EKJOT YOUTH SEWAK Academy

EKJOT YOUTH SEWAK Academy WE ARE SEVADAR OF GURUSAHIB
OUR MOTIVE IS TO DO SEWA AND ENCOURAGE OTHERS TO DO SEWA. TO JOIN US LIKE THIS PAGE AND MESSAGE
OR CALL +919971392871

WE VOLUNTARILY PERFORM SEWA IN MANAGING KIRTAN DARBARS,RELIGIOUS ND CULTURAL EVENTS LIKE MR SINGH ND MISS KAUR,SELF ACTUALIZATION CAMP.TIME TO TIME ONE DAY CAMPS ARE BEING ORGANISED BY US.

17/05/2018

Today Is The Martyrdom Day Of 11,000 Sikhs, Who Fought For Truth And Against Injustice #ਛੋਟਾਘੱਲੂਘਾਰਾ ਅੱਜ ਦੇ ਦਿਨ ਤਕਰੀਨ 7 ਤੋਂ 8000 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ 3000 ਦੇ ਕਰੀਬ ਸਿੱਖਾਂ ਨੂੰ ਬੰਦੀ ਬਣਾ ਲਿਆ, ਜਿੰਨ੍ਹਾਂ ਨੂੰ ਬਾਅਦ ਵਿੱਚ ਸ਼ਹੀਦ ਕੀਤਾ ।

ਕੋਟਿ ਕੋਟਿ ਪ੍ਰਣਾਮ
ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ !
ਜਿਉਂ ਜਿਉਂ ਮੰਨੂ ਵਾਡਦਾ ਅਸੀਂ ਦੂਣ ਸਵਾਇ ਹੋਏ !!

ਛੋਟਾ ਘੱਲੂਘਾਰਾ 17 ਮਈ, 1746ਈ:

ਸੰਮਤ 1803 ਵਿਚ ਦੀਵਾਨ ਲਖਪਤ ਰਾਇ ਨਾਲ, ਜੋ ਖਾਲਸੇ ਦੀ ਲੜਾਈ ਕਾਹਨੂੰਵਾਨ ਦੇ ਛੰਭ ਵਿਚ ਹੋਈ, ਉਹ ‘ਛੋਟਾ ਘੱਲੂਘਾਰਾ’ ਦੇ ਨਾਂ ਨਾਲ ਪ੍ਰਸਿੱਧ ਹੈ।”

ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਨਿਰਦੋਸ਼ ਭਾਈ ਤਾਰੂ ਸਿੰਘ ਜੀ ਨੂੰ ਅਸਹਿ ਕਸ਼ਟ ਦਿੱਤੇ ਪਰ ਇਸ ਪਾਪੀ ਦਾ ਅੰਤ ਵੀ ਬਹੁਤ ਹੀ ਬੁਰੀ ਤਰ੍ਹਾਂ ਹੋਇਆ। ਪਿਸ਼ਾਬ ਬੰਦ ਹੋ ਗਿਆ। ਗੁਰਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੀਆਂ 22 ਦਿਨ ਜੁੱਤੀਆਂ ਉਸ ਦੇ ਸਿਰ ਵਿਚ ਵੱਜਦੀਆਂ ਰਹੀਆਂ ਤੇ ਪਾਪੀ ਦਾ ਬੁਰੀ ਤਰ੍ਹਾਂ ਅੰਤ ਹੋਇਆ। ਉਸ ਦਾ ਪੁੱਤਰ ਯਹੀਆ ਖ਼ਾਨ ਵੀ ਪਿਤਾ ਦੇ ਪੂਰਨਿਆਂ ‘ਤੇ ਚੱਲਦਾ ਹੋਇਆ ਸਿੰਘਾਂ ‘ਤੇ ਅੱਤਿਆਚਾਰ ਕਰਨ ਲੱਗਾ। ਯਹੀਆ ਖ਼ਾਨ ਲਾਹੌਰ ਦਾ ਗਵਰਨਰ ਸੀ ਤੇ ਉਸ ਦਾ ਸੂਬੇਦਾਰ ਸੀ ਲਖਪਤ ਰਾਏ। ਇਸ ਸੂਬੇਦਾਰ (ਦੀਵਾਨ) ਲਖਪਤ ਰਾਏ ਦਾ ਭਰਾ ਜਸਪਤ ਰਾਏ ਵੀ ਫ਼ੌਜ ਦਾ ਸੈਨਾਪਤੀ ਸੀ। ਇਹ ਸਾਰੀ ਟੁਕੜੀ ਅੰਦਰਖਾਤੇ ਸਿੱਖਾਂ ਨੂੰ ਖਤਮ ਕਰਨ ‘ਤੇ ਤੁਲੀ ਹੋਈ ਸੀ। 1746 ਈ. ਵਿਚ ਵਿਸਾਖੀ ਦੇ ਪਾਵਨ ਪੁਰਬ ‘ਤੇ ਸਿੱਖ-ਸੰਗਤਾਂ ਦਾ ਇਕੱਠ ਜੋੜ ਏਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਹੋਇਆ। ਜਸਪਤ ਰਾਏ ਨੂੰ ਸਿੰਘਾਂ ਦਾ ਏਡਾ ਵੱਡਾ ਇਕੱਠ ਜੋੜ ਚੰਗਾ ਨਾ ਲੱਗਿਆ। ਉਸ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ”ਉਹ ਗੁਰਦੁਆਰਾ ਛੱਡ ਜਾਣ ਤੇ ਇਥੋਂ ਚਲੇ ਜਾਣ।” ਪਰ ਸਿੰਘਾਂ ਨੇ ਕਿਹਾ ਕਿ ਉਹ ਦੂਰੋਂ-ਨੇੜਿਓਂ ਆਏ ਹਨ, ਅੱਜ ਦੀ ਰਾਤ ਕੱਟ ਕੇ ਕੱਲ ਨੂੰ ਚਲੇ ਜਾਵਾਂਗੇ। ਜਸਪਤ ਰਾਏ ਨੂੰ ਬਸ ਕੋਈ ਨਾ ਕੋਈ ਬਹਾਨਾ ਹੀ ਚਾਹੀਦਾ ਸੀ। ਉਸ ਨੇ ਬਹੁਤ ਸਾਰੀ ਫ਼ੌਜ ਲੈ ਕੇ ਸ਼ਾਂਤਮਈ ਸਿੰਘਾਂ ‘ਤੇ ਹੱਲਾ ਬੋਲ ਦਿੱਤਾ। ਸਿੰਘਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ, ਜਿਸ ਵਿਚ ਭਾਈ ਮਨੀ ਸਿੰਘ ਜੀ ਦੇ ਭਰਾ ਸ. ਅਘੜ ਸਿੰਘ ਦੇ ਵਾਰ ਨਾਲ ਜਸਪਤ ਰਾਏ ਮਾਰਿਆ ਗਿਆ। ਲਖਪਤ ਰਾਏ ਨੂੰ ਜਦੋਂ ਆਪਣੇ ਭਰਾ ਦੇ ਮਰਨ ਦੀ ਖ਼ਬਰ ਮਿਲੀ, ਉਸ ਨੇ ਸਿੱਖਾਂ ‘ਤੇ ਅੱਤਿਆਚਾਰ ਤਿੱਖੇ ਕਰ ਦਿੱਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ-ਚੁੱਕ ਕੇ ਖੂਹਾਂ ਵਿਚ ਸੁੱਟ ਦਿੱਤੇ ਗਏ। ਗੁਰਦੁਆਰੇ ਢਾਹ ਸੁੱਟੇ। ਸਖ਼ਤ ਹੁਕਮ ਕਰ ਦਿੱਤਾ ਕਿ ਜਿਹੜਾ ਸਿੰਘਾਂ ਨੂੰ ਪਨਾਹ ਦੇਵੇਗਾ, ਰਾਜ ਦਰਬਾਰ ਦਾ ਬਾਗ਼ੀ ਹੋਵੇਗਾ ਤੇ ਸਖ਼ਤ ਸਜ਼ਾ ਮਿਲੇਗੀ। ਉਸ ਨੇ ‘ਗੁਰੂ’ ਦਾ ਨਾਮ ਲੈਣ ‘ਤੇ ਵੀ ਸਖ਼ਤ ਪਾਬੰਦੀ ਲਗਾ ਦਿੱਤੀ। ਜ਼ਿਲਾ ਗੁਰਦਾਸਪੁਰ ਵਿਚ ਕਾਹਨੂੰਵਾਨ ਦੇ ਇਲਾਕੇ ਵਿਚ ਪਾਣੀ ਦੀ ਵੱਡੀ ਝੀਲ ਵੀ ਸੀ ਤੇ ਇਸ ਇਲਾਕੇ ਵਿਚ ਸੰਘਣੇ ਜੰਗਲ ਹੋਣ ਕਾਰਨ ਸਿੱਖ ਯੋਧੇ ਅਕਸਰ ਇਸ ਸੁਰੱਖਿਅਤ ਸਥਾਨ ‘ਤੇ ਠਹਿਰ ਜਾਇਆ ਕਰਦੇ ਸਨ। ਇਸ ਵਾਰ ਵੀ ਲੱਗਭਗ 15-16 ਹਜ਼ਾਰ ਸਿੱਖ ਇਸ ਅਸਥਾਨ ‘ਤੇ ਪਹੁੰਚੇ ਹੋਏ ਸਨ। ਲਖਪਤ ਰਾਏ ਦੀਆਂ ਭਾਰੀ ਫ਼ੌਜਾਂ ਨੇ ਇਸ ਜੰਗਲ ਨੂੰ ਚੁਫੇਰਿਓਂ ਘੇਰ ਲਿਆ। ਤਿੰਨ ਮਹੀਨੇ ਸਿੰਘ ਇਸ ਘੇਰੇ ਵਿਚ ਰਹੇ। ਸਿੰਘਾਂ ਦਾ ਰਾਸ਼ਨ ਖਤਮ ਹੋ ਚੁੱਕਾ ਸੀ ਪਰ ਹੌਸਲੇ ਬੁਲੰਦ ਸਨ। ਮੁਗ਼ਲ ਫ਼ੌਜਾਂ ਨੇ ਹੋਰ ਕੋਈ ਚਾਰਾ ਨਾ ਵੇਖ ਕੇ ਅੰਤ ਵਿਚ ਕਾਹਨੂੰਵਾਨ ਦੇ ਇਸ ਸੰਘਣੇ ਜੰਗਲ ਨੂੰ ਅੱਗ ਲਗਾ ਦਿੱਤੀ। ਸਿੰਘਾਂ ਨੇ ਆਪਣੇ-ਆਪ ਨੂੰ ਤਿੰਨਾਂ ਪਾਸਿਆਂ ਤੋਂ ਬੁਰੀ ਤਰ੍ਹਾਂ ਘਿਰੇ ਹੋਏ ਵੇਖ ਕੇ ਚੌਥੇ ਪਾਸੇ ਵੱਲ ਕੂਚ ਕੀਤਾ ਪਰ ਏਧਰ ਵੀ ਬਿਆਸ ਦਰਿਆ ਭਰਿਆ, ਠਾਠਾਂ ਮਾਰਦਾ ਵਗ ਰਿਹਾ ਸੀ। ਸਿੰਘ ਪਹਾੜਾਂ ਦੀ ਦਿਸ਼ਾ ਵੱਲ ਚੱਲ ਪਏ। ਲਖਪਤ ਰਾਏ ਨੇ ਫ਼ੌਜਾਂ ਸਮੇਤ ਸਿੰਘਾਂ ਉਤੇ ਕਹਿਰੀ ਹੱਲਾ ਬੋਲ ਦਿੱਤਾ। ਸਾਰੇ ਸਿੰਘ ਬਹੁਤ ਬਹਾਦਰੀ ਨਾਲ ਲੜੇ। ਬਹੁਤ ਸਾਰੇ ਸਿੰਘ ਸ਼ਹੀਦ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ ਸਨ। ਫਿਰ ਵੀ ਸਿੰਘਾਂ ਨੇ ਡਟ ਕੇ ਮੁਕਾਬਲਾ ਕਰਨਾ ਨਾ ਛੱਡਿਆ। ਸ਼ਾਮ ਤੋਂ ਬਾਅਦ ਲੜਦਿਆਂ ਹੋਇਆਂ ਹਨੇਰਾ ਹੋ ਗਿਆ। ਹਨੇਰੇ ਦੀ ਆੜ ‘ਚ ਸਿੰਘਾਂ ਨੇ ਮੁਗ਼ਲ ਫੌਜਾਂ ‘ਤੇ ਜ਼ਬਰਦਸਤ ਹੱਲਾ ਬੋਲ ਦਿੱਤਾ ਤੇ ਕੁਝ ਸਿੰਘ ਮੁਗਲ ਫ਼ੌਜ ਦੇ ਘੇਰੇ ‘ਚੋਂ ਦੀ ਬਾਹਰ ਨਿਕਲ ਗਏ। ਰਾਤ ਦੇ ਸਮੇਂ 8 ਕੁ ਮੀਲ ਅੱਗੇ ਜਾ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਅਤੇ ਨਵਾਬ ਕਪੂਰ ਸਿੰਘ ਆਦਿ ਆਗੂ ਸਿੰਘਾਂ ਦੀ ਅਗਵਾਈ ਵਿਚ ਮੁਗਲ ਫ਼ੌਜਾਂ ‘ਤੇ ਫਿਰ ਸਿੰਘਾਂ ਨੇ ਕਹਿਰੀ ਹੱਲਾ ਰਾਤ ਸਮੇਂ ਕਰ ਦਿੱਤਾ। ਮੁਗ਼ਲ ਫ਼ੌਜਾਂ ਅਜੇ ਸੰਭਲੀਆਂ ਵੀ ਨਹੀਂ ਸਨ ਕਿ ਸਿੰਘ ਵੱਢ-ਟੁੱਕ ਕਰਕੇ ਫਿਰ ਘੋੜਿਆਂ ਸਮੇਤ ਵਾਪਿਸ ਆ ਗਏ। ਬਹੁਤ ਸਾਰੇ ਸਿੰਘ ਸ਼ਹੀਦ ਹੋਏ ਤੇ ਭਾਰੀ ਗਿਣਤੀ ਵਿਚ ਮੁਗਲਾਂ ਨੇ ਕੈਦੀ ਬਣਾ ਕੇ ਲਾਹੌਰ ਲੈ ਆਂਦੇ। ਉਨ੍ਹਾਂ ਦੇ ਕੇਸ ਕਤਲ ਕਰ ਦਿੱਤੇ ਗਏ ਅਤੇ ਲਾਹੌਰ ਦੇ ਦਿੱਲੀ ਦਰਵਾਜ਼ੇ ਦੇ ਬਾਹਰ ਖੁੱਲ੍ਹੇ ਸਥਾਨ ‘ਤੇ ਸਭ ਨੂੰ ਤਲਵਾਰ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸ ਸਥਾਨ ਦਾ ਨਾਂ ਹੁਣ ‘ਸ਼ਹੀਦ ਗੰਜ’ ਹੈ।

