High Profile Punjabi

High Profile Punjabi ਉਚੀ ਸੋਚ ਦੇ ਮਾਲਕਾਂ ਲਈ ਇਹ ਪੇਜ ਆ HIGH PROFILE PUNJABI

1--------sat shri akal---------copy 2 all----

2--------fun-shun full----------karnaa-----

3--------ruders & dogs---- not allowed--

-----------Community Of High Profile Punjabiis------------


This community named "High Profile Punjabi" is an attempt to form an online society of Well organised,learned,educated and well mannered ppl

23/10/2025

ਹੈ ਕੋਈ ?

ਖੁਸ਼ਖਬਰੀ !!!!!!!!!!ਪੰਜਾਬੀ ਡਿਕਸ਼ਨਰੀ 'ਚ ਇੱਕ ਨਵਾਂ ਸ਼ਬਦ ਜੁੜਨ ਜਾ ਰਿਹਾ : ਭੇਡੋ-ਭੇਡੀ ਅਰਥਾਤ-- ਦੋ ਵੱਖਰੇ ਵਿਚਾਰਾਂ ਵਾਲੇ ਲੋਕਾਂ  ਜਾਂ ਗਰੁੱਪ...
20/07/2022

ਖੁਸ਼ਖਬਰੀ !!!!!!!!!!
ਪੰਜਾਬੀ ਡਿਕਸ਼ਨਰੀ 'ਚ ਇੱਕ ਨਵਾਂ ਸ਼ਬਦ ਜੁੜਨ ਜਾ ਰਿਹਾ : ਭੇਡੋ-ਭੇਡੀ
ਅਰਥਾਤ-- ਦੋ ਵੱਖਰੇ ਵਿਚਾਰਾਂ ਵਾਲੇ ਲੋਕਾਂ ਜਾਂ ਗਰੁੱਪਾਂ ਦਾ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਜਾਂ ਅਪਮਾਨ ਕਰਨ ਤੇ ਮਜ਼ਾਕ ਉਡਾਉਣ ਲਈ ਵਰਤਿਆ " ਭੇਡ " ਸ਼ਬਦ |
ਬੇ-ਅਕਲ, ਲਾਈਲੱਗ, ਲੱਕੜਸਿਰੇ, ਉਜੱਡ, ਵਗੈਰਾ ਵਗੈਰਾ |
ਕੌਣ ਕਹਿੰਦਾ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਦੀ ਸੇਵਾ ਨਹੀਂ ਕਰਦੇ ਜਾਂ ਇਹਦੀ ਇੱਜ਼ਤ ਨਹੀਂ ਕਰਦੇ ਜਾਂ ਇਹਨੂੰ ਅੱਗੇ ਵਧਾਉਣ ਲਈ ਕੁਝ ਕਰਦੇ ਨਹੀਂ | ਆਹ ਦੇਖੋ ਤਾਂ ਕਿੰਨੀ ਫੁਰਤੀ ਨਾਲ ਅਸੀਂ ਇਹ ਸਭ ਕਰ ਦਿਖਾਇਆ | ਹੁਣ ਤਾਂ ਮੰਨਦੇ ਓਂ ਨਾ ਸਾਡਾ ਆਪਣੀ ਮਾਂ ਬੋਲੀ ਲਈ ਪਿਆਰ ਸਤਿਕਾਰ !?
" ਭੇਡੋ-ਭੇਡੀ " ਵਾਹ ! ਵਾਹ ! ਵਾਹ !
ਮੁਬਾਰ-ਕਾਂ !!!!!!!!!!!!!!!

03/10/2021

ਅੱਜ ਦਾ ਵਿਚਾਰ
ਲੋਹਾ ਲੋਹੇ ਨੂੰ ਕੱਟਦਾ ਹੈ। ਕੰਡਾ ਚੁਭ ਜਾਵੇ ਤਾਂ ਉਸਨੂੰ ਕੱਢਣ ਲਈ ਇੱਕ ਹੋਰ ਕੰਡੇ ਦਾ ਸਹਾਰਾ ਲੈਣਾ ਪੈਂਦਾ ਹੈ। ਇਸੇ ਤਰ੍ਹਾਂ ਆਦਤ ਨੂੰ ਆਦਤ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਵਿਚਾਰ ਨੂੰ ਵਿਚਾਰ ਨਾਲ। ਜੇ ਤੁਸੀਂ ਸਕਾਰਾਤਮਕ ਬਣਨਾ ਚਾਹੁੰਦੇ ਹੋ ਤਾਂ ਨਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕ ਵਿਚਾਰਾਂ ਨਾਲ ਵਟਾਉਣਾ ਸਿੱਖੋ।

