Joginder Fazilka

Joginder Fazilka �ਵਹਿਗੁਰੂ ਜੀ ਸਭ ਦਾ ਭਲਾ ਕਰੀ�

ਇਹ ਪਹਿਲੀ ਤਸਵੀਰ ਯੂਕਰੇਨ ਦੇ ਇੱਕ ਪਿੰਡ ਦੇ ਮੁੰਡੇ ਦੀ ਹੈ ਜਿਸ ਨੇ ਭੁੱਖ ਕਾਰਨ ਆਪਣੇ 3 ਸਾਲ ਦੇ ਭਰਾ ਨੂੰ ਮਾਰ ਕੇ ਖਾ ਲਿਆ।  ਉਸਦਾ ਨਾਮ ਇਲਾਰੀਅਨ...
10/10/2023

ਇਹ ਪਹਿਲੀ ਤਸਵੀਰ ਯੂਕਰੇਨ ਦੇ ਇੱਕ ਪਿੰਡ ਦੇ ਮੁੰਡੇ ਦੀ ਹੈ ਜਿਸ ਨੇ ਭੁੱਖ ਕਾਰਨ ਆਪਣੇ 3 ਸਾਲ ਦੇ ਭਰਾ ਨੂੰ ਮਾਰ ਕੇ ਖਾ ਲਿਆ। ਉਸਦਾ ਨਾਮ ਇਲਾਰੀਅਨ ਨਿਸ਼ਚੇਂਕੋ ਹੈ। ਇਹ 1921-1922 ਦੇ ਰੂਸੀ ਅਕਾਲ ਦੀ ਘਟਨਾ ਸੀ।

ਅਤੇ ਦੂਸਰੀ ਤਸਵੀਰ 1876 ਦੇ ਮਦਰਾਸ ਕਾਲ ਦੌਰਾਨ ਇੱਕ ਭੁੱਖੇ ਪਰਿਵਾਰ ਦੀ ਹੈ।

ਹੁਣ ਕਲਪਨਾ ਕਰੋ ਕਿ ਕੀ ਅਸੀਂ ਇਸ ਯੁੱਗ ਵਿੱਚ ਇਹਨਾਂ ਸਥਾਨਾਂ ਵਿੱਚ ਪੈਦਾ ਹੋਏ ਹੁੰਦੇ ਤਾਂ ਅਸੀਂ ਵੀ ਉਹਨਾਂ ਬਦਕਿਸਮਤ ਲੋਕਾਂ ਵਿੱਚੋਂ ਇੱਕ ਹੋਣਾ ਸੀ।

ਅਸੀਂ ਇੱਕ ਅਜਿਹੇ ਯੁੱਗ ਵਿੱਚ ਪੈਦਾ ਹੋਏ ਹਾਂ ਜੋ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵਿਕਸਤ ਯੁੱਗ ਹੈ। ਸਾਡੇ ਕੋਲ ਮਨੁੱਖਜਾਤੀ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਪੀੜ੍ਹੀ ਨਾਲੋਂ ਜ਼ਿਆਦਾ ਆਰਾਮ ਅਤੇ ਸਹੂਲਤ ਹੈ।

ਅਸੀਂ ਕਦੇ-ਕਦੇ ਹੋਰ ਪ੍ਰਾਪਤ ਕਰਨ ਦੇ ਲਾਲਚ ਵਿੱਚ ਸਾਡੀ ਜ਼ਿੰਦਗੀ ਵਿੱਚ ਜੋ ਚੀਜ਼ਾਂ ਸਾਡੇ ਕੋਲ ਹਨ ਉਨ੍ਹਾਂ ਲਈ ਸ਼ੁਕਰਗੁਜ਼ਾਰ ਹੋਣਾ ਭੁੱਲ ਜਾਂਦੇ ਹਾਂ। ਸਾਡੇ ਕੋਲ ਸਾਡੀ ਥਾਲੀ ਵਿੱਚ ਭੋਜਨ ਹੈ ਅਤੇ ਸਾਡੇ ਸਿਰ 'ਤੇ ਛੱਤ ਹੈ, ਜੋ ਅਜੇ ਵੀ ਕੁਝ ਲੋਕਾਂ ਲਈ ਸੁਪਨਾ ਹੈ। ਸਾਡੇ ਕੋਲ ਜੋ ਹੈ ਉਸ ਲਈ ਅਸੀਸ ਮਹਿਸੂਸ ਕਰਨ ਦੀ ਬਜਾਏ, ਅਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਨਾ ਹੋਣ ਬਾਰੇ ਸ਼ਿਕਾਇਤ ਕਰਦੇ ਹਾਂ।

