Happy SherGarh

Happy SherGarh Contact information, map and directions, contact form, opening hours, services, ratings, photos, videos and announcements from Happy SherGarh, Arts and entertainment, Shergarh, Perth.

07/03/2026

Kick by Amnindr Bhangu

District patiala Hospital di List
23/01/2026

District patiala Hospital di List

ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਵਸਨੀਕਾਂ ਲਈ 10 ਲੱਖ ਦੀ ਸਿਹਤ ਬ...
23/01/2026

ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਵਸਨੀਕਾਂ ਲਈ 10 ਲੱਖ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ

20/12/2025

Hello friends, There is a new fraud going on in the market at this time. There is a new theft going on. Cybercrime is going on. I am sending you a link and message on your phone of your car's driving. Which is 10-15 days old. And its deadline is also given after 2-3 days that this is the deadline for your driving. The person thinks that where did I go? Delhi, Patiala, anywhere. Similarly, today I got a car 10 days ago. According to its deadline, when I started paying today, I got a message of Rs. 500 worth Rs. 1,15,000. Since my credit card limit was not high, I was saved in that. After that, I got a fare OTP of Rs. 30,000. After that, I got a fare OTP of Rs. 30,000. After that, I got a fare OTP of Rs. 30,000. After that, I got a fare OTP of Rs. 30,000. I am safe from this cybercrime. I am showing you this screenshot so that if you have any such messages related to cybercrime, related to this theft, contact me and save yourself. Thank you.
ਸਤ ਸ੍ਰੀ ਅਕਾਲ ਦੋਸਤੋ,
ਅੱਜਕੱਲ੍ਹ ਮਾਰਕੀਟ ਵਿੱਚ ਇੱਕ ਨਵਾਂ ਫ੍ਰੌਡ ਅਤੇ ਸਾਇਬਰ ਚੋਰੀ ਚੱਲ ਰਹੀ ਹੈ, ਜਿਸ ਬਾਰੇ ਤੁਹਾਨੂੰ ਸਚੇਤ ਕਰਨਾ ਬਹੁਤ ਜ਼ਰੂਰੀ ਹੈ।

ਠੱਗ ਲੋਕ ਤੁਹਾਡੇ ਮੋਬਾਈਲ ‘ਤੇ ਗੱਡੀ ਦੀ ਡਰਾਈਵਿੰਗ ਜਾਂ ਟ੍ਰੈਫਿਕ ਚਲਾਨ ਨਾਲ ਸੰਬੰਧਿਤ ਝੂਠੇ ਮੈਸੇਜ ਅਤੇ ਲਿੰਕ ਭੇਜ ਰਹੇ ਹਨ, ਜੋ ਅਕਸਰ 10–15 ਦਿਨ ਪੁਰਾਣੀ ਤਰੀਖ਼ ਦਿਖਾਉਂਦੇ ਹਨ। ਨਾਲ ਹੀ 2–3 ਦਿਨਾਂ ਦੀ ਡੈਡਲਾਈਨ ਲਗਾਈ ਜਾਂਦੀ ਹੈ ਤਾਂ ਜੋ ਬੰਦੇ ਨੂੰ ਘਬਰਾਹਟ ਹੋਵੇ ਅਤੇ ਉਹ ਸੋਚੇ ਕਿ ਕਿੱਥੇ ਗਲਤੀ ਹੋ ਗਈ—ਦਿੱਲੀ, ਪਟਿਆਲਾ ਜਾਂ ਹੋਰ ਕਿਸੇ ਸ਼ਹਿਰ ਵਿੱਚ।