ਸਾਰੇ ਪਾਸੇ ਸ਼ੇਅਰ ਜ਼ਰੂਰ ਕਰ ਦਿਉ
02/10/2021

ਸਾਰੇ ਪਾਸੇ ਸ਼ੇਅਰ ਜ਼ਰੂਰ ਕਰ ਦਿਉ

ਗੀਤ : ਮੋਟਰ ਵਾਲਾ ਗੀਤਗਾਇਕ : ਮਨਿੰਦਰ ਮਾਂਗਟਲਿਖ਼ਤ ਤੇ ਧੁਨ : ਮਨਿੰਦਰ ਮਾਂਗਟਸੰਗੀਤ: ਡੀਸੀ ਬੌਸਫ਼ਿਲਮਾਕਣ : ਗੁਰਜਿੰਦਰ ਸਿੰਘਸਹਾਇਕ ਕੈਮਰਾ ...

https://youtu.be/o9k7O2wpLKs
01/07/2021

https://youtu.be/o9k7O2wpLKs

ਪੋਲੀਵੁੱਡ ਦੀਆਂ ਨਵੀਆਂ ਤੇ ਤਾਜ਼ਾ ਤਰੀਨ ਖ਼ਬਰਾਂ ਸਭ ਤੋਂ ਪਹਿਲਾ ਪਾਉਣ ਲਈ ਚੈਨਲ ਨੂੰ subscribe ਕਰੋ ਅਤੇ 🔔 bell (ਘੰਟੀ) ਵਾਲੇ ਬਟਨ ਨੂੰ ਦੱਬਣਾ ਨਾ ਭੁੱ....

05/06/2021

ਸਾਈਕਲ ਚਲਾਉਣ ਵਾਲਾ ਅਰਥਵਿਵਸਥਾ ਦੇ ਲਈ ਹਾਨੀਕਾਰਕ ਹੈ..
ਇਹ ਤੁਹਾਨੂੰ ਮਖੌਲ ਲੱਗੇਗਾ....
ਪਰ ਸੱਚ ਹੈ ਇੱਕ ਸਾਈਕਲ ਚਲਾਉਣ ਵਾਲਾ ਬੰਦਾ ਦੇਸ਼ ਦੇ ਲਈ ਬਹੁਤ ਵੱਡਾ ਖਤਰਾ ਹੈ
ਕਿਉਂਕਿ ਉਹ ਕਾਰ ਨਹੀਂ ਖ੍ਰੀਦਦਾ
ਉਹ ਕਰਜਾ ਨਹੀਂ ਲੈਂਦਾ
ਉਹ ਕਾਰ ਦਾ ਬੀਮਾ ਨਹੀਂ ਕਰਵਾਉਂਦਾ
ਉਹ ਤੇਲ ਨਹੀਂ ਖ੍ਰੀਦਦਾ
ਉਹ ਕਾਰ ਦੀ ਸਰਵਿਸਿੰਗ ਨਹੀਂ ਕਰਵਾਉਂਦਾ
ਉਹ ਪੈਸੇ ਦੇਕੇ ਗੱਡੀ ਪਾਰਕ ਨਹੀਂ ਕਰਦਾ
ਉਹ ਟੋਲ ਪਲਾਜ਼ਿਆਂ ਤੇ ਟੈਕਸ ਨਹੀਂ ਦਿੰਦਾ
ਉਹ ਮੋਟਾ (ਮੋਟਾਪਾ) ਨਹੀਂ ਹੁੰਦਾ

ਜੀ ਹਾਂ ..
ਇਹ ਸੱਚ ਹੈ ਕਿ ਇੱਕ ਤੰਦਰੁਸਤ ਆਦਮੀ ਅਰਥਵਿਵਸਥਾ ਦੇ ਲਈ ਸਹੀ ਨਹੀਂ ਹੈ
ਕਿਉਂਕਿ ਉਹ ਦਵਾਈਆਂ ਨਹੀਂ ਖ੍ਰੀਦਦਾ

ਉਹ ਹਸਪਤਾਲ ਵਿੱਚ ਡਾਕਟਰ ਦੇ ਕੋਲ ਨਹੀਂ ਜਾਂਦਾ
ਉਹ ਰਾਸ਼ਟਰ ਦੀ GDP ਵਿੱਚ ਕੋਈ ਯੋਗਦਾਨ ਨਹੀਂ ਦਿੰਦਾ...

