Focus Nature&Culture Ravinder ravi

Focus Nature&Culture Ravinder ravi # Nature photography photography photography
for business enquiry [email protected]

03/09/2026

ਮੜ੍ਹੀ ਦਾ ਦੀਵਾ 11

ਜਿਦੋਂ ਨੰਦੀ ਦਾ ਮਰਨਾ ਹੋਇਆ ਤਾਂ ਸਾਰੇ ਪਿੰਡ ਵਿੱਚ ਇਹਦੀ ਚਰਚਾ ਛਿੜੀ। ਜਗਸੀਰ ਦੀਆਂ ਚਾਰੇ ਭੈਣਾਂ ਤੇ ਕਈ ਉਹਦੇ ਪਿਉ ਵੱਲੋਂ ਲਗਦੇ ਦਰ-ਨੇੜੇ ਦੇ ਰਿਸ਼ਤੇਦਾਰ ਵੀ ਆਏ। ਇਨਾਂ ਸਭਨਾਂ ਦੀ ਜੋ ਸੇਵਾ ਜਗਸੀਰ ਨੇ ਕੀਤੀ ਉਹ ਵੇਖ ਕੇ ਲੋਕਾਂ ਦੇ ਮੂੰਹ ਅੱਡੇ ਰਹਿ ਗਏ। ਜਿਹੜੇ ਜਾਲਖੀ ਮਲਮਲ ਦੀਆਂ ਪੱਗਾਂ ਲੈ ਕੇ ਆਏ ਸਨ ਉਨ੍ਹਾਂ ਨੂੰ ਨਮੋਸ਼ੀ ਨਾਲ ਭੋਗ ਵੇਲ ਪੱਗਾਂ ਵਿਖਾਣੀਆਂ ਵੀ ਔਖੀਆਂ ਹੋ ਗਈਆਂ। ਭੈਣਾਂ ਨੂੰ ਤਿੰਨ-ਤਿੰਨ ਸੁੱਚੇ ਲੀੜੇ, ਪਸੇਰੀ-ਪਸੇਰੀ ਭਾਜੀ ਤੇ ਪੰਜ-ਪੰਜ ਰੁਪਈਏ ਜਗਸੀਰ ਨੇ ਨਕਦ ਦਿੱਤੇ। ਅਜਿਹੀ ਹੁੱਬ ਨਾਲ ਮਰਨਾ ਅੱਜ ਤਾਈਂ, ਪਿੰਡ ਵਿੱਚ ਕਿਸੇ ਸੌ ਘੁਮਾਂ ਦੇ ਮਾਲਕ ਨੇ ਵੀ ਨਹੀਂ ਸੀ ਕੀਤਾ। ਏਸ ਕਰਕੇ ਲੋਕਾਂ ਨੇ ਭਾਂਤ-ਭਾਂਤ ਦੀਆਂ ਗੱਲਾਂ ਬਣਾਈਆਂ।

"ਖਬਰੈ ਸਾਲੇ ਨੂੰ ਕਿਤੋਂ ਕੜਾਹਾ ਦੱਬਿਆ ਥਿਆ ਗਿਆ।"

“ਐਨਾ ਖ਼ਰਚ ਤਾਂ ਭੈੜਿਆ, ਸਰਦੇ-ਪੁੱਜਦੇ ਘਰ ਨ੍ਹੀਂ ਝੱਲ ਸਕਦੇ।”

"ਪਿਆ ਸਾਰੀ ਉਮਰ ਲਾਹੁੰਦਾ ਫਿਰੂ!"

"ਕੱਲੀ ਜਾਨ ਸੀ, ਨਾਲੇ ਬੁੜ੍ਹੀ ਕੰਜੂਸਾਂ ਦੀ ਪੜਦਾਦੀ ਸੀ, ਸਾਰੀ ਉਮਰ ਖਬਰੇ ਕਿੰਨਾ ਕੁ ਜੋੜਿਆ ਹੋਣੈ।”

ਪਰ ਅਸਲ ਗੱਲ ਦਾ ਭੇਤ ਧਰਮ ਸਿੰਘ ਤੇ ਜਗਸੀਰ ਨੂੰ ਈ ਪਤਾ ਸੀ। ਤੇ ਤੀਜਾ ਧੰਨੋ ਨੂੰ ਜਿਸ ਓਦੂੰ ਅਗਲੇ ਦਿਨ ਈ ਭੰਤੇ ਨੂੰ, ਆੜ੍ਹਤੀਆਂ ਦੀ ਹੱਟੀਓਂ ਇਹ ਪਤਾ ਕਰਨ ਲਈ ਘੱਲ ਦਿੱਤਾ ਸੀ ਕਿ ਧਰਮ ਸਿੰਘ ਕਿੰਨੇ ਕੁ ਪੈਸੇ ਉਨ੍ਹਾਂ ਕੋਲੋਂ ਲੈ ਕੇ ਆਇਆ ਸੀ। ਜਦੋਂ ਦਿਨ ਛਿਪੇ ਭੰਤੇ ਨੇ ਧੰਨੋ ਨੂੰ ਆ ਕੇ ਦੱਸਿਆ ਕਿ ਧਰਮ ਸਿੰਘ ਆੜ੍ਹਤੀਆਂ ਤੋਂ ਸੱਤ ਸੌ ਰੁਪਈਏ ਤੋਂ ਉੱਤੇ ਰਕਮ ਹੱਥ-ਉਧਾਰ ਫੜ ਲਿਆਇਆ ਸੀ ਤਾਂ ਧੰਨੋ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਹਨੂੰ ਉਹ ਵੇਲਾ ਪਤਾ ਨਹੀਂ ਕਿਵੇਂ ਆਇਆ, ਜਦੋਂ ਜਗਸੀਰ ਦੇ ਆਏ ਸਾਰੇ ਪ੍ਰਾਹੁਣਿਆਂ ਨੂੰ ਤੋਰਨ ਮਗਰੋਂ ਵਿਹਲਾ ਹੋ ਕੇ ਧਰਮ ਸਿੰਘ, ਬਾਹਰਲੇ ਘਰ ਛੱਪਰ ਹੇਠ ਆ ਕੇ ਪਿਆ। ਉਹਦੇ ਆਉਣ ਤੋਂ ਪਹਿਲਾਂ ਦੋ ਵਾਰੀ ਉਹਨੇ ਛੋਟੇ ਮੁੰਡੇ ਨੂੰ ਬਾਹਰਲੇ ਘਰ ਪਤਾ ਕਰਨ ਭੇਜਿਆ ਸੀ। ਉਸ ਅਜੇ ਮੰਜੀ 'ਤੇ ਪਿੱਠ ਮਸਾਂ ਲਾਈ ਸੀ ਕਿ ਅੱਧੀ ਰਾਤ ਨੂੰ ਈ ਭੰਤੇ ਨੂੰ ਨਾਲ ਲੈ ਕੇ ਉਹ ਹਲਕੀ ਕੁੱਤੀ ਵਾਂਗ ਧਰਮ ਸਿੰਘ ਨੂੰ ਜਾ ਪਈ। ਦੋ ਦਿਨ ਧਰਮ ਸਿੰਘ ਜਗਸੀਰ ਕੋਲ ਈ ਰਿਹਾ मी।
"ਇਹ ਤੂੰ ਰੱਖ ਕੀ ਫੜਿਐ?" ਧਰਮ ਸਿੰਘ ਦੀ ਮੰਜੀ ਕੋਲ ਜਾ ਕੇ ਧੰਨੋ ਨੇ ਆਖਿਆ: "ਜੇ ਘਰ ਐਂ ਈ ਫਕਣੋਂ ਤਾਂ ਉਂ ਈ ਤੇਲ ਪਾ ਕੇ ਅੱਗ ਲਾ ਦੇ, ਛੇਤੀ ਸਿਆਪਾ ਨਿਬੜੂ ਐਂ ਕਾਹਨੂੰ ਲੋਕਾਂ ਨੂੰ ਖੁਆ-ਖੁਆ ਕੇ ਫੂਕਦੈਂ?”

ਧੰਨੋ ਦਾ ਖ਼ਿਆਲ ਸੀ ਧਰਮ ਸਿੰਘ ਅੱਗੋਂ ਕੁਝ ਹਿਰਖ ਕੇ ਜਵਾਬ ਦੇਵੇਗਾ ਤੇ ਫੇਰ ਉਹ ਤੇ ਭੰਤਾ ਆਪਣੇ ਦਿਲਾਂ ਦੀਆਂ ਲਾਹ ਲੈਣਗੇ। ਪਰ ਉਹ ਹੈਰਾਨ ਰਹਿ ਗਈ। ਜਦੋਂ ਧਰਮ ਸਿੰਘ ਚੁੱਪ ਕੀਤਾ ਇੰਜ ਪਿਆ ਰਿਹਾ ਜਿਵੇਂ ਉਹਨੂੰ ਧੰਨੋ ਦੀ ਗੱਲ ਦਾ ਕੋਈ ਚਿੱਤ-ਚੇਤਾ ਈ ਨਹੀਂ ਹੁੰਦਾ।

“ਹੁਣ ਤਾਂ ਬੂਥੇ 'ਚ ਇੱਟ ਅੜ-ਗੀ ਹੋਣੀ ਐਂ?" ਹੋਰ ਤਮਕ ਕੇ ਧੰਨੋ ਬੋਲੀ, "ਜੇ ਤੇਰੇ ਅਰਗੇ ਘਰ ਦੇ ਹੋਣ ਤਾਂ ਜ਼ਰੂਰ ਉਲਾਦਾਂ ਨੂੰ ਜੈਦਾਤਾਂ ਬਣਾ ਕੇ ਦੇ ਜਾਣ।... ਤੇਰੇ ਅਰਗਿਆਂ ਦੇ ਈ ਪੁੱਤ-ਪੋਤੇ ਮਗਰੋਂ ਜਸ ਗੌਂਦੇ ਨ੍ਹੀਂ ਥੱਕਦੇ ਹੁੰਦੇ ਨਾ!"

ਪਰ ਧਰਮ ਸਿੰਘ ਅਜੇ ਵੀ ਚੁੱਪ ਸੀ। ਉਹਦੀ ਚੁੱਪ ਤੋਂ ਧੰਨੋ ਨੂੰ ਵਧੇਰੇ ਖਿਝ ਚੜ੍ਹਨ ਲੱਗ ਪਈ ਸੀ। ਉਹ ਉਹਦੀ ਮੰਜੀ ਦੇ ਹੋਰ ਨੇੜੇ ਹੋ ਗਈ ਤੇ ਆਪਣੀਆਂ ਬਾਹਰ ਨਿਕਲੀਆਂ ਦੋਹਾਂ ਢਾਕਾਂ ਉੱਤੇ ਹੱਥ ਧਰ ਕੇ, ਖੜੋਤੀ ਫੇਰ ਬੋਲੀ:

“ਉਹ ਕੁੱਤੀ ਜਾਤ, ਜਿਹੜਿਆਂ ਨੇ ਸਾਰੀ ਉਮਰ ਸਾਡੇ ਪਿੰਡੇ 'ਤੇ ਜੂੰ ਨ੍ਹੀਂ ਛੱਡੀ, ਉਨ੍ਹਾਂ ਪਤੰਦਰਾਂ ਨੂੰ ਤਾਂ ਸੱਤ-ਸੱਤ ਸੌ ਲਿਆ ਕੇ ਦੇਵੇ, ਤੇ ਉਹ ਵੀ ਉਧਾਰ ਫੜ ਕੇ, ਤੇ ਆਵਦੇ ਜੰਮਿਆਂ ਦੀ ਬਾਤ ਨਾ ਪੁੱਛੇ।... ਜੇ ਤੈਂ ਏਹੋ ਖੇਹ ਅਡੌਣੀ ਐ ਤਾਂ ਦੋਹਾਂ ਪੁੱਤਾਂ ਦੇ ਗਲ ਗੂਠਾ ਦੇ ਦੇ ਤੇ ਮੈਨੂੰ ਇੱਕ ਖਫਣੀ ਠੂਠਾ ਲਿਆ ਤੇ, ਫੜ ਕੇ ਦਰ-ਦਰ ਮੰਗਦੀ ਤਾਂ ਫਿਰੂੰ- ਨਾਲੇ ਤੇਰੀ ‘ਸੋਭਾ’ ਹਊ, ਬਾਰ੍ਹੀਂ ਪਿੰਡੀਂ।”

ਸੱਤ ਸੌ ਰੁਪਈਏ ਵਾਲਾ ਭੇਤ, ਤੇ ਧੰਨੋ ਦੀ ਅਸਹਿ ਵਿਅੰਗ ਨਾਲ ਆਖੀ 'ਸੋਭਾ' ਵਾਲੀ ਗੱਲ ਨੇ ਧਰਮ ਸਿੰਘ ਦਾ ਅੰਦਰ ਛਿੱਲ ਦਿੱਤਾ ਤੇ ਉਹਦੀ ਆਤਮਾ ਧੁਰ ਅੰਦਰੋਂ ਪਾਣੀਉਂ ਬਾਹਰ ਆਈ ਮੱਛੀ ਵਾਂਗ ਤੜਫ਼ੀ। ਉਹ ਜਿਵੇਂ ਸਾਰੇ ਜ਼ੋਰ ਨਾਲ ਚੀਕ ਕੇ ਆਖਣਾ ਚਾਹੁੰਦਾ ਸੀ "ਜਾਹ ਜਾਂਦੀ ਰਹਿ ਕੁੱਤੀਏ! ਤੇਰੀਆਂ ਬੋਟੀਆਂ ਕਰ ਦੂੰ...।" ਪਰ ਉਹਦੇ ਸੰਘ ਵਿੱਚ ਕੁਝ ਅੜ ਗਿਆ ਸੀ। ਅੰਦਰੋਂ ਉੱਠੀ ਪੀੜ ਰੋਮ-ਰੋਮ ਵਿੱਚ ਇੱਕੋ ਵਾਰ ਸੂਈਆਂ ਵਾਂਗ ਚੁੱਭੀ ਤੇ ਉਹਦੀ ਸਾਰੀ ਦੀ ਸਾਰੀ ਇਹ ਪੱਛੀ ਗਈ। ਪਰ ਜੀਭਫੇਰ ਵੀ ਨਾ ਹਿੱਲੀ।

"ਆ ਚੱਲੀਏ ਬੇਬੇ। ਜੇ ਇਹਨੇ ਇਹੋ ਕੁਸ਼ ਕਰਨੈਂ ਤਾਂ ਆਪਾਂ ਨੂੰ ਕਿਹੜਾ ਹੋਰ ਰਾਹ ਨਾ ਥਿਆਉ।" ਪਿੱਛੇ ਖੜੋਤਾ ਭੰਤਾ ਬੋਲਿਆ, "ਹੁਣ ਤਾਈਂ ਇਹਦੀ ਇੱਜ਼ਤ ਕਰਦੇ ਸੀ, ਹੁਣ ਜਦੋਂ ਸਾਨੂੰ ਕੁਸ਼ ਨੀਂ ਗੌਲਦਾ ਤਾਂ ਸਾਡਾ ਇਹ ਨੇੜਿਓਂ ਲੱਗਦੇ?"

ਧਰਮ ਸਿੰਘ ਨੂੰ ਭੱਤੇ ਦੇ ਨਾਲ ਹੋਣ ਦਾ ਅਜੇ ਤਾਈਂ ਪਤਾ ਨਹੀਂ ਸੀ। ਉਹਦੀ ਆਵਾਜ਼ ਸੁਣ ਕੇ ਉਹਦੀ ਪੀੜ ਹੋਰ ਵਧ ਗਈ, ਪਰ ਬੋਲ ਉਹ ਤਾਂਈ ਵੀ ਕੁਝ ਨਾ ਸਕਿਆ।

"ਕੁਸ਼ ਲਗਦਾ ਹੁੰਦਾ ਤਾਂ ਐਂ ਕਰਦਾ?" ਧੰਨੋ ਨੇ ਹੋਰ ਸੜ-ਭੱਜ ਕੇ ਆਖਿਆ।
"ਜੋ ਹੋਉ ਉਹ ਕਰਾਂਗੇ ਈ, ਹੋਰ ਹੁਣ ਏਸ ਰਾਕਸ਼ ਦੇ ਆਸਰੇ ਤਾਂ ਨੀਂ ਰਹਾਂਗੇ, ਜਿਹੜਾ ਘਰ ਨੂੰ ਲਾਂਬੂ ਲੈਣ ਦੀ ਧਾਰੀ ਫਿਰਦੇ।"

ਤੇ ਜਦੋਂ ਧਰਮ ਸਿੰਘ ਅਜੇ ਵੀ ਨਾ ਕੂਇਆ ਤਾਂ ਧੰਨੋ ਨੇ ਕੁਝ ਦਾਬੇ ਨਾਲ ਆਖਿਆ, "ਹੁਣ ਤਾਂ ਮੀਟਰ ਬਣਿਆਂ ਪਿਐਂ, ਪਰ ਕੰਨ ਖੋਲ ਕੇ ਸੁਣ ਲੈ: ਜੇ ਏਹੋ ਕੁਸ਼ ਡਰਨੋ ਤਾਂ ਮੇਰੇ ਪੁੱਤਾਂ ਦੀ ਜ਼ਮੀਨ ਵੰਡ ਦੇ। ਨਾਲੇ ਵੰਡ ਮੇਰੇ ਹਿੱਸੇ ਦੀ ਬਾਕੀ ਜਿਹੜੀ ਆਵਦੀ ਚਾਰ ਘੁਮਾਂ ਤੈਨੂੰ ਆਉ, ਉਹਨੂੰ ਸਾਡੇ ਵੰਨੀਓਂ ਚਾਹੇ ਦੂਜੇ ਦਿਨ ਫਕ-ਦੀਂ ਤੇ ਫੇਰ ਜਾਂਦਾ ਰਹੀਂ ਓਸੇ ਔਤਰੇ ਕੋਲ! ਦੋਹੇਂ ਕੱਠੇ ਪਕਾਇਆ ਕਰਿਓ ਤੇ ਖਾ ਛੱਡਿਆ ਫਰਿਓ। ਨਾਲੇ ਫ਼ੀਮ, ਸ਼ਰਾਬ ਤੇ ਹੋਰ ਵੈਲ ਤੈਨੂੰ ਸਖਾ-ਦੂ ਦੋਹਾਂ ਹੰਸਾਂ ਦੀ ਜੋੜੀ ਚੰਗੀ

ਜੋ ਹੋਣਾ ਸੀ ਧਰਮ ਸਿੰਘ ਨੂੰ ਉਹਦਾ ਪਤਾ ਸੀ, ਪਰ ਧੰਨੋ ਏਹੋ-ਜਿਹੀਆਂ ਕੈੜੀਆਂ ਤੇ ਵਿਅੰਗਾਤਮਕ ਗੱਲਾਂ ਵੀ ਉਹਨੂੰ ਆਖੇਗੀ, ਇਹਦਾ ਉਹਨੂੰ ਕਦੇ ਖ਼ਿਆਲ ਨਹੀਂ ਸੀ ਆਇਆ। ਧੰਨੋ ਨਾਲ ਭਾਵੇਂ ਉਹਦੀ ਚੰਗੀ ਤਰ੍ਹਾਂ ਪਹਿਲੇ ਦਿਨੋਂ ਈ ਨਹੀਂ ਸੀ ਬਣੀ, ਪਰ ਹਰ ਝਗੜੇ ਨੂੰ ਸਦਾ ਆਪਣੇ ਵੱਲੋਂ ਝੁਕ ਕੇ ਨਬੇੜਨ ਦੀ ਧਰਮ ਸਿੰਘ ਦੀ ਆਦਤ ਨੇ ਗੱਲ ਕਦੇ ਵਧਣ ਨਹੀਂ ਸੀ ਦਿੱਤੀ। ਹੁਣ ਜਿਹੜੀ ਇਹ ਦੁਖਦਾਈ ਹਾਲਤ ਬਣ ਗਈ ਸੀ, ਉਹ ਧਰਮ ਸਿੰਘ ਦੇ ਵੱਸੋਂ ਬਾਹਰੀ ਹੁੰਦੀ ਜਾਪਦੀ ਸੀ।

ਧਰਮ ਸਿੰਘ ਦਾ ਸਿਰ ਪਾਟਣ ਲੱਗ ਪਿਆ ਸੀ। ਗਲ ਉੱਕਾ ਰੁਕ ਗਿਆ ਸੀ ਤੇ ਅੱਖਾਂ ਪਥਰਾ ਗਈਆਂ ਲੱਗਦੀਆਂ ਸਨ । ਏਸ ਪਿੱਛੋਂ ਉਹਨੂੰ ਨਹੀਂ ਪਤਾ ਧੰਨੋ ਨੇ ਹੋਰ ਕੀ ਬਕੜਵਾ ਕੀਤਾ ਤੇ ਕਦੋਂ ਉਹ ਤੇ ਭੰਤਾ ਮੁੜ ਗਏ।

ਧਰਮ ਸਿੰਘ ਦਾ ਜਦੋਂ ਕੁਝ ਚਿੱਤ ਟਿਕਾਣੇ ਆਇਆ ਤਾਂ ਰਾਤ ਦਾ ਤੀਜਾ ਪਹਿਰ ਬੀਤ ਰਿਹਾ ਸੀ। ਨਿਆਸਰੇ ਛੱਪਰ ਹੇਠ ਪੁਰਾਣੀ ਰਜਾਈ ਵਿੱਚੋਂ ਸੂਈਆਂ ਵਾਂਗ ਪਾਰ-ਸਾਰ ਨਿਕਲ ਕੇ ਵਿੰਨ੍ਹਦੀ ਕਹਿਰਾਂ ਦੀ ਠੰਢ ਨਾਲ ਉਹਦੇ ਗੋਡਿਆਂ ਦੀਆਂ ਪੀੜਾਂ ਹੋਰ ਵੱਧ ਗਈਆਂ ਸਨ। ਉਸ ਰਜਾਈ ਵਿੱਚੋਂ ਮੂੰਹ ਬਾਹਰ ਕੱਢਿਆ। ਛੱਪੜ ਦੇ ਖੱਬੇ ਪਾਸਿਉਂ ਸਰ ਦੇ ਲਮਕਦੇ ਫਲਸੂੜਿਆਂ ਵਿਚੋਂ-ਦੀ ਚਮਕੀਲੇ ਦੋ ਤਾਰੇ ਦਿੱਸੇ। ਕਿੰਨਾ ਫਿਰ ਉਨ੍ਹਾਂ ਤਾਰਿਆਂ ਵੱਲ ਨਿਗ੍ਹਾ ਟਿਕਾ ਕੇ ਝਾਕਦਾ ਰਿਹਾ ਤੇ ਹੌਲੀ-ਹੌਲੀ, ਉਹ ਅਕਦੇ ਤਾਰੇ ਰੀਠਿਆਂ ਵਾਂਗ ਦਿੱਸਣ ਲੱਗ ਪਏ। ਫੇਰ ਕੁਝ ਚਿਰ ਪਿੱਛੋਂ ਉਹਨੂੰ ਇੰਜ ਸਿੱਖਿਆ ਜਿਵੇਂ ਉਹਦੀ ਪਿੱਠ ਵਿੱਚ ਅੱਗ ਵਾਂਗ ਕੁਝ ਬਲ ਰਿਹਾ ਹੋਵੇ। ਉਹ ਉੱਠ ਕੇ ਬਹਿ ਗਿਆ: ਪਰ ਬੈਠਿਆਂ ਇਹ ਸੇਕ ਹੋਰ ਵੱਧ ਗਿਆ। ਫੇਰ ਉਹ ਰਜਾਈ ਦੀ ਬੱਕਲ ਮਾਰ ਕੇ ਉੱਠ ਖੜੋਤਾ ਤੇ ਸਤੇ-ਸਿੱਧ ਈ ਪੈਰੀਂ ਜੁੱਤੀ ਪਾ ਕੇ ਤੁਰ ਪਿਆ। ਠੰਡ ਨਾਲ ਉਹਦੇ ਗੋਡੇ ਤਰਦੇ ਨਹੀਂ ਸਨ; ਪਰ ਉਨਾਂ ਵਿੱਚ ਹੁੰਦੀ ਪੀੜ, ਉਹਦੀ ਪਿੱਠ ਵਿੱਚੋਂ ਆਉਂਦੇ ਸੇਕ ਦੀ ਪੀੜ ਨਾਲੋਂ ਏਨੀ ਘੱਟ ਗਈ ਕਿ ਇਹਦਾ ਖ਼ਿਆਲ ਵੀ ਉਹਨੂੰ ਨਹੀਂ ਕੀ ਆ ਰਿਹਾ। ਉਹ ਹੌਲੀ-ਹੌਲੀ ਲੱਤਾਂ ਧਰੀਕਦਾ, ਛੱਪੜ ਕੋਲੋਂ ਦੀ ਹੋ ਕੇ ਵਿਹੜੇ ਵਾਲੇ
ਪਾਸੇ ਮੁੜ ਪਿਆ।