ਛੋਟੇ ਘੱਲੂਘਾਰੇ ਦੇ ਇਸ ਯੁੱਧ ਵਿਚ ਲੱਗਭਗ 11000 ਸਿੰਘ ਸ਼ਹੀਦ ਹੋਏ। ਇਹ ਯੁੱਧ 1746 ਈ. ਨੂੰ ਹੋਇਆ। ਤੁਰਕ ਸੈਨਾ ਨੇ ਢਿੰਡੋਰਾ ਪਿਟਵਾ ਦਿੱਤਾ ਕਿ ਅਸੀਂ ਸਾਰੇ ਸਿੰਘਾਂ ਨੂੰ ਖਤਮ ਕਰ ਦਿੱਤਾ ਹੈ ਪਰ ਸਿੰਘਾਂ ਦੇ ਹੌਸਲੇ ਮੱਧਮ ਨਾ ਹੋਏ। ਉਨ੍ਹਾਂ ਨੇ ਮੁਗਲਾਂ ਵਿਰੁੱਧ ਸੰਘਰਸ਼ ਜਾਰੀ ਰੱਖਿਆ। ਇਸ ਤੋਂ 2 ਸਾਲ ਬਾਅਦ 1748 ਈ. ਦੀ ਵਿਸਾਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੰਘਾਂ ਦਾ ਭਾਰੀ ਇਕੱਠ ਜੋੜ ਹੋਇਆ, ਜਿਸ ਤੋਂ ਮਿਸਲਾਂ ਹੋਂਦ ਵਿਚ ਆਈਆਂ ਅਤੇ ਸੰਯੁਕਤ ਕਮਾਂਡ ‘ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ' ਨੂੰ ਸੌਂਪੀ ਗਈ। ਸਿੱਖ ਇਤਿਹਾਸ ਵਿਚ ‘ਛੋਟਾ ਘੱਲੂਘਾਰਾ’ ਦਾ ਨਾਂ ਸਦਾ ਅਮਰ ਹੈ।

ਇਹਨਾਂ ਮਹਾਨ ਸੂਰਮਿਆਂ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ ।

Delhi fathey Diwas 2018
02/05/2018

Delhi fathey Diwas 2018

Waheguru Ji Ka khalsaWaheguru Ji ki father JiWith the Grace of Waheguru Ji Ek-jot team performing their duties on the oc...
23/04/2018

Waheguru Ji Ka khalsa
Waheguru Ji ki father Ji

With the Grace of Waheguru Ji Ek-jot team performing their duties on the occasion of Nihaal-2018

Some selected drawings made by Singh and Kaur on 26th January at Gurudwara Bangla Sahib
27/01/2018

Some selected drawings made by Singh and Kaur on 26th January at Gurudwara Bangla Sahib

Please do visit our stall at    to sign the   and get your Batch
26/03/2017

Please do visit our stall at to sign the and get your Batch

  on this   is again coming forward with their initiative of  .We will be eagerly  waiting for u at our Stall to sign th...
23/03/2017

on this is again coming forward with their initiative of .

We will be eagerly waiting for u at our Stall to sign the for

Don't forget to take these beautiful batches from our Volunteers

Some more pics from the Camp
27/01/2017

Some more pics from the Camp

Beside Heavy Rain These Singhs & Kaurs turned up @ Gurudwara Bangla Sahib on January 26, 2017 to showcase their talent a...
27/01/2017

Beside Heavy Rain These Singhs & Kaurs turned up @ Gurudwara Bangla Sahib on January 26, 2017 to showcase their talent at the Camp. We Salute their dedication towards the religion and their spirit to learn Sikh History

Glimpses of Guru Nanak Dev Ji's Prakash Utsav Nagar Kirtan 13/11/2016
12/11/2016

Glimpses of Guru Nanak Dev Ji's Prakash Utsav Nagar Kirtan 13/11/2016

Glimpses from       of  .  before the samagam started.Join   for sewas in the near future. Kindly drop a message in the ...
04/07/2016

Glimpses from of .
before the samagam started.

Join for sewas in the near future. Kindly drop a message in the inbox for details

Management and Security @ Ibadat'16
06/04/2016

Management and Security @ Ibadat'16

25/03/2016

ਸ਼ਹੀਦ ਭਾਈ ਸੁਬੇਗ ਸਿੰਘ ਜੀ ਸ਼ਾਹਬਾਜ਼ ਸਿੰਘ ਜੀ (ਸ਼ਹੀਦੀ ਦਿਹਾੜਾ 25 ਮਾਰਚ 1746)

ਸਰਦਾਰ ਸੁਬੇਗ ਸਿੰਘ ਜੀ ਪਿੰਡ ਜੰਬਰ ਜ਼ਿਲਾ ਲਾਹੌਰ ਦੇ ਵਸਨੀਕ ਸਨ। ਉਹ ਚੰਗੇ ਰਸੂਖ ਵਾਲੇ ਜ਼ਿਮੀਂਦਾਰ ਤੇ ਸਰਕਾਰੀ ਠੇਕੇਦਾਰ ਤੇ ਫ਼ਾਰਸੀ ਦੇ ਚੰਗੇ ਵਿਦਵਾਨਸਨ। ਲਾਹੌਰ ਦਾ ਸੂਬਾ ਜ਼ਕਰੀਆ ਖ਼ਾਨ ਉਹਨਾਂ ਦੀ ਇਜ਼ਤ ਕਰਦਾ ਸੀ। ਉਹਨਾਂ ਨੇਉਸ ਦੇ ਕਈ ਕੰਮ ਸਵਾਰੇ ਸਨ ਅਤੇ ਕਈ ਮੌਕਿਆਂ ਤੇ ਉਸ ਦੀ ਕਦਰ ਯੋਗ ਸੇਵਾਸਹਾਇਤਾ ਕੀਤੀ ਸੀ। ਉਨ੍ਹਾਂ ਵਿਚੋਂ ਇਕ ਖਾਸ ਕਥਨ-ਯੋਗ ਹੈ।