ਨੋਟ:- ਪੈਦਲ ਚੱਲਣਾ ਇਸ ਤੋਂ ਵੀ ਖਤਰਨਾਕ ਹੈ.. ਕਿਉਂਕਿ ਪੈਦਲ ਚੱਲਣ ਵਾਲਾ ਆਦਮੀ ਤਾਂ ਸਾਈਕਲ ਵੀ ਨਹੀਂ ਖ੍ਰੀਦਦਾ...

30/05/2021

ਲੋਕਾਂ ਨੇ ਜਿੰਨਾ ਜ਼ੋਰ ਕਾੜ੍ਹਾ ਪੀਣ ਤੇ ਲਾਇਆ ਹੋਇਆ

ਤੀਜੀ ਲਹਿਰ ਕਿਤੇ ਬਵਾਸੀਰ ਦੀ ਨਾ ਆ ਜਾਵੇ 🙄

23/05/2021

AB+ blood group palettes needed , any help in Ludhiana, (SPS Hospital) urgent

Contact : 97290 00099
Babu sangha

23/05/2021

ਜਾਗੋ ਵੋਟਰ ਜਾਗੋ
ਤੁਹਾਡੇ ਦਰਵਾਜਿਆਂ ਤੇ ਵੋਟਾਂ ਦੀ ਭੀਖ ਮੰਗਨ ਲਈ ਆਉਣ ਦਾ ਸਮਾਂ ਆ ਗਿਆ ਹੈ

ਜਦੋਂ ਤੁਹਾਨੂੰ ਯਾਂ ਘਰ ਦਿਆਂ ਨੂੰ ਭਰਾ ਬਾਪੂ ਮਾਤਾ ਭੈਣ ਕਹਿ ਕੇ ਵੋਟ ਲੈਣ ਲਈ ਤੁਹਾਡੇ ਪੈਰੀ ਹੱਥ ਤਕ ਲਾਉਣ ਨੂੰ ਆਉਣਗੇ

ਜੇਕਰ ਗੱਲ ਥੋੜੀ ਠੀਕ ਲੱਗੇ ਤਾਂ ਅੱਗੇ ਜ਼ਰੂਰ ਸਾਂਝੀ ਕਰੋ ਜੇਕਰ ਹੋਰ ਕੁਝ ਜੋੜਨਾ ਚਾਹੀਦਾ ਤਾਂ ਕਮੇਂਟ ਵਿਚ ਲਿੱਖ ਕੇ ਸੁਝਾਵ ਦਿਓ
ਕੁਝ ਕ ਸਵਾਲ ਨੇ

ਕੁਝ ਤੁਸੀਂ ਕਮੈਂਟਸ ਵਿਚ ਲਿੱਖ ਦਿਓ

ਪੰਜਾਬ ਵਿੱਚ ਛੇਤੀ ਹੀ ਚੋਣਾਂ ਆਉਣ ਵਾਲੀਆਂ ਹੈ

ਆਪੋ ਆਪਣੀ ਖੁੱਡਾ ਵਿੱਚ ਲੁੱਕ ਕੇ ਬੈਠੇ ਸਾਡੇ ਬੇਈਮਾਨ ਤੇ ਠੱਗ ਨੇਤਾ ਥੋੜੇ ਦਿਨਾਂ / ਮਹੀਨਿਆਂ ਵਿੱਚ ਤੁਹਾਨੂੰ ਬਾਹਰ ਰੈਲੀਆਂ ਕਰਦੇ ਨਿਕਲਦੇ ਦਿਖਣ ਲੱਗ ਜਾਣ ਗੇ