ਰਾਤ ਸਾਂ-ਸਾਂ ਕਰ ਰਹੀ ਸੀ। ਏਡੀ ਸੰਘਣੀ ਚੁੱਪ ਧਰਮ ਸਿੰਘ ਨੇ ਆਪਣੀ ਪੰਜਾਹ ਵਰ੍ਹਿਆਂ ਦੀ ਉਮਰ ਤਾਈਂ ਕਦੇ ਵੀ ਮਹਿਸੂਸ ਨਹੀਂ ਸੀ ਕੀਤੀ। ਏਸ ਚੁੱਪ ਵਿੱਚ ਇੱਕ ਬੜੀ ਓਪਰੀ ਉਦਾਸੀ ਸੀ, ਜੋ ਏਸ ਪੋਹ-ਮਾਘ ਦੀ ਠੰਢ ਵਾਂਗ ਉਹਦੀ ਹਿੱਕ ਵਿੱਚ ਲਹਿ ਕੇ ਉਹਦੇ ਸਾਰੇ ਅੰਗਾਂ ਨੂੰ ਸੁੰਨ ਕਰਦੀ ਜਾਂਦੀ ਸੀ। ਉਹਨੂੰ ਆਪਣਾ ਸਾਹ ਵੀ ਰੁਕ-ਰੁਕ ਕੇ ਆਉਂਦਾ ਲਗਦਾ ਸੀ।

ਵਿਹੜੇ ਕੋਲ ਜਾ ਕੇ ਉਹ ਇੱਕ ਬਿੰਦ ਖੜੋ ਗਿਆ। ਸਿਰ ਉਤਾਂਹ ਕਰਕੇ ਉਹਨੇ ਤਰਦੀ ਜਿਹੀ ਨਿਗ੍ਹਾ ਇਨ੍ਹਾਂ ਘੋਰਨਿਆਂ ਵਰਗੇ ਕੋਠਿਆਂ ਉੱਤੇ ਮਾਰੀ ਤੇ ਫੇਰ ਓਵੇਂ ਨੀਵੀਂ ਪਾ ਕੇ ਮੰਡੀ ਵਾਲੀ ਪਹੀ ਵੱਲ ਭਉਂ ਗਿਆ।ਤੇਰ੍ਹਾਂ

ਨੰਦੀ ਦੇ ਮਰਨੇ ਤੋਂ ਪਿੱਛੋਂ ਜਗਸੀਰ ਜਿੱਧਰੋਂ ਦੀ ਲੰਘਦਾ ਉਹਨੂੰ ਲੋਕ ਹਾਲ-ਚਾਲ ਪੁੱਛ ਲੈਂਦੇ। ਨੰਦੀ ਦੀ ਬਿਮਾਰੀ ਦੀਆਂ ਤੇ ਉਹਦੇ ਨਿੱਘੇ, ਕੂੰਨੇ ਸੁਭਾਅ ਵਾਲੀ ਸੁਹਿਰਦ ਬੁੱਢੀ ਹੋਣ ਦੀਆਂ ਸਿਫ਼ਤਾਂ ਕਰਦੇ। ਜਗਸੀਰ ਨੇ ਦੋਂਹ-ਚਹੁੰ ਦੇ ਮੂੰਹੋਂ ਤਾਂ ਆਪਣੀ ਮਾਂ ਦੀ ਇਹ ਮਹਿਮਾ ਸੁਣੀ ਤੇ ਫੇਰ ਉਹਨੂੰ ਇਸ ਤੋਂ ਕੁਝ ਅਜਿਹੀ ਸੰਗ ਆਉਣ ਲੱਗ ਪਈ ਕਿ ਮੁੜ ਉਹ ਦੋ-ਤਿੰਨ ਦਿਨ ਘਰੋਂ ਈ ਨਾ ਨਿਕਲਿਆ।

ਜਿੰਨੇ ਦਿਨ ਨੰਦੀ ਦਾ ਸੱਥਰ ਵਿਛਿਆ ਰਿਹਾ, ਓਨੇ ਦਿਨ ਰੌਣਕੀ ਆ ਕੇ ਜਗਸੀਰ ਨਾਲ ਸਾਰੀਆਂ ਕਾਣਾਂ-ਮਕਾਣਾਂ ਨੂੰ ਸਾਂਭਦਾ ਰਿਹਾ ਸੀ। ਮਰਨੇ ਦਾ ਕੰਮ ਮੁੱਕਣ ਪਿੱਛੋਂ ਉਹਦੀ ਤਬੀਅਤ ਵੀ ਕੁਝ ਢਿੱਲੀ ਹੋ ਗਈ ਸੀ ਤੇ ਇੱਕ ਦੋ ਦਿਨ ਉਹ ਮੰਜੀ ਉੱਤੇ ਵੀ ਪਿਆ ਰਿਹਾ ਸੀ। ਅਗਲੇ ਦਿਨ ਰੌਣਕੀ ਦਾ ਖ਼ਿਆਲ ਸੀ ਕਿ ਜਗਸੀਰ ਜ਼ਰੂਰ ਉਹਨੂੰ ਮਿਲਣ ਆਏਗਾ। ਉਹ ਆਥਣ ਤਾਈਂ ਉਹਨੂੰ ਉਡੀਕਦਾ ਰਿਹਾ, ਪਰ ਜਦੋਂ ਉਹ ਨਾ ਆਇਆ ਤਾਂ ਆਥਣੇ ਰੌਣਕੀ ਆਪ ਓਧਰ ਨੂੰ ਤੁਰ ਪਿਆ।

"ਕਿਵੇਂ ਐਂ, ਸਰੀਰ ਤਾਂ ਤਕੜੇ?' ਰੌਣਕੀ ਨੇ ਪੁੱਛਿਆ।

"ਆ ਰੌਣਕਾ।” ਜਗਸੀਰ ਨੂੰ ਜਿਵੇਂ ਚਾਅ ਜਿਹਾ ਚੜ੍ਹ ਗਿਆ। “ਸਰੀਰ ਤਾਂ ਤਕੜਾ ਈ ਐ, ਐਵੇਂ ਘਰੋਂ ਨਿਕਲਣ ਨੂੰ ਚਿੱਤ ਈ ਨ੍ਹੀਂ ਮੰਨਿਆਂ।”

“ਹੁੰਦਾ ਈ ਐ,” ਰੌਣਕੀ ਨੇ ਬਜ਼ੁਰਗਾਂ ਵਾਲੀ ਆਵਾਜ਼ ਵਿੱਚ ਜਵਾਬ ਦਿੱਤਾ।

"ਜਦੋਂ ਵੱਲ ਨਾਲੋਂ ਚੂੰਆਂ ਟੁੱਟੇ ਤਾਂਹ ਵੀ ਪਾਣੀ ਨਿਕਲਦੈ, ਤੇ ਬੰਦਾ ਤੂੰ ਸਿਆਣੇਂ, ਕਿੱਥੇ ਬਿਔਂਦੈ। ਅੱਛਾ ਉਹਦੀ ਰਜਾ, ਆਪਣਾ ਕੋਈ ਜੋਰ ਐ, ਡਾਢੇ ਮੂਹਰੇ!”

ਜਗਸੀਰ ਨੇ ਅੱਗੋਂ ਕੋਈ ਮੋੜ ਨਾ ਦਿੱਤਾ। ਬਿੰਦ ਕੁ ਉਹ ਦੋਵੇਂ ਚੁੱਪ ਕਰ ਰਹੇ ਤੇ ਜਗਸੀਰ ਨੂੰ ਜਾਪਿਆ ਰੌਣਕੀ ਦਾ ਚਿਹਰਾ ਗੰਭੀਰ ਹੋ ਗਿਆ ਸੀ, ਪਰ ਓਸੇ ਪਲ ਰੌਣਕੀ ਨੇ ਆਪਣੀਆਂ ਚੂਹੇ ਮੁੱਛਾਂ ਉੱਤੇ ਹੱਥ ਫੇਰਿਆ ਤੇ ਬੋਲਿਆ:

"ਤੇ ਸੱਚ ਰੋਟੀ ਰਾਟੀ?”

"ਭੁੱਖ ਈ ਨ੍ਹੀਂ ਲੱਗੀ।"

"ਹੇ-ਖਾਂ, ਕਮਲਾ।" ਉਹਨੂੰ ਨਿਆਣਿਆਂ ਵਾਂਗ ਝਿੜਕ ਕੇ ਰੌਣਕੀ ਨੇ ਹੱਥ ਮਾਰਦਿਆਂ ਆਖਿਆ, “ਅੰਨ ਦੀ ਦਿਹ ਐ; ਐਂ ਕਿਤੇ ਗਏ ਮੁੜ ਔਂਦੇ ਐ? ਜਿਊਂਦਿਆਂ ਜੀਆਂ ਤੋਂ ਕੁਸ ਨ੍ਹੀਂ ਛੱਡਿਆ ਜਾਂਦਾ, ਜਗਸਿਆ! ਮੈਂ ਲਿਔਨੈ ਰੋਟੀ; ਆਵਦੀਆਂ ਵੀ ਪਕੌਣੀਆਂ, ਦੋ ਤੇਰੀਆਂ ਲਾਹ ਲੂੰ ।"ਜਗਸੀਰ ਨੂੰ ਰੌਣਕੀ ਦੇ ਅਪਣੱਤ ਅੱਗੇ ਕੋਈ ਗੱਲ ਨਾ ਅਹੁੜੀ।

"ਸੱਚ ਇੱਕ... ਮੈਂ ਤਾਂ ਭੁੱਲ ਈ ਗਿਆ”, ਤੁਰਨ ਲੱਗਿਆਂ ਰੁਕ ਕੇ ਰੌਣਕੀ ਨੇ ਬਹੁਤ ਈ ਹੌਲੀ ਦੇਣੇ ਆਖਿਆ, “ਭਾਨੀ ਆਂਹਦੀ ਸੀ, ‘ਉਹਨੂੰ ਆਖੀਂ ਕਿਤੇ ਖੜਾ ਖੜੋਤਾ ਗੇੜਾ ਮਾਰ-ਜੇ। ਓਦਰਿਆ ਹੋਣੈ, ਐਨੇ 'ਚ ਚਿੱਤ ਹੌਲਾ ਹੋ ਜਾਂਦੈ ਬੰਦੇ ਦਾ"

ਫੇਰ ਉਹ ਬਿੰਦ ਕੁ ਚੁੱਪ ਕੀਤਾ ਰਿਹਾ ਤੇ ਉਹਦੀਆਂ ਨਿੱਕੀਆਂ ਅੱਖਾਂ ਵਿੱਚੋਂ ਜਗਸੀਰ ਨੂੰ ਬਿੱਲੀ ਦੀਆਂ ਅੱਖਾਂ ਵਰਗੀ ਲੋਅ ਫੁੱਟਦੀ ਜਾਪੀ। ਬਿੰਦ ਦਾ ਬਿੰਦ ਉਹ ਓਵੇਂ ਖੜੋਤਾ ਆਪਣੀ ਖੋਦੀ ਦਾੜ੍ਹੀ ਦੇ ਵਿਰਲੇ ਵਾਲਾਂ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ ਟੋਂਹਦਾ ਰਿਹਾ ਤੇ ਫੇਰ ਜਗਸੀਰ ਵੱਲ ਥੋੜ੍ਹਾ ਝੁਕਦਿਆਂ ਬੜੀ ਧੀਮੀ ਆਵਾਜ਼ ਵਿੱਚ ਬੋਲਿਆ:

"ਜਾ ਆਈ, ਮਿਲ ਗਿਲ ਕੇ ਬੰਦੇ ਦਾ ਦੁੱਖ ਅੱਧਾ ਰਹਿ ਜਾਂਦੈ। ਚੰਗਾ ਮੈਂ ਚਲਦੈਂ। ਘਰੇ ਰਹੀਂ, ਮੈਂ ਰੋਟੀ ਲੈ ਕੇ ਬਸ ਹੁਣੇ ਆਇਆ ਸਮਝ।”

ਤੇ ਜਦੋਂ ਰੌਣਕੀ ਚਲਾ ਗਿਆ, ਜਗਸੀਰ ਨੂੰ ਕੋਠੜੀ ਦੇ ਅੰਦਰ ਬਹੁਤਾ ਈ ਹਨੇਰਾ ਜਾਪਿਆ। ਉਸ ਚਾਰ-ਚੁਫ਼ੇਰੇ ਨਿਗ੍ਹਾ ਮਾਰੀ। ਉਹਨੂੰ ਟੰਗਣੇ ਉੱਤੇ ਟੰਗੀਆਂ ਦੋ ਤਿੰਨ ਪਾਟੀਆਂ-ਪੁਰਾਣੀਆਂ ਰਜਾਈਆਂ ਤੇ ਜੁੱਲੀਆਂ ਦੇ ਅਕਾਰ ਕੁਝ ਡਰਾਉਣੇ ਲੱਗੇ। ਹੌਲੀ ਦੇਣੇ ਉੱਠ ਕੇ ਉਹ ਦੀਵਾ ਬਾਲਣ ਲਈ ਡੱਬੀ ਲੱਭਣ ਲੱਗ ਪਿਆ। ਪਰ ਡੱਬੀ ਨਾ ਥਿਆਈ। ਜਗਸੀਰ ਨੇ ਕੋਠੜੀ ਵਿੱਚੋਂ ਬਾਹਰ ਨਿਕਲ ਕੇ ਵੇਖਿਆ ਅਜੇ ਪੂਰੀ ਤਰ੍ਹਾਂ ਹਨੇਰਾ ਨਹੀਂ ਸੀ ਹੋਇਆ, ਛਿਪਦੇ ਵਾਲੇ ਪਾਸੇ, ਅਸਮਾਨ ਉੱਤੇ ਮਾੜੀ-ਮਾੜੀ ਲੋਅ ਅਜੇ ਦਿਸਦੀ ਸੀ। ਬਿੰਦ ਕੁ ਉਹ ਕੋਠੜੀ ਦੇ ਬੂਹੇ ਅੱਗੇ ਖੜੋਤਾ ਰਿਹਾ ਤੇ ਫੇਰ ਬਾਹਰ ਨੂੰ ਤੁਰ ਪਿਆ। ਬੂਹਾ ਭੇੜਨ ਦਾ ਖ਼ਿਆਲ ਵੀ ਉਹਨੂੰ ਨਹੀਂ ਸੀ ਆਇਆ।

ਜਦੋਂ ਪਿੰਡੋਂ ਬਾਹਰ, ਮੰਡੀ ਵਾਲੀ ਪਹੀ ਪੈ ਕੇ ਉਹ ਛਪੜੀ ਕੋਲ ਅੱਪੜਿਆ ਤਾਂ ਚਾਣਚੱਕ ਇੰਜ ਖੜੋ ਗਿਆ ਜਿਵੇਂ ਕੁਝ ਭੁੱਲ ਆਇਆ ਹੋਵੇ। ਉਹ ਮੁੜ ਕੇ ਪਿਛਾਂਹ ਤੱਕਿਆ, ਹਨੇਰਾ ਵਧਣ ਕਰਕੇ ਪਿੰਡ ਦੇ ਕੋਠੇ ਮਨ੍ਹਿਆਂ ਵਾਂਗ ਦਿੱਸੇ। ਖੱਬੇ ਪਾਸੇ ਛਪੜੀ ਸੀ ਤੇ ਸੱਜੇ ਪਾਸੇ ਬਰਮਾ ਵਾਲਿਆਂ ਦੀ ਕਣਕ, ਝੱਲ ਦਾ ਝੱਲ, ਲੱਕ-ਲੱਕ ਤਾਈਂ ਹੋਈ ਇੰਜ ਪੱਧਰੀ ਦਿਸਦੀ ਸੀ ਜਿਵੇਂ ਉਤੋਂ ਕਿਸੇ ਨੇ ਕੈਂਚੀ ਨਾਲ ਕਤਰ ਕੇ ਬਰਾਬਰ ਕੀਤੀ ਹੋਵੇ। ਜਗਸੀਰ ਨੇ ਕਣਕ ਦੇ ਉੱਤੋਂ ਦੀ ਦੂਰ ਤਾਈਂ ਨਿਗ੍ਹਾ ਮਾਰੀ ਤੇ ਫੇਰ ਛਪੜੀ ਵੱਲ ਝਾਕਣ ਲੱਗ ਪਿਆ। ਛਪੜੀ ਵਿੱਚ ਥੱਲੇ-ਥੱਲੇ, ਥੋੜਾ ਜਿੰਨਾ ਪਾਣੀ ਸੀ, ਜਿਵੇਂ ਕੌਲੇ ਵਿੱਚ ਬਚਿਆ ਕਾਹੜਾ ਰਹਿ ਗਿਆ ਹੋਵੇ । ਪਾਣੀ ਬੜਾ ਗੰਧਲਾ ਸੀ, ਪਰ ਇਹਦੇ ਵਿੱਚੋਂ ਵੀ ਤਾਰਿਆਂ ਦੇ ਪਰਛਾਵੇਂ ਦਿਸਦੇ ਸਨ।

ਜਗਸੀਰ ਨੂੰ ਇਹ ਸਭ ਕੁਝ ਬੜਾ ਓਪਰਾ-ਓਪਰਾ ਲੱਗਿਆ। ਏਥੇ ਖੜੋਤਿਆਂ ਉਹਦੇ ਮਨ ਵਿੱਚ ਕਈ ਉਤਰਾ-ਚੜਾ, ਪਲਾਂ ਵਿੱਚ ਆ ਗਏ ਸਨ ਜਿਵੇਂ ਉਹ ਚੰਡੋਲ ਉੱਤੇ ਚੜ੍ਹਿਆ ਹੋਇਆ ਹੋਵੇ: ਹੇਠ ਆਉਂਦਾ ਤਾਂ ਸਾਹ ਉਤਾਂਹ ਖਿੱਚ ਲੈਂਦਾ; ਉਤਾਂਹ ਚੜ੍ਹਦਾ ਤਾਂ ਉਹਦੀ ਹਿੱਕ ਭਾਰੀ-ਭਾਰੀ ਹੁੰਦੀ ਜਾਂਦੀ। ਤੇ ਫੇਰ ਉਹ ਓਥੋਂ ਚੁੱਪ ਕਰਕੇਪਿੰਡ ਵੱਲ ਮੁੜ ਪਿਆ। ਮਨ ਵਿੱਚ ਆਉਂਦੇ ਉਤਰਾ-ਚੜਾ ਕਰਕੇ ਉਹਦਾ ਸਿਰ ਭਾਰਾ-ਭਾਰਾ ਹੋਇਆ ਲਗਦਾ ਸੀ।

ਪਿੰਡ ਦੇ ਨੇੜੇ ਆ ਕੇ ਉਹ ਫਿਰਨੀ ਪੈ ਗਿਆ ਤੇ ਵੱਡੇ ਛੱਪੜ ਕੋਲੋਂ ਦੀ ਹੋ ਕੇ ਧਰਮ ਸਿੰਘ ਦੇ ਬਾਹਰਲੇ ਘਰ ਨੂੰ ਤੁਰ ਪਿਆ। ਨੇੜੇ ਆ ਕੇ, ਨਿੱਕੀ-ਨਿੱਕੀ ਵਾੜ ਉੱਤੋਂ ਦੀ ਉਹਨੇ ਛੱਪਰ ਹੇਠਾਂ ਨਿਗ੍ਹਾ ਮਾਰੀ, ਓਥੇ ਕੋਈ ਨਾ ਦਿੱਸਿਆ। ਇੱਕ ਵਾਰੀ ਉਹਦਾ ਦਿਲ ਧੜਕਿਆ, ਪਰ ਫੇਰ ਉਹ ਨੀਵੀਂ ਪਾ ਕੇ ਅਗਾਂਹ ਤੁਰ ਪਿਆ।

ਪਿੰਡ ਦੇ ਉੱਤੋਂ-ਉੱਤੋਂ ਦੀ ਹੋ ਕੇ ਨਿੱਕੇ ਦੀ ਗਲ਼ੀ ਜਾ ਪਿਆ। ਉਨ੍ਹਾਂ ਦੇ ਬੂਹੇ ਅੱਗੇ ਜਾ ਕੇ ਉਹਦੇ ਪੈਰ ਜਿਵੇਂ ਆਪਣੇ ਆਪ ਰੁਕ ਗਏ, ਪਰ ਗਲੀ ਦੇ ਵਿਚਕਾਰੋਂ ਬੂਹੇ ਤੱਕ, ਕੁੱਲ ਦੋ ਕਰਮਾਂ ਦੀ ਵਿੱਥ ਉਹਤੋਂ ਖਾਸੇ ਚਿਰ ਵਿੱਚ ਪਾਰ ਕੀਤੀ ਗਈ। ਮਿਣ-ਮਿਣ ਪੈਰ ਧਰਦਾ, ਉਹ ਇੰਜ ਬੂਹੇ ਦੇ ਨੇੜੇ ਹੋਇਆ ਜਿਵੇਂ ਭੁੱਬਲ ਉੱਤੇ ਤੁਰਦਾ ਹੋਵੇ। ਬੂਹੇ ਦੇ ਨੇੜੇ ਹੁੰਦਿਆਂ ਅੰਦਰੋਂ ਦੀਵੇ ਦੀ ਲੋਅ ਦਿੱਸੀ ਤੇ ਨਾਲੇ ਨਿਆਣਿਆਂ ਦਾ ਰੌਲਾ ਸੁਣਿਆਂ। ਉਹਦੇ ਹੋਠਾਂ ਉੱਤੇ ਇੱਕ ਬਿੰਦ ਮੁਸਕਾਨ ਆਈ ਤੇ ਫੇਰ ਡੂੰਘਾ ਸਾਹ ਖਿੱਚ ਕੇ ਜਦੋਂ ਛੱਡਿਆ ਤਾਂ ਨਾਲ ਦੀ ਨਾਲ ਉਹਦੇ ਚਿਹਰੇ ਦਾ ਪ੍ਰਭਾਵ ਬਦਲ ਕੇ ਗੰਭੀਰ ਹੋ ਗਿਆ।

"ਕੁੜੇ ਨਿੱਕੇ ਦੀ ਬਹੂ!... ਨੀ ਮੇਲੋ ਦੀ ਬੇਬੇ!”

ਜਗਸੀਰ ਨੂੰ, ਉੱਚੀ-ਉੱਚੀ ਆਵਾਜ਼ਾਂ ਮਾਰਦੀ, ਨਿੱਕੇ ਤੇ ਗੁਆਂਢੀ ਕਾਕੇ ਦੀ ਤੀਵੀਂ ਦੀ ਆਵਾਜ਼ ਸੁਣੀਂ ਤੇ ਫੇਰ ਉਹਦੇ ਗੰਭੀਰ ਚਿਹਰੇ ਦਾ ਰੰਗ ਗ੍ਰਹਿਣੇ ਚੰਦ ਵਾਂਗ ਧੁਆਂਖਿਆ ਗਿਆ। ਬੂਹੇ ਦੇ ਐਨ ਕੋਲੋਂ ਉਹ ਇੰਜ ਪਿਛਾਂਹ ਮੁੜਿਆ ਜਿਵੇਂ ਉਹਦਾ ਪੈਰ ਅੰਗਿਆਰਾਂ 'ਤੇ ਟਿਕ ਗਿਆ ਹੋਵੇ ਤੇ ਓਥੋਂ ਸਿੱਧਾ ਘਰ ਆ ਗਿਆ।

"ਤੂੰ ਸਾਰੇ ਬਾਰ ਚੌੜ-ਚਪੱਟ ਕਰਕੇ ਕਿੱਧਰ ਉੱਠ ਗਿਆ ਸੀ?” ਕੋਠੜੀ ਵਿੱਚ ਦੀਵਾ ਜਗਾਈ ਬੈਠੇ ਰੌਣਕੀ ਨੇ ਉਹਨੂੰ ਬੂਹੇ ਵੜਦਿਆਂ ਵੇਖ ਕੇ ਆਖਿਆ, “ਮੈਨੂੰ ਪਹਿਰ ਭਰ ਹੋ ਗਿਆ ਅਡੀਕਦੇ ਨੂੰ।”

ਪਰ ਜਗਸੀਰ ਬਿਨਾਂ ਕੁਝ ਬੋਲੇ ਮੰਜੀ ਉੱਤੇ ਬਹਿ ਗਿਆ।

"ਲੈ ਪਹਿਲਾਂ ਰੋਟੀ ਖਾ ਲੈ," ਰੋਟੀਆਂ ਵਾਲਾ ਪੋਣਾ ਉਹਦੇ ਮੂਹਰੇ ਧਰਦਿਆਂ ਰੌਣਕੀ ਬੋਲਿਆ, "ਫੇਰ ਸਾਰੀ ਰਾਤ ਆਪਣੀ ਈ ਐ।”

"ਰੋਟੀ ਦੀ ਤਾਂ ਰੌਣਕਾ ਜਮ੍ਹਾ ਭੁੱਖ ਨ੍ਹੀਂ।" ਜਗਸੀਰ ਨੇ ਹੌਲੀ ਦੇਣੇ ਜੁਆਬ ਦਿੱਤਾ ਤੇ ਮੰਜੀ ਉੱਤੇ ਲੰਮਾ ਪੈ ਗਿਆ।

"ਹੇ-ਖਾਂ!" ਰੌਣਕੀ ਨੇ ਉਹਨੂੰ ਬਾਹੋਂ ਫੜ ਕੇ ਬੈਠਾ ਕਰਦਿਆਂ ਆਖਿਆ। "ਭੇੜਿਆ ਕੀ ਜੁਆਕਾਂ ਆਲੀਆਂ ਗੱਲਾਂ ਕਰਦੈਂ? ਐਂ ਰੋਟੀ ਛੱਡਿਆਂ ਪੂਰੀਆਂ ਪੈਂਦੀਆਂ वैरीभे, बला?"

ਜਗਸੀਰ ਬੇ-ਵੱਸ ਜਿਹਾ ਹੋਇਆ ਉੱਠ ਕੇ ਬਹਿ ਗਿਆ। ਰੌਣਕੀ ਰੋਟੀਆਂ
ਉਸ ਅੱਗੇ ਰੱਖ ਕੇ ਬਾਹਰੋਂ ਪਾਣੀ ਦਾ ਕੋਲਾ ਭਰਨ ਚਲਾ ਗਿਆ। ਬਿੰਦ ਦਾ ਬਿੰਦ ਜਗਸੀਰ ਵਿੰਗੀਆਂ ਤੇ ਕੱਚੀਆਂ-ਪਿੱਲੀਆਂ ਰੋਟੀਆਂ ਵੱਲ ਵੇਂਹਦਾ ਰਿਹਾ ਤੇ ਫੇਰ ਵੱਡੀਆਂ-ਵੱਡੀਆਂ ਬੁਰਕੀਆਂ ਤੋੜ ਕੇ ਮੂੰਹ ਵਿੱਚ ਤੁੰਨਣ ਲੱਗ ਪਿਆ। ਸਿਰ ਨੀਵਾਂ ਕਰੀ ਪਾਣੀ ਦੀਆਂ ਘੁੱਟਾਂ ਨਾਲ ਜਦੋਂ ਉਸ ਇੱਕ ਰੋਟੀ ਨਿਘਾਰ ਲਈ ਤਾਂ ਬਾਕੀ ਦੀਆਂ ਪੋਣੇ ਵਿੱਚ ਵਲੇਟ ਕੇ, ਦੀਵੇ ਦੇ ਮਗਰ ਆਲੇ ਵਿੱਚ ਰੱਖਦਿਆਂ ਉਸ ਆਖਿਆ:

"ਆਹ ਤੜਕੇ ਖਾ-ਲੂੰ, ਹੁਣ ਤਾਂ ਅਗਲੀ ਈ..."

"ਵਾਹ ਬਈ ਵਾਹ!” ਕੁਝ ਗੁੱਸੇ ਤੇ ਕੁਝ ਰੋਸ ਨਾਲ ਰੌਣਕੀ ਨੇ ਉਹਦੀ ਗੱਲ ਵਿੱਚੋਂ ਈ ਟੋਕਦਿਆਂ ਆਖਿਆ, "ਤੂੰ ਤਾਂ ਸੱਚੀਂ ਜਾਰ ਨਿਆਣਿਆਂ ਨਾਲੋਂ ਵੀ ਟਪਾ'ਤੀ।"

ਪਰ ਜਗਸੀਰ ਨੇ ਉਹਦੀ ਗੱਲ ਵੱਲ ਧਿਆਨ ਕੀਤੇ ਬਿਨਾਂ ਮੁੜ ਮੰਜੀ ਉੱਤੇ ਪੈਂਦਿਆਂ ਕਿਹਾ, “ਅੱਜ ਰੌਣਕਾ ਤੂੰ ਮੇਰੇ ਕੋਲ ਈ ਪੈ ਜਾ; ਗੱਲਾਂ ਕਰਾਂਗੇ।"

"ਲੈ ਐਥੇ ਪੈ ਜਾਨੈਂ; ਓਥੇ ਕੀ ਆਪਣੀਆਂ ਮੋਹਰਾਂ ਦੱਬੀਆਂ, ਬਈ ਰਾਖੀ ਪੈਣਾ ਪਊ।" ਰੌਣਕੀ ਨੇ ਜੁਆਬ ਦਿੱਤਾ ਤੇ ਖੂੰਜੇ ਖੜ੍ਹੀ ਮੰਜੀ ਡਾਹ ਕੇ ਤਸੱਲੀ ਨਾਲ ਬਹਿ ਗਿਆ। ਰੌਣਕੀ ਦੇ ਚਿੱਤ ਨੂੰ ਅੱਜ ਜਿਵੇਂ ਵਰ੍ਹਿਆਂ ਮਗਰੋਂ ਇੱਕ ਖ਼ੁਸ਼ੀ ਜਿਹੀ ਹੋਈ ਸੀ। ਜਦੋਂ ਦੀ ਸੰਤੋ ਗਈ ਸੀ ਉਹਨੂੰ ਅਜਿਹੀ ਤਸੱਲੀ ਭਰੀ ਖ਼ੁਸ਼ੀ ਕਦੇ ਨਹੀਂ ਸੀ ਹੋਈ।

"ਜਗਸਿਆ, ਬੰਦੇ ਦਾ ਬੰਦਾ ਈ ਦਾਰੂ ਐ।” ਟੰਗਣੇ ਤੋਂ ਇੱਕ ਜੁੱਲੀ ਚੁੱਕ ਕੇ ਮੰਜੀ 'ਤੇ ਸੁਟਦਿਆਂ ਰੌਣਕੀ ਬੋਲਿਆ, "ਕੱਲਾ ਬੰਦਾ ਤਾਂ ਊਂ ਓਦਰ ਕੇ ਮਰ-ਜੇ।"

"ਹੂੰ।” ਜਗਸੀਰ ਨੇ ਉਹਦੇ ਨਾਲ ਸੰਖੇਪ 'ਹਾਂ' ਮਿਲਾਈ ਤੇ ਜਦੋਂ ਟੰਗਣੇ ਤੋਂ ਰਜਾਈ ਲਾਹ ਕੇ ਰੌਣਕੀ ਉੱਤੇ ਲੈ ਕੇ ਪਿਆ ਤਾਂ ਜਗਸੀਰ ਨੇ ਹੌਲੀ ਦੇਣੇ ਪੁੱਛਿਆ, "ਹੁਣ ਰੌਣਕਾ ਕਦੇ ਸੰਤੋ ਫੇਰ ਯਾਦ ਨ੍ਹੀਂ ਆਈ?”

ਰੌਣਕੀ ਇੱਕ ਬਿੰਦ ਤਾਂ ਚੁੱਪ ਕਰ ਗਿਆ, ਪਰ ਫੇਰ ਉੱਭੜਵਾਹਾ ਈ ਬੋਲਿਆ, "ਜਾਦ ਆ ਛੱਡ ਕਦੇ-ਕਦੇ ਤਾਂ !" ਤੇ ਬੋਲਦਿਆਂ-ਬੋਲਦਿਆਂ ਬਿੰਦ ਕੁ ਉਹ ਫੇਰ ਰੁਕਿਆ; ਤੇ ਇਸ ਪਿੱਛੋਂ ਏਡੀ ਕਾਹਲੀ-ਕਾਹਲੀ ਬੋਲਣ ਲੱਗ ਪਿਆ ਕਿ ਜਗਸੀਰ ਨੂੰ ਉਹਦੀ ਪੂਰੀ ਗੱਲ ਚੰਗੀ ਤਰ੍ਹਾਂ ਸਮਝ ਵੀ ਨਾ ਆਈ। "ਸੰਤੋ ਦੇ ਕੀ-ਕੀ ਦੁੱਖ ਫਰੋਲਦੈਂ ਜਗਸਿਆ, ਮਾਰ ਕੇ ਸਿੱਟ-ਗੀ ਤਬਾਹ ਕਰ ਕੇ ਧਰ-ਗੀ, ਕੱਖ ਨ੍ਹੀਂ ਛੱਡਿਆ ਵਹਿਲ ਨੇ ਉਹਦੇ ਹਿਜਰ ਨੇ ਤਾਂ, ਪਿੰਤਾ ਈ ਸਾੜ 'ਤਾ ਜਗਸਿਆ, ਮੇਰਾ ਰਹਿਣ ਕੀ ਦਿੱਤੇ।..."

ਜਗਸੀਰ ਨੂੰ ਇੰਝ ਜਾਪਿਆ ਜਿਵੇਂ ਰੌਣਕੀ ਦੇ ਅੰਦਰ, ਪੂਰੀ ਤਰ੍ਹਾਂ ਪੱਕੇ ਫੋੜੇ ਵਿੱਚ ਉਹ ਸੂਈ ਚੁਭੋ ਬੈਠਾ ਹੋਵੇ। ਉਹਦਾ ਖ਼ਿਆਲ ਸੀ ਸਾਧਾਰਨ ਵਾਂਗ ਰੌਣਕੀ ਸੰਤੋ ਦੀ ਗੱਲ ਹਾਸੇ ਪਾ ਲਏਗਾ ਪਰ ਜਦੋਂ ਰੌਣਕੀ ਦਾ ਚਿਹਰਾ ਉਹਨੇ ਗਹੁ ਨਾਲ ਤੱਕਿਆ ਤਾਂ ਉਹਦੀਆਂ ਚੂਹੇ-ਮੁੱਛਾਂ ਫਰਕ ਰਹੀਆਂ ਸਨ, ਤੇ ਖੋਦੀ ਦਾੜ੍ਹੀ ਦੇ ਵਿਰਲੇ ਵਾਲਾਂ ਵਿੱਚ ਫਿਰਦੀਆਂ ਸਾਰੀਆਂ ਉਂਗਲਾਂ ਦੀਵੇ ਦੀ ਲੋਅ ਵਾਂਗ ਪਈਆਂ ਕੰਬਦੀਆਂ ਸਨ।ਜਗਸੀਰ ਕੁਝ ਚਿਰ ਉਹਦੇ ਵੱਲ ਇੰਜ ਵੇਂਹਦਾ ਰਿਹਾ ਜਿਵੇਂ ਉਹਦੇ ਅੰਦਰਲਾ ਫੋੜਾ ਛੇੜ ਦਾ ਰਿਹਾ ਹੋਵੇ।

"ਕਦੇ-ਕਦੇ ਮੈਂ ਐਂ ਸੋਚਦੈਂ ਜਗਸਿਆ", ਰੌਣਕੀ ਗੰਭੀਰ ਮੰਹ ਬਣਾ ਕੇ ਛੱਤ ਵੱਲ ਨਿਗਾ ਗੱਡ ਕੇ ਝਾਕਦਿਆਂ ਫੇਰ ਬੋਲਿਆ, "ਬਈ ਜੇ ਆਪਣੇ ਵਰਗੇ ਬੰਦਿਆਂ ਨਾਲ ਰੱਬ ਨੇ ਏਵੇਂ ਕਰਨੀ ਸੀ ਤਾਂ ਤਾਂ ਕੋਈ ਚਿੜੀ ਜਨੌਰ ਦੀ ਜਨ ਈ ਪਾ ਦਿੰਦਾ।”

ਤੇ ਚਿੜੀ ਜਨੌਰਾਂ ਦੇ ਜੀਵਨ ਵਾਲੀ ਖੱਲ ਦੀ ਕਲਪਨਾ ਕਰਦਿਆਂ ਈ ਸੌਣਕੀ ਨੂੰ ਜਿਵੇਂ ਅੱਗੋਂ ਮੋੜਵਾਂ ਬੜਾ ਕਰੜਾ, ਪੱਥਰ ਵਰਗਾ ਇਹ ਖ਼ਿਆਲ ਆਇਆ: ਏਡੀ ਖੋਲ ਮਿਲ ਕਿਵੇਂ ਸਕਦੀ ਐ?' ਤੇ ਨਾਲ ਦੀ ਨਾਲ ਉਹਦੀ ਕਲਪਨਾ ਗੜੇ ਵਾਂਗ ਬੜ ਕੇ ਭੱਜੇ ਜਾ ਡਿੱਗੀ। ਉਹ ਚੁੱਭ ਕਰ ਗਿਆ।

ਜਗਸੀਰ ਨੇ ਰੌਣਕੀ ਨੂੰ ਸਿਰਫ਼ ਗੱਲੀਂ ਪਾਉਣ ਲਈ ਈ ਛੇੜਿਆ ਸੀ। ਉਹ ਰੌਣਕੀ ਦੇ ਬੋਲ-ਬੁਲਾਰੇ ਵਿੱਚ ਆਪਣੇ ਮਨ ਦੀ ਉਲਝਵੀਂ ਹਾਲਤ ਨੂੰ ਭੁੱਲਣਾ ਚਾਹੁੰਦਾ ਸੀ। ਪਰ ਜਦੋਂ ਉਹਨੇ ਵੇਖਿਆ ਕਿ ਰੌਣਕੀ ਵੀ ਉਹਦੇ ਵਾਂਗ ਈ ਆਪਣੇ ਵਹਿਣਾਂ ਵਿੱਚ ਵਹਿ ਬੋਲਿਆ ਸੀ ਤਾਂ ਉਸੇ ਉਦਾਸੀ ਨੇ ਮੁੜ ਉਹਦੇ ਉੱਤੇ ਕਾਬੂ ਪਾ ਲਿਆ।

"ਬੰਦਿਆ ਤੇਰੀਆਂ ਦੱਸ ਦੇਹੀਆਂ, ਇੱਕੋ ਗਈ ਵਿਹਾ, ਨੌਂ ਕਿਧਰ ਗਈਆਂ।"

ਰੌਣਕੀ ਪਿਆ-ਪਿਆ ਆਪ ਮੁਹਾਰਾ ਈ ਬੋਲਿਆ ਤੇ ਬਿਨਾਂ ਜਗਸੀਰ ਵੱਲ ਤੱਕਿਆਂ ਬੋਲੀ ਗਿਆ।

"ਕੋਈ ਤੇਲੀ ਸੀ, ਜਗਸਿਆ, ਉਹਨੇ ਸਾਰੀ ਉਮਰ ਕੋਹਲੂ ਮਗਰ ਤੁਰਿਆਂ ਫਿਰਦਿਆਂ ਕੱਢ ਲਈ। ਵੱਡਿਆਂ-ਵਡੇਰਿਆਂ ਤੋਂ ਸੁਣਦਾ ਰਿਹਾ ਸੀ ਬਈ ਬੰਦੇ ਦੀ ਸਾਰੀ ਉਮਰ 'ਚ ਦਸ ਵਾਰ ਕਿਸਮਤ ਬਦਲਦੀ ਐ- ਨਾਲੇ ਕਹਿੰਦੇ ਬਾਰ੍ਹੀਂ ਵਰੀਂ ਤਾਂ ਰੂੜੀ ਦੀ ਵੀ ਸੁਣੀਂ ਜਾਂਦੀ ਐ, ਬੰਦੇ ਦੀ ਕਿਵੇਂ ਨਾ ਸੁਣੀਂ ਜਾਵੇ? ਪਰ ਆਪਣੇ ਵਰਗਾ ਕੋਈ ਕਰਮਾਂ ਦਾ ਬਲੀ ਈ ਸੀ ਜਿਹੜਾ ਸਾਰੀ ਉਮਰ ਓਸੇ ਕੜਾਹੀ 'ਚ ਤੇਲ ਤੱਤਾ ਕਰ-ਕਰ ਪਾਈ ਗਿਆ, ਖੋਪੇ ਬਲਦ ਦੀਆਂ ਅੱਖਾਂ 'ਤੇ ਵੀ ਆਵਦੀਆਂ 'ਤੇ ਵੀ! ਉਹਨੇ, ਬਲਦ ਦੀਆਂ 'ਤੇ ਚੜ੍ਹਾਈ ਰੱਖੇ, ਉਹਦੀਆਂ ’ਤੇ 'ਓਸ' ਸਕਤੇ ਨੇ ਚੜ੍ਹਾਈ ਰੱਖੇ।

"ਜਦੋਂ ਜਗਸਿਆ, ਕਹਿੰਦੇ ਪੰਜਾਹਾਂ ਸੱਠਾਂ ਦੇ ਨੇੜੇ ਪਹੁੰਚਿਆ ਤਾਂ ਫੇਰ ਉਹ ਕੋਹਲੂ ਮਗਰ ਫਿਰਦਾ ਇਹ ਪਖਾਣਾ ਬੋਲਿਆ ਕਰੇ: ‘ਬੰਦਿਆ ਤੇਰੀਆਂ ਦਸ ਦੇਹੀਆਂ, ਇੱਕੋ ਗਈ ਵਿਹਾ ਨੌਂ ਕਿਧਰ ਗਈਆਂ?" ਇੱਕ ਦਿਨ ਕਿਤੇ ਦਰਗਾਹ ਵਿੱਚ ਜਾ ਡੰਕੇ ਵੱਜੇ। ਕੋਈ ਸਦਾਗਰ ਓਧਰ ਦੀ ਧਨ ਦੀਆਂ ਭਰੀਆਂ ਖੱਚਰਾਂ ਲਈ ਜਾਂਦਾ ਸੀ! ਉਹ ਰਾਤ ਕੱਟਣ ਖਾਤਰ ਤੇਲੀ ਦੇ ਸ਼ਹਿਰ ਠਹਿਰ ਪਿਆ। ਰਾਤ ਨੂੰ ਇੱਕ ਖੱਚਰ ਉੱਠ ਕੇ ਤੇਲੀ ਦੇ ਬਾਰ ਮੂਹਰੇ ਆ ਖੜੀ। ਤੇਲੀ ਨੇ ਅੰਦਰ ਵਾੜ ਕੇ ਮੋਹਰਾਂ ਲਾਹੀਆਂ ਤੇ ਅੰਦਰੇ ਦੱਬ-ਲੀਆਂ। ਖੱਚਰ ਦੇ ਦੋ ਮਾਰੇ ਡੰਡੇ ਤੇ ਬਾਹਰ ਨੂੰ ਦਬੱਲ 'ਤੀ।"ਓਦਂ ਪਿੱਛੋਂ ਉਹ ਫੇਰ ਹੋਰ ਪਖਾਣਾ ਬੋਲਣ ਲੱਗ ਪਿਆ: "ਬੰਦਿਆ ਜਦ ਤੇਰੀ ਦੇਹੀ ਆਵੇ, ਖੜ੍ਹ ਕੇ ਦੋਹੇਂ ਕੰਨ ਹਲਾਵੇ'।"

ਰੌਣਕੀ ਬਿੰਦ ਕੁ ਚੁੱਪ ਕਰ ਗਿਆ ਤੇ ਬਿਨਾਂ ਜਗਸੀਰ ਦਾ ਹੁੰਗਾਰਾ ਉਡੀਕੇ, ਓਵੇਂ ਛੱਤ ਵੱਲ ਤਾੜੀ ਲਾਈ ਫੇਰ ਬੋਲਿਆ, “ਧਨ ਨੂੰ ਬੜੀਆਂ ਤਫ਼ੀਕੈਂ, ਜਗਸਿਆ ਇਹ ਵੀ ਬੰਦੇ ਦੀ ਦੂਜੀ ਦੇਹੀ ਬਦਲ ਦਿੰਦੈ- ਜਰਮ ਈ ਦੂਜਾ ਹੋ ਜਾਂਦੈ! ਅਖੇ ਜੀਹਦੀ ਕੋਠੀ 'ਚ ਦਾਣੇ ਓਹਦੇ ਕਮਲੇ ਵੀ ਸਿਆਣੇ। ਹੁਣ ਤਾਂ ਜਗਸਿਆ ਦੁਨੀਆਂ ਬਣਦੀ ਈ 'ਪੈਸੇ ਦੀ ਪੁੱਤ' ਜਾਂਦੀ ਐ- ਪੈਸੇ ਬਿਨਾਂ "

ਰੌਣਕੀ ਫੇਰ ਚੁੱਪ ਕਰ ਗਿਆ। ਉਹਦਾ ਸਾਹ ਜਿਵੇਂ ਰੁਕ ਗਿਆ ਲਗਦਾ ਸੀ। “... ਜਦ ਤੇਰੀ ਦੇਹੀ ਆਵੇ, ਖੜ੍ਹ ਕੇ ਦੋਹੇਂ ਕੰਨ ਹਲਾਵੇ," ਪਲ ਕੁ ਮਗਰੋਂ ਉਹ ਉਭੜਵਾਹਾ ਈ ਏਡੀ ਉੱਚੀ ਬੋਲਿਆ ਕਿ ਜਗਸੀਰ ਭਕ ਗਿਆ। “ਪਰ ਸਾਡੀ ਤਾਂ ਸਹੁਰੇ ਮੇਰੇ ਨੇ ਪਹਿਲੀ ਦੇਹੀ ਵੀ ਖੋਹ-ਲੀ!..."

