਾਲਾਂ ਦੇ ਤਜਰਬਿਆਂ ਦੇ ਆਧਾਰ ‘ਤੇ ਇਹ ਤਕਨੀਕ ਸਫਲ ਹੋਈ ਹੈ। ਇਸ ਲਈ ਇਸ ਤਕਨੀਕ ਤਹਿਤ ਵੱਧ ਤੋਂ ਵੱਧ ਝੋਨਾ ਲਵਾਇਆ ਜਾਵੇ। ਸਿੱਧੀ ਬਿਜਾਈ ਤਕਨੀਕ ਵਿੱਚ ਹੋਰ ਸੁਧਾਰ ਕਰਦਿਆਂ ਖੇਤੀਬਾੜੀ ਵਿਭਾਗ ਨੇ ਇਸ ਨੂੰ ਹੋਰ ਲਾਭਕਾਰੀ ਬਣਾਉਣ ਹਿੱਤ ਕਣਕ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਬਿਨਾਂ ਕੋਈ ਵਹਾਈ ਕੀਤੇ ਖੜ੍ਹੇ ਕਰਚਿਆਂ ਵਿਚ ਹੀ ਝੋਨੇ ਦੀ ਬਿਜਾਈ ਕਰਨ ਦੀ ਤਕਨੀਕ ਅਪਣਾਈ ਹੈ।

ਅਜਿਹਾ ਜੁਗਾੜ ਬਣਾਇਆ ਕਿ ਬਿਨਾ ਖਰਚੇ ਤੋਂ ਸਾਰੇ ਖੇਤ 'ਚੋਂ ਸਿਉਂਕ ਗਾਇਬਅਲਵਰ: ਕਿਸਾਨ ਰਵਾਇਤੀ ਤਕਨੀਕ ਨਾਲ ਖੇਤਾਂ ਵਿੱਚ ਵਧ ਰਹੀ ਸਿਉਂਕ ਉੱਤੇ ਕਾਬ...
11/05/2017

ਅਜਿਹਾ ਜੁਗਾੜ ਬਣਾਇਆ ਕਿ ਬਿਨਾ ਖਰਚੇ ਤੋਂ ਸਾਰੇ ਖੇਤ 'ਚੋਂ ਸਿਉਂਕ ਗਾਇਬ

ਅਲਵਰ: ਕਿਸਾਨ ਰਵਾਇਤੀ ਤਕਨੀਕ ਨਾਲ ਖੇਤਾਂ ਵਿੱਚ ਵਧ ਰਹੀ ਸਿਉਂਕ ਉੱਤੇ ਕਾਬੂ ਪਾ ਰਹੇ ਹਨ। ਉਹ ਇਸ ਕੰਮ ਵਿੱਚ ਸਫਲ ਹੋਏ ਹਨ ਤੇ ਸਿਉਂਕ ਦੀ ਵਜ੍ਹਾ ਨਾਲ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਨੂੰ ਠੱਲ੍ਹ ਪਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਬੱਲੁਪੂਰਾ ਰਾਜਗੜ੍ਹ ਦੇ ਘਣਸ਼ਾਮ ਜੋਗੀ। ਇੱਕ ਸਾਲ ਪਹਿਲਾਂ ਇਸ ਕਿਸਾਨ ਨੇ ਇਹ ਤਕਨੀਕ ਵਰਤੀ ਸੀ ਤੇ ਸਿਉਂਕ ‘ਤੇ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ। ਇਸ ਦੇ ਚੰਗੇ ਨਤੀਜੇ ਨਿਕਲੇ।