ਸੰਨ 1733 ਵਿਚ ਜ਼ਕਰੀਆ ਖ਼ਾਨ ਨੇ ਦਿੱਲੀ ਦੇ ਬਾਦਸ਼ਾਹ ਨੂੰ ਲਿਖਿਆ ਕਿ ਅਸੀਂਸਿੱਖਾਂ ਉਪਰ ਵੱਧ ਤੋਂ ਵੱਧ ਸਖ਼ਤੀ ਕਰਕੇ ਵੇਖ ਲਈ ਹੈ, ਪਰ ਵਸ ਵਿਚ ਨਹੀਂਆਉਂਦੇ, ਇਹ ਮੁਕਦੇ ਵੀ ਨਹੀਂ ਅਤੇ ਆਪਣੇ ਕਾਰਿਆਂ ਤੋਂ ਰੁਕਦੇ ਤੇ ਹਟਦੇ ਵੀਨਹੀਂ। ਮੇਰੀ ਤਜ਼ਵੀਜ ਹੈ ਕਿ ਇਹਨਾਂ ਨਾਲ ਨਰਮੀ ਵਾਲਾ ਸਲੂਕ ਕਰ ਕੇ ਵੇਖਲਈਏ। ਇਸ ਖ਼ਿਆਲ ਨਾਲ ਉਹਨਾਂ ਨੂੰ ਜਾਗੀਰ ਦਿੱਤੀ ਜਾਵੇ ਅਤੇ ਉਹਨਾਂ ਦੇਜੱਥੇਦਾਰ ਨੂੰ ਨਵਾਬ ਦਾ ਖ਼ਿਤਾਬ ਦਿੱਤਾ ਜਾਵੇ। ਦਿੱਲੀ ਦੇ ਬਾਦਸ਼ਾਹ ਨੇ ਇਹ ਸਲਾਹਮੰਨ ਲਈ। ਅੰਤ ਜ਼ਕਰੀਆ ਖ਼ਾਨ ਨੇ ਸਰਦਾਰ ਸੁਬੇਗ ਸਿੰਘ ਜੀ ਨੂੰ ਆਪਣਾ ਵਕੀਲਬਣਾ ਕੇ ਭੇਜਿਆ ਤਾਂ ਜੋ ਖ਼ਾਲਸੇ ਨਾਲ ਗੱਲਬਾਤ ਤੇ ਸਮਝੌਤਾ ਕੀਤਾ ਜਾਵੇ ਤੇ ਸਿੰਘਾਂ ਨੂੰਪੇਸ਼ਕਸ਼ ਕੀਤੀ ਜਾਵੇ, ਜਦੋਂ ਸਰਦਾਰ ਸਾਹਿਬ ਖ਼ਾਲਸੇ ਪਾਸ ਪੁਜੇ, ਜੋ 1733 ਵਿਸਾਖੀ ਸਮੇਂ ਅਕਾਲ ਤਖ਼ਤ ਸਾਹਿਬ ਤੇ ਜੁੜਿਆ ਹੋਇਆ ਸੀ ਤਾਂ ਖ਼ਾਲਸੇਵੱਲੋਂ ਉਹਨਾਂ ਨੂੰ ਪਹਿਲਾਂ ਤਨਖਾਹ ਲਾਈ ਗਈ, ਕਿਉਂਕਿ ਉਹ ਸਰਕਾਰ ਨੂੰਮਿਲਵਰਤਨ ਦੇ ਰਹੇ ਸਨ। ਉਹਨਾਂ ਨੇ ਸਰਕਾਰ ਵੱਲੋਂ ਨਵਾਬੀ, ਦਿਆਲਪੁਰ,ਕੰਗਣਪੁਰ ਤੇ ਝਬਾਲ ਦੇ ਪਰਗਨਿਆਂ ਦੀ ਜਗੀਰ, ਜਿਸ ਦੀ ਆਮਦਨ ਇਕ ਲੱਖਰੁਪਿਆ ਸਲਾਨਾ ਸੀ ਅਤੇ ਕੀਮਤੀ ਖ਼ਿੱਲਅਤ (ਪੁਸ਼ਾਕ) ਖ਼ਾਲਸੇ ਅੱਗੇ ਪੇਸ਼ ਕੀਤੀ।ਖ਼ਾਲਸੇ ਵਲੋਂ ਜੱਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਨੇ ਕਿਹਾ ਸਾਨੂੰ ਸਤਿਗੁਰਾਂ ਦਾਫੁਰਮਾਣ ਹੈ ਕਿ ਖ਼ਾਲਸਾ ਰਾਜ ਕਰੇਗਾ। ਅਸੀਂ ਆਪ ਰਾਜ ਜਿਤਾਂਗੇ।ਕਿਸੇ ਦੀ ਦਿੱਤੀਹੋਈ ਨਵਾਬੀ ਕਿਉਂ ਲਈਏ? ਪਰ ਸਰਦਾਰ ਸੁਬੇਗ ਸਿੰਘ ਜੀ ਦੇ ਕਹਿਣ-ਕਹਾਉਣਅਤੇ ਜ਼ੋਰ ਦੇਣ ਉਤੇ ਪ੍ਰਵਾਨ ਕਰਨੀ ਮੰਨ ਲਈ। ਪਹਿਲਾਂ ਦੀਵਾਨ ਦਰਬਾਰਾ ਸਿੰਘ ਜੀਨੂੰ ਜੋ ਸਿਰ ਕੱਢ ਜੱਥੇਦਾਰ ਸੀ, ਨਵਾਬੀ ਲੈਣ ਲਈ ਕਿਹਾ ਗਿਆ। ਉਹਨਾਂ ਨੇ ਨਾਂਹਕਰ ਦਿੱਤੀ। ਕਈਆਂ ਹੋਰਨਾਂ ਨੂੰ ਕਿਹਾ ਗਿਆ, ਪਰ ਕੋਈ ਨਵਾਬੀ ਤੇ ਲੱਖ ਰੁਪਏ ਦੀਜਾਗੀਰ ਲੈਣੀ ਨਾ ਮੰਨੇ। ਅਖੀਰ ਵਿਚ ਸਰਦਾਰ ਸੁਬੇਗ ਸਿੰਘ ਜੀ ਨੇ ਕਿਹਾ ਖ਼ਾਲਸਾਜੀ! ਇਹ ਕਿਸੇ ਸੇਵਾਦਾਰ ਨੂੰ ਬਖਸ਼ ਦਿਓ, ਮੋੜੋ ਨਾ। ਉਸ ਵੇਲੇ ਸ੍ਰ. ਕਪੂਰ ਸਿੰਘਫੈਜ਼ਲਪੁਰੀਆ ਸੰਗਤਾਂ ਨੂੰ ਪੱਖਾ ਝੱਲ ਰਿਹਾ ਸੀ। ਉਹ ਖ਼ਾਲਸੇ ਦੇ ਤਬੇਲਿਆਂ ਦੀ ਲਿੱਦਹੂੰਝਣ ਅਤੇ ਘੋੜਿਆਂ ਦੇ ਦਾਣੇ ਪਾਣੀ ਦੀ ਸੇਵਾ ਕਰਦਾ ਹੁੰਦਾ ਸੀ। ਨਵਾਬੀ ਤੇ ਜਾਗੀਰਉਸ ਨੂੰ ਦਿੱਤੀ ਗਈ। ਉਸਨੇ ਕਿਹਾ, ਜੀਅ ਤਾਂ ਮੇਰਾ ਨਹੀਂ ਕਰਦਾ ਪਰ ਜੇ ਖ਼ਾਲਸਾਬਖਸ਼ਿਸ਼ ਕਰਦਾ ਹੈ, ਤਾਂ ਹਾਜ਼ਰ ਹਾਂ, ਪਰ ਪਹਿਲਾਂ ਇਸ ਸਨਦ ਤੇ ਖ਼ਿੱਲਅਤ ਨੂੰ ਪੰਜਸਿੰਘਾਂ ਦੇ ਚਰਨਾਂ ਨੂੰ ਛੁਹਾ ਦਿਓ।ਭਾਈ ਸੁਬੇਗ ਸਿੰਘ ਜੀ ਦੀ ਬੇਨਤੀ ਪ੍ਰਵਾਨ ਹੋਈ ਤੇਨਵਾਬੀ ਉਸ ਸਮੇਂ ਸੰਗਤਾਂ ਨੂੰ ਪੱਖਾ ਝੱਲ ਰਹੇ ਸ੍ਰ. ਕਪੂਰ ਸਿੰਘ ਜੀ ਨੂੰ ਦੇ ਦਿੱਤੀ ਗਈ।

