Happy Bham

Happy Bham ਦੁਨੀਆਂ ਦੀ ਹਰ ਸ਼ੈਅ ਦੇ ਅੰਦਰ ਭਟਕਣ ਏ,
ਭਟਕਣ ਨਹੀਂ ਜੇ ਮੁਕਦੀ ਹਰ ਸ਼ੈਅ ਮੁੱਕ ਜਾਂਦੀ।

14/05/2025

14-05-2018

Jaila Sucha
Happy Bham

.                 ਕਿਥੋਂ ਕਿੱਥੇਕਿਥੋਂ ਕਿੱਥੇ ਲੈ ਆਏ ਹਾਲਾਤ ਮੇਰੇ।ਅੱਜ ਕੱਲ੍ਹ ਬਦਲੇ ਬਦਲੇ ਜਿਹੇ ਦਿਨ ਰਾਤ ਮੇਰੇ।ਕਦੇ ਲਾ ਕੇ ਮਹਿਫ਼ਲ ਤਾਰਿਆਂ ...
25/03/2025

. ਕਿਥੋਂ ਕਿੱਥੇ

ਕਿਥੋਂ ਕਿੱਥੇ ਲੈ ਆਏ ਹਾਲਾਤ ਮੇਰੇ।
ਅੱਜ ਕੱਲ੍ਹ ਬਦਲੇ ਬਦਲੇ ਜਿਹੇ ਦਿਨ ਰਾਤ ਮੇਰੇ।

ਕਦੇ ਲਾ ਕੇ ਮਹਿਫ਼ਲ ਤਾਰਿਆਂ ਦੀ,
ਮੈਂ ਚੰਨ ਨਾਲ਼ ਬਾਤਾਂ ਪਾਉਂਦਾ ਸੀ।
ਧਰਤੀ ਜੰਨਤ ਲਗਦੀ ਸੀ,
ਜਦ ਸਾਹਮਣੇ ਯਾਰ ਬਿਠਾਉਂਦਾ ਸੀ।
ਹੁਣ ਲਗਦੈ ਮੁਖ਼ਾਲਿਫ਼ ਹੋ ਗਈ ਐ ਕਾਇਨਾਤ ਮੇਰੇ।
ਅੱਜ ਕੱਲ੍ਹ ਬਦਲੇ ਬਦਲੇ ਜਿਹੇ ਦਿਨ ਰਾਤ ਮੇਰੇ।

ਦਿਨ-ਰਾਤ ਕਦੇ ਫੁੱਲਾਂ ਵਾਂਗੂੰ ਖਿੜੇ ਖਿੜੇ ਹੀ ਰਹਿੰਦੇ ਸੀ।
ਦੁੱਖ ਤਕਲੀਫਾਂ ਹੁੰਦੇ ਕੀ ਨੇ, ਪਤਾ ਨਹੀਂ ਸਾਨੂੰ ਕਹਿੰਦੇ ਸੀ।
ਤੀਆਂ ਵਾਂਗੂੰ ਦਿਨ ਬੀਤਾਕੇ, ਇੱਕ ਹੋਏ ਆਥਣ ਪ੍ਰਭਾਤ ਮੇਰੇ।
ਅੱਜ ਕੱਲ੍ਹ ਬਦਲੇ ਬਦਲੇ ਜਿਹੇ ਦਿਨ ਰਾਤ ਮੇਰੇ।

ਸੱਜਣਾਂ ਸਦਕੇ ਚਾਰ ਚੁਫੇਰੇ, ਗ਼ਮ ਪਾਏ ਆਣ ਪਸਾਰੇ ਨੇ।
ਬਹੁਤਾ ਹੱਕ ਜਤਾਉਣ ਵਾਲਿਆਂ, ਫੱਟ ਡੂੰਘੇ ਸੀਨੇ ਮਾਰੇ ਨੇ।
ਜਿੱਤ ਮੇਰੀ ਲਈ ਸੁੱਖਾਂ ਸੁਖਦੇ, ਪੱਲੇ ਪਾ ਗਏ ਮਾਤ ਮੇਰੇ।
ਅੱਜ ਕੱਲ੍ਹ ਬਦਲੇ ਬਦਲੇ ਜਿਹੇ ਦਿਨ ਰਾਤ ਮੇਰੇ।