ਤੇ ਨਾਲ ਦੀ ਨਾਲ ਉਹਨੇ ਏਡੀ ਉੱਚੀ ਠਹਾਕਾ ਮਾਰਿਆ ਕਿ ਜਗਸੀਰ ਨੇ ਛੇਤੀ ਦੇਣੇ ਉੱਠ ਕੇ ਉਸ ਵੱਲ ਇੰਜ ਵੇਖਿਆ ਜਿਵੇਂ ਸੱਚੀ-ਮੁੱਚੀ ਉਹਨੂੰ ਕੁਝ ਹੋ ਗਿਆ ਹੁੰਦੈ। ਪਰ ਰੌਣਕੀ ਆਪਣੀ ਦਾੜ੍ਹੀ ਦੇ ਵਿਰਲੇ ਵਾਲਾਂ ਵਿੱਚ ਸੱਜੇ ਹੱਥ ਦੀਆਂ ਵਿੰਗੀਆਂ ਉਂਗਲਾਂ ਫੇਰਦਾ, ਖੱਬੇ ਨਾਲ ਆਪਣੀਆਂ ਨਿੱਕੀਆਂ ਅੱਖਾਂ ਵਿੱਚੋਂ ਵਗਦਾ ਪਾਣੀ ਪੂੰਝੀ ਜਾਂਦਾ ਸੀ ਤੇ ਉਹਦੀਆਂ ਮੁੱਛਾਂ ਹੇਠੋਂ, ਵਰਾਛਾਂ ਇੰਜ ਖਿਲਰੀਆਂ ਲਗਦੀਆਂ ਸਨ, ਜਿਵੇਂ ਅਜੇ ਵੀ ਹੱਸ ਰਿਹਾ ਹੋਵੇ।

"ਕੀ ਗੱਲ ਸੀ ਰੌਣਕਾ?” ਜਗਸੀਰ ਨੇ ਹੈਰਾਨੀ ਨਾਲ ਪੁੱਛਿਆ।

"ਕੁਸ਼ ਨ੍ਹੀਂ" ਬੜਾ ਹੈਰਾਨ ਜਿਹਾ ਹੋ ਕੇ ਉਸ ਜਗਸੀਰ ਵੱਲ ਝਾਕ ਕੇ ਜੁਆਬ ਦਿੱਤਾ। "ਮੈਨੂੰ ਕੀ ਹੋਣਾ ਸੀ, ਮੈਂ ਤਾਂ ਤੈਨੂੰ ਇੱਕ ਬਾਤ ਸੁਣੋਦਾ ਸੀ।"

ਤੇ ਉਹ ਮੁੜ ਛੱਤ ਵੱਲ ਝਾਕਣ ਲੱਗ ਪਿਆ ਤੇ ਓਵੇਂ ਦਾੜ੍ਹੀ ਦੇ ਵਾਲਾਂ ਨੂੰ ਫਰੋਲਦਿਆਂ ਇੱਕ ਡੂੰਘਾ ਹਉਕਾ ਭਰਦਿਆਂ ਬੋਲਿਆ, “ਐਦੂੰ ਵੱਧ ਹੋਰ ਆਪਾਂ ਨੂੰ ਕੀ ਹੋ-ਜੂ ਜਗਸਿਆ। ਜੇ ਅਜੇ ਵੀ ਕੋਈ ਕਸਰ ਐ ਤਾਂ ਸਾਡੀ ਜਿਹੜੀ ਪੂਛ ਪਤ੍ਰਿਉਰੇ ਮੇਰੇ ਤੇ ਪੈਂਟੀ ਦੀ ਐ ਪੁੱਟ-ਲੇ"

ਗੱਲ ਭਾਵੇਂ ਰੌਣਕੀ ਨੇ ਹਉਕਾ ਲੈ ਕੇ ਆਖੀ ਸੀ, ਪਰ ਉਹਦੇ ਬੋਲਾਂ ਵਿੱਚ ਹਸਾਉਣਾ ਰਉਂ ਵੇਖ ਕੇ ਜਗਸੀਰ ਦੀ ਮੱਲੋਮੱਲੀ ਹਾਸੀ ਨਿਕਲ ਗਈ।

ਫੇਰ ਤਕੜੀ ਰਾਤ ਤਾਈਂ ਰੌਣਕੀ, ਜਗਸੀਰ ਨੂੰ ਰੂਪ-ਬਸੰਤ, ਜਾਨੀ ਚੋਰ, ਨਲ-ਦਮਿਅੰਤੀ ਤੇ ਪੂਰਨ ਭਗਤ ਦੇ ਕਿੱਸਿਆਂ 'ਚੋਂ ਟੋਟਕੇ ਤੇ ਘਟਨਾਵਾਂ ਸੁਣਾਉਂਦਾ ਰਿਹਾ। ਜਗਸੀਰ ਨੂੰ ਇੰਜ ਲੱਗਿਆ ਜਿਵੇਂ ਰੌਣਕੀ ਉਹਨੂੰ ਕਿਸੇ ਚਿੱਕੜ ਵਿੱਚੋਂ ਕੱਢ ਕੇ ਇੱਕ ਓਪਰੀ ਦੁਨੀਆਂ ਵਿੱਚ ਲੈ ਗਿਆ ਸੀ- ਬੜੀ ਓਪਰੀ, ਪਰ ਮਨਮੋਹਣੀ ਦੁਨੀਆਂ ਵਿਚ, ਤੇ ਓਸ ਰਾਤ ਜਦੋਂ ਉਹ ਸੁੱਤੇ ਤਾਂ ਜਗਸੀਰ ਦਾ ਚਿੱਤ ਕੁਝ ਟਿਕਾਣੇ ਆ ਗਿਆ ਸੀ
1

ਦੁੱਲੇ  ਦੀ  ਢਾਬ  33ਸਰਵਣ ਨਿਕੜਮੇ ਦਾ ਪਤਾ ਨਹੀਂ ਕੀ ਭੁੰਨ ਕੇ ਬੀਜਿਆ ਸੀ. ਉਹਦੀ ਮੌਤ ਦਾ ਕਿਸੇ ਨੂੰ ਕਿਧਰੇ ਕੋਈ ਅਫਸੋਸ ਨਹੀਂ ਸੀ। ਅਗਵਾੜ ਦੇ ਬੰ...
02/09/2026

ਦੁੱਲੇ ਦੀ ਢਾਬ 33
ਸਰਵਣ ਨਿਕੜਮੇ ਦਾ ਪਤਾ ਨਹੀਂ ਕੀ ਭੁੰਨ ਕੇ ਬੀਜਿਆ ਸੀ. ਉਹਦੀ ਮੌਤ ਦਾ ਕਿਸੇ ਨੂੰ ਕਿਧਰੇ ਕੋਈ ਅਫਸੋਸ ਨਹੀਂ ਸੀ। ਅਗਵਾੜ ਦੇ ਬੰਦਿਆਂ ਨੇ ਸਿਰਫ ਆਪਣਾ ਭਾਈਚਾਰਕ ਫ਼ਰਜ਼ ਨਿਭਾਇਆ। ਉਹਦੇ ਨਾਲ ਕਿਸੇ ਦੀ ਹਮਦਰਦੀ ਕੋਈ ਨਹੀਂ ਸੀ। ਉਹਦਾ ਕੋਈ ਸੱਚਾ ਹਮਦਰਦ ਹੁੰਦਾ ਤਾਂ ਉਹਨੂੰ ਰੋਡ ਸ਼ਾਹ ਦੀ ਮੰਡੀ ਕਿਸੇ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਜਾਂਦਾ। ਉਹਦਾ ਇਲਾਜ ਹੋ ਸਕਦਾ ਸੀ। ਰੋਡ ਸ਼ਾਹ ਕਈ ਅਜਿਹੇ ਵਧੀਆ ਡਾਕਟਰ ਸਨ। ਕਿਉਂਕਿ ਕੋਈ ਬੰਦਾ ਉਹਦੇ ਲਈ ਪੈਸੇ ਖਰਚਣ ਨੂੰ ਤਿਆਰ ਨਹੀਂ ਸੀ. ਏਸੇ ਕਰ ਕੇ ਉਹਨੂੰ ਸਰਕਾਰੀ ਹਸਪਤਾਲ ਵਿਚ ਲੈ ਕੇ ਗਏ। ਸਰਕਾਰੀ ਹਸਪਤਾਲ ਵਿਚ ਕੌਣ ਕਿਸੇ ਨੂੰ ਪੁੱਛਦਾ ਹੈ. ਕੀ ਕਿਸੇ ਦਾ ਇਲਾਜ ਹੁੰਦਾ ਹੈ। ਡਾਕਟਰ ਗਿਰਤਾਂ ਵਾਂਗ ਝਾਕਦੇ ਹਨ। ਪੈਸੇ ਬਗੈਰ ਉਹ ਕੁਰਸੀ ਉੱਤੋਂ ਨਹੀਂ ਉੱਠਦੇ । ਐਵੇਂ ਬੱਸ ਡਿਊਟੀ ਜਿਹੀ ਨਿਭਾਉਂਦੇ ਹਨ। ਜੇ ਸੌਆਂ ਵਿਚੋਂ ਕੋਈ ਦੋ-ਚਾਰ ਈਮਾਨਦਾਰ ਡਾਕਟਰ ਹੁੰਦੇ ਹਨ, ਸਹੀ ਇਲਾਜ ਕਰਨ ਵਾਲੇ, ਉਹ ਆਪਣੀ ਪੈਂਠ ਬਣਾ ਕੇ ਸਰਕਾਰੀ ਨੌਕਰੀ ਛੱਡ ਦਿੰਦੇ ਹਨ ਅਤੇ ਓਸੇ ਸ਼ਹਿਰ ਵਿਚ ਆਪਣਾ ਹਸਪਤਾਲ ਖੋਲ੍ਹ ਲੈਂਦੇ ਹਨ।

ਸਰਵਣ ਦਾ ਭੋਗ ਗੁਰਦੁਆਰੇ ਪਾਇਆ ਗਿਆ। ਉਹਦੇ ਆਪਣੇ ਘਰ ਕੋਈ ਉਹਦਾ ਅਫਸੋਸ ਕਰਨ। ਨਹੀਂ ਆਇਆ। ਕੀਹਦੇ ਕੋਲ ਜਾਂਦਾ ਕੋਈ ਉਹਦਾ ਅਫਸੋਸ ਕਰਨ । ਸੱਥਰ ਵਿਛਾਉਣ ਵਾਲਾ ਕੋਈ ਨਹੀਂ ਸੀ। ਪਤਾ ਲੱਗੇ ਤੋਂ ਇਕ ਬੱਸ ਖਿਆਲੇ ਵਾਲੇ ਉਹਦੇ ਭੋਗ ਵਾਲੇ ਦਿਨ ਗੁਰਦੁਆਰੇ ਆਏ ਸਨ। ਸ਼ਿੰਗਾਰਾ ਸਿੰਘ ਆਇਆ ਸੀ ਇਕੱਲਾ। ਬੰਤੋ ਨੇ ਤਾਂ ਹੁਣ ਆਉਣਾ ਕਾਹਦਾ ਸੀ। ਸਰਵਣ ਦਾ ਮੁੰਡਾ ਜਾਂ ਉਹਦੀ ਕੁੜੀ ਕੋਈ ਵੀ ਨਹੀਂ ਆਇਆ। ਹੋਰ ਉਹਦਾ ਕੌਣ ਸੀ ਏਸ ਜੱਗ ਅੰਦਰ। ਜੀਹਦੀ ਖਾਤਰ ਉਹਨੇ ਆਪਣਾ ਘਰ ਉਜਾੜ ਲਿਆ ਸੀ, ਉਹ ਰੂਪੋ ਵੀ ਉਸ ਦਿਨ ਗੁਰਦੁਆਰੇ ਨਹੀਂ ਗਈ। ਹਾਂ, ਘੋਗਾ ਜ਼ਰੂਰ ਗਿਆ। ਘੋਗੇ ਦੀ ਜ਼ਮੀਨ ਉਹ ਵਾਹੁੰਦਾ ਰਿਹਾ ਸੀ। ਘੋਗੇ ਦੇ ਘਰ ਸਰਵਣ ਦਾ ਆਉਣ-ਜਾਣ ਸੀ। ਉਹਨਾਂ ਨੇ ਇਕੱਠੇ ਬਹਿ ਕੇ ਦਾਰੂਆਂ ਪੀਤੀਆਂ ਸਨ। ਉਹ ਜੋਟੀ ਦੇ ਯਾਰ ਸਨ ।

ਅਗਵਾੜ ਦੇ ਬੰਦੇ ਉਹਨੂੰ ਸਿੱਧਾ ਹੀ ਸਿਵਿਆਂ ਵਿਚ ਲਿਆਏ ਸਨ । ਲੋਕਾਂ ਦੇ ਬਾਹਰਲੇ ਘਰਾਂ ਤੋਂ ਲੱਕੜਾਂ ਚੁੱਕ ਲਿਆਏ ਅਤੇ ਉਹਨੂੰ ਫੂਕ ਦਿੱਤਾ। ਉਹਦੇ ਸਿਵੇ ਨੂੰ ਅੱਗ ਲੱਗੀ ਤਾਂ ਕਿਸੇ ਨੇ ਉੱਚੀ ਧਾਹ ਨਹੀ ਮਾਰੀ, ਕੋਈ ਰੋਇਆ ਨਹੀਂ। ਫੂਕਣ ਆਏ ਲੋਕਾਂ ਦੀ ਚੁੱਪ ਹੀ ਉਹਦੀ ਮੌਤ ਦਾ ਵੱਡਾ ਅਫਸੋਸ ਸੀ।

ਉਹਦੇ ਦਾਹ-ਸੰਸਕਾਰ ਵੇਲੇ ਜੱਸੀ ਸਰਪੰਚ ਸਿਵਿਆਂ ਤੱਕ ਗਿਆ ਸੀ। ਤੇ ਫੇਰ ਗੁਰਦੁਆਰੇ ਵਿਚ ਉਹਦੇ ਭੋਗ ਵਾਲੇ ਦਿਨ ਵੀ ਉਹ ਹਾਜ਼ਰ ਸੀ, ਐਨ ਸਭ ਦੇ ਮੂਹਰੇ ਕੀਰਤਨੀ ਸਿੰਘਾਂ ਦੇ ਕੋਲ ਹੋ ਕੇ ਬੈਠਾ ਹੋਇਆ। ਉਹ ਅਰਦਾਸ ਵੇਲੇ ਗਲ ਵਿਚ ਪਰਨਾ ਪਾ ਕੇ ਚੌੜਾ ਹੋਇਆ ਖੜ੍ਹਾ ਸੀ। ਭੋਗ ਦਾ ਜਿਹੜਾ ਵੀ ਖਰਚ ਹੋਇਆ, ਜੱਸੀ ਸਰਪੰਚ ਨੇ ਹੀ ਆਪਣੀ ਜੇਬ ਵਿਚੋ ਕੀਤਾ ਅਤੇ ਨਾਮਨਾ ਖੱਟੀ। ਉਹਦੇ ਨੇੜੇ ਖੜ੍ਹੇ ਬੰਦੇ ਉਹਦੇ ਮੂੰਹ ਉੱਤੇ ਉਹਦੀ ਤਾਰੀਫ ਕਰਦੇ, ''ਵਾਹ ਬਈ ਵਾਹ ਜਸਵੰਤ ਸਿਆਂ! ਐਂ ਧਰਮ ਦੇ ਰਾਹ' 'ਤੇਨਿਗਾਅ ਐ ਤੇਰੀ, ਤਾਈਂ ਸਭ ਰੰਗ-ਭਾਗ ਲੱਗੇ ਹੋਏ ਨੇ। ਇਹਦਾ ਭੋਗ ਤਾਂ ਭਾਈ ਵੱਡਾ ਜੱਗ ਸੀ ਇਕ ਤਰਾਂ ਦਾ । ਨਹੀਂ ਤਾਂ ਕੋਣ ਕਰਦੇ ਕਿਸੇ ਖਾਤਰ ਐਨਾ ਕੁੱਛ ਸਾਬਾਸ ਭਾਈ ਤੇਰੇ।

ਝਖੇੜੇ ਤੋਂ ਪੰਦਰਾਂ ਦਿਨਾਂ ਬਾਅਦ ਇਕ ਦਿਨ ਸਵੇਰੇ-ਸਵੇਰੇ ਤਹਿਸੀਲਦਾਰ ਥੰਮਣ ਵਾਲੇ ਆਇਆ। ਨਾਲ ਕਾਨਗੇ ਅਤੇ ਪਿੰਡ ਦੇ ਦੋਵੇਂ ਪਟਵਾਰੀ ਸਨ। ਚਪਤਾਸੀ ਵੀ ਸੀ। ਉਹ ਜੀਪ ਲੈ ਕੇ ਆਏ ਸਨ। ਸਰਪੰਚ ਨੂੰ ਪਹਿਲਾਂ ਸਨੇਹਾ ਆ ਗਿਆ ਸੀ। ਸਾਰੇ ਪੰਚਾਇਤ ਮੈਂਬਰਾਂ ਨੂੰ ਵੀ ਇਤਲਾਹ ਹੋ ਗਈ ਸੀ। ਨੰਬਰਦਾਰ ਵੀ ਸਨ। ਪਿੰਡ ਦੇ ਹੋਰ ਬੰਦੇ ਵੀ ਤਹਿਸੀਲਦਾਰ ਨੇ ਖੇਤਾਂ ਵਿਚ ਜਾ ਕੇ ਫਸਲਾਂ ਦੇਖੀਆਂ। ਬਹੁਤੇ ਘਰਾਂ ਦੇ ਖੇਤ ਹਾਲੇ ਤੱਕ ਵੀ ਪਾਣੀ ਵਿਚ ਡੁੱਬੇ ਹੋਏ ਸਨ। ਲੋਕਾਂ ਦਾ ਅੰਦਾਜ਼ਾ ਸੀ ਕਿ ਇਹ ਪਾਣੀ ਦਸ ਦਿਨ ਹੋਰ ਨਹੀਂ ਸੁੱਕਦਾ। ਓਦੋਂ ਤੱਕ ਬੱਲੀਆਂ ਦੇ ਦਾਣੇ ਕਾਲੇ ਹੋ ਕੇ ਵਿੱਚੇ ਮੱਚ ਜਾਣਗੇ। ਤਹਿਸੀਲਦਾਰ ਨੇ ਜ਼ਾਬਤਾ-ਕਾਰਵਾਈ ਪੂਰੀ ਕੀਤੀ। ਪਿੰਡ ਦੇ ਚਾਰੇ ਪਾਸੇ ਉਹਦੀ ਜੀਪ ਘੁੰਮੀ ਸੀ। ਉਤੋਂ ਹੁਕਮ ਸੀ, ਤਹਿਸੀਲਦਾਰ ਲਈ ਮੌਕੇ ਉੱਤੇ ਜਾ ਕੇ ਹਾਲਾਤ ਦੇਖਣੇ ਜ਼ਰੂਰੀ ਸਨ। ਫਸਲਾਂ ਦੀ ਹਾਲਤ ਦੇਖਕੇ ਲੋਕਾਂ ਨੂੰ ਸਰਕਾਰ ਵਲੋਂ ਮੁਆਵਜਾ ਦਿੱਤਾ ਜਾਣਾ ਸੀ। ਲਿਸਟਾਂ ਪਟਵਾਰੀਆਂ ਨੇ ਬਣਾਉਣੀਆਂ ਸਨ ਕਿ ਕੀਹਦੀ ਕਿੰਨੀ ਫਸਲ ਬਰਬਾਦ ਹੋ ਗਈ। ਪਟਵਾਰੀਆਂ ਕੋਲ ਨਿੱਤ ਉੱਠਣ ਬੈਠਣ ਤੇ ਗੇੜੇ ਕੱਢਣ ਵਾਲੇ ਜ਼ਿਮੀਦਾਰਾਂ ਨੇ ਫਾਇਦਾ ਉਠਾ ਜਾਣਾ ਸੀ। ਫਾਇਦਾ ਉਠਾ ਜਾਣ ਵਾਲੇ ਬੰਦਿਆਂ ਲਈ ਜੱਸੀ ਸਰਪੰਚ ਦੀ ਮੁੱਠੀ ਚਾਪੀ ਵੀ ਜ਼ਰੂਰੀ ਸੀ। ਕਿਉਂਜੋ ਪਟਵਾਰੀਆਂ ਅਤੇ ਪਿੰਡ ਵਿਚ ਆਉਂਦੇ ਹੋਰ ਅਫਸਰਾਂ ਦੀ ਸੇਵਾ-ਸੰਭਾਲ ਸਰਪੰਚ ਦੇ ਘਰੋਂ ਹੀ ਹੁੰਦੀ। ਸਰਪੰਚ ਜੀਹਦੀ ਖਾਤਰ ਆਖ ਦਿੰਦਾ, ਉਹਦਾ ਕੰਮ ਕਿਵੇਂ ਨਾ ਬਣਦਾ।

ਉਸ ਦਿਨ ਤਹਿਸੀਲਦਾਰ ਨੂੰ ਤੋਰ ਕੇ ਜੱਸੀ ਨੇ ਘੋਗੇ ਦੇ ਘਰ ਜਾਣ ਦਾ ਪ੍ਰੋਗਾਰਾਮ ਬਣਾ ਲਿਆ। ਘੋਗਾ ਉਹਨਾਂ ਦੇ ਨਾਲ ਹੀ ਸੀ. ਜੱਸੀ ਦੇ ਪਿੱਛੇ-ਪਿੱਛੇ ਫਿਰਦਾ। ਜੱਸੀ ਉਹਨੂੰ ਹੱਸ ਕੇ ਪੁੱਛਣ ਲੱਗਿਆ. 'ਕਿਉਂ ਫੇਰ ਘੋਗਾ ਸਿਆਂ, ਖੇਤਾਂ ਦਾ ਥਕੇਮਾਂ ਜਾ ਲਾਹੁਣੇ ਫੇਰ ? "