ਭਾਈ ਸੁਬੇਗ ਸਿੰਘ ਜੀ ਦੇ ਵਾਪਸ ਲਾਹੌਰ ਆਉਣ ਤੇ ਜ਼ਕਰੀਆ ਖ਼ਾਨ ਨੇ ਉਹਨਾਂਦਾ ਬਹੁਤ ਧੰਨਵਾਦ ਕੀਤਾ। ਉਨ੍ਹਾਂ ਦਾ ਜ਼ਕਰੀਆ ਖ਼ਾਨ ਤੇ ਇਹ ਬਹੁਤ ਵੱਡਾ ਅਹਿਸਾਨਸੀ। ਇਸ ਤੋਂ ਛੁੱਟ ਹੋਰ ਵੀ ਕਈ ਮੌਕਿਆਂ ਤੇ ਸ੍ਰ. ਸੁਬੇਗ ਸਿੰਘ ਜੀ ਨੇ ਜ਼ਕਰੀਆਖ਼ਾਨ ਦੇ ਯੋਗ ਕੰਮ ਸਵਾਰੇ ਸਨ।ਹਕੂਮਤ ਤੇ ਸਿੰਘਾਂ ਵਿਚਾਲੇ ਕੁਝ ਚਿਰ ਸੁਲ੍ਹਾ ਰਹੀ। ਹਕੂਮਤ ਮੁੱਕਰ ਗਈ ਤੇਜ਼ਕਰੀਆ ਖ਼ਾਨ ਨੇ ਫਿਰ ਸਿੰਘਾਂ ਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ। ਸਿੰਘ ਚੰਗੇ ਮੌਕੇਦੀ ਭਾਲ ਵਿਚ ਮੁੜ ਜੰਗਲਾਂ ਨੂੰ ਤੁਰ ਗਏ।