ਅੱਜ ਮੇਰੇ ਨਾਲ ਖੁਦ ਇਹ ਹੋਇਆ। ਮੈਨੂੰ 10 ਦਿਨ ਪੁਰਾਣੀ ਗੱਡੀ ਦੇ ਨਾਮ ‘ਤੇ ਮੈਸੇਜ ਆਇਆ। ਜਦੋਂ ਮੈਂ ਭੁਗਤਾਨ ਕਰਨ ਲੱਗਾ ਤਾਂ ਪਹਿਲਾਂ ਰਕਮ ₹500 ਦਿਖਾਈ ਗਈ, ਪਰ ਅਚਾਨਕ ₹1,15,000 ਦਾ ਟ੍ਰਾਂਜ਼ੈਕਸ਼ਨ ਲੱਗਣ ਲੱਗ ਪਿਆ। ਮੇਰਾ ਕਰੈਡਿਟ ਕਾਰਡ ਲਿਮਿਟ ਘੱਟ ਹੋਣ ਕਰਕੇ ਮੈਂ ਬਚ ਗਿਆ।
ਇਸ ਤੋਂ ਬਾਅਦ ਮੈਨੂੰ ਲਗਾਤਾਰ ₹30,000 ਦੇ ਕਈ OTP ਆਉਣ ਲੱਗ ਪਏ।

ਭਾਗਾਂ ਨਾਲ ਮੈਂ ਇਸ ਸਾਇਬਰ ਠੱਗੀ ਤੋਂ ਬਚ ਗਿਆ।

ਮੈਂ ਇਹ ਸਕ੍ਰੀਨਸ਼ਾਟ ਅਤੇ ਜਾਣਕਾਰੀ ਤੁਹਾਡੇ ਨਾਲ ਇਸ ਲਈ ਸਾਂਝੀ ਕਰ ਰਿਹਾ ਹਾਂ ਤਾਂ ਜੋ ਜੇ ਤੁਹਾਨੂੰ ਵੀ ਗੱਡੀ, ਚਲਾਨ ਜਾਂ ਭੁਗਤਾਨ ਨਾਲ ਸੰਬੰਧਿਤ ਕੋਈ ਸ਼ੱਕੀ ਮੈਸੇਜ ਆਵੇ—
👉 ਉਸ ਲਿੰਕ ‘ਤੇ ਕਲਿੱਕ ਨਾ ਕਰੋ
👉 ਕੋਈ ਵੀ OTP ਸਾਂਝਾ ਨਾ ਕਰੋ

ਜੇ ਕਿਸੇ ਨੂੰ ਇਸ ਤਰ੍ਹਾਂ ਦਾ ਮੈਸੇਜ ਆਵੇ ਤਾਂ ਤੁਰੰਤ ਮੇਰੇ ਨਾਲ ਸੰਪਰਕ ਕਰੋ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ।

ਕਿਰਪਾ ਕਰਕੇ ਇਹ ਸੰਦੇਸ਼ ਹੋਰਾਂ ਨਾਲ ਵੀ ਸਾਂਝਾ ਕਰੋ।
ਧੰਨਵਾਦ 🙏

12/12/2025

ਜਿਲਾ ਪ੍ਰੀਸ਼ਦ ਆਪ ਦੀ ਬਲਾਕ ਸੰਮਤੀ।।
ਜਿਲਾ ਪ੍ਰੀਸ਼ਦ ਅਰਨੇਟੂ ਜੋਨ ਤੋਂ ਉਮੀਦਵਾਰ ਬਾਬਾ ਬੀਰਾ ਸਿੰਘ ਜੀ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ.....

1990 91 ਦੀ ਗੱਲ ਹੈ ਪੰਜਾਬ ਦੀ ਸਿੱਖ ਨੌਜਵਾਨੀ ਦਾ ਘਾਣ ਸਿਖਰਾਂ ਤੇ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਥਾਣੇ ਵਿੱਚ ਮੱਖਣ ਸਿੰਘ ਨਾਮ ਦਾ ਐਸ ਐਚ...
19/08/2025

