17/12/2023
ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਅਨਾਜਾਂ ਅਧਾਰਿਤ ਪੱਕਿਆ ਭੋਜਨ ਦਿਨ ਵਿੱਚ ਘੱਟੋ ਘੱਟ ਦੋ ਵਾਰੀ ਖਾਇਆ ਜਾਵੇ ਸਵੇਰ ਅਤੇ ਦੁਪਿਹਰ -ਅਗਰ ਬਮਾਰੀ ਗਮਬੀਰ ਹੋਵੇ ਤਾਂ ਤਿੰਨੋਂ ਵਕਤ ਇਹਨਾਂ ਅਨਾਜਾਂ ਅਧਾਰਿਤ ਪੱਕਿਆ ਭੋਜਨ ਖਾਣਾ ਜ਼ਰੂਰੀ ਹੈ।
1.ਨੈਗੇਟਿਵ ਅਨਾਜ-**ਜੋ ਬਿਮਾਰ ਕਰਦੇ
ਹਨ-- -ਕਣਕ ਅਤੇ ਚੌਲ
2. ਨਿਊਟਰਲ ਅਨਾਜ- *ਜੋ ਸਿਹਤਮੰਦ ਨੂੰ ਸਿਹਤਮੰਦ ਰਖਦੇ ਹਨ-, ਜਵਾਰ, ਬਾਜਰਾ, ਰਾਗੀ, ਜੌਂ, ਜਵੀ, ਪਰੋਸੋ ਮਿਲਟ, ਘਿਨੋਆ ਅਤੇ ਚਲਾਈ ਆਦਿ
3. ਪਾਜ਼ਿਟਿਵ ਅਨਾਜ -ਜੋ ਬਿਮਾਰ ਨੂੰ ਠੀਕ ਕਰਦੇ ਹਨ-ਕੋਧਰਾ, ਸਵਾਂਕ, ਕੰਗਣੀ, ਹਰੀ ਕੰਗਣੀ ਅਤੇ ਕੁਟਕੀ-ਇਹ ਪੰਜੇ ਸਾਡੇ ਮੂਲ ਅਨਾਜ ਹਨ-ਇਨ੍ਹਾਂ ਪੰਜਾਂ ਨੂੰ ਡਾ. ਖਾਦਰ ਵਲੀ ਨੇ ਸਤਿਕਾਰ ਨਾਲ ਸ੍ਰੀਧਾਨੀਆਂ ਦਾ ਨਾਮ ਦਿੱਤਾ ਹੈ। ਕਿਉਂਕਿ ਇਨ੍ਹਾਂ ਨੂੰ ਖਾਣ ਨਾਲ ਬਿਮਾਰ ਵੀ ਤੰਦਰੁਸਤ ਹੋ ਜਾਂਦਾ ਹੈ।
ਕਿਹੜਾ ਅਨਾਜ। ਕਿੰਨੇ ਦਿਨ?
ਸਿਹਤਮੰਦ ਵਿਅਕਤੀ ਇਨ੍ਹਾਂ ਪੰਜੇ ਅਨਾਜਾਂ ਨੂੰ 2-2 ਦਿਨ ਦੇ ਚਕਰ ਨਾਲ ਖਾਵੇ।
ਬਿਮਾਰੀ ਅਨੁਸਾਰ ਇਹ ਪੋਟੋਕਾਲ ਥੋੜਾ ਬਦਲਿਆ ਜਾਂਦਾ ਹੈ।
ਇੱਕ ਵਿਅਕਤੀ ਇੱਕ ਵਾਰੀ ਵਿੱਚ 75-100 ਗ੍ਰਾਮ ਖਾ ਸਕਦਾ ਹੈ।
ਬਿਮਾਰੀ ਗੰਭੀਰ ਹੋਵੇ ਤਾਂ - ਬਿਮਾਰੀ ਖਤਮ ਕਰਨ ਲਈ 6-20 ਹਫਤੇ ਸਿਰਫ ਕਾਂਜੀ (ਖਮੀਰ) ਹੀ ਖਾਦੀ ਜਾਵੇ।
ਇਹਨਾਂ ਅਨਾਜਾਂ ਦੀ ਕਾਂਜੀ (ਖਮੀਰ) ਕਿਵੇਂ ਬਣਾਈਏ:ਸਬੰਧਿਤ ਅਨਾਜ ਨੂੰ ਇੱਕ ਤੋਂ ਦੋ ਵਾਰੀ ਧੋਣ ਉਪਰੰਤ 6 ਗੁਣਾ ਪਾਣੀ ਵਿੱਚ 8 ਘੰਟੇ ਭਿਉਣਾ।
** 8 ਘੰਟੇ ਬਾਦ ਮਿੱਟੀ ਦੇ ਬਰਤਨ ਜਾ ਸਟੀਲ ਦੇ ਬਰਤਨ ਵਿਚ ਧੀਮੀ ਅੱਗ ਤੇ ਪਕਾਉਣਾ 30-45 ਮਿੰਟ
- ਫਿਰ 20 min ਢੱਕਣ ਦੇ ਕੇ ਠੰਡਾ ਹੋਣ ਦੇਵੋ।
ਬਾਦ ਵਿਚ ਬਰਤਣ ਦੇ ਮੂੰਹ ਤੇ ਪਤਲਾ ਮਲਮਲ ਦਾ ਕਪੜਾ ਬੰਨ ਕੇ ਦਹੀਂ ਜਮਾਉਣ ਵਾਲੇ ਤਾਪਮਾਨ ਦੇ ਹਾਲਤਾਂ ਵਿੱਚ 6-8 ਘੰਟੇ ਰੱਖਣਾ