ਹੁਣ ਉਨ੍ਹਾਂ ਦੀ ਜਾਗਰੂਕਤਾ ਨਾਲ ਪਿੰਡ ਦੇ ਕਾਫ਼ੀ ਕਿਸਾਨ ਇਸ ਵਿਧੀ ਨਾਲ ਸਿਉਂਕ ਦਾ ਖ਼ਾਤਮਾ ਕਰ ਰਹੇ ਹਨ। ਬਾਰਸ਼ ਦੀ ਘਾਟ ਤੇ ਸੋਕੇ ਦੀ ਵਜ੍ਹਾ ਨਾਲ ਖੇਤਾਂ ਵਿੱਚ ਸਿਉਂਕ ਵਧ ਰਹੀ ਹੈ। ਹੁਣ ਹਾਲਤ ਅਜਿਹੀ ਹੈ ਕਿ ਕੱਪੜਾ ਖੇਤ ਵਿੱਚ ਰੱਖ ਦਿੱਤਾ ਜਾਵੇ ਤਾਂ ਸਿਉਂਕ ਚਾਰ ਘੰਟੇ ਵਿੱਚ ਇਸ ਨੂੰ ਚੱਟ ਕਰ ਦਿੰਦੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਖ਼ਰਾਬ ਹੋ ਰਹੀ ਹੈ। ਉੱਥੇ ਹੀ ਮਨੁੱਖੀ ਸਿਹਤ ਉੱਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ। ਇਸ ਕਾਰਨ ਉਹ ਜ਼ਹਿਰਾਂ ਦੀ ਵਰਤੋਂ ਕਰਨਾ ਬੰਦ ਕਰ ਦਿੱਤਾ ਹੈ ਤੇ ਰਵਾਇਤੀ ਤਕਨੀਕ ਵਰਤ ਰਹੇ ਹਨ। ਘਣਸ਼ਾਮ ਨੇ ਪੰਜ ਘੜਿਆ ਲਏ ਤੇ ਉਨ੍ਹਾਂ ਵਿੱਚ ਛੋਟੇ-ਛੋਟੇ ਮੋਰ੍ਹੇ ਕੀਤੇ। ਇਨ੍ਹਾਂ ਘੜਿਆ ਵਿੱਚ ਪਾਥੀਆਂ ਤੇ ਛੱਲੀਆਂ ਦੇ ਤੁੱਕੇ ਭਰ ਦਿੱਤੇ। ਮੂੰਹ ਬੰਦ ਕਰ ਕੇ ਚਾਰ ਘੜਿਆ ਨੂੰ ਚਾਰੇ ਕੋਨਿਆਂ ਵਿੱਚ ਤੇ ਇੱਕ ਨੂੰ ਖੇਤ ਵਿਚਾਲੇ ਗੱਢ ਦਿੱਤਾ।

15 ਤੋਂ 20 ਦਿਨਾਂ ਵਿੱਚ ਖੇਤ ਦੀ ਸਿਉਂਕ ਇਨ੍ਹਾਂ ਘੜਿਆਂ ਵਿੱਚ ਜਮ੍ਹਾ ਹੋ ਜਾਵੇਗੀ। ਇਨ੍ਹਾਂ ਘੜਿਆ ਨੂੰ ਕੱਢ ਕੇ ਕਚਰੇ ਵਿੱਚ ਅੱਗ ਲਾ ਕੇ ਨਸ਼ਟ ਕਰ ਦਿੱਤਾ ਜਾਵੇ। ਕਿਸਾਨ ਜੋਗੀ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਕਾਰਗਰ ਤਕਨੀਕ ਕੁਦਰਤੀ ਖੇਤੀ ਦੀ ਇੱਕ ਸੰਸਥਾ ਨੇ ਦੱਸੀ ਸੀ।

18/04/2017
ਸ.ਭਰਪੂਰ ਸਿੰਘਫੁਲਾ ਦੀ ਖੇਤੀ ਵਿਚ ਇਕ ਸਫਲ ਕਿਸਾਨਸ.ਭਰਪੂਰ ਸਿੰਘ ਸਪੁੱਤਰ ਸ. ਰਣਜੀਤ ਸਿੰਘ ਪਿੰਡ ਖੇੜੀ ਮਲਾਂ,ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਸਨ...
13/04/2017

