Babbu mann fans

Babbu mann fans babbbu mann fans like page nd share friends ......mere varge mere fann na kise de akadd sehnnnn

27/06/2025

ਜਦ ਦੀ ਡਾਕੂਮੈਂਟਰੀ ਆਈ ਅ ਬਲਕੋਰਾ ਮੈਂਟਲੀ patient ਬਣ ਗਿਆ 🤣🤣🤣

19/06/2025

BBC ਭੇਡੂ ਦਿਆ ਭੇਡਾ ਦਾ ਮਰਨ ਹੋਇਆ ਪਿਆ 🤣🤣🤣🤣

04/05/2025

Babbu Mann

02/05/2025

ਬੱਬੂ ਮਾਨ ਉਸਤਾਦ ਜੀ ਵਾਰੇ ਗੱਲਾਂ ਬਾਤਾਂ ਸਿਰਫ
ਉਹਨਾਂ ਲੲੀ ਜਿਹਨਾਂ ਨੂੰ ਪਤਾ ਨਹੀਂ ।

1🌟 ‘ਹਵਾਏ’ ਫਿਲਮ ਵਿੱਚ ਬਾਈ ਨੇ 1984 ਦੇ ਹਾਲਾਤ ਦਿਖਾਏ ਸੀ ਤੇ ਉਹ ਵੀ ਉਸ ਸਮੇ ਬਣਾਈ ਜਦੋ 84 ਦੀਆਂ ਗੱਲਾ ਕਰਨੋ ਆਪਣੇ ਪਰਚਾਰਕ ਵੀ ਡਰਦੇ ਸੀ ਕਈ ਹੁਣ ਵੀ ਡਰਦੇ, ਇਸ ਫਿਲਮ ਕਰਕੇ ਬਾਈ ਨੂੰ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ 5 ਸਾਲ intelligence bureau ਵੀ ਪਿੱਛੇ ਲੱਗੀ ਰਹੀ,,
••
2🌟 ‘ਏਕਮ’ ਫਿਲਮ ਜਿਸ ਵਿੱਚ ਕਿਸਾਨਾਂ ਦੀ ਮਾੜੀ ਹਾਲਤ ਤੇ ਕਰਜੇ ਵਿੱਚ ਮਰਦੇ ਜੱਟ ਦਿਖਾਏ, ਬਹੁਤ ਚੰਗੀ ਫਿਲਮ ਹੋਣ ਦੇ ਵਾਬਜੂਦ ਵੀ ਕੁੱਝ ਖੱਚਾ ਨੂੰ ਉਹ ਵੀ ਸਹੀ ਨੀ ਲੱਗੀ,,
••
3🌟’ਬਾਜ਼’ ਫਿਲਮ ਵਿੱਚ ਦਿਖਾਇਆ ਕਿ ਲੀਡਰ ਆਪਣੀ ਕੁਰਸੀ ਲਈ ਕੀ ਕੁਝ ਕਰਦੇ ਨੇ ਤੇ ਫਿਲਮ ਚ ਚਿੱਟੇ ਦਾ ਲੱਕ ਭੰਨਿਆ, ਤੇ ਦਿਖਾਇਆ ਕੀ ਪੁਲੀਸ ਵਾਲੇ ਸਾਰੇ ਮਾੜੇ ਨਹੀਂ ਸਗੋਂ ਸਰਕਾਰੀ ਸਿਸਟਮ ਖਰਾਬ ਆ ਜਿਸ ਵਿੱਚ ਚੰਗੇ ਬੰਦੇ ਨੂੰ ਦੱਬਿਆ ਜਾਦਾਂ,,
••
4🌟 ਕੋਮ ਦੇ ਹੀਰੇ ਗੀਤ ਜਿਸ ਵਿੱਚ ਦੱਸਿਆਂ ਗਿਆ ਕੀ ਪੰਜਾਬੀ ਕਿਉਂ ਮਰਵਾਏ ਤੇ ਜਿਹਨੇ ਨੇ ਮਰਵਾਏ ਉਹ ਅਜਾਦ ਘੁੰਮਦੇ ਆ, ਜਿਹੜੇ ਬੋਦੋਸੇ ਪੁਲੀਸ ਮੁਲਾਜ਼ਮ ਮਾਰੇ ਉਹਨਾ ਦੇ ਲਈ ਦਰਦ ਪ੍ਰਗਟਾਇਆ ਤੇ ਜਿਹੜੇ ਕੁੜੀਆਂ ਨਾਲ ਬਲਾਤਕਾਰ ਹੋਏ ਉਹਨਾ ਬਾਰੇ ਦੁੱਖ ਸੁਣਾਇਆ,,
••
5🌟 ਆਸ਼ਕਾਂ ਦੀ ਲਾਈਨ ਗੀਤ ਵਿੱਚ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਅਹਿਮੀਅਤ ਦੱਸੀ ਤੇ ਮਾੜੇ ਸਿਸਟਮ ਬਾਰੇ ਦੱਸਿਆ ਅਤੇ ਅਜਾਦ ਹੋਕੇ ਵੀ ਦੇਸ ਦੀ ਹਾਲਾਤ ਦੇਖ ਕੇ ਕਿਹਾ ਕੀ ਸਾਰੀ ਹੀ ਆਜਾਦੀ ਕੱਲਾ ਗਾਧੀਂ ਤਾਂ ਨਹੀ ਲੈ ਗਿਆ,, ਕਿਸੇ ਨੂੰ ਸੁਰਤ ਵੀ ਨਹੀਂ ਸੀ ਵੀਰ ਸਰਾਭੇ ਬਾਰੇ,, ਨਾਲ ਦੱਸਿਆ ਭਗਤ ਸਿੰਘ ਵੀ ਮੰਨਦਾ ਸੀ ਕਿ ਸਭ ਤੌਂ ਵੱਧ ਕਰਾਤੀਕਾਰੀਂ ਯੋਧਾ ਸੀ ਸਰਾਭਾ,,
••
6🌟 ਹਰ ਸਾਹ ਦੇ ਨਾਲ ਸਿੰਘਾਂ ਬੋਲ ਵਾਹਿਗੁਰੂ ਗੀਤ ਸੁਣ ਕੇ ਰੋਮ ਰੋਮ ਖੜਾ ਹੋ ਜਾਂਦਾ ਇਸ ਵਿੱਚ ਵੀ ਜਾਤ ਪਾਤ ਧਰਮ ਵਿੱਚ ਫਰਕ ਨਾਂਹ ਸਮਝਣ ਦੀ ਪ੍ਰੇਰਨਾ ਦਿੱਤੀ,
••
7🌟 ਸੁਰਵੀਰ ਗੀਤ ਜਿਸ ਵਿੱਚ ਸਹੀਦਾਂ ਦੇ ਸਥਾਨ ਜਿਹੜੇ ਅਲੋਪ ਹੋ ਰਹੇ ਆ ਉਹਨਾ ਵਾਰੇ ਕਿਹਾ ਚੱਪੜਚਿੜੀ ਦਾ ਮੈਦਾਨ ਬਾਰੇ ਢੋਠਰ ਮੱਲ ਹਵੇਲੀ ਦੀ ਹਾਲਤ ਵਾਰੇ ਤੇ ਸੁਰਵੀਰ ਯੋਧਿਆਂ ਦਾ ਵਰਣਨ ਕੀਤਾ ਹੈ,
••
8🌟ਪਵਨ ਗੁਰੂ ਪਾਣੀ ਪਿਤਾ ਗੀਤ ਵਿਚ ਦੱਸਿਆਂ ਕੀ ਕਿਸੇ ਡੇਰਿਆਂ ਵਿੱਚ ਜਾਣ ਦੀ ਲੋੜ ਨਹੀ ਪਵਨ ਪਾਣੀ ਧਰਤ ਹੀ ਸਭ ਕੁੱਝ ਆ ਇਸਨੂੰ ਸਾਫ ਰੱਖੋ ਰੁੱਖ ਲਗਾਓ, ਤੇ ਦਸੀਆ ਕਿ ਸਰਦਾਰਾ ਤੇ ਚੁਟਕਲੇ ਸੁਣ ਕੇ ਆਪਣੇ ਤੇ ਨਾ ਹਸੋ ਇਸ ਦਾ ਵਿਰੋਧ ਕਰੋ,, (ਜਿਮੇ ਸੰਤਾ ਬੰਤਾ)
••
9🌟ਖਾਲਸਾ ਗੀਤ ਵਿੱਚ ਦੱਸਿਆ ਕੀ ਅਸਲੀ ਸਿੰਘ ਕੋਣ ਹੁੰਦਾ,
ਜਿਵੇ ਕੀ ਜੋ ਰਾਖੀ ਧੀ ਭੈਣ ਦੀ ਕਰਦਾ ਅੰਗੂਠਾ ਪਾਪੀ ਦੇ ਗਲ ਧਰਦਾ,ਉਹ ਗੁਰੂ ਦਾ ਖਾਲਸਾ ਜਿਹਦੀ ਸੋਚ ਸੱਚੀ ਤੇ ਸੁੱਚੀ ਉਹੀ ਗੁਰੂ ਦਾ ਖਾਲਸਾ ਹੈ,,
••
10🌟 ਇਹ ਦੋਏ ਨੈਨਾ ਵਿਚ ਬਾਬਾ ਫ਼ਰੀਦ ਜੀ ਦੇ ਸਲੋਕ ਸਮਝਾਏ,
••
11🌟 ਤਾਉ ਖਸਮੈ ਮਿਲਣਾ ਸਬਦ ਜਿਹੜਾ ਕੀ ਰਗ ਰਗ ਵਿੱਚ ਨਾਨਕ ਜੀ ਦੀ ਬਾਣੀ ਦਾ ਰਾਗ ਪੈਦਾ ਕਰਦਾ ਹੈ,
••
12🌟 ਜੋਗੀਆਂ ਗੀਤ ਵਿੱਚ ਕਿਸਾਨਾਂ ਬਾਰੇ, ਅਤੇ ਝੂਠੇ ਹੱਕਾਂ ਦਾ ਸਫਾਇਆ ਕੀਤਾ ਸੰਸਾਰ ਵਿੱਚ ਰੱਬ ਕਿੱਥੇ ਵੱਸਦਾ ਉਸਤੇ ਚੰਗੀ ਤਰ੍ਹਾਂ ਚਾਨਣਾ ਪਾਇਆ,,
••
13🌟 ਪਹਿਲਾ ਸਰਦਾਰ ਹਾਂ ਦਸਮੇਸ਼ ਪਿਤਾ ਜੀ ਦੀਆਂ ਕੁਰਬਾਨੀਆਂ ਅਤੇ ਸਿੰਘ ਬਣਾਉਣ ਬਾਰੇ ਜਾਣਕਾਰੀ ਦਿੱਤੀ ਤੇ ਲੋਕਾ ਦੀ ਜੱਦੀ ਜ਼ਮੀਨ ਤੇ ਸੈਂਟਰ ਸਰਕਾਰ ਦੀ ਜਿਹੜੀ ਮਾੜੀ ਨੀਤ ਆ ਉਸ ਵਾਰੇ ਦੱਸਿਆ ਫਿਰ ਇੱਕ ਮੁਸਲਮਾਨ ਤੇ ਹਿੰਦੂ ਵਿੱਚ ਕੀ ਫਰਕ ਕੀਤਾ ਜਾਂਦਾ ਉਸ ਵਾਰੇ ਦੱਸਿਆ ਫਿਰ ਦਿੱਲੀ ਤੇ ਗੁਜਰਾਤ ਚ ਜਿਹੜੇ ਬੇ-ਦੋਸੇ਼ ਮਾਰੇ ਉਹਨਾ ਬਾਰੇ ਦੱਸਿਆ,,
••
14🌟 ਇਕ ਬਾਬਾ ਨਾਨਕ ਵਿੱਚ ਪਖੰਡੀ ਸਾਧਾਂ ਦਾ ਪੇਸ਼ਾ ਦਿਖਾਇਆ ਅਤੇ ਦੱਸਿਆ ਧਰਮ ਦੇ ਨਾ ਤੇ ਪੈਸੇ ਕਿਵੇ ਹੜੱਪ ਦੇ ਆ ਕਿਵੇ ਲੜਾਈਆਂ ਕਰਾਈਆਂ ਜਾਦੀਆਂ ਨੇ ਅਨਪੜਤਾ ਨੇ ਬੰਦੇ ਨੂੰ ਰੱਬ ਬਣਾ ਦਿੱਤਾ,,
••
15🌟 ਡੈਂਜਰਸ ਚਾਈਨਾ ਵਿੱਚ ਦੱਸਿਆ ਕੀ ਕਿਦਾਂ ਚਾਈਨਾ ਪਾਕਿਸਤਾਨ ਨੂੰ ਆਪਣੇ ਵੱਲ ਇਸਤਮਾਲ ਕਰ ਰਿਹਾ,ਸਿੰਗਰਾਂ ਦੇ ਫੇਕ Views ਵਾਰੇ ਦਸਿਆ, ਬਾਕੀ ਹੋਰ ਵੀ ਬਹੁਤ ਸਮਾਜਿਕ ਗੱਲਾਂ ਵਾਰੇ ਦੱਸਿਆ,,
••
16🌟 ਸਿੰਘ ਮਾਰਦੇ ਠੋਕਰ ਵਿੱਚ ਗੁਰੂਆਂ ਦੀਆਂ ਕੁਰਬਾਨੀਆਂ ਅੱਗੇ ਸੀਸ ਝੁਕਾਈਆ ਤੇ ਦੱਸਿਆ ਕਿੱਦਾਂ ਸਿੰਘਾਂ ਨੇ ਦਿੱਲੀ ਜਿੱਤ ਕੇ ਛੱਡ ਦਿੱਤੀ ਕਿਉਕਿ ਸਿੰਘਾਂ ਨੂੰ ਰਾਜ ਕਰਨ ਦਾ ਸੌਕ ਨਹੀ ਸੀ ਸਗੋ ਭਾਈਚਾਰਾ ਕੈਮ ਰੱਖਣ ਦੇ ਇਰਾਦੇ ਸੀ,
••
17🌟 ਉੱਚੀਆਂ ਇਮਾਰਤਾਂ ਵਿੱਚ ਕਿਹਾ ਕੀ ਜਿੰਨਾ ਦੇ ਦੰਗਿਆਂ ਵਿੱਚ ਸੁਹਾਗ ਉਜੜ ਗਏ ਉਹਨਾਂ ਦੇ ਘਰਦਿਆਂ ਨੂੰ ਹੱਕ ਨਹੀਂ ਮਿਲੇ ਤੇ ਸਰਕਾਰ ਕਿੱਦਾਂ ਲੱਟ ਰਹੀ ਏ ਇਹ ਬਿਆਨ ਕੀਤਾ,
••
18🌟 ਹਵਾਏ ਗੀਤ ਵਿੱਚ ਦੱਸਿਆ ਕੀ ਕਿਦਾਂ ਪੰਜਾਬ ਵਿੱਚ ਗਲਾ ਵਿੱਚ ਟਾਇਰ ਪਾ ਕੇ ਫੂਕੇ ਤੇ ਪੰਜਾਬੀਆਂ ਨਾਲ ਕਿੰਨਾ ਧੱਕਾ ਹੋਇਆ,,
••
19🌟 ਦਿੱਲੀ ਵਿੱਚ ਇਕ ਭੈਣ ਦਾਮਨੀ ਦਾ ਬਲਾਤਕਾਰ ਹੋਇਆ ਉਸ ਦੇ ਹੱਕ ਵਿੱਚ ਗੀਤ ਗਾਇਆ,,
••
20🌟 ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਏ,ਮਾਂ ਬੋਲੀ ਦੇ ਹੱਕ ਚ ਗੀਤ ਗਾਇਆ,,
••
21🌟 ਮੇਰੇ ਫੈਨ ਵਿੱਚ ਆਪਣੇ ਚੰਗੇ ਫੈਨਜ ਦੇ ਗੁਣ ਗਾਏ ਅਤੇ ਮਾ ਬੋਲੀ ਨੂੰ ਫਿਰ ਪਿਆਰ ਦਿੱਤਾ,ਤੇ ਕਿਸਾਨਾਂ ਦਾ ਕਰਜ਼ਾ ਮੁਆਫੀ ਲਈ ਪੱਲਾ ਅੱਡਿਆ,,
••
22🌟 ਪੂਰੇ 6 ਇੰਟਰਨੈਸ਼ਨਲ ਅਵਾਰਡ ਉਹ ਵੀ ਗੋਰਿਆਂ ਤੋ ਲੈਕੇ ਮਾਂ ਪੰਜਾਬੀ ਦੀ ਝੋਲੀ ਪਾਏ ਜਿਹੜਾ ਕੰਮ ਕੋਈ ਨਾ ਕਰ ਸਕਿਆ,ਜਰਮਨ ਚ ਅਵਾਰਡ ਲੈਂਦੇ ਵਕਤ ਵੀ ਪੰਜਾਬ ਦੇ ਕਿਸਾਨਾਂ ਤੇ ਗਰੀਬਾ ਵਾਰੇ ਹੀ ਗੱਲ ਕੀਤੀ,