ਇਸ ਲਈ ਮੇਰੇ ਦੋਸਤ, ਇਕੱਲੇਪਣ ਬਾਰੇ ਬੁਰਾ ਮਹਿਸੂਸ ਕਰਨ ਦੀ ਬਜਾਏ, ਤੁਹਾਡੇ ਕੋਲ ਜੋ ਹੈ ਉਸ ਲਈ ਸ਼ੁਕਰਗੁਜ਼ਾਰ ਮਹਿਸੂਸ ਕਰੋ ਅਤੇ ਵੱਧ ਤੋਂ ਵੱਧ ਲੋਕਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰਿਆ ਕਰੋ ।

ਅੰਮ੍ਰਿਤ ਸਿੰਘ ਦੀ ਵਾਲ ਤੋਂ

15/08/2023

‘ਮੈਨੂੰ ਨਸ਼ਾ ਦੇ ਦਿਓ, ਭਾਵੇਂ ਮੇਰੇ ਨਾਲ ਕੁੱਝ ਵੀ ਕਰ ਲਵੋ। ਜਦੋਂ ਤੋੜ ਲੱਗਦੀ ਹੈ ਤਾਂ ਸਰੀਰ ਵੇਚਣ ਨੂੰ ਮਜਬੂਰ ਹੋ ਜਾਂਦੀ ਹਾਂ।’ ਇਹ ਗੱਲਾਂ ਲੁਧਿਆਣਾ ਤੋਂ ਮਿਲੀ ਨਸ਼ੇ ਨਾਲ ਝੰਬੀ ਮੁਟਿਆਰ ਦੀਆਂ ਹਨ।
ਕਹਿੰਦੀ, ‘ਨਸ਼ੇ ’ਚ ਮੇਰੇ ਦੋਸਤ ਨੇ ਧੱਕਿਆ। ਪੰਜ ਸਾਲ ਤੋਂ ਨਸ਼ਾ ਕਰਦੀ ਹਾਂ। ਬੈਂਕ ’ਚ ਨੌਕਰੀ ਕਰਦੀ ਸਾਂ, ਹੁਣ ਸਭ ਛੁੱਟ ਗਿਆ।’ ਜਿਹੜੀ ਪਾਰਕ ’ਚ ਕੁੜੀ ਬੈਠੀ ਹੈ, ਉਥੋਂ ਹਫ਼ਤੇ ’ਚ ਪੰਜਵੀਂ ਵੀਡੀਓ ਸਾਹਮਣੇ ਆਈ ਹੈ।
ਪੰਜ ਦਿਨ ਪਹਿਲ ਫਤੂਹੀਵਾਲਾ ਦੇ 34 ਦਿਨ ’ਚ ਟੀਕੇ ਲਾਉਣ ਨਾਲ ਮਰੇ ਦੋ ਪੁੱਤਾਂ ਦੀ ਮਾਂ ਵਿਲਕੀ ਸੀ। ਕਹਿੰਦੀ ਹੁਣ ਤੀਜਾ ਮੁੰਡਾ ਵੀ ਉਹੀ ਟੀਕੇ ਲਾਉਂਦਾ।
ਇਹ ਕਹਾਣੀ ਇੱਕ-ਦੋ ਨਹੀਂ, ਸੈਂਕੜੇ-ਹਜ਼ਾਰਾਂ ਦੀ ਹੈ। ਨਸ਼ਾ ਕਿਸ ਨੇ ਪੈਦਾ ਕੀਤਾ, ਕਿਸ ਨੇ ਵਧਾਇਆ, ਅਸੀਂ ਤਾਂ ਘਟਾਇਆ, ਅਸੀਂ ਖਤਮ ਕਰ ਰਹੇ ਹਾਂ, ਇਹ ਡਰਾਮੇਬਾਜ਼ੀ ਸੀ ਤੇ ਹੈ। ਲੋੜ ਖੁਦ ਬਚਣ ਤੇ ਦੂਜਿਆਂ ਨੂੰ ਬਚਾਉਣ ਦੀ ਹੈ। ਲੀਡਰਾਂ ’ਤੇ ਭਰੋਸਾ ਕਰਨ ਨਾਲੋਂ ਖੁਦ ’ਤੇ ਕਰੀਏ। ਨਸ਼ਾ ਵੰਡ-ਵੰਡ ਜਿੱਤਣ ਵਾਲੇ, ਨਸ਼ਾ ਕਿਵੇਂ ਬੰਦ ਕਰਾਉਣਗੇ।
- ਸਵਰਨ ਸਿੰਘ ਟਹਿਣਾ

ਇਸ ਮਾਂ ਦੀਆਂ ਬਦਅਸੀਸਾਂ ਕੀ ਸੁੱਖ ਲੈਣ ਦੇਣਗੀਆਂ ਉਹਨਾਂ ਨੂੰ ਜੋ ਇਸ ਮਾਂ ਦੇ ਬੁਢਾਪੇ ਦਾ ਸਹਾਰਾ ਖਾ ਗਏ।ਜਿਹੜੇ ਕਹਿੰਦੇ ਨੇ ਕਿ ਤੁਹਾਡੇ ਕੋਲ ਕੀ ਸ...
15/08/2023