''ਮਰਜੀ ਐ, ਸਰਪੰਚਾ। ਵਗ ਜਾਨੇ ਆਂ ਕੈਂਚੀਆਂ ਨੂੰ ਕਹੇਂ ਤਾਂ? " ਉਹ ਜਿਵੇਂ ਏਸੇ ਕੰਮ ਉਹਦੇ ਮਗਰ-ਮਗਰ ਵੱਛਰੂ ਵਾਂਗ ਤੁਰਿਆ ਫਿਰਦਾ ਹੋਵੇ।

ਸਰਪੰਚ ਨੇ ਕੌਰੇ ਨੂੰ ਪੈਸੇ ਫੜਾਏ ਤੇ ਅੱਖ ਦੱਬੀ। ਕੋਰਾ ਜਾਣੀ-ਜਾਣ ਸੀ। ਚਾਹੇ ਦੁਪਹਿਰਾ ਢਲਣ ਵਾਲਾ ਸੀ। ਪਰ ਕੈਂਚੀਆਂ ਵਾਲੇ ਬੰਦਾ ਦੇਖਦੇ। ਨਿੱਤ ਦੇ ਗਾਹਕ ਨੂੰ ਹੀ ਉਹ ਚੰਗਾ ਮੀਟ ਦਿੰਦੇ। ਮੋਟਰ ਸਾਈਕਲ ਲੈ ਕੇ ਗਏ ਉਹ ਮੀਟ ਤਾਂ ਓਸੇ ਵਖਤ ਤੁਲਵਾ ਲਿਆਏ, ਬੱਕਰੇ ਦਾ ਮਾਸ ਸੀ, ਪਰ ਆਉਂਦੇ ਹੋਏ ਕੋਰਾ ਨਾਲੇ ਦੇ ਪੁਲ ਉੱਤੇ ਆ ਕੇ ਰੁਕ ਗਿਆ। ਕਹਿੰਦਾ, "ਠਹਿਰੀ ਜਾਰ ਘੋਗਿਆ, ਤੜਕੇ ਦੇ ਮੁਤਾਏ ਮਰੀ ਜਾਨੇ ਆਂ, ਪਸ਼ਾਬ ਕਰਨ ਦੀ ਵਿਹਲ ਵੀ ਨ੍ਹੀ ਮਿਲੀ ਅੱਜ ਤਾਂ. ਮੇਰੇ ਸਾਲੇ ਦੀ। ਫੇਰ ਉਹ ਪੰਪ ਉਤੋਂ ਪਾਣੀ ਪੀਂਦਾ ਅਤੇ ਅੱਖਾਂ ਉੱਤੇ ਛਿੱਟੇ ਮਾਰਦਾ ਰਿਹਾ। ਐਵੇਂ ਐਵੇਂ ਹੀ ਖਾਸਾ ਚਿਰ ਲਾ ਰਿਹਾ ਸੀ। ਫੇਰ ਮੋਟਰਸਾਈਕਲ ਦੇ ਕਿੱਕ ਮਾਰੇ, ਮੋਟਰਸਾਈਕਲ ਸਟਾਰਟ ਹੀ ਨਾ ਹੋਵੇ। ਘੋਗੇ ਨੂੰ ਕਿੱਕ ਮਾਰਨੀ ਵੀ ਨਹੀਂ ਆਉਂਦੀ ਸੀ। ਡਰਦਾ ਵੀ ਕਿਤੇ ਲੋਹੇ ਦਾ ਕਿੱਲ ਜਿਹਾ ਉਹਦੇ ਗਿੱਟੇ ਉੱਤੇ ਆ ਕੇ ਨਾ ਵੱਜੇ।

ਚੇਤ ਦਾ ਮਹੀਨਾ ਸੀ। ਇਹਨਾਂ ਦਿਨਾਂ ਵਿਚ ਸਿਆਲ ਅੰਤਲੇ ਸਾਹਾਂ ਉੱਤੇ ਹੁੰਦਾ ਹੈ। ਧੁੱਪ ਚੰਗੀ ਲਗਦੀ ਹੈ, ਕਦੇ ਚੰਗੀ ਨਹੀਂ ਵੀ ਲਗਦੀ। ਵਾਤਾਵਰਣ ਵਿਚ ਕਣਕਾਂ ਦੇ ਪੱਕ ਰਹੇ ਦਾਣਿਆਂ ਦੀ ਖੁਸ਼ਬੋ ਘੁਲ ਜਾਂਦੀ ਹੈ। ਪਰ ਇਸ ਵਰ੍ਹੇ ਇੰਜ ਨਹੀਂ ਸੀ। ਵਾਤਾਵਰਣ ਵਿਚ ਤਾਂ ਪਾਣੀ ਦੀ ਸੜਿਆਂਦ ਸੀ। ਖੇਤਾਂ ਵਿਚੋਂ ਬਦਬੂ ਮਾਰਦੀ। ਪਹਿਆਂ ਦੇ ਖੜ੍ਹੇ ਪਾਣੀਆਂ ਵਿਚ ਛੋਟੀਆਂ ਮੱਛੀਆਂ ਤੇ ਦੂਜੇ ਜਾਨਵਰ ਕੁਰਬਲ-ਕੁਰਬਲ ਕਰਦੇ। ਪਾਣੀ ਸੁੱਕ ਜਾਣ ਬਾਅਦ ਇਹਨਾਂ ਜੀਵ-ਜੰਤੂਆਂ ਨੇ ਮਰ ਜਾਣਾ ਤੇ ਬਦਬੂ ਹੀ ਪੈਦਾ ਕਰਨੀ ਸੀ।

ਸਬਾਤ ਅੰਦਰੋਂ ਵਿਹਲੇ ਹੋ ਕੇ ਉਹ ਵਿਹੜੇ ਵਿਚ ਆ ਬੈਠੇ। ਜੈਂਸੀ ਮੰਜੇ ਉੱਤੇ ਬੈਠਾ ਤੇ ਰੂਪੋ ਉਹਤੋਂ ਥੋੜ੍ਹਾ ਪਰ੍ਹੇ ਹਟ ਕੇ ਪੀੜ੍ਹੀ ਉੱਤੇ ਬੈਠੀ ਲਸਣ ਛਿੱਲ ਰਹੀ ਸੀ। ਜੱਸੀ ਨੇ ਦੋਵੇਂ ਹੱਥ ਉੱਤੇ ਨੂੰ ਲਿਜਾ ਕੇ ਅੰਗਵਾੜੀ ਭੰਨੀ ਅਤੇ ਫੇਰ ਉਬਾਸੀ ਲੈ ਕੇ ਕਹਿਣ ਲੱਗਿਆ, 'ਹੁਣ ਤਾਂ ਠੀਕ ਐਂ ਤੂੰ, ਤੇਰਾ ਕੰਮ ਹੋ ਗਿਆ।''''ਕਿਹੜਾ ਕੰਮ ?"

''ਸਰਵਣੀਏ ਆਲਾ ਕੰਡਾ ਚੁਗਿਆ ਗਿਆ।''

"ਹਾਂ ਵੇ, ਉਹ ਤਾਂ ਚੰਗਾ ਗਲੋਂ ਲਹਿਆ। ਰੱਬ ਨੇ ਈ ਪੁਚਾ 'ਤਾ ਇਹ ਤਾਂ ਅਗਲੇ ਪਾਰ।"

''ਰੱਬ ਨੇ ਕਿਹੜਾ ਪੁਚਾ 'ਤਾ। ਉਹ ਤਾਂ ' ਜੱਸੀ ਦੱਸਦਾ-ਦੱਸਦਾ ਰੁਕ ਗਿਆ।

"ਹੋਰ, ਬੈਠਕ ਡਿੱਗ 'ਪੀ ਸੀ. ਥੱਲੇ ਆ ਗਿਆ। ਸੱਟਾਂ ਬਾਹਲੀਆਂ ਹੋਣਗੀਆਂ।"

''ਸੱਟਾਂ ਤਾਂ ਐਨੀਆਂ ਕਿਹੜੀਆਂ ਸੀ । ਉਹ ਬਚ ਸਕਦਾ ਸੀ, ਜੇ ਕੋਈ ਬਚਾਉਣਾ ਚਾਹੁੰਦਾ ਉਹਨੂੰ। ਪਰ ਕੌਣ ਬਚਾਉਂਦਾ ਉਹਨੂੰ, ਪੈਸਾ ਲਗਦਾ। ਨਾਲੇ ਤੇਰਾ ਵੀ ਤਾਂ ਖਹਿੜਾ ਛੁੱਟਣਾ ਸੀ ਉਹਤੋਂ। ਕਿੱਦਣ ਦੀ ਕਹਿੰਦੀ ਸੀ ਤੂੰ।"

''ਹਾਂ ਇਹ ਤਾਂ ਰੱਬ ਨੇ ਈ ਸੁਣ ਲੀ।'' ਉਹ ਫੇਰ ਓਹੀ ਗੱਲ ਬੋਲੀ।

''ਰੱਬ ਨੇ ਨ੍ਹੀ ਸੁਣੀ, ਡਾਕਟਰ ਨੇ ਸੁਣੀ ਐ।"

"ਡਾਕਧਾਰ ਨੇ ਕਿਮੇਂ ?"

''ਏਸ ਗੱਲ ਤੋਂ ਤੈਂ ਕੀ ਲੈਣੈ। ਅਸੀਂ ਜਿਹੜਾ ਮੰਤਰ ਮਾਰਨਾ ਸੀ, ਮਾਰ 'ਤਾ ਹੋਰ ਦੱਸ ਹੁਣ ਕੀ ਚਾਹੁਨੀ ਐ ? "

''ਮੈਂ ਤਾਂ ਕੀ ਚਾਹੁਣੇ ਹੋਰ। ਉਹ ਜੱਸੀ ਵਲ ਲਗਾਤਾਰ ਝਾਕਣ ਲੱਗੀ। ਝਾਕਦੀ ਹੀ ਰਹੀ। ਮੋਟਰ ਸਾਈਕਲ ਦੀ ਆਵਾਜ਼ ਕੰਨਾਂ ਵਿਚ ਪੈਣ ਲੱਗੀ ਤਾਂ ਉਹ ਛਿੱਲੇ ਲਸਣ ਦੀ ਕਲੀ ਲੈ ਕੇ ਉੱਠ ਖੜ੍ਹੀ ਅਤੇ ਕਹਿੰਦੀ, "ਆ 'ਗੇ ਮੇਰੀ ਜਾਣ 'ਚ।"

ਦਾਰੂ ਪੀਣ ਵਾਲੇ ਅੱਜ ਉਹ ਦੋਵੇਂ ਸਨ-ਘੋਗਾ ਤੇ ਕੋਰਾ। ਦਿਨ ਹਾਲੇ ਖਾਸਾ ਖੜ੍ਹਾ ਸੀ । ਵਲੈਤੀ ਰਾਮ ਪਟਵਾਰੀ, ਸਰਪੰਚ ਦੀ ਪੈੜ ਕੱਢ ਕੇ ਉਹਨਾਂ ਕੋਲ ਸਬਾਤ ਵਿਚ ਆ ਬੈਠਾ।

''ਆਓ ਜੀ, ਪਟਵਾਰੀ ਸਾਅਬ।' ਜੱਸੀ ਨੇ ਉਹਦਾ ਸੁਆਗਤ ਕੀਤਾ ਤੇ ਕੋਰੇ ਨੂੰ ਕਿਹਾ ਕਿ ਉਹ ਵਲੈਤੀ ਰਾਮ ਨੂੰ ਪੈੱਗ ਪਾ ਕੇ ਦੇਵੇ। ਅੱਜ ਉਹਨਾਂ ਕੋਲ ਘਰ ਦੀ ਕੱਢੀ ਨਹੀਂ ਸੀ। ਕੌਰਾ ਠੇਕੇ ਦੀ ਇਕ ਦੇਸੀ ਬੋਤਲ ਫੜ ਕੇ ਲਿਆਇਆ ਸੀ। ਮੀਟ ਨੂੰ ਜਾਣ ਲੱਗਿਆਂ ਹੀ ਉਹ ਜੱਸੀ ਤੋਂ ਪੈਸੇ ਲੈ ਗਿਆ। ਵਸੈਤੀ ਰਾਮ ਨੇ ਸੰਗਦੇ-ਸੰਗਦੇ ਗਿਲਾਸ ਫੜਿਆ ਅਤੇ ਦਾਰੂ ਨੂੰ ਕੌੜੀ ਦਵਾਈ ਵਾਂਗ ਪੀਣ ਲੱਗਿਆ। ਦਾਰੂ ਪੀ ਕੇ ਮਗਰੋਂ ਅੱਧਾ ਗਿਲਾਸ ਪਾਣੀ ਪੀਤਾ। ਮੀਟ ਉਹ ਨਹੀਂ ਖਾਂਦਾ ਸੀ। ਗੰਢੇ ਦੀ ਫਾਕੜ ਚੱਬਣ ਲੱਗਿਆ।

''ਹਾਂ, ਸੁਣਾਓ ਪਟਵਾਰੀ ਸਾਆਬ, ਕਿਮੇਂ ਆਏ, ਕੰਮ ਐ ਕੋਈ?" ਜੱਸੀ ਨੇ ਪੁੱਛਿਆ।

''ਕੰਮ ਤਾਂ ਸਰਪੰਚ ਸਾਹਿਬ ਉਹ ਕਮਰੇ ਦੀ ਛੱਤ ਐ ਨਾ, ਮੈਥੋਂ ਆਇਆ ਨ੍ਹੀ ਗਿਆ ਕੁੱਛ ਦਿਨ, ਘਰ ਦੇ ਬੀਮਾਰ ਸੀ। ਆਹ ਮੀਂਹ ਪਏ ਤੋਂ ਥਿਵਕਦੀ ਰਹੀ ਛੱਤ। ਮੇਰਾ ਤਾਂ ਸਾਰਾ ਕਾਗਜ-ਪੱਤਰ ਭਿੱਜ ਗਿਆ ਜਨਾਬ। ਕਮਰੇ ਦੀ ਛੱਤ ਨਾਕਸ ਐ। ਪਿੰਡ 'ਚ ਹੋਰ ਕਿਤੇ ਜਗ੍ਹਾ ਮਿਲ 'ਜੇ।'' ਪਟਵਾਰੀ ਨੇ ਹੱਸਦੇ-ਹੱਸਦੇ ਤੇ ਅਧੀਨ ਜਿਹਾ ਹੋ ਕੇ ਗੱਲ ਛੇੜੀ। ਉਹ ਵਾਰ-ਵਾਰ ਆਪਣੇ ਨੱਕ ਨੂੰ ਘੁੱਟਦਾ ਅਤੇ ਨਿੱਕਾ ਜਿਹਾ ਸੜ੍ਹਾਕਾ ਮਾਰਦਾ ਸੀ।

''ਵਲੈਤੀ ਰਾਮ, ਐਂ ਕਰ ਜਾਰ । ਹਥਾਈ ਦੇ ਕਮਰੇ ਦਾ ਛੱਡ ਖਹਿੜਾ। ਤੇਰੀਆਂ ਲਮਾਰੀਆਂ ਚਕਾ ਕੇ ਸਰਵਣ ਦੀ ਬੈਠਕ 'ਚ ਲਜਾ ਰਖਦੇ ਆ। ਓਥੇ ਬਣਾ ਲੈ ਆਵਦਾ ਪਟਵਾਰਖਾਨਾ। ਵਿਹੜਾ ਖੁੱਲ੍ਹਾ ਐ। ਪੰਪ ਨਮਾਂ ਲਵਾ ਦਿੰਨੇ ਆਂ । ਬਿਜਲੀ ਹੈ ਗੀ। ਹੋਰ ਦੱਸ ?

"ਬੱਸ ਠੀਕ ਐ ਜੀ। ਐਂ ਕਰ ਦਿਓ।

''ਸਰਵਣ ਦੀ ਬੈਠਕ ਤਾਂ ਆਪ ਹੈ ਸ੍ਰੀ ਕੰਮ ਦੀ। ਸਤੀਰ ਡਿੱਗ ਪਿਆ ਸੀ, ਜੀਹਦੇ ਕਰ ਕੇ ਮਰਿਆ ਉਹ। ''ਘੋਗੇ ਨੇ ਕਿਹਾ,

''ਓਏ ਸਭ ਠੀਕ ਹੋ ਜੂ। ਸਤੀਰ ਵੀ ਨਮਾਂ ਚੜ੍ਹਾ ਦਿਆਂਗੇ। ਐਨ ਬਣਾ ਦਿਆਂਗੇ ਬੈਠਕ ਵਧੀਆ। ਉਹਦੇ ਮਕਾਨ ਦੀ ਕੁੰਜੀ ਆਪਣੇ ਕੋਲ ਐ ਹੁਣ, ਵਲੈਤੀ ਰਾਮ।'' ਫੇਰ ਜੱਸੀ ਨੇ ਕਿਹਾ, ''ਕੌਰ ਚੰਦਾ, ਪੈੱਗ .ਹੋਰ ਪਾ ਓਏ ਪਟਵਾਰੀ ਸਾਆਬ ਨੰ। "

ਜਿਸ ਦਿਨ ਸਰਵਣ ਦਾ ਦਾਹ-ਸੰਸਕਾਰ ਹੋਇਆ, ਜੱਸੀ ਨੇ ਓਸੇ ਦਿਨ ਆਥਣ ਨੂੰ ਉਹਦੇ ਘਰ ਨੂੰ ਆਪਣਾ ਜਿੰਦਾ ਲਾ ਦਿੱਤਾ। ਸਰਪੰਚ ਸੀ. ਫੇਰ ਜਰਵਾਣਾ, ਉਹਨੇ ਕੀ ਕਹਿ ਸਕਦਾ ਸੀ ਕੋਈ। ਕੌਣ ਰੋਕਦਾ ਉਹਨੂੰ ਜਿੰਦਾ ਲਾਉਣ ਤੋਂ। ਜਿਵੇਂ ਸਰਵਣ ਦਾ ਓਹੀ ਵੱਡਾ ਹਮਦਰਦੀ ਹੋਵੇ।

'ਤੇ ਫੇਰ ਸਰਵਣ ਦੀ ਬੈਠਕ ਦਾ ਉਹਨੇ ਨਵਾਂ ਸ਼ਤੀਰ ਚੜ੍ਹਵਾ ਦਿੱਤਾ। ਇਹ ਮਿਸਤਰੀ ਦਾ ਇਕ ਦਿਨ ਦਾ ਕੰਮ ਸੀ। ਛੱਤ ਉੱਤੇ ਨਵੀਂ ਮਿੱਟੀ ਪਵਾ ਦਿੱਤੀ। ਕੰਧਾਂ ਉੱਤੇ ਪਾਂਡੂ ਦਾ ਪੋਚਾ ਦਿਵਾਇਆ। ਥੱਲੇ ਤਲੀ ਦੇ ਦਿੱਤੀ। ਬੈਠਕ ਲਿਸ਼ਕਾਂ ਮਾਰਨ ਲੱਗੀ। ਵਿਹੜੇ ਵਿਚ ਨਵਾਂ ਪੰਪ ਲਗਵਾ ਦਿੱਤਾ ਸੀ। ਬਿਜਲੀ ਦੀ ਫਿਟਿੰਗ ਠੀਕ ਸੀ। ਚਾਰ ਬੰਦੇ ਸੱਦ ਕੇ ਪਟਵਾਰੀ ਦਾ ਸਾਰਾ ਲਕਾ-ਤੁਕਾ ਬੈਠਕ ਵਿਚ ਲਿਆ ਸੁੱਟਿਆ। ਸਰਵਣ ਦੇ ਘਰ ਪਿੰਡ ਦੇ ਲੋਕਾਂ ਦੀ ਆਵਾਜਾਈ ਹੋਣ ਲੱਗੀ। ਪਟਵਾਰੀ ਕੋਲ ਕਿਰਸਾਣਾਂ ਨੂੰ ਸਾਰਾ ਦਿਨ ਕੰਮ ਰਹਿੰਦੈ, ਕੁਝ ਮਹੀਨਿਆਂ ਬਾਅਦ ਹੀ ਲੱਗਣ ਲੱਗਿਆ ਜਿਵੇਂ ਸਰਵਣ ਦਾ ਇਹ ਮਕਾਨ ਕੋਈ ਸਰਕਾਰੀ ਦਫਤਰ ਹੋਵੇ। ਸਰਵਣ ਨੂੰ ਕੋਈ ਯਾਦ ਨਹੀਂ ਕਰਦਾ ਸੀ। ਦੋਵੇਂ ਸਬਾਤਾਂ ਅੰਦਰੋਂ ਐਨ ਸਾਫ ਕਰਕੇ ਜੱਸੀ ਨੇ ਉਹਨਾਂ ਵਿਚ ਆਪਣੀ ਤੂੜੀ ਭਰ ਦਿੱਤੀ। ਜਿਵੇਂ ਜੱਸੀ ਦਾ ਇਹ ਆਪਣਾ ਮਕਾਨ ਹੋਵੇ। ਜਿਵੇਂ ਉਹ ਤਾਂ ਸਰਵਣ ਨੂੰ ਮਰਿਆ ਹੀ ਭਾਲਦਾ ਸੀ। ਉਹਦੀ ਦੋ ਕਿੱਲੇ ਨਿਆਈ ਹੁਣ ਜੱਸੀ ਦੀ ਨਿਆਈ ਸੀ।

ਫਿਰਨੀ ਉੱਤੇ ਉਹਨਾਂ ਲੋਕਾਂ ਦੀਆਂ ਹੀ ਆਬਾਦੀਆਂ ਸਨ, ਜਿਹਨਾਂ ਕੋਲ ਆਪਣੀ ਜ਼ਮੀਨ ਸੀ।

ਉਹਨਾਂ ਦੀਆਂ ਜ਼ਮੀਨਾਂ ਵਿਚੋਂ ਹੀ ਮੁਰੱਬਾਬੰਦੀ ਵੇਲੇ ਇਹ ਆਬਾਦੀਆਂ ਕੱਟੀਆਂ ਗਈਆਂ ਸਨ। ਪਰ ਧੌਂਕਲ ਕਿਆਂ ਕੋਲ ਤਾਂ ਕੋਈ ਜ਼ਮੀਨ ਨਹੀਂ ਸੀ। ਆਬਾਦੀ ਕਿੱਥੋਂ ਕੱਟੀ ਜਾਂਦੀ। ਆਬਾਦੀਆਂ ਵਾਲਿਆਂ ਨੇ, ਕੁਝ ਨੇ ਤਾਂ ਆਪਣੇ ਅੰਦਰਲੇ ਛੱਡ ਕੇ ਬਾਹਰ ਆਬਾਦੀ ਵਿਚ ਖੁੱਲ੍ਹੇ ਮਕਾਨ ਛੱਤ ਲਏ, ਬਹੁਤਿਆਂ ਨੇ ਆਬਾਦੀਆਂ ਨੂੰ