23🌟 ਜੱਟ ਦੀ ਜੂਨ ਬੂਰੀ ਗੀਤ ਚ ਕਰਜੇ ਚ ਡੁੱਬੇ ਮਾੜੇ ਕਿਸਾਨਾ ਦੀ ਹਾਲਤ ਦੱਸੀ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਾਰੇ ਦੁੱਖ ਪ੍ਰਗਟਾਇਆ,,
••
24🌟 ਮਿੱਟੀ ਗੀਤ ਵਿੱਚ ਫਸਲਾਂ ਦੇ ਮੱਲ ਨਾ ਮਿਲਣ ਦੇ ਰੋਸ ਵਾਰੇ ਗਾਇਆ, ਕਿਰਤੀ ਕਾਮਿਆਂ ਦਾ ਦੁੱਖ ਦਰਸਾਇਆ।
••
25🌟 ਮੰਡੀਆਂ ਚ ਜੱਟ ਰੁਲਦਾ ਗੀਤ ਵਿੱਚ ਮੰਡੀਆਂ ਵਿੱਚ ਕਿਵੇ ਕਿਸਾਨ ਰੁਲਦਾ, ਆਤਮਹੱਤਿਆ ਕਰਦਾ, ਤੇ ਭੈਣਾ ਤੇ ਵਿਆਹਾਂ ਦੇ ਪਿੱਛੋ ਹੁੰਦੇ ਦਾਜਾਂ ਪਿੱਛੇ ਜੁਲਮ ਦਿਖਾਏ, ਕਿੰਨਾ ਨਸ਼ਾ ਜਵਾਨੀ ਨੂੰ ਖਾ ਗਿਆ ਉਸ ਵਾਰੇ ਰੋਸ ਪ੍ਰਗਟਾਇਆ,,
••
26🌟 ਮੇਰਾ ਪਿੰਡ ਸਾਰਿਆਂ ਤੋ ਸੋਹਣਾ ਵਿੱਚ ਪਿੰਡਾ ਦੇ ਜੀਵਨ ਅਤੇ ਕਿਹਾ ਭੈਂਣਾ ਨੂੰ ਕੁੱਖਾਂ ਵਿੱਚ ਨਾ ਮਾਰੋ,
••
27🌟 ਕੈਨੇਡਾ ਕੈਨੇਡਾ ਮੈ ਜਾਣਾ ਵਿੱਚ ਮਾੜੇ ਲੀਡਰਾਂ ਦਾ ਪੰਜਾਬ ਵਿੱਚ ਗਲਤ ਅਸਰ ਦਿਖਾਇਆ,
••
28🌟 ਅਮਰੀਕਾ ਗੀਤ ਵਿੱਚ ਉਸਦੀ ਤਾਕਤ ਦੱਸੀ,,
••
29🌟 ਬਿਲਡਰ ਬਾਪੂ ਵਿੱਚ ਕਿਵੇਂ ਕਿਸਾਨਾ ਦੀ ਖੁਦ ਦੀ ਜਮੀਨ ਤੋ ਮਿੱਟੀ ਪੱਟਣ (ਟੱਕ) ਲਈ ਬੈਨ ਲਗਾਉਣ ਬਾਰੇ ਕਿਹਾ,ਤੇ ਫਿਰ ਤੋਂ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਹੋ ਰਹੇ ਨਜਾਇਜ ਧੱਕੇ ਵਾਰੇ ਦੱਸਿਆ,,
••
30🌟 ਰੈਲੀ ਗੀਤ ਵਿਚ ਦੱਸਿਆ ਕੀ ਸਭ ਲੀਡਰ ਇਕੋ ਹੁੰਦੇ ਹਨ, ਕੋਈ ਸੇਵਾਦਾਰ ਨਹੀ ਸਭ ਪੈਸੇ ਦੇ ਭੁੱਖੇ ਨੇ, ਸੋਚ ਕੇ ਵੋਟ ਪਾਓ ਜਿਹੜਾ ਆਮ ਲੋਕਾ ਹੱਕਾ ਵਿੱਚ ਖੜੇ ਉਹਨੂੰ ਜਿਤਾਉਣ ਦੀ ਅਪੀਲ ਕੀਤੀ,,
••
31🌟 ਟੈਕਸੀ ਚਲਾ ਗੀਤ ਵਿੱਚ ਜਿਹੜੇ ਬਾਹਰ ਕਮਾਈ ਕਰਨ ਜਾਦੇ ਆ ਉਹਨੂੰ ਦੀ ਜਿੰਦਗੀ ਦਿਖਾਈ,ਤੇ ਉਹਨਾਂ ਚ ਜੋਸ਼ ਭਰਿਆ,,
••
32🌟 ਸੈਲਫੀ ਗੀਤ ਵਿੱਚ ਜਿਹੜੇ ਜਿਆਦਾ ਫੋਨ ਵਿੱਚ ਖੋ ਜਾਂਦੇ ਆ ਉਹਨਾ ਦੇ ਨੁਕਸਾਨ ਅਤੇ ਦੱਸਿਆ ਕੀ ਸੈਲਫੀ ਤੇ self confidence ਜਾਨਲੇਵਾ ਵੀ ਸਾਬਿਤ ਹੋ ਸਕਦਾ,,
••
33🌟 ਸਦੀ 21 ਦੀ ਸੋਚ ਬਾਰੇ ਦੱਸਿਆ ਵੀ ਸਾਧਾਂ ਦੀਆਂ ਚੌਕੀਆਂ ਨਹੀ ਭਰ ਹੋਣੀਆਂ ਅੰਧਵਿਸ਼ਵਾਸ ਉੱਤੇ ਚਾਨਣਾ ਪਾਇਆ,,
••
34🌟 ਗੂਗਲ ਬਾਬਾ ਗੀਤ ਵਿੱਚ ਦੱਸਿਆ ਕੀ ਗੁੱਗਲ ਦੀ ਦੇਣ ਕੀ ਏ, ਤੇ ਕੀ ਕੀ ਲਾਭ ਹਾਨੀ ਕਰ ਦਿੱਤੀ ਨਵੀ ਪੀੜੀ ਲਈ,,
••
35🌟 ਸੰਗਰਾਂਦ ਗੀਤ ਵਿੱਚ ਬਹੁਤ ਪਿਆਰੇ ਸ਼ਬਦਾਂ ਵਿਚ ਸੰਗਰਾਂਦ ਦੀ ਮਹੱਤਤਾ ਦੱਸੀ ਤੇ ਬੱਬੂ ਮਾਨ ਪਹਿਲਾ ਕਲਾਕਾਰ ਜਿਸਨੇ ਸੰਗਰਾਂਦ ਬਾਰੇ ਗਾਇਆ
••
36🌟 ਸਾਰੀ ਦੁਨੀਆਂ ਗੀਤ ਵਿੱਚ ਦੱਸਿਆ ਦੁਨੀਆ ਵਿਕਾਊ ਹੈ, ਤੇ ਦੇਸ ਦੀ ਤਰੱਕੀ ਤੋ ਬਾਅਦ ਪੈਸੇ ਵਾਲਿਆਂ ਦਾ ਜੋਰ ਦਿਖਾਿਆ ਅਤੇ ਲੋਕਾਂ ਦੀ ਮਾੜੀ ਹਾਲਤ ਬਾਰੇ ਦੱਸਿਆ,,
••
37🌟 ਅੱਤ ਦੇ ਸਿਕਾਰੀ ਵਿਚ ਸਿੰਘਾਂ ਦੀ ਦਲੇਰੀ ਦਿਖਾਈ ਕੀ ਉਹ ਸੱਚ ਪਿੱਛੇ ਮਰਨੋ ਨਹੀ ਡਰਦੇ,, ਪੂਰਾ ਗੀਤ ਸਮਝਿਉ ਸੁਣਿਉ ਨਾ ਕੱਲਾ
••
38🌟 ਪੱਬ ਚੱਕਦੇ ਗੀਤ ਵਿਚ ਕਸ਼ਮੀਰ ਉੱਤੇ ਹੱਕ ਜਤਾਇਆ,,
••
39🌟 ਕਬੱਡੀ ਕਬੱਡੀ ਗੀਤ ਨਾਲ਼ ਕੱਬਡੀ ਖਿਡਾਰੀਆਂ ਚ ਜੋਸ਼ ਭਰੀਆ ਤੇ ਕਬੱਡੀ ਦਾ ਪ੍ਰਚਾਰ ਕੀਤਾ,
••
40🌟 2010 ਵਿੱਚ ਕਿਸਾਨਾਂ ਨੂੰ 10,000 Dollars ਦਾਨ ਕੀਤੇ ਸੀ,,ਇਹੋ ਜਿਹੇ ਦਾਨ ਪਤਾ ਨੀ ਬਾਈ ਕਿਨੀਂ ਵਾਰ ਕਰ ਚੁੱਕਿਆ ਜਿਹੜ੍ਹੇਆਂ ਦਾ ਸਾਨੂੰ ਪਤਾ ਤੱਕ ਨਹੀਂ,
••
41🌟 ਪੰਜਾਬ ਗੀਤ ਚ ਸੋਹਣੇ ਪੰਜਾਬ ਨੂੰ ਦਰਸ਼ਾਇਆ,,
••
42🌟 ਹੋਲੀ ਗੀਤ ਚ ਕਿਸਾਨਾਂ ਦੀਆਂ ਪੀੜ੍ਹਾਂ ਨੂੰ ਦਰਸ਼ਾਇਆ,,