ਇਸ ਮਾਂ ਦੀਆਂ ਬਦਅਸੀਸਾਂ ਕੀ ਸੁੱਖ ਲੈਣ ਦੇਣਗੀਆਂ ਉਹਨਾਂ ਨੂੰ ਜੋ ਇਸ ਮਾਂ ਦੇ ਬੁਢਾਪੇ ਦਾ ਸਹਾਰਾ ਖਾ ਗਏ।
ਜਿਹੜੇ ਕਹਿੰਦੇ ਨੇ ਕਿ ਤੁਹਾਡੇ ਕੋਲ ਕੀ ਸਬੂਤ ਨੇ ਜੋ ਤੁਸੀਂ ਕਹਿੰਦੇ ਹੋ ਕਿ ਪਿਛਲੇ ਦਸ ਸਾਲ ਵਿੱਚ ਸਾਡਾ ਚਾਰ ਲੱਖ ਮੁੰਡਾ ਖਾ ਗਿਆ ਨਸ਼ਾ।

21/12/2022
27/09/2022

ਕਾਪੀ==
ਮਰੀਆਂ ਜ਼ਮੀਰਾਂ ਦੀ ਕਹਾਣੀ ਸੁਣੋ। ਪੰਜ ਵਰ੍ਹਿਆਂ ’ਚ ਪੰਜਾਬ ਦੇ ਚਾਰ ਲੱਖ ਤੋਂ ਵੱਧ ਲੋਕਾਂ ਨੇ ਅਪਾਹਜ ਸਰਟੀਫ਼ਿਕੇਟ ਬਣਾਉਣ ਲਈ ਅਰਜ਼ੀਆਂ ਦਿੱਤੀਆਂ। ਪੜਤਾਲ ’ਚ ਇੱਕ ਲੱਖ ਤੋਂ ਵੱਧ ਗ਼ਲਤ ਪਾਈਆਂ ਗਈਆਂ।
ਚੰਗੇ ਭਲੇ ਤੰਦਰੁਸਤ ਲੋਕਾਂ ਨੇ ਪੈਨਸ਼ਨਾਂ ਤੇ ਹੋਰ ਫ਼ਾਇਦਿਆਂ ਲਈ ਖੁਦ ਨੂੰ ਅਪਾਹਜ ਬਣਾ ਲਿਆ।
ਪੰਜਾਬ ਦੇ ਹਜ਼ਾਰਾਂ ਲੋਕ ਘੱਟ ਉਮਰ ’ਚ ਬੁਢਾਪਾ ਪੈਨਸ਼ਨ ਲੈਂਦੇ ਨਸ਼ਰ ਹੋ ਗਏ ਨੇ।
ਹਜ਼ਾਰਾਂ ਲੋਕ, ਜਿਨ੍ਹਾਂ ਕੋਲ ਕੋਠੀਆਂ, ਕਾਰਾਂ, ਨੌਕਰੀਆਂ, ਜ਼ਮੀਨਾਂ ਸਭ ਕੁੱਝ ਹੈ, ਖੁਦ ਨੂੰ ‘ਗ਼ਰੀਬ’ ਦੱਸ ਦੋ ਰੁਪਏ ਕਿਲੋ ਵਾਲੀ ਕਣਕ ਲਈ ਜਾਂਦੇ ਨੇ।
ਇਨ੍ਹਾਂ ਲੋਕਾਂ ’ਚ ਵਸੀ ਭੁੱਖ ਕਦ ਮਿਟੇਗੀ? ਯੋਗ ਲੋਕਾਂ ਦੇ ਹੱਕ ਖਾਣ ਤੋਂ ਇਹ ਕਦ ਟਲਣਗੇ? ਮਾੜੇ ਸਿਸਟਮ ਦਾ ਰੋਣਾ ਰੋਣ ਵਾਲੇ ਇਹ ਖੁਦ ਕਿੰਨੇ ਕੁ ਚੰਗੇ ਨੇ? ਮਰੂੰ-ਮਰੂੰ ਕਰਦੇ ਇਹ ਲੋਕ ਕਿਵੇਂ ਰੱਜਣਗੇ? ਕਦ ਸ਼ਰਮ ਮੰਨਣਗੇ?
ਸਰਕਾਰਾਂ ਚੰਗੀਆਂ ਨਹੀਂ, ਇਹ ਸੱਚ ਹੈ, ਪਰ ਥਾਂ-ਥਾਂ ਕੁੰਡੀ ਲਾਉਣ ਵਾਲੇ ਇਹ ਲੋਕ ਕਿੰਨੇ ਕੁ ਚੰਗੇ ਨੇ?
- ਸਵਰਨ ਸਿੰਘ ਟਹਿਣਾ

