24/08/2022
ਮੈਂ ਦਸਤਾਰ ਕੋਚ ਸੰਦੀਪ ਸਿੰਘ 10ਸਾਲ ਪੱਗੜੀ ਸੈਂਟਰ ਚਲਾਉਂਦਾ ਰਿਹਾ, ਬਾਈ ਨਿੱਕੂ ਮੇਰਾ ਕੀ ਹਰੇਕ ਓਹ ਵੀਰ ਦਾ ਰੋਲ ਮਾਡਲ ਰਿਹਾ ਜਿਨ੍ਹਾਂ ਨੇ ਆਪਣੀ ਚੜ੍ਹਦੀ ਜਵਾਨੀ ਵਰੇਸ ਚ ਪੱਗ ਬਣਨੀ ਸਿੱਖੀ ਤੇ ਪੋਚਵੀਂ ਪੱਗ ਲਈ ਦਿਲੋਂ ਸਮਾਂ ਲਾ ਕੇ ਨਿੱਕੂ ਦੀ ਫੋਟੋ ਸ਼ੀਸ਼ੇ ਅਗੇ ਟੰਗੀ, ਮੈਂ ਬਾਈ ਨਾਲ ਦੋ ਗਾਣਿਆਂ ਚ ਮਾਡਲਿੰਗ ਵੀ ਕੀਤੀ, by name, ਨਿੱਕੂ ਮੇਰੀ ਸਾਰੀ ਪੱਗਾਂ ਆਲੀ ਟੀਮ ਨੂੰ ਜਾਣਦਾ ਤੇ ਬਾਈ ਨੇ ਪਰਸਨਲ ਤਿੰਨੋ ਨੰਬਰ ਵੀ ਮੇਰੇ ਨਾਲ share ਕੀਤੇ, ਤੇ ਜਿੰਨਾਂ ਕੁ ਵੀਰ ਵਾਰੇ ਜਾਣਦਾ ਆ ਸੋ ਇਕ ਬੇਨਤੀ ਕਰਦਾ ਆ ਜੋ ਲੋਕ #ਨਿੱਕੂ ਵੀਰ ਵਾਰੇ ਗਲਤ ਬੋਲਦੇ। ਉਹਨਾਂ ਨੂੰ ਬੇਨਤੀ ਆ ਜੇ ਨਿੱਕੂ ਵੀਰ ਨੂੰ ਲੋੜ ਹੈ ਕਿਸੇ ਚੀਜ਼ ਦੀ ਮਦਦ ਦੀ ਤਾਂ ਸਾਥ ਦੇਣਾ ਚਾਹੀਦਾ ਹੈ.. ਹੋਈ ਗਲਤੀ ਲਈ ਉਸਨੂੰ ਸਮਝਾਉ ਤੇ ਜਿਥੇ ਉਸਨੂੰ ਸਾਥ ਦੀ ਲੋੜ ਆ ਸਾਥ ਦਿਉ.. ਉਸਨੇ ਆਪਣੀ ਸੋਹਣੀ ਪੱਗ ਨਾਲ ਲੱਖਾਂ ਨੌਜਵਾਨਾਂ ਨੂੰ ਪੱਗ ਬੰਨਣ ਲਾਤਾ ਤੇ ਜੇ ਅੱਜ ਉਸਨੂੰ ਸਾਡੀ ਲੋੜ ਆ ਤੇ ਅਸੀ ਉਸ ਨਾਲ ਕੀ ਸਲੂਕ ਕਰ ਰਹੇ ਆ.. ਰਬ ਤੋਂ ਡਰੋਂ, ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ।
ਇਨਸਾਨ ਜਦੋ ਮੁਸ਼ਕਿਲ ਚ ਹੁੰਦਾ ਹੈ ਤਾ ਥੋੜਾ ਭਟਕ ਵੀ ਜਾਂਦਾ ਹੈ ਭਟਕੇ ਨੂੰ ਵਾਪਿਸ ਲਿਆਉਣਾ ਸਾਡਾ ਫਰਜ਼ ਬਣਦਾ ਨਾ ਕਿ ਮਜ਼ਾਕ ਬਣਾਉਣ ਦਾ, ਜੇਕਰ ਨਿੱਕੂ ਤੇ ਔਖਾ ਸਮਾਂ ਹੈ ਤਾ ਉਸਦਾ ਸਾਥ ਦਿਓ।ਯਾਦ ਰੱਖੋ ਕਿਸੇ ਟਾਇਮ ਉਸ ਇਨਸਾਨ ਨੇ ਦਸਤਾਰ ਨੂੰ ਵੱਖਰੀ ਪਹਿਚਾਣ ਦਿੱਤੀ ਸੀ। ਨਿੱਕੂ ਨੂੰ ਵੀ ਚਾਹੀਦਾ ਆ ਟੇਕ
