The Infinity Wings

The Infinity Wings Contact information, map and directions, contact form, opening hours, services, ratings, photos, videos and announcements from The Infinity Wings, Performance Art Theatre, Chandigarh.

22/11/2019
ਇਸ ਦੁਨੀਆਂ ਉੱਤੇ ਪਾਣੀ ਤੋਂ ਬਿਨਾਂ ਜੀਵਨ ਦਾ ਤਸੱਵਰ ਕਰਨਾ ਵੀ ਮੁਮਕਿਨ ਨਹੀਂ ਹੈ ਦੁਨੀਆਂ ਉੱਤੇ ਹਰ ਜੀਵ ਭਾਵੇਂ ਉਹ ਮਨੁੱਖ ਹੋਵੇ ਪਸ਼ੂ ਪੰਛੀ ਹੋਣ ਤ...
26/07/2018

ਇਸ ਦੁਨੀਆਂ ਉੱਤੇ ਪਾਣੀ ਤੋਂ ਬਿਨਾਂ ਜੀਵਨ ਦਾ ਤਸੱਵਰ ਕਰਨਾ ਵੀ ਮੁਮਕਿਨ ਨਹੀਂ ਹੈ ਦੁਨੀਆਂ ਉੱਤੇ ਹਰ ਜੀਵ ਭਾਵੇਂ ਉਹ ਮਨੁੱਖ ਹੋਵੇ ਪਸ਼ੂ ਪੰਛੀ ਹੋਣ ਤੇ ਜਾਂ ਫਿਰ ਰੁੱਖ ਇਸ ਪ੍ਰਿਥਵੀ ਉੱਤੇ ਜ਼ਿੰਦਗੀ ਲਈ ਪਾਣੀ ਜ਼ਰੂਰੀ ਹੈ, ਪਰ ਜਿਸ ਤੇਜ਼ੀ ਨਾਲ ਅਸੀਂ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਹੀ ਧਰਤੀ ਹੇਠਲਾ ਸਾਫ ਪਾਣੀ ਖ਼ਤਮ ਹੋ ਜਾਵੇਗਾ ਅਤੇ ਪੂਰੀ ਦੁਨੀਆਂ ਬੰਜਰ ਹੋ ਜਾਵੇਗੀ , ਜਿਸ ਕਦਰ ਅਸੀ ਅੰਨੇ ਵਾਹ ਰੁੱਖਾ ਦੀ ਕਟਾਈ ਕਰ ਰਹੇ ਹਾਂ ਧਰਤੀ ਤੋਂ ਜੰਗਲ ਖਤਮ ਹੋ ਰਹੇ ਨੇ ਪਲਾਸਟਿਕ ਤੇ ਹੋਰ ਕੂੜਾ ਕਚਰਾ ਥਾਂ ਥਾਂ ਤੇ ਫੈਲਾਇਆ ਜਾ ਰਿਹਾ ਹੈ ਇਹ ਸਾਡੀ ਪ੍ਰਕਿਤੀ ਲਈ ਘਾਤਕ ਸਿੱਧ ਹੋ ਰਿਹਾ ਹੈ ਮੌਸਮ ਵਿੱਚ ਤਬਦੀਲੀ ਹੋ ਰਹੀ ਹੈ ਗਲੇਸ਼ੀਅਰ ਬਹੁਤ ਤੇਜੀ ਨਾਲ ਪਿਘਲ ਰਹੇ ਨੇ ਪੂਰੀ ਪ੍ਰਕਿਰਤੀ ਦਾ ਤਵਾਜਨ ਇਸ ਸਮੇ ਡੋਲ ਚੁੱਕਾ ਹੈ ,ਅਗਰ ਅਸੀ ਇਸ ਸਮੇ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀ ਜਦੋ ਅੱਧੀ ਦੁਨੀਆਂ ਸਮੁੰਦਰ ਦਾ ਪਾਣੀ ਨਿਗਲ ਜਾਵੇਗਾ ਤੇ ਅੱਧੀ ਧਰਤੀ ਰੁੱਖਾ ਅਤੇ ਪਾਣੀ ਬਿਨਾਂ ਰੇਗਿਸਥਾਨ ਦਾ ਰੂਪ ਧਾਰ ਜਾਵੇਗੀ । ਅੱਜ ਜੇ ਸਮੇਂ ਦੀ ਕੋਈ ਮੁੱਖ ਲੋੜ ਹੈ ਤਾ ਉਹ ਹੈ ਪਾਣੀ ਦੇ ਸੋਮੇਆਂ ਦੀ ਸੰਭਾਲ ਤੇ ਵੱਧ ਤੋ ਵੱਧ ਰੁੱਖ ਲਗਾਉਣ ਦੀ ਤਾਂ ਕਿ ਵਾਤਾਵਰਣ ਨੂੰ ਸੰਭਾਲਿਆ ਜਾ ਸਕੇ । ਅਸੀ ਆਪਣੀਆ ਆਉਣ ਵਾਲੀਆ ਪੀੜੀਆ ਨੂੰ ਜਿੰਦਗੀ ਦੇ ਸਕੀਏ, ਉਹਨਾ ਦੇ ਸਾਹ ਲੈਣ ਲਈ ਸਾਫ ਹਵਾ ਤੇ ਪੀਣ ਲਈ ਸਾਫ ਪਾਣੀ ਬਚਾ ਸਕੀਏ, ਇਸ ਲਈ ਅਸੀ save water save life ਨਾਮ ਨਾਲ ਇਕ ਜਾਗਰੂਕਤਾ ਪਰੋਜੈਕਟ ਸ਼ੁਰੂ ਕਰ ਰਹੇ ਹਾ ਅਸੀ ਆਵਾਂਗੇ ਹਰ ਪਿੰਡ ਹਰ ਸ਼ਹਿਰ ਨੁੱਕੜ ਨਾਟਕਾਂ ਨਾਲ ਜਾਗਰੂਕਤਾ ਦੇ ਮਿਸ਼ਨ ਤੇ ਤੁਹਾਡੇ ਸਾਥ ਦੀ ਉਮੀਦ ਚ।

