Firdaus Rangmanch Faridkot

Firdaus Rangmanch Faridkot it is that institution where represent theatrical programs and workshops for new comers. {Stage Play

29/04/2026
ਕੋਟਕਪੂਰਾ ਥੀਏਟਰ ਫੈਸਟੀਵਲ ਦੀ ਮੀਡੀਆ ਕਵਰੇਜ ਲਈ ਸਾਰੇ ਮੀਡੀਆ ਅਦਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।🙏ਰਜਿੰਦਰ ਬੁੱਲਟ ਡਾਇਰੈਕਟਰ ਫ਼ਿਰਦੌਸ ਰੰਗਮੰਚ...
23/04/2026

ਕੋਟਕਪੂਰਾ ਥੀਏਟਰ ਫੈਸਟੀਵਲ ਦੀ ਮੀਡੀਆ ਕਵਰੇਜ ਲਈ ਸਾਰੇ ਮੀਡੀਆ ਅਦਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।🙏

ਰਜਿੰਦਰ ਬੁੱਲਟ
ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ

"ਰੰਗਕਰਮੀਆਂ ਦੀ ਬੈਠਕ" ਫਰੀਦਕੋਟ ਵਿੱਚ ਪਿਛਲੇ ਦਿਨੀਂ ਕਰਵਾਈ ਸਾਹਿਤਕ ਚਰਚਾ ਵਿੱਚ ਇਹ ਸਾਂਝਾ ਫੈਸਲਾ ਲਿਆ ਗਿਆ ਸੀ ਕਿ ਇਸ ਚਰਚਾ ਨੂੰ ਮਹੀਨੇਵਾਰ ਕਰ...
22/04/2026

"ਰੰਗਕਰਮੀਆਂ ਦੀ ਬੈਠਕ"

ਫਰੀਦਕੋਟ ਵਿੱਚ ਪਿਛਲੇ ਦਿਨੀਂ ਕਰਵਾਈ ਸਾਹਿਤਕ ਚਰਚਾ ਵਿੱਚ ਇਹ ਸਾਂਝਾ ਫੈਸਲਾ ਲਿਆ ਗਿਆ ਸੀ ਕਿ ਇਸ ਚਰਚਾ ਨੂੰ ਮਹੀਨੇਵਾਰ ਕਰਕੇ ਮਹੀਨੇ ਦੇ ਅਖੀਰਲੇ ਸ਼ਨੀਵਾਰ ਇਹ ਬੈਠਕ ਕੀਤੀ ਜਾਇਆ ਕਰੇ।ਸੋ ਇਸੇ ਸਬੰਧ ਵਿੱਚ ਹੁਣ ਰੰਗਕਰਮੀਆਂ ਦੀ ਬੈਠਕ ਦੂਜੇ ਪੜਾਅ ਵਿੱਚ ਦਾਖਲ ਹੋਣ ਜਾ ਰਹੀ ਹੈ।ਜੋ ਸਾਥੀ ਪਿਛਲੀ ਬੈਠਕ ਵਿੱਚ ਸ਼ਾਮਿਲ ਨਹੀਂ ਹੋ ਸਕੇ,ਉਨ੍ਹਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਵਾਰ ਜ਼ਰੂਰ ਪਹੁੰਚਿਓ।ਮੈਨੂੰ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਇੰਤਜ਼ਾਰ ਰਹੇਗਾ।

ਰਜਿੰਦਰ ਬੁੱਲਟ
ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ
ਸੰਪਰਕ -:98550-40848

22/04/2026

ਕੋਟਕਪੂਰਾ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਡਾ ਕੁਲਦੀਪ ਦੀਪ ਜੀ ਦਾ ਲਿਖਿਆ ਨਾਟਕ "ਬੱਚੇ ਜੋ ਬਚੇ ਨਹੀਂ" ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਡਾ ਸੋਮਪਾਲ ਹੀਰਾ ਜੀ ਦੇ ਨਿਰਦੇਸ਼ਨ ਵਿੱਚ ਪੇਸ਼ ਕੀਤਾ ਗਿਆ।