🌹ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖੋ 🌹
ਇਹ ਸਾਫ ਤੇ ਸਪੱਸ਼ਟ ਗੱਲ ਇਹ ਹੈ ਕਿ ਜਿਹੜੇ ਪਿੱਛਲੇ ਸਮੇੰ ਦੇ ਗਾਇਕ ਪੰਜਾਬ ਚ ਹੀ ਵੱਸੇ ਹੋਏ ਨੇ ਉਨਾਂ ਦੀ ਆਰਥਿਕ ਹਾਲਤ ਪੰਜਾਬ ਤੋਂ ਬਾਹਰਲਿਆਂ ਕਲਾਕਾਰਾਂ (ਮੁੰਬਈ,ਕੈਨੇਡਾ)ਦੇ ਮੁਤਾਬਕ ਜ਼ਿਆਦਾ ਵਧੀਆ ਨਹੀਂ.. ਨਿੱਕੂ ਵੀ ਉਹਨਾਂ ਵਿਚੋਂ ਇੱਕ ਆ ਤੇ ਅਗਲਾ ਅਜਿਹੀ ਹਾਲਤ ਜਿੱਥੇ ਸਹੀ ਲੱਗਦਾ ਮੱਥਾ ਟੇਕਣ ਚਲਾ ਜਾਂਦਾ, ਅਗਲੇ ਦੀ ਘਰਵਾਲ਼ੀ ਹੀ ਆਂਢ-ਗੁਆਂਢ ਤੋਂ ਸੁਣਕੇ ਕਿ ਫਲਾਣਾ ਬਾਬਾ ਬਹੁਤ ਕਰਨੀ ਵਾਲਾ ਆ, ਅੱਕ ਚੁੱਕਾ ਤੇ ਪਰੇਸ਼ਾਨ ਬੰਦਾ ਇਹੀ ਸੋਚਦਾ ਆ ਕਿ ਜੇ ਉਸ ਨੂੰ ਤਕਲੀਫ ਦੱਸ ਦਈਏ ਕੀ ਪਤਾ ਸੁੱਖ ਮਿਲ ਹੀ ਜਾਵੇ, ਨਾਲੇ ਕੋਈ ਵੱਡਾ ਕੰਮ ਤੇ ਹੈ ਨਹੀਂ ਕਿਤੇ ਜਾਕੇ ਮੱਥਾ ਟੇਕਣਾ.
ਚਾਹੇ ਇਹ ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਗੁਰੂ ਗ੍ਰੰਥ ਜੀ ਤੋਂ ਉੱਪਰ ਕੁੱਝ ਨਹੀਂ.. ਪਰ ਦੁੱਖੀ ਤੇ ਪਰੇਸ਼ਾਨ ਵਿਅਕਤੀ ਹਰ ਹੀਲਾ ਵਰਤਦਾ ਜਿਸ ਨਾਲ ਉਸਦੇ ਹਾਲਾਤਾਂ ਚ ਸੁਧਾਰ ਹੋਵੇ.. ਚੰਗਾ ਹੁੰਦਾ ਅਗਰ ਇਹ ਵੀ ਮੌਕਾ ਸਾਂਭ ਕੇ ਕੈਨੇਡਾ ਨਿਕੱਲ ਜਾਂਦਾ.. ਉਹ ਵਿਚਾਰਾ ਜੋ ਆਖ ਰਿਹਾ ਕਿ ਸਰੀਰਿਕ,ਮਾਨਸਿਕ ਤੇ ਆਰਥਿਕ ਪੀੜਾ ਤੋਂ ਉਹ ਲੰਘ ਰਿਹਾ..ਲੋਕਾਂ ਵਲੋਂ ਉਹ ਸਭ ਦੇਖਣ ਦੀ ਬਜਾਏ ਇਹ ਦੇਖਿਆ ਜਾ ਰਿਹਾ ਕਿ ਉਹ ਇੱਕ ਪਾਖੰਡੀ ਕੋਲ ਬੈਠਾ ਤੇ ਗਾਲ਼ਾਂ ਕੱਢੀਆ ਜਾ ਰਹੀਆਂ..