ਬਾਹਰਲੇ ਘਰ ਬਣਾ ਲਿਆ, ਜਿੱਥੇ ਉਹਨਾਂ ਦੇ ਤੁੜੀ ਵਾਲੇ ਕੋਠੇ ਸਨ ਅਤੇ ਡੰਗਰ-ਪਸ਼ੂ ਬੰਨ੍ਹਿਆ ਜਾਂਦਾ। ਕਰਤਾਰੋ ਚਾਹੁੰਦੀ ਸੀ, ਦੋ ਮੱਝਾਂ ਹੋਣ। ਇਕ ਮੱਝ ਦੇ ਦੁੱਧ ਨਾਲ ਤਾਂ ਸਰਦਾ ਨਹੀਂ। ਆਏ-ਗਏ ਦਾ ਘਰ ਹੈ।

ਜੱਸੀ ਨੂੰ ਹੁਣ ਬਾਹਰਲੇ ਘਰ ਦੀ ਬਹੁਤ ਲੋੜ ਸੀ। ਉਹਦਾ ਮੁੰਡਾ ਜੁਆਨ ਹੁੰਦਾ ਜਾ ਰਿਹਾ ਸੀ ਅਤੇ ਰਿਹਾੜ ਕਰਦਾ ਕਿ ਟਰੈਕਟਰ ਲੈਣਾ ਹੈ। ਜੱਸੀ ਬਥੇਰਾ ਆਖਦਾ ਕਿ ਟਰੈਕਟਰ ਉਹਨਾਂ ਨੇ ਕੀ ਕਰਨਾ ਹੈ, ਉਹ ਕਿਹੜਾ ਖੇਤੀ ਦਾ ਕੰਮ ਕਰਦੇ-ਕਰਾਉਂਦੇ ਹਨ। ਨਾਲੇ ਟਰੈਕਟਰ ਖੜ੍ਹਾਉਣ ਨੂੰ ਥਾਂ ਕਿੱਥੇ ਹੈ। ਜੱਸੀ ਕੋਲ ਇਕ ਐਸ ਸੀ।

ਦੂਜੀ ਮੱਝ ਨਾ ਲੈਣ ਦਾ ਵੱਡਾ ਕਾਰਨ ਇਹੀ ਸੀ ਕਿ ਅੰਦਰਲੇ ਘਰ ਐਨਾਂ ਥਾ ਹੀ ਨਹੀਂ ਸੀ। ਅਖੀਰ ਜੱਸੀ ਨੇ ਆਪਣੇ ਅਗਵਾੜ ਵਾਲੇ ਪਾਸੇ ਹੀ ਫਿਰਨੀ ਉੱਤੇ ਇਕ ਬਣਿਆ-ਬਣਾਇਆ ਮਕਾਨ ਮੁੱਲ ਲੈ ਲਿਆ। ਇਹ ਬਾਹਰਲਾ ਘਰ ਇਕ ਕਰਜ਼ਾਈ ਜੱਟ ਨੇ ਵੇਚ ਦਿੱਤਾ ਸੀ। ਪੈਸੇ ਸੂਤ-ਸਿਰ ਹੀ ਲਏ। ਪਰ ਅਗਲੇ ਦੀ ਕਬੀਲਦਾਰੀ ਸੰਢੀ ਗਈ। ਇਸ ਮਕਾਨ ਵਿਚ ਪਿੱਛੇ ਦੋ ਸਬਾਤਾਂ ਸਨ । ਸਬਾਤਾਂ ਅੱਗੇ ਵਰਾਂਢਾ ਸੀ। ਫਿਰਨੀ ਵਾਲੇ ਪਾਸੇ ਇਕ ਦਰਵਾਜ਼ਾ ਅਤੇ ਦਰਵਾਜ਼ੇ ਦੇ ਸੱਜੇ ਹੱਥ ਬੈਠਕ ਸੀ। ਲੰਮਾ-ਚੌੜਾ ਵਿਹੜਾ। ਪੂਰਾ ਅੱਧਾ ਕਿੱਲਾ ਥਾਂ ਸੀ ਇਹ।

ਤੇ ਫੇਰ ਜੱਸੀ ਨੇ ਬਾਹਰਲੇ ਘਰ ਸਭ ਤੋਂ ਪਹਿਲਾਂ ਵੱਡਾ ਨਲਕਾ ਲਵਾਇਆ। ਪਹਿਲਾਂ ਕੁੱਤਾ-ਪੰਪ ਸੀ। ਮੁੰਡੇ ਦੀ ਰਿਹਾੜ ਵੀ ਪੂਰੀ ਹੋ ਗਈ, ਨਵਾਂ ਟਰੈਕਟਰ ਆ ਗਿਆ. ਟਰਾਲੀ ਵੀ। ਮੱਝਾਂ ਦੋ ਹੋ ਗਈਆਂ। ਜੱਸੀ ਕੋਲ ਕੀ ਘਾਟਾ ਸੀ ਕਿਸੇ ਗੱਲ ਦਾ, ਅੱਜ ਦੀ ਘੜੀ ਉਹ ਤਾਂ ਚਾਹੇ ਹਵਾਈ ਜਹਾਜ਼ ਖਰੀਦ ਕੇ ਲੈ ਆਉਂਦਾ।

ਮੈਂਗਲ ਖਾਸਾ ਬੁੱਢਾ ਹੋ ਚੁੱਕਿਆ ਸੀ। ਨਾ ਹੁਣ ਉਹਤੋਂ ਸੰਵਾਰ ਕੇ ਤੁਰਿਆ ਜਾਂਦਾ, ਨਾ ਉਹਨੂੰ ਪੂਰਾ ਦਿਸਦਾ ਸੀ। ਇਕ ਹੱਥ ਸੋਟੀ ਅਤੇ ਇਕ ਹੱਥ ਅੱਖਾਂ ਉੱਤੇ ਕਰਕੇ ਤੁਰਦਾ। ਹੌਲੀ-ਹੌਲੀ ਤੁਰਦਾ, ਕੀੜੀ ਦੀ ਤੋਰ। ਪਰ ਘਰੋਂ ਗੁਰਦੁਆਰੇ ਤੇ ਗੁਰਦੁਆਰਿਓਂ ਘਰ, ਹੋਰ ਕਿਧਰੇ ਉਹ ਜਾਣ-ਜੋਗਾ ਨਹੀਂ ਸੀ। ਦੋ ਵਾਰ ਰਾਹ ਵਿਚ ਡਿਗ ਵੀ ਪਿਆ। ਕਰਤਾਰੋ ਬਹੁਤ ਆਖਦੀ, ''ਬਾਪੂ, ਹੁਣ ਤੂੰ ਟਿਕ ਕੇ ਬੈਠ। ਮੰਜੇ 'ਤੇ ਬੈਠਾ ਰੋਟੀ ਖਾਹ। ਮੰਜੇ 'ਤੇ ਬੈਠਾ ਚਾਹ ਪੀ। ਹੁਣ ਤੇਰੀ ਉਮਰ ਨ੍ਹੀ ਰਹਿ 'ਗੀ, ਨਿੱਤ ਗੁਰਦੁਆਰੇ ਜਾਣ ਦੀ।" ਪਰ ਉਹਸੁਣਦਾ ਨਹੀਂ ਸੀ। ਗੁਰਦੁਆਰੇ ਦੋ ਗੇੜੇ ਲਾਉਂਦਾ। ਮਰਦਾ-ਪੈਂਦਾ ਜਾਂਦਾ ਜ਼ਰੂਰ। ਜਦੋਂ ਗੁਰਦੁਆਰੇ ਪਹੁੰਚਦਾ, ਦੂਜੇ ਬੰਦੇ ਉਹਨੂੰ ਆਪ ਮੰਜੀ ਡਾਹ ਦਿੰਦੇ ਤੇ ਉਹਨੂੰ ਮੋਢਿਆਂ ਤੋਂ ਫੜ ਕੇ ਬਿਠਾ ਦਿੰਦੇ। ਉਹਦਾ ਦਮ ਉੱਖੜਿਆ ਹੁੰਦਾ, ਉਹ ਉਹਨੂੰ ਪਾਣੀ ਪਿਆਉਂਦੇ। ਜੱਸੀ ਦੇ ਘਰ ਚਾਹੇ ਛੱਤੀ ਪਦਾਰਥ ਸਨ, ਪਰ ਮੈਂਗਲ ਗੁਰਦੁਆਰੇ ਦੀ ਚਾਹ ਜ਼ਰੂਰ ਪੀਂਦਾ। ਆਖਰ ਚਲਿਆ ਗਿਆ ਇਕ ਦਿਨ ਬੁੜ੍ਹਾ।

ਜੱਸੀ ਨੇ ਬਾਪੂ ਦਾ ਭੋਗ ਬਾਹਰਲੇ ਘਰ ਪਾਇਆ। ਓਥੇ ਹੀ ਸਾਧਾਰਣ ਪਾਠ ਖੁਲ੍ਹਾਇਆ ਸੀ। ਘਰ ਤੋਂ ਬਾਹਰ ਵੀ ਫਿਰਨੀ ਉੱਤੇ ਤੰਬੂ ਲਾ ਦਿੱਤੇ ਗਏ। ਵਿਹੜੇ ਵਿਚ ਅੰਦਰ ਹਲਵਾਈਆਂ ਨੇ ਭੱਠੀਆਂ ਚਾੜ੍ਹ ਲਈਆਂ। ਅੰਨ-ਪਾਣੀ ਛਕਣ ਸਾਰਾ ਪਿੰਡ ਆਇਆ। ਸਾਬਤ ਮੂੰਗੀ ਦੀ ਦਾਲ, ਕਣਕ ਦੇ ਫੁਲਕੇ, ਪਚਰੰਗੇ ਡੱਬਿਆਂ ਦਾ ਆਚਾਰ ਅਤੇ ਲਾਲ ਰੰਗ ਦੀਆਂ ਜਲੇਬੀਆਂ। ਬਾਹਰਲੇ ਪਿੰਡਾਂ ਦੇ ਲੋਕ ਵੀ ਆ ਰਹੇ ਸਨ। ਭੋਗ ਪਿਆ ਤਾਂ ਲਾਊਡ-ਸਪੀਕਰ ਉੱਤੇ ਲੀਡਰ ਲੋਕਾਂ ਨੇ ਸ਼ਰਧਾਂਜਲੀ ਭਾਸ਼ਣ ਵੀ ਦਿੱਤੇ। ਅਕਾਲੀ, ਕਾਂਗਰਸੀ, ਕਮਿਊਨਿਸਟ ਅਤੇ ਸਾਧ ਸੰਤ ਉਹ ਕਈ ਸਨ। ਬੋਲਣ ਵਾਲਾ ਪਹਿਲਾਂ ਸਰਦਾਰ ਮੈਂਗਲ ਸਿੰਘ ਦੀ ਮੌਤ ਦਾ ਅਫਸੋਸ ਕਰਦਾ। 'ਘੱਲੇ ਆਹੇ ਨਾਨਕਾ, ਸੱਦੇ ਉਠ ਜਾਹੇ' ਆਖਦਾ। ਫੇਰ ਸਰਪੰਚ ਜਸਵੰਤ ਸਿੰਘ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦਾ। ਇਲਾਕੇ ਵਿਚ ਐਡਾ ਵੱਡਾ ਧਰਮਾਤਮਾ ਆਦਮੀ ਉਹ ਇਕੋ-ਇਕ ਸੀ। ਪਾਠ ਦਾ ਭੋਗ ਪਾਉਣ ਦਾ ਸਾਰਾ ਕੰਮ ਬਾਬਾ ਰਾਮਦਾਸ ਦੇ ਸੇਵਕਾਂ ਨੇ ਕੀਤਾ ਸੀ। ਬਾਬਾ ਰਾਮਦਾਸ ਲਾਉਡ-ਸਪੀਕਰ ਵਿਚ ਆਪ ਵੀ ਬੋਲੇ। ਕੜਾਹ-ਪਰਸ਼ਾਦ ਦੀ ਦੇਗ ਲੈ ਕੇ ਖਾਂਦੇ ਅਤੇ ਫੇਰ ਮੂੰਹਾਂ ਉਤੋਂ ਦੀ ਹੱਥ ਫੇਰਦੇ ਪਿੰਡ ਦੇ ਬੰਦੇ ਆਪਣੇ ਘਰਾਂ ਨੂੰ ਤੁਰੇ ਜਾਂਦੇ ਗੱਲਾਂ ਕਰਦੇ। ਆਖਦੇ, "ਇਹ ਤਾਂ ਮੁੰਡੇ ਨੇ ਆ ਕੇ ਕੰਮ ਦਾ ਚੱਕ ਚੱਕ ਲਿਆ. ਨਹੀਂ ਤਾਂ ਕੀਹ ਸੀ ਮੈਂਗਲੀਆ। ਸਾਰੀ ਉਮਰ ਇਕ ਵੀ ਚੱਜ ਦਾ ਕੰਮ ਨ੍ਹੀ ਸੀ ਕੀਤਾ ਉਹਨੇ। ਸਾਰੇ ਲੰਡਰਾਂ ਆਲੇ ਕੰਮ।'

''ਇਹ ਜੱਸੀ ਨਾ ਹੁੰਦਾ ਤਾਂ ਮੈਂਗਲ ਦਾ ਵੀ ਆਖਰ ਓਹੀ ਹਾਲ ਹੋਣਾ ਸੀ, ਜਿਹੜਾ ਸਰਵਣ ਦਾ ਹੋਇਆ। ਗੱਲ ਕਰਦੇ ਸਰਵਣ ਦੀ ਹੁਣ ਕੋਈ? ਇਹਦੀਆਂ ਗੱਲਾਂ, ਮੈਂਗਲ ਦੀਆਂ, ਮਾਰ ਫੜ ਕੇ ਔਹ ਕਿਲੇ ਉਸਾਰ 'ਤੇ ਬੋਲਣ ਆਲੇ ਲੀਡਰਾਂ ਨੇ।''

18

ਮੱਖਣ ਦੇ ਕਤਲ ਦਾ ਮੁੱਕਦਮਾ ਡੇਢ-ਦੋ ਸਾਲ ਚੱਲਿਆ। ਜਗਤਾਰ ਨੂੰ ਵੀਹ ਸਾਲੀ ਹੋ ਗਈ। ਮੁਖਤਿਆਰੇ ਦੀ ਤਸੱਲੀ ਸੀ ਕਿ ਉਹ ਫਾਂਸੀ ਲੱਗਣ ਤੋਂ ਬਚ ਗਿਆ। ਵੀਹ ਸਾਲੀ ਦਾ ਕੀ ਹੁੰਦੈ, ਐਵੇਂ ਹੀ ਸਾਲ ਨਿਕਲ ਜਾਂਦੇ ਹਨ। ਬੰਦਾ ਜਿਉਂਦਾ-ਜਾਗਦਾ ਮੁੜ ਕੇ ਆਪਣੇ ਘਰ ਤਾਂ ਆ ਜਾਂਦੈ। ਰਾਮ ਸੂ ਨੂੰ ਨਾ ਕੋਈ ਤਸੱਲੀ ਸੀ ਤੇ ਨਾ ਕੋਈ ਰੰਜ। ਵੀਹ ਸਾਲੀ ਹੋ ਗਈ, ਚਾਹੇ ਜਗਤਾਰ ਨੂੰ ਫਾਂਸੀ ਲੱਗ ਜਾਂਦੀ, ਉਹਦਾ ਮੱਖਣ ਤਾਂ ਮੁੜ ਕੇ ਆਉਣਾ ਨਹੀਂ ਸੀ। ਉਹ ਤਾਂ ਬੱਸ ਐਵੇਂ ਲੋਕ-ਲੱਜ ਨੂੰ ਮੁਕੱਦਮਾ ਲੜੀ ਗਿਆ ਸੀ। ਇਕ ਤਾਂ ਬੰਦਾ ਘਰੋਂ ਉਠ ਗਿਆ, ਦੂਜੇ ਪੈਸੇ ਲਾਓ ਹੁਣ ਉਹਦੇ ਮੁਕੱਦਮੇ 'ਤੇ। ਇਹ ਸਾਰਾ ਕੰਜਰਖਾਨਾ ਰਾਮ ਸੂ ਨੇ ਆਪ ਪਹਿਲਾਂ ਚੰਦ ਲੱਧੜ ਦੇ ਮੁਕੱਦਮੇ ਵੇਲੇ ਵੇਖਿਆ ਹੋਇਆ ਸੀ। ਕਚਹਿਰੀਆਂ ਅਤੇ ਥਾਣੇ ਵਿਚ ਕਿਵੇਂ ਪੈਸਾ ਪਾਣੀ ਵਾਂਗ ਵਹਿੰਦਾ ਹੈ, ਪਰ ਵਿਚੋਂ ਨਿਕੱਲਦਾ ਕੁਝ ਨਹੀਂ। ਐਵੇਂ ਬੱਸ ਮਨ ਦੀਆਂ ਤਸੱਲੀਆਂ ਹੁੰਦੀਆਂ ਹਨ।

ਜੱਸੀ ਕੋਲ ਦੋਵੇਂ ਧਿਰਾਂ ਆਉਂਦੀਆਂ। ਉਹ ਕਿਸੇ ਵੀ ਧਿਰ ਨਾਲ ਨਾ ਕਦੇ ਥਾਣੇ ਗਿਆ, ਨਾ ਹਸਪਤਾਲ ਅਤੇ ਨਾ ਕਚਹਿਰੀ ਵਿਚ। ਰਾਮ ਨੂੰ ਉਹਦੇ ਘਰ ਆਉਂਦਾ ਤਾਂ ਉਹਨੂੰ ਸਰਪੰਚ ਕਾਨੂੰਨ ਸਮਝਾਉਣ ਲਗਦਾ। ਹੌਸਲਾ ਦਿੰਦਾ ਕਿ ਜਗਤਾਰ ਨੂੰ ਫਾਹਾ ਲੱਗੇਗਾ। ਇਹ ਹੋ ਹੀ ਨਹੀਂ ਸਕਦਾ ਕਿ ਫਾਂਸੀ ਨਾ ਹੋਵੇ। ਮੁਖਤਿਆਰ ਆਉਂਦਾ ਤਾਂ ਉਹਨੂੰ ਵੀ ਹੌਸਲਾ ਦਿੰਦਾ। ਆਖਦਾ, 'ਸਰਕਾਰੀ ਵਕੀਲ ਮੇਰਾ ਬੰਦਾ ਐ। ਮੈਂ ਕਹਿ ਤੂੰ ਉਹਨੂੰ। ਆਪਣੀ ਗੱਲ ਮੰਨਦੇ ਉਹ। ਤੂੰ ਉਹਦੇ ਕੋਲ ਮੇਰਾ ਨਾਉ ਲੈ ਕੇ ਦੇਖੀਂ ਕਦੇ।" ਤੇ ਫੇਰ ਦਿਲਹਰਾਉਂਦਾ 'ਜਗਤਾਰ ਦਾ ਵਾਲ ਵਿੰਗਾ ਨੀ ਹੁੰਦਾ। ਫਾਂਸੀ ਤਾਂ ਕੀ. ੳਹਨੂੰ ਕੈਦ ਵੀ ਮਸਾਂ ਪੰਜ-ਸੱਤ ਸਾਲ ਹੋਊ। ਸਾਲਾਂ ਦੀ ਤਾਂ ਐਮੇਂ ਗਿਣਤੀ ਹੁੰਦੀ ਐ ਭੈੜਿਆ, ਕੈਦ ਤਾਂ ਅੱਧੀ ਭਗਤਣੀ ਪੈਂਦੀ ਐ।"

ਕਤਲ ਦੇ ਮੁਕੱਦਮੇ ਵਿਚ ਪੈਸੇ ਦੀ ਕੋਈ ਕੀਮਤ ਨਹੀਂ ਰਹਿੰਦੀ, ਬੱਸ ਲੱਗੋ-ਲੱਗ। ਕਮਾਲ ਦੀ ਗੱਲ ਇਹ ਕਿ ਦੋਵਾਂ ਧਿਰਾਂ ਕੋਲ ਪੈਸਾ ਜੱਸੀ ਕੋਲੋਂ ਜਾਂਦਾ ਸੀ । ਦੋਵਾਂ ਨੂੰ ਹੀ ਜਿੰਨੇ ਪੈਸਿਆਂ ਦੀ ਲੋੜ ਹੁੰਦੀ, ਉਹ ਰਾਤ-ਬਰਾਤੇ ਜੱਸੀ ਦੇ ਘਰ ਆਉਂਦੇ, ਏਧਰ-ਓਧਰ ਦੀਆਂ ਗੱਲਾਂ ਮਾਰ ਕੇ ਪੈਸੇ ਮੰਗਦੇ। ਜੱਸੀ ਪਹਿਲਾਂ ਤਾਂ ਮਜਬੂਰੀ ਜ਼ਾਹਰ ਕਰਦਾ। ਦੂਜੇ ਪਾਸੇ ਮੂੰਹ ਕਰਕੇ ਗਿਣਤੀਆਂ-ਮਿਣਤੀਆਂ ਜਿਹੀਆਂ ਕਰਨ ਲੱਗ ਪੈਂਦਾ। ਪਰ ਆਖਰ ਨੂੰ ਆਖ ਦਿੰਦਾ, ''ਚੰਗਾ ਫੇਰ, ਤੜਕੇ ਅੱਠ ਵਜਦੇ ਨੂੰ ਮਕੰਦੀ ਦੀ ਹੱਟ 'ਤੇ ਆ ਜੀ। ਪੈਸਿਆਂ ਦਾ ਕਰੂੰ ਮੈਂ, ਕਿਤੋਂ ਕਰਾਂ। ਲਿਖਤ ਕਰ ਲਾਂਗੇ, ਚੰਗਾ ਰਹਿੰਦੈ।''

ਰਾਮ ਨੂੰ ਨੂੰ ਉਹ ਆਖਦਾ ਰਹਿੰਦਾ, ''ਪੈਸਿਆਂ ਦੀ ਪਰਵਾਹ ਨਾ ਕਰੀਂ। ਮੁੰਡਾ ਤੇਰਾ ਖਾ ਲਿਆ ਕੁੱਤੇ ਜੱਟ ਨੇ, ਹੁਣ ਢੇਕਾ ਲੱਗ ਕੇ ਗਿਐ। ਲੱਜਤ ਤਾਂ ਈ ਐ, ਜੇ ਫਾਹਾ ਲੱਗੇ ਭੈਣ ਚੋਦ ਨੂੰ। ਜਿੰਨੇ ਜੋਗਾ ਹੈਗਾ ਮੈਂ, ਕਰੂੰ ਤੇਰਾ।"

*ਮੁਖਤਿਆਰੇ ਨੂੰ ਆਖਦਾ, ''ਪੈਸੇ ਦਾ ਕੀਹ ਐ, ਮੁਖਤਿਆਰ ਸਿਆਂ, ਹੱਥਾਂ ਦੀ ਮੈਲ ਐ। ਜਗਤਾਰ ਦੀ ਕੇਰਾਂ ਜਾਨ-ਬਖਸ਼ੀ ਹੋ 'ਜੇ, ਬਥੇਰਾ ਕਮਾ ਲੈਂਗੇ ਦੋਮੇਂ ਭਰਾ। ਮੈਂ ਤਾਂ ਭਾਈ ਜਿੰਨੇ ਜੋਗਾ ਹੈਗਾ, ਕਰਦਾ ਰਹੂੰ। ਮੇਰੇ ਕੰਨੀਓ ਕਦੇ ਵੀ ਨਾ ਸੰਗੀਂ। ਚਾਹੇ ਕਿਧਰੋਂ ਫੜਕੇ ਦੇਮਾਂ, ਹਰ ਵੇਲੇ ਤਾਂ ਦੇਖ ਲੈ ਹੁੰਦਾ ਨ੍ਹੀ ਕੋਲ, ਤੈਨੂੰ ਅਟਕਾ ਨ੍ਹੀ ਪੈਣਾ ਦਿੰਦਾ।'

