Aman grewal

Aman grewal Contact information, map and directions, contact form, opening hours, services, ratings, photos, videos and announcements from Aman grewal, Arts and entertainment, pakowal Road manauran in front of jd auto mobile, Ludhiana.

10/06/2022

Hi I'm back

26/01/2018

ਖਤਰਨਾਕ ਸੱਚ
😀😀😀😀😀

ਅਗਰ ਤੋਹਾਨੂੰ ਰਾਸਤੇ ਵਿੱਚ ਜਾਦਿਆ ਨੂੰ ਦੋ ਮੂਰਤੀਆਂ ਮਿਲ ਜਾਣ ਇਕ
1 ਰਾਮ ਦੀ
2 ਰਾਵਣ ਦੀ
ਤੇ ਤੁਹਾਨੂੰ ਇਕ ਮੂਰਤੀ ਘਰ ਲੈਕੇ ਜਾਣ ਲਈ ਕਿਹਾ ਜਾਵੇ ਤਾਂ ਸੁਭਾਵਿਕ ਹੀ ਤੁਸੀਂ ਰਾਮ ਦੀ ਮੂਰਤੀ ਘਰ ਲੈਕੇ ਜਾਵੋਗੇ
ਕਿਉਂਕੇ ਰਾਮ ਸੱਚ ਨਿਸ਼ਠਾ ਤੇ ਸਕਰਾਤਮਿਕ ਦੇ ਪ੍ਰਤੀਕ ਹੈ ਤੇ ਰਾਵਣ ਨਕਾਰਾਤਮਿਕ ਦਾ ਪ੍ਰਤੀਕ
ਹੁਣ ਦੁਬਾਰਾ ਤੁਸੀਂ ਰਾਸਤੇ ਵਿੱਚ ਜਾ ਰਹੇ ਹੋ ਤੇ ਦੁਬਾਰਾ ਤੁਹਾਨੂੰ ਦੋ ਮੂਰਤੀਆਂ ਮਿਲਣ ਇਕ

1 ਰਾਮ ਦੀ ਮੂਰਤੀ ਪੱਥਰ ਦੀ ਤੇ
2 ਰਾਵਣ ਦੀ ਮੂਰਤੀ ਸੋਨੇ ਦੀ

ਹੁਣ ਫਿਰ ਤੁਹਾਨੂੰ ਇਕ ਮੂਰਤੀ ਚੁੱਕ ਕੇ ਘਰ ਲਿਜਾਣ ਲਈ ਕਿਹਾ ਜਾਵੇ ਤਾਂ ਤੁਸੀਂ ਰਾਮ ਦੀ ਮੂਰਤੀ ਦੀ ਜਗਾਹ ਰਾਵਣ ਦੀ ਸੋਨੇ ਦੀ ਮੂਰਤੀ ਘਰ ਲੈਕੇ ਜਾਵੋਗੇ
ਮਤਲਬ

ਅਸੀਂ ਸੱਚ ਔਰ ਝੂਠ
ਸਾਕਾਰਾਤਮਿਕ ਔਰ ਨਿਕਰਾਤਮਿਕ
ਆਪਣੀ ਸੁਵਿਧਾ ਔਰ ਲਾਭ ਅਨੂਸਾਰ ਚੁਣਦੇ ਹਾ

☺☺☺☺

99% ਲੋਕ ਪਰਮਾਤਮਾ ਨੂੰ ਆਪਣੇ ਲਾਭ ਤੇ ਡਰ ਦੀ ਵਜਾਹ ਕਰਕੇ ਪੂਜਦੇ ਆ
🌹☺🌹
ਤੇ ਇਸ ਗੱਲ ਨਾਲ ਉਹ 99% ਲੋਕ ਵੀ ਸਹਿਮਤ ਹੋਣਗੇ ਪਰ ਏ ਗੱਲ ਸ਼ੇਅਰ ਨਹੀਂ ਕਰਦੇ........

ਇਕ ਹੀ ਡਰ
ਲੋਕ ਕੀ ਕਹਿਣਗੇ

😄😄😁😁

ਲੋਕ ਕੀ ਸੋਚਣਗੇ ? ? ?