ਅਜ ਜਿਸ ਤਰ੍ਹਾ ਉਸ ਇਨਸਾਨ ਨੂੰ ਹਰ ਕੋਈ ਲਾਈਕ ਲੈਣ ਲਈ ਭੰਡੀ ਜਾ ਰਿਹਾ ਤੇ ਬੰਦਾ ਮਾਨਸਿਕ ਤੇ ਸਰੀਰਿਕ ਤੌਰ ਤੇ ਰੋਗੀ ਹੋ ਜਾਏ,ਕਰਜ਼ ਥੱਲੇ ਦੱਬਿਆ ਹੋਇਆ ਕੋਈ ਗਲਤ ਕਦਮ ਚੁੱਕਲੇ ਤਾਂ ਇਹੀ ਲੋਕ ਕਹਿਣਗੇ ਸੋਹਣੇ ਗਾਣੇ ਗਾਉਂਦਾ ਸੀ.
ਕਦੇ ਵਿੱਚ ਪੱਗਾਂ ਵਾਲੀ ਹਰ ਦੁਕਾਨ ਤੇ ਨਿੱਕੂ ਅਤੇ ਰਵਿੰਦਰ ਗਰੇਵਾਲ ਦੀਆ ਫੋਟੋਆ ਲੱਗੀਆ ਹੁੰਦੀਆਂ ਸੀ, ਆਮ ਵੱਡੇ ਭਰਾਵਾਂ ਤੋਂ ਸੁਣਦਾ ਸੀ ਕਿ ਨਿੱਕੂ ਜਾਂ ਰਵਿੰਦਰ ਗਰੇਵਾਲ ਵਰਗੀ ਪੱਗ ਬੰਨ੍ਹਣੀ ਹੈ. ਇਹਨਾਂ ਦੀ ਪੱਗ ਵੱਲ ਦੇਖ ਕੇ ਨੌਜਵਾਨਾਂ ਵਿੱਚ ਪੱਗ ਦਾ craze ਵਧਿਆ ਸੀ ਤੇ ਮੈਂ ਤੇ ਮੇਰੇ ਯਾਰਾਂ ਦੋਸਤਾਂ ਨੇ ਵੀ ਇਹਨਾਂ ਦੀ ਫੋਟੋ ਦੇਖ-ਦੇਖ ਪੱਗ ਬੰਨਣੀ ਸਿੱਖੀ ਸੀ ਮੇਰੇ ਕਾਲਜ ਦੇ ਸਮੇਂ ਸਾਡੇ ਨਾਲ ਪੜਦੇ ਬ੍ਰਾਹਮਣਾਂ ਦੇ ਮੁੰਡੇ ਵੀ ਪੱਗਾਂ ਬੰਨ ਕੇ ਆੳੇਦੇ ਸੀ
🙏🙏ਰੱਬ ਦੇ ਵਾਸਤੇ ਰੱਬ ਨਾ ਬਣਿਆ ਕਰੋ,ਸਰਬੱਤ ਦਾ ਭਲਾ ਵੀ ਸਿੱਖੀ ਦਾ ਫ਼ਲਸਫ਼ਾ ਹੈ..
ਭੁੱਲ-ਚੁੱਕ ਮੁਆਫ ਕਰਨਾ। ਮੇਰੀਆ ਗੱਲਾਂ ਸਹੀ ਲੱਗੀਆ ਤਾਂ ਪੋਸਟ ਸ਼ੈਅਰ ਜਰੂਰ ਕਰ ਦਿਉ
, ਤੁਹਾਡਾ ਆਪਣਾਃ- international turban artist
& MD- Turbnator_travel_immigration
Inderjit Nikku