ਸ.ਭਰਪੂਰ ਸਿੰਘ
ਫੁਲਾ ਦੀ ਖੇਤੀ ਵਿਚ ਇਕ ਸਫਲ ਕਿਸਾਨ
ਸ.ਭਰਪੂਰ ਸਿੰਘ ਸਪੁੱਤਰ ਸ. ਰਣਜੀਤ ਸਿੰਘ ਪਿੰਡ ਖੇੜੀ ਮਲਾਂ,ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਸਨੀਕ ਹਨ। ਉਹਨਾ ਦੇ 2 ਪੁੱਤਰ ਨੇ, ਦੋਨੋ ਵਿਆਹ ਹੋਏ ਨੇ ਅਤੇ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਦੇ ਹਨ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਹਨਾ ਨੇ ਆਪਣੇ ਪਿਤਾ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਇਸ ਨਾਲ ਸੰਤੁਸ਼ਟ ਨਹੀ ਸੀ ਅਤੇ ਖੇਤੀਬਾੜੀ ਵਿੱਚ ਕੁਝ ਵੱਖਰਾ ਕਰਨਾ ਚਾਹੁੰਦੇ ਸਨ। ਸ. ਭਰਪੂਰ ਸਿੰਘ ਜੀ ਨੇ ਸ਼ੁਰੂ ਵਿੱਚ ਤਾਂ ਆਪਣੀ ਰਵਾਇਤੀ ਖੇਤੀ ਸ਼ੁਰੂ ਕੀਤੀ ਪਰ 1999 ਤੋਂ ਉਹਨਾ ਨੇ ਫੁੱਲਾ ਦੀ ਖੇਤੀ ਸ਼ੁਰੂ ਕਰ ਦਿੱਤੀ। ਸ. ਭਰਪੂਰ ਸਿੰਘ ਜੀ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਗੁਰਦੁਆਰਾ ਰਾੜਾ ਸਾਹਿਬ ਵਿੱਖੇ ਗਏ ਸਨ, ਅਤੇ ਓਥੋਂ ਕੁਜ ਗੁਲਦਾਉਦੀ ਫੁੱਲਾਂ ਦੇ ਬੀਜ ਲੈ ਕੇ ਆਏ ਅਤੇ ਇਹ ਹੀ ਉਹ ਸਮਾਂ ਸੀ ਜਿਸ ਤੋਂ ਬਾਦ ਉਹਨਾ ਨੇ ਫੁੱਲਾ ਦੀ ਖੇਤੀ ਸ਼ੁਰੂ ਕਰ ਦਿੱਤੀ। ਉਹਨਾ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਤੋਂ ਗੁਰਦੁਆਰਾ ਰਾੜਾ ਸਾਹਿਬ ਤੋਂ ਲਿਆਦੇ ਗੁਲਦਾਉਦੀ ਫੁੱਲਾ ਦੇ ਬੀਜ ਨਾਲ ਸ਼ੁਰੂਆਤ ਕੀਤਾ ਅਤੇ ਇਸ ਨਾਲ ਕਾਫੀ ਲਾਭ ਹੋਇਆ ਇਸ ਲਈ ਉਹਨਾ ਨੇ ਫੁੱਲਾ ਦੀ ਖੇਤੀ ਲਈ ਜਮੀਨ ਵਿੱਚ ਵਾਧਾ ਕੀਤਾ। ਉਹਨਾ ਦੇ ਦੋਨੋ ਪੁੱਤਰ ਵੀ ਇਸ ਖੇਤੀਬਾੜੀ ਵਿੱਚ ਉਹਨਾ ਦਾ ਪੂਰਾ ਸਾਥ ਦੇ ਰਹੇ ਹਨ। ਉਹਨਾ ਕੋਲ ਆਧੁਨਿਕ ਖੇਤੀ ਦੇ ਸਾਰੇ ਸੰਦ ਹਨ ਅਤੇ ਇਸ ਵੇਲੇ ਉਹ ਫੁੱਲਾ ਦੀਆ 4 ਕਿਸਮ ਦੀ ਕਰ ਰਹੇ ਹਨਗਲਾਡੀਓਲਸ, ਜਾਫਰੀ, ਗੁਲਦਾਉਦੀ ਅਤੇ ਗੇਂਦੇ ਦੇ ਫੁੱਲਾ ਦੀ ਖੇਤੀ ਕਰਦੇ ਹਨ। ਇਹ ਖੇਤੀ ਉਹ ਆਪਣੀ 10 ਏਕੜ ਜ਼ਮੀਨ ਤੇ ਕਰਦੇ ਹਨ ਅਤੇ ਕਈ ਵਾਰ ਤੇ ਫੁੱਲਾ ਦੀ ਵੱਧ ਖੇਤੀ ਲਈ ਕੁਝ ਜ਼ਮੀਨ ਠੇਕੇ ਤੇ ਵੀ ਲੈਂਦੇ ਹਨ। ਉਹ ਜਾਫਰੀ ਅਤੇ ਗੁਲਦਾਉਦੀ ਫੁੱਲਾ ਦੇ ਬੀਜ ਆਪ ਤਿਆਰ ਕਰਦੇ ਹਨ ਅਤੇ ਗਲਾਡੀਓਲਸ ਦੇ ਫੁੱਲਾਂ ਦਾ ਬੀਜ ਹੋਲੈਂਡ ਅਤੇ ਗੇਂਦੇ ਦਾ ਬੀਜ ਕੋਲਕਾਤਾ ਤੋਂ ਮੰਗਵਾਉਂਦੇ ਹਨ। ਉਹ ਆਪਣੇ ਦੋਸਤ ਅਤੇ ਰਿਸ਼ਤੇਦਾਰ ਨੂੰ ਬੀਜ ਪ੍ਰਦਾਨ ਕਰਦੇ ਹਨ ਤਾਂ ਜੋ ਉਹ ਵੀ ਫੁੱਲਾ ਦੀ ਖੇਤੀ ਲਈ ਉਤਸ਼ਾਹਿਤ ਹੋਣ। ਉਹਨਾ ਦਾ ਕਹਿਣਾ ਹੈ ਕਿ 1 ਏਕੜ ਗਲਾਡੀਓਲਸ ਖੇਤੀ ਲਈ 200000 ਰੁਪਏ ਖ਼ਰਚ ਆਉਦਾ ਹੈ ਅਤੇ ਇਸ ਤੋਂ ਤੱਕ 300000- 400000 ਤੱਕ ਕਮਾਈ ਕਰ ਸਕਦਾ ਹਾਂ। ਆਪਣੇ ਫੁੱਲ ਪਟਿਆਲਾ, ਨਾਭਾ, ਸਮਾਣਾ ਸਂਗਰੂਰ, ਬਠਿੰਡਾ ਅਤੇ ਲੁਧਿਆਣਾ ਮੰਡੀ ਨੂੰ ਵਿੱਚ ਵੇਚੋ। ਉਹਨਾ ਨੂੰ ‘ਨਿਰਮਾਣ ਫਲਾਵਰ ਫਾਰਮ ‘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਸ. ਭਰਪੂਰ ਸਿੰਘ ਜੀ ਨੇ ਛੋਟੇ ਪੱਧਰ ਤੋਂ ਸ਼ੁਰੂ ਕੀਤੀ ਸੀ ਪਰ ਹੁਣ ਬਹੁਤ ਵੱਧੀਆ ਕਮਾਈ ਕਰ ਰਹੇ ਹਨ ਅਤੇ ਉਹ ਹੋਰਨਾਂ ਕਿਸਾਨ ਲਈ ਵੀ ਇੱਕ ਪ੍ਰੇਰਨਾ ਦਾ ਸ੍ਰੋਤ ਹਨ।ਖੇਤੀਬਾੜੀ ਵਿਭਾਗ ਵੱਲੋ ਓਹਨਾ ਦੇ ਫਾਰਮ ਤੇ ਕਈ ਕੈੰਪ ਲਗਾਏ ਜਾਂਦੇ ਹਨ ਜਿਹਨਾਂ ਵਿਚ ਹੋਰ ਕਿਸਾਨਾਂ ਨੂੰ ਵੀ ਫੁੱਲਾਂ ਦੀ ਖੇਤੀ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ| ਸਰਦਾਰ ਭਰਪੂਰ ਸਿੰਘ ਆਪਣੀ ਸਫਲਤਾ ਲਈ ਡਾਕਟਰ ਸੰਦੀਪ ਸਿੰਘ ਗਰੇਵਾਲ ( ਬੱਗਵਾਨੀ ਵਿਭਾਗ, ਪਟਿਆਲਾ). ਡਾਕਟਰ ਕੁਲਵਿੰਦਰ ਸਿੰਘ ਅਤੇ ਡਾਕਟਰ ਰਣਜੀਤ ਸਿੰਘ (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਦੇ ਧੰਨਵਾਦੀ ਹਨ ਜਿਨ੍ਹਾਂ ਨੇ ਲੋੜ ਪੈਣ ਤੇ ਹਰ ਤਰਾਂ ਦੀ ਜਾਣਕਾਰੀ ਮੁਹਈਆ ਕਾਰਵਾਈ|
ਉਹ ਕਿਸਾਨ ਨੂੰ ਇੱਕ ਸੁਨੇਹਾ ਦੇਣਾ ਚਾਉਦੇ ਹਨ ਕਿ ਖੇਤੀਬਾੜੀ ਵਿੱਚ ਹੋਰਨਾ ਕਿਸਾਨ ਦਾ ਮੁਕਾਬਲਾ ਨਹੀ ਕਰਨਾ ਚਾਹੁੰਦਾ ਪਰ ਜੇ ਤੁਸੀ ਆਪਣਾ ਕੰਮ ਪੂਰੀ ਲਗਨ ਤੇ ਮਹਿਨਤ ਨਾਲ ਕਰ ਰਹੇ ਹੋ ਤਾਂ ਬਹੁਤ ਵੱਧੀਆ ਕਮਾਈ ਕਰਨ ਦੇ ਯੋਗ ਹੋ ਜਾਵੇਗੇ।