25 ਸਾਲ ਦੀ ਉਮਰ ਤਕ ਸਾਨੂੰ ਕੋਈ ਪਰਵਾਹ ਨੀ ਹੁੰਦੀ ਕੇ ਲੋਕ ਕੀ ਸੋਚਦੇਆ ? ? "

50 ਸਾਲ ਦੀ ਉਮਰ ਤਕ ਏਹੀ ਸੋਚਦੇ ਰਹਿੰਦੇ ਆ ਆ ਕਿ ਲੋਕ ਸਾਡੇ ਵਾਰੇ ਕੀ ਸੋਚਣਗੇ ! ! "

50 ਦੀ ਉਮਰ ਤੋ ਬਾਅਦ ਪਤਾ ਚੱਲਦਾ ਵੀ ਸਾਡੇ ਵਾਰੇ ਤਾਂ ਕੋਈ ਸੋਚ ਈ ਨਹੀਂ ਰਿਹਾ ! ! ! "😜😜😜😜

Life is beautiful, enjoy it everyday.

* ਸਭ ਤੋਂ ਵੱਡਾ ਰੋਗ ...*
* ਕੀ ਕਹਿਣਗੇ ਲੋਕ ...*

ਮੋਗੇ ਤੋਂ ਕੈਨੇਡਾ ਗਏ ਟਰੱਕ ਡਰਾਈਵਰ ਨੇ ਬੇਰਹਿਮੀ ਨਾਲ ਕਤਲ ਕੀਤੀ ਸੀ ਪਤਨੀ, ਕਬੂਲਿਆ ਦੋਸ਼Trucker admits he struck wife with hammer as H...
17/11/2017

ਮੋਗੇ ਤੋਂ ਕੈਨੇਡਾ ਗਏ ਟਰੱਕ ਡਰਾਈਵਰ ਨੇ ਬੇਰਹਿਮੀ ਨਾਲ ਕਤਲ ਕੀਤੀ ਸੀ ਪਤਨੀ, ਕਬੂਲਿਆ ਦੋਸ਼
Trucker admits he struck wife with hammer as Hwy. 402 murder trial opens

