Aks - ਅਕਸ

Aks - ਅਕਸ this page is about poetry of simran aks.

19/10/2025

19/10/2025

Sun Rise

17/10/2025

ਲਿਖ਼ਤ ਸਾਡੀ ਔਲਾਦ ਹੁੰਦੀ ਐ...ਪੀੜ ਹੰਢਾ ਕੇ ਜਨਮੀ ਹੋਈ... ਨਾੜੂਆ ਸਦਾ ਜੁੜਿਆ ਰਹਿੰਦੈ... ਏਸ ਔਲਾਦ 'ਤੇ ਮਾਣ ਰਹਿੰਦੈ ਕਿ ਇਹ ਸਾਡੇ ਦੁੱਖ ਸੁੱਖ ...
19/01/2024

ਲਿਖ਼ਤ ਸਾਡੀ ਔਲਾਦ ਹੁੰਦੀ ਐ...ਪੀੜ ਹੰਢਾ ਕੇ ਜਨਮੀ ਹੋਈ... ਨਾੜੂਆ ਸਦਾ ਜੁੜਿਆ ਰਹਿੰਦੈ... ਏਸ ਔਲਾਦ 'ਤੇ ਮਾਣ ਰਹਿੰਦੈ ਕਿ ਇਹ ਸਾਡੇ ਦੁੱਖ ਸੁੱਖ ਵਿੱਚ ਨਾਲ਼ ਖਲੋਂਦੀ ਐ....ਸਰਦ ਜ਼ਰਦ ਰੁੱਤ ਵਿੱਚ ਨਿੱਘ ਦੀ ਬੁੱਕਲ ਮਾਰ ਲੈਂਦੀ ਹੈ.....ਵੈਰਾਗ ਨੂੰ ਗ਼ਜ਼ਲ ਕਰ ਦਿੰਦੀ ਹੈ....ਜੀਅ ਕਰਦੈ ਬਹੁਤ ਕੁਝ ਲਿਖਾਂ ਪਰ ਹਾਲ ਦੀ ਘੜੀ ਇਹੀ ਕਿ ਜੀਅ ਕਰਦੈ... ਨਵੇਂ ਰੂਪ ਵਿੱਚ ਆ ਰਹੀ ਹੈ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਵੱਲੋਂ

22/05/2023

ਅੱਜ ਦੀ ਅੱਜ ਨਿਬੇੜਾਂਗੇ ਫਿਰ ਅਗਲੇ ਪਲ ਨੂੰ ਵੇਖਾਂਗੇ
ਉਸ ਦੇ ਅੰਦਰ ਨਫ਼ਰਤ ਕਿੰਨੀ ਲਾ ਕੇ ਗਲ ਨੂੰ ਵੇਖਾਂਗੇ

ਵਰ੍ਨ ਦੇਓ ਜੋ ਵਰ੍ ਜਾਂਦੇ ਨੇ ਪਹਿਲੋਂ ਭਰਿਆਂ ਠਰਿਆਂ 'ਤੇ
ਆਪਾਂ ਤਾਂ ਜਦ ਵੀ ਦੇਖਾਂਗੇ ਤਪਦੇ ਥਲ ਨੂੰ ਵੇਖਾਂਗੇ

ਸੁਪਨੇ ਅੰਦਰ ਵੀ ਮੈਂ ਜਿਸ ਦੇ ਨਜ਼ਰ ਨਾ ਪੈਰੋਂ ਚੁੱਕੀ ਸੀ
ਯਾ ਰੱਬਾ ਹੁਣ ਕੀਕਣ ਉਸਦੇ ਮੁਖੜੇ ਵਲ ਨੂੰ ਦੇਖਾਂਗੇ

#ਸਿਮਰਨਅਕਸ

ਮਾਂ ਸਿਰਫ਼ ਮਾਂ ਹੁੰਦੀ ਏ ...ਤੇਰੀ ਜਾਂ ਮੇਰੀ ਨਹੀਂਸਿਨੇਮਾ ਦਾ ਫਰਜ਼ ਹੁੰਦੈ ਅਣਛੋਹੇ ਵਿਸ਼ਿਆਂ 'ਤੇ ਗੱਲ ਤੋਰਨਾ...ਅਸੀਂ ਆਪਣਾ ਫਰਜ਼ ਨਿਭਾ ਦਿੱਤੈ ...
18/02/2023

ਮਾਂ ਸਿਰਫ਼ ਮਾਂ ਹੁੰਦੀ ਏ ...ਤੇਰੀ ਜਾਂ ਮੇਰੀ ਨਹੀਂ

ਸਿਨੇਮਾ ਦਾ ਫਰਜ਼ ਹੁੰਦੈ ਅਣਛੋਹੇ ਵਿਸ਼ਿਆਂ 'ਤੇ ਗੱਲ ਤੋਰਨਾ...ਅਸੀਂ ਆਪਣਾ ਫਰਜ਼ ਨਿਭਾ ਦਿੱਤੈ ਹੁਣ ਤੁਹਾਡੀ ਵਾਰੀ ਹੁੰਗਾਰੇ ਦੀ ਤੇ ਬਾਤ ਅਗਾਂਹ ਤੋਰਨ ਦੀ.....

mro full movie

ਦੇਖ ....ਤੇਰੀ ਤੇ ਮੇਰੀ ਮੁਹੱਬਤ ਦੀ ਇਬਾਰਤ            ਅੰਬਰ 'ਤੇ ਲਿਖੀ ਜਾਣ ਲੱਗੀ ਏ....    ਇਹ ਰੰਗ ਸਗਲੀ ਧਰਤ ਨੂੰ ਸੂਹਾ ਕਰ ਸਕਦੈ....ਐ ਰੰ...
11/09/2022

ਦੇਖ ....ਤੇਰੀ ਤੇ ਮੇਰੀ ਮੁਹੱਬਤ ਦੀ ਇਬਾਰਤ
ਅੰਬਰ 'ਤੇ ਲਿਖੀ ਜਾਣ ਲੱਗੀ ਏ....
ਇਹ ਰੰਗ ਸਗਲੀ ਧਰਤ ਨੂੰ ਸੂਹਾ ਕਰ ਸਕਦੈ....
ਐ ਰੰਗਰੇਜ਼! ਜ਼ਰਾ ਨਜ਼ਰ ਦਾ ਕੋਰਾਪਨ ਤਾਂ ਛੱਡ...ਅਕਸ

31/08/2022






08/07/2022

Address

Oxford

Website

Alerts

Be the first to know and let us send you an email when Aks - ਅਕਸ posts news and promotions. Your email address will not be used for any other purpose, and you can unsubscribe at any time.

Contact The Establishment

Send a message to Aks - ਅਕਸ:

Share

Category