ਪਰ ਅੱਜ ਦੇ ਮਾਹੌਲ ਵਿੱਚ ਇਹ ਮਹਾਨ ਲੋਕ ਕਿੱਥੇ ਲੁਕੇ ਬੈਠੇ ਨੇ

ਜਿਆਦਾਤਰ ਗਲੀਆਂ ਮੁਹੱਲਿਆਂ ਵਿੱਚ ਇਹਨਾਂ ਲੋਕਾਂ ਦਾ ਕੋਈ ਅਤਾ ਪਤਾ ਨਹੀਂ
ਜਿਹਨਾਂ ਨੂੰ ਅਸੀਂ ਕੌਂਸਲਰ ਯਾਂ ਐਮ ਐਲ ਏ ਦੇ ਤੌਰ ਤੇ ਜਾਨਦੇ ਹਾਂ

ਸਾਨੂੰ ਯਾਦ ਰੱਖਣ ਦੀ ਲੋੜ ਹੈ ਇਹ ਓਹੀ ਲੋਕ ਨੇ ਜੀ ਚੋਣਾਂ ਵੇਲੇ ਸਾਡੀ ਗਲੀਆਂ ਵਿੱਚ ਚੱਕਰ ਮਾਰਦੇ ਨਹੀਂ ਥੱਕਦੇ ਯਾਂ ਇਹਨਾਂ ਮਗਰ ਲੱਗੇ ਲੋਕ ਗੇੜੇ ਮਾਰ ਮਾਰ ਸਾਡੀਆਂ ਠੜੀਆ ਨਹੀਂ ਭੰਨ ਦਿੰਦੇ

ਇਸ ਸਮੇਂ ਇਹ ਲੋਕ ਹੱਥ ਜੋੜ ਕੇ ਆਉਂਦੇ ਨੇ

ਤੇ ਜਿੱਤ ਤੋਂ ਬਾਅਦ ਜਦ ਕਿਸੇ ਆਮ ਆਦਮੀ ਨੂੰ ਇੰਨਾ ਨਾਲ ਕੰਮ ਪੈਂਦਾ ਹੈ

ਤੇ ਫੇਰ ਗੇੜੇ ਮਾਰ ਮਾਰ ਓਸ ਵਿਚਾਰੇ ਦੀ ਚੱਪਲਾਂ ਘਸ ਜਾਂਦੀਆ ਨੇ ਤੇ ਏਨਾ ਦੇ ਇਕ ਦਿਨ ਜੋੜੇ ਗਏ ਹੱਥਾਂ ਬਦਲੇ ਵੋਟਰ ਨੂੰ ਪੰਜ ਸਾਲ ਇਹਨਾਂ ਮੋਹਰੇ ਹੱਥ ਜੋੜਨੇ ਪੈਂਦੇ ਨੇ

ਇਹਨਾਂ ਵਿਚੋਂ ਕਿੰਨੇ ਕ ਲੋਕ ਪਿਛਲੇ ਡੇਢ ਸਾਲ ਤੋਂ ਚਲ ਰਹੀ ਮਹਾਂਮਾਰੀ ਵਿੱਚ ਤੁਹਾਡੀ ਮਦਦ ਕਰਨ ਆਪਣੇ ਮਹਿਲਾਂ ਵਿਚੋਂ ਨਿਕਲ ਕੇ ਆਏ ਨੇ ?

ਕਿੰਵੇ ਕਿਸੇ ਵੀ ਇਕ ਪਾਰਟੀ ਦਾ ਆਮ ਜੇਹਾ ਕਰਿਆਕਰਤਾ / ਵਰਕਰ ਕੌਂਸਲਰ ਯਾਂ ਐਮ ਐਲ ਏ ਬਣਨ ਤੋਂ ਬਾਅਦ ਥੋੜੇ ਸਮੇਂ ਵਿੱਚ ਹੀ ਕਰੋੜਾਂ ਦਾ ਮਾਲਿਕ ਬਣ ਜਾਂਦਾ ਹੈ ?

ਏਕ ਬਾਰ ਚੋਣ ਜਿੱਤਣ ਤੋਂ ਬਾਅਦ ਕਿੰਵੇ ਓਸ ਹੈਸਿਅਤ ਨੂੰ ਹਾਸਿਲ ਕਰ ਜਾਂਦਾ ਹੈ ਕੇ ਆਉਣ ਵਾਲੀ ਪੀੜ੍ਹੀ ਨੂੰ ਕੰਮ ਕਰਨ ਦੀ ਲੋੜ ਵ ਨਹੀਂ ਰਹਿ ਜਾਂਦੀ ?