••
43🌟 ਮੰਜੀ ਗੀਤ ਚ ਸਹੀਣਸ਼ੀਲਤਾ ਦੀ ਹੱਦ ਦੱਸੀ ਤੇ ਲੀਡਰਾਂ ਦੀ ਮੰਜੀ ਠੋਕੀ,,
••
44🌟 ਏ ਦੋਏ ਨੈਨਾਂ ਜਿਹਾ ਸੋਹਣਾ ਸ਼ਬਦ ਗਾਈਆ,,ਬਾਬਾ ਫਰੀਦ ਜੀ ਬਾਰੇ
••
45🌟 online ਗੀਤ ਚ ਅੱਜ ਕੱਲ ਦੀ ਪੀੜ੍ਹੀ ਦੀ ਸੱਚਾਈ ਬਿਆਨ ਕੀਤੀ,ਤੇ ਘਰੋ ਘਰੀ ਵਿਕਦੇ ਨਸ਼ੇ ਦਾ ਸੱਚ ਦੱਸਿਆ,,
••
46🌟ਪਿੰਡ ਦੀਆਂ ਜੂਹਾਂ ਗੀਤ ਚ ਦੁੱਖ ਨਾਲ ਦੱਸਿਆ ਕੀ ਜਦੋਂ ਕਿਸੀ ਦਾ ਪਿਓ, ਭਾਈ, ਪੁੱਤ ਮਰ ਜਾਂਦਾ ਤਾਂ ਪਰਿਵਾਰ ਤੇ ਕੀ ਬੀਤਦੀ ਆ,,
••
47🌟 ਉਮੀਦ ਗੀਤ ਚ ਕੁਦਰਤ ਅਤੇ ਇਨਸਾਨੀਅਤ ਦਾ ਮੁੱਲ ਦੱਸਿਆ,,,
••
48🌟 Mummy Daddy ਗੀਤ ਓਹਨਾਂ ਲਈ ਗਾਇਆ ਜਿਹਨਾ ਦੇ ਮਾਪੇ ਹੁਣ ਦੁਨੀਆ ਚ ਨਹੀਂ ਰਹੇ,ਗੀਤ ਸੁਣ ਬਹੁਤ ਲੋਕੀ ਆਪਣੇ ਮਾਪਿਆਂ ਦੀ ਯਾਦ ਚ ਰੋਏ ਹੋਣੇ,,
••
49🌟 "ਨਾਨਕ ਸ਼ਾਹ ਫਕੀਰ" ਫਿਲਮ ਦਾ ਬਿਨਾ ਡਰੇ ਵਿਰੋਧ ਕੀਤਾ, ਫਿਲਮ Release ਨਾ ਕਰਨ ਵਾਰੇ ਕਿਹਾ,,
••
50🌟 ਗੁਰੂ ਮਹਾਰਾਜਾ ਦੀ ਬੇਅਦਬੀ ਦਾ ਵਿਰੋਧ ਕੀਤਾ,, ਜੇਲ੍ਹਾ ਚ ਬੰਦ ਸਿੰਘਾ ਦੀ ਰਿਹਾਈ ਦੇ ਧਰਨੇ ਚ ਵੀ ਗਏ ਚੰਡੀਗੜ
••
51🌟 ਹਰ live show ਤੇ ਕਿਸਾਨਾਂ ਕਿਰਤੀਆਂ ਜਾਤ ਪਾਤ ਵਾਰੇ ਜ਼ਿਕਰ ਕੀਤਾ,, ਲੋਕਾਂ ਨੂੰ ਜੋੜਨ ਦਾ ਹੀ ਹੋਕਾ ਦਿੱਤਾ
••
52🌟 ਕੜ੍ਹਾਕੇ ਦੀ ਠੰਡ ਚ ਨਾਕੇ ਤੇ Duty ਦਿੰਦੇ ਹੋਏ ਮੁਲਾਜ਼ਮ ਵੀਰਾਂ ਨੂੰ ਗਰਮ ਚਾਹ ਪਿਲਾਈ,ਦੁੱਖ ਸੁੱਖ ਸਾਂਝੇ ਕੀਤੇ,
••
53🌟 80% ਪੰਜਾਬੀ ਗਾਈਕ ਬੱਬੂਮਾਨ ਦੇ ਫੈਨ ਹਨ,,
••
54🌟 1984 ਤੋਂ ਹੁਣ ਤੱਕ ਜੇਲਾਂ ਚ ਬੰਦ ਨਿਰਦੋਸ਼ ਪੰਜਾਬੀਆਂ ਨੂੰ ਰਿਹਾ ਕਰਨ ਦੀ ਗੁਹਾਰ ਲਗਾਈ,,
••
55🌟 ਛੋਟੀ ਭੈਣ ਆਸੀਫਾ ਦੇ ਬਲਾਤਕਾਰੀ ਦੋਸ਼ੀਆਂ ਲਈ ਮੋਤ ਦੀ ਸਜਾ ਦੀ ਮੰਗ ਕੀਤੀ,,
••
56🌟 ਜਿਸ ਕਿਸਾਨ ਵੀਰ ਦੀ ਫਸਲ ਅੱਗ ਲਗਣ ਨਾਲ ਤਬਾਹ ਹੋਈ ਸੀ,ਓਸ ਲਈ ਮਦਾਦ ਭੇਜੀ ਗਈ,,
••
57🌟 ਟਰੱਕ ਸੜ੍ਹਨ ਵਾਲੇ ਸਿੱਖ ਡਰਾਈਵਰ ਲਈ ਅੱਗੇ ਹੋਕੇ ਮਦਦ ਕਰਨ ਦਾ ਏਲਾਨ ਕੀਤਾ,,
••
58🌟 Surry,Canada,ਖੇਤਾਂ ਚ ਕੰਮ ਕਰ ਰਹੇ ਕਿਸਾਨਾਂ ਲਈ ਰੋਟੀ ਚਾਹ ਲੈਕੇ ਆਪ ਗਏ, ਨਾਲ਼ ਬਹਿ ਕੇ ਚਾਹ ਪੀਤੀ,ਦੁੱਖ ਸੁੱਖ ਸਾਂਝੇ ਕੀਤੇ,,,
••
59🌟 ਥੋੜ੍ਹੇ ਥੋੜ੍ਹੇ ਦਿਨਾਂ ਬਾਅਦ, ਮਾਨ ਸਾਬ ਬਿਨਾਂ ਦਸੇ ਅਨਾਥ ਆਸ਼ਰਮ ਚ ਬੱਚਿਆਂ ਲਈ ਤੋਹਫੇ ਤੇ ਨਵੇਂ ਕੱਪੜ੍ਹੇ ਲੈਕੇ ਜਾਦੇਂ,,
••
60🌟 ਕਈ ਗਰੀਬ ਪਰੀਵਾਰਾਂ ਨੂੰ 50 50 ਹਜਾਰ ਦੇ ਚੈਕ ਵੰਡੇ, ਜੋ ਕੀ ਸਰਕਾਰਾਂ ਦਾ ਫਰਜ਼ ਬਣਦਾ ਏ, ਪਰ ਮਾਨ ਦੇ ਦਿਲ ਚ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਹਮਦਰਦੀ ਹੈ,
••
61🌟 One Hope One Chance ਵਲੋਂ ਨਰਾਇਣ ਸੇਵਾ ਸੰਸਥਾ ਉਦੈਪੁਰ, ਰਾਜਸਥਾਨ ਲਈ 1 ਲੱਖ ਦੀ ਛੋਟੀ ਜਹੀ ਸੇਵਾ ਕੀਤੀ (Dec 2k18)
••
62🌟 ਬੱਬੂ ਮਾਨ ਵੱਲੋਂ ਵਿਦੇਸ਼ੀ ਸ਼ੌਅ ਤੇ ਹਰ ਇੱਕ ਅਪਾਹਿਜ ਵੀਰ/ਭੈਣ ਨੂੰ show ਦੀ ਟਿਕਟ ਮੁਫਤ ਦਿੱਤੀ ਜਾਂਦੀ ਹੈ,
••
63🌟ਬੱਬੂ ਮਾਨ ਨੇ ਉਰਦੂ ਵਿੱਚ Double M.A ਕੀਤੀ ਹੋਈ ਆ ਤੇ ਪੰਜਾਬੀ ਇੰਡਸਟਰੀ ਵਿੱਚੋਂ ਸੱਭ ਤੋਂ ਵੱਧ ਇਤਿਹਾਸਕ ਅਤੇ ਕਿਤਾਬੀ ਗਿਆਨ ਬੱਬੂ ਮਾਨ ਨੂੰ ਹੈ,
••
64🌟 ਬਣਜਾਰਾ ਫਿਲਮ ਵਿੱਚ ਇੱਕ ਵਾਰ ਫੇਰ 84 ਦੇ ਦੰਗਿਆਂ ਅਤੇ 47 ਦੀ ਵੰਡ ਦਾ ਦਰਦ ਵਖਾਇਆ,,
••
65🌟ਬੱਬੂ ਮਾਨ ਨੇ ਮਾਜਰੇ ਅਖਾੜ੍ਹੇ ਤੇ ਯੁਧਵੀਰ ਮਾਣਕ ਦਾ ਡੱਟ ਕੇ ਸਹਿਯੋਗ ਦਿੱਤਾ ਤੇ ਉਸਦਾ ਹੌਂਸਲਾ ਵਧਾਇਆ,
