23/12/2025
ਲਾਇਸੈਂਸ
ਇੱਕ ਹਾਈ ਫਾਈ ਬੰਦਾ ਗੱਡੀ ਦੇ ਵਿੱਚ ਐਨਕਾਂ ਲੱਗਾ ਕੇ ਗਰੀਨ ਬੱਤੀ ਦਾ ਇੰਤਜ਼ਾਰ ਕਰ ਰਿਹਾ ਹੈ। ਉਹਦੇ ਕੋਲ ਇੱਕ 16-17 ਦੀ ਕੁੜੀ ਭੀਖ ਮੰਗਣ ਆਉਦੀ ਹੈ
ਕੁੜੀ -(ਕਾਰ ਦਾ ਸ਼ੀਸ਼ਾ ਖੜਕਾਉਦੀ ਹੋਈ) ਸਾਬ ਕੁਝ ਦੇ ਦਿਉ
ਬੰਦਾ - ਚੱਲ ਪਰੇ ਹੋ
ਕੁੜੀ - ਸਾਬ
ਬੰਦਾ - ਲਾਇਸੈਂਸ ਹੈਗਾ? ਬਾਹਰਲੇ ਦੇਸ਼ਾਂ ਚ ਭੀਖ ਮੰਗਣ ਲਈ ਲਾਈਸੈਂਸ ਲੱਗਦਾ, ਤੇਰੇ ਕੋਲ ਹੈਗਾ
ਕੁੜੀ - ਅਵਾਕ
ਬੰਦਾ -ਮੈਂ ਤਾਂ ਤੈਨੂੰ ਕੁਝ ਦੇਣਾ ਚਾਹੁੰਨਾ, ਪਰ ਹਰ ਕੰਮ ਲਈ ਹੁਣ ਲਾਈਸੈਂਸ ਲੱਗਦਾ, ਜਾਹ ਪਹਿਲਾ ਲਾਈਸੈਂਸ ਲੈ ਕੇ ਆ।
ਕੁੜੀ ਚੱਲ ਜਾਦੀ ਹੈ
ਬੰਦਾ-( ਆਪਣੇ ਆਪ ਵਿੱਚ )ਲੋਕ ਭੀਖ ਦੇਣਾ ਚਾਹੁੰਦੇ ਆ, ਮੁੰਬਾਈ ਵਿੱਚ ਲੋਕ ਇਹਨਾਂ ਭੀਖ ਮੰਗਿਆਂ ਵਾਸਤੇ ਸੰਘਰਸ਼ ਕਰ ਰਹੇ ਨੇ, ਇਹਨਾਂ ਕੋਲ ਲਾਈਸੈਂਸ ਹੋਵੇ ਤੇ ਅਸੀ ਭੀਖ ਦੇਣ ਵਾਲੇ ਹੋਈਏ ।
ਬੱਤੀ ਗਰੀਨ ਹੋ ਜਾਂਦੀ ਹੈ ,ਗੱਡੀ ਤੁਰਦਾ ਹੈ, ਅੱਗੇ ਕਿਸੇ ਰੇਡੀ ਵਾਲੇ ਨਾਲ ਗੱਡੀ ਲੱਗਦੀ ਲੱਗਦੀ ਬਚ ਜਾਂਦੀ ਹੈ।
ਬੰਦਾ - ਉਹ ਦਿਖਦਾ ਨਹੀਂ ਤੈਨੂੰ, ਲਾਈਸੈਂਸ ਹੈਗਾ, ਉਦਾ ਹੀ ਮੂੰਹ ਚੱਕ ਕੇ ਆ ਜਾਦੇ ਆ।
ਅੱਗੇ ਬਾਜ਼ਾਰ ਵਿੱਚ ਰੇੜਾ ਘੋੜਾ ਦੇਖਦਾ ਹੈ, ਟੈਂਪੂ ਦੇਖਦਾ ਹੈ, ਟਰੈਕਟਰ ਟਰਾਲੀ ਦੇਖਦਾ ਹੈ,
ਬੰਦਾ - ਇਹਨਾਂ ਕਰਕੇ ਟਾਈਮ ਖਰਾਬ ਹੁੰਦਾ, ਪਤਾ ਨਹੀਂ ਇਹਨਾਂ ਨੂੰ ਲਾਈਸੈਂਸ ਕੋਣ ਦੇ ਦਿੰਦਾ
ਅੱਗੇ ਜਾਂਦਾ, ਪੁਲਿਸ ਖੜੀ ਹੁੰਦੀ ਹੈ ਤੇ ਉਹਨੂੰ ਰੋਕ ਲੈਦੀ ਹੈ
ਸਿਪਾਹੀ - ਰੁਕ ਰੁਕ.. ਬਾਹਰ ਨਿਕਲ
ਬੰਦਾ -( ਸ਼ੀਸ਼ਾ ਡਾਊਨ ਕਰਦਾ ਹੈ) ਹਾਂਜੀ
ਸਿਪਾਹੀ - ਲਾਇਸੈਂਸ ਹੈਗਾ
ਬੰਦਾ - ਹਾਂਜੀ
ਸਿਪਾਹੀ - ਆਜਾ ਬਾਹਰ, ਸਾਬ ਕੋਲ ਚੱਲ
ਸਾਬ ਕਾਗਜ਼ ਚੱਕ ਕਰਦਾ, ਬੀਮੇ ਦੀ ਤਾਰੀਕ ਲੰਘੀ ਹੋਈ ਆ
ਸਾਬ - ਮਾਂ ਜਾਵਿਆਂ... ਬੀਮੇ ਦੀ ਤਾਰੀਕ ਤਾਂ ਲੰਘਾਈ ਫੇਰਦਾ
ਬੰਦਾ - ਜਨਾਬ ਤੁਹਾਡੇ ਕੋਲ ਲਾਇਸੈਂਸ ਹੈਗਾ
ਸਾਬ ਹੈਰਾਨੀ ਤੇ ਗੁੱਸੇ ਨਾਲ ਦੇਖਦਾ
ਬੰਦਾ - ਸਰ ਅੱਜ ਕੱਲ ਭੀਖ ਮੰਗਣ ਵਾਸਤੇ ਲਾਈਸੈਂਸ ਚਾਹੀਦਾ, ਰੇਡੀ ਲਾਉਣ ਵਾਸਤੇ ਲਾਇਸੈਂਸ ਚਾਹੀਦਾ, ਗੱਡੀ ਚਲਾਉਣ ਲਈ ਲਾਈਸੈਂਸ ਚਾਹੀਦਾ, ਇੱਥੋ ਤੱਕ ਆਵਦਾ ਸਰੀਰ ਵੇਚਣ ਵਾਸਤੇ ਲਾਈਸੈਂਸ ਚਾਹੀਦਾ, ਤੁਹਾਡੇ ਕੋਲ ਗਾਲ ਕੱਢਣ ਵਾਸਤੇ ਵੀ ਲਾਈਸੈਂਸ ਹੋਣਾ ਚਾਹੀਦਾ ? ਹੈਂ ਤੁਹਾਡੇ ਕੋਲ?
ਲਿਖਤਮ -ਜਸ ਰਿਆਜ਼ ✍️