ਪੰਜਾਬ ਦੇ ਸ਼ਹਿਰ ਮੋਗੇ ਤੋਂ ਕੈਨੇਡਾ ਜਾ ਕੇ ਵੱਸੇ 52 ਸਾਲਾ ਸੁਖਚੈਨ ਸਿੰਘ ਬਰਾੜ ਨੇ ਆਪਣੀ ਪਤਨੀ ਨੂੰ ਕਤਲ ਕਰਨ ਦਾ ਕਸੂਰ ਮੰਨ ਲਿਆ ਹੈ। ਮੰਗਲਵਾਰ ਨੂੰ ਸਾਰਨੀਆ ਦੀ ਅਦਾਲਤ 'ਚ ਇਸ ਕੇਸ ਦੇ ਟਰਾਇਲ ਦੌਰਾਨ ਅਤੇ ਸੁਖਚੈਨ ਨੇ ਆਪਣਾ ਕਸੂਰ ਮੰਨਦੇ ਹੋਇਆ ਰਹਿਮ ਦੀ ਅਪੀਲ ਕੀਤੀ। 31 ਜਨਵਰੀ 2016 ਨੂੰ ਸਾਰਨੀਆ 'ਚ ਹਾਈਵੇਅ 402 'ਤੇ ਸੁਖਚੈਨ ਨੇ ਆਪਣੀ 37 ਸਾਲਾ ਪਤਨੀ ਗੁਰਪ੍ਰੀਤ ਬਰਾੜ ਦੇ ਸਿਰ 'ਤੇ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਸੀ। ਆਪਣੇ ਕਸੂਰ ਨੂੰ ਛੁਪਾਉਣ ਲਈ ਉਸ ਨੇ ਉਸ ਦੀ ਲਾਸ਼ ਨੂੰ ਟਰੱਕ ਸਮੇਤ ਸਾੜ ਦਿੱਤਾ ਸੀ। ਪਹਿਲਾਂ ਕਿਹਾ ਗਿਆ ਸੀ ਕਿ ਇਹ ਪੰਜਾਬੀ ਜੋੜਾ 31 ਜਨਵਰੀ ਨੂੰ ਆਪਣੇ ਟਰੱਕ ਰਾਹੀਂ ਟੋਰਾਂਟੋ ਤੋਂ ਅਮਰੀਕਾ ਜਾ ਰਿਹਾ ਸੀ ਤੇ ਕੈਨੇਡਾ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਹਾਈਵੇ 402 'ਤੇ ਉਨ੍ਹਾਂ ਦੇ ਟਰੱਕ ਨੂੰ ਅੱਗ ਲੱਗ ਗਈ ਸੀ। ਇਸ 'ਚ ਸੁਖਚੈਨ ਬਰਾੜ ਤਾਂ ਬਚ ਗਿਆ ਪਰ ਉਸ ਦੀ ਪਤਨੀ ਗੁਰਪ੍ਰੀਤ ਬਰਾੜ ਅੱਗ ਦੀ ਲਪੇਟ 'ਚ ਆ ਗਈ ਅਤੇ ਟਰੱਕ ਦੇ ਨਾਲ ਹੀ ਸੜ ਕੇ ਸਵਾਹ ਹੋ ਗਈ। ਇਸ ਜੋੜੇ ਦੇ ਦੋ ਪੁੱਤ ਅਤੇ ਇਕ ਧੀ ਹੈ। ਇਸ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਹੀ ਉਹ ਪੰਜਾਬ ਦਾ ਦੌਰਾ ਕਰਕੇ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਟਨਾ ਨਾਲ ਧੱਕਾ ਵੱਜਾ ਸੀ। ਜਾਂਚ ਮਗਰੋਂ ਇਹ ਗੱਲ ਸਾਹਮਣੇ ਆਈ ਸੀ ਕਿ ਮ੍ਰਿਤਕ ਗੁਰਪ੍ਰੀਤ ਘਰ 'ਚ ਬਹੁਤ ਪਰੇਸ਼ਾਨ ਰਹਿੰਦੀ ਸੀ ਤੇ ਉਹ ਇਕੱਲੀ ਹੀ ਭਾਰਤ ਆਉਣ ਦੀ ਤਿਆਰੀ ਵੀ ਕਰ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਆਪਣੇ ਪਤੀ ਹੱਥੋਂ ਮਾਰੀ ਗਈ।
ਤੁਹਾਨੂੰ ਦੱਸ ਦਈਏ ਕਿ ਸੁਖਚੈਨ ਬਰਾੜ ਦਾ ਸੰਬੰਧ ਪੰਜਾਬ ਦੇ ਸ਼ਹਿਰ ਮੋਗੇ ਨਾਲ ਹੈ। ਉਹ ਟਰੱਕ ਚਲਾਉਣ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਵਿੱਚ ਕਬੱਡੀ ਦੇ ਉੱਘੇ ਕੁਮੈਂਟੇਟਰ ਵੱਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਉਸ ਵਲੋਂ ਕੀਤੀ ਗਈ ਇਸ ਸ਼ਰਮਨਾਕ ਕਰਤੂਤ ਕਾਰਨ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਸਾਰੇ ਸਬੂਤ ਪੇਸ਼ ਕਰਕੇ ਸੁਖਚੈਨ ਨੂੰ ਸਖਤ ਸਜ਼ਾ ਦਵਾਉਣਗੇ।
SARNIA - A Brampton truck driver admitted hitting his wife with a hammer and deliberately setting fire to the transport truck on Highway 402 near Sarnia.

Sukhchain Singh Brar, 52, was charged with first-degree murder following the Jan. 31, 2016, death of his wife, Gurpreet Brar, 37.

Her body was found in the burnt remains of the truck on the highway’s westbound lanes about 3 a.m. on Jan. 31, 2016.