1990 91 ਦੀ ਗੱਲ ਹੈ ਪੰਜਾਬ ਦੀ ਸਿੱਖ ਨੌਜਵਾਨੀ ਦਾ ਘਾਣ ਸਿਖਰਾਂ ਤੇ ਸੀ
ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਥਾਣੇ ਵਿੱਚ ਮੱਖਣ ਸਿੰਘ ਨਾਮ ਦਾ ਐਸ ਐਚ ਓ ਕਿਸੇ ਵੇਲੇ ਸਿਪਾਹੀ ਭਰਤੀ ਹੋਇਆ ਸੀ ਤੇ ਥੋੜੇ ਅਰਸੇ ਵਿੱਚ ਹੀ ਤਰੱਕੀ ਕਰ ਕੇ ਇੰਸਪੈਕਟਰ ਬਣ ਗਿਆ ਹੱਦੋਂ ਵੱਧ ਨਿਰਦਈ ਤਰਸ ਤੋਂ ਕੋਹਾਂ ਦੂਰ ਵੱਸਦੀ ਜਾਲਿਮ ਸੋਚ ਜੁਬਾਨ ਰੋਹੀ ਦੇ ਅੱਕ ਤੋਂ ਵੀ ਕੌੜੀ ਚਪੇੜ ਤੇ ਗਾਲ ਪਹਿਲਾਂ ਗੱਲ ਬਾਅਦ ਵਿੱਚ ਕਰਨੀ ਥੋੜੇ ਚਿਰ ਵਿੱਚ ਹੀ ਮੱਖਣ ਜੱਲਾਦ ਨਾਮ ਪੈ ਗਿਆ ਗੱਲ ਮਸ਼ਹੂਰ ਸੀ ਕਿ ਬੰਦਾ ਗੱਡੀ ਥੱਲੇ ਆਇਆ ਬਚ ਸਕਦਾ ਪਰ ਇਸਦੀ ਹਿਰਾਸਤ ਚੋਂ ਜਿਉਂਦਾ ਨਹੀਂ ਸੀ ਮੁੜ੍ਹਦਾ ਓਹਨੀ ਦਿਨੀਂ ਕੋਟਾ ਫਿਕਸ ਹੁੰਦਾ ਸੀ ਅੱਜ ਜਾਇਜ ਨਜਾਇਜ਼ ਏਨੇ ਮਾਰਨੇ ਹੀ ਮਾਰਨੇ ਨਾਮਾਤਰ ਆਟੇ ਨਾਲੋਂ ਬੇਹਿਸਾਬ ਜੇ ਘੁਣ ਜਿਆਦਾ ਪੀਹਿਆ ਜਾ ਰਿਹਾ ਸੀ ਕੋਈ ਅਪੀਲ ਦਲੀਲ ਨਹੀਂ ਸੀ ਝੂਠੇ ਸੱਚਿਆਂ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਸੀ ਮੱਖਣ ਜੱਲਾਦ ਅਕਸਰ ਹੀ ਕੋਟਾ ਮਹੀਨੇ ਦੇ ਪਹਿਲੇ ਹਫਤੇ ਪੂਰਾ ਕਰ ਲਿਆ ਕਰਦਾ
ਹਰ ਚੜ੍ਹਦੀ ਉਮਰ ਦਾ ਸਾਬਤ ਸੂਰਤ ਗੱਭਰੂ ਇਹਨਾਂ ਦੀ ਨਜ਼ਰ ਵਿੱਚ ਖਾੜਕੂ ਹੁੰਦਾ ਸੀ ਧਾਰੀਵਾਲ ਤੋਂ ਕੋਈ 6 ਕਿਲੋਮੀਟਰ ਦੂਰ ਪਿੰਡ ਰਾਇ ਚੱਕ ਓਹਨੀ ਦਿਨੀਂ ਜਾਣਕਾਰਾਂ ਵਿੱਚੋਂ ਇੱਕ ਵੀਹਾਂ ਬਾਈਆਂ ਸਾਲਾਂ ਦਾ ਬਲਦੇਵ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿੱਚ ਐਮ ਏ ਦਾ ਹੋਣਹਾਰ ਵਿਦਿਆਰਥੀ ਅਮ੍ਰਿਤਧਾਰੀ ਹੋਣ ਕਰਕੇ ਇਸਦੀ ਨਜ਼ਰੇ ਚੜ ਗਿਆ ਨਿੱਤ ਦਿਹਾੜੇ ਪੁਲਿਸ ਦੇ ਛਾਪੇ ਸ਼ੁਰੂ ਹੋ ਗਏ ਖੇਤਾਂ ਵਿੱਚ ਡੇਰਾ ਸੀ ਅਕਸਰ ਹੀ ਪੁਲਿਸ ਵੇਖ ਇੱਧਰ ਓਧਰ ਹੋ ਜਾਂਦਾ ਮਾਂ ਬਥੇਰੇ ਵਾਸਤੇ ਪਾਏ ਮੱਖਣ ਸਿਹਾਂ ਮੁੰਡਾ ਬੇਕਸੂਰ ਈ ਖਹਿੜਾ ਛੱਡ ਦੇ ਏਹਦਾ ਰੱਬ ਦਾ ਵਾਸਤਾ ਈ
ਅੱਗੋਂ ਕਹਿੰਦਾ ਛੱਡਣਾ ਨੀ ਬੁੜੀਏ ਭਾਂਵੇ ਜਿੱਥੇ ਮਰਜ਼ੀ ਲੁਕਾ ਲੈ........
ਅਖੀਰ ਓਹੀ ਗੱਲ ਹੋਈ ਇੱਕ ਦਿਨ ਸਵੇਰੇ ਸਵੇਰੇ ਰੋਟੀ ਖਾਂਦਾ ਕਾਬੂ ਆ ਗਿਆ ਪਹਿਲਾਂ ਵੇਹੜੇ ਵਿੱਚ ਹੀ ਛੱਲੀਆਂ ਵਾਂਗ ਕੁੱਟਿਆ ਫੇਰ ਅਧਮੋਇਆ ਕਰ ਜਿਪਸੀ ਵਿੱਚ ਸੁੱਟ ਪਤਾ ਨਹੀਂ ਕਿੱਥੇ ਲੈ ਗਏ
ਮਾਂ ਵਿਚਾਰੀ ਬਥੇਰਾ ਜਿਪਸੀ ਮਗਰ ਭੱਜੀ ਪਰ ਵਾਹ ਨਾਂ ਗਈ
