28/05/2026
ਮੇਰੇ ਸਤਿਕਾਰ ਯੋਗ ਪੰਜਾਬੀ ਭੈਣੋ ਤੇ ਭਰਾਵੋ,ਮੈਂ ਤੁੰਹਾਨੂੰ ਇਸ ਲਿਖਤ ਰਾਹੀਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤਾ ਨੂੰ ਬਚਾ ਲਉ, ਪੰਜਾਬ ਹੀ ਇੱਕ ਅਜਿਹਾ ਰਾਜ਼ ਹੈ, ਜਿਸਦੇ ਲੋਕਾਂ ਵਿੱਚ ਪੂਰੀ ਭਾਈਚਾਰਕ ਸਾਂਝ, ਮੋਹ-ਪਿਆਰ,ਚੰਗਾ ਵਰਤਾਰਾ ਹੈ। ਇਸ ਰਾਜ਼ ਵਿੱਚ ਹਰ ਜਾਤ,ਧਰਮ ਭਾਸ਼ਾ,ਦੇ ਲੌਕ ਬਹੁਤ ਹੀ ਪਿਆਰ ਨਾਲ ਆਪਸ ਵਿੱਚ ਰਲ-ਮਿਲਕੇ ਇਕੱਠੇ ਰਹਿੰਦੇ ਹਨ।ਸਾਰੇ ਲੌਕ ਇੱਕ-ਦੂਸਰੇ ਦੇ ਦੁੱਖ-ਸੁੱਖ ਵਿੱਚ ਖੜ੍ਹਦੇ ਹਨ। ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾਉਣ ਲਈ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਬਾਹਰੀ ਤੇ ਅੰਦਰੂਨੀ ਤਾਕਤਾਂ ਨੇ ਕਈ ਵਾਰ ਕੋਸ਼ਿਸਾਂ ਕੀਤੀਆ ਗਈਆਂ ਪਰ ਹਰ ਵਾਰ ਅਸ਼ਫਲਤਾ ਹੀ ਹੱਥ ਲੱਗੀ ਤਾਂ ਅਖੀਰ ਪੰਜਾਬੀਆਂ ਦੀ ਏਕਤਾ ਅੱਗੇ ਗੋਡੇ ਟੇਕ ਦਿੱਤੇ ਤੇ ਇਹ ਵੀ ਮੰਨਿਆ ਕਿ ਪੰਜਾਬ ਵਿੱਚ ਫੁੱਟ ਨਹੀਂ ਪੈ ਸਕਦੀ, ਕਿਉਂਕਿ ਪੰਜਾਬ ਵਿੱਚ ਰਹਿੰਦੇ ਸਾਰੇ ਲੋਕਾਂ ਵਿੱਚ ਬਹੁਤ ਜਿਆਦਾ ਮੋਹ, ਪਿਆਰ, ਭਾਈਚਾਰਾ, ਏਕਤਾ, ਮਿਲਵਰਤਨ, ਚੰਗਾ ਵਰਤਾਰਾ ਕਾਇਮ ਹੈ।ਪੰਜਾਬ ਵਿੱਚ ਹੁਣ ਜ਼ੋ ਹਲਾਤ ਚੱਲ ਰਹੇ ਹਨ। ਉਹ ਲੋਕਤੰਤਰ ਢਾਂਚੇ ਦੇ ਅਨਕੂਲ ਨਹੀਂ ਹਨ। ਹਰੇਕ ਵਿਆਕਤੀ ਕੁਰਸੀ ਦਾ ਭੁੱਖਾ ਹੋਇਆ ਫਿਰਦਾ ਹੈ,ਕਿਸੇ ਨੂੰ ਕਿਸੇ ਨਾਲ ਕੋਈ ਨਹੀਂ ਹੈ। ਇਥੇ ਪੰਜਾਬੀ ਦਾ ਇਹ ਅਖਾਣ ਸਿੱਧ ਹੁੰਦਾ ਹੈ, ਕੀ ਕੋਈ ਮਰੇ ਭਾਵੇਂ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਭਾਵ ਕਿਸੇ ਨੂੰ ਕੌਈ ਦੁੱਖ ਨਹੀ।ਭਾਵੇਂ ਕੌਈ ਮਰੇ,ਭਾਵੇਂ ਜੀਵੇ ਪਰ ਸਾਡਾ ਦਾਅ ਲੱਗਣਾ ਚਾਹੀਦਾ ਹੈ। ਜਿਥੋਂ ਤੱਕ ਮੇਰਾ ਖਿਆਲ ਹੈ, ਹੁਣ ਦਾਅ ਕਿਸੇ ਦਾ ਨਹੀਂ ਲੱਗਣਾ ਸਗੋਂ ਇਹ ਹਰ ਰਸਤੇ ਤੇ ਫੇਲ ਹੌਣਗੇ ਕਿਉਂਕਿ ਲੋਕਾਂ ਵਿੱਚ ਹੁਣ ਮੋਹ-ਪਿਆਰ ਨਹੀਂ ਰਿਹਾ,ਸਾਰਿਆਂ ਨੇ ਆਪਣੇ-ਆਪਣੇ ਹਿੱਤ ਅੱਗੇ ਰੱਖੇ ਹੋਏ ਹਨ।ਜਦੋੰਕਿ ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਮੰਦਭਾਗਾ ਹੈ। ਜੇਕਰ ਤੁਸੀ ਮੌਕਾ ਨਾ ਸੰਭਾਲਿਆ ਤਾਂ ਉਹ ਦਿਨ ਦੂਰ ਨਹੀਂ ਜਦੌ ਤੁਸੀਂ ਹੋਰ ਦੇ ਹੱਥਾਂ ਵੱਲ ਵੇਖਣ ਲਈ ਮਜ਼ਬੂਰ ਹੌਵੋਗੇ। ਇਹ ਕੌੜਾ ਸੱਚ ਹੈ, ਤੁਸੀਂ ਮੰਨਣਾ ਜਾਂ ਨਾ ਮੰਨਣਾ ਇਹ ਤੁਹਾਡੀ ਮਰਜੀ ਹੈ ਜੀ, ਧੰਨਵਾਦ ਸਾਹਿਤ।
ਵੱਲੋਂ ਪੀਰਾਂ ਦਿੱਤਾ ਸ਼ਰਮਾਂ