ਸਾਉਣੀ ਦੀ ਫਸਲ ਬੀਜਣ ਤੋਂ ਪਹਿਲਾਂ ਧਿਆਨ ਰੱਖਣ-ਯੋਗ ਗੱਲਾਂ:1. ਕਣਕ ਦੀ ਕਟਾਈ ਤੋਂ ਬਾਅਦ ਬਚੇ ਹੋਏ ਨਾੜ ਨੂੰ ਅੱਗ ਨਾ ਲਾਓ, ਸਗੋਂ ਤੂੜੀ ਬਣਾਉਣ ਲਈ ...
13/04/2017

ਸਾਉਣੀ ਦੀ ਫਸਲ ਬੀਜਣ ਤੋਂ ਪਹਿਲਾਂ ਧਿਆਨ ਰੱਖਣ-ਯੋਗ ਗੱਲਾਂ:
1. ਕਣਕ ਦੀ ਕਟਾਈ ਤੋਂ ਬਾਅਦ ਬਚੇ ਹੋਏ ਨਾੜ ਨੂੰ ਅੱਗ ਨਾ ਲਾਓ, ਸਗੋਂ ਤੂੜੀ ਬਣਾਉਣ ਲਈ ਵਰਤੋ ਜਾਂ ਖੇਤ ਵਿੱਚ ਹੀ ਵਾਹ ਦਿਓ। ਇਹ ਆਉਣ ਵਾਲੀ ਫਸਲ ਨੂੰ ਉੱਗਣ ਵੇਲੇ ਠੰਡ ਪ੍ਰਦਾਨ ਕਰਦਾ ਹੈ।
2. ਨਵੀਂ ਫਸਲ ਬੀਜਣ ਤੋਂ ਪਹਿਲਾਂ ਖੇਤ ਦੀ ਚੰਗੀ ਤਰ੍ਹਾਂ ਸਿੰਚਾਈ ਕਰੋ ਅਤੇ ਵਾਹੋ।
3. ਖੇਤ ਨੂੰ ਵਾਹੁਣ ਤੋਂ ਬਾਅਦ ਸੁਹਾਗਾ ਫੇਰੋ ਜਾਂ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ।
4. ਬਿਜਾਈ ਲਈ ਆਧੁਨਿਕ ਮਸ਼ੀਨਾਂ ਅਤੇ ਹਾਈਬ੍ਰਿਡ ਬਿਮਾਰੀ ਰੋਧਕ ਬੀਜਾਂ ਦੀ ਵਰਤੋਂ ਕਰੋ।
5. ਕਣਕ ਤੋਂ ਬਾਅਦ ਤੁਸੀਂ ਮੂੰਗੀ, ਨਰਮਾ, ਝੋਨਾ, ਹਰੀਆਂ ਖਾਦਾਂ ਵਾਲੀਆਂ ਫਸਲਾਂ ਆਦਿ ਉਗਾ ਸਕਦੇ ਹੋ।
#
kheti #

ਇਹ ਕਣਕ ਦੀ SuperGold 1121 (ਕਰਨਾਲ ਵਾਲੀ ) ਕਿਸਮ ਹੈ । ਕੰਪਨੀ ਅਨੁਸਾਰ ਇਸਦਾ ਝਾੜ 25 -30  ਕੁਇੰਟਲ ਹੈ । ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸਦ...
12/04/2017