••
66🌟ਸਭ ਤੋਂ ਵੱਧ ਜੇ ਕਿਸੇ ਸਿੰਗਰ ਦੇ tattoo ਬਣੇ ਨੇ, ਤਾਂ ਇਹ ਖਿਤਾਬ ਵੀ ਬੱਬੂ ਮਾਨ ਦੇ ਨਾਮ ਆ,
••
67🌟ਖੁੱਲੇ ਅਖਾੜਿਆਂ ਦੀ ਤਾਂ ਗੱਲ ਹੀ ਕੀ ਕਰੀਏ,ਅਖਾੜ੍ਹੇ ਚ 1.5 Million fans ਦੇ ਇਕੱਠ ਦਾ ਰਿਕਾਰਡ ਵੀ ਕਿਸੇ ਤੋਂ ਨੀ ਟੁੱਟੇਆ,ਤੇ ਬੱਬੂ ਮਾਨ ਨੂੰ ਅਖਾੜ੍ਹੇਆਂ ਦਾ ਰਾਜਾ ਵੀ ਕਿਹਾ ਜਾਂਦਾ,,
••
68🌟India te Pakistan ਨੂੰ ਇੱਕਠਾ ਕਰਨ ਬਾਰੇ ਬੋਲਿਆ ਹੁਣ ਤੱਕ,, ਤੇ ਇੱਕਠੇ ਹੋਣ ਦੇ ਫਾਇਦੇ ਵੀ ਦੱਸੇ
••
69🌟ਬਿਨਾ ਕਿਸੇ TV Ad ਤੋਂ ਪੰਜਾਬ ਦਾ ਸੱਭ ਤੋਂ Powerfull Fan Following ਵਾਲਾ ਗਾਇਕ ,ਜਿਸਦੇ ਫੈਨ ਉਸਤੋਂ ਜਾਨ ਵਾਰਦੇ ਨੇ,ਮਾੜ੍ਹਾ ਕਦੇ ਕਹਿੰਦੇ ਨਹੀਂ ਤੇ ਨਾ ਸੁਣਦੇ,ਦੂਰ ਦੂਰ ਤੋਂ ਜਿਵੇਂ ਰਾਜਸਥਾਨ ਹਰਿਆਣਾ ਸੰਗਰੂਰ ਆਦਿ ਤੋਂ ਸਿਰਫ ਬੱਬੂ ਮਾਨ ਨੂੰ ਮੋਹਾਲੀ ਵਿੱਖੇ ਮਿਲਣ ਆੳਦੇਂ ਨੇ,ਮਿਲਣਾ ਨਾ ਮਿਲਣਾ ਕੋਈ ਪੱਕਾ ਨਹੀਂ ਹੁੰਦਾ,
••
70🌟ਪੰਜਾਬ ਦਾ ਇਕਲੋਤਾ ਗਾਇਕ ਜਿਸਦੇ "ਜਿੰਦਾਬਾਦ" ਦੇ ਨਾਰੇ ਲਗਦੇ ਆ ਤੇ ਅੱਗੋਂ ਬੱਬੂ ਮਾਨ ਕਹਿੰਦਾ ਕੇ ਜਿੰਦਾਬਾਦ ਦੇ ਨਾਰੇ ਕਿਸਾਨਾਂ ਤੇ ਪੰਜਾਬ ਪੰਜਾਬੀਅਤ ਦੇ ਲਾਓ ਮੇਰੇ ਨਹੀਂ,,
••
71🌟ਪੰਜਾਬੀ ਗਾਣਿਆਂ ਚ ਸਭ ਤੋਂ ਵੱਧ ਨਾਮ ਬੱਬੂ ਮਾਨ ਦਾ ਲਿਆ ਜਾਂਦਾ,,
••
72🌟"One Hope One Chance" ਸੰਸਥਾ ਵੀ ਚਲਾਉਂਦਾ ਬੱਬੂ ਮਾਨ,ਜਿਹੜੇ ਗਰੀਬ ਘਰਾਂ ਦੇ ਲਈ ਯੋਗਦਾਨ,ਉਹ ਅਲੱਗ ਆ,,
••
73🌟ਮਾਨ ਸਾਬ ਵਲੋਂ ਪਿੰਡ ਚੱਕ ਚੁਹੇਲਾਂ,ਫਾਜਿਲਕਾ ਦੇ ਅਪਾਹਜ ਬੱਚਿਆਂ ਨੂੰ 1.5ਲੱਖ ਦਾ ਗੁਪਤ ਦਾਨ ਦਿਤਾ ਗਿਆ,,
••
74🌟ਪਿੰਡ ਥ੍ਰੀਕੇ ਦੇ ਕਿਸਾਨ ਦੀ ਫਸਲ ਸੜ੍ਹ ਕੇ ਸਵਾਹ ਹੋ ਗਈ ਸੀ, One Hope One Chance ਸੰਸਥਾ ਵਲੋਂ ਕਿਸਾਨ ਲਈ 35 ਕਵੰਟਲ ਕਣਕ ਦੀ ਮਦਦ ਕੀਤੀ (2019),,
••
75🌟ਕੁਰਾਲੀ ਪਿੰਡ ਚ ਹੱੜ੍ਹ ਪੀੜ੍ਹਤ ਪਰਿਵਾਰ ਦੀ ਬਾਂਹ ਫੜ੍ਹੀ,ਪਰਿਵਾਰ ਦੇ 2 ਬੱਚੇ ਜੋ ਕੀ ਕੁਦਰਤੀ ਮਾਰ ਤੋਂ ਦਿਮਾਗੀ ਅਪਾਹਜ ਨੇ,ਉਹਨਾਂ ਦਾ PGI ਤੋਂ ਇਲਾਜ ਜਾਰੀ ਹੈ ਤੇ ਇਲਾਜ਼ ਦਾ ਸਾਰਾ ਜਿੰਮਾ ਬੱਬੂ ਮਾਨ ਸਾਬ ਨੇ ਲਿਆ ਹੋਇਆ,,
••
76🌟ਆਪਣੇ ਇੱਕ ਅਪਾਹਜ ਫੈਨ ਨੂੰ ਕਪੜ੍ਹੇ ਸਿਉਣ ਦੀ ਮਸ਼ੀਨ ਦਾ ਗੁੱਪਤ ਦਾਨ ਕੀਤਾ,,
••
77🌟ਲਾਂਘਾ ਗੀਤ ਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਖੁਸ਼ੀ ਮਨਾਈ ਤੇ ਦੋਵੇਂ ਮੁਲਕਾਂ ਚ ਪਿਆਰ ਦੀ ਸਾਂਝ ਵਧਾਈ ਤੇ ਦੱਸਿਆ ਕੇ ਸਾਰੇ ਧਰਮ ਇੱਕੋ ਹਨ,, ਬਾਕੀ ਲਾਘੇ ਵੀ ਖੋਲਣ ਬਾਰੇ ਕਿਹਾ
••
78🌟ਕਲਿੱਕਾਂ ਗੀਤ ਚ ਕਲਯੁਗੀ ਪੰਜਾਬੀ ਇੰਡਸਟਰੀ ਦਾ ਸੱਚ ਬਿਆਨ ਕੀਤਾ, ਜੋ ਕੀ ਜਾਹਲੀ YouTube Views, CD ਤੇ ਗਾਉਣ ਵਾਲੀਆਂ ਨੂੰ ਤੇ ਫੇਕ ਕਲਾਕਾਰਾਂ ਨੂੰ ਬਹੁਤ ਕੌੜ੍ਹਾ ਲੱਗਿਆ, ਮੋਦੀ ਤੇ ਤਵਾ ਲਾਇਆ ਤੇ ਵਿਕਾਊ ਮੀਡੀਆ ਦਾ ਜ਼ਿਕਰ ਕੀਤਾ,, ਰਵੀਸ਼ ਕੁਮਾਰ ਪੱਤਰਕਾਰ ਦੀ ਇਮਾਨਦਾਰੀ ਦਾ ਵੀ ਜਿਕਰ ਕੀਤਾ।
••
79🌟ਨਾਨਕ ਫਰੀਦ ਰਵੀਦਾਸ ਨੂੰ ਸਲਾਮ,, ਜਾਤ ਪਾਤ ਤੌਂ ਮੁਕਤ ਕਰਾ ਰੱਬਾ ਸੰਸਾਰ ਨੂੰ ਇਹ ਗਾਣੇ ਵੀ ਸਮਝਿਉ,, ਸਮਝਦਾਰ ਲੋਕ ਬੱਬੂ ਮਾਨ ਨੂੰ ਦਿਲੋਂ ਪਿਆਰ ਕਰਦੇ ਆ ਕਿਉਂਕਿ ਬੱਬੂ ਮਾਨ ਨੇ ਮੱਧਵਰਗੀ ਲੋਕਾਂ ਲਈ ਹੀ ਲਿਖਿਆ ਗਾਇਆ ਤਾਹੀਓਂ ਬੱਬੂ ਮਾਨ ਦੇ ਗੀਤ ਸਦਾਬਹਾਰ ਨੇ ਕਿਉਂਕਿ ਉਹ ਆਮ ਲੋਕਾਂ ਨਾਲ ਜੁੜੀਆਂ ਗੱਲਾਂ ਹੀ ਪੇਸ਼ ਕਰਦੇ

