Excited videos

Excited videos Entertainment and knowledge providing for different topics

25/07/2025
11/09/2024
11/01/2022
13/12/2021

ਪੋਹ ਦੀਆਂ ਯਖ ਠੰਡੀਆਂ ਰਾਤਾਂ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ ਹਜਾਰਾਂ ਸਿੰਘਾਂ ਨੇ ਆਪਣੀ ਜਾਨ ਤੇ ਖੇਡਦੇ ਹੋਏ ਇੱਕ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ ਸੀ। ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਅਦੁੱਤੀ ਸ਼ਹਾਦਤਾਂ ਦੀ ਦਾਸਤਾਨ ਕਿਤੇ ਵੀ ਨਹੀਂ ਮਿਲਦੀ।
ਸ਼ਾਹ ਮੁਹੰਮਦ ਲਤੀਫ਼ ਇਕ ਉਘੇ ਸ਼ਾਇਰ ਹੋਏ ਨੇ।ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਕਥਾ ਲਿਖੀ ਹੈ,ਤੇ ਲਿਖਣ ਲੱਗਿਆਂ ਇਹਨੇ ਵੀ ਭੂਮਿਕਾ 'ਚ ਕਿਹਾ ਹੈ,"ਮੈਂ ਬੜੇ ਫ਼ਖਰ ਨਾਲ ਕਲਮ ਚੁੱਕੀ ਸੀ,ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕਥਾ ਲਿਖਣ ਦੇ ਵਾਸਤੇ ਪਰ ਹੁਣ ਨਹੀਂ ਲਿਖਣੀ।"
ਬਈ ਕਿਉਂ ਨਹੀਂ ਲਿਖਣੀ?
ਕਹਿੰਦਾ ਹੈ,
"ਗੁਰੂ ਗੋਬਿੰਦ ਸਿੰਘ ਦਾ ਇਕ ਰੂਪ ਨਹੀਂ।ਜਦ ਮੈਂ ਦੇਖਦਾ ਹਾਂ ਕਿ ਉਹਨਾਂ ਦੇ ਹੱਥ ਦੇ ਵਿਚ ਕਲਮ ਹੈ ਤੇ ਲਿਖ ਰਹੇ ਹਨ,ਕਲਮ ਵਿਚੋਂ ਨਗਮੇਂ ਨਿਕਲ ਰਹੇ ਹਨ,ਤੇ ਮੈਨੂੰ ਇੰਝ ਜਾਪਦਾ ਹੈ ਜੈਸੇ ਕਿ ਗੁਰੂ ਗੋਬਿੰਦ ਸਿੰਘ ਇਕ ਸ਼ਾਇਰ ਹੈ, ਇਕ ਕਵੀ ਹੈ। ਤੇ ਹੁਣ ਜਦ ਮੈਂ ਕਵੀ ਦੀ ਗੱਲ ਲਿਖਣ ਲਗਦਾ ਹਾਂ ਤਾਂ ਗੱਲ ਕੁਛ ਹੋਰ ਦਿਸ ਪੈਂਦੀ ਹੈ,ਉਹਨਾਂ ਦੇ ਹੱਥ ਵਿਚ ਤਲਵਾਰ ਵੀ ਹੈ,ਮੈਦਾਨੇ ਜੰਗ ਵਿਚ ਮੈਨੂੰ ਲੜਦੇ ਵੀ ਦਿਸਦੇ ਹਨ,ਫਿਰ ਮੈਂ ਸੋਚਦਾ ਹਾਂ ਇਹ ਤੇ ਕੋਈ ਸੂਰਮਾ ਹੈ,ਕੋਈ ਬਹਾਦਰ ਹੈ।ਇਹ ਤੇ ਕੋਈ ਸਿਪਾਹ-ਸਲਾਰ ਹੈ।
ਜਦ ਸੋਨੇ ਦੇ ਸਿੰਘਾਸਨ ਤੇ ਦੇਖਦਾ ਹਾਂ ਮੈਂ ਬੈਠੇ ਹੋਏ,ਤੇ ਦੁਨੀਆ ਕਦਮਾਂ ਤੇ ਸਿਜਦੇ ਪਈ ਕਰਦੀ ਏ,ਉਦੋਂ ਮੇਨੂੰ ਇੰਝ ਪਏ ਦਿਸਦੇ ਨੇ ਜਿਵੇਂ ਕੋਈ ਬਾਦਸ਼ਾਹ ਹੋਵੇ,ਕੋਈ ਸ਼ਹਿਨਸ਼ਾਹ ਹੋਵੇ।ਜਦ ਮੈਂ ਦੇਖਦਾ ਹਾਂ ਪੰਜਾਂ ਪਿਆਰਿਆਂ ਦੇ ਪਾਸੋਂ ਹੱਥ ਜੋੜ ਕੇ ਕੁਛ ਮੰਗਦੇ ਪਏ ਨੇ,ਅੰਮ੍ਰਿਤ ਦੀ ਦਾਤ,ਓਦੋਂ ਮੈਨੂੰ ਭਿਖਾਰੀ ਪਏ ਦਿਸਦੇ ਨੇ,ਮੁਫ਼ਲਿਸ ਪਏ ਦਿਸਦੇ ਨੇ।"
ਮੁਹੰਮਦ ਲਤੀਫ਼ ਕਹਿੰਦਾ ਹੈ,
"ਹੁਣ ਮੈਂ ਹੈਰਾਨ ਹਾਂ ਕਿ ਕਵੀ ਦੀ ਕਥਾ ਲਿਖਾਂ,ਕਿ ਬਾਦਸ਼ਾਹ ਦੀ ਕਥਾ ਲਿਖਾਂ,ਮੰਗਤੇ ਦੀ ਕਥਾ ਲਿਖਾਂ ਕਿ ਦਾਤੇ ਦੀ ਕਥਾ ਲਿਖਾਂ। ਗੁਰੂ ਦੀ ਕਥਾ ਲਿਖਾਂ,ਕਿ ਚੇਲੇ ਦੀ ਕਥਾ ਲਿਖਾਂ।ਅਣਗਿਣਤ ਰੂਪ ਨੇ ਇਸ ਮਹਾਂ ਪੁਰਖ ਦੇ :

"ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਇਹ ਚੇਲਾ ਵੀ ਹੈ,ਇਹ ਗੁਰੂ ਵੀ ਹੈ ਤੇ ਇਸ ਵਾਸਤੇ ਹੁਣ ਇਕ ਪਹਿਲੂ ਨੂੰ ਲਈਏ ਤੇ ਉਹਦੀ ਕਥਾ ਲਿਖੀਏ ਤਾਂ ਕਥਾ ਪੂਰੀ ਨਹੀਂ ਹੋਵੇਗੀ। ਚੇਲੇ ਦੀ ਕਥਾ ਲਿਖੀਏ ਤਾਂ ਉਹ ਨਿਰਾ ਗੁਰੂ ਹੀ ਨਹੀਂ,ਸਿੱਖ ਵੀ ਹੈ। ਉਹ ਨਿਰਾ ਸਿੱਖ ਹੀ ਨਹੀਂ,ਕਵੀ ਵੀ ਹੈ। ਤੇ ਫਿਰ ਨਿਰਾ ਕਵੀ ਹੀ ਨਹੀਂ,ਉਹ ਸੂਰਮਾ ਵੀ ਹੈ। ਤੇ ਨਿਰਾ ਸੂਰਮਾ ਹੀ ਨਹੀਂ,ਬਾਦਸ਼ਾਹ ਵੀ ਹੈ। ਤੇ ਨਿਰਾ ਬਾਦਸ਼ਾਹ ਹੀ ਨਹੀਂ, ਦਰਵੇਸ਼ ਵੀ ਹੈ।"
ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ :

"ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ॥"

ਗਿਆਨੀ ਸੰਤ ਸਿੰਘ ਜੀ ਮਸਕੀਨ।

17/11/2021

Address

Kurukshetra

Telephone

+919896044512

Website

Alerts

Be the first to know and let us send you an email when Excited videos posts news and promotions. Your email address will not be used for any other purpose, and you can unsubscribe at any time.

Share

Category