18/09/2022

ਕਾਪੀ---- ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੀਡੀਓ ਵਾਇਰਲ ਤੋਂ ਡਰੀਆਂ ਹੋਈਆਂ ਨੇ। ਮਾਪੇ ਪ੍ਰੇਸ਼ਾਨ ਨੇ। ਯੂਨੀਵਰਸਿਟੀ ਆਪਣੀ ਇੱਜ਼ਤ ਬਚਾਉਣ ’ਚ ਲੱਗੀ ਹੋਈ।
ਜੋ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ, ਕੋਈ ਕਿਤੇ ਵੀ ਕਰ ਸਕਦਾ। ਕੱਲ੍ਹ ਤੱਕ ਹੋਟਲਾਂ ਦੇ ਕਮਰਿਆਂ ’ਚੋਂ ਇਹ ਜਿਹੋ ਖ਼ਬਰਾਂ ਨਿਕਲਦੀਆਂ ਸਨ, ਹੁਣ ਕੁੜੀਆਂ ਦੇ ਹੋਸਟਲਾਂ ਤੱਕ ਜਾ ਪਹੁੰਚੀਆਂ। ਇੱਕ ਬੇਨਤੀ ਪੰਜਾਬੀਆਂ ਨੂੰ ਵੀ ਹੈ ਕਿ ਇਹੋ ਜਿਹੀ ਵੀਡੀਓ ਦੇਖਣ ਲਈ ਉਤਸੁਕਤਾ ਨਾ ਦਿਖਾਓ।
ਇੱਕ ਦੋਸਤ ਨੇ ਹੁਣੇ-ਹੁਣੇ ਦੱਸਿਆ ਕਿ ਉਸ ਦੇ ਦੋਸਤ ਕਹਿ ਰਹੇ ਨੇ ਕਿ ਯਾਰ ਉਹ ਵੀਡੀਓ ਭੇਜ, ਜਿਹੜੀ ਵਾਇਰਲ ਹੋਈ ਹੈ। ਸ਼ਰਮ ਕਰੋ। ਕਿਸੇ ਦੀ ਇੱਜ਼ਤ ਥੋਡੇ ਲਈ ਤਮਾਸ਼ਾ ਕਿਉਂ ਬਣ ਜਾਂਦੀ ਹੈ।
ਮਾਨਸਿਕਤਾ ਬਦਲਣੀ ਸਮੇਂ ਦੀ ਲੋੜ ਹੈ। ਕਰਤੂਤਾਂ ਛੱਡਣੀਆਂ ਪੈਣਗੀਆਂ। ਦੂਜੇ ਦੀ ਇੱਜ਼ਤ ਨਾਲ ਖੇਡਣਾ ਤੇ ਸਵਾਦ ਲੈਣਾ ਬੰਦ ਕਰੀਏ।
- ਸਵਰਨ ਸਿੰਘ ਟਹਿਣਾ

16/09/2022

ਅੰਬੂਜਾ ਸੀਮੈਂਟ ਅਤੇ ACC ਸੀਮੈਂਟ ਤੇ ਹੋਇਆ
ਅਦਾਨੀ ਦਾ ਕਬਜਾ..!!

ਬਿਜਲੀ ਅਤੇ ਭਾਰੀ ਗੈਸ ਦੇ ਬਿੱਲਾਂ ਤੋਂ ਛੁਟਕਾਰਾ ਪਾਉਣ ਦੇ ਲਈ "ਘੱਟ ਇਨਕਮ" ਵਾਲੇ ਪਰਿਵਾਰਾਂ ਦੇ ਘਰਾਂ ਵਿੱਚ ਬੈਲਜੀਅਮ ਸਰਕਾਰ ਨੇ ਫ੍ਰੀ ਸੋਲਰ ਸਿਸ...
15/09/2022

ਬਿਜਲੀ ਅਤੇ ਭਾਰੀ ਗੈਸ ਦੇ ਬਿੱਲਾਂ ਤੋਂ ਛੁਟਕਾਰਾ ਪਾਉਣ ਦੇ ਲਈ "ਘੱਟ ਇਨਕਮ" ਵਾਲੇ ਪਰਿਵਾਰਾਂ ਦੇ ਘਰਾਂ ਵਿੱਚ ਬੈਲਜੀਅਮ ਸਰਕਾਰ ਨੇ ਫ੍ਰੀ ਸੋਲਰ ਸਿਸਟਮ ਲਗਾਉਣ ਦਾ ਕੰਮ ਸ਼ੁਰੂ ਕੀਤਾ..!!

Address

Fazilka

Website

Alerts

Be the first to know and let us send you an email when Joginder Fazilka posts news and promotions. Your email address will not be used for any other purpose, and you can unsubscribe at any time.

Share

Category