80🌟ਇਕਲੌਤਾ ਪੰਜਾਬੀ ਗਾਇਕ ਜਿਸਦੇ ਗਾਣੇ ਪਾਕਿਸਤਾਨ ਦੇ ਗਾਇਕਾਂ ਨੇ ਗਾਏ,, ਉਦਾਂ ਤਾਂ ਆਪਣੇ ਆਲੇ ਉਨਾਂ ਦੇ ਚੋਰੀ ਚੱਕ ਗਾਈ ਜਾਦੇ,,.
81🌟 ਅੱਜ ਤੋਂ 9 ਵਰੇ ਪਹਿਲਾਂ ਦਸ ਹਜ਼ਾਰ ਡਾਲਰ ਕਨੇਡਾ ਸੋਅ ਤੇ ਕਿਸਾਨਾਂ ਲੲੀ ਦਿੱਤੇ,,.
82🌟ਇੰਨਾ ਵੱਡਾ ਸਟਾਰ ਹੋ ਕੇ ਵੀ ਹਮੇਸ਼ਾ ਕਹਿੰਦਾ ਬਾੲੀ
ਆੲੀ ਪ੍ਰੋਡ ਟੂ ਬੀ ਵਿਲੀਜਰ ਨੈਵਰ ਫੀਲ ਸਟਾਰ, ਭਾਵ ਕੇ
ਦੇਸੀ ਜੱਟ ਆ ਪੇਂਡੂ ਜ਼ਮੀਨ ਨਾਲ ਜੁੜਿਆ ਇਨਸਾਨ,,.
83🌟 ਉਸਤਾਦ ਜੀ ਨੇ ਹਮੇਸ਼ਾ ਧੀ ਭੈਣ ਦੀ ਇੱਜ਼ਤ ਕਰੀ ਰੁਕ
ਕੇ ਫੋਟੋ ਕਰਵਾ ਕੇ ਜਾਂਦੇ ਦੁੱਖ ਸੁੱਖ ਪੁੱਛ ਕੇ , ਕੲੀ ਕਹਿਣਗੇ
ਗੀਤ ਫ਼ਿਲਮ ਵਿੱਚ ਕੁੜੀਆਂ ਕਿਉਂ ਹੁੰਦੀਆਂ , ਉਹਨਾਂ ਕੁੜੀਆਂ
ਦੀਆਂ ਵੀ ਮਜਬੂਰੀਆਂ ਹੁੰਦੀਆਂ ਗੀਤਾਂ ਫਿਲਮਾ ਵਿੱਚ ਕੰਮ ਕਰਨੇ ਪੈਂਦੇ ਅਤੇ ਕੲੀ ਤਕੜੇ ਘਰਾਂ ਦੀਆਂ ਸ਼ੋਕ ਵੀ ਪੂਰੇ ਕਰਦੀਆਂ ਹਨ,ਅਗਲੀਆਂ ਨੇ ਥੇਟਰ ਦੀ ਪੜ੍ਹਾਈ ਕਰੀ ਹੁੰਦੀ
ਸਿਖਿਆ ਹੁੰਦਾ ਕੰਮ ਸਗੋਂ ਹੱਲਾ ਸ਼ੇਰੀ ਦਿਆਂ ਕਰੋ ਕੲੀ ਕੁੜੀਆਂ
ਦੇ ਘਰਾਂ ਦੇ ਖਰਚੇ ਉਹਨਾਂ ਦੀ ਮਿਹਨਤ ਨਾਲ ਚੱਲਦੇ ਹਨ,,.
84🌟 ਬੱਬੂ ਮਾਨ ਹੀ ਇਕ ਅੈਸਾ ਕਲਾਕਾਰ ਹੈ ਕੀ ਜਿਸ ਦੇ ਫੈਨਾ ਦੇ ਵੀ ਫੈਨ ਬਣੇ ਕੲੀ ਲੋਕ ਕੲੀ ਵੀਰ ਮੇਰੀ ਨਿਗਾਹ ਵਿੱਚ
ਵੀ ਹੈਗੇ, ਕਿਉਂਕਿ ਮਾਨ ਦੇ ਫੈਨ ਮਾੜੀ ਸੋਚ ਨਹੀਂ ਰੱਖਦੇ ਕਿਸੇ
ਲੲੀ ਵੀ, ਪਰ ਅਸੀਂ ਕਰਮਾਂ ਵਾਲੇ ਹਾਂ ਕੇ ਉਸਤਾਦ ਬੱਬੂ ਮਾਨ ਦੇ ਫੈਨ ਹਾ ਬਹੁਤ ਗਿਆਨ ਮਿਲਿਆ ਬਾੲੀ ਦੇ ਗੀਤਾਂ ਵਿੱਚੋਂ ਸਾਨੂੰ ,ਰਹੇ ਖੰਟ ਵਾਲਾ ਮਾਨ ਮੇਰਾ ਵੱਸਦਾ ♥️.
85🌟 ਬੱਬੂ ਮਾਨ ਨੇ ਹੀ ਵਰਲਡ ਦੇ ਮਹਾਨ ਲੇਖਕਾਂ ਦੇ ਨਾਮ
ਗੀਤਾਂ ਵਿਚ ਲੲੇ ਤਾਂ ਅਸੀਂ ਉਹਨਾਂ ਲੇਖਕਾਂ ਦੀਆਂ ਕਿਤਾਬਾਂ
ਪੜ੍ਹਨ ਲੱਗ ਗੲੇ,ਸੁਕਰਾਤ,ਰਸੂਲ ਹਮਜ਼ਾਤੋਵ,ਕੀਸਟ, ਮੰਟੋ, ਸ਼ਿਵ, ਅੰਮ੍ਰਿਤਾ ਪ੍ਰੀਤਮ, ਗਾਲਿਬ, ਕਹਿਣ ਦਾ ਮਤਲਬ ਉਸਤਾਦ
ਬਹੁਤ ਕਿਤਾਬਾਂ ਪੜ੍ਹਦੇ ਹਨ,ਗੱਡੀ ਵਿਚ ਹਰ ਟਾਇਮ ਦੇਖਣ
ਨੂੰ ਮਿਲਦੀਆਂ ਹਨ,,.
86🌟ਬੱਬੂ ਮਾਨ ਹੀ ਨੇ ਜਿਸ ਨੇ ਆਪਣੇ ਸਟੋਰਾਂ ਦਾ ਬ੍ਰਾਂਡ ਦਾ
ਨਾਮ,,ਮੇਡ ਇਨ ਪੰਜਾਬ,, ਰੱਖਿਆ ਅਤੇ ਬਜ਼ਾਰ ਨਾਲੋਂ ਸੱਸਤੇ
ਕੱਪੜੇ ਅਤੇ ਨੋਜਵਾਨ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਦਿੱਤੇ,,.
87🌟 ਬੱਬੂ ਮਾਨ ਦਾ ਇਕ ਫੈਨ ਅੈਸਾ ਵੀ ਹੈ ਜਿਸ ਨੇ ਵਰਲਡ
ਲੈਵਲ ਤੇ ਅੱਤ ਕਰਾੲੀ ਸੋਸ਼ਲ ਮੀਡੀਆ ਤੇ ਫੇਸਬੁੱਕ ਦਾ ਮਾਲਕ
ਜਾਰਕ ਜਕਰਬਰਗ ਵੀ ਫੋਲੋ ਕਰਦਾ ਉਹਨੂੰ ,ਮੈਂ ਵੀ ਜਾਣਦਾ
ਉਸ ਫੈਨ ਨੂੰ , ਹੋਲੀ ਵੂਡ ਦੇ ਕਲਾਕਾਰ ਐਕਟਰ ਵੀ ਫੋਲੋ ਕਰਦੇ
ਪ੍ਰਮੋਸ਼ਨ ਲਈ, ਜਿੰਨਾ ਟਾਇਮ ਉਹ ਜਿਉਂਦਾ ਮੁੰਡਾ ਇਹ ਭੁੱਲ ਜਾਵੋ ਕੇ ਬੱਬੂ ਮਾਨ ਦੀ ਫੈਨ ਫੋਲਵਿਗ ਘੱਟ ਹੋ ਜਾਵੇਗੀ ਅਗਲੇ
ਦੂਜੇ ਕਲਾਕਾਰਾਂ ਦੇ ਫੈਨਾ ਨੂੰ ਵੀ ਬੱਬੂ ਮਾਨ ਦੇ ਫੈਨ ਬਣਾ ਦਿੰਦੇ
ਉਸਤਾਦ ਨੂੰ ਬਿਨਾਂ ਦੱਸੇ ਫੇਸਬੁੱਕ ਬਿਜ਼ਨਸ ਤੇ ਸਪੋਸਰ ਕਰਦੇ
ਜਦੋਂ ਬਨਜਾਰਾ ਫਿਲਮ ਆੲੀ ਸੀ ਤਾਂ ਕੁਝ ਖੱਚਾ ਨੇ ਉਵੇਂ ਰੋਲਾ
ਪਾਇਆ ਕੇ ਫਿਲਮ ਨਹੀਂ ਵਧੀਆ ਤਾਂ ਅਗਲੇ ਨੇ ਪੂਰੀ ਦੁਨੀਆ
ਵਿਚ ਫੈਨ ਨੇ ਸਪੋਸਰ ਕੀਤਾ ਡਰਾਇਵਰ ਵੀਰਾਂ ਨੂੰ ਸੰਦੇਸ਼ ਦਾ ਕੇ
ਤਾਂ ਵਿਦੇਸ਼ ਵਿਚ ਵੀ ਸੋਅ ਸਾਰੇ ਫੁੱਲ ਹੋ ਗੲੇ,,.
87🌟ਬੱਬੂ ਮਾਨ ਦੇ ਫੈਨ ਗਰੀਬ ਬੱਚਿਆਂ ਨੂੰ ਕੱਪੜੇ ਵੀ ਵੰਡਦੇ
ਹਨ ਅਤੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਦੇ ਹਨ,ਮੋਗੇ
ਖੂਨ ਦਾਨ ਕੈਂਪ ਵੀ ਲਗਾਉਂਦੇ ਹਨ , ਕਿਉਂਕਿ ਸਾਡੇ ਉਸਤਾਦ ਜੀ
ਨੇ ਹਮੇਸ਼ਾ ਕਿਹਾ ਕੇ ਮੇਰੇ ਲੲੀ ਗਿਫਟ ਨਾ ਲੈ ਕੇ ਆਇਆ ਕਰੋ
ਨਾ ਮੇਰਾ ਜਨਮਦਿਨ ਮਨਾਉ ਉਹੀ ਪੈਸਿਆਂ ਦੀ ਕਿਸੇ ਗਰੀਬ
ਇਨਸਾਨ ਦੀ ਮਦਾਦ ਕਰੋ।