A list of admissions prepared by Crown and defence lawyers was read to the jury Wednesday morning at Brar’s trial in Superior Court in Sarn

15/11/2017

ਅੱਖਾਂ ਦੇ ਟੈਸਟ ਲਈ ਗੋਰਿਆਂ ਦੇ ਇਲਾਕੇ ਵਿਚ ਇੱਕ ਡਾਕਟਰ ਕੋਲੋਂ ਟਾਈਮ ਲੈ ਲਿਆ
ਆਖਣ ਲੱਗਾ ਕੇ 85 ਡਾਲਰ ਪੈ ਕਰਨੇ ਪੈਣਗੇ !
ਮਿਥੇ ਟਾਈਮ ਸੁਵੇਰੇ ਗਿਆਰਾਂ ਵਜੇ ਓਥੇ ਪਹੁੰਚਿਆ ਤਾਂ ਡਾਕਟਰ ਨੇ ਸਭ ਤੋਂ ਪਹਿਲਾਂ ਨਜਰ ਦੀ ਹਿਸਟਰੀ ਪੁੱਛੀ,ਕੰਮ ਪੁੱਛਿਆ ਤੇ ਮਗਰੋਂ ਕੰਧ ਤੇ ਲਿਖੇ ਛੋਟੇ ਮੋਟੇ ਅੱਖਰ ਪੜਾਏ!
ਫੇਰ ਕਹਿੰਦਾ ਸ਼ਾਮੀਂ ਪੰਜ ਵਜੇ ਫੇਰ ਆਉਣਾ ਪਊ ਕੁਝ ਹੋਰ ਟੈਸਟ ਕਰਨੇ ਨੇ!
ਕਾਊਂਟਰ ਤੇ ਬੈਠੀ ਕੁੜੀ ਚਾਲੀ ਡਾਲਰ ਚਾਰਜ ਕਰ ਆਖਣ ਲੱਗੀ ਕੇ ਬਾਕੀ ਦੇ ਪੰਜਤਾਲੀ ਸ਼ਾਮੀਂ ਪੇ ਕਰ ਦੇਵੀਂ !
ਸ਼ਾਮੀਂ ਇੱਕ ਵਾਰ ਫੇਰ ਪਹੁੰਚਿਆ ਤਾਂ ਡਾਕਟਰ ਨੇ ਜਾਂਦਿਆਂ ਹੀ ਅੱਖਾਂ ਵਿਚ ਦਾਰੂ ਪਾ ਦਿੱਤਾ ਤੇ ਨਾਲ ਹੀ ਖੱਬੀ ਅੱਖ ਢੱਕਣ ਲਈ ਇੱਕ ਕਾਲਾ "ਪੈਚ" ਫੜਾ ਦਿੱਤਾ !
ਹੁਣ ਪੈਚ ਦੇ ਪਿੱਛੇ ਲੱਗਾ ਲਾਸਟਿਕ ਛੋਟਾ ਤੇ ਮੇਰੀ ਪੱਗ ਵੱਡੀ ...ਜਦੋਂ ਪਿੱਛੋਂ ਦੀ ਘੁਮਾ ਕੇ ਲਿਆਵਾਂ ਲਾਸਟਿਕ ਟੁੱਟ ਜਾਇਆ ਕਰੇ ..ਅਗਲਿਆਂ ਦੇ ਇਸੇ ਚੱਕਰ ਵਿਚ ਤਿੰਨ ਚਾਰ ਪੈਚ ਬੇਕਾਰ ਹੋ ਗਏ !
ਹਾਰ ਕੇ ਓਹਨਾ ਅੰਦਰੋਂ ਦੂਜੀ ਮਸ਼ੀਨ ਕੱਢ ਲਿਆਂਦੀ !
ਪਰ ਇਸ ਵਾਰ ਮੇਰੀ ਅੱਠ ਮੀਟਰ ਅੰਮ੍ਰਿਤਸਰੀ ਪੱਗ ਦੀ ਚੁੰਜ ਰੁਕਾਵਟ ਬਣ ਗਈ !
ਅਖੀਰ ਕੋਈ ਗੱਲ ਨਾ ਬਣਦੀ ਦੇਖ ਮੈਂ ਵਾਹਿਗੁਰੂ ਆਖ ਪੱਗ ਲਾਹ ਕੇ ਇੱਕ ਪਾਸੇ ਰੱਖ ਦਿੱਤੀ ਤੇ ਮਗਰੋਂ ਸਾਰੀ ਕਾਰਵਾਈ ਆਸਾਨੀ ਨਾਲ ਪੰਦਰਾਂ ਵੀਹਾਂ ਮਿੰਟਾਂ ਵਿਚ ਨੇਪਰੇ ਚੜ ਗਈ !
ਪੱਗ ਸਿਰ ਤੇ ਧਰ ਬਾਹਰ ਆਇਆ ਤਾਂ ਓਹੀ ਡਾਕਟਰ ਕਾਊਟਰ ਤੇ ਬੈਠੀ ਗੋਰੀ ਦੇ ਕੰਨ ਵਿਚ ਕੁਝ ਆਖ ਰਿਹਾ ਸੀ !
ਮੈਂ ਕਰੈਡਿਟ ਕਾਰਡ ਕੱਢਦਿਆਂ ਅੰਦਾਜਾ ਜਿਹਾ ਲਾ ਲਿਆ ਕੇ ਪੱਕਾ ਆਖਦਾ ਹੋਊ ਕੇ ਇਸ ਤੋਂ ਵੀਹ ਪੰਝੀ ਵੱਧ ਚਾਰਜ ਕਰੀਂ....ਬੜਾ ਚੱਕਰ ਵਿਚ ਪਾਇਆ ਇਸ ਨੇ ਤੇ ਇਸਦੀ ਪੱਗ ਨੇ !
ਪਰ ਅਗਲੀ ਨੇ ਸੁਵੇਰ ਵਾਲੇ ਚਾਰਜ ਕੀਤੇ ਚਾਲੀ ਵੀ ਇਹ ਕਹਿੰਦਿਆਂ ਵਾਪਿਸ ਕਾਰਡ ਵਿਚ ਪਾ ਦਿੱਤੇ ਕੇ ਸਾਡੇ ਕਰਕੇ ਤੈਨੂੰ ਬੜੀ ਤਕਲੀਫ ਹੋਈ ਤੇ ਤੈਨੂੰ ਆਪਣੀ ਟਰਬਨ ਵੀ ਲਾਹੁਣੀ ਪਈ !