** ਖਮੀਰ ਨੂੰ ਗਰਮ ਨਹੀਂ ਕਰਨਾ ਇਸਨੂ ਸਬਜ਼ੀਆਂ ਜਾਂ ਦਾਲਾਂ ਨਾਲ ਕੋਸਾ ਜਿਹਾ, ਮਿਲਾ ਕੇ ਖਾਣਾ।
2) ਇਹਨਾਂ ਅਨਾਜਾਂ ਨੂੰ ਬਨਾਉਣ ਦਾ ਦੂਜਾ ਤਰੀਕਾ -
ਨਮਕੀਨ ਚੋਲਾ ਦੀ ਤਰਾਂ
1. ਇੱਕ ਤੋਂ ਦੋ ਵਾਰੀ ਪਾਣੀ ਨਾਲ ਧੋਣ ਤੋਂ ਬਾਦ 3/4 ਗੁਣਾ ਪਾਣੀ ਵਿੱਚ 8-10 ਘੰਟੇ ਲਈ ਭਿਉਣਾ (ਘੱਟੋ ਘੱਟ 8 ਘੰਟੇ)
3. ਫਿਰ ਉਸੇ ਪਾਣੀ ਚ ਚੌਲਾਂ ਵਾਂਗ ਹਲਕੀ ਅੱਗ ਤੇ ਪਕਾਉਣਾ ਜਿਸ ਵਿੱਚ ਭਿੱਜੇ ਹੋਏ ਹਨ-ਜੀਰਾ ਅਤੇ ਪਿਆਜ਼ ਦਾ ਤੜਕਾ ਲਗਾ ਸਕਦੇ ਹਾਂ (ਸਬਜ਼ੀਆਂ ਪਾ ਕੇ ਬਰਿਆਨੀ/ਪੁਲਾਓ ਵੀ ਬਣਾਇਆ ਜਾ ਸਕਦਾ
ਹੈ)-ਪੱਕਣ ਵਿੱਚ ਸਿਰਫ਼ 15-20 ਮਿੰਟ ਲਗਦੇ ਹਨ-ਅੱਗ ਬੰਦ ਕਰਕੇ, ਥੋਹੜੀ ਦੇਰ ਢੱਕ ਕੇ ਰੱਖ ਦੇਣਾ।
4. ਸਬਜ਼ੀਆਂ ਪਾ ਕੇ ਖਾਣਾ (ਦਾਲ, ਦਹੀਂ, ਚਟਨੀ ਅਤੇ ਆਚਾਰ ਆਦਿ ਵੀ ਲੈ ਸਕਦੇ ਹਾਂ। ਇਹਨਾਂ ਅਨਾਜਾਂ ਨੂੰ ਚੌਲਾਂ ਵਾਂਗੂੰ ਖਾਣਾ ਵੀ ਉੱਤਮ ਹੈ ਪਰ ਜੇਕਰ ਰੋਟੀ ਖਾਣ ਦਾ ਕੀੜਾ ਤੰਗ ਕਰਦਾ ਹੋਵੇ ਤਾਂ ਰੋਟੀ ਵੀ ਆਸਾਨੀ ਨਾਲ ਬਣਾਈ ਜਾ ਸਕਦੀ ਹੈ**ਰੋਟੀ ਦਾ ਤਰੀਕਾ***
•8 ਘੰਟੇ ਭਿੱਜੇ ਹੋਏ ਅਨਾਜ ਦਾ ਫਾਲਤੂ ਪਾਣੀ ਕਢ ਦਿਓ।
ਅਨਾਜਾਂ ਨੂੰ ਮਲਮਲ ਦੇ ਕੱਪੜੇ ਤੇ 8-16 ਘੰਟੇ ਧੁੱਪ ਚ ਸੁੱਕਾ ਲਬੋ।
· ਫਿਰ ਮਿਕਸੀ ਦੇ ਛੋਟੇ ਜਾਰ ਵਿੱਚ ਪਾ ਕੇ ਪੇਸਟ ਬਣਾ ਲਓ।
ਬਣੀ ਹੋਈ ਪੇਸਟ ਵਿੱਚ ਥੋੜਾ ਵੇਸਣ ਪਾ ਕੇ ਪੂੜਾ ਬਣਾ ਸਕਦੇ ਹਾਂ।
ਜੇਕਰ ਆਮ ਰੋਟੀ ਵਾਂਗ ਬਨਾਉਣੀ ਹੋਵੇ ਤਾਂ ਪੇਸਟ ਨੂੰ ਥਾਲੀ ਵਿੱਚ ਕਢ ਲਓ।
ਰੋਟੀ ਬਨਾਉਣ ਦੇ ਹਿਸਾਬ ਨਾਲ ਗੁੰਨ ਲਓ। ਮਠੀ ਅੱਗ ਤੇ ਮੱਕੀ ਦੀ ਰੋਟੀ ਵਾਂਗ ਪਕਾ ਲਓ।
ਕੁਟਕੀ (Little Millet) ਸਵਾਂਕ(Barnyard Millet)
ਕੋਧਰਾ (Kodo Millet)
ਕੰਗਣੀ (Foxtail Millet)
ਹਰੀ ਕੰਗਣੀ (Browntop Millet)
ਨਾਮਕ ਇਹਨਾਂ ਪੰਜੇ ਅਨਾਜਾਂ ਨੂੰ ਇੱਕਲੇ-ਇੱਕਲੇ ਖਾਣਾ
ਹੈ-ਮਤਲਬ ਇਕ ਦਿਨ ਵਿੱਚ ਇਕੋ ਅਨਾਜ-ਮਿਕਸ
ਨਹੀਂ ਕਰਨੇ ।
Copied...ਰਵੀ ਚੈਨਾ