31/05/2024
ਵਾਈਟ ਰੋਜ਼ ਪ੍ਰੋਡਕਸ਼ਨ ਵੱਲੋਂ ਆਪਣੀ ਪਲੇਠੀ ਕੋਸ਼ਿਸ਼ ਤਹਿਤ, ਸੰਜੀਦਾ ਗਾਇਕੀ ਅਤੇ ਗੀਤਕਾਰੀ ਦੇ ਸੁਮੇਲ ਬੀਰ ਸਿੰਘ ਦਾ ਪਲੇਠਾ ਪ੍ਰੋਗਰਾਮ ਇਪਸਾ ਦੇ ਸਹਿਯੋਗ ਨਾਲ ਬ੍ਰਿਸਬੇਨ ਸ਼ਹਿਰ ਵਿਚ ਮਿਤੀ 14 ਜੁਲਾਈ ਨੂੰ ਉਲੀਕਿਆ ਗਿਆ ਹੈ। ਬੀਰ ਸਿੰਘ ਪੰਜਾਬ ਦੀ ਸੱਚੀ-ਸੁੱਚੀ ਰਹਿਤਲ ਵਿਚ ਖਿੜਿਆ ਅਦਬੀ ਮਹਿਕ ਵਾਲਾ ਫੁੱਲ ਹੈ। ਇਪਸਾ ਦੇ ਸਾਲਾਨਾ ਸਾਹਿਤ ਉਤਸਵ ਦੇ ਦੂਸਰੇ ਦਿਨ ਦੀ ਸੰਧਿਆ ਬੀਰ ਸਿੰਘ ਦੀਆਂ ਸੁਰਾਂ ਅਤੇ ਸ਼ਬਦਾਂ ਨਾਲ ਬਹੁਤ ਖ਼ੂਬਸੂਰਤ ਹੋਵੇਗੀ। ਤੁਹਾਡੀ ਸਭ ਦੀ ਹਾਜ਼ਰੀ ਅਤੇ ਨਿੱਘੇ ਹੁੰਗਾਰੇ ਦੀ ਉਡੀਕ ਰਹੇਗੀ। ਸਪਾਂਸਰਜ ਦਾ ਸਵਾਗਤ ਹੈ। ਟਿਕਟਾਂ ਅਤੇ ਬਾਕੀ ਵੇਰਵਾ ਜਲਦੀ ਜਨਤਕ ਕਰਦੇ ਹਾਂ। ਧੰਨਵਾਦ ਸਹਿਤ
—Sarbjeet Sohi. Garry Baria
WHITE ROSE Productions
White Rose Productions
ਵਾਈਟ ਰੋਜ ਪ੍ਰੋਡਕਸ਼ਨਜ