the infinity wings team

15/07/2018

ਦੋਸਤੋ ਬਹੁਤ ਜਲਦ The Infinity Wings ਵੱਲੋ ਨੁੱਕੜ ਨਾਟਕ ਸ਼ੁਰੂ ਕਰਨ ਜਾ ਰਹੇ ਹਾ ਜੋ ਵੀ ਟੀਮ / ਕਲਾਕਾਰ ਸਾਡੇ ਨਾਲ ਜੁੜ ਕਿ ਕੰਮ ਕਰਨ ਦੀਆ ਚਾਹਵਾਨ ਹੋਣ ਸੰਪਰਕ ਕਰ ਸਕਦੇ ਹਨ

the infinty wings team

24/06/2018

ਚੇਤਨਾ ਦਾ ਹੋਕਾ ਦੇਣ ਗਈਆ ਰੰਗਕਰਮੀ ਕੁੜੀਆ ਨਾਲ ਬਲਾਤਕਾਰ ਹੋ ਜਾਦਾ , ਰੰਗਮੰਚ ਦੇ ਪਿੜ ਵਿੱਚੋ ਉਠਦੀ ਅਵਾਜ ਨੂੰ ਖਤਮ ਕਰਨ ਦੇ ਇਰਾਦੇ ਨਾਲ ਇਹ ਘਿਨਾਉਣਾ ਜੁਰਮ ਕੀਤਾ ਜਾਦਾ । ਉਹ ਸੋਚਦੇ ਨੇ ਕਿ ਸਾਡੀ ਅਵਾਜ ਨੂੰ ਡਰਾ ਕਿ ਧਮਕਾ ਕਿ ਬੰਦ ਕੀਤਾ ਜਾ ਸਕਦਾ ਪਰ ਉਹ .ਇਹ ਨਹੀ ਜਾਣਦੇ ਕਿ ਅਸੀ ਹੋਰ ਜੋਰ ਨਾਲ ਬੋਲਾਗੇ , ਇਸ ਵਹਿਸ਼ੀ ਕਾਰੇ ਚੋ ਤੁਹਾਡੀ ਕਾਇਰਤਾ ਝਲਕਦੀ ਹੈ , ਤੇ ਤੁਹਾਡਾ ਡਰ ਸਾਫ ਨਜਰ ਆਉਦਾ ਹੈ ਪਰ ਅਸੀ ਰੁਕਾਗੇ ਨਹੀ ਚਾਨਣ ਦੇ ਕਾਫਿਲੇ ਬਣ ਕਿ ਨਿੱਕਲਾਗੇ ਸਾਡਾ ਇਹ ਸਫਰ ਜਾਰੀ ਰਹੇਗਾ ਤੇ ਤੁਹਾਡੇ ਦੰਭ ਨੂੰ ਲੋਕਾ ਸਾਹਮਣੇ ਨੰਗਾ ਕਰਦੇ ਰਹਾਗੇ ਰੰਗਮੰਚ ਨਿਰੰਤਰ ਲੋਕਾ ਦੀ ਗੱਲ ਕਰਦਾ ਰਹੇਗਾ ਆਉ ਅਜਿਹੀਆ ਲੋਕ ਵਿਰੋਧੀ ਤਾਕਤਾ ਵਿਰੁੱਧ ਇੱਕਜੁੱਟ ਹੋਈਏ
ਜੈ ਰੰਗਮੰਚ