ਯਕੀਨ ਜਾਣਿਓ ਪੰਜ ਦਰਿਆਵਾਂ ਦੀ ਆਪਣੀ ਧਰਤੀ ਤੇ ਜਗਾ ਜਗਾ ਆਂਨੇ-ਬਹਾਨੇ ਨਿੱਤ ਦਿਹਾੜੇ ਆਪਣਿਆਂ ਦੇ ਹੱਥੋਂ ਹੀ ਜਲੀਲ ਹੁੰਦੀਆਂ ਅਣਗਿਣਤ ਦਸਤਾਰਾਂ ਅੱਖਾਂ ਅੱਗੇ ਘੁੰਮ ਗਈਆਂ!

ਹਰਪ੍ਰੀਤ ਸਿੰਘ ਜਵੰਦਾ

10/11/2017

ਮੁਕਤਸਰ ਦੀ ਪਵਿੱਤਰ ਧਰਤੀ ਤੇ ਵੱਸਦੇ ਸਫਲ ਕਿਸਾਨ ਕਮਲਜੀਤ ਸਿੰਘ ਹੇਅਰ ਦੀ ਆਪਣੀ ਕਹਾਣੀ ਜੇ ਕਿਸੇ ਹੋਰ ਨੂੰ ਸਮਝ ਆ ਸਕੇ, ਜੇਕਰ ਇਨ੍ਹਾਂ ਕੋਲ ਜਾਣਾ ਚਾਹੋ ਤਾਂ ਹਮੇਸ਼ਾ ਹੱਸਦੇ ਚਿਹਰੇ ਨਾਲ ਤੁਹਾਡਾ ਸਵਾਗਤ ਕਰਨਗੇ!!!!!!!
Aman Grewal