ਕੁੱਝ ਦਿਨ ਬਥੇਰੀ ਦੌੜ ਭੱਜ ਕੀਤੀ ਪਰ ਅੱਗੋਂ ਸਾਫ ਮੁੱਕਰ ਜਾਇਆ ਕਰੇ ਕਿ ਮੈਂ ਚੁੱਕਿਆ ਹੀ ਨਹੀਂ.........
ਤੀਜੇ ਦਿਨ ਲਾਗੇ ਵਗਦੀ ਨਹਿਰ ਕੋਲ ਮੁਕਾਬਲਾ ਬਣਾ ਦਿੱਤਾ।
ਸੁੱਚਾ ਸਿੰਘ ਛੋਟੇਪੁਰ ਦੀ ਦੋਵੇਂ ਪਾਸੇ ਚੰਗੀ ਬਣਦੀ ਸੀ ਆਖਣ ਲੱਗਾ ਲਾਸ਼ ਦੁਆ ਦਿੰਦਾ ਹਾਂ ਸਸਕਾਰ ਕਰ ਲਿਓ ਆਪੇ.....
ਹੁਣੇ ਕਿਸੇ ਨੇ ਦੱਸਿਆ ਕਿ ਮੱਖਣ ਸਿਹੁੰ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਵਿੱਚ ਮਰਨੇ ਪਏ ਦਾ ਅੰਤ ਬੜਾ ਹੀ ਭੈੜਾ ਹੋਇਆ
ਬਲਦੇਵ ਸਿੰਘ ਦੀ ਮਾਂ ਅਕਸਰ ਜਿੱਦ ਕਰਿਆ ਕਰੇ ਕੇ ਕੋਈ ਉਸ ਹਸਪਤਾਲ ਲੈ ਚੱਲੋ ਜਿੱਥੇ ਮੱਖਣ ਸਿੰਘ ਭਰਤੀ ਹੈ ਕਹਿੰਦੀ ਇੱਕ ਗੱਲ ਪੁੱਛਣੀ ਹੈ ਕਿ ਮਾਰਨ ਤੋਂ ਪਹਿਲਾਂ ਕਿਹੜੇ ਕਿਹੜੇ ਤਸੀਹੇ ਦਿੱਤੇ ਸੀ ਉਸ ਜਿਉਣ ਜੋਗੇ ਨੂੰ ਤੇ ਕੋਈ ਸੁਨੇਹਾ ਤਾਂ ਨਹੀਂ ਸੀ ਦੇ ਕੇ ਗਿਆ ਸੁਆਸ ਛੱਡਣ ਤੋਂ ਪਹਿਲਾਂ ਜਦੋਂ ਬਲਦੇਵ ਸਿੰਘ ਦੀ ਮਾਤਾ ਮੱਖਣ ਜੱਲਾਦ ਨੂੰ ਹਸਪਤਾਲ ਮਿਲਣ ਗਈ ਸੀ ਉਸ ਸਮੇਂ ਮੱਖਣ ਜੱਲਾਦ ਬਲਦੇਵ ਸਿੰਘ ਦੀ ਮਾਤਾ ਨੂੰ ਕਹਿੰਦਾ ਅਰਦਾਸ ਕਰ ਮੇਰੀ ਜਾਨ ਨਿਕਲ ਜਾਵੇ
ਬਲਦੇਵ ਸਿੰਘ ਦੀ ਮਾਤਾ ਨੇ ਪੁੱਛਿਆ ਮੱਖਣਾ ਦੱਸ ਮੇਰੇ ਬੱਚੇ ਨੂੰ ਕਿੱਦਾਂ ਮਾਰਿਆ ਸੀ ਕੋਈ ਆਖਰੀ ਸੁਨੇਹਾ ਮੇਰੇ ਪੁੱਤ ਦਾ ਮੇਰੇ ਪੁੱਤ ਨੂੰ ਕਿੱਦਾਂ ਤੇ ਕਿੱਥੇ ਮਾਰਿਆ ਸੀ ਅੱਗੋਂ ਮੱਖਣ ਨੇ ਕਿਹਾ ਮੈਂ ਨਹੀਂ ਦੱਸ ਸਕਦਾ
ਤਾਂ ਫਿਰ ਮੈਂ ਤੇਰੀ ਅਰਦਾਸ ਨਹੀਂ ਕਰ ਸਕਦੀ ਅੱਗੋਂ ਬਲਦੇਵ ਸਿੰਘ ਦੀ ਮਾਤਾ ਨੇ ਕਿਹਾ
ਦੱਸਦੇ ਹਨ ਮੱਖਣ ਦੇ ਬਿਮਾਰੀ ਦੌਰਾਨ ਉਸ ਨੂੰ ਕੀੜੇ ਤੱਕ ਪੈ ਗਏ ਸੀ ਅਤੇ ਉਸਦੇ ਪਰਿਵਾਰ ਨੇ ਉਸਦਾ ਮੰਜਾ ਚੁੱਕ ਕੇ ਡੰਗਰਾਂ ਵਾਲੇ ਬਰਾਂਡੇ ਚ ਡਾਹ ਦਿੱਤਾ ਸੀ ਕਿਉਂਕਿ ਉਸ ਕੋਲੋਂ ਮੁਸ਼ਕ ਬਹੁਤ ਜਿਆਦਾ ਆਉਂਦਾ ਸੀ ਬਾਕੀ ਜੋ ਮੱਖਣ ਨੇ ਬੀਜਿਆ ਸੀ ਵੱਢਣਾ ਵੀ ਤੇ ਓਸੇ ਨੇ ਹੀ ਸੀ ਜਿਸ ਔਲਾਦ ਵਾਸਤੇ ਲੋਕਾਂ ਦੀਆਂ ਔਲਾਦਾਂ ਦੇ ਝੂਠੇ ਮੁਕਾਬਲੇ ਬਣਾਏ ਅਤੇ ਨਜਾਇਜ਼ ਤਸੀਹੇ ਦਿੱਤੇ ਸੀ ਫਿਰ ਆਪਣੀ ਔਲਾਦ ਰੱਬ ਨੇ ਮਾੜੇ ਪਾਸੇ ਲਾ ਦਿੱਤੀ ਪਰ ਕਹਿੰਦੇ ਅਧਰੰਗ ਨਾਲ ਐਸਾ ਪਾਸਾ ਮਾਰਿਆ ਕਿ ਮੱਖਣ ਜੱਲਾਦ ਕੋਲੋਂ ਆਖਰੀ ਵੇਲੇ ਉੱਠਿਆ ਤੇ ਬੋਲਿਆ ਤੱਕ ਨਹੀਂ ਸੀ ਜਾਂਦਾ ਆਖਰੀ ਵੇਲੇ ਟੱਟੀ ਪਿਸ਼ਾਬ ਤੇ ਹੀ.......