ਰਜਿੰਦਰ ਬੁੱਲਟ
ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ

Sompal Heera

ਕੋਟਕਪੂਰਾ ਥੀਏਟਰ ਫੈਸਟੀਵਲ ਦਾ ਸਮਾਪਤੀ ਸਮਾਰੋਹ 19 ਅਪ੍ਰੈਲ 2026 ਐਤਵਾਰ ਦੀ ਸ਼ਾਮ ਕੋਟਕਪੂਰਾ ਦੇ ਤੀਜੇ 3 ਰੋਜ਼ਾ ਥੀਏਟਰ ਫੈਸਟੀਵਲ ਦਾ ਸਮਾਪਤੀ ਸਮ...
20/04/2026

ਕੋਟਕਪੂਰਾ ਥੀਏਟਰ ਫੈਸਟੀਵਲ ਦਾ ਸਮਾਪਤੀ ਸਮਾਰੋਹ

19 ਅਪ੍ਰੈਲ 2026 ਐਤਵਾਰ ਦੀ ਸ਼ਾਮ ਕੋਟਕਪੂਰਾ ਦੇ ਤੀਜੇ 3 ਰੋਜ਼ਾ ਥੀਏਟਰ ਫੈਸਟੀਵਲ ਦਾ ਸਮਾਪਤੀ ਸਮਾਰੋਹ ਸਤਿਕਾਰਯੋਗ ਮੁੱਖ ਮਹਿਮਾਨ ਮਾਨਯੋਗ ਸ. ਕੁਲਤਾਰ ਸਿੰਘ ਸੰਧਵਾਂ (ਸਪੀਕਰ ਪੰਜਾਬ ਵਿਧਾਨ ਸਭਾ) ਜੀ ਦੇ ਅਸ਼ੀਰਵਾਦ ਰਾਹੀਂ ਗੂੜੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।ਇਸ ਮੌਕੇ ਸੁਰੀਲੇ ਗਾਇਕ ਅਤੇ ਫ਼ਿਰਦੌਸ ਰੰਗਮੰਚ ਫਰੀਦਕੋਟ ਦੇ ਜਨਰਲ ਸਕੱਤਰ ਸਿਮਰ ਫਰੀਦਕੋਟ ਵੱਲੋਂ ਆਪਣੀ ਸੁਰੀਲੀ ਗਾਇਕੀ ਰਾਹੀਂ ਸੰਗੀਤਕ ਮਹਿਫ਼ਲ ਦਾ ਆਗਾਜ਼ ਕੀਤਾ ਗਿਆ।ਇਸ ਫੈਸਟੀਵਲ ਵਿੱਚ ਕੋਟਕਪੂਰਾ ਦੇ ਦਰਸ਼ਕਾਂ ਦਾ ਵਿਸ਼ਾਲ ਇਕੱਠ ਅਤੇ ਬੇਅੰਤ ਪਿਆਰ ਕਾਬਿਲੇ ਤਾਰੀਫ਼ ਸੀ।ਸੰਗੀਤਕ ਮਹਿਫ਼ਲ ਉਪਰੰਤ ਸਾਡੇ ਮੰਚ ਵੱਲੋਂ ਡਾ ਕੁਲਬੀਰ ਮਲਿਕ ਜੀ ਦੇ ਲਿਖੇ ਹੋਏ ਨਾਟਕ "ਸਾਰੰਗੀਆਂ" ਨੂੰ ਕਲਾਕਾਰ ਵਿਕਰਮਜੀਤ ਸਿੰਘ, ਬਲਵਿੰਦਰ ਕੌਰ, ਅਰਮਾਨਦੀਪ ਕੌਰ,ਯਸ਼ਮੀਤ ਕੌਰ,ਦੇਵ ਮਲਿਕ, ਕਸ਼ਮੀਰ ਮਾਨਾ,ਗੁਰੀ ਮਠਾੜੂ, ਲਖਵੀਰ ਲੱਖਾ , ਸੰਦੀਪ ਸਿੰਘ,ਹਰਮਨ, ਗੁਲਾਬ ਫ਼ਰੀਦ ਅਤੇ ਰਜਿੰਦਰ ਬੁੱਲਟ ਵੱਲੋਂ ਮੰਚ ਡਾਇਰੈਕਟਰ ਰਜਿੰਦਰ ਬੁੱਲਟ ਹੋਰਾਂ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ।ਇਸ ਮੌਕੇ ਉੱਘੇ ਸਮਾਜਸੇਵੀ ਅਤੇ ਪੱਤਰਕਾਰ ਸ.ਗੁਰਿੰਦਰ ਸਿੰਘ ਮਹਿੰਦੀਰੱਤਾ ਜੀ ਨੇ ਲਗਾਤਾਰ 3 ਦਿਨ ਹੋਈਆਂ ਪੇਸ਼ਕਾਰੀਆਂ ਦੀ ਰੂਪਰੇਖਾ ਅਤੇ ਪ੍ਰਭਾਵਾਂ ਨੂੰ ਆਪਣੇ ਸ਼ਬਦਾਂ ਰਾਹੀਂ ਸ.ਕੁਲਤਾਰ ਸਿੰਘ ਸੰਧਵਾਂ ਜੀ ਦੇ ਸਨਮੁਖ ਪੇਸ਼ ਕੀਤਾ।ਮਾਨਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਦਾ ਸਾਰੇ ਪ੍ਰੋਗਰਾਮ ਨੂੰ 2 ਘੰਟੇ ਦੇ ਕਰੀਬ ਲਗਾਤਾਰ ਬੈਠਕੇ ਦੇਖਣਾ ਇਸ ਫੈਸਟੀਵਲ ਦੇ ਖੂਬਸੁਰਤ ਪਲਾਂ ਵਿੱਚ ਸ਼ੁਮਾਰ ਹੋਇਆ।ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਸ.ਕੁਲਤਾਰ ਸਿੰਘ ਸੰਧਵਾਂ ਜੀ ਨੇ ਮੰਚ ਦੇ ਇਸ ਉਪਰਾਲੇ ਲਈ ਸਮੂਹ ਪ੍ਰਬੰਧਕੀ ਸੰਸਥਾਵਾਂ,ਸਹਿਯੋਗੀ ਸੱਜਣਾਂ ਦਾ ਜਿਥੇ ਧੰਨਵਾਦ ਕੀਤਾ, ਉਥੇ ਖ਼ੁਦ ਵੀ ਆਪਣੇ ਵੱਲੋਂ ਮੰਚ ਲਈ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ।ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਸਾਹਿਤਕ ਕਲਾਵਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਤੇ ਨਸ਼ਿਆਂ ਵਰਗੇ ਬੁਰੇ ਪ੍ਰਭਾਵਾਂ ਨੂੰ ਖਤਮ ਕਰਨ ਲਈ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਬੇਹਤਰ ਅਤੇ ਰੰਗਲਾ ਪੰਜਾਬ ਬਣਾਉਣ ਲਈ ਖੁੱਲ੍ਹ ਕੇ ਸਾਥ ਦੇਣ।ਇਸ ਮੌਕੇ ਮੰਚ ਦੇ ਮੁੱਖ ਸਲਾਹਕਾਰ ਡਾ ਕੁਲਬੀਰ ਮਲਿਕ ਜੀ ਵੱਲੋਂ ਆਏ ਹੋਏ ਦਰਸ਼ਕਾਂ ਅਤੇ ਸਤਿਕਾਰਯੋਗ ਸ.ਕੁਲਤਾਰ ਸਿੰਘ ਸੰਧਵਾਂ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਸਾਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਲਗਾਤਾਰ 3 ਦਿਨ ਸਤਿਕਾਰਯੋਗ ਸ੍ਰੀ ਜਸਬੀਰ ਜੱਸੀ ਜੀ (ਜ਼ਿਲਾ ਗਾਈਡੈਂਸ ਕੌਂਸਲਰ ਫਰੀਦਕੋਟ) ਵੱਲੋਂ ਆਪਣੇ ਮਿੱਠੜੇ ਬੋਲਾਂ ਰਾਹੀਂ ਕੀਤਾ ਗਿਆ।ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਜੀ ਵੱਲੋਂ ਸਹਿਯੋਗੀ ਸੱਜਣਾਂ/ਪ੍ਰਬੰਧਕੀ ਸੰਸਥਾਵਾਂ ਅਤੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ. ਮਨਪ੍ਰੀਤ ਸਿੰਘ ਮਣੀ ਧਾਲੀਵਾਲ (ਪੀ ਆਰ ਓ, ਸਪੀਕਰ ਪੰਜਾਬ ਵਿਧਾਨ ਸਭਾ), ਵਿਸ਼ੇਸ਼ ਸਹਿਯੋਗੀ ਸੰਸਥਾ ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ ਦੇ ਡਾਇਰੈਕਟਰ ਸ.ਬਲਜੀਤ ਸਿੰਘ ਖੀਵਾ,ਲੋਕ ਗਾਇਕ ਸੁਰਜੀਤ ਗਿੱਲ,ਪ੍ਰੋ ਬੀਰਿੰਦਰ ਸਿੰਘ, ਮਾਸਟਰ ਸੋਮਨਾਥ ਜੀ,ਪ੍ਰੋ ਜਸਬੀਰ ਕੌਰ, ਫਰੀਦਕੋਟ ਤੋਂ ਪਹੁੰਚੇ ਸਤਿਕਾਰਯੋਗ ਚਾਵਲਾ ਪਰਿਵਾਰ ਆਦਿ ਵਿਸ਼ੇਸ਼ ਰੂਪ ਵਿੱਚ ਪ੍ਰੋਗਰਾਮ ਵਿੱਚ ਮੌਜੂਦ ਰਹੇ।