ਜਾਮਾਰਾਏ

ਦੋਸਤੋ ਅਸੀ ਇਕ ਰੰਗਮੰਚ ਪਰੋਜੈਕਟ The Infinity Wings ਦੇ ਨਾਮ ਹੇਠ ਸ਼ੁਰੂ ਕਰਨ ਜਾ ਰਹੇ ਹਾ , ਇਸ ਪ੍ਰੋਜੈਕਟ ਦਾ ਸਲੋਗਨ  Being Artist , Awar...
24/06/2018

ਦੋਸਤੋ ਅਸੀ ਇਕ ਰੰਗਮੰਚ ਪਰੋਜੈਕਟ The Infinity Wings ਦੇ ਨਾਮ ਹੇਠ ਸ਼ੁਰੂ ਕਰਨ ਜਾ ਰਹੇ ਹਾ , ਇਸ ਪ੍ਰੋਜੈਕਟ ਦਾ ਸਲੋਗਨ Being Artist , Aware And Explore ਹੈ ਇਸ ਪ੍ਰੋਜੈਕਟ ਵਿੱਚ ਅਸੀ ਵਾਤਾਵਰਣ , ਸਮਾਜਿਕ , ਰਾਜਨੀਤਕ ਜਾਗਰੂਕਤਾ ਲਈ ਨਾਟਕ ਕਰਾਗੇ । ਸਾਡਾ ਉਦੇਸ਼ ਹੈ ਸੈਕੜੇ ਟੀਮ ਇਸ ਪ੍ਰੋਜੈਕਟ ਦਾ ਹਿੱਸਾ ਬਣਾ ਕਿ ਰੰਗਮੰਚ ਵਿੱਚ ਇੱਕ ਨਵਾ ਅਧਿਆਏ ਲਿਖਣਾ । ਕਲਾਕਾਰਾ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਹਰ ਕਲਾਕਾਰ ਲਈ ਹਰ ਸਾਲ ਰੰਗਮੰਚ ਵਰਕਸ਼ਾਪ ਯਕੀਨੀ ਬਣਾਈਆ ਜਾਣਗੀਆ । ਵਿਸ਼ਵ ਰੰਗਮੰਚ ਦੇ ਹਾਣ ਦੇ ਹੋਣ ਲਈ ਭਾਰਤ ਵਿੱਚ ਹੁੰਦੇ ਅਲੱਗ ਅਲੱਗ ਰੰਗ ਉਸਤਸਵ ਵਿੱਚ ਕਲਾਕਾਰ ਨੂੰ ਵਿਸ਼ਵ ਦੀਆ ਰੰਗਮੰਚ ਤਕਨੀਕ ਦੇਖਣ ਲਈ ਭੇਜਿਆ ਜਾਏਗਾ , ਤਾ ਜੋ ਅਸੀ ਰੰਗਮੰਚ ਨੂੰ ਹੋਰ ਅਮੀਰ ਕਰ ਸਕੀਏ , ਕਲਾਕਾਰਾ ਨੂੰ ਵੱਖ ਵੱਖ ਨਾਟਕ ਪ੍ਰੋਡਕਸ਼ਨ ਦਾ ਹਿੱਸਾ ਬਣਾਇਆ ਜਾਏਗਾ , ਪ੍ਤਿਭਾਵਾਨ ਕਲਾਕਾਰਾ ਨੂੰ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਲਈ ਮੌਕੇ ਪ੍ਰਦਾਨ ਕੀਤੇ ਜਾਣਗੇ ,
ਅਸੀ ਰੰਗਮੰਚ ਟੀਮਾ ਨੂੰ ਅਪੀਲ ਕਰਦੇ ਹਾ ਆਉ ਇਸ ਪ੍ਰੋਜੈਕਟ ਦਾ ਹਿੱਸਾ ਬਣਕੇ ਸਮਾਜ ਦੀ ਬਿਹਤਰੀ ਲਈ ਕੰਮ ਕਰੀਏ
The Infinity wings team
:::::::::::::::::::::::::::::::::::::::::::::::::::::

Friends,
We are glad to inform you that we are going to start a New Theatre Project, named 'THE INFINITY WINGS'.The slogan of the project is:BEING ARTIST,AWARE AND EXPLORE.In this project we will perform to make Environmental,Social and Political awareness among the people.Our aim is to write a new chapter in the theatre world by creating hundreds of teams as a part of this project. Every year the theatre workshop will be organise,to polish the art of the artists.In order to reach the level of the World's theatre,the artists will be sent to the different parts of the country to see the different colours and World's stage technique. So that we can make the theatre more richer. The artists will be made part of the different play productions.The talented artists will get the opportunities to do work in the film industry. We appeal to the Theatre teams,Let us work for the betterment of the society by becoming a part of this project.
Regards
THE INFINITY WINGS TEAM

Address

Chandigarh

Alerts

Be the first to know and let us send you an email when The Infinity Wings posts news and promotions. Your email address will not be used for any other purpose, and you can unsubscribe at any time.

Share