16/06/2026
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 🙏🏼🙏🏼🙏🏼
ਬਹੁਤ ਖੁਸ਼ੀ ਹੋਈ ਕਿ ਸ਼ੈਪਰਟਨ ਵਿੱਚ ਸਭ ਨੇ ਮੇਲਾ ਪੰਜਾਬਣਾਂ ਦਾ ਨੂੰ ਬਹੁਤ ਪਿਆਰ ਨਾਲ ਹੁੰਗਾਰਾ ਦਿੱਤਾ ਅਤੇ ਬਹੁਤ ਸਾਰੇ ਮੈਸੇਜ ਆਏ। ਇਹ ਜਾਣ ਕੇ ਬਹੁਤ ਖੁਸ਼ੀ ਹੋਈ।
ਆਓ ਆਪਾਂ ਰਲ ਕੇ ਇਸ ਪ੍ਰੋਗਰਾਮ ਨੂੰ ਖੁਸ਼ੀ-ਖੁਸ਼ੀ ਨੇਪਰੇ ਲਾਈਏ। ਸਾਨੂੰ ਤੁਹਾਡੇ ਸਾਥ ਅਤੇ ਸਹਿਯੋਗ ਦੀ ਜ਼ਰੂਰਤ ਹੈ।
ਅਸੀਂ ਪਹਿਲੀ ਵਾਰ ਸ਼ੈਪਰਟਨ ਵਿੱਚ ਸ਼ੈਪਰਟਨ ਪੰਜਾਬਣ 👸👸👑 ਚੁਣਨ ਜਾ ਰਹੇ ਹਾਂ। ਇਸ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ। ਉਮਰ 25 ਸਾਲ ਤੋਂ ਰੱਖੀ ਹੈ ਅਤੇ ਉਸ ਤੋਂ ਉੱਪਰ ਦੀ ਉਮਰ ਦੀ ਕੋਈ ਵੀ ਭੈਣ ਹਿੱਸਾ ਲੈ ਸਕਦੀ ਹੈ।
ਇਸ ਦੇ ਕੁਝ ਭਾਗ ਹੋਣਗੇ ਜੋ ਜਲਦੀ ਤੁਹਾਨੂੰ ਦੱਸੇ ਜਾਣਗੇ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਭੈਣਾਂ ਨੂੰ ਕੁਝ ਖੁਸ਼ੀ ਦੇ ਪਲ ਦੇਣ ਜਾ ਰਹੇ ਹਾਂ।
ਕਈ ਭੈਣਾਂ ਨੇ ਤਾਰੀਖ ਬਾਰੇ ਪੁੱਛਿਆ ਹੈ। ਅਸੀਂ ਇਹ ਪ੍ਰੋਗਰਾਮ ਅਗਸਤ ਮਹੀਨੇ ਵਿੱਚ ਕਰਨ ਜਾ ਰਹੇ ਹਾਂ, ਪਰ ਤਾਰੀਖ ਜਲਦੀ ਦੱਸ ਦਿੱਤੀ ਜਾਵੇਗੀ।
ਜੇ ਕਿਸੇ ਕਾਰਨ Facebook ’ਤੇ ਮੈਸੇਜ ਦਾ ਜਵਾਬ ਨਹੀਂ ਮਿਲਦਾ, ਤਾਂ ਜੋ ਨੰਬਰ ਸਾਂਝੇ ਕੀਤੇ ਗਏ ਹਨ, ਉਨ੍ਹਾਂ ’ਤੇ ਕਾਲ ਜਾਂ WhatsApp ਮੈਸੇਜ ਕਰ ਸਕਦੇ ਹੋ।
ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ 🙏🏼🙏🏼🙏🏼🎉🎉Giddha Shepparton