ਇਹ ਕਣਕ ਦੀ SuperGold 1121 (ਕਰਨਾਲ ਵਾਲੀ ) ਕਿਸਮ ਹੈ । ਕੰਪਨੀ ਅਨੁਸਾਰ ਇਸਦਾ ਝਾੜ 25 -30 ਕੁਇੰਟਲ ਹੈ । ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸਦਾ ਸਿੱਟਾ ਕਾਫੀ ਲੰਬਾ ਹੁੰਦਾ ਹੈ । ਇਸਨੂੰ ਪੱਕਣ ਵਿਚ 160 ਦਿਨ ਦਾ ਸਮਾਂ ਲੱਗਦਾ ਹੈ । ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ ਜਿਸ ਵੀ ਵੀਰ ਨੇ ਇਹ ਕਣਕ ਬੀਜੀ ਹੋਵੇ ਕ੍ਰਿਪਾ ਕਰਕੇ ਆਪਣਾ ਤਜਰਬਾ ਬਾਕੀ ਕਿਸਾਨਾਂ ਨਾਲ ਸਾਂਝਾ ਕਰੇ ?

ਹੁਣ ਪਸ਼ੂਆਂ ਦੇ ਹਰੇ ਚਾਰੇ ਲਈ ਨਹੀਂ ਜ਼ਮੀਨ ਦੀ ਲੋੜ, ਸਿਰਫ 7 ਦਿਨ 'ਚ ਚਾਰਾ ਤਿਆਰਚੰਡੀਗੜ੍ਹ: ਹੁਣ ਉਹ ਦਿਨ ਗਏ ਜਦੋਂ ਖੇਤ ਵਿੱਚ ਹਰਾ ਚਾਰਾ ਉਗਾਉਣ ...
12/04/2017