ਧੱਕਾ ਜਿਸਨੇ ਮਰਜ਼ੀ ਕੀਤਾ ਹੋਵੇ ਲੇਖਾ ਜੋਖਾ ਇੱਥੇ ਹੀ ਨਕਦੋ ਨਕਦ ਪੂਰਾ ਕਰੀ ਜਾਂਦਾ ਉਪਰ ਵਾਲਾ ਜੂਠੇ ਨਜਾਇਜ਼ ਮੁਕਾਬਲੇ ਬਣਾ ਬਣਾ ਕਮਾਏ ਕਿਸੇ ਲੇਖੇ ਨਹੀਂ ਲੱਗੇ ਕਿਸੇ ਦੀ ਔਲਾਦ ਮਾੜੀ ਨਿਕਲੀ ਤੇ ਕਈ ਆਪ ਮੱਖਣ ਵਾਲੀ ਮੌਤ ਮਰੇ ਬਾਕੀ ਕੋਈ ਮੰਨੇ ਤੇ ਭਾਂਵੇ ਨਾਂ ਪਰ ਜੰਮਣ ਵਾਲੀਆਂ ਦੇ ਹਾਵੇ ਹੌਕੇ ਅਸਮਾਨੀ ਬਿਜਲੀ ਬਣ ਅਕਸਰ ਹੀ ਇਹਨਾਂ ਜਲਾਦਾਂ ਤੇ ਡਿੱਗਦੇ ਹੀ ਰਹਿੰਦੇ