ਕੁਝ ਅਪਣੇ ਬਾਰੇ…
(ਪਰਾਲੀ ਮੁੱਦੇ ਤੇ ਕੁਝ ਦੋਸਤਾਂ ਵੱਲੋ ਤਰਕਹੀਣ ਅਤੇ ਗੈਰਮਿਅਾਰੀ ਬਹਿਸ ਕਾਰਣ ਮਜਬੂਰਨ ਲਿਖਣਾ ਪਿਅਾ)
ਮੈ 2013 ਤੱਕ ਸ੍ਰੀ ਮੁਕਤਸਰ ਸਹਿਬ ਦੇ ਨਜਦੀਕ ਪਿਂਡ ਸੋਹਨਗੜ(ਰੱਤੇਵਾਲਾ) ਦਾ ਰਹਿਣ ਵਾਲਾ ੲਿਕ ਵਕੀਲ ਸੀ ਅਤੇ ੲਿਮਾਨਦਾਰੀ ਦੀ ਵਕਾਲਤ ਤੋ ਲੱਖ ਰੁਪੲੇ ਮਹੀਨਾ ਕਮਾ ਰਿਹਾ ਸੀ। ਦੋ ਗੱਲਾਂ ਨੂੰ ਲੈ ਕਿ ਬੜਾ ਪਰੇਸ਼ਾਨ ਸੀ ੲਿਕ ਕਿਸਾਨੀ ਸਿਰ ਚੜ ਰਿਹਾ ਕਰਜਾ ਅਤੇ ਦੂਸਰਾ ਪੰਜਾਬ ਵਿਚ ਵੱਧ ਰਹੀ ਹਸਪਤਾਲਾ ਦੀ ਸੰਖਿਅਾਂ।ਅਪਣੀ ਤੁਛਬੁੱਧੀ ਨਾਲ ਜਦੋ ੲਿਸ ਦੀ ਪੜਤਾਲ ਕੀਤੀ ਤਾਂ ਮੈਨੂੰ ੲਿਸ ਦੀ ਜੜ ਖੇਤੀ ਦਾ ਰਸਾੲਿਣਿਕ ਮਾਡਲ ਮਹਿਸੂਸ ਹੋੲੀ ਅਤੇ ਮੈ ਸੋਚਿਅਾ ਕਿ ਕਿਓ ਨਾ ਖੇਤੀ ਦੇ ਬਦਲਵੇ ਮਾਡਲ ਤੇ ਕੰਮ ਕੀਤਾ ਜਾਵੇ। ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਮੇਰਾ ਮੇਲ ਹੈਦਰਾਬਾਦ ਦੇ ਰਹਿਣ ਵਾਲੇ ਪ੍ਰਸਿੱਧ ਖੇਤੀ ਵਿਗਿਅਾਨੀ ਡਾ.ਓਮ ਪ੍ਰਕਾਸ਼ ਰੁਪੇਲਾ ਨਾਲ ਹੋੲਿਅਾ ਜੋ ਪੰਜਾਬ ਨੂੰ ਰਸਾੲਿਣਿਕ ਖੇਤੀ ਦਾ ਬਦਲ ਦੇਣ ਦੇ ੳੁਦੇਸ਼ ਨਾਲ ਪੰਜਾਬ ਅਾੲੇ ਹੋੲੇ ਸੀ।ਜਨਵਰੀ 2013 ਤੋ ਅਸੀ ਖੇਤੀ ਦੇ ਬਦਲਵੇ ਮਾਡਲ ਤੇ ਕੰਮ ਕਰਨਾ ਸੁਰੂ ਕੀਤਾ। ਵਕਾਲਤ ਛੱਡਣੀ ਪੲੀ,ਪਰਿਵਾਰਿਕ ਵਿਰੋਧ,ਸਮਾਜ ਦੀਅਾ ਟਿਚਰਾਂ, ਪੈਰ ਪੈਰ ਤੇ ਅਸਫਲਤਾਵਾ ਤੋ ਬਾਅਦ ਅਖੀਰ ਪੰਜ ਸਾਲਾ ਵਿਚ ਪੰਜਾਬ ਦੀ ਕਿਰਸਾਨੀ ਦੇ ਸਰਮੁੱਖ ਰਸਾੲਿਣਿਕ ਖੇਤੀ ਦਾ ਬਦਲਵਾ ਮਾਡਲ ਪੇਸ਼ ਕਰਨ ਦੇ ਯੋਗ ਹੋੲਿਅਾ ਹਾਂ। ੲਿਸ ਮਾਡਲ ਦੀ ਗੱਲ ਕਰਾਂ ਤਾਂ ੲਿਸ 20 ੲੇਕੜ ਦੇ ਖੇਤ ਵਿਚ ਪਿਛਲੇ ਪੰਜ ਸਾਲਾ ਵਿਚ ਕੋੲੀ ਰਸਾੲਿਣਿਕ ਖਾਦ ਜਾਂ ਜਹਿਰ ਦੀ ਵਰਤੋ ਨਹੀ ਕੀਤੀ ਗੲੀ। ਪਿਛਲੇ ਪੰਜ ਸਾਲਾ ਵਿਚ ਪਰਾਲੀ ਤਾ ਦੂਰ ਘਾਹ ਦੀ ਢੇਰੀ ਨੂੰ ਵੀ ਅੱਗ ਨਹੀ ਲਗਾੲੀ ਗੲੀ। ਮੇਰੇ ਖੇਤ ਵਿਚ 1500 ਰੁੱਖ ਲੱਗੇ ਹੋੲੇ ਹਨ ਅਤੇ ੲਿਹ ਕੁੱਲ 120 ਕਿਸਮਾਂ(ਪਰਿਜਾਤੀਅਾਂ) ਦੇ ਹਨ। ਪੂਰੇ ਸਾਲ ਦੌਰਾਨ 60 ਫਸਲਾਂ ਦੀ ਕਾਸ਼ਤ ਤੁਸੀ ਮੇਰੇ ਖੇਤ ਵਿਚ ਵੇਖ ਸਕਦੇ ਹੋ। ਬਾਰਸ਼ ਦਾ ਪਾਣੀ ਸਟੋਰ ਕਰਨ ਲੲੀ ਅੱਧੇ ੲੇਕੜ ਵਿਚ ਟੈਂਕ ਬਣਾੲਿਅਾ ਹੋੲਿਅਾ ਹੈ। ਪੁਰਾਣੇ ਦੇਸੀ ਬੀਜਾ ਨੂੰ ਬਚਾੳੁਣ ਤੇ ਕੰਮ ਕਰ ਰਿਹਾ ਹਾਂ ਅਤੇ ਭਵਿੱਖ ਵਿਚ ਸਾਰਾ ਖੇਤ ਹੀ ਦੇਸੀ ਬੀਜ ਬਣਾੳੁਣ ਵਿਚ ਤਬਦੀਲ ਕਰ ਰਿਹਾ ਹਾਂ।ਪਿਛਲੇ ਪੰਜ ਸਾਲਾਂ ਤੋ ਮੇਰੀ ਰਸੋੲੀ ਵਿਚ ਅੈਲ ਪੀ ਜੀ ਗੈਸ ਦੀ ਵਰਤੋ ਨਹੀ ਹੋੲੀ।ਤਿੰਨ ਲੱਖ ਵਿਚ 50 ੲੇਕੜ ਤੱਕ ਦੀ ਖੇਤੀ ਦੇ ਮਸ਼ੀਨੀਕਰਨ ਦਾ ਮਾਡਲ ਤਿਅਾਰ ਕੀਤਾ ਹੈ। ਬਿਨਾ ੲਿੱਕ ਰੁਪੲੇ ਦੀ ਸਰਕਾਰੀ ਮਦਦ ਦੇ ਕੁਦਰਤੀ ਖੇਤੀ ਵਿੱਚ ਕੁਝ ਨਵੀਅਾਂ ਤਕਨੀਕਾਂ ੲਿਜਾਦ ਕੀਤੀਅਾਂ ਜਿਨਾਂ ਵਿਚ ਕਿਸੇ ਵੀ ਫਸਲ ਦੀ ਪੱਧਰੀ ਬਿਜਾੲੀ ੳੁਪਰੰਤ ਨਾਲੀਅਾਂ ਰਾਹੀ ਪਾਣੀ ਦੇਣਾ ਜਿਸ ਨਾਲ ਸਿਰਫ ੲਿੱਕ ਚੌਥਾੲੀ ਪਾਣੀ ਦੀ ਜਰੂਰਤ ਪੈਦੀ ਹੈ।