ਧੰਨਵਾਦ ਸਹਿਤ
ਰਜਿੰਦਰ ਬੁੱਲਟ
(ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ)
ਸ. ਬਲਜੀਤ ਸਿੰਘ ਖੀਵਾ
(ਡਾਇਰੈਕਟਰ ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ )
ਸ੍ਰੀ ਪ੍ਰੀਤਪਾਲ ਰੁਪਾਣਾ
(ਟੈਕਨੀਕਲ ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ)
ਡਾ ਕੁਲਬੀਰ ਮਲਿਕ
(ਮੁੱਖ ਸਲਾਹਕਾਰ)
ਸਿਮਰਜੀਤ ਸਿੰਘ
(ਸਕੱਤਰ, ਫ਼ਿਰਦੌਸ ਰੰਗਮੰਚ ਫਰੀਦਕੋਟ)
ਸ. ਗੁਰਪ੍ਰੀਤ ਸਿੰਘ (ਖਜ਼ਾਨਚੀ ਫ਼ਿਰਦੌਸ ਰੰਗਮੰਚ ਫਰੀਦਕੋਟ )
ਅਤੇ ਸਮੂਹ ਮੰਚ ਮੈਂਬਰ

ਅੱਜ ਸ਼ਾਮ ਕੋਟਕਪੂਰਾ ਥੀਏਟਰ ਫੈਸਟੀਵਲ ਦਾ ਆਖਰੀ ਦਿਨ ਹੈ। ਕੋਟਕਪੂਰਾ ਅਤੇ ਆਸ ਪਾਸ ਦਰਸ਼ਕ ਅੱਜ ਸ਼ਾਮ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਨਾਟਕ ਮ...
19/04/2026

ਅੱਜ ਸ਼ਾਮ ਕੋਟਕਪੂਰਾ ਥੀਏਟਰ ਫੈਸਟੀਵਲ ਦਾ ਆਖਰੀ ਦਿਨ ਹੈ। ਕੋਟਕਪੂਰਾ ਅਤੇ ਆਸ ਪਾਸ ਦਰਸ਼ਕ ਅੱਜ ਸ਼ਾਮ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਨਾਟਕ ਮੇਲੇ ਦਾ ਅਨੰਦ ਮਾਨਣ ਜ਼ਰੂਰ ਪਹੁੰਚਣਾ ਜੀ‌। ਸਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇੰਤਜ਼ਾਰ ਰਹੇਗਾ।