ਖੱਚਾ ਦੀ ਸੋਚ ਜਿੱਥੇ ਖਤਮ ਹੁੰਦੀ ਉੱਥੋਂ ਉਸਤਾਦ ਨੂੰ ਦਿਲ ਤੋਂ
ਪਿਆਰ ਕਰਨ ਵਾਲੇ ਸ਼ੁਰੂ ਕਰਦੇ ਕੰਮ , ਉਹ ਗੱਲ ਵੱਖਰੀ
ਕੇ ਉਸਤਾਦ ਸਾਡਾ ਫੇਕ ਵਿਊ ਨਹੀਂ ਕਰਵਾਉਂਦੇ, ਪਰ ਕਲਿੱਕਾ
ਨਵਾਂ ਗੀਤ ਤਿੰਨ ਮਿਲੀਅਨ ਆਡੀਓ ਹੀ ਟੱਪ ਗਿਆ ਕੁਝ ਦਿਨਾਂ ਵਿਚ ਹੀ ਨੰਬਰ 1 ਟਰੈਡਿਗ ਤੇ, ਅਸਲ ਵਿਚ ਕੁਝ
ਕਲਾਕਾਰਾਂ ਦੇ ਫੈਨ ਬਸ ਪੰਜਾਹ ਮਿਲੀਅਨ ਵੇਖਦੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬੀ ਅਬਾਦੀ ਕਿੰਨੀ ਹੈ, ਪਰ ਸੱਚ ਤੇ
ਇਹ ਹੈ ਕੇ 2012 ਵਿਚ ਵਰਲਡ ਵਿਚ ਪੰਜਾਬੀ 2.8 ਕਰੋੜ ਸੀ
ਤੇ ਹੁਣ 3 ਕਰੋੜ ਹੋ ਗੲੇ ਹੋਣਗੇ ਫਿਰ ਇਹਨਾਂ ਨੂੰ 500 ਕਰੋੜ
ਵਿਊ ਕਿੱਥੋਂ ਆਈ ਜਾਂਦੇ,ਉਹ ਫੇਕ ਹੁੰਦੇ ਵਿਊ ਬੋਟ ਸਾਈਟਾਂ ਤੋਂ
ਆਟੋਮੈਟਿਕ, ਉਹਨਾਂ ਸਾਈਟਾਂ ਤੋਂ ਫੇਸਬੁੱਕ ਦੀ ਪੋਸਟ ਨੂੰ ਵੀ
ਫੇਕ ਲਾਇਕ ਵੀ ਕਰਵਾਏ ਜਾਂਦੇ ਹਨ ਅਤੇ ਕੂਮੈਂਟ ਵੀ ਆਟੋਮੈਟਿਕ ਲੱਗ ਜਾਂਦੇ ਹਨ 😂