ਹਰਪ੍ਰੀਤ ਸਿੰਘ ਜਵੰਦਾ

05/05/2025
18/04/2025
ਦੁਨੀਆ ਚਮਕਦੇ ਚਿਹਰਿਆਂ ਦੀ ਕਦਰ ਕਰਦੀ, ਪਰ ਅਸੀਂ ਉਹਨਾਂ ਦੀ ਕਰਦੇ ਆ, ਜੋ ਦਿਲੋਂ ਸੋਹਣੇ ਨੇ। ਕਦਰ ਹਮੇਸ਼ਾ ਉਹਨਾਂ ਦੀ ਹੁੰਦੀ ਹੈ, ਜੋ ਲਾਭ ਨਹੀਂ, ...
13/04/2025

ਦੁਨੀਆ ਚਮਕਦੇ ਚਿਹਰਿਆਂ ਦੀ ਕਦਰ ਕਰਦੀ, ਪਰ ਅਸੀਂ ਉਹਨਾਂ ਦੀ ਕਰਦੇ ਆ, ਜੋ ਦਿਲੋਂ ਸੋਹਣੇ ਨੇ। ਕਦਰ ਹਮੇਸ਼ਾ ਉਹਨਾਂ ਦੀ ਹੁੰਦੀ ਹੈ, ਜੋ ਲਾਭ ਨਹੀਂ, ਪਿਆਰ ਦਿੰਦੇ ਨੇ।ਮੇਰਾ ਵੱਡਾ ਵੀਰ ਪੁਸ਼ਪਿੰਦਰ ਸਿੰਘ ਤਾਂਊ ਵਿਰਕ

Address

Shergarh
Perth, WA

Telephone

+919653030003

Website

Alerts

Be the first to know and let us send you an email when Happy SherGarh posts news and promotions. Your email address will not be used for any other purpose, and you can unsubscribe at any time.

Share