ਸ੍ਰ. ਸੁਬੇਗ ਸਿੰਘ ਜੀ ਦਾ ਹੋਣਹਾਰ ਲੜਕਾ ਸ਼ਾਹਬਾਜ਼ ਸਿੰਘ ਲਾਹੌਰ ਦੇ ਇਕਮਦਰੱਸੇ (ਸਕੂਲ) ਵਿਚ ਕਾਜ਼ੀ ਪਾਸੋਂ ਫ਼ਾਰਸੀ ਵਿਦਿਆ ਹਾਸਲ ਕਰਦਾ ਸੀ। ਜਦੋਂਇਹ ਬੱਚਾ 18 ਵਰ੍ਹਿਆਂ ਦਾ ਹੋਇਆ, ਤਾਂ ਬੜਾ ਸੁੰਦਰ ਗੱਭਰੂ ਹੋ ਨਿਕਲਿਆ। ਕਾਜ਼ੀਇਸ ਬੱਚੇ ਦੇ ਡੀਲ ਡੌਲ, ਆਚਰਣ ਤੇ ਲਿਆਕਤ ਤੋਂ ਬਹੁਤ ਪ੍ਰਭਾਵਿਤ ਸੀ। ਮਨ ਹੀਮਨ ਕਾਜ਼ੀ ਸੋਚਣ ਲੱਗਾ, ਕਿਉਂ ਨਾਂ ਇਸ ਲੜਕੇ ਨੂੰ ਇਸਲਾਮ ਧਰਮ ਵਿਚ ਲਿਆ ਕੇਆਪਣੀ ਸੁੰਦਰ ਲੜਕੀ ਨਾਲ ਇਸ ਲੜਕੇ ਦਾ ਨਿਕਾਹ ਕਰ ਕੇ ਇਸ ਨੂੰ ਆਪਣਾਜਵਾਈ ਬਣਾ ਲਵਾਂ। ਇਸ ਮੰਤਵ ਦੀ ਪੂਰਤੀ ਲਈ ਹੌਲੀ ਹੌਲੀ ਕਾਜ਼ੀ ਨੇ ਸ਼ਾਹਬਾਜ਼ਸਿੰਘ ਨੂੰ ਇਸਲਾਮ ਧਰਮ ਦੀਆਂ ਖੂਬੀਆਂ ਦੱਸ-ਦੱਸ ਕੇ ਇਸਲਾਮ ਧਰਮ ਵਲ ਪ੍ਰੇਰਨਾਆਰੰਭਿਆ। ਸ਼ਾਹਬਾਜ਼ ਸਿੰਘ ਭਾਵੇਂ ਇਸਲਾਮੀ ਵਾਤਾਵਰਣ ਵਿਚ ਵਿਦਿਆ ਹਾਸਲਕਰ ਰਿਹਾ ਸੀ, ਪਰ ਉਸਨੂੰ ਬਚਪਨ ਤੋਂ ਹੀ ਮਾਤਾ ਪਿਤਾ ਨੇ ਸਿੱਖ ਧਰਮ ਦੇ ਸੁੰਦਰਅਸੂਲ, ਉੱਤਮ ਵਿਚਾਰਧਾਰਾ ਤੇ ਸਿੱਖ ਗੁਰੂ ਸਾਹਿਬਾਨ ਦੇ ਕਮਾਲ ਦੇ ਜੀਵਨਕਾਰਨਾਮਿਆਂ ਤੋਂ ਜਾਣੂ ਕਰਵਾਉਣਾ ਆਰੰਭ ਦਿੱਤਾ ਸੀ। ਗੱਭਰੂ ਹੋਣ ਤੱਕ ਉਸਨੂੰ ਨਾਸਿਰਫ ਆਪਣੇ ਧਰਮ ਬਾਰੇ ਹੀ ਪੂਰੀ ਜਾਣਕਾਰੀ ਸੀ, ਸਗੋਂ ਹਿੰਦੂ ਮਤ ਤੇ ਇਸਲਾਮਮਤ ਬਾਰੇ ਵੀ ਉਸਨੂੰ ਬਥੇਰਾ ਕੁਝ ਪਤਾ ਸੀ। ਉਸ ਨੂੰ ਮਾਣ ਸੀ ਆਪਣੇ ਸਿੱਖ ਹੋਣ ਤੇ,ਉਸ ਨੂੰ ਮਾਣ ਸੀ ਆਪਣੇ ਸੁਨਹਿਰੀ ਸਿੱਖ ਇਤਿਹਾਸ ਤੇ, ਉਹ ਪੰਜਵੇਂ, ਨੌਵੇਂ ਗੁਰੂਸਾਹਿਬਾਨ ਤੇ ਹੋਰ ਸਿੱਖ ਸ਼ਹੀਦਾਂ ਦਾ ਸ਼ਹੀਦੀ ਇਤਿਹਾਸ ਬੜੇ ਸ਼ੌਕ ਨਾਲ ਆਪਣੇਮਾਤਾ ਪਿਤਾ ਤੋਂ ਸੁਣਿਆ ਕਰਦਾ ਸੀ। ਜਦੋਂ ਕਾਜ਼ੀ, ਇਸਲਾਮ ਧਰਮ ਦੇ ਗੁਣਾਂ ਦੀਗੱਲ ਛੇੜਦਾ ਤਾਂ ਸ਼ਾਹਬਾਜ਼ ਸਿੰਘ ਇਸਲਾਮ ਤੋਂ ਕਿਤੇ ਵਧ ਕੇ ਸਿੱਖ ਧਰਮ ਦੇ ਗੁਣਾਂ ਦਾਵਰਣਨ ਕਰਨ ਲੱਗ ਪੈਂਦਾ। ਕਾਜ਼ੀ ਦੇ ਰੋਜ਼ ਦੇ ਇਸਲਾਮ ਧਰਮ ਦੀਆਂ ਤਾਰੀਫਾਂ ਦੇਚਰਚੇ ਕਾਰਨ ਸ਼ਾਹਬਾਜ਼ ਸਿੰਘ ਹੋਰ ਵੀ ਸੁਚੇਤ ਰਹਿਣ ਲੱਗ ਪਿਆ ਤੇ ਮਦਰੱਸੇ ਵਿਚਹੋਈਆਂ ਕਾਜ਼ੀ ਨਾਲ ਗੱਲਾਂ ਬਾਤਾਂ ਦਾ ਜ਼ਿਕਰ ਉਹ ਘਰ ਆ ਕੇ ਮਾਤਾ-ਪਿਤਾ ਨਾਲਕਰ ਦਿੰਦਾ ਰਿਹਾ।ਜਦੋਂ ਕਾਫ਼ੀ ਸਮੇਂ ਦੀ ਪ੍ਰੇਰਨਾ ਮਗਰੋਂ ਕਾਜ਼ੀ ਨੂੰ ਆਪਣੇ ਕੁਟਿਲ ਮੰਤਵ ਵਿਚਸਫ਼ਲਤਾ ਪ੍ਰਾਪਤ ਹੁੰਦੀ ਨਾ ਦਿਸੀ ਤਾਂ ਉਸ ਨੇ ਪੈਂਤੜਾ ਬਦਲਿਆ ਤੇ ਹੁਣ ਡਰ ਡਰਾਵੇਤੋਂ ਕੰਮ ਲੈਣ ਲੱਗਾ। ਉਸ ਨੇ ਸ਼ਾਹਬਾਜ਼ ਸਿੰਘ ਨੂੰ ਕਿਹਾ, " ਜੇ ਤੂੰ ਇਸਲਾਮ ਧਰਮਗ੍ਰਹਿਣ ਕਰਕੇ ਮੇਰਾ ਜਵਾਈ ਬਣਨਾ ਕਬੂਲ ਕਰ ਲਵੇਂ ਤਾਂ ਠੀਕ ਹੈ, ਨਹੀਂ ਤਾਂ ਮੈਂ ਤੇਰੇਵਿਰੁੱਧ ਸ਼ਿਕਾਇਤ ਕਰਕੇ ਤੈਨੂੰ ਮਰਵਾ ਦਿਆਂਗਾ।"ਜਦੋਂ ਸ਼ਾਹਬਾਜ਼ ਸਿੰਘ ਨੂੰ ਕਾਜ਼ੀ ਦੇ ਡਰਾਵੇ ਵੀ ਇਸਲਾਮ ਧਰਮ ਵਿਚ ਲਿਆਉਣਵਿਚ ਕਾਮਯਾਬ ਨਾ ਹੋ ਸਕੇ ਤਾਂ ਕਾਜ਼ੀ ਨੇ ਗਵਰਨਰ ਯਹੀਆ ਖ਼ਾਨ ਪਾਸ ਇਹਸ਼ਿਕਾਇਤ ਪਹੁੰਚਾਈ ਕਿ ਸ਼ਾਹਬਾਜ਼ ਸਿੰਘ ਨੇ ਇਸਲਾਮ ਧਰਮ ਦੇ ਪੈਗੰਬਰ ਹਜ਼ਰਤਮੁਹੰਮਦ ਸਾਹਿਬ ਲਈ ਬਹੁਤ ਭੱਦੇ ਸ਼ਬਦ ਵਰਤੇ ਹਨ ਅਤੇ ਇਹ ਇਸਲਾਮ ਧਰਮ ਵਿਚਕਈ ਨੁਕਸ ਦੱਸਦਾ ਹੈ।ਯਹੀਆ ਖ਼ਾਨ ਦੇ ਕੰਨ ਕਾਜ਼ੀ ਨੇ ਇੰਨੇ ਭਰੇ ਕਿ ਉਹ ਸਰਦਾਰ ਸੁਬੇਗ ਸਿੰਘਦੁਆਰਾ ਕੀਤੇ ਗਏ ਉਸ ਦੇ ਪਿਤਾ ਸੂਬਾ ਜ਼ਕਰੀਆ ਖ਼ਾਨ ਉੱਪਰ ਅਹਿਸਾਨਾਂ ਨੂੰ ਮੂਲੋਂਹੀ ਭੁੱਲ ਗਿਆ। ਮਜ਼੍ਹਬੀ ਪਾਗਲ-ਪੁਣੇ ਦੀ ਅੱਗ ਨੇ ਪਿਛਲੀ ਸੇਵਾ ਸਹਾਇਤਾ ਸਭਭੁਲਾ ਦਿੱਤੀ। ਉਹਨਾਂ ਵਿਰੁੱਧ ਦੋਸ਼ ਘੜਿਆ ਗਿਆ ਕਿ ਇਹ ਸਰਕਾਰ ਦੇ ਵੈਰੀ ਹਨ।