ਕੰਮ ਹੋਰ ਵੀ ਨੇ ਸਮਾਜਿਕ ਬਹੁਤ ਕਰੇ ਬਾੲੀ ਨੇ ਲਿਸਟ ਬਹੁਤ
ਲੰਬੀ ਹੈ ਆਹ ਜੋ ਜਵਾਕ ਦੋ ਤਿੰਨ ਸਾਲ ਤੋਂ ਫੇਸਬੁੱਕ ਤੇ ਆਏ
ਇਹਨਾਂ ਨੂੰ ਨਹੀਂ ਪਤਾ ਉਹਨਾਂ ਲੲੀ ਹੈ ਪੋਸਟ।

ਤੇ ਬਾਕੀ ਜਿਹੜੇ ਬੰਦੇ ਹੁਣ ਵੀ ਕਹਿਣ ਕਿ ਬੱਬੂ ਮਾਨ ਮਾੜਾ ਏ, ਤਾਂ ਉਹ ਫਿਰ ਭਾਈ ਆਪਦਾ ਖੌਪੜ ਦਿਖਾਵੇ ਕਿਸੇ ਚੰਗੇ ਡੰਗਰ ਡਾਕਟਰ ਨੂੰ,,
ਮੰਨਿਆ ਕੀ ਦੋ ਗੀਤਾਂ ਵਿੱਚ ਕੁੱਝ ਗੱਲਾਂ ਹੈਗੀਆਂ ਨੇ ਪਰ ਬਾਕੀਆ ਦਾ ਜਿ਼ਕਰ ਕਿਉਂ ਨਹੀਂ??
ਸਾਰੇ ਗੀਤ ਸੈਂਸਰ ਬੋਰਡ ਨੇ ਪਾਸ ਕਰੇ ਹੋਏ ਨੇ ਮਾਨ ਦੇ ਤੇ ਬਾਈ ਨੇ ਇਹ ਵੀ ਕਿਹਾ ਜੇ ਕਿਸੇ ਵੀਰ ਭਾਈ ਨੂੰ ਕੋਈ ਕਿੰਤੂ ਹੈ ਤਾਂ court ਚ ਅਪੀਲ ਕਰੋ,,