ਜਿੰਨੇ ਪੈਸੇ ਉਹ ਦਿੰਦਾ, ਮੁਕੰਦੀ ਦੀ ਹੱਟ ਉੱਤੇ ਜਾ ਕੇ ਆਪਣੀ ਬਹੀ ਵਿਚ ਲਿਖਤ ਕਰਵਾ ਲੈਂਦਾ। ਪਹਿਲਾਂ ਦਿੱਤੇ ਪੈਸੇ ਵੀ ਵਿਚ ਜੁੜਵਾ ਦਿੰਦਾ। ਇੰਜ ਵਿਆਜ ਲੱਗ-ਲੱਗ ਪੈਸਾ ਵਧੀ ਜਾਂਦਾ। ਏਦਾਂ ਹੀ ਕਰਦੇ-ਕਰਾਉਂਦੇ ਇਕ ਸਾਲ ਲੰਘ ਗਿਆ। ਦੋਵੇਂ ਧਿਰਾਂ ਵਲ ਲੱਖਾਂ-ਰੁਪਈਏ ਹੋ ਚੁੱਕੇ ਸਨ। ਇਕ ਦਿਨ ਉਹਨੇ ਦੋਵਾਂ ਨੂੰ ਹੀ ਜਵਾਬ ਦੇ ਦਿੱਤਾ। ਕਹਿੰਦਾ, ' ਕੀ ਪਤੈ ਭਾਈ, ਇਹ ਪੈਸਾ ਕਦੋਂ ਮੁੜ ਤੇਰੇ ਕੋਲੋਂ, ਤੂੰ ਵਾਹਣ ਲਖਾਦੇ ਆਵਦਾ। ਜਦੋਂ ਰੁਪਈਏ ਤਾਰ ਦੇਂਗਾ, ਵਾਹਣ ਫੇਰ ਤੇਰਾ।" ਇੰਜ ਉਹਨੇ ਰਾਮ ਸੂ ਦਾ ਇਕ ਕਿੱਲਾ ਅਤੇ ਮੁਖਤਿਆਰੇ ਦੇ ਦੋ ਕਿੱਲੇ ਗਹਿਣੇ ਕਰਵਾ ਲਏ। ਦੋਵਾਂ ਨੂੰ ਹੀ ਇਕੱਠੇ ਰੁਪਏ ਹੋਰ ਦੇ ਦਿੱਤੇ ਤਾਂ ਕਿ ਗਹਿਣਾ ਖਾਸਾ ਨਿੱਗਰ ਹੋ ਜਾਵੇ ਅਤੇ ਉਹ ਛੇਤੀ-ਛੇਤੀ ਜ਼ਮੀਨ ਛੁਡਵਾ ਨਾ ਸਕਣ।

ਜਦੋਂ ਦੋਵੇਂ ਘਰਾਂ ਦੀਆਂ ਜ਼ਮੀਨਾਂ ਉਹਨੇ ਕਿਸੇ ਹੋਰ ਜੱਟ ਨੂੰ ਹਿੱਸੇ ਉੱਤੇ ਦਿੱਤੀਆਂ, ਤਦ ਹੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਸਰਪੰਚ ਤੋਂ ਪੈਸੇ ਲੈ ਕੇ ਵਰਤਦੇ ਰਹੇ ਹਨ। ਲੋਕ ਬੜੇ ਤਿੱਖੇ ਹੁੰਦੇ ਹਨ, ਸਾਰੀ ਗੱਲ ਦੀ ਬਿੜਕ ਰਖਦੇ ਹਨ। ਹੁਣ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਰਾਮ ਸੂ ਦਾ ਕਿੰਨਾ ਖਰਚ ਹੋਇਆ ਹੈ ਤੇ ਮੁਖਤਿਆਰੇ ਦਾ ਕਿੰਨਾ। ਆਖਦੇ, ‘ਲੁੱਧੜਾਂ ਦਾ ਵੱਧ ਖਰਚ ਆਪੇ ਹੋਣਾ ਸੀ ਭਾਈ, ਬੰਦਾ ਕਢਵਾਉਂਣੈ ਉਹਨਾਂ ਨੇ ਕਤਲ ਚੋਂ। ਪੈਸਾ ਜਾਂ ਬੰਦਾ, ਇਕ ਚੀਜ਼ ਰਹੂ ਕੋਲੇ। ਪੈਸੇ ਕੰਨੀਓਂ ਹੱਥ ਘੁੱਟ ਲਿਆ ਤਾਂ ਬੰਦਾ ਜਾਊ।"

ਹੋਊ।" ਲੋਕ ਤਾਂ ਇਹ ਵੀ ਆਖਦੇ," ਜਗਤਾਰ ਨੂੰ ਸਜਾ ਨ੍ਹੀ ਹੁੰਦੀ। ਜੇ ਹੋਈ ਵੀ ਤਾਂ ਥੋੜ੍ਹੇ ਸਾਲਾਂ ਦੀ

''ਕਿਉਂ ਬਈ? ਬੰਦਾ ਤਾਂ ਉਹਨੇ ਸਾਮ੍ਹਣੇ ਮਾਰਿਐ। ਕੋਈ ਪੁੱਛਣ ਲਗਦਾ।

"ਗਹਿਣੇ ਟਿਕੀ ਜਮੀਨ ਦੱਸੀ ਜਾਂਦੀ ਐ, ਕਮਲਿਆ। ਦੀਹਦਾ ਈ ਐ। ਰਾਮ ਸੂ ਨੇ ਹੱਥ ਘੁੱਟ ਲਿਆ। ਲੁੱਧੜਾ ਨੇ ਖਾਸਾ ਝੋਕਿਆ ਲਗਦੈ। ਸਜਾ ਆਪੇ ਘੱਟ ਹੋਊ, ਭਾਈ।"

''ਫੇਰ ਤਾਂ ਬੰਦਾ ਮਾਰਨਾ ਖੇਡ ਈ ਐ।"

"विभे?"

''ਪੈਸਾ ਹੋਵੇ, ਕਿਸੇ ਨੂੰ ਮਾਰ ਦਿਓ ਚਾਹੇ। ਪੈਸੇ ਕਰਕੇ ਡਾਲ ਨ੍ਹੀ ਵਿਗੜਦਾ।'

''ਸਮੇਂ ਬਦਲ 'ਗੇ ਭਾਈ। ਪਹਿਲੇ ਵਖਤਾਂ 'ਚ ਜੱਜ ਜਿਹੜਾ ਹੁੰਦਾ ਸੀ. ਰੱਬ ਦਾ ਰੂਪ ਹੁੰਦਾ। ਕਦੇਨ੍ਹੀ ਸੀ ਸੁਣਿਆ, ਬਈ ਜੱਜ ਵੀ ਪੈਸੇ ਖਾ ਲੈਂਦੈ। ਹੁਣ ਤਾਂ ਜੱਜ ਵੀ ਭਰਿਸ਼ਟ 'ਗੇ। ਉਹ ਜਮਾਨੇ ਨੀ ਰਹੇ ਹੁਣ।"

ਜ਼ਮੀਨ ਗਹਿਣੇ ਲੈਣ ਬਾਅਦ ਵੀ ਜੱਸੀ ਉਹਨਾਂ ਨੂੰ ਪੈਸੇ ਦਿੰਦਾ ਰਹਿੰਦਾ। ਪਰਦਾ ਬਣਿਆ ਹੋਇਆ ਸੀ, ਹੋਰ ਹੁਣ ਉਹ ਕੀਹਤੋਂ ਲੈਂਦੇ ਰੁਪਈਏ। ਜਦੋਂ ਕਤਲ ਦਾ ਫੈਸਲਾ ਹੋਇਆ, ਉਸ ਤੋਂ ਬਾਅਦ ਮੁਖਤਿਆਰੇ ਦੀ ਤਿੰਨ ਕਿੱਲੇ ਅਤੇ ਰਾਮ ਸੂੰ ਦੀ ਦੋ ਕਿੱਲੇ ਜ਼ਮੀਨ ਜੱਸੀ ਸਰਪੰਚ ਕੋਲ ਗਹਿਣੇ ਸੀ। ਸੱਥ ਵਿਚ ਗੱਲਾਂ ਹੁੰਦੀਆਂ, ''ਕਿਸੇ ਦਾ ਬੰਦਾ ਨੁਕਸਾਨਿਆ ਗਿਆ, ਕਿਸੇ ਨੂੰ ਜੇਲ੍ਹ ਹੋ ਗੀ, ਖੱਟ ਗਿਆ ਤਾਂ ਸਰਪੰਚ ਖੱਟ ਗਿਆ। ਪੰਜ ਕਿੱਲੇ ਦਾ ਮਾਲਕ ਬਣ ਬੈਠਾ। ਹੁਣ ਛੁੱਟਦੀ ਨ੍ਹੀ ਇਹ ਸਾਰੀ ਉਮਰ। ਬੱਸ ਸਮਝੋ ਸਰਪੰਚ ਦੀ ਹੈ। हुँबी।"

ਇਸ ਵਾਰ ਕਈ ਵਰ੍ਹਿਆਂ ਪਿੱਛੋਂ ਪੰਚਾਇਤ-ਚੋਣਾਂ ਹੋਈਆਂ। ਲੋਕ ਹੈਰਾਨ ਸਨ, "ਇਹ ਗੱਲ ਕਿੱਥੋਂ ਸੁੱਝ 'ਗੀ ਬਈ ਸਰਕਾਰ ਨੂੰ । ਪਹਿਲਾਂ ਤਾਂ ਊਈ ਕਿੰਨੇ ਸਾਲ ਲੰਘਾ 'ਤੇ। ਜਿਮੇਂ ਮੈਂਬਰੀ-ਸਰਪੰਚੀ ਅਗਲੇ ਨੇ ਘਰੇ ਜੰਮੀ ਹੋਵੇ। ਜਿਹੜਾ 'ਕੇਰਾਂ ਬਣ ਗਿਆ ਬੱਸ ਬਣ ਗਿਆ।"

ਜੱਸੀ ਸਮਝਣ ਲੱਗ ਪਿਆ ਸੀ ਕਿ ਸਰਪੰਚੀ ਦੇ ਕੰਮ ਵਿਚ ਕਈ ਪੰਗੇ ਹਨ.ਛੱਡੋ ਪਰ੍ਹੇ ਇਹ ਕੁੱਤ-ਖਾਨਾ। ਜਣਾ-ਖਣਾ ਰੰਨ ਸਮਝਦੈ ਆਵਦੀ-ਚੱਲ ਬਈ ਸਰਪੰਚਾ ਥਾਣੇ. ਚੱਲ ਬਈ ਸਰਪੰਚਾ ਤਸੀਲਦਾਰ ਦੇ, ਚੱਲ ਬਈ ਸਰਪੰਚਾ, ਆਹ ਕੰਮ ਕਰਾ ਸਾਡਾ, ਚੱਲ ਬਈ ਸਰਪੰਚਾ ਉਹ ਕੰਮ ਕਰਾ ਸਾਡਾ। ਐਮੇਂ ਵਾਧੂ ਦੀ ਵਗਾਰ ਐ ਇਹ ਸਰਪੰਚੀ।'

ਇਸ ਵਾਰ ਜੱਸੀ ਸਰਪੰਚੀ ਲਈ ਖੜ੍ਹਾ ਨਹੀਂ ਹੋਇਆ। ਨਾ ਕਿਸੇ ਦੀ ਮੱਦਦ ਕੀਤੀ। ਉਹ ਸਮਝਦਾ ਸੀ ਕਿ ਜਿਹੜਾ ਵੀ ਜਿੱਤ ਗਿਆ, ਆਪਣਾ ਬਣਕੇ ਈ ਰਹੂ, ਹੋਰ ਉਹਨੇ ਕਿੱਧਰ ਜਾਣੈ। ਨਵੇਂ ਸਰਪੰਚ ਨੂੰ ਤਾਂ ਦੋ ਸਾਲ ਕੰਮਾਂ-ਕਾਰਾਂ ਦੀ ਸਮਝ ਹੀ ਨਹੀਂ ਆਉਂਦੀ। ਨਾਲੇ ਸਾਰੇ ਅਫਸਰਾਂ, ਸਾਰੇ ਲੀਡਰਾਂ ਨਾਲ ਆਪਣੀ ਜਾਣ-ਪਛਾਣ ਹੋ ਗਈ। ਜਿਹੜਾ ਵੀ ਨਵਾਂ ਥਾਣੇਦਾਰ ਆਵੇ, ਨਵਾਂ ਤਹਿਸੀਲਦਾਰ ਆਵੇ, ਕੋਈ ਵੀ ਨਵਾਂ ਅਫਸਰ ਆਵੇ, ਆਪਣਾ ਹੁੰਦੈ, ਪਹਿਲਾਂ ਏਸ ਇਲਾਕੇ 'ਚ ਰਹਿ ਕੇ ਗਿਆ ਹੁੰਦੈ, ਉਹ ਸੋਚਦਾ, ਐਨੇ ਕੰਮ ਤਾਂ ਮੈਂ ਫੇਰ ਵੀ ਕਰੀ ਜਾਊਂ। ਕੀ ਲੈਣਾ ਹੈ ਸਰਪੰਚ ਬਣਕੇ।

ਇਸ ਵਾਰ ਸਰਪੰਚੀ ਦੀ ਚੋਣ ਤਿੰਨ ਬੰਦਿਆਂ ਨੇ ਲੜੀ। ਇਕ ਇਹਨਾਂ ਵਿਚ ਰਾਮਦਾਸੀਆ ਸੀ. ਇੱਕ ਜੱਟ ਅਤੇ ਇਕ ਬਾਣੀਆ। ਜੱਸੀ ਦੀ ਤਿੰਨਾਂ ਨਾਲ ਲਿਹਾਜ ਸੀ। ਤਿੰਨੇ ਬੰਦੇ ਉਹਦੇ ਕੋਲ ਅੱਡ-ਅੱਡ ਦਿਨ ਬੰਦਿਆਂ ਦਾ ਇੱਕਠ ਬੰਨ੍ਹ ਕੇ ਆਏ। ਉਹਨੇ ਤਿੰਨਾਂ ਨੂੰ 'ਹਾਂ' ਆਖੀ। ਪਰ ਉਹਨੇ ਇਕ ਵਾਰ ਵੀ ਸੱਥ ਵਿਚ ਖੜ੍ਹ ਕੇ ਕਿਸੇ ਦੀ ਹਾਮੀ ਨਹੀਂ ਭਰੀ ਅਤੇ ਨਾ ਹੀ ਵੋਟਾਂ ਨੂੰ ਕਹਿਣ ਕਿਸੇ ਦੇ ਘਰ ਗਿਆ। ਐਵੇਂ ਟਾਲੇ ਜਿਹੇ ਲਾਉਂਦਾ ਰਿਹਾ। ਕਦੇ ਰੋਡ ਸ਼ਾਹ ਵਗ ਜਾਂਦਾ ਅਤੇ ਮੁੜਦਾ ਹੀ ਨਹੀਂ ਸੀ। ਕਦੇ ਦੁੱਲੇ ਦੀ ਢਾਬ ਜਾ ਕੇ ਅੰਦਰ ਕਿਸੇ ਕਮਰੇ ਵਿਚ ਛਾਪਲਿਆ ਪਿਆ ਰਹਿੰਦਾ। ਰਾਮ ਦਾਸ ਨੂੰ ਆਖਦਾ ਕਿ ਉਹਦੇ ਬਾਰੇ ਉਹ ਕਿਸੇ ਨੂੰ ਦੱਸਣ ਨਾ। ਕਦੇ ਬਰਨਾਲੇ ਜਾ ਪਹੁੰਚਦਾ ਅਤੇ ਰਾਤ ਕੱਟ ਕੇ ਮੁੜਦਾ। ਇਕ ਦਿਨ ਚੰਡੀਗੜ੍ਹ ਹੀ ਚਲਿਆ ਗਿਆ ਤੇ ਤਿੰਨ ਦਿਨ ਨਹੀਂ ਮੁੜਿਆ। ਜਦੋਂ ਫੇਰ ਵੀ ਲੋਕਾਂ ਨੇ ਖਹਿੜਾ ਨਹੀਂ ਛੱਡਿਆਂ ਤਾਂ ਕੌਰ ਚੰਦ ਨੂੰ ਨਾਲ ਲੈ ਕੇ, ਕਿਸੇ ਨੂੰ ਵੀ ਦੱਸੇ ਬਗੈਰ ਰੋਡ ਸ਼ਾਹ ਤੋਂ ਗੱਡੀ ਜਾ ਚੜ੍ਹਿਆ। ਸਿਰਫ ਕਰਤਾਰੋ ਨੂੰ ਪਤਾ ਸੀ। ਮੁੰਡੇ ਅਲਬੇਲ ਅਤੇ ਦੋਵੇਂ ਕੁੜੀਆਂ ਨੂੰ ਵੀ ਨਹੀਂ ਦੱਸਿਆ। ਜੁਆਕ ਐਵੇਂ ਅਗਾਂਹ ਗੱਲ ਕਰ ਦਿੰਦੇ ਨੇ। ਤਿੰਨਾਂ ਉਮੀਦਵਾਰਾਂ ਵਿਚੋਂ ਇਕ ਨੂੰ ਵੀ ਪਤਾ ਲੱਗ ਗਿਆ ਤਾਂ ਸਿਆਪਾ ਪਾ ਕੇ ਬਹਿ ਜਾਵੇਗਾ। ਕਹੇਗਾ, ਸਰਪੰਚਾ ਹੁਣ ਟਲਦੈਂ ਮੇਰੇ ਵਾਰੀ। ਸਿੱਧਾ ਹੋ ਕੇ 'ਸਪੋਟ' ਕਰ ਮੇਰੀ। ਨਹੀਂ ਜਵਾਬ ਦੇ ਦੇ। ਕਿਸੇ ਨੂੰ ਕੀ ਜਵਾਬ ਦੇਵਾਂਗਾ ਮੈਂ?''

ਪੰਚਾਇਤ-ਚੋਣਾਂ ਵਿਚ ਚਾਰ ਦਿਨ ਬਾਕੀ ਸਨ, ਜੱਸੀ ਤੇ ਕੌਰਾ ਹਜੂਰ ਸਾਹਿਬ ਜਾ ਪਹੁੰਚੇ। ਚੋਣਾਂ ਤੋਂ ਤਿੰਨ ਦਿਨ ਪਿੱਛੋਂ ਮੁੜੇ। ਬੁੱਘਾ ਰਾਮ ਸਰਪੰਚ ਬਣ ਚੁੱਕਿਆ ਸੀ। ਆ ਕੇ ਪਤਾ ਲੱਗਣ ਸਾਰ ਜੱਸੀ ਪਹਿਲਾਂ ਬੁੱਘੇ ਦੀ ਦੁਕਾਨ 'ਤੇ ਗਿਆ। ਉਹ ਖੜ੍ਹਾ ਹੋ ਗਿਆ ਤੇ ਜੱਸੀ ਦੇ ਪੈਰੀਂ ਹੱਥ ਲਾਏ। ਜੱਸੀ ਆਖ ਰਿਹਾ ਸੀ." ਓਏ ਭਾਈ ਲਾਲਾ ਜੀ, ਮੈਂ ਤਾਂ ਹਜ਼ੂਰ ਸਾਅਬ ਜਾ ਕੇ ਵੀ ਤੇਰੇ ਨਾਉਂ ਦੀ ਅਰਦਾਸ ਕਰਾਈ, ਬਈ ਹੇ ਸੱਚੇ
ਪਾਤਸ਼ਾਹ ਸਾਡਾ ਸ਼ਾਹ ਜਿੱਤ 'ਜੇ । ਗੁਰੂ ਮਾਰਾਜ ਦੀ ਸਹੀ . ਝੂਠ ਨਾ ਸਮਝੀ ਐਮੇਂ'

"ਮੁਖਿਆ, ਮੰਨ ਲੀ ਤੇਰੇ ਆਸਰੇ ਤਾਂ ਜਿੱਤਿਆ ਮੈਂ । ਫੇਰ ਬੱਘਾ ਕਹਿਣ ਲੱਗਿਆ "ਮੇਰਾ ਤਾਂ ਐਮੇ ਨਾਉਂ ਦੀ ਨਾਉਂ ਐ, ਸਰਪੰਚੀ ਫੇਰ ਵੀ ਤੇ ਕਰਨੀ ਐ, ਜਸਵੰਤ। ਹੁਣ ਇਹ ਗੱਲ ਭੱਜੀ ਨਾ ਹੁਣ।"

ਸਮਝ ਲੈ ਸਮਾਰ ਕੇ। ਮੈਂ ਕਹਿਨਾਂ, ਜਾਨ ਲੜਾ ਦਿਆਂਗੇ । ਪਰਵਾਹ ਨਾ ਮੰਨੀਂ, ਜਿੱਥੇ ਮਰਜੀ ਝੋਕ ਦੀ। ਪੂਰੇ ਉੱਤਰਾਂਗੇ।'' ਸੱਸੀ ਹੱਟ ਦੀ ਗੱਦੀ ਉੱਤੇ ਬਹਿੰਦਾ ਆਖ ਰਿਹਾ ਸੀ।

"ਕਸਤੂਰੀ, ਓਏ ਕਸਤੂਰੀ।" ਬੁੱਘਾ ਰਾਮ ਨੇ ਦੁਕਾਨ ਤੋਂ ਬਾਹਰ ਢਾਕਾਂ ਉੱਤੇ ਹੱਥ ਰੱਖੀ ਖੜ੍ਹੇ ਆਪਣੇ ਮੁੰਡੇ ਨੂੰ ਹਾਕ ਮਾਰੀ।

ਉਹ ਓਥੋਂ ਹੀ ਬੋਲਿਆ, ''ਹਾਂ ਬਾਈ ਜੀ।'

"ਓਏ ਜਾਹ, ਔਧਰੋਂ ਘਰੋਂ ਲੱਡੂਆਂ ਦਾ ਡੱਬਾ ਲੈ ਕੇ ਆ। ਸਰਪੰਚ ਦਾ ਮੂੰਹ ਮਿੱਠਾ ਕਰਾਈਏ।'' ਬੁੱਘੇ ਨੇ ਕਿਹਾ।

"ਮੂੰਹ ਮਿੱਠਾ ਕਿਉਂ, ਕੌੜਾ ਕਰਾਂਗੇ ਅੱਜ। ਦਾਰੂ ਪੀਮਾਂਗੇ।"

''ਲੈ ਬਈ ਆ 'ਗੀ ਲੱਜਤ। ਓਏ ਸਰਪੰਚ ਸਾਅਬ, ਤੈਨੂੰ ਸਭ ਜਾਣਦੇ ਨੇ, ਕੌਣ ਭੁੱਲਿਆ ਵਿਐ, ਤੈਨੂੰ ਮੂੰਹ ਕੌੜਾ ਕਰਨ ਆਲੇ ਨੂੰ। ਤੂੰ ਪੀਂਦਾ ਹੁੰਦਾ ਤਾਂ ਗੱਲਾਂ ਕਾਹਦੀਆਂ ਸੀ।" ਫੇਰ ਜੱਸੀ ਦੇ ਐਨ ਕੋਲ ਮੂੰਹ ਲਿਜਾ ਕੇ ਪੁੱਛਣ ਲੱਗਿਆ, '' ਪੀਮੇਂ ਗਾ ਤਾਂ ਹੁਣੇ ਮੰਗਾਮਾਂ ਬੋਤਲ?''