ਹੁਣ ਪਸ਼ੂਆਂ ਦੇ ਹਰੇ ਚਾਰੇ ਲਈ ਨਹੀਂ ਜ਼ਮੀਨ ਦੀ ਲੋੜ, ਸਿਰਫ 7 ਦਿਨ 'ਚ ਚਾਰਾ ਤਿਆਰ

ਚੰਡੀਗੜ੍ਹ: ਹੁਣ ਉਹ ਦਿਨ ਗਏ ਜਦੋਂ ਖੇਤ ਵਿੱਚ ਹਰਾ ਚਾਰਾ ਉਗਾਉਣ ਲਈ ਮਿਹਨਤ ਕਰਨੀ ਪੈਂਦੀ ਸੀ। ਹੁਣ ਪਸ਼ੂ ਪਾਲਕ ਇੱਕ ਟ੍ਰੇਅ ਵਿੱਚ ਚਾਰਾ ਉਗਾ ਸਕਦੇ ਹਨ। ਇਹੀ ਨਹੀਂ ਇਹ ਚਾਰਾ ਖੇਤ ਵਿੱਚ ਉਗਾਏ ਚਾਰੇ ਨਾਲੋਂ ਦੁੱਗਣਾ ਪੌਸ਼ਟਿਕ ਹੁੰਦਾ ਹੈ। ਇਹ ਚਾਰਾ ਸਿਰਫ਼ 7 ਦਿਨਾਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਹ ਚਾਰਾ ਉਨ੍ਹਾਂ ਕਿਸਾਨਾਂ ਵਾਸਤੇ ਬਹੁਤ ਫ਼ਾਇਦੇਮੰਦ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਜਾਂ ਜੋ ਸ਼ਹਿਰ ਵਿੱਚ ਰਹਿੰਦੇ ਹਨ।
ਕਿਸਾਨ ਦੁਧਾਰੂ ਪਸ਼ੂਆਂ ਨੂੰ ਖਵਾਉਣ ਲਈ ਚਾਰੇ ਤੇ ਹਰੇ ਘਾਹ ਦੇ ਬਦਲ ਵਜੋਂ ਹਾਈਡ੍ਰੋਪੋਨਿਕ ਢੰਗ ਨਾਲ ਉਗਾਏ ਗਏ ਚਾਰੇ ਨੂੰ ਇਸਤੇਮਾਲ ਕਰ ਸਕਦੇ ਹਨ। ਇਸ ਵਿਧੀ ਵਿੱਚ ਇੱਕ ਟ੍ਰੇਅ ਵਿੱਚ ਬਿਨਾਂ ਮਿੱਟੀ ਦੇ ਹੀ ਚਾਰਾ 7 ਤੋਂ 10 ਦਿਨਾਂ ਵਿੱਚ ਹੀ ਉੱਗ ਕੇ ਤਿਆਰ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਤਕਨੀਕ ਨਾਲ ਚਾਰੇ ਨੂੰ ਕਿਸੇ ਵੀ ਮੌਸਮ ਵਿੱਚ ਲਾਇਆ ਜਾ ਸਕਦਾ ਹੈ।
ਖ਼ਾਸ ਗੱਲ ਹੈ ਕਿ ਦੁਧਾਰੂ ਪਸ਼ੂਆਂ ਦੇ ਦੁੱਧ ਵਧਾਉਣ ਵਿੱਚ ਇਹ ਚਾਰਾ ਦੂਜੇ ਹਰੇ ਚਾਰੇ ਦੀ ਤੁਲਨਾ ਵਿੱਚ ਜ਼ਿਆਦਾ ਸਹਾਈ ਹੁੰਦਾ ਹੈ। ਹਾਈਡ੍ਰੋਪੋਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਘਾਹ ਵਿੱਚ ਆਮ ਹਰੇ ਚਾਰੇ ਦੀ ਤੁਲਨਾ ਵਿੱਚ 40 ਫ਼ੀਸਦੀ ਜ਼ਿਆਦਾ ਪੋਸ਼ਣ ਹੁੰਦਾ ਹੈ। ਚਾਰਾ ਉਗਾਉਣ ਦੀ ਇਹ ਤਕਨੀਕ ਵਾਤਾਵਰਨ ਨੂੰ ਗੰਧਲਾ ਨਹੀਂ ਕਰਦੀ। ਇਸ ਤਕਨੀਕ ਵਿੱਚ ਹਰੇ ਚਾਰੇ ਲਈ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਕੀਟਨਾਸ਼ਕਾਂ ਦੇ ਵੀ ਕਾਫ਼ੀ ਘੱਟ ਪ੍ਰਯੋਗ ਦੀ ਲੋੜ ਹੁੰਦੀ ਹੈ।
ਇਸ ਤਰ੍ਹਾਂ ਤਿਆਰ ਕਰੋ ਹਾਈਡ੍ਰੋਪੋਨਿਕ ਚਾਰਾ (Hydroponic Fodder)
ਇਸ ਤਕਨੀਕ ਵਿੱਚ ਚਾਰਾ ਕਣਕ, ਜੋ, ਮੱਕੀ, ਜਵਾਰ ਤੋਂ ਉਗਾਇਆ ਜਾ ਸਕਦਾ ਹੈ। ਮੱਕੇ ਦਾ ਚਾਰਾ ਬੀਜਣ ਲਈ ਲਈ 1.25 ਕਿੱਲੋਗਰਾਮ ਮੱਕੇ ਦੇ ਬੀਜ ਨੂੰ ਚਾਰ ਘੰਟੇ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਫਿਰ ਉਸ ਨੂੰ 90X32 ਸੈ.ਮੀ. ਦੀ ਟ੍ਰੇਅ ਵਿੱਚ ਰੱਖ ਦਿੱਤਾ ਜਾਂਦਾ ਹੈ। ਜੂਟ ਦੇ ਬੋਰੇ ਨਾਲ ਢੱਕ ਦਿੰਦੇ ਹਨ। ਇਹ ਟ੍ਰੇਅ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਜਾਂ ਫਿਰ ਆਪਣੇ ਆਪ ਵੀ ਤਿਆਰ ਕਰ ਸਕਦੇ ਹੋ। ਇਹ ਪਲਾਸਟਿਕ ਜਾਂ ਟੀਨ ਦੀ ਤਿਆਰ ਕੀਤੀ ਜਾ ਸਕਦੀ ਹੈ।
