01/11/2025
ਸੁਰੀਲੇ ਫ਼ਨਕਾਰ ਮੁਹਿੰਮ ਦੇ ਤਹਿਤ ਅੱਜ ਪਿੰਡ ਮੱਲਾਂਵਾਲਾ ਦੇ ਸ਼ਹੀਦ ਸੁਖਵਿੰਦਰ ਸਿੰਘ ਸਕੂਲ ਆਫ਼ ਐਮੀਨੈਂਸ ਵਿਖੇ ਡਾ.ਰਾਜੇਸ਼ ਮੋਹਨ ਜੀ ਅਤੇ ਸੁਰੀਲੇ ਫ਼ਨਕਾਰ ਦੀ ਸਮੁੱਚੀ ਟੀਮ ਦਾ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਮਕਸਦ ਦੇ ਤਹਿਤ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਸੀ, ਅੱਜ ਇਹ ਮਕਸਦ ਪੂਰਾ ਹੁੰਦਾ ਦਿਖਾਈ ਦਿੱਤਾ, ਅੱਜ ਦੇ ਬਾਜ਼ਾਰੀ, ਸ਼ੋਰ ਸ਼ਰਾਬੇ ਭਰੇ ਗੀਤਾਂ ਤੋਂ ਉਲਟ ਸੁਰ ਆਂਗਨ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਚੰਗੇ ਸੰਗੀਤ ਦੇ ਨਾਲ ਬੱਚਿਆਂ ਨੂੰ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋੜਿਆ ਜਾਵੇ, ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ 🌸✨