ਪੀਂਦਾ। "ਤੂੰ ਪੀ ਲੇਂਗਾ ਤਾਂ ਮੈਨੂੰ ਕੀ ਵੱਢਦੀ ਐ.'' ਜੱਸੀ ਨੂੰ ਪਤਾ ਸੀ ਕਿ ਬੁੱਘਾ ਰਾਮ ਸ਼ਰਾਬ ਨਹੀਂ

ਕਸਤੂਰੀ ਡੱਬਾ ਲੈ ਆਇਆ। ਬੁੱਘਾ ਰਾਮ ਨੇ ਲੱਡੂ ਜੱਸੀ ਮੂਹਰੇ ਕਰ ਦਿੱਤੇ। ਉਹਨੇ ਇਕ ਲੱਡੂ ਚੁੱਕ ਲਿਆ ਤੇ ਥੋੜ੍ਹਾ-ਥੋੜ੍ਹਾ ਕਰਕੇ ਖਾਣ ਲੱਗਿਆ। ਡੱਬਾ ਫੜ ਕੇ ਬਾਕੀ ਲੱਡੂ ਦੁਕਾਨ ਉੱਤੇ ਖੜ੍ਹੇ ਸਭ ਗਾਹਕਾਂ ਨੂੰ ਵੰਡ ਦਿੱਤੇ। ਬੁੜ੍ਹੀਆਂ, ਕੁੜੀਆਂ ਤੇ ਜੁਆਕ ਸਨ।

ਜੱਸੀ ਨੇ ਖੜ੍ਹਾ ਹੋ ਕੇ ਨਿਉਂਦਾ ਦਿੱਤਾ, ''ਲੈ ਸੇਠਾ. ਅੱਜ ਆਥਣੇ ਈ ਆਪਣੇ ਬਾਹਰਲੇ ਘਰ ਤੇਰੀ ਸਾਰੀ ਪੰਚੈਤ ਨੂੰ ਫੀਸਟ ਐ ਮੇਰੇ ਕੰਨੀਓਂ। ਦਿਨ-ਛਿਪੇ ਜੇ ਆ ਜੀਂ। ਬਾਕੀ ਕਿਹੜੇ-ਕਿਹੜੇ ਮੈਂਬਰ ਨੇ, ਮੈਨੂੰ ਉਹਨਾਂ ਦੇ ਨਾਉਂ ਲਖਿਆ ਦੇ ਹੁਣੇ। ਅੱਜ ਸਾਰੀ ਰਾਤ ਆਪਣੀ ਐ।"

ਉਹ ਸਵੇਰ ਦੀ ਗੱਡੀ ਰੋਡਸ਼ਾਹ ਆ ਕੇ ਉੱਤਰੇ ਸਨ। ਹਜੂਰ ਸਾਹਿਬ ਨੂੰ ਜਾਂਦੇ ਹੋਏ ਆਪਣਾ ਮੋਟਰਸਾਈਕਲ ਰੋਡ ਸ਼ਾਹ ਕੀਮਤੀ ਲਾਲ ਦੀ ਦੁਕਾਨ ਵਿਚ ਖੜ੍ਹਾ ਕਰ ਗਏ। ਤੇ ਹੁਣ ਜਦੋਂ ਅੱਜ ਮੁੜ ਕੇ ਆਏ ਤਾਂ ਮੋਟਰਸਾਈਕਲ ਲੈ ਕੇ ਸਦੇਹਾਂ ਹੀ ਥੰਮਣ ਵਾਲੇ ਪਹੁੰਚੇ ਗਏ। ਉਸ ਵੇਲੇ ਦੁਕਾਨ 'ਤੇ ਕੀਮਤੀ ਨਹੀਂ ਸੀ ਤੇ ਨਾ ਕੋਈ ਹੋਰ। ਨੌਕਰ ਦੁਕਾਨ ਦੀ ਸਫਾਈ ਕਰਦਾ ਫਿਰਦਾ ਸੀ। ਆਉਂਦੇ ਹੋਏ ਅੱਧਾ ਘੰਟਾ ਬਾਬਾ ਰਾਮ ਦਾਸ ਕੋਲ ਵੀ ਲਾ ਆਏ। ਰਾਮਦਾਸ ਨੇ ਹੀ ਉਹਨਾਂ ਨੂੰ ਦੱਸਿਆ ਕਿ ਬੁੱਘਾ ਰਾਮ ਸਰਪੰਚ ਬਣ ਗਿਆ ਹੈ ਅਤੇ ਸੱਤ ਹੋਰ ਜਿਹੜੇ ਮੈਂਬਰ ਬਣੇ ਉਹਨਾਂ ਵਿਚ ਤਿੰਨ ਮੈਬਰ ਹੀ ਪੁਰਾਣੇ ਹਨ। ਇਕ ਮੈਂਬਰ ਤਾਂ ਕਿੱਕਰ ਸਿੰਘ ਸੀ ਜਿਹੜਾ ਹਰ ਵਾਰ ਜਿਤਦਾ ਹੁੰਦਾ। ਜਦੋਂ ਤੋਂ ਪੰਜਾਬ ਵਿਚ ਅਤੇ ਉਸ ਤੋਂ ਪਹਿਲਾਂ ਪੈਪਸੂ ਵਿਚ ਪੰਚਾਇਤਾਂ ਬਣਨੀਆਂ ਸ਼ੁਰੂ ਹੋਈਆਂ ਸਨ, ਕਿੱਕਰ ਸਿੰਘ ਪਹਿਲੇ ਦਿਨੋਂ ਮੈਂਬਰ ਸੀ। ਉਹ ਐਡਾ ਸੱਚਾ-ਸੁੱਚਾ ਆਦਮੀ ਸੀ ਕਿ ਹਰ ਕੋਈ ਪਿੰਡ ਦਾ ਬੰਦਾ ਓਸੇ ਨੂੰ ਵੋਟ ਪਾਉਂਦਾ। ਉਹ ਵੋਟਾਂ ਵੀ ਸਭ ਤੋਂ ਵੱਧ ਲਿਜਾਂਦਾ। ਰਾਮ ਦਾਸ ਨੇ ਜੱਸੀ ਨੂੰ ਸ਼ਾਬਾਸ਼ ( ਦਿੱਤੀ ਕਿ ਉਹਨੇ ਇਹ ਬਹੁਤ ਸਿਆਣਪ ਕੀਤੀ ਹੈ ਜੋ ਵੋਟਾਂ ਵਾਲੇ ਦਿਨ ਪਿੰਡੋਂ ਟਲ ਗਿਆ। ਉਹਨੂੰ ਤਾਂ ਸਭ ਇਕ ਹਨ। ਉਹਨੇ ਤਾਂ ਹਰ ਕਿਸੇ ਤੋਂ ਕੰਮ ਲੈਣਾ ਹੈ।

ਜੱਸੀ ਦੁਪਹਿਰ ਤੋਂ ਪਹਿਲਾਂ ਬੁੱਘਾ ਰਾਮ ਦੀ ਦੁਕਾਨ ਉੱਤੇ ਗਿਆ ਸੀ। ਜਦੋਂ ਉਹਦੇ ਨਾਲ ਫੀਸਟ ਦੀ ਗੱਲ ਹੋਈ ਤਾਂ ਉਹਨੇ ਕੌਰੇ ਤੇ ਮੱਘਰ ਮਾਸਟਰ ਨੂੰ ਕੈਂਚੀਆਂ ਉੱਤੇ ਮੋਟਰਸਾਈਕਲ ਦੇ ਕੇ ਤੁਰਤ ਭੇਜਿਆ ਤੇ ਕਿਹਾ ਕਿ ਉਹ ਪੰਜ ਕਿਲੋਂ ਵਧੀਆ ਜਿਹਾ ਬੱਕਰੇ ਦਾ ਮੀਟ ਲੈ ਆਉਣ। ਜੱਸੀ ਦੇ ਬਾਹਰਲੇ ਘਰ ਕੜਾਹੀਵਿਚ ਇਹ ਮੀਟ ਬਣਨ ਲੱਗਿਆ। ਪਿਛਲੇ ਪਹਿਰ ਹੀ ਉਹਨਾਂ ਨੇ ਤੜਕਾ ਲਾ ਦਿੱਤਾ ਸੀ। ਪਹਿਲਾਂ ਤਾਂ ਖਾਸਾ ਚਿਰ ਦੇਸੀ ਘਿਓ ਵਿਚ ਮਸਾਲਾ ਭੰਨਦੇ ਰਹੇ। ਜਦੋਂ ਮਸਾਲਾ ਐਨ ਲਾਲ ਹੋ ਗਿਆ ਤੇ ਘਿਓ ਛੱਡਣ ਲੱਗਿਆ ਤਾਂ ਪਾਣੀ ਨਾਲ ਸੰਵਾਰ ਕੇ ਧੋਤਾ ਮੀਟ ਰੁੱਗ ਭਰ-ਭਰ ਪਾਉਣ ਲੱਗੇ। ਮੀਟ ਬਣਾਉਣ ਵਾਲੇ ਵੀ ਕੌਰਾ ਤੇ ਮੱਘਰ ਮਾਸਟਰ ਸਨ। ਘੋਗੇ ਦਾ ਘਰ ਓਸੇ ਪਾਸੇ ਸੀ। ਲਸਣ ਤੇ ਗੰਢੇ ਰੂਪੋ ਨੇ ਛਿੱਲੇ ਸਨ। ਮਸਾਲਾ ਰਗੜਿਆ ਵੀ ਘੋਗੇ ਦੇ ਘਰ ਹੀ। ਮਸਾਲਾ ਰਗੜਨ ਦਾ ਕੰਮ ਖਾਸਾ ਔਖਾ ਹੁੰਦਾ ਹੈ, ਇਹ ਕੰਮ ਰੂਪੋ ਨਹੀਂ ਕਰ ਸਕਦੀ ਸੀ। ਮਸਾਲੇ ਨੂੰ ਉਂਗਲ ਉੱਤੇ ਚੁੱਕ ਕੇ ਟੋਹਦੀ ਅਤੇ ਫੇਰ ਉਂਗਲ ਉਤਲਾ ਮਸਾਲਾ ਕੂੰਡੇ ਵਿਚ ਹੀ ਸੁੱਟਕੇ ਆਖਦੀ, '' ਅਜੇ ਹੋਰ ਰਗੜਾ ਲੱਗੂ।"

ਚੱਲ।'' ਪਾਲੀ ਹੱਸਣ ਲਗਦੇ। ਜੱਸੀ ਦਾ ਪਾਲੀ ਆਖਦਾ, ''ਚਾਚੀ ਦੇ ਰਗੜੇ ਨੀ ਮੁਕਦੇ ਓਏ, ਦੱਬੀ

ਤੇ ਫੇਰ ਜਦੋਂ ਕੌਰਾ ਰਗੜੇ ਹੋਏ ਮਸਾਲੇ ਦਾ ਵੱਡਾ ਛੰਨਾ ਭਰ ਕੇ ਉਹਨਾਂ ਦੇ ਘਰੋਂ ਜਾਣ ਲੱਗਿਆ ਤਾਂ ਰੂਪੋ ਨੇ ਪਿੱਛੋਂ ਬੋਲ ਮਾਰਿਆ, ''ਬਾਮ੍ਹਣਾ, ਗੱਲ ਸੁਣ ਵੇ।'' ਤੇ ਫੇਰ ਉਹਨੇ ਉਹਦੇ ਕੰਨ ਕੋਲ ਹੋ ਕੇ ਕੁਝ ਆਖਿਆ।

''ਚੰਗਾ!'' ਕੋਰਾ ਸਾਊ ਬਣ ਕੇ ਸਿਰ ਨੀਵਾਂ ਕਰ ਗਿਆ।

ਪਿੰਡ ਵਿਚ ਇਕੱਠੀ ਸ਼ਰਾਬ ਕਿਸੇ ਘਰੋਂ ਵੀ ਨਹੀਂ ਮਿਲੀ। ਇਕ ਬੋਤਲ ਕਿਸੇ ਦਿਓ। ਦੋ ਬੋਤਲਾ ਕਿਸੇ ਦਿਓ, ਮੱਘਰ ਤੇ ਕੌਰੇ ਨੇ ਦੋ ਘੰਟੇ ਲਾ ਕੇ ਮਸਾਂ ਦਸ ਬੋਤਲਾਂ ਇਕੱਠੀਆਂ ਕੀਤੀਆਂ। ਕੌਰਾ ਪਿੱਟ ਰਿਹਾ ਸੀ,''ਪਹਿਲਾਂ ਪਤਾ ਹੁੰਦਾ ਏਸ ਕੰਮ ਦਾ ਤਾਂ ਢੋਲ ਪਾ ਲੈਦੇ। ਇਹ ਜੱਸੀ ਪਤੰਦਰ ਐਨ ਮੌਕੇ 'ਤੇ ਗੱਲ ਕਰੂ।"

''ਪਹਿਲਾਂ ਕਦੋਂ ਗੱਲ ਕਰਦਾ, ਆਏ ਤਾਂ ਤੁਸੀ ਅੱਜ ਓ।" ਓਦੋਂ ਤਾਂ ਹਰਨਾਂ ਦੇ ਸਿੰਗੀਂ ਜਾ ਚੜ੍ਹੇ।' ਮੱਘਰ ਜਵਾਬ ਦਿੰਦਾ।

ਫੇਰ ਕੌਰਾ ਠੰਡਾ-ਸੀਲਾ ਹੋ ਕੇ ਆਖਦਾ, ''ਚੱਲ. ਓਧਰ ਜਦੋਂ ਨੂੰ ਉਹ ਮਸਾਲਾ ਤਿਆਰ ਕਰਨਗੇ। ਆਪਾਂ ਐਧਰ ਬੋਤਲਾਂ ਕੱਠੀਆਂ ਕਰ ਲੈਨੇ ਆਂ।' ਬੋਤਲ ਦੇ ਪੈਸੇ ਅਗਲੇ ਨੂੰ ਉਹ ਨਕਦ ਫੜਾਉਂਦੇ। ਜੱਸੀ ਨੇ ਪਹਿਲਾਂ ਹੀ ਕੌਰੇ ਨੂੰ ਪੈਸੇ ਦਿੱਤੇ ਹੋਏ ਸਨ।

ਦਿਨ-ਛਿਪਦੇ ਨਾਲ ਜੱਸੀ ਦੇ ਬਾਹਰਲੇ ਘਰ ਲੋਕਾਂ ਦਾ ਅਖਾੜਾ ਬੱਝ ਗਿਆ। ਜੇਠ-ਹਾੜ੍ਹ ਦਾ ਮਹੀਨਾ ਸੀ। ਮੀਂਹ ਹਾਲੇ ਸ਼ੁਰੂ ਨਹੀਂ ਹੋਏ ਸਨ। ਦਿਨ ਵੇਲੇ ਲੁਆਂ ਵਗਦੀਆਂ ਤੇ ਭੱਠ ਤਪਦੇ। ਅੱਗ ਦੀਆਂ ਲਸਰਾਂ ਜਿਹੀਆਂ ਹਵਾ ਦੇ ਪਿੰਡਿਆਂ ਨੂੰ ਫੂਕਦੀਆਂ ਤੁਰੀਆਂ ਜਾਂਦੀਆਂ। ਦਿਨ-ਢਲੇ ਜਦੋਂ ਟਿੱਬਿਆਂ ਦਾ ਰੇਤਾ ਠਰ ਜਾਂਦਾ ਤਾਂ ਠੰਡੀ ਹਵਾ ਵਗਣ ਲਗਦੀ। ਆਲੇ-ਦੁਆਲੇ ਪਾਣੀ ਛਿੜਕ ਕੇ ਮੰਜਾ ਡਾਹ ਲਓ ਤਾਂ ਸੌਖਾ ਸਾਹ ਆਉਂਦਾ। ਉਸ ਦਿਨ ਜੱਸੀ ਨੇ ਇੰਜ ਹੀ ਕੀਤਾ। ਦੋਵੇਂ ਪਾਲੀ ਮਸਾਲਾ ਰਗੜ ਕੇ ਵਾਪਸ ਆਏ ਤਾਂ ਜੱਸੀ ਨੇ ਉਹਨਾਂ ਨੂੰ ਪਾਣੀ ਛਿੜਕਣ ਲਾ ਦਿੱਤਾ। ਪਾਲੀਆਂ ਨੇ ਬਾਲਟੀਆਂ ਡੋਲ੍ਹ-ਡੋਲ੍ਹ ਵਿਹੜਾ ਐਨ ਤਰ ਕਰ ਦਿੱਤਾ। ਚਾਰ ਮੰਜੇ ਡਾਹ ਦਿੱਤੇ। ਚਾਰ-ਪੰਜ ਕੁਰਸੀਆਂ ਵੀ ਸਨ।

ਸੱਤੇ ਪੰਚਾਇਤ-ਮੈਂਬਰ, ਨਵਾਂ ਸਰਪੰਚ ਬੁੱਘਾ ਰਾਮ ਅਤੇ ਐਨੇ ਹੀ ਹੋਰ ਬੰਦੇ ਸਨ-ਕੌਰਾ ਬਾਮ੍ਹਣ, ਮੱਘਰ ਮਾਸਟਰ, ਘੋਗਾ, ਮੁਕੰਦੀ ਬਾਣੀਏ ਦਾ ਛੋਟਾ ਮੁੰਡਾ ਤੇ ਤਿੰਨ-ਚਾਰ ਬੰਦੇ ਹੋਰ। ਜਿੰਨੇ ਵਿਹੜੇ ਵਿਚ ਅੰਦਰ ਬੰਦੇ ਸਨ, ਓਨੇ ਹੀ ਦਰਵਾਜਿਓਂ ਬਾਹਰ ਫਿਰਨੀ ਉੱਤੇ ਕੁੱਤੇ ਖੜ੍ਹੇ ਸਨ। ਇਕ ਵੱਡੀ ਪੁਰਾਣੀ ਪਰਾਤ ਵਿਚ ਜਦੋਂ ਹੱਡੀਆਂ ਦਾ ਢੇਰ ਲੱਗ ਜਾਂਦਾ, ਉਹ ਪਾਲੀ ਨੂੰ ਆਖਦੇ, '' ਜਾਹ ਬਾਹਰ ਦਰਵੇਸ਼ਾਂ ਨੂੰ ਸਿੱਟ ਕੇ ਆ ਓਏ। ਖੜ੍ਹੇ ਨੇ ਆਸ 'ਤੇ ਉਹ ਵੀ।'

ਜਦੋਂ ਸਭ ਖਾਸਾ ਤਰਾਰੇ ਵਿਚ ਸਨ, ਕੋਰੇ ਨੇ ਬਾਟੀ ਵਿਚ ਮੀਟ ਦੀਆਂ ਤਿੰਨ-ਚਾਰ ਕੜਛੀਆਂ ਪਾਈਆਂ ਅਤੇ ਇਕ ਪਿੱਤਲ ਦੇ ਗਿਲਾਸ ਵਿਚ ਦਾਰੂ ਪਾ ਕੇ ਚੁੱਪ ਕੀਤਾ ਜਿਹਾ ਹੀ ਬਾਹਰ ਨੂੰ ਤੁਰ ਗਿਆ। ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਉਹ ਕਿੱਧਰ ਗਿਆ ਹੈ। ਬੁੱਘਾ ਰਾਮ ਨੇ ਮੀਟ ਤਾਂ ਕਾਹਦਾ ਖਾਣਾ ਸੀ, ਦਾਰੂ ਵੀ ਨਹੀਂ ਪੀਤੀ। ਉਹ ਥੋੜਾ ਚਿਰ ਬੱਸ ਉਥੇ ਬੈਠਾ ਹੀ। ਫੇਰ ਜੱਸੀ ਨੂੰ ਫਤਿਹ ਬੁਲਾ ਗਿਆ। ਨਾ ਪੀਣ-ਖਾਣੇਵਾਲੇ ਦੋ ਪੰਚਾਇਤ-ਮੈਂਬਰ ਵੀ ਸਨ। ਕਿੱਕਰ ਸਿੰਘ ਦਾਰੂ ਨਹੀਂ ਪੀਂਦਾ ਸੀ, ਪਰ ਉਹ ਅਖੀਰ ਤੱਕ ਢਾਣੀ ਵਿਚ ਬੈਠਾ ਰਿਹਾ। ਕੌਰੇ ਨੇ ਐਲਾਨ ਕੀਤਾ, '' ਓਏ ਭਾਈ. ਸੁਣੋ ਮੇਰੀ ਗੱਲ। ਮਾਲ ਖਾਸਾ ਬਚਿਆ ਪਿਐ. ਰੋਟੀ ਵੀ ਖਾਧੀ ਜਾ ਸਕਦੀ ਐ। ਪਰ ਰੋਟੀਆਂ ਹੁਣ ਭਾਈ ਆਵਦੇ ਘਰਾਂ ਤੋਂ ਮੰਗਾਓ। ਖਰੀ ਸੁਣਾ 'ਤੀ ਮੈਂ

সাধিসা। ''ਰੋਟੀਆਂ, ਬਾਮ੍ਹਣਾ, ਫੇਰ ਸਾਡੀਆਂ ਹੁਣ ਤੂੰ ਈ ਲਿਆ ਕੇ ਦੇਹ।" ਕਿਸੇ ਨੇ ਉੱਚਾ ਹੱਸ ਕੇ

ਕੌਰਾ ਤੇ ਜੱਸੀ ਦੋਵੇਂ ਪਾਲੀਆਂ ਨੂੰ ਨਾਲ ਲੈ ਕੇ ਤੁਰ ਪਏ। ਬਾਹਰ ਆ ਕੇ ਕੌਰਾ ਤੇ ਦੋਵੇਂ ਪਾਲੀ ਰੋਟੀਆਂ ਫੜਨ ਬੰਦਿਆਂ ਦੇ ਘਰੀਂ ਤੇ ਜੱਸੀ ਘੋਗੇ ਦੇ ਘਰ ਵੱਲ ਹੋ ਗਿਆ। ਕੌਰਾ ਘੋਗੇ ਨੂੰ ਖਾਸੀ ਪਿਆ ਆਇਆ ਸੀ।

Address

Dugri
Ludhiana

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919988998303

Website

Alerts

Be the first to know and let us send you an email when Focus Nature&Culture Ravinder ravi posts news and promotions. Your email address will not be used for any other purpose, and you can unsubscribe at any time.

Shortcuts

Share