ਤਿੰਨ ਦਿਨਾਂ ਤੱਕ ਇਸ ਨੂੰ ਢੱਕੇ ਰੱਖਣ ਨਾਲ ਇਹ ਪੁੰਗਰਨ ਲੱਗ ਜਾਂਦਾ ਹੈ। ਫਿਰ ਉਸ ਨੂੰ ਪੰਜ ਟ੍ਰੇਆਂ ਵਿੱਚ ਵੰਡ ਦੇਣਾ ਹੁੰਦਾ ਹੈ। ਹਰ ਦੋ-ਤਿੰਨ ਘੰਟੇ ਵਿੱਚ ਪਾਣੀ ਪਾਉਣਾ ਹੁੰਦਾ ਹੈ। ਟ੍ਰੇਅ ਵਿੱਚ ਛੇਕ ਹੁੰਦੇ ਹਨ। ਇਸ ਕਰਕੇ ਬੂਟਿਆਂ ਨੂੰ ਜਿੰਨੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਓਨਾ ਪਾਣੀ ਹੀ ਰੁਕਦਾ ਹੈ। ਬਾਕੀ ਪਾਣੀ ਨਿਕਲ ਜਾਂਦਾ ਹੈ। ਇੱਕ ਹਫ਼ਤੇ ਵਿੱਚ ਇਹ ਹਰਾ ਚਾਰਾ ਤਿਆਰ ਹੋ ਜਾਂਦਾ ਹੈ। ਚਾਰਾ ਉਗਾਉਣ ਵਾਸਤੇ ਤਾਪਮਾਨ 15 ਤੋਂ 35 ਤੱਕ ਹੋਣਾ ਚਾਹੀਦਾ ਹੈ।
ਟ੍ਰੇਅ ਵਿੱਚੋਂ ਕੱਢਣ ਉੱਤੇ ਇਹ ਚਾਰਾ ਇੱਕ ਮੈਟ ਦੀ ਤਰ੍ਹਾਂ ਦਿੱਸਦਾ ਹੈ। ਇੱਕ ਕਿੱਲੋਗ੍ਰਾਮ ਪੀਲਾ ਮੱਕਾ (CT-818) ਤੋਂ 3 .5 ਕਿੱਲੋਗਰਾਮ ਤੇ ਇੱਕ ਕਿੱਲੋਗਰਾਮ ਸਫ਼ੇਦ ਮੱਕਾ (GM-4) ਤੋਂ 5.5 ਕਿਲੋਗਰਾਮ ਹਾਈਡ੍ਰੋਪੋਨਿਕਸ ਹਰਾ ਚਾਰਾ ਤਿਆਰ ਹੁੰਦਾ ਹੈ। ਇਹ ਤਕਨੀਕ ਨਾਲ ਮਿਹਨਤ ਵੀ ਬਚਦੀ ਹੈ। ਖੇਤਾਂ ਵਿੱਚ ਕੰਮ ਕਰਨ ਲਈ ਕਾਫ਼ੀ ਮਿਹਨਤ ਦੀ ਜ਼ਰੂਰਤ ਪੈਂਦੀ ਹੈ ਜਦੋਂਕਿ ਇਸ ਤਕਨੀਕ ਵਿੱਚ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਰਹਿੰਦੀ। ਅਜਿਹੇ ਵਿੱਚ ਫ਼ਸਲਾਂ ਦੀ ਲਾਗਤ ਘੱਟ ਰਹਿੰਦੀ ਹੈ ਤੇ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ।
ਹਾਈਡ੍ਰੋਪੋਨਿਕ ਤਕਨੀਕ ਨਾਲ ਬੂਟਿਆਂ ਨੂੰ ਜ਼ਿਆਦਾ ਆਕਸੀਜਨ ਮਿਲ ਜਾਂਦੀ ਹੈ। ਬੂਟੇ ਜ਼ਿਆਦਾ ਤੇਜ਼ ਰਫ਼ਤਾਰ ਨਾਲ ਤੱਤ ਨੂੰ ਸੋਖਦੇ ਹਨ। ਆਮ ਹਰੇ ਚਾਰੀਆਂ ਵਿੱਚ ਪ੍ਰੋਟੀਨ 10.7 ਫ਼ੀਸਦੀ ਹੁੰਦੀ ਹੈ ਜਦੋਂਕਿ ਹਾਈਡ੍ਰੋਪੋਨਿਕਸ ਹਰੇ ਚਾਰੇ ਵਿੱਚ ਪ੍ਰੋਟੀਨ 13.6 ਫ਼ੀਸਦੀ ਹੁੰਦੀ ਹੈ। ਹੋਰ ਜ਼ਿਆਦਾ ਜਾਣਕਾਰੀ ਲਈ “Hydroponic Fodder” ਲਿਖ ਕੇ ਸਰਚ ਕਰੋ।

Address

Vpo Sowaddi
Ludhiana
142025

Website

Alerts

Be the first to know and let us send you an email when Amrit Dhara Records posts news and promotions. Your email address will not be used for any other purpose, and you can unsubscribe at any time.

Share