ਕੁਝ ਫਸਲਾਂ ਦਾ ਝਾੜ ਬੇਸ਼ੱਕ ਅਜੇ ਤੱਕ ਰਸਾੲਿਣਿਕ ਖੇਤੀ ਦੇ ਬਰਾਬਰ ਨਹੀ ਪਹੁੰਚਿਅਾ ਪਰੰਤੂ ਅਾਮਦਨੀ ਪੱਖੋ ਹੁਣ ਮੈ ਰਸਾੲਿਣਿਕ ਖੇਤੀ ਤੋ ਪਿਛੇ ਨਹੀ( ਪਿਛਲੇ ਦੋ ਸਾਲਾ ਤੋ ਛੋਲਿਅਾਂ ਦੀ ਅਾਮਦਨ ਪ੍ਰਤੀ ੲੇਕੜ 50 ਹਜਾਰ ਰਹੀ)। ਮੇਰੇ ਗੁਰੂ ਡਾ ਰੁਪੇਲਾ ੲਿਸ ਦੁਨੀਅਾ ਤੇ ਨਹੀ ਰਹੇ ਪਰੰਤੂ ੳੁਹਨਾ ਦੇ ਮਿਸ਼ਨ ਨੂੰ ਅੱਗੇ ਵਧਾੳੁਦੇ ਹੋੲੇ ਮੈ ਡਾ ਰੁਪੇਲਾ ਦੀ ਯਾਦ ਵਿਚ ਜਲਦੀ ਹੀ ਕੁਦਰਤੀ ਖੇਤੀ ਟਰੇਨਿੰਗ ਸੈਟਰ ਸੁਰੂ ਕਰਨ ਜਾ ਰਿਹਾ ਹਾਂ ਜਿਸ ਦਾ ਨੀਹ ਪੱਥਰ ੳੁਘੇ ਖੇਤੀ ਨੀਤੀਅਾ ਦੇ ਮਾਹਰ ਸ੍ਰੀ ਦਵਿੰਦਰ ਸ਼ਰਮਾ ਜੀ ਰੱਖ ਚੁੱਕੇ ਹਨ। ੲਿਸ ਟਰੇਨਿੰਗ ਸੈਂਟਰ ਤੋ ਕੁਦਰਤੀ ਖੇਤੀ ਸੁਰੂ ਕਰਨ ਦੇ ਚਾਹਵਾਨ ਕਿਸਾਨਾ ਨੂੰ ਪੰਜ ਦਿਨਾ ਕੋਰਸ ਰਾਹੀ ਕੁਦਰਤੀ ਖੇੇਤੀ ਦੇ ਹਰ ਪਹਿਲੂ ਬਾਰੇ ਤਜਰਬੇ ਸਾਂਝੇ ਕੀਤੇ ਜਾਣਗੇ ਅਤੇ ਜਾਣਕਾਰੀ ਦਿੱਤੀ ਜਾਵੇਗੀ।

10/11/2017

ahooo te hanji wich difference,😂😂😂😂😂😂😂😂😂😂😂

30/07/2017
27/09/2016

"ਇਹੋ ਚੰਦਰੇ ਬਲੈਕ ਦੀ ਨੇ ਦੱਸਦੇ
ਮੇਰੀ ਮੇਹਨਤਾਂ ਨਾਲ ਕੀਤੀ ਹੋਈ ਕਮਾਈ ਨੂੰ
ਹੱਥ ਸਿਰ ਉੱਤੇ ਰੱਖੀਂ ਮੇਰੇ ਮਾਲਕਾ
ਲੋਕ ਜਰਦੇ ਨਾ ਜੱਟ ਦੀ ਚੜ੍ਹਾਈ ਨੂੰ...

Address

Pakowal Road Manauran In Front Of Jd Auto Mobile
Ludhiana

Telephone

919914752007

Website

Alerts

Be the first to know and let us send you an email when Aman grewal posts news and promotions. Your email address will not be used for any other purpose, and you can unsubscribe at any time.

Share