ਰਜਿੰਦਰ ਬੁੱਲਟ
ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ
ਸ.ਬਲਜੀਤ ਸਿੰਘ ਖੀਵਾ
ਡਾਇਰੈਕਟਰ ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ
ਡਾ ਕੁਲਬੀਰ ਮਲਿਕ
ਮੁੱਖ ਸਲਾਹਕਾਰ
ਸਿਮਰਜੀਤ ਸਿੰਘ
ਸਕੱਤਰ
ਗੁਰਪ੍ਰੀਤ ਸਿੰਘ
ਖਜ਼ਾਨਚੀ
ਅਤੇ ਸਮੂਹ ਟੀਮ ਫ਼ਿਰਦੌਸ ਰੰਗਮੰਚ ਫਰੀਦਕੋਟ

ਕੋਟਕਪੂਰਾ ਥੀਏਟਰ ਫੈਸਟੀਵਲ ਦਾ ਰਾਤ ਦੂਜਾ ਦਿਨ ਸੀ ਸੁਰੀਲੇ ਗਾਇਕ ਗੁਲਾਬ ਫ਼ਰੀਦ ਦੇ ਬੋਲਾਂ ਨਾਲ ਸ਼ੁਰੂ ਹੋਈ ਦੂਜੇ ਦਿਨ ਦੇ ਪ੍ਰੋਗਰਾਮ ਦੀ ਸ਼ਾਮ ਇੱ...
19/04/2026