ਜਿਹੜੇ ਇਹ ਲੋਕ ਆਮ ਜਨਤਾ ਵਿੱਚ ਹੱਥ ਜੋੜ ਕੇ ਵੋਟਾਂ ਮੰਗਣ ਜਾਂਦੇ ਨੇ ਜਿੱਤਣ ਤੋਂ ਬਾਅਦ ਓਹਨਾ ਆਪਣੇ ਕਹੇ ਗਏ ਲੋਕਾਂ ਤੋਂ ਕਿਸ ਗੱਲ ਦੇ ਡਰੋਂ ਇਹਨਾਂ ਨੂੰ ਪਾਇਲਟ ਜਿਪਸੀਆਂ ਯਾਂ ਪੁਲੀਸ ਸੁਰੱਖਿਆ ਦੀ ਲੋੜ ਪੈ ਜਾਂਦੀ ਹੈ?

ਸਾਨੂੰ ਜੋ ਮੋਬਾਈਲ ਕੰਪਨੀ ਫਰੀ ਕਾਲ ਦੀ ਸੁਵਿਧਾਵਾਂ ਦਿੰਦਿਆ ਨੇ
ਕਿਉੰ ਸਰਕਾਰ ਏਨਾ ਲੋਕਾਂ ਨੂੰ ਟੈਲੀਫੋਨਾਂ ਦੇ ਭੱਤੇ ਬੰਦ ਕਰਕੇ ਓਹਨਾ ਕੰਪਨੀਆਂ ਦੀ ਹੀ ਸੁਵਿਧਾ ਨਹੀਂ ਦਿੰਦਿਆ ਜਨਤਾ ਦੇ ਲੱਖਾਂ ਦੀ ਬਰਬਾਦੀ ਇਹਨਾਂ ਦੀ ਸਹੂਲਤਾਂ ਤੇ ਕਿਉੰ ਕੀਤੀ ਜਾਂਦੀ ਹੈ?

ਅੱਜ ਮਹਾਮਾਰੀ ਦੇ ਦੌਰ ਵਿੱਚ ਇਹਨਾਂ ਵਿਚੋਂ ਕਿੰਨੇ ਕ ਲੋਕ ਜਨਤਾ ਦੀ ਮਦਦ ਲਈ ਅੱਗੇ ਆਏ ਨੇ?

ਚੋਣਾਂ ਵੇਲੇ ਹੱਥ ਜੋੜਨ ਵਾਲੇ ਇਹ ਲੋਕ ਜਿੱਤਣ ਤੋਂ ਬਾਅਦ ਵੀ ਕਿ ਆਮ ਲੋਕਾਂ ਨਾਲ ਓਸੇ ਤਰ੍ਹਾਂ ਪੇਸ਼ ਆਉਂਦੇ ਨੇ ਜਿਸ ਤਰਾਂ ਵੋਟਾਂ ਮੰਗਨ ਵੇਲੇ ਕਰਦੇ ਨੇ?

ਕੀ ਇਹ ਸਾਡੀ ਵੋਟ ਦੇ ਹੱਕ ਦਾਰ ਨੇ ?

ਸਾਨੂੰ ਸਾਡੀ ਵੋਟ ਦੀ ਤਾਕਤ ਕਦ ਸਮਜ ਆਏਗੀ?

ਵੋਟਰਾਂ ਨੂੰ ਏਕ ਜੁੱਟ ਹੋਣ ਦੀ ਲੋੜ ਹੈ
ਨਾ ਕਿ ਕਿਸੇ ਪਾਰਟੀ ਦੇ ਵਰਕਰ ਬਣ ਕ ਆਪਸੀ ਵੰਡ ਪਾਉਣ ਦੀ

ਕੋਈ ਕਿਸੇ ਐਸੀ ਪਾਰਟੀ ਯਾਂ ਲੀਡਰ ਦੀ ਲੋੜ ਪੈਂਦੀ ਹੈ ਜਿੱਥੇ ਸਾਡੇ ਕੰਮ ਸਿਫਾਰਿਸ਼ ਯਾਂ ਜਾਨ ਪਹਿਚਾਣ ਨਾਲ ਹੋ ਜਾਣ ਤੇ ਅਸੀਂ ਖੁਸ਼