ਦੋਹਾਂ ਪਿਓ ਪੁੱਤਰਾਂ ਨੂੰ ਜੇਲ੍ਹ ਦੀਆਂ ਅਲੱਗ ਅਲੱਗ ਕਾਲ ਕੋਠੜੀਆਂ ਵਿਚ ਬੰਦਕਰ ਦਿੱਤਾ ਗਿਆ। ਇਸਲਾਮੀ ਕਾਨੂੰਨ ਦਾ ਇਹ ਹਾਲ ਸੀ ਕਿ ਗੈਰ ਮੁਸਲਿਮ ਧਰਮਵਾਲਿਆਂ ਨੂੰ ਸਰਕਾਰੋਂ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਸੀ ਹੁੰਦੀ। ਜਾਨ ਬਚਸਕਦੀ ਸੀ ਤਾਂ ਕੇਵਲ ਉਹਨਾਂ ਦੀ, ਜਿਹੜੇ ਆਪਣੇ ਧਰਮ ਨੂੰ ਛੱਡ ਕੇ ਮੁਸਲਮਾਨਬਣਨਾ ਮੰਨ ਲੈਣ। ਸਿੱਖਾਂ ਲਈ ਤਾਂ ਉਸ ਸਮੇਂ ਸ਼ਹਿਰਾਂ ਵਿਚ ਰਹਿਣਾ ਵੀ ਅਸੰਭਵਜਿਹੀ ਗੱਲ ਸੀ।ਕਾਲ ਕੋਠੜੀ ਵਿਚ ਬੰਦ ਕੀਤੇ ਹੋਏ ਸ਼ਾਹਬਾਜ਼ ਸਿੰਘ ਨੂੰ ਕਿਹਾ, " ਤੇਰੇ ਪਿਤਾ ਨੂੰਕਤਲ ਕਰ ਦਿੱਤਾ ਗਿਆ ਹੈ। ਹੁਣ ਤੂੰ ਮੁਸਲਮਾਨ ਬਣ ਜਾ ਤੇ ਆਪਣੀ ਜਾਨ ਬਚਾਲੈ। ਕਿਉਂ ਆਪਣੀ ਜੁਆਨੀ ਵਿਅਰਥ ਗੁਆਉਂਦਾ ਹੈ?" ਉਧਰ ਸੁਬੇਗ ਸਿੰਘ ਨੂੰਅਲੱਗ ਤੌਰ ਤੇ ਕਿਹਾ ਗਿਆ, " ਤੇਰਾ ਲੜਕਾ ਸ਼ਾਹਬਾਜ਼ ਸਿੰਘ ਮੁਸਲਮਾਨ ਹੋਣਾ ਮੰਨਗਿਆ ਹੈ। ਇਸ ਲਈ ਤੂੰ ਵੀ ਮੁਸਲਮਾਨ ਹੋਣਾ ਮੰਨ ਜਾ, ਸਿੱਖੀ ਨੂੰ ਛੱਡ ਦੇ।" ਇਸ ਝੂਠੇ ਪ੍ਰਾਪੇਗੰਡੇ ਦੇ ਬਾਵਜੂਦ ਦੋਵੇਂ ਸਿੰਘ ਸਿੱਖੀ ਸਿਦਕ ਵਿਚ ਦ੍ਰਿੜ ਰਹੇ ਤੇ ਆਉਣਵਾਲੇ ਕਠਿਨ ਇਮਤਿਹਾਨ ਦੀ ਤਿਆਰੀ ਕਰਨ ਲੱਗੇ। ਹਰ ਸਮੇਂ ਬਾਣੀ ਪੜ੍ਹਦੇ। ਸਿੱਖ ਸ਼ਹੀਦਾਂ ਦੇ ਕਾਰਨਾਮੇ ਚੇਤੇ ਕਰਦੇ ਤੇ ਗੁਰੂ ਚਰਨਾਂ ਦਾ ਧਿਆਨ ਧਰਕੇ ਅਰਦਾਸ ਕਰਦੇ" ਹੇ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ੀਂ ਤਾਂ ਜੋ ਅਸੀਂ ਵੀ ਆਪਣੇ ਵੀਰਾਂ ਵਾਗੂੰਹੱਸ ਹੱਸ ਜਾਨਾਂ ਵਾਰ ਜਾਈਏ,ਪਰ ਸਿੱਖੀ ਸਿਦਕ ਤੋਂ ਡੋਲੀਏ ਨਾ।"ਸ੍ਰ. ਸੁਬੇਗ ਸਿੰਘ ਨੂੰ ਕਿਹਾ ਗਿਆ ਕਿ ਮੁਸਲਮਾਨ ਹੋ ਜਾਓ, ਨਹੀਂ ਤਾਂ ਮਾਰੇਜਾਓਗੇ। ਉਹਨਾਂ ਨੇ ਧਰਮ ਛਡਣੋਂ ਨਾਂਹ ਕਰ ਦਿੱਤੀ। ਕੁਝ ਕੁ ਨਿਕਟਵਰਤੀਆਂ ਨੇ ਸ੍ਰ.ਸੁਬੇਗ ਸਿੰਘ ਜੀ ਨੂੰ ਕਿਹਾ, ਹੋਰ ਨਹੀਂ ਤਾਂ ਆਪਣੇ ਬੱਚੇ ਨੂੰ ਬਚਾ ਕੇ ਕੁਲ ਦਾ ਨਿਸ਼ਾਨਤਾਂ ਕਾਇਮ ਰੱਖ ਲਓ ਤਾਂ ਭਾਈ ਸਾਹਿਬ ਨੇ ਡਟ ਕੇ ਜੁਆਬ ਦਿਤਾ:

ਸਿਖਨ ਕਾਜ ਸੁ ਗੁਰੂ ਸਵਾਰੇ, ਸੀਸ ਦੀਓ ਨਿਜ ਸਣ ਪ੍ਰਵਾਰੇ॥

ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈ ਕੌਣ ਬਡਾਈ॥

ਭਾਵ: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸਾ ਪੰਥ ਜੀਊਂਦਾ ਰੱਖਣ ਲਈਸਾਰੇ ਪਰਿਵਾਰ ਨੂੰ ਸ਼ਹੀਦ ਕਰਵਾਇਆ ਹੈ ਤੇ ਮੈਂ ਆਪਣੀ ਕੁਲ ਬਚਾਉਣ ਲਈ ਪੁੱਤਰਨੂੰ ਧਰਮ ਤਿਆਗਣ ਲਈ ਕਹਾਂ, ਇਸ ਵਿਚ ਕੀ ਵਡਿਆਈ ਹੈ? ਸ਼ਾਹੀ ਕਾਜ਼ੀ ਨੇ ਸ੍ਰ.ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਦੇ ਮੂੰਹੋਂ ਕੋਰਾ ਉੱਤਰ ਸੁਣ ਕੇ ਉਹਨਾਂ ਨੂੰ ਚਰਖੜੀਤੇ ਚਾੜ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਉਸ ਨੂੰ ਚਰਖੜੀ ਤੇ ਚਾੜ ਕੇਗੇੜਿਆ ਗਿਆ। ਅੱਤ ਦਾ ਦੁਖ ਹੋਇਆ ਪਰ ਸ੍ਰ. ਸੁਬੇਗ ਸਿੰਘ ਜੀ ਨੇ ਸਿਦਕ ਨਾਹਾਰਿਆ। "ਚਰਖੜੀ ਚਾੜ੍ਹ ਫਿਰ ਬਹੁਤ ਘੁਮਾਇਆ। ਵਾਹਿਗੁਰੂ ਤਿਨ ਨਾਹਿਭੁਲਾਇਆ।" ਫਿਰ ਉਹਨਾਂ ਦੇ ਪੁਤਰ ਸ੍ਰ. ਸ਼ਾਹਬਾਜ਼ ਸਿੰਘ ਨੂੰ ਉਹਨਾਂ ਦੇ ਰੂ-ਬ-ਰੂਚਰਖੜੀ ਤੇ ਚਾੜ੍ਹਿਆ ਤੇ ਚਰਖੜੀ ਨੂੰ ਗੇੜਿਆ ਗਿਆ। ਦੋਵੇਂ ਚਰਖੜ੍ਹੀਆਂ ਚਲਦੀਆਂਗਈਆਂ। ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ " ਅਕਾਲ ਅਕਾਲ" ਕਹਿੰਦੇ ਰਹੇ। ਕੁਝਚਿਰ ਮਗਰੋਂ ਚਰਖੜ੍ਹੀਆਂ ਖਲਿਹਾਰ ਕੇ ਉਹਨਾਂ ਪਾਸੋਂ ਪੁਛਿਆ ਜਾਂਦਾ ਸੀ ਕਿ, ਕੀਤੁਸੀਂ ਇਸਲਾਮ ਕਬੂਲ ਕਰਨ ਨੂੰ ਤਿਆਰ ਹੋ? ਉਹ ਦੋਵੇਂ ਹੀ ਡਟ ਕੇ "ਨਹੀਂ" ਕਹਿੰਦੇਰਹੇ। ਚੌਖਾ ਚਿਰ ਇਉਂ ਹੁੰਦਾ ਰਿਹਾ। ਚਰਖੜ੍ਹੀਆਂ ਨਾਲ ਤਿੱਖੀਆਂ ਛੁਰੀਆਂ ਲੱਗੀਆਂਹੋਈਆਂ ਸਨ। ਯਹੀਆ ਖ਼ਾਨ, ਸ਼ਾਹੀ ਕਾਜ਼ੀ ਤੇ ਲੋਕਾਈ ਦੇ ਵੇਖਦਿਆਂ ਉਹਗਿੜਦੀਆਂ ਗਈਆਂ, "ਅਕਾਲ-ਅਕਾਲ" ਦੀਆਂ ਆਵਾਜ਼ਾਂ ਸਹਿਜੇ-ਸਹਿਜੇ ਬੰਦ ਹੋਗਈਆਂ। ਦੋਵੇਂ ਪਿਓ ਪੁੱਤਰ ਹੱਸ ਹੱਸ ਕੇ ਸ਼ਹੀਦੀਆਂ ਪਾ ਸਾਹਿਬ ਕਲਗੀਧਰ ਪਿਤਾਜੀ ਦੀ ਗੋਦ ਵਿਚ ਜਾ ਬਿਰਾਜੇ।

ਇਹ ਸਾਕਾ 25 ਮਾਰਚ 1746 ਦਾ ਹੈ।ਇਸ ਘਟਨਾ ਕਾਰਨ ਲਾਹੌਰ ਦੇ ਸ਼ਹਿਰੀਆਂ ਵਿਚ, ਜਿਹੜੇ ਕਿ ਸ੍ਰ. ਸੁਬੇਗ ਸਿੰਘਜੀ ਦਾ ਬਹੁਤ ਸਤਿਕਾਰ ਕਰਦੇ ਸਨ, ਰੋਹ ਦੀ ਲਹਿਰ ਦੌੜ ਗਈ। ਉਹਨਾਂ ਵਿਚੋਂਕਈਆਂ ਨੇ ਇਹ ਖਬਰ ਨੇੜੇ ਦੇ ਜੰਗਲਾਂ ਵਿਚ ਵਿਚਰਦੇ ਸਿੰਘਾਂ ਪਾਸ ਜਾ ਪਹੁੰਚਾਈ।ਬਸ ਫਿਰ ਕੀ ਸੀ, ਸਿੰਘਾਂ ਦੇ ਜੱਥੇ ਨੇ ਇਹਨਾਂ ਦੋ ਸ਼ਹੀਦਾਂ ਤੇ ਹੋਏ ਜ਼ੁਲਮਾਂ ਦਾ ਲੇਖਾਚੁਕਾਉਣ ਲਈ ਰੋਹ ਵਿਚ ਭੁੱਖੇ ਸ਼ੇਰਾਂ ਵਾਗੂੰ ਜੰਗਲਾਂ ਚੋਂ ਨਿਕਲ ਕੇ ਲਾਹੌਰ ਤੇ ਆਣਪਏ। ਹਕੂਮਤ ਦੇ ਅਹਿਲਕਾਰਾਂ ਜ਼ਾਲਮ ਹਾਕਮਾਂ ਤੇ ਉਹਨਾਂ ਦੇ ਹਿਮਾਇਤੀਆਂ ਉੱਤੇਬਾਜ਼ਾਂ ਵਾਗੂੰ ਝਪਟੇ ਤੇ ਕਈਆਂ ਨੂੰ ਤੇਗਾਂ ਦੇ ਸਪੁਰਦ ਕਰਦੇ ਹੋਏ ਸ਼ਹੀਦਾਂ ਦੇ ਖ਼ੂਨ ਦਾਹਿਸਾਬ ਲੈ ਕੇ ਜੰਗਲੀਂ ਜਾ ਵੜੇ।

ਲਾਹੌਰ ਸ਼ਹਿਰ ਵਿਚ ਵਸਦੇ ਨੇਕ ਬੰਦੇ ਕਹਿ ਉਠੇ, "ਰੱਬ ਦੇ ਘਰ ਵਿਚ ਦੇਰ ਹੈ,ਅੰਧੇਰ ਨਹੀਂ। ਇਹ ਜ਼ੁਲਮੀਂ ਰਾਜ ਛੇਤੀ ਮੁੱਕ ਜਾਵੇਗਾ ਤੇ ਉਹ ਦਿਨ ਦੂਰ ਨਹੀਂ ਜਦੋਂਜੰਗਲਾਂ ਵਿਚ ਕਸ਼ਟ ਭਰਿਆ ਜੀਵਨ ਜੀਊਂਦੇ ਗੁਰੂ ਕੇ ਸਿੰਘ ਰਾਜ ਕਰਨਗੇ

Address

Delhi

Telephone

9971392871

Website

Alerts

Be the first to know and let us send you an email when EKJOT YOUTH SEWAK Academy posts news and promotions. Your email address will not be used for any other purpose, and you can unsubscribe at any time.

Contact The Establishment

Send a message to EKJOT YOUTH SEWAK Academy:

Share