ਹੈਪੀ ਭਾਮ

.                       ਸੋਚਾਂ ਬੁੱਲਟ 'ਤੇ ਚੜ੍ਹ ਮੁੰਡਾ ਗੇੜੀਆਂ ਵੀ ਲਾਵੇ।ਮੋੜਾਂ ਉੱਤੇ ਖੜ੍ਹ-ਖੜ੍ਹ ਟੌਹਰ ਵੀ ਬਣਾਵੇ।ਉਹ ਤਾਂ ਲੰਘ'ਜੇ ਵਰੋਲੇ...
24/03/2025

. ਸੋਚਾਂ

ਬੁੱਲਟ 'ਤੇ ਚੜ੍ਹ ਮੁੰਡਾ ਗੇੜੀਆਂ ਵੀ ਲਾਵੇ।
ਮੋੜਾਂ ਉੱਤੇ ਖੜ੍ਹ-ਖੜ੍ਹ ਟੌਹਰ ਵੀ ਬਣਾਵੇ।
ਉਹ ਤਾਂ ਲੰਘ'ਜੇ ਵਰੋਲੇ ਵਾਂਗੂੰ ਖਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ,
ਮੁੰਡਾ ਸਾਰਾ ਦਿਨ ਸੋਚੇ ਬਹਿ-ਬਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ।

ਪਰੀਆਂ ਜਿਹੀ ਸੂਰਤ 'ਤੇ ਫਿਰਦਾ ਏ ਡੁੱਲਿਆ।
ਛੁੱਟੀਆਂ ਪੜ੍ਹਾਈਆਂ ਨਾਲ਼ੇ ਖਾਣਾ-ਪੀਣਾ ਭੁੱਲਿਆ।
ਬਾਤਾਂ ਤਾਰਿਆਂ ਨਾ' ਪਾਉਂਦਾ ਰਹਿ-ਰਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ,
ਮੁੰਡਾ ਸਾਰਾ ਦਿਨ ਸੋਚੇ ਬਹਿ-ਬਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ।

ਮਿਲ ਜਾਵੇ 'ਰੇਂਜ' ਚੰਦਰੇ ਦਾ ਦਿਲ ਚਾਹੁੰਦਾ ਏ।
ਕਰ-ਕਰ ਮਿੰਨਤਾਂ ਉਹ ਬਾਪੂ ਨੂੰ ਮਨਾਉਂਦਾ ਏ।
ਲਿਆ 'ਐਪਲ' ਬੇਬੇ ਨੂੰ ਕਹਿ-ਕਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ,
ਮੁੰਡਾ ਸਾਰਾ ਦਿਨ ਸੋਚੇ ਬਹਿ-ਬਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ।

ਉੱਠ ਕੇ ਸਵੇਰੇ ਹੁਣ ਜਿੰਮ ਵੀ ਲਗਾਉਂਦਾ ਏ।
ਮਾਰ ਮਾਰ ਵੇਟ ਮੁੰਡਾ ਮਸਲ ਬਣਾਉਂਦਾ ਏ।
ਚੁੱਕੇ ਡੰਬਲ ਸ਼ੀਸ਼ੇ ਦੇ ਅੱਗੇ ਬਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ,
ਮੁੰਡਾ ਸਾਰਾ ਦਿਨ ਸੋਚੇ ਬਹਿ-ਬਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ।

ਦਿਨ ਢਲੇ਼ 'ਭਾਮ' ਨਿੱਤ ਗੁਰੂ ਘਰ ਆਉਂਦਾ ਏ,
ਇੱਕੋਂ ਅਰਜ਼ੋਈ ਮੁੜ-ਮੁੜ ਦੁਹਰਾਉਂਦਾ ਏ,
ਸੁੱਖਾਂ ਸੁੱਖਦਾ ਬਾਬੇ ਦਾ ਨਾਂ ਲੈ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ,
ਮੁੰਡਾ ਸਾਰਾ ਦਿਨ ਸੋਚੇ ਬਹਿ-ਬਹਿ ਕੇ, ਕੁੜੀ ਤੋਂ ਦਿਲ ਕਿੰਝ ਮੰਗੀਏ।

ਹੈਪੀ ਭਾਮ

23/03/2025
09/09/2024

09-09-2017

Jaila Sucha
Happy Bham

Address

Hoshiarpur
146103

Website

Alerts

Be the first to know and let us send you an email when Happy Bham posts news and promotions. Your email address will not be used for any other purpose, and you can unsubscribe at any time.

Contact The Establishment

Send a message to Happy Bham:

Share

Category