ਕਿਉੰ ਨਹੀਂ ਕੋਈ ਐਸੀ ਲੀਡਰਸ਼ਿਪ ਹੋ ਸਕਦੀ ਜਿੱਥੇ ਸੱਭ ਦੇ ਕੰਮ ਏਕ ਬਰਾਬਰ ਹੋਣ ਬਿਨਾ ਧੱਕੇ ਖਾਧੇ ਯਾਂ ਸਿਫਾਰਿਸ਼ ਯ ਮਿੰਨਤਾ ਦੇ

ਚੋਣਾਂ ਆਉਣ ਵਾਲੀਆਂ ਨੇ
ਸਾਨੂੰ ਜਾਗਣ ਦੀ , ਅੱਖਾਂ ਖੋਲਣ ਦੀ ਲੋੜ ਹੈ
ਸਾਡੇ ਵਿਚੋਂ ਕਈ ਲੋਕ ਪੜੇ ਲਿਖੇ ਨੇ ਤੇ ਸਮਝ ਰੱਖਦੇ ਨੇ
ਜੌ ਅਸੀ ਬਾਹਰ ਦੇਸ਼ਾਂ ਵਿੱਚ ਦੇਖਦੇ ਹਾਂ ਕਿੰਵੇ ਆਸਟ੍ਰੇਲੀਆ ਕੈਨੇਡਾ ਵਰਗੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਬਿਨਾ ਕਿਸੇ ਡਰ ਤੋਂ ਆਪਣੇ ਲੋਕਾਂ ਵਿਚ ਆਮ ਇਨਸਾਨ ਵਾਂਗੂੰ ਵਿਚਰਦੇ ਨੇ ਤੇ ਸਾਡੇ ਵਾਲੇ ਪੂਰੀ ਵੀ ਆਈ ਪੀ ਫੀਲਿੰਗ ਚਕਦੇ ਨੇ ਓਹ ਵ ਆਮ ਜਨਤਾ ਦੇ ਪੈਸੇ ਨਾਲ

ਕੀ ਇਹ ਸਾਡੀ ਵੋਟ ਦੇ ਹੱਕਦਾਰ ਨੇ ?
ਸਾਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ

ਕਿਉੰ ਲੋਕ ਪਾਰਟੀ ਬਾਜੀ ਵਿੱਚ ਪੈਕੇ ਮੂਲਭੂਤ ਗੱਲਾਂ ਭੁੱਲ ਜਾਂਦੇ ਨੇ?

ਕਮੈਂਟਸ ਵਿੱਚ ਦੱਸੋ ਤੁਹਾਡੇ ਕਿ ਵਿਚਾਰ ਨੇ ਆਉਣ ਵਾਲੀ ਚੋਣਾਂ ਨੂੰ ਲੈਕੇ
ਯਾਂ
ਜੋਂ ਅਸੀਂ ਦੇਖਦੇ ਹਾਂ ਕਿ ਚੋਣਾਂ ਤੋਂ ਪਹਿਲੇ ਇਹਨਾਂ ਦਾ ਰੂਪ ਤੇ ਜਿੱਤਣ ਤੋਂ ਬਾਅਦ ਪੰਜ ਸਾਲ ਇਹਨਾਂ ਦਾ ਰੂਪ ਓਸ ਸੱਭ ਨੂੰ ਲੈਕੇ

12/05/2021

ਇੰਜੈਕਸ਼ਨ ਦਾ ਹਾਲ ਹੁਣ ਵਿਆਹ ਵਾਲੇ ਕੁੜੀ/ਮੁੰਡੇ ਵਰਗਾ ਹੋ ਗਿਆ ਹੈ

ਪਹਿਲੇ ਪਸੰਦ ਨਹੀਂ ਸੀ ਆ ਰਿਹਾ
ਹੁਣ ਮਿਲ ਨਹੀਂ ਰਿਹਾ

Address

Dimaag To Bahar
Ludhiana

Alerts

Be the first to know and let us send you an email when High Profile Punjabi posts news and promotions. Your email address will not be used for any other purpose, and you can unsubscribe at any time.

Share