ਕੋਟਕਪੂਰਾ ਥੀਏਟਰ ਫੈਸਟੀਵਲ ਦਾ ਰਾਤ ਦੂਜਾ ਦਿਨ ਸੀ

ਸੁਰੀਲੇ ਗਾਇਕ ਗੁਲਾਬ ਫ਼ਰੀਦ ਦੇ ਬੋਲਾਂ ਨਾਲ ਸ਼ੁਰੂ ਹੋਈ ਦੂਜੇ ਦਿਨ ਦੇ ਪ੍ਰੋਗਰਾਮ ਦੀ ਸ਼ਾਮ ਇੱਕ ਬੇਹਤਰੀਨ ਪੇਸ਼ਕਾਰੀ ਵਜੋਂ ਦਰਸ਼ਕਾਂ ਤੇ ਪ੍ਰਭਾਵ ਪਾਉਣ ਵਿੱਚ ਕਾਮਯਾਬ ਹੋਈ। ਦਰਸ਼ਕਾਂ ਨੂੰ ਬੰਨ ਕੇ ਰੱਖਣ ਵਿੱਚ ਇਹ ਸਾਹਿਤਕ ਸੰਗੀਤਕ ਮਹਿਫ਼ਲ ਬਹੁਤ ਕਾਮਯਾਬ ਰਹੀ। ਪੰਜਾਬੀ ਫੋਕ ਗਾਉਂਦਿਆਂ ਗੁਲਾਬ ਫਰੀਦ ਦੇ ਹਰ ਗੀਤ ਤੇ ਲੋਕ ਵਾਰ ਵਾਰ ਤਾੜੀਆਂ ਮਾਰਦੇ ਰਹੇ।ਇਸ ਤੋਂ ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਬਹੁਤ ਹੀ ਸਤਿਕਾਰਯੋਗ ਫ਼ਿਲਮੀ ਅਤੇ ਰੰਗਮੰਚ ਦੇ ਵੱਡੇ ਨਾਮ ਸਤਿਕਾਰਯੋਗ ਡਾ ਲੱਖਾ ਲਹਿਰੀ ਜੀ ਦੇ ਨਿਰਦੇਸ਼ਨ ਹੇਠ ਖੇਡੇ ਨਾਟਕ "ਰੀਟੇਕ ਜ਼ਿੰਦਗੀ" ਨੇ ਪਤੀ ਪਤਨੀ ਦੀ ਆਪਸੀ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ਆਪਣੇ ਨਾਟਕ ਵਿੱਚ ਪੇਸ਼ ਕੀਤੀ। ਸਤਿਕਾਰਯੋਗ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਜੀ ਨੇ ਸਾਰਥਕ ਰੰਗਮੰਚ ਪਟਿਆਲਾ ਦੇ ਨਾਟਕ ਦੀ ਭੂਮਿਕਾ ਆਪਣੇ ਸਾਹਿਤਕ ਅੰਦਾਜ਼ ਵਿੱਚ ਪੇਸ਼ ਕੀਤੀ।ਦਰਸ਼ਕਾਂ ਨੂੰ ਇਹ ਨਾਟਕ ਆਪਣੇ ਆਪ ਨਾਲ ਬੀਤੀ ਹਰ ਘਟਨਾ ਵਜੋਂ ਮਹਿਸੂਸ ਹੁੰਦਾ ਰਿਹਾ। ਤੀਜੇ 3 ਰੋਜ਼ਾ ਥੀਏਟਰ ਫੈਸਟੀਵਲ ਦਾ ਦੂਜਾ ਦਿਨ ਦੋਨੋਂ ਪੇਸ਼ਕਾਰੀਆਂ ਨਾਲ ਬਹੁਤ ਸ਼ਾਨਦਾਰ ਰਿਹਾ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸਤਿਕਾਰਯੋਗ ਸ੍ਰੀ ਜਸਬੀਰ ਜੱਸੀ ਜੀ ਦੁਆਰਾ ਨਿਭਾਈ ਗਈ।ਇਸ ਸਮਾਗਮ ਵਿੱਚ ਸ. ਗੁਰਮੀਤ ਸਿੰਘ ਆਰੇਵਾਲਾ (ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ) ਅਤੇ ਸ੍ਰੀ ਅਰੁਣ ਸਿੰਗਲਾ (ਸੀਨੀਅਰ ਆਪ ਆਗੂ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਵਿੱਚ ਸ. ਅੰਮ੍ਰਿਤਪਾਲ ਸਿੰਘ ਐਮੀ (ਐਮੀ ਬੀਸਪੌਕ ਜੈਂਟਸ ਟੇਲਰ) ਅਤੇ ਸ੍ਰੀ ਸੰਦੀਪ ਥਾਪਰ (ਡਿਪਟੀ ਡਾਇਰੈਕਟਰ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ) ਵੱਲੋਂ ਕੀਤੀ ਗਈ ਤੇ ਮੰਚ ਨੂੰ ਇਸ ਪ੍ਰੋਗਰਾਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਮੌਕੇ ਪ੍ਰੋਗਰਾਮ ਦੇ ਸਹਿ ਪ੍ਰੰਬਧਕ ਸ. ਬਲਜੀਤ ਸਿੰਘ ਖੀਵਾ,ਸ.ਗੁਰਿੰਦਰ ਸਿੰਘ ਮਹਿੰਦੀਰੱਤਾ ਜੀ, ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ।ਪ੍ਰੋਗਰਾਮ ਦੇ ਅਖੀਰ ਵਿੱਚ ਸ੍ਰੀ ਜਸਬੀਰ ਜੱਸੀ ਜੀ ਵੱਲੋਂ ਐਤਵਾਰ 19 ਅਪ੍ਰੈਲ 2026 ਨੂੰ 7 ਵਜੇ ਦੇ ਸ਼ਾਮ ਦੇ ਸਮਾਪਤੀ ਸਮਾਰੋਹ ਲਈ ਦਰਸ਼ਕਾਂ ਨੂੰ ਫੇਰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

ਧੰਨਵਾਦ ਸਹਿਤ
ਰਜਿੰਦਰ ਬੁੱਲਟ
ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ
ਅਤੇ ਸਮੂਹ ਮੰਚ

ਅੱਜ ਕੋਟਕਪੂਰਾ ਥੀਏਟਰ ਫੈਸਟੀਵਲ ਦਾ ਦੂਜਾ ਦਿਨ ਹੈ। ਪਟਿਆਲਾ ਤੋਂ ਸਾਰਥਕ ਰੰਗਮੰਚ ਪਟਿਆਲਾ ਦੀ ਟੀਮ ਡਾ. ਲੱਖਾ ਲਹਿਰੀ ਜੀ ਦੇ ਨਿਰਦੇਸ਼ਨ ਵਿੱਚ ਆਪਣਾ...
18/04/2026

ਅੱਜ ਕੋਟਕਪੂਰਾ ਥੀਏਟਰ ਫੈਸਟੀਵਲ ਦਾ ਦੂਜਾ ਦਿਨ ਹੈ। ਪਟਿਆਲਾ ਤੋਂ ਸਾਰਥਕ ਰੰਗਮੰਚ ਪਟਿਆਲਾ ਦੀ ਟੀਮ ਡਾ. ਲੱਖਾ ਲਹਿਰੀ ਜੀ ਦੇ ਨਿਰਦੇਸ਼ਨ ਵਿੱਚ ਆਪਣਾ ਨਾਟਕ ਪੇਸ਼ ਕਰੇਗੀ ਅਤੇ ਸੰਗੀਤਕ ਮਹਿਫ਼ਲ ਵਿੱਚ ਸੁਰੀਲੇ ਗਾਇਕ ਗੁਲਾਬ ਫ਼ਰੀਦ ਜੀ ਦੀ ਹਾਜ਼ਰੀ ਹੋਵੇਗੀ। ਕੋਟਕਪੂਰਾ ਅਤੇ ਆਸ ਪਾਸ ਦੇ ਸਤਿਕਾਰਯੋਗ ਦਰਸ਼ਕਾਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਉਡੀਕ ਰਹੇਗੀ।

ਰਜਿੰਦਰ ਬੁੱਲਟ
ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ
ਸ. ਬਲਜੀਤ ਸਿੰਘ ਖੀਵਾ
ਡਾਇਰੈਕਟਰ ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ
ਅਤੇ ਸਮੂਹ ਮੰਚ

17/04/2026

Kotkapura Theatre festival 2026

17 ਅਪ੍ਰੈਲ ਦੀ ਸ਼ਾਮ ਦਾ ਅਗਾਜ਼  ਕੋਟਕਪੂਰਾ ਥੀਏਟਰ ਫੈਸਟੀਵਲ ਦਾ ਪਹਿਲਾਂ ਦਿਨ ਇੱਕ ਬਹੁਤ ਹੀ ਖੂਬਸੂਰਤ ਸਾਹਿਤਕ ਸੰਗੀਤਕ ਮਹਿਫ਼ਲ ਦੇ ਨਾਲ ਸੁਰ ਆਂਗ...
17/04/2026