ਗੱਲ ਤਾਂ ਇਹ ਆ ਕੁੱਝ ਬੰਦੇ ਬੱਬੂ ਮਾਨ ਤੋ ਮੱਚ ਦੇ ਆ ਤੇ ਕੁੱਝ ਆਪਣਾ ਨਾਮ ਬਣਾਉਣ ਨੂੰ ਫਿਰਦੇ ਆ, ਇਹ ਨਹੀ ਬੰਦ ਹੁੰਦਾ,,
ਕਿਉਂਕਿ ਨਾ ਤਾ ਮਾਨ ਤੁਹਾਡੇ ਸਿਰ ਤੇ ਚੱਲਦਾ ਨਾ ਤੁਹਾਡੇ ਲਈ ਗਾਉਦਾ ਇਹ ਸਿਰਫ ਆਪਣੇ ਚਾਹੁੰਣ ਵਾਲਿਆ ਲਈ ਗਾਉਦਾਂ,, ਦੁੱਕੀ ਤਿੱਕੀ ਲਈ ਸਰਦਾਰ ਗਾਉਦਾਂ ਨਹੀਂ ,,
ਨਾਲੇ ਹਰ ਗੀਤ ਸੈਂਸਰ ਤੋਂ ਹੀ ਪਾਸ ਹੁੰਦਾ ਅੰਨਪੜ੍ਹੋ,,
ਇਹ ਸਭ ਲਿਖਣ ਲਈ ਕਈ ਦੁੱਧ ਧੋਤੀਆਂ ਖੱਚਾਂ ਤੇ ਆਪ ਬਣੇ ਵਿਦਵਾਨਾ ਨੇ ਮਜਬੂਰ ਕਰ ਦਿਤਾ,,
ਇਹ ਤਾ ਕੁੱਝ ਕੁ ਹੀ ਲਿਖਿਆ ਬਾਕੀ ਜੋ ਬਾਈ ਕਰਦਾ ਉਹਦਾ ਰੋਲਾ ਵੀ ਨਹੀ ਪੋਂਦਾ, ਜਿਵੇ ਕਿ ਸਕੂਲੀ ਬੱਚਿਆਂ ਨੂੰ ਕਿਤਾਬਾਂ ਤੇ ਕੱਪੜੇ ਵੀ ਦਿੰਦਾ,ਆਖੜਿਆ ਦੀ ਕੁੱਝ ਕਮਾਈ ਕਿਸਾਨਾਂ ਨੂੰ ਤੇ ਲੋੜਵੰਦਾਂ ਦੀ ਮਦਦ ਲਈ ਦਿੰਦਾ,,,
the babbu maan store ਦੀ 70% ਕਮਾਈ one hope one chance ਲਈ ਜਾਦੀਂ,,
ਮੁੱਕਦੀ ਗੱਲ, ਮਾਨ ਚ ਐਬ ਨਾ ਲੱਭੋ, ਆਪਣੇ ਲਈ ਵੈਦ ਲੱਭੋ,,
ਤੇ ਏਨਾ ਵੀ ਆਮ ਨਹੀਓ ਬੱਬੂ ਮਾਨ ਦਾ ਨਾਮ...
ਜਿਹੜਾ ਦੋ ਚਾਰ ਕੁੱਤੇ ਭੌਂਕਣ ਨਾਲ ਬਦਨਾਮ ਹੋ ਜਵੇ,,,

ਬੱਬੂ ਮਾਨ ਨੂੰ ਸਮਝਣ ਲਈ ਸਮਝਦਾਰ ਹੋਣਾ ਚਾਹੀਦਾ

ਕੱਟੜ ਫੈਨ ਵੀਰ ਸ਼ੇਅਰ ਕਰ ਦਿਉ ਜਾਂ ਕੋਪੀ ਕਰਕੇ ਪੋਸਟ
ਵਟਸਐੱਪ ਤੇ ਭੇਜੋ ਗਰੁੱਪਾਂ ਵਿਚ, ਧੰਨਵਾਦ ।

Address

Ludhiana

Website

Alerts

Be the first to know and let us send you an email when Babbu mann fans posts news and promotions. Your email address will not be used for any other purpose, and you can unsubscribe at any time.

Shortcuts

Share

Category