17 ਅਪ੍ਰੈਲ ਦੀ ਸ਼ਾਮ ਦਾ ਅਗਾਜ਼

ਕੋਟਕਪੂਰਾ ਥੀਏਟਰ ਫੈਸਟੀਵਲ ਦਾ ਪਹਿਲਾਂ ਦਿਨ ਇੱਕ ਬਹੁਤ ਹੀ ਖੂਬਸੂਰਤ ਸਾਹਿਤਕ ਸੰਗੀਤਕ ਮਹਿਫ਼ਲ ਦੇ ਨਾਲ ਸੁਰ ਆਂਗਨ ਦੇ ਕਲਾਕਾਰ ਸੰਦੀਪ ਅਤੇ ਮਨਪ੍ਰੀਤ ਦੇ ਸੁਰੀਲੇ ਗੀਤਾਂ ਨਾਲ ਸ਼ੁਰੂ ਹੋਇਆ।ਦਰਸ਼ਕਾਂ ਨੂੰ ਬੰਨ ਕੇ ਰੱਖਣ ਵਿੱਚ ਇਹ ਸਾਹਿਤਕ ਸੰਗੀਤਕ ਮਹਿਫ਼ਲ ਬਹੁਤ ਕਾਮਯਾਬ ਰਹੀ।ਇਸ ਤੋਂ ਬਾਅਦ ਸਿਰਜਣਾ ਆਰਟ ਗਰੁੱਪ ਰਾਏਕੋਟ ਦੀ ਪੇਸ਼ਕਸ਼ ਡਾ ਕੁਲਦੀਪ ਦੀਪ ਜੀ ਦਾ ਲਿਖਿਆ ਹੋਇਆ ਨਾਟਕ " ਬੱਚੇ ਜੋ ਬਚੇ ਨਹੀਂ" ਡਾ ਸੋਮਪਾਲ ਹੀਰਾ ਦੇ ਨਿਰਦੇਸ਼ਨ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਨਾਟਕ ਪੇਸ਼ਕਾਰੀ ਵਜੋਂ ਉੱਭਰ ਕੇ ਸਾਹਮਣੇ ਆਇਆ।ਮੋਟੇ ਸ਼ਬਦਾਂ ਵਿੱਚ ਤੀਜੇ 3 ਰੋਜ਼ਾ ਥੀਏਟਰ ਫੈਸਟੀਵਲ ਦਾ ਬਹੁਤ ਸ਼ਾਨਦਾਰ ਰਿਹਾ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸਤਿਕਾਰਯੋਗ ਸ੍ਰੀ ਜਸਬੀਰ ਜੱਸੀ ਜੀ ਦੁਆਰਾ ਨਿਭਾਈ ਗਈ।ਇਸ ਸਮਾਗਮ ਵਿੱਚ ਸ. ਮਨਪ੍ਰੀਤ ਸਿੰਘ ਮਣੀ ਧਾਲੀਵਾਲ (ਪੀ.ਆਰ.ਓ. ਸਪੀਕਰ ਪੰਜਾਬ ਵਿਧਾਨ ਸਭਾ)ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਮੰਚ ਨੂੰ ਇਸ ਪ੍ਰੋਗਰਾਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਫਰੀਦਕੋਟ ਤੋਂ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਡਾ ਰਾਜੇਸ਼ ਮੋਹਨ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।ਇਸ ਮੌਕੇ ਪ੍ਰੋਗਰਾਮ ਦੇ ਸਹਿ ਪ੍ਰੰਬਧਕ ਸ. ਬਲਜੀਤ ਸਿੰਘ ਖੀਵਾ,ਸ.ਗੁਰਿੰਦਰ ਸਿੰਘ ਮਹਿੰਦੀਰੱਤਾ ਜੀ, ਸ੍ਰੀ ਅਰੁਣ ਸਿੰਗਲਾ ਜੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ।ਪ੍ਰੋਗਰਾਮ ਦੇ ਅਖੀਰ ਵਿੱਚ ਡਾ ਕੁਲਬੀਰ ਮਲਿਕ ਜੀ ਅਤੇ ਸ. ਬਲਜੀਤ ਸਿੰਘ ਖੀਵਾ ਵੱਲੋਂ ਸਾਂਝੇ ਰੂਪ ਵਿੱਚ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਅਤੇ 18 ਅਪ੍ਰੈਲ ਦੀ ਸ਼ਾਮ ਨੂੰ ਫਿਰ ਵੱਧ ਚੜ੍ਹਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

ਧੰਨਵਾਦ ਸਹਿਤ
ਰਜਿੰਦਰ ਬੁੱਲਟ
ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ
ਅਤੇ ਸਮੂਹ ਮੰਚ

Address

Faridkot

Telephone

+19855040848

Website

Alerts

Be the first to know and let us send you an email when Firdaus Rangmanch Faridkot posts news and promotions. Your email address will not be used for any other purpose, and you can unsubscribe at any time.

Contact The Establishment

Send a message to Firdaus Rangmanch Faridkot:

Share